ਏਕ ਭਗਤਿ ਭਗਵਾਨ; ਜਿਹ ਪ੍ਰਾਨੀ ਕੈ ਨਾਹਿ ਮਨਿ ॥
ek bhagat bhagavaan; jih praanee kai naeh man |
Sant Singh KhalsaThat person, who does not feel devotion to God in his mind
Manmohan SinghThe mortal, who enshrines not the devotion of One Lord in his mind,
Manmohan Singh (Punjabi)ਜਿਸ ਜੀਵ ਦੇ ਅੰਤਰ ਆਤਮੇ ਇਕ ਪ੍ਰਭੂ ਦਾ ਅਨੁਰਾਗ ਨਹੀਂ,
Fareedkot Teekaਏਕ ਭਗਵਾਨ ਕੀ ਭਗਤੀ ਜਿਸ ਸਰੀਰ ਧਾਰੀ ਕੇ ਮਨ ਮੇਂ ਨਹੀਂ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੈ,
ਪਦ ਅਰਥ ਕੈ ਮਨਿ = ਦੇ ਮਨ ਵਿਚ। ਜਿਹ ਪ੍ਰਾਨੀ ਕੈ ਮਨਿ = ਜਿਸ ਪ੍ਰਾਣੀ ਦੇ ਮਨ ਵਿਚ।
SikhNet (Spanish)Sabe que el cuerpo de quien no siente en su mente Devoción por Dios,
ਜੈਸੇ ਸੂਕਰ ਸੁਆਨ; ਨਾਨਕ. ਮਾਨੋ ਤਾਹਿ ਤਨੁ ॥੪੪॥
jaise sookar suaan; naanak. maano taeh tan |44|
Sant Singh Khalsa- O Nanak, know that his body is like that of a pig, or a dog. ||44||
Manmohan SinghO Nanak, deem thou his body to be like that of a hog and a dog.
Manmohan Singh (Punjabi)ਹੇ ਨਾਨਕ! ਤੂੰ ਉਸ ਦੀ ਦੇਹ ਨੂੰ ਸੂਰ ਅਤੇ ਕੁੱਤੇ ਦੀ ਦੇਹ ਵਰਗੀ ਜਾਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਸਰੀਰ ਤੋ ਜੈਸੇ ਸੂਕਰ ਔਰ ਸ੍ਵਾਨ ਹੈਂ ਤੈਸੇ ਸਮਝ॥੪॥
Prof. Sahib Singhਹੇ ਨਾਨਕ! ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ (ਕਿਸੇ) ਸੂਰ ਦਾ ਸਰੀਰ ਹੈ (ਜਾਂ ਕਿਸੇ) ਕੁੱਤੇ ਦਾ ਸਰੀਰ ਹੈ ॥੪੪॥
ਪਦ ਅਰਥ ਸੂਕਰ ਤਨੁ = ਸੂਰ ਦਾ ਸਰੀਰ। ਸੁਆਨ ਤਨੁ = ਕੁੱਤੇ ਦਾ ਸਰੀਰ। ਤਾਹਿ = ਉਸ (ਮਨੁੱਖ) ਦਾ ॥੪੪॥
SikhNet (Spanish)es como el de un puerco o un perro. (44)