ੴ

ਸਿੱਖਬਾਣੀ · SikhBani

ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥

jih ghatt simaran raam ko so nar mukataa jaan
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1428 · 2 lines
Translations

ਜਿਹ ਘਟਿ ਸਿਮਰਨੁ ਰਾਮ ਕੋ; ਸੋ ਨਰੁ ਮੁਕਤਾ ਜਾਨੁ ॥

jih ghatt simaran raam ko; so nar mukataa jaan |

Sant Singh KhalsaThat person, who meditates in remembrance on the Lord in his heart, is liberated - know this well.
Manmohan SinghHe, within whose mind is the Lord's meditation, consider him to be emancipated.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਪ੍ਰਭੂ ਦੀ ਬੰਦਗੀ ਹੈ, ਤੂੰ ਉਸ ਇਨਸਾਨ ਨੂੰ ਮੋਖਸ਼ ਹੋਇਆ ਹੋਇਆ ਸਮਝ।
Fareedkot Teekaਹੇ ਮਨ! ਜਿਸ ਕੇ ਅੰਤਸਕਰਨ ਮੇਂ ਰਾਮ ਨਾਮ ਕਾ ਸਿਮਰਨ ਹੈ, ਐਸੇ ਤੂੰ ਜਾਨ ਸੋ ਮੁਕਤ ਪੁਰਖ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਸਿਮਰਨ (ਟਿਕਿਆ ਰਹਿੰਦਾ ਹੈ) ਉਸ ਮਨੁੱਖ ਨੂੰ (ਮੋਹ ਦੇ ਜਾਲ ਤੋਂ) ਬਚਿਆ ਹੋਇਆ ਸਮਝ।

ਪਦ ਅਰਥ ਜਿਹ ਘਟਿ = ਜਿਸ (ਮਨੁੱਖ) ਦੇ ਹਿਰਦੇ ਵਿਚ। ਕੋ = ਦਾ। ਮੁਕਤਾ = ਵਿਕਾਰਾਂ ਤੋਂ ਬਚਿਆ ਹੋਇਆ। ਜਾਨੁ = ਸਮਝੋ।

SikhNet (Spanish)La persona con cuyo corazón medita en el Señor, es liberada, aprende esto, no hay diferencia entre ella y el Señor.

ਤਿਹਿ ਨਰ ਹਰਿ ਅੰਤਰੁ ਨਹੀ; ਨਾਨਕ. ਸਾਚੀ ਮਾਨੁ ॥੪੩॥

tihi nar har antar nahee; naanak. saachee maan |43|

Sant Singh KhalsaThere is no difference between that person and the Lord: O Nanak, accept this as the Truth. ||43||
Manmohan SinghBetween that man and God, there is no difference. Accept thou this as truth, O Nanak.
Manmohan Singh (Punjabi)ਉਸ ਇਨਸਾਨ ਅਤੇ ਹਰੀ ਦੇ ਵਿਚਕਾਰ, ਕੋਈ ਫਰਕ ਨਹੀਂ, ਤੂੰ ਇਸ ਨੂੰ ਸੱਚ ਜਾਣ ਕੇ ਕਬੂਲ ਕਰ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸਮੇਂ ਔਰ ਹਰਿ ਮੇਂ ਕੁਛ ਭੇਦ ਨਹੀਂ ਹੈ, ਇਸ ਮੇਰੀ ਕਹੀ ਕੋ ਸਚ ਸਮਝ॥੪੩॥
Prof. Sahib Singhਹੇ ਨਾਨਕ! ਇਹ ਗੱਲ ਠੀਕ ਮੰਨ ਕਿ ਉਸ ਮਨੁੱਖ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ॥੪੩॥

ਪਦ ਅਰਥ ਅੰਤਰੁ = ਫ਼ਰਕ, ਵਿੱਥ। ਸਾਚੀ ਮਾਨੁ = ਠੀਕ ਮੰਨ ॥੪੩॥

SikhNet (Spanish)Oh, dice Nanak, acepta esto como Verdad. (43)
Answers quote the Granth verbatim with Ang citations. AI commentary is not Gurbani and not a religious ruling.