ੴ

ਸਿੱਖਬਾਣੀ · SikhBani

ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥

satasangat naam nidhaan hai jithahu har paaeaa
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1244, 1245 · 6 lines
Translations

ਪਉੜੀ ॥

paurree | Ang 1244

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਤਸੰਗਤਿ ਨਾਮੁ ਨਿਧਾਨੁ ਹੈ; ਜਿਥਹੁ ਹਰਿ ਪਾਇਆ ॥

satasangat naam nidhaan hai; jithahu har paaeaa | Ang 1244

Sant Singh KhalsaThe treasure of the Name is in the Sat Sangat, the True Congregation. There, the Lord is found.
Manmohan SinghThe treasure of the Name is the saints guild, wherefrom the Lord is attained to.
Manmohan Singh (Punjabi)ਨਾਮ ਦਾ ਖਜਾਨਾ ਹੈ ਸਾਧ ਸੰਗਤ, ਜਿਸ ਥਾਂ ਤੋਂ ਪ੍ਰਭੂ ਪਰਾਪਤ ਹੁੰਦਾ ਹੈ।
Fareedkot Teekaਸਤਿ ਪੁਰਸੋਂ ਕੀ ਸੰਗਤ ਵਿਖੇ ਨਾਮ ਖਜਾਨਾ ਹੈ ਜਿਥੋਂ ਹਰੀ ਪਾਇਆ ਜਾਤਾ ਹੈ॥
Prof. Sahib Singhਸਤਸੰਗ ਵਿਚ ਪਰਮਾਤਮਾ ਦਾ ਨਾਮ-ਰੂਪ ਖ਼ਜ਼ਾਨਾ ਹੈ, ਸਤਸੰਗ ਵਿਚੋਂ ਹੀ ਪਰਮਾਤਮਾ ਮਿਲਦਾ ਹੈ;

ਪਦ ਅਰਥ ਜਿਥਹੁ = ਜਿਸ ਥਾਂ ਤੋਂ, (ਭਾਵ,) ਸਤ ਸੰਗਤ ਵਿਚੋਂ।

SikhNet (Spanish)Uno recibe el Tesoro del Nombre del Señor en la Sociedad de los Santos.

ਗੁਰ ਪਰਸਾਦੀ ਘਟਿ ਚਾਨਣਾ; ਆਨੑੇਰੁ ਗਵਾਇਆ ॥

gur parasaadee ghatt chaananaa; aanaer gavaaeaa | Ang 1245

Sant Singh KhalsaBy Guru's Grace, the heart is illumined, and darkness is dispelled.
Manmohan SinghBy the Guru's grace, man's mind is illumined and darkness is dispelled.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮਨੁੱਸ਼ ਦਾ ਮਨ ਰੋਸ਼ਨ ਅਤੇ ਅਨ੍ਹੇਰਾ ਦੂਰ ਹੋ ਜਾਂਦਾਹੈ।
Fareedkot Teekaਗੁਰੋਂ ਕੀ ਪਰਸੰਨਤਾ ਕਰ ਰਿਦੇ ਮੇਂ ਗਿਆਨ ਹੋਤਾ ਹੈ ਔਰ ਅਗਿਆਨ ਗਵਾਇਆ, ਭਾਵ ਨਿਬਿਰਤ ਹੋ ਜਾਤਾ ਹੈ॥☬ਜੇ ਕਹੇ ਕੈਸੇ ਨਿਬਿਰਤ ਹੋਤਾ ਹੈ? ਸੋ ਕਹਿਤੇ ਹੈਂ:
Prof. Sahib Singh(ਸਤਸੰਗ ਵਿਚ ਰਿਹਾਂ) ਸਤਿਗੁਰੂ ਦੀ ਕਿਰਪਾ ਨਾਲ ਹਿਰਦੇ ਵਿਚ (ਪ੍ਰਭੂ ਦੇ ਨਾਮ ਦਾ) ਪ੍ਰਕਾਸ਼ ਹੋ ਜਾਂਦਾ ਹੈ ਤੇ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ।

ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਘਟਿ = ਹਿਰਦੇ ਵਿਚ।

SikhNet (Spanish)Sí, cuando el interior de uno es iluminado por la Gracia del Guru,

ਲੋਹਾ ਪਾਰਸਿ ਭੇਟੀਐ; ਕੰਚਨੁ ਹੋਇ ਆਇਆ ॥

lohaa paaras bhetteeai; kanchan hoe aaeaa | Ang 1245

Sant Singh KhalsaIron is transformed into gold, when it touches the Philosopher's Stone.
Manmohan SinghComing in contact with the philosopher's stone, iron turns into gold.
Manmohan Singh (Punjabi)ਅਮੋਲਕ ਪੱਥਰ ਦੇ ਨਾਲ ਲੱਗਣ ਦੁਆਰ, ਲੋਹਾ ਸੋਨਾ ਹੋ ਜਾਂਦਾ ਹੈ।
Fareedkot Teekaਜਿਸ ਪਰਕਾਰ ਲੋਹਾ ਪਾਰਸ ਕੇ ਸਾਥ ਛੂਹਣੇ ਸੇ ਸਵਰਨ ਹੋਇ ਆਇਆ ਹੈ॥
Prof. Sahib Singh(ਜਿਵੇਂ) ਪਾਰਸ ਨਾਲ ਛੋਹਿਆਂ ਲੋਹਾ ਸੋਨਾ ਬਣ ਜਾਂਦਾ ਹੈ,

ਪਦ ਅਰਥ ਪਾਰਸਿ = ਪਾਰਸ ਨਾਲ। ਕੰਚਨੁ = ਸੋਨਾ।

SikhNet (Spanish)la oscuridad es disipada. Cuando el hierro se talla en la Piedra Filosofal, se ve cómo se convierte en oro.

ਨਾਨਕ. ਸਤਿਗੁਰਿ ਮਿਲਿਐ. ਨਾਉ ਪਾਈਐ; ਮਿਲਿ ਨਾਮੁ ਧਿਆਇਆ ॥

naanak. satigur miliai. naau paaeeai; mil naam dhiaaeaa | Ang 1245

Sant Singh KhalsaO Nanak, meeting with the True Guru, the Name is obtained. Meeting Him, the mortal meditates on the Name.
Manmohan SinghNanak, meeting with the True Guru, the Name is obtained and associating with him, one contemplates the Name.
Manmohan Singh (Punjabi)ਨਾਨਕ ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਨਾਮ ਪ੍ਰਾਪਤ ਹੁੰਦਾ ਹੈ ਅਤੇ ਉਹਨਾਂ ਦੀ ਸੰਗਤ ਕਰਨ ਦੁਆਰਾ, ਪ੍ਰਾਣੀ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੈਸੇ ਸਤਿਗੁਰੋਂ ਕੇ ਮਿਲਣੇ ਸੇ ਨਾਮ ਪਾਈਤਾ ਹੈ, ਜੋ ਤਿਨੋਂ ਕੇ ਸਾਥ ਮਿਲੇ ਹੈਂ ਤਿਨੋਂ ਨੇ ਨਾਮ ਕੋ ਧਿਆਇਆ ਹੈ॥
Prof. Sahib Singh(ਇਸੇ ਤਰ੍ਹਾਂ) ਹੇ ਨਾਨਕ! ਜੇ ਸਤਿਗੁਰੂ ਮਿਲ ਪਏ (ਤਾਂ ਗੁਰੂ ਦੀ ਛੁਹ ਨਾਲ) ਨਾਮ ਮਿਲ ਜਾਂਦਾ ਹੈ, (ਗੁਰੂ ਨੂੰ) ਮਿਲ ਕੇ ਨਾਮ ਸਿਮਰੀਦਾ ਹੈ।

ਪਦ ਅਰਥ ਸਤਿਗੁਰਿ ਮਿਲਿਐ = (ਪੂਰਨ ਕਾਰਦੰਤਕ, Locative Absolute) ਜੇ ਗੁਰੂ ਮਿਲੇ। ਮਿਲਿ = (ਗੁਰੂ ਨੂੰ) ਮਿਲ ਕੇ।

SikhNet (Spanish)Dice Nanak, encontrando al Guru Verdadero, uno es bendecido con el Nombre y uno Lo contempla. .

ਜਿਨੑ ਕੈ ਪੋਤੈ ਪੁੰਨੁ ਹੈ; ਤਿਨੑੀ ਦਰਸਨੁ ਪਾਇਆ ॥੧੯॥

jina kai potai pun hai; tinaee darasan paaeaa |19| Ang 1245

Sant Singh KhalsaThose who have virtue as their treasure, obtain the Blessed Vision of His Darshan. ||19||
Manmohan SinghThey, who have virtue in their treasure; they are blessed with the Lord's vision.
Manmohan Singh (Punjabi)ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ, ਉਹਨਾ ਨੂੰ ਪ੍ਰਭੂ ਦੇ ਦੀਦਾਰ ਦੀ ਦਾਤ ਮਿਲਦੀ ਹੈ।
Fareedkot Teekaਪਰੰਤੂ ਜਿਨ ਕੇ ਖਜਾਨੇ ਪੁਨ ਕਰਮ ਹੈਂ, ਭਾਵ ਜਿਨ ਕੇ ਪੂਰਬਲੇ ਉਤਮ ਕਰਮ ਹੈਂ ਤਿਨ ਪੁਰਸ਼ੋਂ ਨੇ ਸਤਿਗੁਰੋਂ ਕਾ ਦਰਸ਼ਨ ਪਾਇਆ ਹੈ॥੧੯॥
Prof. Sahib Singhਪਰ (ਪ੍ਰਭੂ ਦਾ) ਦੀਦਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ (ਪਿਛਲੀ ਕੀਤੀ) ਭਲਿਆਈ ਮੌਜੂਦ ਹੈ ॥੧੯॥

ਪਦ ਅਰਥ ਪੋਤੈ = ਖ਼ਜ਼ਾਨੇ ਵਿਚ, ਭਾਗਾਂ ਵਿਚ (ਵੇਖੋ ਪਉੜੀ ਨੰ: ੨ ਚੌਥੀ ਤੁਕ)। ਤਿਨ੍ਹ੍ਹੀ = ਉਹਨਾਂ ਨੇ ॥੧੯॥

SikhNet (Spanish)Los que llevan la Virtud en su corazón, logran la Visión de Dios. (19)
Answers quote the Granth verbatim with Ang citations. AI commentary is not Gurbani and not a religious ruling.