ੴ

ਸਿੱਖਬਾਣੀ · SikhBani

Ang 255

Sri Guru Granth Sahib · Raag Gauree · 10 shabads, 56 lines
Translations
Shabad Guru Arjan Dev Ji Raag Gauree continued from Ang 254

ਅਪਨੀ ਕ੍ਰਿਪਾ ਕਰਹੁ; ਭਗਵੰਤਾ ॥

apanee kripaa karahu; bhagavantaa |

Sant Singh KhalsaPlease shower me with Your Mercy, O Lord God!
Manmohan Singhshow Thy mercy unto me, O my Auspicious Master.
Manmohan Singh (Punjabi)ਮੇਰੇ ਉਤੇ ਆਪਣੀ ਦਇਆ ਧਾਰ, ਹੇ ਮੇਰੇ ਮੁਬਾਰਕ ਮਾਲਕ!
Fareedkot Teekaਤਿਸ ਪਰ ਹੇ ਭਗਵੰਤ! ਤੁਮ ਅਪਨੀ ਕ੍ਰਿਪਾ ਦ੍ਰਿਸਟੀ ਕਰਤੇ ਹੋ॥
Prof. Sahib Singhਹੇ ਭਗਵਾਨ! ਆਪਣੀ ਅਜਿਹੀ ਮਿਹਰ ਕਰ।

ਪਦ ਅਰਥ ਭਗਵੰਤਾ = ਹੇ ਭਗਵਾਨ!

SikhNet (Spanish)Esparce en nosotros, oh Dios, Tu Misericordia.

ਛਾਡਿ ਸਿਆਨਪ; ਬਹੁ ਚਤੁਰਾਈ ॥

chhaadd siaanap; bahu chaturaaee |

Sant Singh KhalsaI have given up my excessive cleverness and scheming,
Manmohan SinghI have abandoned my excessive wisdom and cleverness,
Manmohan Singh (Punjabi)ਮੈਂ ਆਪਣੀ ਘਨੇਰੀ ਅਕਲਮੰਦੀ ਅਤੇ ਚਾਲਾਕੀ ਤਿਆਗ ਦਿੱਤੀ ਹੈ,
Fareedkot Teekaਜਿਸ ਪੁਰਸ ਨੇ ਮਨ ਕੀ ਸ੍ਯਾਨਪ ਅਰ ਬਾਣੀ ਕੀ ਬਹੁਤੀ ਚਤਰਾਈ ਛੋਡ ਕਰ॥
Prof. Sahib Singhਹੇ ਮਨ! ਸਾਰੀ ਚਤੁਰਾਈ ਸਿਆਣਪ ਛੱਡ ਕੇ,
SikhNet (Spanish)Ya me he deshecho de mis astucias y estoy tomando instrucción de Tus Santos.

ਸੰਤਨ ਕੀ; ਮਨ ਟੇਕ ਟਿਕਾਈ ॥

santan kee; man ttek ttikaaee |

Sant Singh Khalsaand I have taken the support of the Saints as my mind's support.
Manmohan Singhand have propped up my mind with the Saints' prop.
Manmohan Singh (Punjabi)ਅਤੇ ਆਪਣੇ ਚਿੱਤ ਨੂੰ ਸਾਧੂਆਂ ਦੇ ਆਸਰੇ ਦਾ ਸਹਾਰਾ ਦਿੱਤਾ ਹੈ।
Fareedkot Teekaਤੇਰੇ ਸੰਤ ਜਨੋਂ ਕੀ ਮਨ ਕੇ ਵਿਖੇ (ਟੇਕ) ਸਰਣਿ ਟਿਕਾਈ ਹੈ॥
Prof. Sahib Singhਸੰਤ ਜਨਾਂ ਦਾ ਆਸਰਾ ਫੜ।

ਪਦ ਅਰਥ ਮਨ = ਹੇ ਮਨ!

SikhNet (Spanish)Sólo dando a los Santos gran importancia en nuestra vida,

ਛਾਰੁ ਕੀ ਪੁਤਰੀ; ਪਰਮ ਗਤਿ ਪਾਈ ॥

chhaar kee putaree; param gat paaee |

Sant Singh KhalsaEven a puppet of ashes attains the supreme status,
Manmohan SinghThe puppet of ashes, whom the Saints assist,
Manmohan Singh (Punjabi)ਸੁਆਹ ਦੀ ਪੁਤਲੀ ਜਿਸ ਦੀ ਸਾਧੂ ਇਮਦਾਦ ਕਰਦੇ ਹਨ,
Fareedkot Teekaਤਿਸ ਨੇ ਛਾਰ ਭਸਮ ਕੀ ਪੁਤਰੀ ਅਰਥਾਤ ਦੇਹ ਕੋ ਮਿਥ੍ਯਾ ਜਾਣ ਕੇ ਵਾ ਦੇਹ ਦੁਆਰਾ, ਵਾ ਦੇਹ ਕੇ ਹੋਤਿਆਂ ਹੀ (ਪਰਮ ਗਤਿ) ਮੋਖ ਪਦਵੀ ਪਾਇ ਲਈ ਹੈ॥
Prof. Sahib Singhਸੰਤ ਜਨ ਜਿਸ ਮਨੁੱਖ ਦੀ ਸਹਾਇਤਾ ਕਰਦੇ ਹਨ,

ਪਦ ਅਰਥ ਛਾਰੁ ਕੀ ਪੁਤਰੀ = ਮਿੱਟੀ ਦੀ ਪੁਤਲੀ।

SikhNet (Spanish)oh Señor, nuestro cuerpo, la marioneta de polvo,

ਨਾਨਕ; ਜਾ ਕਉ ਸੰਤ ਸਹਾਈ ॥੨੩॥

naanak; jaa kau sant sahaaee |23|

Sant Singh KhalsaO Nanak, if it has the help and support of the Saints. ||23||
Manmohan Singhobtains the supreme status, O Nanak.
Manmohan Singh (Punjabi)ਸ਼ਰੋਮਣੀ ਮਰਤਬਾ ਪਾ ਲੈਂਦੀ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਸੰਤ ਜਨ ਸਹਾਈ ਹੂਏ ਹੈਂ॥੨੩॥☬ਅਬ ਮਨਮੁਖ ਕੀ ਦਸਾ ਕਹਤੇ ਹੈਂ:
Prof. Sahib Singhਹੇ ਨਾਨਕ! ਉਸ ਦਾ ਭੀ ਇਹ ਸਰੀਰ ਤਾਂ ਭਾਵੇਂ ਮਿੱਟੀ ਦਾ ਪੁਤਲਾ ਹੈ, ਪਰ ਇਸ ਵਿਚ ਉਹ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੨੩॥
SikhNet (Spanish)encontrará la Salvación. (23)

Open this shabad (9 lines, Angs 254-255) →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok.

ਜੋਰ ਜੁਲਮ ਫੂਲਹਿ ਘਨੋ; ਕਾਚੀ ਦੇਹ ਬਿਕਾਰ ॥

jor julam fooleh ghano; kaachee deh bikaar |

Sant Singh KhalsaPracticing oppression and tyranny, he puffs himself up; he acts in corruption with his frail, perishable body.
Manmohan SinghPractising oppression and tyranny the mortal is greatly inflated and commits sins with his frail body.
Manmohan Singh (Punjabi)ਜੋਰਾਵਰੀ ਅਤੇ ਅਤਿਆਚਾਰ ਕਮਾ ਕੇ, ਪ੍ਰਾਣੀ ਬੜਾ ਹੀ ਫੁਲਦਾ ਹੈ ਅਤੇ ਆਪਣੇ ਬੋਦੇ ਸਰੀਰ ਨਾਲ ਪਾਪ ਕਰਦਾ ਹੈ।
Fareedkot Teekaਹੁਕਮ ਆਦਿਕ ਕੇ ਜੋਰ ਕਰ ਜੁਲਮ ਕਰਤਾ ਹੈ ਔਰ ਫੂਲੇ ਘਨੋ ਅਤੀ ਹੰਕਾਰੁ ਕਰਤਾ ਹੈ। ਵਾ ਬਹੁਤ ਅਨੰਦਤ ਹੋਤਾ ਹੈ ਔਰ (ਕਾਚੀ) ਖਿਣ ਭੰਗਰ ਦੇਹ ਕੌ ਪਾਇ ਕਰ ਬਿਕਾਰ ਕਰਤਾ ਹੈ॥
Prof. Sahib Singhਜੇਹੜੇ ਬੰਦੇ ਦੂਜਿਆਂ ਉਤੇ ਧੱਕਾ ਜ਼ੁਲਮ ਕਰ ਕੇ ਬੜਾ ਮਾਣ ਕਰਦੇ ਹਨ, (ਸਰੀਰ ਤਾਂ ਉਹਨਾਂ ਦਾ ਭੀ ਨਾਸਵੰਤ ਹੈ) ਉਹਨਾਂ ਦਾ ਨਾਸਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ।

ਪਦ ਅਰਥ ਫੂਲਹਿ = ਫੁਲਦੇ ਹਨ, ਆਕੜਦੇ ਹਨ, ਅਹੰਕਾਰ ਕਰਦੇ ਹਨ। ਕਾਚੀ = ਨਾਸਵੰਤ। ਬਿਕਾਰ = ਬੇਕਾਰ, ਵਿਅਰਥ।

SikhNet (Spanish)El poder nos inflama la cabeza y así tiranizamos a otros, pero falso es ese molde de barro,

ਅਹੰਬੁਧਿ ਬੰਧਨ ਪਰੇ; ਨਾਨਕ ਨਾਮ ਛੁਟਾਰ ॥੧॥

ahanbudh bandhan pare; naanak naam chhuttaar |1|

Sant Singh KhalsaHe is bound by his egotistical intellect; O Nanak, salvation comes only through the Naam, the Name of the Lord. ||1||
Manmohan SinghThrough haughty-intellect he is fettered. Nanak, the deliverance is through Lord's Name.
Manmohan Singh (Punjabi)ਹੰਕਾਰੀ-ਮਤਿ ਦੇ ਰਾਹੀਂ ਉਹ ਨਰੜਿਆ ਜਾਂਦਾ ਹੈ। ਨਾਨਕ, ਛੁਟਕਾਰਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਹੈ।
Fareedkot Teekaਹੰਕਾਰ ਬੁਧੀ ਕਰ ਬੰਧਨ ਪੜੇ ਹੂਏ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕਰ ਕੇ ਬੰਧਨੋਂ ਸੇ ਜੀਵ ਛੂਟਤੇ ਹੈਂ॥੧॥☬ਅਹੰ ਬੁਧੀ ਕਾ ਰੂਪ ਅਰੁ ਫਲੁ ਦਿਖਾਵਤੇ ਹੈਂ:
Prof. Sahib Singhਉਹ 'ਮੈਂ ਵੱਡਾ' 'ਮੈਂ ਵੱਡਾ' ਕਰਨ ਵਾਲੀ ਮਤਿ ਦੇ ਬੰਧਨਾਂ ਵਿਚ ਜਕੜੇ ਜਾਂਦੇ ਹਨ। ਹੇ ਨਾਨਕ! ਇਹਨਾਂ ਬੰਧਨਾਂ ਤੋਂ ਪ੍ਰਭੂ ਦਾ ਨਾਮ ਹੀ ਛੁਡਾ ਸਕਦਾ ਹੈ ॥੧॥

ਪਦ ਅਰਥ ਅਹੰਬੁਧਿ = ਮੈਂ ਮੈਂ ਕਰਨ ਵਾਲੀ ਅਕਲ ॥੧॥

SikhNet (Spanish)porque el ego encadena al Alma, dice Nanak, y la Liberación se da sólo a través del Naam, el Nombre del Señor. (1)

Open this shabad →

Shabad Guru Arjan Dev Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri

ਜਜਾ ਜਾਨੈ; ਹਉ ਕਛੁ ਹੂਆ ॥

jajaa jaanai; hau kachh hooaa |

Sant Singh KhalsaJAJJA: When someone, in his ego, believes that he has become something,
Manmohan SinghJ: When man thinks he has become something,
Manmohan Singh (Punjabi)ਜ-ਜਦ ਇਨਸਾਨ ਖਿਆਲ ਕਰਦਾ ਹੈ ਕਿ ਮੈਂ ਕੁਝ ਬਣ ਗਿਆ ਹਾਂ,
Fareedkot Teekaਜਜਾ ਅਖਰ ਲੇ ਕਰ ਕਹਤੇ ਹੈਂ: ਜੋ ਕੋਈ ਪੁਰਸ ਕਹਤਾ ਹੈ ਮੈਂ ਕੁਛ ਹੋ ਗਿਆ ਹੂੰ ਅਰਥਾਤ ਹੰਕਾਰ ਕਰਤਾ ਹੈ॥
Prof. Sahib Singhਜੋ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਮੈਂ ਵੱਡਾ ਬਣ ਗਿਆ ਹਾਂ,
SikhNet (Spanish)YAYYA: Cuando el hombre está orgulloso de su ser,

ਬਾਧਿਓ; ਜਿਉ ਨਲਿਨੀ ਭ੍ਰਮਿ ਸੂਆ ॥

baadhio; jiau nalinee bhram sooaa |

Sant Singh Khalsahe is caught in his error, like a parrot in a trap.
Manmohan Singhthrough error, he is, then, caught like a parrot in a trap.
Manmohan Singh (Punjabi)ਗਲਤ-ਫਹਿਮੀ ਰਾਹੀਂ, ਤਦ ਉਹ ਤੋਤੇ ਦੀ ਮਾਨਿੰਦ ਕੁੜਿੱਕੀ ਵਿੱਚ ਫਸ ਜਾਂਦਾ ਹੈ।
Fareedkot Teekaਸੋ ਐਸੇ ਬਾਂਧਿਆ ਹੂਆ ਹੈ ਜੈਸੇ ਨਲਨੀ ਮੇਂ ਭ੍ਰਮ ਕਰ ਕੇ (ਸੂਆ) ਤੋਤਾ ਬਾਂਧਾ ਹੂਆ ਹੋਤਾ ਹੈ॥☬ਨਲਨੀ ਕਾ ਸ੍ਵਰੂਪ ਏਹ ਹੈ ਕਿ ਏਕ ਜਲ ਕੇ ਕੁੰਡੇ ਊਪਰਿ ਦੋ ਸੀਖੇਂ ਗਾਡ ਕਰ ਏਕ ਸੀਖ ਮੇਂ ਥੋਥਾ ਨੜਾ ਪਾਇ ਕਰ ਉਨ ਕੋ ਸੀਖੋਂ ਪਰ ਰਾਖ ਦੇਈਤਾ ਹੈ। ਜਬ ਤੋਤਾ ਪਾਨੀ ਪੀਨੇ ਕੇ ਵਾਸਤੇ ਆਕਰ ਤਿਸ ਪੁਰ ਬੈਠਤਾ ਹੈ, ਤਬ ਤੋਤੇ ਕੇ ਬੋਝ ਕਰ ਕੇ ਵਹੁ ਨਲਨੀ ਫਿਰ ਜਾਤੀ ਹੈ। ਤੋਤੇ ਕਾ ਸਿਰੁ ਨੀਚੇ ਹੋ ਜਾਤਾ ਹੈ। ਤੋਤਾ ਨੀਚੇ ਕੇ ਪਾਨੀ ਕੋ ਅਤੀ ਗੰਭੀਰ ਸਮੁੰਦ੍ਰ ਰੂਪ ਜਾਨ ਕਰ ਡੂਬਣੇ ਕੇ ਭਯ ਕਰ ਕੇ ਨਲਕੀ ਕੋ ਪੰਜੇ ਸੇ ਛੋਡਤਾ ਨਹੀਂ ਹੈ, ਅਰੁ ਜਾਨਤਾ ਹੈ ਇਸ ਨੇ ਮੁਝ ਕੋ ਪਕੜ ਲੀਆ ਹੈ। ਤੈਸੇ ਹੀ ਜੀਵ ਅਪਨੇ ਹੰਕਾਰ ਕਰ ਬਾਂਧਾ ਹੂਆ ਹੈ, ਇਸ ਕੋ ਬਾਂਧਨੇ ਵਾਲਾ ਔਰ ਕੋਈ ਨਹੀਂ ਹੈ।
Prof. Sahib Singhਉਹ ਇਸ ਹਉਮੈ ਵਿਚ ਇਉਂ ਬੱਝ ਜਾਂਦਾ ਹੈ ਜਿਵੇਂ ਤੋਤਾ (ਚੋਗੇ ਦੇ) ਭੁਲੇਖੇ ਵਿਚ ਨਲਿਨੀ ਨਾਲ ਫੜਿਆ ਜਾਂਦਾ ਹੈ।

ਪਦ ਅਰਥ ਨਲਿਨੀ = ਤੋਤੇ ਨੂੰ ਫੜਨ ਵਾਲਾ ਯੰਤ੍ਰ। ਇਕ ਚਰਖੜੀ ਜਿਸ ਉਤੇ ਚੋਗਾ ਪਾਇਆ ਹੁੰਦਾ ਹੈ, ਹੇਠਲੇ ਪਾਸੇ ਪਾਣੀ ਦਾ ਭਾਂਡਾ ਰੱਖਿਆ ਹੁੰਦਾ ਹੈ, ਤੋਤਾ ਚੋਗੇ ਦੇ ਲਾਲਚ ਵਿਚ ਉਤੇ ਆ ਬੈਠਦਾ ਹੈ, ਚਰਖੜੀ ਉਲਟ ਜਾਂਦੀ ਹੈ, ਤੋਤਾ ਹੇਠਲੇ ਪਾਸੇ ਪਾਣੀ ਵੇਖ ਕੇ ਚਰਖੜੀ ਨੂੰ ਘੁੱਟ ਕੇ ਫੜ ਲੈਂਦਾ ਹੈ ਤੇ ਉਹ ਆਪ ਹੀ ਫੜਿਆ ਜਾਂਦਾ ਹੈ। ਸੂਆ = ਤੋਤਾ।

SikhNet (Spanish)es atrapado como un perico en una cueva sin salida.

ਜਉ ਜਾਨੈ; ਹਉ ਭਗਤੁ ਗਿਆਨੀ ॥

jau jaanai; hau bhagat giaanee |

Sant Singh KhalsaWhen he believes, in his ego, that he is a devotee and a spiritual teacher,
Manmohan SinghWhen he deems himself a Saint and a theologian,
Manmohan Singh (Punjabi)ਜਦ ਉਹ ਆਪਣੇ ਆਪ ਨੂੰ ਸੰਤ ਅਤੇ ਬ੍ਰਹਿਮਬੇਤਾ ਸਮਝਦਾ ਹੈ,
Fareedkot Teekaਜੇਕਰ ਹੰਕਾਰ ਬੁਧੀ ਕਰ ਕੇ ਕੋਈ ਸਮਝੇ ਕਿ ਮੈਂ ਭਗਤ ਹੂੰ ਅਰ ਗ੍ਯਾਨੀ ਹੂੰ॥
Prof. Sahib Singhਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਭਗਤ ਹੋ ਗਿਆ ਹਾਂ, ਮੈਂ ਗਿਆਨਵਾਨ ਬਣ ਗਿਆ ਹਾਂ,
SikhNet (Spanish)Cuando el hombre está orgulloso de su sabiduría y su devoción a Dios,

ਆਗੈ ਠਾਕੁਰਿ; ਤਿਲੁ ਨਹੀ ਮਾਨੀ ॥

aagai tthaakur; til nahee maanee |

Sant Singh Khalsathen, in the world hereafter, the Lord of the Universe shall have no regard for him at all.
Manmohan Singhin the world to come, the Lord shall not have even a sesame's regard for him.
Manmohan Singh (Punjabi)ਪ੍ਰਲੋਕ ਅੰਦਰ ਪ੍ਰਭੂ ਨੇ ਉਸ ਨੂੰ ਇਕ ਕੂੰਜਦ ਮਾਤ੍ਰ ਭੀ ਮਾਣ ਨਹੀਂ ਦੇਣਾ।
Fareedkot Teekaਸੋ (ਆਗੈ) ਪ੍ਰਲੋਕ ਮੇਂ ਵਾ ਠਾਕੁਰ ਜੀ ਕੇ ਆਗੇ ਤਿਸ ਕੀ ਭਗਤੀ ਤਿਲ ਮਾਤ੍ਰ ਭੀ ਪ੍ਰਮਾਣ ਨਹੀਂ ਹੋਤੀ॥
Prof. Sahib Singhਤਾਂ ਅਗਾਂਹ ਪ੍ਰਭੂ ਨੇ ਉਸ ਦੀ ਇਸ ਹਉਮੈ ਦਾ ਮੁੱਲ ਰਤਾ ਭੀ ਨਹੀਂ ਪਾਣਾ ਹੁੰਦਾ।

ਪਦ ਅਰਥ ਠਾਕੁਰਿ = ਠਾਕੁਰ ਨੇ।

SikhNet (Spanish)sus esfuerzos no sirven para nada en los ojos del Señor.

ਜਉ ਜਾਨੈ; ਮੈ ਕਥਨੀ ਕਰਤਾ ॥

jau jaanai; mai kathanee karataa |

Sant Singh KhalsaWhen he believes himself to be a preacher,
Manmohan SinghWhen he considers himself to be a preacher,
Manmohan Singh (Punjabi)ਜਦ ਉਹ ਆਪਣੇ ਆਪ ਨੂੰ ਪ੍ਰਚਾਰਕ ਖਿਆਲ ਕਰਦਾ ਹੈ,
Fareedkot Teekaਜੇਕਰ ਪੁਰਸ ਇਹ ਜਾਨ ਲੇਵੇ ਕਿ ਮੈਂ (ਕਥਨੀ) ਕਥਾ ਕਰਤਾ ਹੂੰ॥
Prof. Sahib Singhਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਮੈਂ ਚੰਗੇ ਧਾਰਮਿਕ ਵਖਿਆਨ ਕਰ ਲੈਂਦਾ ਹਾਂ,
SikhNet (Spanish)El que piensa que habla muy bien,

ਬਿਆਪਾਰੀ; ਬਸੁਧਾ ਜਿਉ ਫਿਰਤਾ ॥

biaapaaree; basudhaa jiau firataa |

Sant Singh Khalsahe is merely a peddler wandering over the earth.
Manmohan Singhhe merely wanders over the earth like a pedlar.
Manmohan Singh (Punjabi)ਤਾਂ ਉਹ ਨਿਰਾਪੁਰਾ ਇਕ ਵਣਜਾਰੇ ਦੀ ਤਰ੍ਹਾਂ ਧਰਤੀ ਤੇ ਭਟਕਦਾ ਫਿਰਦਾ ਹੈ।
Fareedkot Teekaਸੋ ਜੈਸੇ ਵਾਪਾਰੀ ਲਾਭ ਕੇ ਵਾਸਤੇ (ਬਸੁਧਾ) ਪ੍ਰਿਥ੍ਵੀ ਮੇਂ ਫਿਰਤਾ ਹੈ, ਤੈਸੇ ਹੀ ਵਹੁ ਕਥਾ ਕਰਨੇ ਵਾਲਾ ਹੈ। ਕਿਉਂਕਿ ਉਸ ਨੇ ਕਥਾ ਕਾ ਹੀ ਵਾਪਾਰ ਕਰ ਰਖਾ ਹੈ॥
Prof. Sahib Singhਤਾਂ ਉਹ ਇਕ ਫੇਰੀ ਵਾਲੇ ਵਪਾਰੀ ਵਾਂਗ ਹੀ ਧਰਤੀ ਉਤੇ ਤੁਰਿਆ ਫਿਰਦਾ ਹੈ, (ਜਿਵੇਂ ਫੇਰੀ ਵਾਲਾ ਸੌਦਾ ਹੋਰਨਾਂ ਅਗੇ ਹੀ ਵੇਚਦਾ ਹੈ, ਤਿਵੇਂ ਇਹ ਭੀ ਆਪ ਕੋਈ ਆਤਮਕ ਲਾਭ ਨਹੀਂ ਖੱਟਦਾ)।

ਪਦ ਅਰਥ ਬਸੁਧਾ = ਧਰਤੀ।

SikhNet (Spanish)es como el vendedor ambulante que cruza a través del mundo de otros.

ਸਾਧਸੰਗਿ; ਜਿਹ ਹਉਮੈ ਮਾਰੀ ॥

saadhasang; jih haumai maaree |

Sant Singh KhalsaBut one who conquers his ego in the Company of the Holy,
Manmohan SinghHe, who effaces his self-conceit in the society of Saints,
Manmohan Singh (Punjabi)ਜੋ ਸਤਿਸੰਗਤ ਅੰਦਰ ਆਪਣੀ ਸਵੈ-ਹੰਗਤਾ ਨੂੰ ਨਾਸ ਕਰ ਦਿੰਦਾ ਹੈ,
Fareedkot Teekaਜਿਸ ਪੁਰਸ ਨੇ ਸਾਧ ਸੰਗ ਕਰ ਹੰਤਾ ਮਮਤਾ ਮਾਰੀ ਹੈ॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਜਾ ਕੇ ਆਪਣੀ ਹਉਮੈ ਦਾ ਨਾਸ ਕੀਤਾ ਹੈ,

ਪਦ ਅਰਥ ਜਿਹ = ਜਿਸ ਨੇ।

SikhNet (Spanish)aquél que logra canalizar su ego en la Saad Sangat, la Sociedad de los Santos.

ਨਾਨਕ. ਤਾ ਕਉ; ਮਿਲੇ ਮੁਰਾਰੀ ॥੨੪॥

naanak. taa kau; mile muraaree |24|

Sant Singh KhalsaO Nanak, meets the Lord. ||24||
Manmohan SinghO Nanak, him, Lord, the Killer of Mur (demon) meets.
Manmohan Singh (Punjabi)ਹੇ ਨਾਨਕ! ਉਸ ਨੂੰ ਮੁਰ (ਰਾਖਸ਼) ਦੇ ਮਾਰਨ ਵਾਲਾ ਪ੍ਰਭੂ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਕੋ ਵਾਹਗੁਰੂ ਮਿਲਤਾ ਹੈ॥੨੪॥☬ਜੇ ਕਹੇ ਹੰਕਾਰ ਨਿਬ੍ਰਤੀ ਕਾ ਸਾਧਨ ਕਹੀਏ? ਸੋ ਕਹਤੇ ਹੈਂ:
Prof. Sahib Singhਹੇ ਨਾਨਕ! ਉਸੇ ਨੂੰ ਪਰਮਾਤਮਾ ਮਿਲਦਾ ਹੈ ॥੨੪॥

ਪਦ ਅਰਥ ਮੁਰਾਰੀ = ਪਰਮਾਤਮਾ ॥੨੪॥

SikhNet (Spanish)Dice Nanak, sólo recibirá al Señor, (24)

Open this shabad →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਝਾਲਾਘੇ. ਉਠਿ ਨਾਮੁ ਜਪਿ; ਨਿਸਿ ਬਾਸੁਰ ਆਰਾਧਿ ॥

jhaalaaghe. utth naam jap; nis baasur aaraadh |

Sant Singh KhalsaRise early in the morning, and chant the Naam; worship and adore the Lord, night and day.
Manmohan SinghRise early in the morning, repeat the Name, and night and day meditate on the Lord.
Manmohan Singh (Punjabi)ਅੰਮ੍ਰਿਤ ਵੇਲੇ ਜਾਗ, ਨਾਮ ਦਾ ਉਚਾਰਨ ਕਰ ਅਤੇ ਰਾਤ ਦਿਨ ਸਾਹਿਬ ਦਾ ਸਿਮਰਨ ਕਰ।
Fareedkot Teekaਹੇ ਭਾਈ! ਜਬ (ਝਾਲਾਘੇ) ਸਵੇਰੇ ਉਠੇ ਤੌ ਵਾਹਿਗੁਰੂ ਨਾਮ ਕੋ ਜਪਣਾ ਕਰੁ। ਇਸੀ ਤਰ੍ਹਾਂ (ਨਿਸਿ ਬਾਸੁਰ) ਰਾਤਿ ਦਿਨ ਪਰਮੇਸ੍ਵਰ ਕੇ ਨਾਮ ਕੋ (ਆਰਾਧਿ) ਸੇਵਨ ਕਰਤਾ ਰਹੁ॥ ਤਿਸ ਕਾ ਫਲੁ ਕਹਤੇ ਹੈਂ:
Prof. Sahib Singh(ਹੇ ਭਾਈ!) ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਜਪ (ਇਤਨਾ ਹੀ ਨਹੀਂ) ਦਿਨ ਰਾਤ (ਹਰ ਵੇਲੇ) ਯਾਦ ਕਰ।

ਪਦ ਅਰਥ ਝਾਲਾਘੇ = ਸਵੇਰੇ, ਅੰਮ੍ਰਿਤ ਵੇਲੇ। ਉਠਿ = ਉਠ ਕੇ। ਨਿਸਿ = ਰਾਤ। ਬਾਸੁਰ = ਦਿਨ।

SikhNet (Spanish)Levántate temprano y medita en el Naam, el Nombre del Señor, habita en Él noche y día,

ਕਾਰ੍ਹਾ ਤੁਝੈ. ਨ ਬਿਆਪਈ; ਨਾਨਕ. ਮਿਟੈ ਉਪਾਧਿ ॥੧॥

kaarhaa tujhai. na biaapee; naanak. mittai upaadh |1|

Sant Singh KhalsaAnxiety shall not afflict you, O Nanak, and your misfortune shall vanish. ||1||
Manmohan SinghNo anxiety shall befall thee and thy calamity shall vanish.
Manmohan Singh (Punjabi)ਤੈਨੂੰ ਕੋਈ ਫਿਕਰ ਚਿੰਤਾ ਨਹੀਂ ਵਾਪਰੇਗੀ ਅਤੇ ਮੁਸੀਬਤ ਅਲੋਪ ਹੋ ਜਾਏਗੀ।
Fareedkot Teekaਤੁਝ ਕੋ (ਕਾਰਾ) ਝੋਰਾ ਨਹੀਂ ਬ੍ਯਾਪੇਗਾ, ਪੁਨਃ ਸ੍ਰੀ ਗੁਰੂ ਜੀ ਕਹਤੇ ਹੈਂ: ਉਪਾਧਿ ਰੂਪ ਹੰਕਾਰ ਭੀ ਨਿਬ੍ਰਿਤ ਹੋ ਜਾਵੇਗਾ॥੧॥
Prof. Sahib Singhਕੋਈ ਚਿੰਤਾ-ਫ਼ਿਕਰ ਤੇਰੇ ਉਤੇ ਜ਼ੋਰ ਨਹੀਂ ਪਾ ਸਕੇਗਾ, ਹੇ ਨਾਨਕ! (ਆਖ) ਤੇਰੇ ਅੰਦਰੋਂ ਵੈਰ-ਵਿਰੋਧ ਝਗੜੇ ਵਾਲਾ ਸੁਭਾਉ ਹੀ ਮਿਟ ਜਾਇਗਾ ॥੧॥

ਪਦ ਅਰਥ ਕਾਰਾ = ਝੋਰਾ, ਚਿੰਤਾ-ਫ਼ਿਕਰ। ਨ ਬਿਆਪਈ = ਜ਼ੋਰ ਨਹੀਂ ਪਾ ਸਕੇਗਾ। ਉਪਾਧਿ = ਝਗੜੇ ਆਦਿਕ ਦਾ ਸੁਭਾਉ ॥੧॥

SikhNet (Spanish)así no sufrirás penas y tus aflicciones desaparecerán. (1)

Open this shabad →

Shabad Guru Arjan Dev Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਝਝਾ; ਝੂਰਨੁ ਮਿਟੈ ਤੁਮਾਰੋ ॥

jhajhaa; jhooran mittai tumaaro |

Sant Singh KhalsaJHAJHA: Your sorrows shall depart,
Manmohan SinghJh: Your repentance shall come to an end,
Manmohan Singh (Punjabi)ਝ - ਤੇਰਾ ਪਸਚਾਤਾਪ ਮੁਕ ਜਾਵੇਗਾ,
Fareedkot Teekaਝਝਾ ਅਖਰ ਲੇ ਕਰ ਕਹਤੇ ਹੈਂ: ਹੇ ਭਾਈ! ਤੁਮਾਰਾ ਝੂਰਨਾ ਮਿਟ ਜਾਵੇਗਾ॥
Prof. Sahib Singh(ਹੇ ਵਣਜਾਰੇ ਜੀਵ!) ਤੇਰਾ (ਹਰ ਕਿਸਮ ਦਾ) ਚਿੰਤਾ-ਫ਼ਿਕਰ ਮਿਟ ਜਾਇਗਾ,
SikhNet (Spanish)YHAYHA: Nuestras aflicciones se irán si comerciamos sólo con el Naam, el Nombre del Señor.

ਰਾਮ ਨਾਮ ਸਿਉ; ਕਰਿ ਬਿਉਹਾਰੋ ॥

raam naam siau; kar biauhaaro |

Sant Singh Khalsawhen you deal with the Lord's Name.
Manmohan Singhby having dealings with the Lord's Name.
Manmohan Singh (Punjabi)ਸਾਈਂ ਦੇ ਨਾਮ ਦਾ ਵਣਜ-ਵਪਾਰ ਕਰਨ ਦੁਆਰਾ।
Fareedkot Teekaਇਸ ਵਾਸਤੇ ਰਾਮ ਕੇ ਨਾਮ ਸਾਥ ਆਪਣਾ ਬ੍ਯੋਹਾਰ ਕਰੁ, ਅਰਥਾਤ ਨਾਮ ਕੋ ਜਪਤਾ ਰਹੁ॥
Prof. Sahib Singhਤੂੰ ਪਰਮਾਤਮਾ ਦੇ ਨਾਮ ਨਾਲ ਵਣਜ ਕਰ।
SikhNet (Spanish)El que alaba a Maya muere en el sufrimiento,

ਝੂਰਤ ਝੂਰਤ; ਸਾਕਤ ਮੂਆ ॥

jhoorat jhoorat; saakat mooaa |

Sant Singh KhalsaThe faithless cynic dies in sorrow and pain;
Manmohan SinghHe dies in excessive grief,
Manmohan Singh (Punjabi)ਉਹ ਬੜੇ ਰੰਜ-ਗ਼ਮ ਅੰਦਰ ਮਰ ਜਾਂਦਾ ਹੈ,
Fareedkot Teekaਸੋ ਸਾਕਤ ਜਬ ਝੂਰ ਝੂਰ ਕਰ ਮੂਆ ਹੈ॥
Prof. Sahib Singhਪ੍ਰਭੂ ਨਾਲੋਂ ਵਿੱਛੁੜਿਆ ਬੰਦਾ ਚਿੰਤਾ-ਝੋਰਿਆਂ ਵਿਚ ਹੀ ਆਤਮਕ ਮੌਤੇ ਮਰਿਆ ਰਹਿੰਦਾ ਹੈ,

ਪਦ ਅਰਥ ਸਾਕਤ = ਮਾਇਆ-ਗ੍ਰਸਿਆ ਜੀਵ, ਰੱਬ ਨਾਲੋਂ ਟੁੱਟਾ ਹੋੲਆ।

SikhNet (Spanish)pues en su corazón está el amor al otro.

ਜਾ ਕੈ ਰਿਦੈ; ਹੋਤ ਭਾਉ ਬੀਆ ॥

jaa kai ridai; hot bhaau beea |

Sant Singh Khalsahis heart is filled with the love of duality.
Manmohan Singhthe apostate, who has another's love in his heart.
Manmohan Singh (Punjabi)ਜਿਸ ਅਧਰਮੀ ਦੇ ਦਿਲ ਅੰਦਰ ਹੋਰਸ ਦੀ ਪ੍ਰੀਤ ਹੈ।
Fareedkot Teekaਜਿਸ ਸਾਕਤ ਕੇ ਰਿਦੇ ਮੇਂ (ਬੀਆ) ਦ੍ਵੈਤ ਭਾਉ ਹੋਤਾ ਹੈ॥
Prof. Sahib Singhਕਿਉਂਕਿ ਉਸ ਦੇ ਹਿਰਦੇ ਵਿਚ (ਪਰਮਾਤਮਾ ਨੂੰ ਵਿਸਾਰ ਕੇ) ਮਾਇਆ ਦਾ ਪਿਆਰ ਬਣਿਆ ਹੁੰਦਾ ਹੈ।

ਪਦ ਅਰਥ ਬੀਆ = ਦੂਜਾ।

SikhNet (Spanish)De nuestra mente desaparecen los malos pensamientos

ਝਰਹਿ ਕਸੰਮਲ ਪਾਪ; ਤੇਰੇ ਮਨੂਆ ॥

jhareh kasamal paap; tere manooaa |

Sant Singh KhalsaYour evil deeds and sins shall fall away, O my mind,
Manmohan SinghThine evil deeds and sins shall fall off, O my soul,
Manmohan Singh (Punjabi)ਤੇਰੇ ਮੰਦੇ ਅਮਲ ਅਤੇ ਗੁਨਾਹ ਝੜ ਜਾਣਗੇ, ਹੇ ਮੇਰੀ ਜਿੰਦੜੀਏ,
Fareedkot Teekaਹੇ ਭਾਈ! (ਕਸੰਮਲ) ਅਤੀ ਭਾਰੀ ਜੋ ਪਾਪ ਹੈਂ, ਤੇਰੇ ਮਨ ਸੇ ਸਭ ਮਿਟ ਜਾਵੇਂਗੇ॥
Prof. Sahib Singhਹੇ ਭਾਈ! ਤੇਰੇ ਮਨ ਵਿਚੋਂ ਸਾਰੇ ਪਾਪ ਵਿਕਾਰ ਝੜ ਜਾਣਗੇ,

ਪਦ ਅਰਥ ਕਸੰਮਲ = ਪਾਪ, ਕਸਮਲ।

SikhNet (Spanish)y así podemos escuchar la Melodía de Éxtasis en el Saad Sangat, la Sociedad de los Santos.

ਅੰਮ੍ਰਿਤ ਕਥਾ; ਸੰਤਸੰਗਿ ਸੁਨੂਆ ॥

amrit kathaa; santasang sunooaa |

Sant Singh Khalsalistening to the ambrosial speech in the Society of the Saints.
Manmohan Singhby hearing the Nectarean Divine discourse in the Saint congregation.
Manmohan Singh (Punjabi)ਸਤ ਸੰਗਤ ਅੰਦਰ ਸੁਧਾ ਸਰੂਪ ਰੱਬੀ ਵਾਰਤਾ ਸੁਣਨ ਦੁਆਰਾ।
Fareedkot Teekaਇਸ ਵਾਸਤੇ ਸੰਤੋਂ ਕੇ ਸੰਗ ਮਿਲ ਕਰ ਅੰਮ੍ਰਿਤ ਰੂਪ ਕਥਾ ਕੋ ਸ੍ਰਵਣ ਕਰੁ॥
Prof. Sahib Singhਸਤਸੰਗ ਵਿਚ ਜਾ ਕੇ ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਸੁਣ।

ਪਦ ਅਰਥ ਮਨੂਆ = ਮਨ ਦੇ।

SikhNet (Spanish)Nuestros sentimientos de lujuria se van,

ਝਰਹਿ; ਕਾਮ ਕ੍ਰੋਧ ਦ੍ਰੁਸਟਾਈ ॥

jhareh; kaam krodh drusattaaee |

Sant Singh KhalsaSexual desire, anger and wickedness fall away,
Manmohan SinghLust, wrath and wickednesses fall off from him,
Manmohan Singh (Punjabi)ਉਸ ਦਾ ਗੁੱਸਾ, ਵਿਸ਼ੇ ਭੋਗ, ਅਤੇ ਕੁਟਲਤਾਈਆਂ ਝੜ ਪੈਦੀਆਂ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪੁਰਸ ਕੇ ਦੁਸਟਤਾ ਕਰਨੇ ਵਾਲੇ ਕਾਮ ਕ੍ਰੋਧ ਆਦਿਕ ਬਿਕਾਰ (ਝਰਹਿ) ਝੜ ਜਾਤੇ ਹੈਂ॥
Prof. Sahib Singhਉਸ ਮਨੁੱਖ ਦੇ ਕਾਮ ਕ੍ਰੋਧ ਆਦਿਕ ਸਾਰੇ ਵੈਰੀ ਨਾਸ ਹੋ ਜਾਂਦੇ ਹਨ

ਪਦ ਅਰਥ ਦ੍ਰੁਸਟਾਈ = ਦੁਸ਼ਟ, ਮੰਦੇ ਖ਼ਿਆਲ।

SikhNet (Spanish)también se va el ladrón del enojo,

ਨਾਨਕ; ਜਾ ਕਉ ਕ੍ਰਿਪਾ ਗੁਸਾਈ ॥੨੫॥

naanak; jaa kau kripaa gusaaee |25|

Sant Singh KhalsaO Nanak, from those who are blessed by the Mercy of the Lord of the World. ||25||
Manmohan SinghNanak, on whom is the grace of the world-Lord.
Manmohan Singh (Punjabi)ਨਾਨਕ, ਜਿਸ ਉਤੇ ਸ੍ਰਿਸ਼ਟੀ ਦੇ ਸੁਆਮੀ ਦੀ ਦਇਆਲਤਾ ਹੈ।
Fareedkot Teekaਜਿਸ ਕੋ (ਗੁਸਾਈਂ) ਵਾਹਿਗੁਰੂ ਕੀ ਕ੍ਰਿਪਾ ਹੋਤੀ ਹੈ॥੨੫॥
Prof. Sahib Singhਹੇ ਨਾਨਕ! ਜਿਸ ਉਤੇ ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਮਿਹਰ ਕਰਦਾ ਹੈ (ਉਸ ਦੇ ਅੰਦਰ ਨਾਮ ਵੱਸਦਾ ਹੈ) ॥੨੫॥

ਪਦ ਅਰਥ ਗੁਸਾਈ = ਧਰਤੀ ਦਾ ਖਸਮ, ਪ੍ਰਭੂ ॥੨੫॥

SikhNet (Spanish)dice Nanak, si la Gracia del Señor, Jar, Jar, está con nosotros.(25)

Open this shabad →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਞਤਨ ਕਰਹੁ ਤੁਮ ਅਨਿਕ ਬਿਧਿ; ਰਹਨੁ. ਨ ਪਾਵਹੁ ਮੀਤ ॥

yatan karahu tum anik bidh; rehan. na paavahu meet |

Sant Singh KhalsaYou can try all sorts of things, but you still cannot remain here, my friend.
Manmohan SinghThough thou mayest make efforts of various kinds, thou shalt not stay, O my friend.
Manmohan Singh (Punjabi)ਭਾਵੇਂ ਤੂੰ ਅਨੇਕਾਂ ਕਿਸਮਾਂ ਦੇ ਉਪਰਾਲੇ ਕਰੇ, ਤੂੰ ਠਹਿਰਣ ਨਹੀਂ ਪਾਵੇਗਾ, ਹੈ ਮੇਰੇ ਮਿੱਤ੍ਰ!
Fareedkot Teekaਹੇ ਮਿਤ੍ਰ! ਤੁਮ ਅਨੇਕ ਪ੍ਰਕਾਰ ਕੇ ਜਤਨ ਭੀ ਕਰੋ, ਪਰੰਤੂ ਇਸ ਸੰਸਾਰ ਮੇਂ ਰਹਿਨਾ ਨਹੀਂ ਪਾਵੋਗੇ॥
Prof. Sahib Singhਹੇ ਮਿਤ੍ਰ! (ਬੇ-ਸ਼ਕ) ਅਨੇਕਾਂ ਤਰ੍ਹਾਂ ਦੇ ਜਤਨ ਤੁਸੀ ਕਰ ਵੇਖੋ, (ਇਥੇ ਸਦਾ ਲਈ) ਟਿਕੇ ਨਹੀਂ ਰਹਿ ਸਕਦੇ।

ਪਦ ਅਰਥ ਮੀਤ = ਹੇ ਮਿੱਤਰ! ਞਤਨ = ਜਤਨ।

SikhNet (Spanish)Por más que uno trate, uno no se queda, oh amigo.

ਜੀਵਤ ਰਹਹੁ. ਹਰਿ ਹਰਿ ਭਜਹੁ; ਨਾਨਕ. ਨਾਮ ਪਰੀਤਿ ॥੧॥

jeevat rahahu. har har bhajahu; naanak. naam pareet |1|

Sant Singh KhalsaBut you shall live forevermore, O Nanak, if you vibrate and love the Naam, the Name of the Lord, Har, Har. ||1||
Manmohan SinghThou shalt live eternally O Nanak, if thou remembrest Lord God and love the Name.
Manmohan Singh (Punjabi)ਜੇਕਰ ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰੇ, ਅਤੇ ਨਾਮ ਨੂੰ ਪਿਆਰ ਕਰੇ, ਹੇ ਨਾਨਕ! ਤੂੰ ਸਦਾ ਲਈ ਜੀਊਦਾ ਰਹੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰੀਤੀ ਕਰ ਕੇ ਹਰਿ ਹਰਿ ਨਾਮ ਕੋ ਭਜਤੇ ਰਹੋ॥੧॥
Prof. Sahib Singhਹੇ ਨਾਨਕ! (ਆਖ-) ਜੇ ਪ੍ਰਭੂ ਦੇ ਨਾਮ ਨਾਲ ਪਿਆਰ ਪਾਵੋਗੇ, ਜੇ ਸਦਾ ਹਰੀ-ਨਾਮ ਸਿਮਰੋਗੇ, ਤਾਂ ਆਤਮਕ ਜੀਵਨ ਮਿਲੇਗਾ ॥੧॥

ਪਦ ਅਰਥ ਜੀਵਤ ਰਹਹੁ = ਆਤਮਕ ਜੀਵਨ ਹਾਸਲ ਕਰੋਗੇ ॥੧॥

SikhNet (Spanish)Uno vive sólo si uno ama el Naam, el Nombre del Señor y habita en Él siempre. (1)

Open this shabad →

Shabad Guru Arjan Dev Ji Raag Gauree

ਪਵੜੀ ॥

pavarree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ

ਪਦ ਅਰਥ ਪਵੜੀ:

SikhNet (Spanish)Pauri

ਞੰਞਾ ਞਾਣਹੁ. ਦ੍ਰਿੜੁ ਸਹੀ; ਬਿਨਸਿ; ਜਾਤ ਏਹ ਹੇਤ ॥

yanyaa yaanahu. drirr sahee; binas; jaat eeh het |

Sant Singh KhalsaNYANYA: Know this as absolutely correct, that that this ordinary love shall come to an end.
Manmohan SinghNy: Know it as perfectly correct, that this worldly love shall sunder.
Manmohan Singh (Punjabi)ਇਹ ਪੂਰਨ ਤੌਰ ਤੇ ਠੀਕ ਜਾਣ ਲੈ ਕਿ ਇਹ ਸੰਸਾਰੀ ਲਗਨ ਟੁਟ ਜਾਏਗੀ।
Fareedkot Teekaਞੰਞੇ ਅਖਰ ਦ੍ਵਾਰਾ ਕਹਤੇ ਹੈਂ: ਦ੍ਰਿੜ (ਸਹੀ) ਨਿਸਚੇ ਕਰ ਕੇ ਇਹ ਬਾਤ ਜਾਣ ਲੇਹੋ, ਇਸਤ੍ਰੀ ਪੁਤ੍ਰ ਆਦਿਕੋਂ ਕਾ ਜੋ (ਹੇਤ) ਮੋਹ ਹੈ, ਸੋ ਇਹ ਅੰਤ ਕੋ ਨਸਟ ਹੋ ਜਾਤਾ ਹੈ॥
Prof. Sahib Singh(ਹੇ ਭਾਈ!) ਇਹ ਗੱਲ ਪੱਕੀ ਸਮਝ ਲਵੋ ਕਿ ਦੁਨੀਆ ਵਾਲੇ ਮੋਹ ਨਾਸ ਹੋ ਜਾਣਗੇ;

ਪਦ ਅਰਥ ਹੇਤ = ਮੋਹ। ਞਾਣਹੁ = ਸਮਝ ਲਵੋ।

SikhNet (Spanish)NYANYA: La verdad es que el amor hacia las cosas de este mundo es falso,

ਗਣਤੀ ਗਣਉ. ਨ ਗਣਿ ਸਕਉ; ਊਠਿ ਸਿਧਾਰੇ ਕੇਤ ॥

ganatee gnau. na gan skau; aootth sidhaare ket |

Sant Singh KhalsaYou may count and calculate as much as you want, but you cannot count how many have arisen and departed.
Manmohan SinghThough I may make calculation, but I cannot count as to how many got up and departed
Manmohan Singh (Punjabi)ਭਾਵੇਂ ਮੈਂ ਗਿਣਤੀਆਂ ਪਿਆ ਕਰਾਂ, ਪਰ ਮੈਂ ਗਿਣ ਨਹੀਂ ਸਕਦਾ ਕਿ ਕਿੰਨੇ ਕੁ ਉਠ ਕੇ ਟੁਰ ਗਏ ਹਨ?
Fareedkot Teekaਜੋ ਮੈਂ ਤਿਨ ਕੀ ਗਿਣਤੀ ਕੋ ਗਿਣੇਂ ਗਿਣ ਨਹੀਂ ਸਕਤਾ ਹੂੰ। ਇਨ ਇਸਤ੍ਰੀ ਪੁਤ੍ਰੋਂ ਕੋ ਤ੍ਯਾਗ ਕਰ ਕੇ (ਕੇਤ) ਕਿਤਨੇ, ਭਾਵ ਬਹੁਤੇ ਹੀ ਜੀਵ ਸੰਸਾਰ ਸੇ ਉਠ ਕਰ ਚਲੇ ਗਏ॥
Prof. Sahib Singhਕਿਤਨੇ ਕੁ (ਜੀਵ ਜਗਤ ਤੋਂ) ਚਲੇ ਗਏ ਹਨ, ਇਹ ਗਿਣਤੀ ਨਾਹ ਮੈਂ ਕਰਦਾ ਹਾਂ, ਨਾਹ ਕਰ ਸਕਦਾ ਹਾਂ।

ਪਦ ਅਰਥ ਕੇਤ = ਕਿਤਨੇ ਕੁ? ਗਣਉ = ਗਣਉਂ, ਮੈਂ ਗਿਣਦਾ। ਸਕਉ = ਸਕਉਂ। ਨ ਗਣਿ ਸਕਉ = ਮੈਂ ਗਿਣ ਨਹੀਂ ਸਕਦਾ।

SikhNet (Spanish)no hay cuenta de aquéllos que se han ido antes que tú.

ਞੋ ਪੇਖਉ. ਸੋ ਬਿਨਸਤਉ; ਕਾ ਸਿਉ ਕਰੀਐ ਸੰਗੁ ॥

yo pekhau. so binastau; kaa siau kareeai sang |

Sant Singh KhalsaWhoever I see shall perish. With whom should I associate?
Manmohan SinghWho, so ever I behold he will perish. With whom should I therefore associate?
Manmohan Singh (Punjabi)ਜਿਸ ਕਿਸੇ ਨੂੰ ਭੀ ਮੈਂ ਵੇਖਦਾ ਹਾਂ, ਉਹ ਨਾਸ ਹੋ ਜਾਏਗਾ। ਮੈਂ ਇਸ ਲਈ ਕੀਹਦੇ ਨਾਲ ਸੰਗਤਿ ਕਰਾਂ?
Fareedkot Teeka(ਞੋ) ਜੋ ਤੁਮ ਪ੍ਰਪੰਚ (ਪੇਖਉ) ਦੇਖ ਰਹੇ ਹੋ ਸੋ ਬਿਨਸਤਾ ਜਾਤਾ ਹੈ। ਤਾਂ ਤੇ ਹੇ ਭਾਈ! ਕਿਸ ਕੇ (ਸੰਗੁ) ਸਾਥ ਮਿਲਾਪ ਕਰੀਏ॥
Prof. Sahib Singhਜੋ ਕੁਝ ਮੈਂ (ਅੱਖੀਂ) ਵੇਖ ਰਿਹਾ ਹਾਂ, ਉਹ ਨਾਸਵੰਤ ਹੈ, (ਫਿਰ) ਪੀਡੀ ਪ੍ਰੀਤ ਕਿਸ ਦੇ ਨਾਲ ਪਾਈ ਜਾਏ?

ਪਦ ਅਰਥ ਞੋ = ਜੋ ਕੁਝ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਕਾ ਸਿਉ = ਕਿਸ ਨਾਲ? ਸੰਗੁ = ਸਾਥ।

SikhNet (Spanish)¿Cuál es la compañía que puede uno buscar, si todo lo que es se irá?

ਞਾਣਹੁ ਇਆ ਬਿਧਿ. ਸਹੀ ਚਿਤ; ਝੂਠਉ ਮਾਇਆ ਰੰਗੁ ॥

yaanahu eaa bidh. sahee chit; jhootthau maaeaa rang |

Sant Singh KhalsaKnow this as true in your consciousness, that the love of Maya is false.
Manmohan SinghIn this way know it as correct in thy mind that the love of worldly valuables is false.
Manmohan Singh (Punjabi)ਇਸ ਪਰਕਾਰ ਆਪਣੇ ਮਨ ਅੰਦਰ ਦਰੁਸਤ ਜਾਣ ਲੈ ਕਿ ਸੰਸਾਰੀ ਪਦਾਰਥਾਂ ਦੀ ਪ੍ਰੀਤ ਕੂੜੀ ਹੈ।
Fareedkot Teekaਤੁਮ ਇਸ ਪ੍ਰਕਾਰ ਚਿਤ ਮੇਂ (ਸਹੀ) ਨਿਸਚੇ ਕਰ ਕੇ ਜਾਣ ਲੇਵੋ ਕਿ ਇਸ ਮਾਯਾ ਕਾ (ਰੰਗੁ) ਅਨੰਦ ਝੂਠਾ ਹੀ ਹੈ॥
Prof. Sahib Singhਹੇ ਮੇਰੇ ਚਿੱਤ! ਇਉਂ ਠੀਕ ਜਾਣ ਕਿ ਮਾਇਆ ਨਾਲ ਪਿਆਰ ਝੂਠਾ ਹੈ।

ਪਦ ਅਰਥ ਸਹੀ = ਠੀਕ। ਚਿਤ = ਹੇ ਚਿੱਤ!

SikhNet (Spanish)La verdad es que el color falso de Maya se desteñirá.

ਞਾਣਤ ਸੋਈ. ਸੰਤੁ ਸੁਇ; ਭ੍ਰਮ ਤੇ. ਕੀਚਿਤ ਭਿੰਨ ॥

yaanat soee. sant sue; bhram te. keechit bhin |

Sant Singh KhalsaHe alone knows, and he alone is a Saint, who is free of doubt.
Manmohan SinghHe alone knows and he alone is a Saint whom the Lord has made free from superstition.
Manmohan Singh (Punjabi)ਕੇਵਲ ਉਹੀ ਜਾਣਦਾ ਹੈ ਤੇ ਕੇਵਲ ਉਹੀ ਸਾਧੂ ਹੈ, ਜਿਸ ਨੂੰ ਸੁਆਮੀ ਨੇ ਸੰਦੇਹ ਤੋਂ ਸੱਖਣਾ ਕੀਤਾ ਹੈ।
Fareedkot Teekaਇਸ ਬਾਤ ਕੋ ਸੋਈ ਜਾਣਤਾ ਹੈ ਔਰ ਸੰਤ ਭੀ (ਸੋਇ) ਵੋਹੀ ਹੈ, ਜਿਸ ਪੁਰਸ ਨੇ ਭ੍ਰਮ ਸੇ ਅਪਨੇ ਮਨ ਕੋ (ਭਿੰਨ) ਜੁਦਾ (ਕੀਚਤ) ਕੀਆ ਹੈ॥
Prof. Sahib Singhਅਜੇਹੇ ਮਨੁੱਖ ਮਾਇਆ ਵਾਲੀ ਭਟਕਣਾ ਤੋਂ ਬਚ ਜਾਂਦੇ ਹਨ। ਇਹੋ ਜਿਹਾ ਬੰਦਾ ਹੀ ਸੰਤ ਹੈ, ਉਹ ਹੀ ਸਹੀ ਜੀਵਨ ਨੂੰ ਸਮਝਦਾ ਹੈ।

ਪਦ ਅਰਥ ਭ੍ਰਮ ਤੇ = ਭਟਕਣਾ ਤੋਂ। ਭਿੰਨ = ਵੱਖਰਾ।

SikhNet (Spanish)Los Santos son aquellos sabios que han logrado quitarse de dudas.

ਅੰਧ ਕੂਪ ਤੇ. ਤਿਹ ਕਢਹੁ; ਜਿਹ ਹੋਵਹੁ ਸੁਪ੍ਰਸੰਨ ॥

andh koop te. tih kadtahu; jih hovahu suprasan |

Sant Singh KhalsaHe is lifted up and out of the deep dark pit; the Lord is totally pleased with him.
Manmohan SinghHim with whom Thou, O God, art mightily pleased, Thou extricatest from the blind well.
Manmohan Singh (Punjabi)ਜਿਸ ਦੇ ਨਾਲ ਤੂੰ ਪਰਮ ਪਰਸੰਨ ਹੁੰਦਾ ਹੈ, ਹੇ ਵਾਹਿਗੁਰੂ! ਉਸ ਨੂੰ ਤੂੰ ਅਨ੍ਹੇ ਖੂਹ ਵਿਚੋਂ ਬਾਹਰ ਖਿਚ ਲੈਦਾ ਹੈ।
Fareedkot Teekaਐਸੇ ਬੇਨਤੀ ਕਰੋ: ਅੰਧੇ ਕੂਪ ਵਤ ਸੰਸਾਰ ਸੇ ਤਿਸ ਪੁਰਸ ਕੋ (ਕਢਹੁ) ਨਿਕਾਸਤੇ ਹੋ ਜਿਸ ਕੇ ਊਪਰਿ ਸੇ, ਹੇ ਪਰਮੇਸ੍ਵਰ! ਆਪ ਪ੍ਰਸਿੰਨ ਹੋਤੇ ਹੋ॥
Prof. Sahib Singh(ਹੇ ਪ੍ਰਭੂ!) ਜਿਸ ਬੰਦੇ ਉਤੇ ਤੂੰ ਤ੍ਰੁੱਠਦਾ ਹੈਂ, ਉਸ ਨੂੰ ਮੋਹ ਦੇ ਅੰਨ੍ਹੇ ਹਨੇਰੇ ਖੂਹ ਵਿਚੋਂ ਤੂੰ ਕੱਢ ਲੈਂਦਾ ਹੈਂ।

ਪਦ ਅਰਥ ਕੂਪ ਤੇ = ਖੂਹ ਵਿਚੋਂ। ਤਿਹ = ਉਸ (ਮਨੁੱਖ) ਨੂੰ।

SikhNet (Spanish)Quien sea que tenga el Placer del Señor, a él, el Señor lo saca del pozo oscuro de su mente,

ਞਾ ਕੈ ਹਾਥਿ ਸਮਰਥ; ਤੇ ਕਾਰਨ ਕਰਨੈ ਜੋਗ ॥

yaa kai haath samarath; te kaaran karanai jog |

Sant Singh KhalsaGod's Hand is All-powerful; He is the Creator, the Cause of causes.
Manmohan SinghHe, whose hand is Omnipotent is potent to create the world.
Manmohan Singh (Punjabi)ਜਿਸ ਦਾ ਹੱਥ ਸਰਬ-ਸ਼ਕਤੀਵਾਨ ਹੈ, ਉਹ ਸੰਸਾਰ ਨੂੰ ਸਾਜਣ ਦੇ ਲਾਇਕ ਹੈ।
Fareedkot Teeka(ਞਾ ਕੈ) ਜਿਸ ਕੇ ਹਾਥ ਮੇਂ ਹੈ ਸਮਰਥਤਾ, (ਤੇ) ਪੁਨਾ (ਕਾਰਨ) ਤਤ੍ਵੋਂ ਕੇ ਵਾ ਕਾਰਨ ਕਾਰਜ ਰੂਪ ਜਗਤ ਕੋ (ਕਰਨੈ) ਬਨਾਵਨੇ ਕੋ ਭੀ (ਜੋਗੁ) ਸਮਰਥ ਹੈ॥
Prof. Sahib Singhਜਿਸ ਦੇ ਹੱਥ ਵਿਚ ਹੀ ਇਹ ਕਰਨ ਦੀ ਸਮੱਰਥਾ ਹੈ, ਤੇ ਜੋ ਸਾਰੇ ਸਬਬ ਬਣਾਣ ਜੋਗਾ ਭੀ ਹੈ (ਇਹੀ ਇਕ ਤਰੀਕਾ ਹੈ, "ਮਾਇਆ ਰੰਗ" ਤੋਂ ਬਚੇ ਰਹਿਣ ਦਾ)

ਪਦ ਅਰਥ ਕੈ ਹਾਥਿ = ਦੇ ਹੱਥ ਵਿਚ। ਤੇ ਕਾਰਨ = ਉਹ ਸਾਰੇ ਸਬਬ।

SikhNet (Spanish)pues Él, el Señor es Poderoso y hace lo que es Su Voluntad.

ਨਾਨਕ. ਤਿਹ ਉਸਤਤਿ ਕਰਉ; ਞਾਹੂ ਕੀਓ ਸੰਜੋਗ ॥੨੬॥

naanak. tih usatat krau; yaahoo keeo sanjog |26|

Sant Singh KhalsaO Nanak, praise the One, who joins us to Himself. ||26||
Manmohan SinghNanak do thou praise Him, who is the effector of thy union with Himself.
Manmohan Singh (Punjabi)ਨਾਨਕ ਤੂੰ ਉਸ ਦੀ ਪਰਸੰਸਾ ਕਰ ਜੋ ਆਪਣੇ ਨਾਲ ਤੇਰਾ ਮਿਲਾਪ ਕਰਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਸ ਵਾਹਿਗੁਰੂ ਕੀ ਉਸਤਤੀ ਕਰੋ, (ਞਾਹੂ) ਜਿਸ ਨੇ ਮਾਨੁਖ ਸਰੀਰ ਕਾ ਵਾ ਸਰਬ ਪਦਾਰਥੋਂ ਕਾ (ਸੰਜੋਗੁ) ਮਿਲਾਪ ਕੀਆ ਹੈ॥੨੬॥
Prof. Sahib Singhਹੇ ਨਾਨਕ! (ਆਖ-) ਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ ਜੋ (ਮਿਹਰ ਕਰ ਕੇ ਸਿਫ਼ਤ-ਸਾਲਾਹ ਕਰਨ ਦਾ ਇਹ) ਸਬਬ ਮੇਰੇ ਵਾਸਤੇ ਬਣਾਂਦਾ ਹੈ ॥੨੬॥

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਹਾਂ।॥੨੬॥

SikhNet (Spanish)Dice Nanak, alaba al Señor, quien ha realizado la Unión de tu ser con Su Ser.(26)

Open this shabad →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਟੂਟੇ ਬੰਧਨ ਜਨਮ ਮਰਨ; ਸਾਧ ਸੇਵ ਸੁਖੁ ਪਾਇ ॥

ttootte bandhan janam maran; saadh sev sukh paae |

Sant Singh KhalsaThe bondage of birth and death is broken and peace is obtained, by serving the Holy.
Manmohan SinghBy serving the Saints the bonds of birth and death are broken and man obtains rest.
Manmohan Singh (Punjabi)ਸੰਤਾ ਦੀ ਘਾਲ ਕਮਾਉਣ ਦੁਆਰਾ ਜੰਮਣ ਅਤੇ ਮਰਣ ਦੇ ਜੂੜ ਵੱਢੇ ਜਾਂਦੇ ਹਨ ਅਤੇ ਆਦਮੀ ਆਰਾਮ ਪਾ ਲੈਦਾ ਹੈ।
Fareedkot Teekaਸਾਧੂ ਸੇਵ ਕਰ ਜਨਮ ਮਰਨ ਆਦੀ ਬੰਧਨ ਟੂਟ ਗਏ ਹੈਂ ਔ ਤਿਸ ਨੇ ਸੁਖ ਪਾਇਆ ਹੈ॥
Prof. Sahib Singhਉਸ ਮਨੁੱਖ ਦੇ ਉਹ ਮੋਹ-ਬੰਧਨ ਟੁੱਟ ਜਾਂਦੇ ਹਨ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੇ ਹਨ, ਉਹ ਮਨੁੱਖ ਗੁਰੂ ਦੀ ਸੇਵਾ ਕਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹੈ
SikhNet (Spanish)El ciclo de nacimientos y muertes se rompe y uno logra la Paz sirviendo a los Santos del Señor.

ਨਾਨਕ. ਮਨਹੁ ਨ ਬੀਸਰੈ; ਗੁਣ ਨਿਧਿ ਗੋਬਿਦ ਰਾਇ ॥੧॥

naanak. manahu na beesarai; gun nidh gobid raae |1|

Sant Singh KhalsaO Nanak, may I never forget from my mind, the Treasure of Virtue, the Sovereign Lord of the Universe. ||1||
Manmohan SinghNanak, within my mind I may never forget the Sovereign World-Lord, the Treasure of goodness.
Manmohan Singh (Punjabi)ਰੱਬ ਕਰੇ, ਨਾਨਕ ਆਪਣੇ ਚਿੱਤ ਅੰਦਰ ਨੇਕੀ ਦੇ ਖ਼ਜ਼ਾਨੇ ਸ੍ਰਿਸ਼ਟੀ ਦੇ ਸੁਆਮੀ ਪਾਤਸ਼ਾਹ ਨੂੰ ਨਾਂ ਭੁੱਲੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਣੋਂ ਕਾ ਸਮੁਦ੍ਰ (ਗੋਬਿਦ ਰਾਇ) ਵਾਹਿਗੁਰੂ ਤਿਸ ਕੇ ਮਨ ਸੇ ਬਿਸਰਤਾ ਨਹੀਂ ਹੈ॥੧॥
Prof. Sahib Singhਹੇ ਨਾਨਕ! ਜਿਸ ਦੇ ਮਨ ਤੋਂ ਗੁਣਾਂ-ਦਾ-ਖ਼ਜ਼ਾਨਾ ਗੋਬਿੰਦ ਭੁੱਲਦਾ ਨਹੀਂ ਹੈ ॥੧॥
SikhNet (Spanish)Dice Nanak, no te olvides de tu Señor, tu Rey, el Tesoro de Bondad.

Open this shabad →

Shabad Guru Arjan Dev Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri.

ਟਹਲ ਕਰਹੁ. ਤਉ ਏਕ ਕੀ; ਜਾ ਤੇ. ਬ੍ਰਿਥਾ ਨ ਕੋਇ ॥

ttehal karahu. tau ek kee; jaa te. brithaa na koe |

Sant Singh KhalsaWork for the One Lord; no one returns empty-handed from Him.
Manmohan SinghServe thou the One Lord, from who, none returns empty handed
Manmohan Singh (Punjabi)ਤੂੰ ਇਕ ਸੁਆਮੀ ਦੀ ਸੇਵਾ ਕਰ, ਜਿਸ ਪਾਸੋਂ ਕੋਈ ਭੀ ਖਾਲੀ ਹੱਥੀ ਨਹੀਂ ਮੁੜਦਾ।
Fareedkot Teekaਹੇ ਭਾਈ! ਜੇਕਰ ਟਹਿਲ ਕਰੋ ਤੌ ਏਕ ਵਾਹਿਗੁਰੂ ਕੀ ਕਰੋ, (ਜਾ ਤੇ) ਜਿਸ ਪਾਸ ਸੇ ਕੋਈ (ਬ੍ਰਿਥਾ) ਖਾਲੀ ਨਹੀਂ ਰਹਿਤਾ॥
Prof. Sahib Singh(ਹੇ ਭਾਈ!) ਸਿਰਫ਼ ਇਕ ਪਰਮਾਤਮਾ ਦੀ ਸੇਵਾ-ਭਗਤੀ ਕਰੋ ਜਿਸ ਦੇ ਦਰ ਤੋਂ ਕੋਈ (ਜਾਚਕ) ਖ਼ਾਲੀ ਨਹੀਂ ਜਾਂਦਾ।

ਪਦ ਅਰਥ ਬ੍ਰਿਥਾ = ਖ਼ਾਲੀ।

SikhNet (Spanish)Sirve a Aquél sin el cual no hay nada,

ਮਨਿ ਤਨਿ ਮੁਖਿ ਹੀਐ ਬਸੈ; ਜੋ ਚਾਹਹੁ ਸੋ ਹੋਇ ॥

man tan mukh heeai basai; jo chaahahu so hoe |

Sant Singh KhalsaWhen the Lord abides within your mind, body, mouth and heart, then whatever you desire shall come to pass.
Manmohan Singhif God abides in thy soul, body mouth, and mind then what thou desirest that shall come to pass.
Manmohan Singh (Punjabi)ਜੇਕਰ ਹਰੀ ਤੇਰੀ ਆਤਮਾ, ਦੇਹਿ ਮੂੰਹ ਅਤੇ ਰਿਦੇ ਅੰਦਰ ਟਿਕ ਜਾਵੇ ਤਾਂ ਜਿਹੜਾ ਕੁਛ ਤੂੰ ਚਾਹੁੰਦਾ ਹੈ, ਉਹੀ ਹੋ ਜਾਵੇਗਾ।
Fareedkot Teekaਜੇਕਰ ਮਨ, ਤਨ, ਮੁਖ, ਹਿਰਦੇ ਮੇਂ ਬਸੇਗਾ ਤੋ ਜੋ ਮਨੋਰਥ ਚਾਹੋ ਸੋ ਹੋਇ ਜਾਵੈਗਾ॥
Prof. Sahib Singhਜੇ ਤੁਹਾਡੇ ਮਨ ਵਿਚ ਤਨ ਵਿਚ ਮੂੰਹ ਵਿਚ ਹਿਰਦੇ ਵਿਚ ਪ੍ਰਭੂ ਵੱਸ ਪਏ, ਤਾਂ ਮੂੰਹ-ਮੰਗਿਆ ਪਦਾਰਥ ਮਿਲੇਗਾ।

ਪਦ ਅਰਥ ਹੀਐ = ਹਿਰਦੇ ਵਿਚ।

SikhNet (Spanish)y permite que habite en tu cuerpo, en tu mente, en tu corazón y en tu lengua,

ਟਹਲ ਮਹਲ ਤਾ ਕਉ ਮਿਲੈ; ਜਾ ਕਉ ਸਾਧ ਕ੍ਰਿਪਾਲ ॥

ttehal mehal taa kau milai; jaa kau saadh kripaal |

Sant Singh KhalsaHe alone obtains the Lord's service, and the Mansion of His Presence, unto whom the Holy Saint is compassionate.
Manmohan SinghHe alone obtains Lord's service and mansion to whom the Saint is compassionate.
Manmohan Singh (Punjabi)ਕੇਵਲ ਉਹੀ ਪ੍ਰਭੂ ਦੀ ਟਹਿਲ ਸੇਵਾ ਅਤੇ ਮੰਦਰ ਨੂੰ ਪਰਾਪਤ ਕਰਦਾ ਹੈ, ਜਿਸ ਉਤੇ ਸੰਤ ਦਇਆਲ ਹੈ।
Fareedkot Teekaਟਹਲ ਰੂਪ (ਮਹਲ) ਮੁਰਾਤਬਾ ਵਾ ਮਹਿਲ ਪਤੀ ਕੀ ਟਹਲ ਤਿਸ ਕੋ ਮਿਲਤੀ ਹੈ ਜਿਸ ਪੁਰਸ ਕੌ ਸਾਧੂ ਕ੍ਰਿਪਾਲ ਹੋਤਾ ਹੈ॥
Prof. Sahib Singhਪਰ ਇਹ ਸੇਵਾ-ਭਗਤੀ ਦਾ ਮੌਕਾ ਉਸੇ ਨੂੰ ਮਿਲਦਾ ਹੈ, ਜਿਸ ਉਤੇ ਗੁਰੂ ਦਿਆਲ ਹੋਵੇ।

ਪਦ ਅਰਥ ਮਹਲ = ਅਵਸਰ, ਸਬਬ। ਸਾਧ = ਗੁਰੂ।

SikhNet (Spanish)y así encontrarás lo que buscas, pero sólo podrás servir al Señor, si el Placer de los Santos está contigo.

ਸਾਧੂ ਸੰਗਤਿ ਤਉ ਬਸੈ; ਜਉ ਆਪਨ ਹੋਹਿ ਦਇਆਲ ॥

saadhoo sangat tau basai; jau aapan hohi deaal |

Sant Singh KhalsaHe joins the Saadh Sangat, the Company of the Holy, only when the Lord Himself shows His Mercy.
Manmohan SinghThen alone the mortal dwells in the Saints congregation when the Lord Himself becomes merciful.
Manmohan Singh (Punjabi)ਕੇਵਲ ਤਦੋ ਹੀ ਪ੍ਰਾਣੀ ਸਤਿ ਸੰਗਤ ਅੰਦਰ ਨਿਵਾਸ ਕਰਦਾ ਹੈ, ਜਦੋ ਪ੍ਰਭੂ ਖੁਦ ਮਿਹਰਬਾਨ ਹੁੰਦਾ ਹੈ।
Fareedkot Teekaਸਾਧੂ ਕੀ ਸੰਗਤਿ ਮੇਂ ਜੀਵ ਤੌ ਬਸਤਾ ਹੈ, ਜਬ ਪਰਮੇਸ੍ਵਰ ਆਪ ਦ੍ਯਾਲ ਹੋਤਾ ਹੈ॥
Prof. Sahib Singhਤੇ, ਗੁਰੂ ਦੀ ਸੰਗਤਿ ਵਿਚ ਮਨੁੱਖ ਤਦੋਂ ਟਿਕਦਾ ਹੈ, ਜੇ ਪ੍ਰਭੂ ਆਪ ਕਿਰਪਾ ਕਰੇ।

ਪਦ ਅਰਥ ਆਪਨ = ਪ੍ਰਭੂ ਆਪ ਹੀ।

SikhNet (Spanish)Sólo habitarás en la Saad Sangat, la Sociedad de los Santos si la Gracia del Señor está contigo.

ਟੋਹੇ ਟਾਹੇ ਬਹੁ ਭਵਨ; ਬਿਨੁ ਨਾਵੈ. ਸੁਖੁ ਨਾਹਿ ॥

ttohe ttaahe bahu bhavan; bin naavai. sukh naeh |

Sant Singh KhalsaI have searched and searched, across so many worlds, but without the Name, there is no peace.
Manmohan SinghI have explored and searched many worlds but without Lord's Name there is no peace.
Manmohan Singh (Punjabi)ਮੈਂ ਅਨੇਕਾਂ ਜਹਾਨ ਖੋਜੇ ਭਾਲੇ ਹਨ, ਪ੍ਰੰਤੂ ਸੁਆਮੀ ਦੇ ਨਾਮ ਬਾਝੋਂ ਠੰਢ-ਚੈਨ ਨਹੀਂ।
Fareedkot Teekaਬਹੁਤੇ ਭਵਨ ਅਰਥ ਚੌਦਾਂ ਹੀ ਭਵਨ ਮੇਂ ਵਾ, ਦੇਵੀ ਦੇਵਤ੍ਯੋਂ ਕੇ ਮੰਦਰ (ਟੋਹੇ ਟਾਹੇ) ਦੇਖੇ ਭਾਲੇ, ਵਾ ਵਿਚਾਰ ਕਰ ਕੇ ਦੇਖ ਲੀਆ ਹੈ। ਵਾਹਿਗੁਰੂ ਨਾਮ ਸੇ ਬਿਨਾਂ ਸੁਖ ਕਹੀਂ ਨਹੀਂ ਹੈ॥
Prof. Sahib Singhਅਸਾਂ ਸਾਰੇ ਥਾਂ ਭਾਲ ਕੇ ਵੇਖ ਲਏ ਹਨ, ਪ੍ਰਭੂ ਦੇ ਭਜਨ ਤੋਂ ਬਿਨਾ ਆਤਮਕ ਸੁਖ ਕਿਤੇ ਭੀ ਨਹੀਂ।

ਪਦ ਅਰਥ ਟੋਹੇ ਟਾਹੇ = ਭਾਲੇ ਵੇਖੇ ਹਨ। ਭਵਨ = ਟਿਕਾਣੇ, ਆਸਰੇ, ਘਰ।

SikhNet (Spanish)He viajado por todos los mundos, pero la Paz no está en ningún lado más que en el Naam, el Nombre del Señor.

ਟਲਹਿ ਜਾਮ ਕੇ ਦੂਤ ਤਿਹ; ਜੁ ਸਾਧੂ ਸੰਗਿ ਸਮਾਹਿ ॥

ttaleh jaam ke doot tih; ju saadhoo sang samaeh |

Sant Singh KhalsaThe Messenger of Death retreats from those who dwell in the Saadh Sangat.
Manmohan SinghThe couriers of death recede away from him, who abides in the society of Saints.
Manmohan Singh (Punjabi)ਮੌਤ ਦੇ ਮੰਤ੍ਰੀ ਉਸ ਪਾਸੋਂ ਪਰੇ ਹਟ ਜਾਂਦੇ ਹਨ, ਜਿਹੜਾ ਸਤਿਸੰਗਤ ਅੰਦਰ ਵਸਦਾ ਹੈ।
Fareedkot Teekaਜਮਰਾਜੇ ਕੇ ਦੂਤ ਤਿਸ ਕੇ ਊਪਰ ਸੇ (ਟਲਹਿ) ਹਟ ਜਾਤੇ ਹੈਂ, ਜੋ ਪੁਰਸ ਸਾਧੂ ਕੀ ਸੰਗਤਿ ਕਰਿ (ਸਮਾਹਿ) ਅਨੰਦਤ ਹੂਏ ਹੈਂ ਵਾ ਸਮਾਏ ਹੈਂ॥
Prof. Sahib Singhਜੇਹੜੇ ਬੰਦੇ ਗੁਰੂ ਦੀ ਹਜ਼ੂਰੀ ਵਿਚ ਆਪਾ ਲੀਨ ਕਰ ਲੈਂਦੇ ਹਨ, ਉਹਨਾਂ ਤੋਂ ਤਾਂ ਜਮਦੂਤ ਭੀ ਲਾਂਭੇ ਹੋ ਜਾਂਦੇ ਹਨ (ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ)।

ਪਦ ਅਰਥ ਤਿਹ = ਉਹਨਾਂ ਬੰਦਿਆਂ ਦੇ।

SikhNet (Spanish)Aquél que habita en la Saad Sangat, la Sociedad de los Santos, no es tocado por el Mensajero de la Muerte.

ਬਾਰਿ ਬਾਰਿ ਜਾਉ ਸੰਤ ਸਦਕੇ ॥

baar baar jaau sant sadake |

Sant Singh KhalsaAgain and again, I am forever devoted to the Saints.
Manmohan SinghAgain and again I am devoted unto the Saints,
Manmohan Singh (Punjabi)ਮੁੜ ਮੁੜ ਕੇ ਮੈਂ ਸਾਧੂਆਂ ਉਤੇ ਘੋਲੀ ਜਾਂਦਾ ਹਾਂ,
Fareedkot Teekaਮੈਂ ਬਾਰੰਬਾਰ ਸੰਤ ਜਨੋਂ ਕੇ (ਸਦਕੇ) ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਮੁੜ ਮੁੜ ਗੁਰੂ ਤੋਂ ਕੁਰਬਾਨ ਜਾਂਦਾ ਹਾਂ।
SikhNet (Spanish)Ofrezco mi ser en sacrificio a los Santos un millón de veces,

ਨਾਨਕ; ਪਾਪ ਬਿਨਾਸੇ ਕਦਿ ਕੇ ॥੨੭॥

naanak; paap binaase kad ke |27|

Sant Singh KhalsaO Nanak, my sins from so long ago have been erased. ||27||
Manmohan Singhthrough whom, O Nanak, my long standing sins are effaced.
Manmohan Singh (Punjabi)ਜਿਨ੍ਹਾਂ ਦੇ ਰਾਹੀਂ, ਹੇ ਨਾਨਕ! ਮੇਰੇ ਕਦੇ ਦੇ ਪੁਰਾਣੇ ਗੁਨਾਹ ਕੱਟੇ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੀ ਕ੍ਰਿਪਾ ਕਰ (ਕਦਿ ਕੇ) ਚਿਰੰਕਾਲ ਕੇ ਅਰਥਾਤ ਜਨਮਾਂਤਰੋਂ ਕੇ ਪਾਪ ਨਸਟ ਹੋ ਜਾਤੇ ਹੈਂ॥੨੭॥
Prof. Sahib Singhਹੇ ਨਾਨਕ! (ਆਖ-) ਜੇਹੜਾ ਮਨੁੱਖ ਗੁਰੂ ਦਰ ਤੇ ਆ ਡਿੱਗਦਾ ਹੈ, ਉਸ ਦੇ ਕਈ ਜਨਮਾਂ ਦੇ ਕੀਤੇ ਮੰਦ ਕਰਮਾਂ ਦੇ ਸੰਸਕਾਰ ਨਾਸ ਹੋ ਜਾਂਦੇ ਹਨ ॥੨੭॥

ਪਦ ਅਰਥ ਕਦਿ ਕੇ = ਚਿਰ ਦੇ, ਕਈ ਜਨਮਾਂ ਦੇ ਕੀਤੇ ਹੋਏ ॥੨੭॥

SikhNet (Spanish)pues a través de ellos mis errores del pasado son borrados.(27)

Open this shabad →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
SikhNet (Spanish)Slok

ਠਾਕ. ਨ ਹੋਤੀ, ਤਿਨਹੁ ਦਰਿ; ਜਿਹ ਹੋਵਹੁ ਸੁਪ੍ਰਸੰਨ ॥

tthaak. na hotee, tinahu dar; jih hovahu suprasan |

Sant Singh KhalsaThose beings, with whom the Lord is thoroughly pleased, meet with no obstacles at His Door.
Manmohan SinghThey with whom that Lord is pleased meet not a limp at His Door.
Manmohan Singh (Punjabi)ਜਿਨ੍ਹਾਂ ਨਾਲ ਉਹ ਪ੍ਰਭੂ ਖੁਸ਼ ਹੈ, ਉਨ੍ਹਾਂ ਨੂੰ ਉਸ ਦੇ ਬੂਹੇ ਤੇ ਰੁਕਾਵਟ ਨਹੀਂ ਹੁੰਦੀ।
Fareedkot Teekaਜਿਨ ਪਰ ਤੂੰ ਸੋ ਪ੍ਰਸੰਨ ਹੋਤਾ ਹੈਂ ਤਿਨ ਕੋ (ਦਰਿ) ਸਤਿਸੰਗਤਿ, ਵਾ ਤੇਰੇ ਦ੍ਵਾਰੇ ਮੇਂ ਕਿਸੀ ਪ੍ਰਕਾਰ ਕੀ (ਠਾਕ) ਰੋਕ ਨਹੀਂ ਹੋਤੀ ਹੈ॥
Prof. Sahib Singh(ਹੇ ਪ੍ਰਭੂ!) ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ; ਉਹਨਾਂ ਦੇ ਰਾਹ ਵਿਚ ਤੇਰੇ ਦਰ ਤੇ ਪਹੁੰਚਣ ਲੱਗਿਆਂ ਕੋਈ ਰੋਕ ਨਹੀਂ ਪੈਂਦੀ (ਕੋਈ ਵਿਕਾਰ ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਜੁੜਨ ਤੋਂ ਰੋਕ ਨਹੀਂ ਸਕਦਾ)।

ਪਦ ਅਰਥ ਠਾਕ = ਰੋਕ। ਦਰਿ = ਪ੍ਰਭੂ ਦੇ ਦਰ ਉਤੇ।

SikhNet (Spanish)Aquél que tiene la Gracia del Señor, no será detenido al llegar a Su Puerta.

ਜੋ ਜਨ ਪ੍ਰਭਿ ਅਪੁਨੇ ਕਰੇ; ਨਾਨਕ. ਤੇ ਧਨਿ ਧੰਨਿ ॥੧॥

jo jan prabh apune kare; naanak. te dhan dhan |1|

Sant Singh KhalsaThose humble beings whom God has made His own, O Nanak, are blessed, so very blessed. ||1||
Manmohan SinghBlest, blest are those persons, O Nanak, whom the Lord has made His own.
Manmohan Singh (Punjabi)ਮੁਬਾਰਕ, ਮੁਬਾਰਕ! ਹਨ ਉਹ ਪੁਰਸ਼, ਹੈ ਨਾਨਕ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਿੱਜ ਦੇ ਬਣਾ ਲਿਆ ਹੈ।
Fareedkot Teekaਜੋ ਪੁਰਸ ਪਰਮੇਸ੍ਵਰ ਨੇ ਆਪਨੇ ਕੀਏ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪੁਰਸ (ਧਨਿ ਧੰਨਿ) ਮਨ ਬਾਣੀ ਕਰ ਧੰਨ੍ਯਤਾ ਯੋਗ ਹੈਂ॥੧॥
Prof. Sahib Singhਹੇ ਨਾਨਕ! (ਆਖ-) ਉਹ ਬੰਦੇ ਬੜੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਹੈ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਧਨਿ ਧੰਨਿ = ਬੜੇ ਭਾਗਾਂ ਵਾਲੇ ॥੧॥

SikhNet (Spanish)Dice Nanak, Bendito es aquél a quien el Señor lo toma como Suyo Propio. (1)

Open this shabad →

Ang 255 of 1430