ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.
ਸੂਰਜੁ ਚੜੈ ਵਿਜੋਗਿ; ਸਭਸੈ ਘਟੈ ਆਰਜਾ ॥
sooraj charrai vijog; sabhasai ghattai aarajaa |
Sant Singh KhalsaThe sun rises and sets, and the lives of all run out.
Manmohan SinghThe sun rises and sets and the age of all goes on diminishing.
Manmohan Singh (Punjabi)ਆਫਤਾਬ ਚੜ੍ਹਦਾ ਅਤੇ ਛਿਪ ਜਾਂਦਾ ਹੈ ਅਤੇ ਸਾਰਿਆ ਦੀ ਉਮਰ ਘਟਦੀ ਜਾਂਦੀ ਹੈ।
Fareedkot Teekaਸੂਰਜ ਕੇ ਚੜਨੇ ਕਰ ਅਰ (ਵਿਜੋਗਿ) ਛਪਣੇ ਕਰ ਸਭ ਕਿਸੀ ਕੀ ਉਮਰ ਘਟਤੀ ਜਾਤੀ ਹੈ॥
Prof. Sahib Singhਸੂਰਜ ਚੜ੍ਹਦਾ ਹੈ (ਤੇ ਡੁੱਬਦਾ ਹੈ, ਇਸ ਤਰ੍ਹਾਂ ਦਿਨਾਂ ਦੇ) ਗੁਜ਼ਰਨ ਨਾਲ ਹਰੇਕ ਜੀਵ ਦੀ ਉਮਰ ਘਟ ਰਹੀ ਹੈ;
ਪਦ ਅਰਥ ਵਿਜੋਗਿ = ਵਿਛੋੜੇ ਨਾਲ, (ਦਿਨ ਦੇ) ਗੁਜ਼ਰਨ ਨਾਲ। ਸਭਸੈ = ਹਰੇਕ ਜੀਵ ਦੀ। ਆਰਜਾ = ਉਮਰ।
SikhNet (Spanish)El sol se levanta y después se pone, y mira, un día más en la vida del ser humano se va.
ਤਨੁ ਮਨੁ ਰਤਾ ਭੋਗਿ; ਕੋਈ ਹਾਰੈ. ਕੋ ਜਿਣੈ ॥
tan man rataa bhog; koee haarai. ko jinai |
Sant Singh KhalsaThe mind and body experience pleasures; one loses, and another wins.
Manmohan SinghMan's body and mind are imbued with pleasures, one loses and one wins.
Manmohan Singh (Punjabi)ਜੀਵ ਦੀ ਦੇਹ ਅਤੇ ਚਿੱਤ ਰੰਗ-ਰਲੀਆ ਨਾਲ ਰੰਗੇ ਹੋਏ ਹਨ, ਕੋਈ ਹਾਰ ਜਾਂਦਾਹੈ ਅਤੇ ਕੋਈ ਜਿੱਤ ਜਾਂਦਾ ਹੈ।
Fareedkot Teekaਜਿਨ ਕਾ ਤਨ ਮਨ ਭੋਗੋਂ ਮੇਂ ਰਤਾ ਹੈ ਵਹੁ ਕੋਈ ਹਾਰ ਜਾਤੇ ਹੈਂ ਔਰ ਜੋ ਭੋਗੋਂ ਤੇ ਉਪਰਾਮ ਹੈਂ ਵਹੁ ਜਨਮ ਕੋ (ਜਿਣੈ) ਜੀਤ ਜਾਤੇ ਹੈਂ॥
Prof. Sahib Singhਜਿਸ ਦਾ ਮਨ ਤਨ ਮਾਇਆ ਦੇ ਭੋਗਣ ਵਿਚ ਰੁੱਝਾ ਹੋਇਆ ਹੈ ਉਹ ਤਾਂ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ, ਤੇ, ਕੋਈ (ਵਿਰਲਾ ਵਿਰਲਾ) ਜਿੱਤ ਕੇ ਜਾਂਦਾ ਹੈ।
ਪਦ ਅਰਥ ਰਤਾ = ਰੰਗਿਆ ਹੋਇਆ। ਭੋਗਿ = (ਮਾਇਆ ਦੇ) ਭੋਗਣ ਵਿਚ।
SikhNet (Spanish)El cuerpo y la mente se deleitan de todo tipo de placeres, y unos ganan mientras que otros pierden.
ਸਭੁ ਕੋ ਭਰਿਆ ਫੂਕਿ; ਆਖਣਿ ਕਹਣਿ. ਨ ਥੰਮੑੀਐ ॥
sabh ko bhariaa fook; aakhan kehan. na thamaeeai |
Sant Singh KhalsaEveryone is puffed up with pride; even after they are spoken to, they do not stop.
Manmohan SinghEvery one is puffed up with pride and inspite of being instructed, ceases not to take pride.
Manmohan Singh (Punjabi)ਹਰ ਕੋਈ ਹੰਕਾਰ ਨਾਲ ਫੁਲਿਆ ਹੋਇਆ ਹੈ ਅਤੇ ਸਿਖ-ਮਤ ਦਿਤੇ ਜਾਣ ਦੇ ਬਾਵਜੂਦ, ਹੰਕਾਰ ਕਰਨੋ ਨਹੀਂ ਹਟਦਾ।
Fareedkot Teekaਸਭ ਕੋਈ (ਫੂਕਿ) ਪ੍ਰਾਣ ਪੌਣ ਕਰ ਭਰਾ ਹੂਆ ਹੈ, ਅਖਿਆਣੋਂ ਕੇ ਕਹਿਣੇ ਕਰ ਪ੍ਰਾਣ ਥੰਮੀਤੇ ਨਹੀਂ ਹੈਂ, ਭਾਵ ਨਿਕਸ ਹੀ ਜਾਤੇ ਹੈਂ॥
Prof. Sahib Singh(ਮਾਇਆ ਦੇ ਕਾਰਨ) ਹਰੇਕ ਜੀਵ ਅਹੰਕਾਰ ਨਾਲ ਆਫਰਿਆ ਹੋਇਆ ਹੈ, ਸਮਝਾਇਆਂ ਆਕੜਨ ਤੋਂ ਰੁਕਦਾ ਨਹੀਂ।
ਪਦ ਅਰਥ ਸਭੁ ਕੋ = ਹਰੇਕ ਜੀਵ। ਫੂਕਿ = ਅਹੰਕਾਰ ਨਾਲ। ਆਖਣਿ ਕਹਣਿ = ਆਖਣ ਨਾਲ ਕਹਿਣ ਨਾਲ, ਸਮਝਾਉਣ ਨਾਲ। ਥੰਮ੍ਹ੍ਹੀਐ = ਰੋਕਿਆ ਜਾਂਦਾ।
SikhNet (Spanish)El ego de todos está inflado y su instrucción no los lleva hacia la Sabiduría,
ਨਾਨਕ. ਵੇਖੈ ਆਪਿ; ਫੂਕ ਕਢਾਏ ਢਹਿ ਪਵੈ ॥੨॥
naanak. vekhai aap; fook kadtaae dteh pavai |2|
Sant Singh KhalsaO Nanak, the Lord Himself sees all; when He takes the air out of the balloon, the body falls. ||2||
Manmohan SinghNanak, the Lord, of Himself, sees all. When He takes out man's breath, he falls.
Manmohan Singh (Punjabi)ਨਾਨਕ ਸਾਈਂ ਖੁਦ ਸਾਰਿਆ ਨੂੰ ਵੇਖਦਾ ਹੈ। ਜਦ ਉਹ ਪ੍ਰਾਣੀ ਦੇ ਸੁਆਸ ਨੂੰ ਖਿੱਚ ਲੈਂਦਾ ਹੈ, ਉਹ ਡਿੱਗ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰਮੇਸ੍ਵਰ ਆਪੇ ਦੇਖਤਾ ਹੈ। ਜਬ ਜਮਦੂਤੋਂ ਦੁਆਰਾ ਫੂਕ ਕਢਾਵਤਾ ਹੈ ਤਬ ਸਰੀਰ ਗਿਰ ਪੜਤਾ ਹੈ; ਵਾ ਸਭ ਕੋਈ (ਫੂਕ) ਹੰਕਾਰ ਕਰ ਭਰਾ ਹੂਆ ਹੈ ਅਖਿਆਣਾ ਦੇ ਕਹਿਣੇ ਕਰ ਹੰਕਾਰ ਰੁਕਤਾ ਨਹੀਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਜਿਨ ਪਰ ਪਰਮੇਸ੍ਵਰ ਕਿਰਪਾ ਦ੍ਰਿਸ਼ਟੀ ਕਰ ਦੇਖਤਾ ਹੈ ਉਨ ਕੇ ਹੰਕਾਰ ਕੋ ਹਰੀ ਗੁਰਾਂ ਦੁਆਰਾ ਕਢਾਇ ਦੇਤਾ ਹੈ, ਸੋ ਪੁਰਸ਼ (ਢਹਿ ਪਵੈ) ਨਿਮ੍ਰ ਹੋ ਜਾਤਾ ਹੈ॥੨॥☬ਸਤਿਸੰਗਤਿ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਆਪ (ਜੀਵ ਦੀ ਆਕੜ ਨੂੰ) ਵੇਖ ਰਿਹਾ ਹੈ, ਜਦੋਂ ਉਹ ਇਸ ਦੇ ਸੁਆਸ ਮੁਕਾ ਦੇਂਦਾ ਹੈ ਤਾਂ ਇਹ (ਅਹੰਕਾਰੀ) ਧਰਤੀ ਤੇ ਢਹਿ ਪੈਂਦਾ ਹੈ (ਭਾਵ, ਮਿੱਟੀ ਨਾਲ ਮਿਲ ਜਾਂਦਾ ਹੈ) ॥੨॥
ਪਦ ਅਰਥ ਆਪਿ = ਪ੍ਰਭੂ ਆਪ। ਫੂਕ = ਪ੍ਰਾਣ, ਸੁਆਸ। ਜਿਣੈ = ਜਿੱਤਦਾ ਹੈ ॥੨॥
SikhNet (Spanish)pero el Señor lo ve todo y cuando al hombre lo priva de su respiración, ahí cae. (2)