ੴ

ਸਿੱਖਬਾਣੀ · SikhBani

ਆਦਿ ਅੰਤਿ ਜੋ ਰਾਖਨਹਾਰੁ ॥

aad ant jo raakhanahaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 267 · 10 lines
Translations

ਆਦਿ ਅੰਤਿ; ਜੋ ਰਾਖਨਹਾਰੁ ॥

aad ant; jo raakhanahaar |

Sant Singh KhalsaFrom beginning to end, He is our Protector,
Manmohan SinghHe, who is Protector of all from beginning to end,
Manmohan Singh (Punjabi)ਜੋ ਆਰੰਭ ਤੋਂ ਅਖੀਰ ਤੱਕ ਸਾਰਿਆਂ ਦਾ ਰਖਵਾਲਾ ਹੈ,
Fareedkot Teekaਜੋ ਵਾਹਿਗੁਰੂ ਤੁਝ ਕੋ ਆਦਿ ਮਾਤਾ ਕੇ ਗਰਬ ਮੇਂ ਔਰ ਅੰਤ ਕੌ ਪ੍ਰਲੋਕ ਮੇਂ ਜਮਦੂਤੋਂ ਸੇ ਰਖ੍ਯਾ ਕਰਨੇ ਹਾਰਾ ਹੈ॥
Prof. Sahib Singhਜੋ (ਇਸ ਦੇ) ਜਨਮ ਤੋਂ ਲੈ ਕੇ ਮਰਨ ਸਮੇਂ ਤਕ (ਇਸ ਦੀ) ਰਾਖੀ ਕਰਨ ਵਾਲਾ ਹੈ,

ਪਦ ਅਰਥ ਆਦਿ = ਮੁੱਢ ਤੋਂ (ਭਾਵ, ਜਨਮ ਸਮੇ ਤੋਂ)। ਅੰਤਿ = ਅਖ਼ੀਰ ਤਕ (ਭਾਵ, ਮਰਨ ਤਕ)।

SikhNet (Spanish)El hombre ignorante no ama a Aquél que es su Sostenedor en cada momento de la vida.

ਤਿਸ ਸਿਉ ਪ੍ਰੀਤਿ. ਨ ਕਰੈ; ਗਵਾਰੁ ॥

tis siau preet. na karai; gavaar |

Sant Singh Khalsaand yet, the ignorant do not give their love to Him.
Manmohan SinghHim, the ignorant man loves not.
Manmohan Singh (Punjabi)ਉਸ ਨੂੰ ਬੇਸਮਝ ਬੰਦਾ ਪਿਆਰ ਨਹੀਂ ਕਰਦਾ।
Fareedkot Teekaਹੇ ਗਵਾਰ! ਤੂੰ ਤਿਸ ਸਾਥ ਪ੍ਰੀਤਿ ਨਹੀਂ ਕਰਤਾ ਹੈ॥
Prof. Sahib Singhਮੂਰਖ ਮਨੁੱਖ ਉਸ ਪ੍ਰਭੂ ਨਾਲ ਪਿਆਰ ਨਹੀਂ ਕਰਦਾ।

ਪਦ ਅਰਥ ਗਵਾਰੁ = ਮੂਰਖ ਮਨੁੱਖ।

SikhNet (Spanish)El arrogante Manmukj no se acuerda de Aquél que concede toda la riqueza,

ਜਾ ਕੀ ਸੇਵਾ; ਨਵ ਨਿਧਿ ਪਾਵੈ ॥

jaa kee sevaa; nav nidh paavai |

Sant Singh KhalsaServing Him, the nine treasures are obtained,
Manmohan SinghFrom whose, service, he obtains the nine treasures,
Manmohan Singh (Punjabi)ਜਿਸ ਦੀ ਟਹਿਲ ਤੋਂ ਉਸ ਨੂੰ ਨੌ ਖ਼ਜ਼ਾਨੇ ਮਿਲਦੇ ਹਨ,
Fareedkot Teekaਜਿਸ ਕੀ ਸੇਵਾ ਕਰਨੇ ਸੇ ਤੂੰ ਨੌ ਨਿਧੀਆਂ ਪਾਇ ਲੇਵੈ॥
Prof. Sahib Singhਜਿਸ ਦੀ ਸੇਵਾ ਕੀਤਿਆਂ (ਇਸ ਨੂੰ ਸ੍ਰਿਸ਼ਟੀ ਦੇ) ਨੌ ਹੀ ਖ਼ਜ਼ਾਨੇ ਮਿਲ ਜਾਂਦੇ ਹਨ,

ਪਦ ਅਰਥ ਜਾ ਕੀ = ਜਿਸ (ਪ੍ਰਭੂ) ਦੀ। ਨਵ ਨਿਧਿ = ਨੌ ਖ਼ਜ਼ਾਨੇ।

SikhNet (Spanish)los bienes y tesoros.

ਤਾ ਸਿਉ ਮੂੜਾ; ਮਨੁ. ਨਹੀ ਲਾਵੈ ॥

taa siau moorraa; man. nahee laavai |

Sant Singh Khalsaand yet, the foolish do not link their minds with Him.
Manmohan Singhwith Him, the fool attaches not his mind.
Manmohan Singh (Punjabi)ਉਸ ਨਾਲ ਮੂਰਖ ਆਪਣੇ ਚਿੱਤ ਨੂੰ ਨਹੀਂ ਜੋੜਦਾ।
Fareedkot Teekaਹੇ ਮੂਰਖ! ਤਿਸ ਕੇ ਸਾਥ ਤੂੰ ਮਨ ਨਹੀਂ ਲਗਾ ਰਹਾ ਹੈ॥
Prof. Sahib Singhਮੂਰਖ ਜੀਵ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਦਾ।

ਪਦ ਅਰਥ ਤਾ ਸਿਉ = ਉਸ ਨਾਲ। ਮੂੜਾ = ਮੂਰਖ।

SikhNet (Spanish)Desde su penumbra piensa que Dios se encuentra lejos,

ਜੋ ਠਾਕੁਰੁ; ਸਦ ਸਦਾ ਹਜੂਰੇ ॥

jo tthaakur; sad sadaa hajoore |

Sant Singh KhalsaOur Lord and Master is Ever-present, forever and ever,
Manmohan SinghThe Lord who is, ever and ever, just present,
Manmohan Singh (Punjabi)ਜੋ ਸੁਆਮੀ ਸਦੀਵ ਸਦੀਵ ਹੀ ਐਨ ਪਰਤੱਖ ਹੈ,
Fareedkot Teekaਜੋ ਠਾਕਰ (ਸਦ ਸਦਾ) ਸਰਬ ਸਮੇ ਮੇਂ ਤੇਰੇ ਹਾਜਰ ਹਜੂਰ ਅਰਥਾਤ ਅੰਗ ਸੰਗ ਹੈ॥
Prof. Sahib Singhਜੋ ਹਰ ਵੇਲੇ ਇਸ ਦੇ ਅੰਗ-ਸੰਗ ਹੈ,

ਪਦ ਅਰਥ ਹਜੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)aunque el Señor esté siempre ante sus ojos.

ਤਾ ਕਉ ਅੰਧਾ; ਜਾਨਤ ਦੂਰੇ ॥

taa kau andhaa; jaanat doore |

Sant Singh Khalsaand yet, the spiritually blind believe that He is far away.
Manmohan SinghHim, the blind thinks to be far away.
Manmohan Singh (Punjabi)ਉਸ ਨੂੰ ਅੰਨ੍ਹਾ ਦੁਰੇਡੇ ਖਿਆਲ ਕਰਦਾ ਹੈ।
Fareedkot Teekaਹੇ ਅੰਧਾ ਜੀਵ! ਤਿਸ ਕੋ ਤੂੰ ਦੂਰ ਜਾਨਤਾ ਹੈਂ॥
Prof. Sahib Singhਅੰਨ੍ਹਾ ਮਨੁੱਖ ਉਸ ਠਾਕੁਰ ਨੂੰ (ਕਿਤੇ) ਦੂਰ (ਬੈਠਾ) ਸਮਝਦਾ ਹੈ।

ਪਦ ਅਰਥ ਤਾ ਕਉ = ਉਸ ਨੂੰ।

SikhNet (Spanish)El iluso se olvida de su Dios

ਜਾ ਕੀ ਟਹਲ; ਪਾਵੈ ਦਰਗਹ ਮਾਨੁ ॥

jaa kee ttehal; paavai daragah maan |

Sant Singh KhalsaIn His service, one obtains honor in the Court of the Lord,
Manmohan SinghBy whose service he is to attain honour in Lord's Court,
Manmohan Singh (Punjabi)ਜਿਸ ਦੀ ਟਹਿਲ ਸੇਵਾ ਨਾਲ ਉਸ ਨੇ ਸਾਈਂ ਦੇ ਦਰਬਾਰ ਵਿੰਚ ਇੱਜ਼ਤ ਪਾਉਣੀ ਹੈ,
Fareedkot Teekaਤਿਸ ਕੀ ਸੇਵਾ ਕਰਨੇ ਸੇ (ਦਰਗਹ) ਪ੍ਰਲੋਕ ਮੇਂ ਤੂੰ ਮਾਨ ਪਾਵੇਂ॥
Prof. Sahib Singhਜਿਸ ਦੀ ਟਹਲ ਕੀਤਿਆਂ ਇਸ ਨੂੰ (ਪ੍ਰਭੂ ਦੀ) ਦਰਗਾਹ ਵਿਚ ਆਦਰ ਮਿਲਦਾ ਹੈ,
SikhNet (Spanish)y al no servirlo, pierde la oportunidad de alcanzar honra en el cielo.

ਤਿਸਹਿ ਬਿਸਾਰੈ; ਮੁਗਧੁ ਅਜਾਨੁ ॥

tiseh bisaarai; mugadh ajaan |

Sant Singh Khalsaand yet, the ignorant fool forgets Him.
Manmohan Singhthe ignorant fool forgets Him.
Manmohan Singh (Punjabi)ਬੇਸਮਝ, ਬੇਵਕੂਫ ਉਸ ਨੂੰ ਭੁਲਾਉਂਦਾ ਹੈ।
Fareedkot Teekaਹੇ ਮੂਰਖ! ਅਗ੍ਯਾਨ ਕਰ ਕੇ ਤਿਸ ਕੋ ਤੂੰ ਈਹਾਂ ਭੁਲਾਵਤਾ ਹੈਂ॥
Prof. Sahib Singhਮੂਰਖ ਤੇ ਅੰਞਾਣ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦਾ ਹੈ।

ਪਦ ਅਰਥ ਤਿਸਹਿ = ਉਸ (ਪ੍ਰਭੂ) ਨੂੰ। ਮੁਗਧੁ = ਮੂਰਖ।

SikhNet (Spanish)Este hombre seguirá viviendo en el error hasta que Tú,

ਸਦਾ ਸਦਾ; ਇਹੁ ਭੂਲਨਹਾਰੁ ॥

sadaa sadaa; ihu bhoolanahaar |

Sant Singh KhalsaForever and ever, this person makes mistakes;
Manmohan SinghEver and ever, this man errs.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਹੀ ਇਹ ਬੰਦਾ ਗਲਤੀ ਕਰਦਾ ਹੈ।
Fareedkot Teekaਐਸੇ ਬੇਨਤੀ ਕਰੇ: ਹੇ ਹਰੀ! ਇਹ ਜੀਵ ਤੌ ਆਗੇ ਪੀਛੇ ਸਦਾ ਹੀ ਭੂਲਣੇ ਹਾਰਾ ਹੈ॥
Prof. Sahib Singh(ਪਰ ਕੇਹੜਾ ਕੇਹੜਾ ਔਗੁਣ ਚਿਤਾਰੀਏ?) ਇਹ ਜੀਵ (ਤਾਂ) ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹੈ;

ਪਦ ਅਰਥ ਇਹੁ = ਇਹ (ਜੀਵ)।

SikhNet (Spanish)Por siempre esta persona esta en error.

ਨਾਨਕ; ਰਾਖਨਹਾਰੁ ਅਪਾਰੁ ॥੩॥

naanak; raakhanahaar apaar |3|

Sant Singh KhalsaO Nanak, the Infinite Lord is our Saving Grace. ||3||
Manmohan SinghNanak, the infinite Lord is the only Saviour.
Manmohan Singh (Punjabi)ਨਾਨਕ, ਕੇਵਲ ਬੇਅੰਤ ਸੁਆਮੀ ਦੀ ਰੱਖਿਆ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਅਪਾਰ ਪ੍ਰਭੂ! ਇਸ ਕਾ ਰਾਖਨਹਾਰਾ ਤੂੰ ਹੀ ਹੈਂ॥
Prof. Sahib Singhਹੇ ਨਾਨਕ! ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ (ਉਹ ਇਸ ਜੀਵ ਦੇ ਔਗੁਣਾਂ ਵਲ ਨਹੀਂ ਤੱਕਦਾ) ॥੩॥

ਪਦ ਅਰਥ ਅਪਾਰੁ = ਬੇਅੰਤ ॥੩॥

SikhNet (Spanish)oh Señor, por Tu Infinita Misericordia lo tomes bajo Tu Protección. (3)
Answers quote the Granth verbatim with Ang citations. AI commentary is not Gurbani and not a religious ruling.