ੴ

ਸਿੱਖਬਾਣੀ · SikhBani

ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥

dhrig tinaa kaa jeeviaa ji likh likh vecheh naau
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1245 · 8 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.

ਧ੍ਰਿਗੁ ਤਿਨਾ ਕਾ ਜੀਵਿਆ; ਜਿ ਲਿਖਿ ਲਿਖਿ ਵੇਚਹਿ ਨਾਉ ॥

dhrig tinaa kaa jeeviaa; ji likh likh vecheh naau |

Sant Singh KhalsaCursed are the lives of those who read and write the Lord's Name to sell it.
Manmohan SinghAccursed is the life of those, who read and write the Lord's Name to sell.
Manmohan Singh (Punjabi)ਲਾਣ੍ਹਤ ਮਾਰਿਆ ਹੈ ਉਨ੍ਹਾਂ ਦਾ ਜੀਵਨ, ਜੋ ਵੇਚਣ ਦੇ ਨਹੀਂ ਪ੍ਰਭੂ ਦੇ ਨਾਮ ਨੂੰ ਲਿਖਦੇ, ਪੜ੍ਹਦੇ ਹਨ।
Fareedkot Teekaਜੋ ਪੁਰਸ਼ ਨਾਮ ਕੋ ਲਿਖ ਲਿਖ ਕਰ ਬੇਚਤੇ ਹੈਂ, ਭਾਵ ਰਾਮ ਨਾਮ ਲਿਖ ਲਿਖ ਕਰ ਕੇ ਆਟੇ ਕੀਆਂ ਗੋਲੀਆਂ ਬਣਾ ਕਰ ਜਲ ਮੇਂ ਪਾਇਕੇ ਮਛੀਆਂ ਕੋ ਖਵਾਵਤੇ ਹੈਂ ਔਰ ਸ਼ਾਹੂਕਾਰੋਂ ਸੇ ਮੋਲ ਲੇਤੇ ਹੈਂ; ਵਾ ਜੋ ਪੁਸਤਕੋਂ ਕੋ ਲਿਖ ਲਿਖ ਕਰ ਬੇਚਤੇ ਹੈਂ, ਤਿਸ ਕਾ ਜੀਵਣਾ ਧ੍ਰਿਕਾਰ ਹੈ॥
Prof. Sahib Singhਜੋ ਮਨੁੱਖ ਪਰਮਾਤਮਾ ਦਾ ਨਾਮ (ਤਵੀਤ ਤੇ ਜੰਤ੍ਰ-ਜੰਤ੍ਰ ਆਦਿਕ ਦੀ ਸ਼ਕਲ ਵਿਚ) ਵੇਚਦੇ ਹਨ ਉਹਨਾਂ ਦੇ ਜੀਉਣ ਨੂੰ ਲਾਹਨਤ ਹੈ।

ਪਦ ਅਰਥ ਜਿ = ਜੋ ਮਨੁੱਖ। ਨਾਉ = (ਤਵੀਤ ਤੇ ਜੰਤ੍ਰ-ਮੰਤ੍ਰ ਆਦਿਕ ਦੀ ਸ਼ਕਲ ਵਿਚ) ਪ੍ਰਭੂ ਦਾ ਨਾਮ।

SikhNet (Spanish)Bendita es la vida de aquéllos que negocian en el Nombre del Señor.

ਖੇਤੀ ਜਿਨ ਕੀ ਉਜੜੈ; ਖਲਵਾੜੇ ਕਿਆ ਥਾਉ ॥

khetee jin kee ujarrai; khalavaarre kiaa thaau |

Sant Singh KhalsaTheir crop is devastated - what harvest will they have?
Manmohan SinghWhat place for threshing-floor need they, whose crop is devastated?
Manmohan Singh (Punjabi)ਜਿਨ੍ਹਾਂ ਦੀ ਫਸਲ ਉਜੜ ਪੁਜੜ ਗਈ ਹੈ ਉਨ੍ਹਾਂ ਨੂੰ ਖਲਵਾਰੇ ਨਹੀਂ ਕਿਹੜੀ ਜਗ੍ਹਾ ਦੀ ਲੋੜ ਹੈ?
Fareedkot Teekaਜਿਨ ਕੀ ਸਰਧਾ ਵਾ ਸੁਭ ਗੁਣੋਂ ਰੂਪੀ ਖੇਤੀ ਉਜੜ ਗਈ ਹੈ, ਤਿਨ ਕੇ ਖਲਵਾੜੇ ਕਾ ਕਿਆ ਅਸਥਲ ਹੈ, ਭਾਵ ਪਰਲੋਕ ਮੇਂ ਤਿਸ ਕੋ ਸੁਭ ਅਸਥਾਨ ਨਹੀਂ ਮਿਲੇਗਾ॥
Prof. Sahib Singh(ਜੇ ਉਹ ਬੰਦਗੀ ਭੀ ਕਰਦੇ ਹਨ ਤਾਂ ਭੀ ਉਹਨਾਂ ਦੀ 'ਨਾਮ' ਵਾਲੀ ਫ਼ਸਲ ਇਸ ਤਰ੍ਹਾਂ ਨਾਲੋ ਨਾਲ ਹੀ ਉੱਜੜਦੀ ਜਾਂਦੀ ਹੈ, ਤੇ) ਜਿਨ੍ਹਾਂ ਦੀ ਫ਼ਸਲ (ਨਾਲੋ ਨਾਲ) ਉੱਜੜਦੀ ਜਾਏ ਉਹਨਾਂ ਦਾ ਖਲਵਾੜਾ ਕਿੱਥੇ ਬਣਨਾ ਹੋਇਆ? (ਭਾਵ, ਉਸ ਬੰਦਗੀ ਦਾ ਚੰਗਾ ਸਿੱਟਾ ਨਹੀਂ ਨਿਕਲ ਸਕਦਾ, ਕਿਉਂਕਿ ਉਹ ਬੰਦਗੀ ਦੇ ਸਹੀ ਰਾਹ ਤੋਂ ਖੁੰਝੇ ਰਹਿੰਦੇ ਹਨ)।

ਪਦ ਅਰਥ ਕਿਆ ਥਾਉ = (ਭਾਵ,) ਕੋਈ ਥਾਂ ਨਹੀਂ, ਕਿਤੇ ਨਹੀਂ ਬਣਦਾ।

SikhNet (Spanish)Y la granja de los que no lo hacen es destruida y no pueden cosechar sus granos.

ਸਚੈ ਸਰਮੈ ਬਾਹਰੇ; ਅਗੈ ਲਹਹਿ. ਨ ਦਾਦਿ ॥

sachai saramai baahare; agai laheh. na daad |

Sant Singh KhalsaLacking truth and humility, they shall not be appreciated in the world hereafter.
Manmohan SinghThey who are bereft of truth and hard service, receive not appreciation hereafter.
Manmohan Singh (Punjabi)ਜੋ ਸੱਚ ਅਤੇ ਕਰੜੀ ਘਾਲ ਤੋਂ ਸਖਣੇ ਹਨ ਉਨ੍ਹਾਂ ਦੀ ਪ੍ਰਲੋਕ ਵਿੱਚ ਕਦਰ ਨਹੀਂ ਹੁੰਦੀ।
Fareedkot Teekaਜੋ ਸਚੇ (ਸਰਮੈ) ਵੈਰਾਗ ਸੇ ਬਿਨਾਂ ਹੈਂ, ਸੋ ਅਗੇ ਪਰਲੋਕ ਮੇਂ ਪੁਕਾਰ ਕਰਨੇ ਸੇ (ਦਾਦਿ) ਇਨਸਾਫ ਅਨੁਸਾਰ ਸੁਖ ਨਹੀਂ ਪਾਵੇਂਗੇ॥
Prof. Sahib Singhਸਹੀ ਮਿਹਨਤ ਤੋਂ ਬਿਨਾ ਪ੍ਰਭੂ ਦੀ ਹਜ਼ੂਰੀ ਵਿਚ ਭੀ ਉਹਨਾਂ ਦੀ ਕਦਰ ਨਹੀਂ ਹੁੰਦੀ।

ਪਦ ਅਰਥ ਸਰਮ = ਉੱਦਮ। ਦਾਦਿ = ਕਦਰ, ਸ਼ਾਬਾਸ਼ੇ।

SikhNet (Spanish)Sin la Verdad y la Humildad no son aclamados en el más allá.

ਅਕਲਿ ਏਹ. ਨ ਆਖੀਐ; ਅਕਲਿ ਗਵਾਈਐ ਬਾਦਿ ॥

akal eeh. na aakheeai; akal gavaaeeai baad |

Sant Singh KhalsaWisdom which leads to arguments is not called wisdom.
Manmohan SinghThe wisdom which is wasted in wranglings; this by no means, can be called wisdom.
Manmohan Singh (Punjabi)ਅਕਲਮੰਦੀ ਜੋ ਬਖੇੜਿਆਂ ਵਿੱਚ ਗੁਆ ਨਹੀਂ ਜਾਂਦੀ ਹੈ, ਇਹ ਕਿਸੇ ਤਰ੍ਹਾਂ ਭੀ ਅਕਲਮੰਦੀ ਨਹੀਂ ਕਹੀ ਜਾ ਸਕਦੀ।
Fareedkot Teekaਅਕਲਿ, ਭਾਵ ਚਤਰਾਈ ਏਹ ਨਹੀਂ ਕਹੀ ਜਾਤੀ ਜੋ ਚਤਰਾਈ ਕੋ (ਬਾਦਿ) ਝਗੜੋਂ ਮੇਂ ਬਿਅਰਥ ਗਵਾਇ ਦੇਈਏ॥
Prof. Sahib Singh(ਪਰਮਾਤਮਾ ਦਾ ਸਿਮਰਨ ਕਰਨਾ ਬੜੀ ਸੁੰਦਰ ਅਕਲ ਦੀ ਗੱਲ ਹੈ, ਪਰ ਤਵੀਤ-ਧਾਗੇ ਬਣਾ ਕੇ ਦੇਣ ਵਿਚ ਰੁੱਝ ਪੈਣ ਨਾਲ ਇਹ) ਅਕਲ ਵਿਅਰਥ ਗਵਾ ਲੈਣਾ-ਇਸ ਨੂੰ ਅਕਲ ਨਹੀਂ ਆਖੀਦਾ।

ਪਦ ਅਰਥ ਬਾਦਿ = ਵਿਅਰਥ।

SikhNet (Spanish)Sabio no es quien destruye su Sabiduría en la contienda; a través de la Sabiduría uno sirve a Dios,

ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ॥

akalee saahib seveeai; akalee paaeeai maan |

Sant Singh KhalsaWisdom leads us to serve our Lord and Master; through wisdom, honor is obtained.
Manmohan SinghThrough wisdom, one serves the Lord and through wisdom one obtains honour.
Manmohan Singh (Punjabi)ਸਿਆਣਾ ਰਾਹੀਂ, ਪ੍ਰਾਣੀ ਸੁਆਮੀ ਦੀ ਘਾਲ ਕਮਾਉਂਦਾ ਹੈ ਅਤੇ ਸਿਆਣਪ ਰਾਹੀਂ ਉਹ ਇੱਜ਼ਤ, ਆਬਰੂ ਪਾਉਂਦਾ ਹੈ।
Fareedkot Teekaਕਿਉਂਕਿ ਚਤਰਾਈਓਂ ਕਰ ਕੇ ਸਾਹਿਬ ਕੋ ਸੇਵੀਤਾ ਹੈ ਔਰ ਚਤਰਾਈਓਂ ਕਰ ਕੇ ਲੋਕ ਪਰਲੋਕ ਮੇਂ ਮਾਨ ਪਾਈਤਾ ਹੈ॥
Prof. Sahib Singhਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤੇ ਇੱਜ਼ਤ ਖੱਟੀਏ,

ਪਦ ਅਰਥ ਸੇਵੀਐ = ਸਿਮਰੀਏ। ਮਾਨੁ = ਇੱਜ਼ਤ।

SikhNet (Spanish)a través de la Sabiduría uno obtiene el Honor.

ਅਕਲੀ ਪੜੑਿ ਕੈ ਬੁਝੀਐ; ਅਕਲੀ ਕੀਚੈ ਦਾਨੁ ॥

akalee parra kai bujheeai; akalee keechai daan |

Sant Singh KhalsaWisdom does not come by reading textbooks; wisdom inspires us to give in charity.
Manmohan SinghThrough wisdom, man is instructed by reading and through wisdom, he rightly gives in charity.
Manmohan Singh (Punjabi)ਸਿਆਣਪ ਦੇ ਰਾਹੀਂ, ਬੰਦਾ ਪੜ੍ਹਨ ਦੁਆਰਾ ਸਿਖ-ਮਤ ਲੈਂਦਾ ਹੈ ਅਤੇ ਸਿਆਣਪ ਦੇ ਰਾਹੀਂ, ਉਹ ਦਰੁਸਤ ਤੌਰ ਤੇ ਖੈਰਾਤ ਕਰਦਾ ਹੈ।
Fareedkot Teekaਚਤਰਾਈ ਕਰ ਕੇ ਪੜ ਕਰ ਸਮਝੀਤਾ ਹੈ ਔਰ ਚਤਰਾਈਓਂ ਕਰ ਕੇ ਦਾਨ ਕਰੀਤਾ ਹੈ॥
Prof. Sahib Singhਅਕਲ ਇਹ ਹੈ ਕਿ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ) ਪੜ੍ਹੀਏ (ਇਸ ਦੇ ਡੂੰਘੇ ਭੇਤ) ਸਮਝੀਏ ਤੇ ਹੋਰਨਾਂ ਨੂੰ ਸਮਝਾਈਏ।

ਪਦ ਅਰਥ ਕੀਚੈ ਦਾਨੁ = (ਉਹ ਸਮਝ) ਹੋਰਨਾਂ ਨੂੰ ਭੀ ਸਿਖਾਈਏ।

SikhNet (Spanish)Mediante la Sabiduría uno se da cuenta que uno lee, mediante la Sabiduría la Caridad llega a la mente.

ਨਾਨਕੁ. ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ॥੧॥

naanak. aakhai raahu ehu; hor galaan saitaan |1|

Sant Singh KhalsaSays Nanak, this is the Path; other things lead to Satan. ||1||
Manmohan SinghSays Nanak, this alone is the true path, Devilish are all other things.
Manmohan Singh (Punjabi)ਗੁਰੂ ਜੀ ਆਖਦੇ ਹਨ, ਕੇਵਲ ਇਹ ਹੀ ਸੱਚਾ ਮਾਰਗ ਹੈ। ਭੁਤਨਿਆਂ ਵਾਲੀਆਂ ਹਨ ਹੋਰ ਸਾਰੀਆਂ ਬਾਤਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਚਤਰਾਈ ਕਾ ਰਸਤਾ ਏਕ ਇਹੀ ਹੈ, ਭਾਵ ਪਰਮੇਸ੍ਵਰ ਕੀ ਸੇਵਾ ਕਰਨੀ। ਔਰ ਸਭ ਬਾਤਾਂ (ਸੈਤਾਨੁ) ਕਾਮਾਦਿਕੋਂ ਮੇਂ ਪਰਵਿਰਤ ਕਰਾਵਨੇ ਵਾਲੀਆਂ ਹੈਂ॥੧॥
Prof. Sahib Singhਨਾਨਕ ਆਖਦਾ ਹੈ ਕਿ ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, (ਸਿਮਰਨ ਤੋਂ) ਲਾਂਭ ਦੀਆਂ ਗੱਲਾਂ (ਦੱਸਣ ਵਾਲਾ) ਸ਼ੈਤਾਨ ਹੈ ॥੧॥
SikhNet (Spanish)Dice Nanak, este es el Sendero de la Verdad, todo lo demás lleva a la oscuridad de la conciencia. (1)
Answers quote the Granth verbatim with Ang citations. AI commentary is not Gurbani and not a religious ruling.