ਪਵੜੀ ॥
pavarree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀਪਦ ਅਰਥ ਪਵੜੀ:
SikhNet (Spanish)Pauri
ਞੰਞਾ ਞਾਣਹੁ. ਦ੍ਰਿੜੁ ਸਹੀ; ਬਿਨਸਿ; ਜਾਤ ਏਹ ਹੇਤ ॥
yanyaa yaanahu. drirr sahee; binas; jaat eeh het |
Sant Singh KhalsaNYANYA: Know this as absolutely correct, that that this ordinary love shall come to an end.
Manmohan SinghNy: Know it as perfectly correct, that this worldly love shall sunder.
Manmohan Singh (Punjabi)ਇਹ ਪੂਰਨ ਤੌਰ ਤੇ ਠੀਕ ਜਾਣ ਲੈ ਕਿ ਇਹ ਸੰਸਾਰੀ ਲਗਨ ਟੁਟ ਜਾਏਗੀ।
Fareedkot Teekaਞੰਞੇ ਅਖਰ ਦ੍ਵਾਰਾ ਕਹਤੇ ਹੈਂ: ਦ੍ਰਿੜ (ਸਹੀ) ਨਿਸਚੇ ਕਰ ਕੇ ਇਹ ਬਾਤ ਜਾਣ ਲੇਹੋ, ਇਸਤ੍ਰੀ ਪੁਤ੍ਰ ਆਦਿਕੋਂ ਕਾ ਜੋ (ਹੇਤ) ਮੋਹ ਹੈ, ਸੋ ਇਹ ਅੰਤ ਕੋ ਨਸਟ ਹੋ ਜਾਤਾ ਹੈ॥
Prof. Sahib Singh(ਹੇ ਭਾਈ!) ਇਹ ਗੱਲ ਪੱਕੀ ਸਮਝ ਲਵੋ ਕਿ ਦੁਨੀਆ ਵਾਲੇ ਮੋਹ ਨਾਸ ਹੋ ਜਾਣਗੇ;ਪਦ ਅਰਥ ਹੇਤ = ਮੋਹ। ਞਾਣਹੁ = ਸਮਝ ਲਵੋ।
SikhNet (Spanish)NYANYA: La verdad es que el amor hacia las cosas de este mundo es falso,
ਗਣਤੀ ਗਣਉ. ਨ ਗਣਿ ਸਕਉ; ਊਠਿ ਸਿਧਾਰੇ ਕੇਤ ॥
ganatee gnau. na gan skau; aootth sidhaare ket |
Sant Singh KhalsaYou may count and calculate as much as you want, but you cannot count how many have arisen and departed.
Manmohan SinghThough I may make calculation, but I cannot count as to how many got up and departed
Manmohan Singh (Punjabi)ਭਾਵੇਂ ਮੈਂ ਗਿਣਤੀਆਂ ਪਿਆ ਕਰਾਂ, ਪਰ ਮੈਂ ਗਿਣ ਨਹੀਂ ਸਕਦਾ ਕਿ ਕਿੰਨੇ ਕੁ ਉਠ ਕੇ ਟੁਰ ਗਏ ਹਨ?
Fareedkot Teekaਜੋ ਮੈਂ ਤਿਨ ਕੀ ਗਿਣਤੀ ਕੋ ਗਿਣੇਂ ਗਿਣ ਨਹੀਂ ਸਕਤਾ ਹੂੰ। ਇਨ ਇਸਤ੍ਰੀ ਪੁਤ੍ਰੋਂ ਕੋ ਤ੍ਯਾਗ ਕਰ ਕੇ (ਕੇਤ) ਕਿਤਨੇ, ਭਾਵ ਬਹੁਤੇ ਹੀ ਜੀਵ ਸੰਸਾਰ ਸੇ ਉਠ ਕਰ ਚਲੇ ਗਏ॥
Prof. Sahib Singhਕਿਤਨੇ ਕੁ (ਜੀਵ ਜਗਤ ਤੋਂ) ਚਲੇ ਗਏ ਹਨ, ਇਹ ਗਿਣਤੀ ਨਾਹ ਮੈਂ ਕਰਦਾ ਹਾਂ, ਨਾਹ ਕਰ ਸਕਦਾ ਹਾਂ।ਪਦ ਅਰਥ ਕੇਤ = ਕਿਤਨੇ ਕੁ? ਗਣਉ = ਗਣਉਂ, ਮੈਂ ਗਿਣਦਾ। ਸਕਉ = ਸਕਉਂ। ਨ ਗਣਿ ਸਕਉ = ਮੈਂ ਗਿਣ ਨਹੀਂ ਸਕਦਾ।
SikhNet (Spanish)no hay cuenta de aquéllos que se han ido antes que tú.
ਞੋ ਪੇਖਉ. ਸੋ ਬਿਨਸਤਉ; ਕਾ ਸਿਉ ਕਰੀਐ ਸੰਗੁ ॥
yo pekhau. so binastau; kaa siau kareeai sang |
Sant Singh KhalsaWhoever I see shall perish. With whom should I associate?
Manmohan SinghWho, so ever I behold he will perish. With whom should I therefore associate?
Manmohan Singh (Punjabi)ਜਿਸ ਕਿਸੇ ਨੂੰ ਭੀ ਮੈਂ ਵੇਖਦਾ ਹਾਂ, ਉਹ ਨਾਸ ਹੋ ਜਾਏਗਾ। ਮੈਂ ਇਸ ਲਈ ਕੀਹਦੇ ਨਾਲ ਸੰਗਤਿ ਕਰਾਂ?
Fareedkot Teeka(ਞੋ) ਜੋ ਤੁਮ ਪ੍ਰਪੰਚ (ਪੇਖਉ) ਦੇਖ ਰਹੇ ਹੋ ਸੋ ਬਿਨਸਤਾ ਜਾਤਾ ਹੈ। ਤਾਂ ਤੇ ਹੇ ਭਾਈ! ਕਿਸ ਕੇ (ਸੰਗੁ) ਸਾਥ ਮਿਲਾਪ ਕਰੀਏ॥
Prof. Sahib Singhਜੋ ਕੁਝ ਮੈਂ (ਅੱਖੀਂ) ਵੇਖ ਰਿਹਾ ਹਾਂ, ਉਹ ਨਾਸਵੰਤ ਹੈ, (ਫਿਰ) ਪੀਡੀ ਪ੍ਰੀਤ ਕਿਸ ਦੇ ਨਾਲ ਪਾਈ ਜਾਏ?ਪਦ ਅਰਥ ਞੋ = ਜੋ ਕੁਝ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਕਾ ਸਿਉ = ਕਿਸ ਨਾਲ? ਸੰਗੁ = ਸਾਥ।
SikhNet (Spanish)¿Cuál es la compañía que puede uno buscar, si todo lo que es se irá?
ਞਾਣਹੁ ਇਆ ਬਿਧਿ. ਸਹੀ ਚਿਤ; ਝੂਠਉ ਮਾਇਆ ਰੰਗੁ ॥
yaanahu eaa bidh. sahee chit; jhootthau maaeaa rang |
Sant Singh KhalsaKnow this as true in your consciousness, that the love of Maya is false.
Manmohan SinghIn this way know it as correct in thy mind that the love of worldly valuables is false.
Manmohan Singh (Punjabi)ਇਸ ਪਰਕਾਰ ਆਪਣੇ ਮਨ ਅੰਦਰ ਦਰੁਸਤ ਜਾਣ ਲੈ ਕਿ ਸੰਸਾਰੀ ਪਦਾਰਥਾਂ ਦੀ ਪ੍ਰੀਤ ਕੂੜੀ ਹੈ।
Fareedkot Teekaਤੁਮ ਇਸ ਪ੍ਰਕਾਰ ਚਿਤ ਮੇਂ (ਸਹੀ) ਨਿਸਚੇ ਕਰ ਕੇ ਜਾਣ ਲੇਵੋ ਕਿ ਇਸ ਮਾਯਾ ਕਾ (ਰੰਗੁ) ਅਨੰਦ ਝੂਠਾ ਹੀ ਹੈ॥
Prof. Sahib Singhਹੇ ਮੇਰੇ ਚਿੱਤ! ਇਉਂ ਠੀਕ ਜਾਣ ਕਿ ਮਾਇਆ ਨਾਲ ਪਿਆਰ ਝੂਠਾ ਹੈ।ਪਦ ਅਰਥ ਸਹੀ = ਠੀਕ। ਚਿਤ = ਹੇ ਚਿੱਤ!
SikhNet (Spanish)La verdad es que el color falso de Maya se desteñirá.
ਞਾਣਤ ਸੋਈ. ਸੰਤੁ ਸੁਇ; ਭ੍ਰਮ ਤੇ. ਕੀਚਿਤ ਭਿੰਨ ॥
yaanat soee. sant sue; bhram te. keechit bhin |
Sant Singh KhalsaHe alone knows, and he alone is a Saint, who is free of doubt.
Manmohan SinghHe alone knows and he alone is a Saint whom the Lord has made free from superstition.
Manmohan Singh (Punjabi)ਕੇਵਲ ਉਹੀ ਜਾਣਦਾ ਹੈ ਤੇ ਕੇਵਲ ਉਹੀ ਸਾਧੂ ਹੈ, ਜਿਸ ਨੂੰ ਸੁਆਮੀ ਨੇ ਸੰਦੇਹ ਤੋਂ ਸੱਖਣਾ ਕੀਤਾ ਹੈ।
Fareedkot Teekaਇਸ ਬਾਤ ਕੋ ਸੋਈ ਜਾਣਤਾ ਹੈ ਔਰ ਸੰਤ ਭੀ (ਸੋਇ) ਵੋਹੀ ਹੈ, ਜਿਸ ਪੁਰਸ ਨੇ ਭ੍ਰਮ ਸੇ ਅਪਨੇ ਮਨ ਕੋ (ਭਿੰਨ) ਜੁਦਾ (ਕੀਚਤ) ਕੀਆ ਹੈ॥
Prof. Sahib Singhਅਜੇਹੇ ਮਨੁੱਖ ਮਾਇਆ ਵਾਲੀ ਭਟਕਣਾ ਤੋਂ ਬਚ ਜਾਂਦੇ ਹਨ। ਇਹੋ ਜਿਹਾ ਬੰਦਾ ਹੀ ਸੰਤ ਹੈ, ਉਹ ਹੀ ਸਹੀ ਜੀਵਨ ਨੂੰ ਸਮਝਦਾ ਹੈ।ਪਦ ਅਰਥ ਭ੍ਰਮ ਤੇ = ਭਟਕਣਾ ਤੋਂ। ਭਿੰਨ = ਵੱਖਰਾ।
SikhNet (Spanish)Los Santos son aquellos sabios que han logrado quitarse de dudas.
ਅੰਧ ਕੂਪ ਤੇ. ਤਿਹ ਕਢਹੁ; ਜਿਹ ਹੋਵਹੁ ਸੁਪ੍ਰਸੰਨ ॥
andh koop te. tih kadtahu; jih hovahu suprasan |
Sant Singh KhalsaHe is lifted up and out of the deep dark pit; the Lord is totally pleased with him.
Manmohan SinghHim with whom Thou, O God, art mightily pleased, Thou extricatest from the blind well.
Manmohan Singh (Punjabi)ਜਿਸ ਦੇ ਨਾਲ ਤੂੰ ਪਰਮ ਪਰਸੰਨ ਹੁੰਦਾ ਹੈ, ਹੇ ਵਾਹਿਗੁਰੂ! ਉਸ ਨੂੰ ਤੂੰ ਅਨ੍ਹੇ ਖੂਹ ਵਿਚੋਂ ਬਾਹਰ ਖਿਚ ਲੈਦਾ ਹੈ।
Fareedkot Teekaਐਸੇ ਬੇਨਤੀ ਕਰੋ: ਅੰਧੇ ਕੂਪ ਵਤ ਸੰਸਾਰ ਸੇ ਤਿਸ ਪੁਰਸ ਕੋ (ਕਢਹੁ) ਨਿਕਾਸਤੇ ਹੋ ਜਿਸ ਕੇ ਊਪਰਿ ਸੇ, ਹੇ ਪਰਮੇਸ੍ਵਰ! ਆਪ ਪ੍ਰਸਿੰਨ ਹੋਤੇ ਹੋ॥
Prof. Sahib Singh(ਹੇ ਪ੍ਰਭੂ!) ਜਿਸ ਬੰਦੇ ਉਤੇ ਤੂੰ ਤ੍ਰੁੱਠਦਾ ਹੈਂ, ਉਸ ਨੂੰ ਮੋਹ ਦੇ ਅੰਨ੍ਹੇ ਹਨੇਰੇ ਖੂਹ ਵਿਚੋਂ ਤੂੰ ਕੱਢ ਲੈਂਦਾ ਹੈਂ।ਪਦ ਅਰਥ ਕੂਪ ਤੇ = ਖੂਹ ਵਿਚੋਂ। ਤਿਹ = ਉਸ (ਮਨੁੱਖ) ਨੂੰ।
SikhNet (Spanish)Quien sea que tenga el Placer del Señor, a él, el Señor lo saca del pozo oscuro de su mente,
ਞਾ ਕੈ ਹਾਥਿ ਸਮਰਥ; ਤੇ ਕਾਰਨ ਕਰਨੈ ਜੋਗ ॥
yaa kai haath samarath; te kaaran karanai jog |
Sant Singh KhalsaGod's Hand is All-powerful; He is the Creator, the Cause of causes.
Manmohan SinghHe, whose hand is Omnipotent is potent to create the world.
Manmohan Singh (Punjabi)ਜਿਸ ਦਾ ਹੱਥ ਸਰਬ-ਸ਼ਕਤੀਵਾਨ ਹੈ, ਉਹ ਸੰਸਾਰ ਨੂੰ ਸਾਜਣ ਦੇ ਲਾਇਕ ਹੈ।
Fareedkot Teeka(ਞਾ ਕੈ) ਜਿਸ ਕੇ ਹਾਥ ਮੇਂ ਹੈ ਸਮਰਥਤਾ, (ਤੇ) ਪੁਨਾ (ਕਾਰਨ) ਤਤ੍ਵੋਂ ਕੇ ਵਾ ਕਾਰਨ ਕਾਰਜ ਰੂਪ ਜਗਤ ਕੋ (ਕਰਨੈ) ਬਨਾਵਨੇ ਕੋ ਭੀ (ਜੋਗੁ) ਸਮਰਥ ਹੈ॥
Prof. Sahib Singhਜਿਸ ਦੇ ਹੱਥ ਵਿਚ ਹੀ ਇਹ ਕਰਨ ਦੀ ਸਮੱਰਥਾ ਹੈ, ਤੇ ਜੋ ਸਾਰੇ ਸਬਬ ਬਣਾਣ ਜੋਗਾ ਭੀ ਹੈ (ਇਹੀ ਇਕ ਤਰੀਕਾ ਹੈ, "ਮਾਇਆ ਰੰਗ" ਤੋਂ ਬਚੇ ਰਹਿਣ ਦਾ)ਪਦ ਅਰਥ ਕੈ ਹਾਥਿ = ਦੇ ਹੱਥ ਵਿਚ। ਤੇ ਕਾਰਨ = ਉਹ ਸਾਰੇ ਸਬਬ।
SikhNet (Spanish)pues Él, el Señor es Poderoso y hace lo que es Su Voluntad.
ਨਾਨਕ. ਤਿਹ ਉਸਤਤਿ ਕਰਉ; ਞਾਹੂ ਕੀਓ ਸੰਜੋਗ ॥੨੬॥
naanak. tih usatat krau; yaahoo keeo sanjog |26|
Sant Singh KhalsaO Nanak, praise the One, who joins us to Himself. ||26||
Manmohan SinghNanak do thou praise Him, who is the effector of thy union with Himself.
Manmohan Singh (Punjabi)ਨਾਨਕ ਤੂੰ ਉਸ ਦੀ ਪਰਸੰਸਾ ਕਰ ਜੋ ਆਪਣੇ ਨਾਲ ਤੇਰਾ ਮਿਲਾਪ ਕਰਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਸ ਵਾਹਿਗੁਰੂ ਕੀ ਉਸਤਤੀ ਕਰੋ, (ਞਾਹੂ) ਜਿਸ ਨੇ ਮਾਨੁਖ ਸਰੀਰ ਕਾ ਵਾ ਸਰਬ ਪਦਾਰਥੋਂ ਕਾ (ਸੰਜੋਗੁ) ਮਿਲਾਪ ਕੀਆ ਹੈ॥੨੬॥
Prof. Sahib Singhਹੇ ਨਾਨਕ! (ਆਖ-) ਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ ਜੋ (ਮਿਹਰ ਕਰ ਕੇ ਸਿਫ਼ਤ-ਸਾਲਾਹ ਕਰਨ ਦਾ ਇਹ) ਸਬਬ ਮੇਰੇ ਵਾਸਤੇ ਬਣਾਂਦਾ ਹੈ ॥੨੬॥ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ।॥੨੬॥
SikhNet (Spanish)Dice Nanak, alaba al Señor, quien ha realizado la Unión de tu ser con Su Ser.(26)