ੴ

ਸਿੱਖਬਾਣੀ · SikhBani

ਰਤਨੁ ਤਿਆਗਿ ਕਉਡੀ ਸੰਗਿ ਰਚੈ ॥

ratan tiaag kauddee sang rachai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 267 · 10 lines
Translations

ਰਤਨੁ ਤਿਆਗਿ; ਕਉਡੀ ਸੰਗਿ ਰਚੈ ॥

ratan tiaag; kauddee sang rachai |

Sant Singh KhalsaForsaking the jewel, they are engrossed with a shell.
Manmohan SinghAbandoning a jewel, man is engrossed with a shell.
Manmohan Singh (Punjabi)ਮਾਣਕ ਨੂੰ ਛੱਡ ਕੇ ਆਦਮੀ ਕੌਡੀ ਨਾਲ ਖਚਤ ਹੋਇਆ ਹੋਇਆ ਹੈ।
Fareedkot Teekaਇਹ ਜੀਵ ਵੈਰਾਗ ਰਤਨ ਕੋ ਤਿਆਗ ਕਰ ਕੌਡੀ ਵਤ ਤੁਛ ਪਦਾਰਥੋਂ ਮੇਂ ਰਚਤਾ ਅਰਥਾਤ ਪ੍ਰੀਤੀ ਕਰਤਾ ਹੈ॥
Prof. Sahib Singh(ਮਾਇਆ-ਧਾਰੀ ਜੀਵ) (ਨਾਮ-) ਰਤਨ ਛੱਡ ਕੇ (ਮਾਇਆ-ਰੂਪ) ਕਉਡੀ ਨਾਲ ਖ਼ੁਸ਼ ਫਿਰਦਾ ਹੈ।

ਪਦ ਅਰਥ ਰਚੈ = ਰੁੱਝਾ ਰਹਿੰਦਾ ਹੈ, ਖ਼ੁਸ਼ ਹੁੰਦਾ ਹੈ।

SikhNet (Spanish)El hombre ignorante tira la Joya Auténtica y se complace con cualquier guijarro;

ਸਾਚੁ ਛੋਡਿ; ਝੂਠ ਸੰਗਿ ਮਚੈ ॥

saach chhodd; jhootth sang machai |

Sant Singh KhalsaThey renounce Truth and embrace falsehood.
Manmohan SinghHe renounces truth and is pleased with falsehood.
Manmohan Singh (Punjabi)ਉਹ ਰਾਸਤੇ ਨੂੰ ਤਿਆਗਦਾ ਹੈ ਅਤੇ ਕੂੜ ਨਾਲ ਖੁਸ਼ ਹੁੰਦਾ ਹੈ।
Fareedkot Teekaਔ (ਸਾਚਿ) ਨਾਮ ਕੌ ਛੋਡ ਕਰ ਝੂਠੇ ਕਾਮਾਦਿਕੋਂ ਕੇ ਸਾਥ ਮਚ ਰਹਾ ਹੈ ਅਰਥਾਤ ਪ੍ਰਫੁਲਤ ਹੋਤਾ ਹੈ॥
Prof. Sahib Singhਸੱਚੇ (ਪ੍ਰਭੂ) ਨੂੰ ਛੱਡ ਕੇ ਨਾਸਵੰਤ (ਪਦਾਰਥਾਂ) ਨਾਲ ਭੂਹੇ ਹੁੰਦਾ ਹੈ।

ਪਦ ਅਰਥ ਛੋਡਿ = ਛੱਡ ਕੇ। ਮਚੈ = ਮੱਚਦਾ ਹੈ, ਭੂਹੇ ਹੁੰਦਾ ਹੈ, ਆਕੜਦਾ ਹੈ।

SikhNet (Spanish)rechazando la Verdad, vive fascinado por lo falso.

ਜੋ ਛਡਨਾ; ਸੁ ਅਸਥਿਰੁ ਕਰਿ ਮਾਨੈ ॥

jo chhaddanaa; su asathir kar maanai |

Sant Singh KhalsaThat which passes away, they believe to be permanent.
Manmohan SinghWhat he is to leave, he deems that everlasting.
Manmohan Singh (Punjabi)ਜਿਸ ਨੂੰ ਉਸ ਨੇ ਛੱਡ ਜਾਣਾ ਹੈ, ਉਸ ਨੂੰ ਉਹ ਸਦੀਵੀ ਸਥਿਰ ਜਾਣਦਾ ਹੈ।
Fareedkot Teekaਜੋ ਸਰੀਰ ਛਡ ਜਾਣਾ ਹੈ ਤਿਸ ਕੋ ਅਸਥਿਰੁ ਕਰ ਮਾਨਤਾ ਹੈ॥
Prof. Sahib Singhਜੋ (ਮਾਇਆ) ਛੱਡ ਜਾਣੀ ਹੈ, ਉਸ ਨੂੰ ਸਦਾ ਅਟੱਲ ਸਮਝਦਾ ਹੈ;

ਪਦ ਅਰਥ ਜੋ = ਜੋ (ਧਨ ਪਦਾਰਥ)। ਸੁ = ਉਸ ਨੂੰ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)Aquello que tiene interés pasajero lo toma como duradero,

ਜੋ ਹੋਵਨੁ; ਸੋ ਦੂਰਿ ਪਰਾਨੈ ॥

jo hovan; so door paraanai |

Sant Singh KhalsaThat which is immanent, they believe to be far off.
Manmohan SinghWhat is to happen, he recognises that to be distant.
Manmohan Singh (Punjabi)ਜਿਹੜਾ ਕੁਛ ਹੋਣਾ ਹੈ, ਉਸ ਨੂੰ ਉਹ ਦੁਰੇਡਾ ਸਮਝਦਾ ਹੈ।
Fareedkot Teekaਔਰ ਜੋ ਹੋਵਨ ਹਾਰ ਮਰਨਾ ਹੈ ਤਿਸ ਕੌ ਦੂਰ ਪਛਾਨਤਾ ਹੈ॥
Prof. Sahib Singhਜੋ (ਮੌਤ) ਜ਼ਰੂਰ ਵਾਪਰਨੀ ਹੈ, ਉਸ ਨੂੰ (ਕਿਤੇ) ਦੂਰ (ਬੈਠੀ) ਖ਼ਿਆਲ ਕਰਦਾ ਹੈ।

ਪਦ ਅਰਥ ਹੋਵਨੁ = ਹੋਵਨਹਾਰ, ਜ਼ਰੂਰ ਹੋਣਾ ਹੈ, (ਭਾਵ, ਮੌਤ)। ਪਰਾਨੈ = ਪਛਾਣਦਾ ਹੈ, ਸਮਝਦਾ ਹੈ।

SikhNet (Spanish)e imagina que lo inminente no ocurrirá jamás.

ਛੋਡਿ ਜਾਇ; ਤਿਸ ਕਾ ਸ੍ਰਮੁ ਕਰੈ ॥

chhodd jaae; tis kaa sram karai |

Sant Singh KhalsaThey struggle for what they must eventually leave.
Manmohan SinghWhat he has to part, he toils after that.
Manmohan Singh (Punjabi)ਜਿਸ ਨੂੰ ਉਸ ਨੇ ਛੱਡ ਜਾਣਾ ਹੈ ਉਸ ਦੀ ਖ਼ਾਤਰ ਉਹ ਤਕਲਫ਼ਿ ਉਠਾਉਂਦਾ ਹੈ।
Fareedkot Teekaਜਿਸ ਮਾਇਆ ਕੋ ਛੋਡ ਜਾਣਾ ਹੈ ਤਿਨੋਂ ਕੋ ਸੰਚਨ ਵਾਸਤੇ ਕਸ਼ਟ ਕਰਤਾ ਹੈ॥
Prof. Sahib Singhਉਸ (ਧਨ ਪਦਾਰਥ) ਦੀ ਖ਼ਾਤਰ (ਨਿੱਤ) ਖੇਚਲ ਕਰਦਾ (ਫਿਰਦਾ) ਹੈ ਜੋ (ਅੰਤ) ਛੱਡ ਜਾਣੀ ਹੈ;

ਪਦ ਅਰਥ ਤਿਸ ਕਾ = ਉਸ ਦਾ, ਉਸ ਦੀ ਖ਼ਾਤਰ। ਸ੍ਰਮੁ = ਮੇਹਨਤ, ਖੇਚਲ।

SikhNet (Spanish)Se involucra en todo aquello que va a tener que dejar,

ਸੰਗਿ ਸਹਾਈ; ਤਿਸੁ ਪਰਹਰੈ ॥

sang sahaaee; tis paraharai |

Sant Singh KhalsaThey turn away from the Lord, their Help and Support, who is always with them.
Manmohan SinghHe spurns the Succourer who is ever with him.
Manmohan Singh (Punjabi)ਉਹ ਉਸ ਸਹਾਇਕ ਨੂੰ ਤਿਆਗਦਾ ਹੈ, ਜੋ ਹਮੇਸ਼ਾਂ ਉਸ ਦੇ ਨਾਲ ਹੈ।
Fareedkot Teekaਔਰ ਜੋ ਪਰਮੇਸ੍ਵਰ ਸਹਾਈ ਹੋਣੇ ਵਾਲਾ ਹੈ ਤਿਸ ਕੋ ਤਿਆਗਤਾ ਹੈ॥
Prof. Sahib Singhਜੋ (ਪ੍ਰਭੂ) (ਇਸ) ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ।

ਪਦ ਅਰਥ ਸਹਾਈ = ਸਹਾਇਤਾ ਕਰਨ ਵਾਲਾ। ਪਰਹਰੈ = ਛੱਡ ਦੇਂਦਾ ਹੈ।

SikhNet (Spanish)y abandona el Nombre que podría ser su Acompañante Eterno.

ਚੰਦਨ ਲੇਪੁ; ਉਤਾਰੈ ਧੋਇ ॥

chandan lep; utaarai dhoe |

Sant Singh KhalsaThey wash off the sandalwood paste;
Manmohan SinghHe washes away and removes the sandal paste.
Manmohan Singh (Punjabi)ਉਹ ਚੰਨਣ ਦੇ ਲੇਪਣ ਨੂੰ ਧੋ ਕੇ ਲਾਹ ਸੁਟਦਾ ਹੈ।
Fareedkot Teekaਇਹ ਜੀਵ ਪਰਮੇਸ੍ਵਰ ਕੇ ਜਸ ਰੂਪੀ ਚੰਦਨ ਕੇ ਲੇਪ ਕੌ ਕੁਸੰਗ, ਵਾ ਵਿਸ਼ੇ ਵਾਸਨਾ ਰੂਪੀ ਪਾਨੀ ਸੇ ਧੋਇ ਕਰ ਕੇ ਰਿਦੇ ਸੇ ਉਤਾਰ ਦੇਤਾ ਹੈ॥
Prof. Sahib Singh(ਜਿਵੇਂ ਖੋਤਾ) ਚੰਦਨ ਦਾ ਲੇਪ ਧੋ ਕੇ ਲਾਹ ਦੇਂਦਾ ਹੈ,

ਪਦ ਅਰਥ ਉਤਾਰੈ = ਲਾਹ ਦੇਂਦਾ ਹੈ।

SikhNet (Spanish)Es como el asno que se sacude si lo untas de Sándalo,

ਗਰਧਬ ਪ੍ਰੀਤਿ; ਭਸਮ ਸੰਗਿ ਹੋਇ ॥

garadhab preet; bhasam sang hoe |

Sant Singh Khalsalike donkeys, they are in love with the mud.
Manmohan SinghThe donkey professes love for ashes alone.
Manmohan Singh (Punjabi)ਖੋਤੇ ਦਾ ਕੇਵਲ ਸੁਆਹ ਨਾਲ ਹੀ ਪਿਆਰ ਹੈ।
Fareedkot Teekaਕਿਉਂਕਿ ਇਸ ਜੀਵ ਰੂਪੀ ਗਧੇ ਕੀ ਪ੍ਰੀਤ ਪਾਪੋਂ ਰੂਪੀ ਭਸਮ ਕੇ ਸਾਥ ਹੋਤੀ ਹੈ॥
Prof. Sahib Singh(ਕਿਉਂਕਿ) ਖੋਤੇ ਦਾ ਪਿਆਰ (ਸਦਾ) ਸੁਆਹ ਨਾਲ (ਹੀ) ਹੁੰਦਾ ਹੈ।

ਪਦ ਅਰਥ ਗਰਧਬ ਪ੍ਰੀਤਿ = ਖੋਤੇ ਦਾ ਪਿਆਰ। ਭਸਮ = ਸੁਆਹ।

SikhNet (Spanish)pero que disfruta revolcándose en el lodo.

ਅੰਧ ਕੂਪ ਮਹਿ; ਪਤਿਤ ਬਿਕਰਾਲ ॥

andh koop meh; patit bikaraal |

Sant Singh KhalsaThey have fallen into the deep, dark pit.
Manmohan SinghThe man has fallen into the terribly blind well.
Manmohan Singh (Punjabi)ਬੰਦਾ ਭਿਆਨਕ ਅਨ੍ਹੇਰੇ ਖੂਹ ਵਿੱਚ ਡਿੱਗਿਆ ਪਿਆ ਹੈ।
Fareedkot Teekaਤਾਂ ਤੇ ਹੇ ਜੀਵ! ਐਸੇ ਬੇਨਤੀ ਕਰ: ਹੇ ਹਰੀ! ਮੈਂ ਸੰਸਾਰ ਰੂਪੀ ਅੰਧੇ ਕੂਏ (ਬਿਕਰਾਲ) ਭਿਆਨਕ ਬੀਚ (ਪਤਿਤ) ਪੜ ਰਹਾ ਹੂੰ॥
Prof. Sahib Singh(ਜੀਵ ਮਾਇਆ ਦੇ ਪਿਆਰ ਕਰ ਕੇ) ਹਨੇਰੇ ਭਿਆਨਕ ਖੂਹ ਵਿਚ ਡਿੱਗੇ ਪਏ ਹਨ;

ਪਦ ਅਰਥ ਕੂਪ = ਖੂਹ। ਪਤਿਤ = ਡਿੱਗਾ ਹੋਇਆ। ਬਿਕਰਾਲ = ਡਰਾਉਣਾ। ਬਿਕਰਾਲ ਕੂਪ ਮਹਿ = ਭਿਆਨਕ ਖੂਹ ਵਿਚ।

SikhNet (Spanish)Ese hombre ha caído en un terrible pozo de ceguera;

ਨਾਨਕ. ਕਾਢਿ ਲੇਹੁ; ਪ੍ਰਭ ਦਇਆਲ ॥੪॥

naanak. kaadt lehu; prabh deaal |4|

Sant Singh KhalsaNanak: lift them up and save them, O Merciful Lord God! ||4||
Manmohan SinghNanak, O Merciful Master, do Thou extricate him.
Manmohan Singh (Punjabi)ਨਾਨਕ, ਹੈ ਮਿਹਰਬਾਨ ਮਾਲਕ! ਤੂੰ ਉਸ ਨੂੰ ਬਾਹਰ ਧੂ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਦਿਆਲ ਪ੍ਰਭੂ! ਇਸ ਸੇ ਮੁਝ ਕੌ ਕਾਢ ਲੀਜੀਏ॥੪॥
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ) ਹੇ ਦਿਆਲ ਪ੍ਰਭੂ! (ਇਹਨਾਂ ਨੂੰ ਆਪ ਇਸ ਖੂਹ ਵਿਚੋਂ) ਕੱਢ ਲੈ ॥੪॥

ਪਦ ਅਰਥ ਪ੍ਰਭ = ਹੇ ਪ੍ਰਭੂ! ॥੪॥

SikhNet (Spanish)oh Señor Misericordioso, condúcelo hacia la Luz. (4)
Answers quote the Granth verbatim with Ang citations. AI commentary is not Gurbani and not a religious ruling.