ਗਉੜੀ ਛੰਤ ਮਹਲਾ ੧ ॥
gaurree chhant mahalaa 1 |
Sant Singh KhalsaGauree, Chhant, First Mehl:
Manmohan SinghGauri Chhant 1st Guru.
Manmohan Singh (Punjabi)ਗਊੜੀ ਛੰਤ ਪਾਤਸ਼ਾਹੀ ਪਹਿਲੀ।
SikhNet (Spanish)Gauri Chant, Mejl Guru Nanak, Primer Canal Divino.
ਸੁਣਿ ਨਾਹ ਪ੍ਰਭੂ ਜੀਉ; ਏਕਲੜੀ ਬਨ ਮਾਹੇ ॥
sun naah prabhoo jeeo; ekalarree ban maahe |
Sant Singh KhalsaHear me, O my Dear Husband God - I am all alone in the wilderness.
Manmohan SinghHear O my Venerable Lord Spouse I am all alone in the wilderness.
Manmohan Singh (Punjabi)ਸ੍ਰਵਨ ਕਰ ਹੈ ਮੇਰੇ ਪੂਜਯ ਪਰਮੇਸ਼ਰ ਪਤੀ! ਮੈਂ ਬੀਆਬਾਨ ਅੰਦਰ ਕੱਲ-ਮਕੱਲੀ ਹਾਂ।
Fareedkot Teekaਹੇ ਮੇਰੇ ਪਤੀ ਪ੍ਰਭ ਜੀ! ਤੇਰੀ ਪ੍ਰਾਪਤੀ ਸੇ ਬਿਨਾ ਮੈਂ ਇਸਤ੍ਰੀ ਸੰਸਾਰ ਬਨ ਮੇਂ ਏਕਲੀ ਹੀ ਹੂੰ, ਭਾਵ ਸੇ ਦੁਖੀ ਹੂੰ॥
Prof. Sahib Singhਹੇ ਪ੍ਰਭੂ ਖਸਮ ਜੀ! (ਮੇਰੀ ਬੇਨਤੀ) ਸੁਣੋ। (ਤੈਥੋਂ ਬਿਨਾ) ਮੈਂ ਜੀਵ-ਇਸਤ੍ਰੀ ਇਸ ਸੰਸਾਰ-ਜੰਗਲ ਵਿਚ ਇਕੱਲੀ ਹਾਂ।ਪਦ ਅਰਥ ਨਾਹ = ਹੇ ਨਾਥ! ਹੇ ਖਸਮ! ਬਨ = ਸੰਸਾਰ-ਜੰਗਲ। ਮਾਹੇ = ਮਾਹਿ ਵਿਚ।
SikhNet (Spanish)Escucha, oh Señor, la oración de alguien que está perdido en el desierto.
ਕਿਉ ਧੀਰੈਗੀ ਨਾਹ ਬਿਨਾ; ਪ੍ਰਭ ਵੇਪਰਵਾਹੇ ॥
kiau dheeraigee naah binaa; prabh veparavaahe |
Sant Singh KhalsaHow can I find comfort without You, O my Carefree Husband God?
Manmohan SinghO my Self-dependent Lord Spouse, how can I be comforted without Thee?
Manmohan Singh (Punjabi)ਹੈ ਮੇਰੇ ਖੁਦ-ਮੁਖਤਿਆਰ ਪਰਮੇਸ਼ਰ ਪਤੀ, ਮੈਂ ਤੇਰੇ ਬਗੈਰ ਕਿਸ ਤਰ੍ਹਾਂ ਧੀਰਜ ਕਰ ਸਕਦੀ ਹਾਂ?
Fareedkot Teekaਹੇ ਪਤੀ! ਤੇਰੇ ਬਿਨਾਂ ਇਹ ਦਾਸੀ ਕਿਸ ਪ੍ਰਕਾਰ ਧੀਰਜ ਕੋ ਪ੍ਰਾਪਤਿ ਹੋਵੇਗੀ। ਕਿਉਂਕਿ ਤੂੰ ਵੇਪਰਵਾਹਿ ਪ੍ਰਭੂ ਹੈ॥
Prof. Sahib Singhਹੇ ਬੇ-ਪ੍ਰਵਾਹ ਪ੍ਰਭੂ! ਤੈਂ ਖਸਮ ਤੋਂ ਬਿਨਾਂ ਮੇਰੀ ਜਿੰਦ ਧੀਰਜ ਨਹੀਂ ਫੜ ਸਕਦੀ।
SikhNet (Spanish)Oh, Omnipotente Señor, ¿cómo puedo sentirme bien sin Ti?
ਧਨ. ਨਾਹ ਬਾਝਹੁ, ਰਹਿ ਨ ਸਾਕੈ; ਬਿਖਮ ਰੈਣਿ ਘਣੇਰੀਆ ॥
dhan. naah baajhahu, reh na saakai; bikham rain ghanereea |
Sant Singh KhalsaThe soul-bride cannot live without her Husband; the night is so painful for her.
Manmohan SinghThe wife cannot live without her Groom. Very painful is the nigh for her.
Manmohan Singh (Punjabi)ਮੁੰਧ ਆਪਣੇ ਕੰਤ ਦੇ ਬਗੈਰ ਰਹਿ ਨਹੀਂ ਸਕਦੀ। ਉਸ ਦੇ ਲਈ ਰਾਤ ਬੜੀ ਦੁਖਦਾਈ ਹੈ।
Fareedkot Teekaਹੇ ਪਤੀ! ਮੈਂ (ਧਨ) ਇਸਤ੍ਰੀ ਤੇਰੇ ਬਿਨਾਂ ਰਹਿ ਨਹੀਂ ਸਕਤੀ ਹੂੰ। ਕਿਉਂਕਿ ਤੇਰੇ ਵਿਯੋਗ ਕਰ ਕੇ ਅਵਸਥਾ ਰੂਪੀ ਰਾਤ੍ਰੀ ਮੇਰੇ ਕੋ ਬਹੁਤ (ਬਿਖਮ) ਕਠਨ ਦੁਖਦਾਈ ਹੋ ਰਹੀ ਹੈ॥
Prof. Sahib Singhਜੀਵ-ਇਸਤ੍ਰੀ ਪ੍ਰਭੂ-ਪਤੀ ਤੋਂ ਬਿਨਾ ਰਹਿ ਨਹੀਂ ਸਕਦੀ (ਖਸਮ-ਪ੍ਰਭੂ ਤੋਂ ਬਿਨਾ ਇਸ ਦੀ) ਜ਼ਿੰਦਗੀ ਦੀ ਰਾਤ ਬਹੁਤ ਹੀ ਔਖੀ ਗੁਜ਼ਰਦੀ ਹੈ।ਪਦ ਅਰਥ ਧਨ = ਜੀਵ-ਇਸਤ੍ਰੀ। ਬਿਖਮ = ਔਖੀ।
SikhNet (Spanish)Horrenda es la noche, y no puedo vivir sin Ti, no descanso en Tu Abrazo;
ਨਹ ਨੀਦ ਆਵੈ. ਪ੍ਰੇਮੁ ਭਾਵੈ; ਸੁਣਿ ਬੇਨੰਤੀ ਮੇਰੀਆ ॥
neh need aavai. prem bhaavai; sun benantee mereea |
Sant Singh KhalsaSleep does not come. I am in love with my Beloved. Please, listen to my prayer!
Manmohan SinghI get no sleep, my Beloved is pleasing unto me. O my Husband, hear Thou my prayer.
Manmohan Singh (Punjabi)ਮੈਨੂੰ ਨੀਦ੍ਰਂ ਨਹੀਂ ਪੈਦੀ। ਮੇਰਾ ਪ੍ਰੀਤਮ ਮੈਨੂੰ ਚੰਗਾ ਲਗਦਾ ਹੈ। ਹੈ ਮੇਰੇ ਪਤੀ ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ।
Fareedkot Teekaਇਸੀ ਤੇ ਨਿੰਦ੍ਰਾ ਨਹੀਂ ਆਵਤੀ ਹੈ ਤੇਰਾ ਪ੍ਰੇਮ ਹੀ ਭਾਵਤਾ ਹੈ, ਤਾਂ ਤੇ ਮੇਰੀ ਬੇਨਤੀ ਸ੍ਰਵਨ ਕਰੋ॥
Prof. Sahib Singhਹੇ ਖਸਮ-ਪ੍ਰਭੂ! ਮੇਰੀ ਬੇਨਤੀ ਸੁਣ, ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਹੈ (ਤੇਰੇ ਵਿਛੋੜੈ ਵਿਚ) ਮੈਨੂੰ ਸ਼ਾਂਤੀ ਨਹੀਂ ਆ ਸਕਦੀ।ਪਦ ਅਰਥ ਰੈਣਿ = ਜ਼ਿੰਦਗੀ ਦੀ ਰਾਤ। ਘਣੇਰੀਆ = ਬਹੁਤ।
SikhNet (Spanish)oh, por favor, escucha mi oración. Sin Ti, mi Bienamado, no hay nadie que cuide de mí;
ਬਾਝਹੁ ਪਿਆਰੇ. ਕੋਇ ਨ ਸਾਰੇ; ਏਕਲੜੀ ਕੁਰਲਾਏ ॥
baajhahu piaare. koe na saare; ekalarree kuralaae |
Sant Singh KhalsaOther than my Beloved, no one cares for me; I cry all alone in the wilderness.
Manmohan SinghWithout Thee, O my Beloved, none takes care of me. I bewail all alone in wilderness.
Manmohan Singh (Punjabi)ਤੇਰੇ ਬਗੈਰ ਹੈ ਮੇਰੇ ਦਿਲਬਰ! ਮੇਰੀ ਕੋਈ ਸਾਰ ਨਹੀਂ ਲੈਂਦਾ। ਬੀਆਬਾਨ ਅੰਦਰ ਮੈਂ ਕੱਲ-ਮਕੱਲੀ ਕੁਰਲਾਉਂਦੀ ਹਾਂ।
Fareedkot Teekaਹੇ ਮੇਰੇ ਪਿਆਰੇ! ਤੇਰੇ ਬਿਨਾ ਕੋਈ ਨਹੀਂ (ਸਾਰੇ) ਸਮਾਲਤਾ ਹੈ। ਏਕਲੀ ਹੀ (ਕੁਰਲਾਏ) ਅਤੀ ਵਿਰਲਾਪ ਕਰਤੀ ਹੈ॥
Prof. Sahib Singhਪਿਆਰੇ ਪ੍ਰਭੂ-ਪਤੀ ਤੋਂ ਬਿਨਾ (ਇਸ ਜਿੰਦ ਦੀ) ਕੋਈ ਭੀ ਵਾਤ ਨਹੀਂ ਪੁੱਛਦਾ। ਇਹ ਇਕੱਲੀ ਹੀ (ਇਸ ਸੰਸਾਰ-ਜੰਗਲ ਵਿਚ) ਕੂਕਦੀ ਹੈ,ਪਦ ਅਰਥ ਸਾਰੇ = ਸੰਭਾਲਦਾ, ਵਾਤ ਪੁੱਛਦਾ। ਕੁਰਲਾਏ = ਤਰਲੇ ਲੈਂਦੀ ਹੈ, ਕੂਕਦੀ ਹੈ।
SikhNet (Spanish)y mi lamento es solitario.
ਨਾਨਕ. ਸਾ ਧਨ ਮਿਲੈ ਮਿਲਾਈ; ਬਿਨੁ ਪ੍ਰੀਤਮ. ਦੁਖੁ ਪਾਏ ॥੧॥
naanak. saa dhan milai milaaee; bin preetam. dukh paae |1|
Sant Singh KhalsaO Nanak, the bride meets Him when He causes her to meet Him; without her Beloved, she suffers in pain. ||1||
Manmohan SinghNanak, without her Love, the bride suffers anguish, she meets Him only when He causes her to meet.
Manmohan Singh (Punjabi)ਨਾਨਕ ਆਪਣੇ ਦਿਲਜਾਨੀ ਦੇ ਬਗੇਰ ਮੁੰਧ ਕਸ਼ਟ ਉਠਾਉਂਦੀ ਹੈ। ਉਹ ਉਸ ਨੂੰ ਕੇਵਲ ਉਦੋਂ ਹੀ ਮਿਲਦੀ ਹੈ, ਜਦ ਉਹ ਮਿਲਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸਾ ਧਨ) ਵਹੁ ਇਸਤ੍ਰੀ ਜਿਸ ਨੇ ਪੂਰਬ ਵਿਰਲਾਪ ਕੀਏ ਹੈਂ, ਸੋ ਆਪ ਕੀ ਮਿਲਾਈ ਹੋਈ ਤੁਝ ਸੇ ਮਿਲਤੀ ਹੈ। ਹੇ ਪ੍ਰੀਤਮ! ਤੇਰੇ ਬਿਨਾਂ ਦੁਖ ਪਾਵਤੀ ਹੈ॥੧॥
Prof. Sahib Singh(ਪਰ) ਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ, ਜੇ ਇਸ ਨੂੰ ਗੁਰੂ ਮਿਲਾ ਦੇਵੇ, ਨਹੀਂ ਤਾਂ ਪ੍ਰੀਤਮ-ਪ੍ਰਭੂ ਤੋਂ ਬਿਨਾ ਦੁਖ ਹੀ ਦੁਖ ਸਹਾਰਦੀ ਹੈ ॥੧॥ਪਦ ਅਰਥ ਸਾਧਨ = ਜੀਵ-ਇਸਤ੍ਰੀ ॥੧॥
SikhNet (Spanish)Oh, dice Nanak, La novia está angustiada sin su Señor, pero Lo encuentra solamente cuando Él quiere.(1)
ਪਿਰਿ ਛੋਡਿਅੜੀ ਜੀਉ; ਕਵਣੁ ਮਿਲਾਵੈ ॥
pir chhoddiarree jeeo; kavan milaavai |
Sant Singh KhalsaShe is separated from her Husband Lord - who can unite her with Him?
Manmohan SinghThe one deserted by the Consort who can unite her with her Lord?
Manmohan Singh (Punjabi)ਖਸਮ ਦੀ ਛਡੀ ਹੋਈ ਨੂੰ ਉਸ ਦੇ ਸੁਆਮੀ ਨਾਲ ਕੌਣ ਜੋੜ ਸਕਦਾ ਹੈ?
Fareedkot Teekaਹੇ ਪਤੀ! ਤੇਰੀ ਤਿਆਗੀ ਹੋਈ ਕੋ ਗੁਰੋਂ ਸੇ ਬਿਨਾ ਤੁਝ ਸਾਥ ਕੌਣ ਮਿਲਾਵੈ, ਭਾਵ ਸਤਿਗੁਰੂ ਹੀ ਮਿਲਾਵਤੇ ਹੈਂ॥
Prof. Sahib Singhਹੇ ਸਹੇਲੀਏ! ਜਿਸ ਨੂੰ ਪਤੀ ਨੇ ਵਿਸਾਰ ਦਿੱਤਾ, ਉਸ ਨੂੰ ਹੋਰ ਕੌਣ (ਪਤੀ-ਪ੍ਰਭੂ ਨਾਲ) ਮਿਲਾ ਸਕਦਾ ਹੈ?ਪਦ ਅਰਥ ਪਿਰਿ = ਪਿਰ ਨੇ, ਪਤੀ ਨੇ।
SikhNet (Spanish)¿Quién puede unirla con su Señor, cuando es rechazada por Él Mismo?
ਰਸਿ ਪ੍ਰੇਮਿ ਮਿਲੀ ਜੀਉ; ਸਬਦਿ ਸੁਹਾਵੈ ॥
ras prem milee jeeo; sabad suhaavai |
Sant Singh KhalsaTasting His Love, she meets Him, through the Beautiful Word of His Shabad.
Manmohan SinghRelishing Lord's love and the beauteous Name. She meets her sire Spouse.
Manmohan Singh (Punjabi)ਪ੍ਰਭੂ ਪ੍ਰੀਤ ਅਤੇ ਸੁੰਦਰ ਨਾਮ ਦਾ ਸੁਆਦ ਮਾਨਣ ਦੁਆਰਾ ਉਹ ਆਪਣੇ ਪਤੀ ਮਹਾਰਾਜ ਨੂੰ ਮਿਲ ਪੈਦੀ ਹੈ।
Fareedkot Teekaਜੋ ਪ੍ਰੇਮ ਰਸ ਕਰ ਕੇ ਗੁਰੋਂ ਕੇ (ਸਬਦਿ) ਉਪਦੇਸ ਸਾਥ ਮਿਲੀ ਹੈ, ਸੋਈ ਸੁਹਾਵਤੀ ਹੈ॥
Prof. Sahib Singhਹੇ ਸਹੇਲੀਏ! ਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਨਾਮ-ਰਸ ਵਿਚ ਪ੍ਰਭੂ ਦੇ ਪ੍ਰੇਮ-ਰਸ ਵਿਚ ਜੁੜਦੀ ਹੈ, ਉਹ (ਅੰਤਰ ਆਤਮੇ) ਸੁੰਦਰ ਹੋ ਜਾਂਦੀ ਹੈ।ਪਦ ਅਰਥ ਰਸਿ = ਨਾਮ-ਰਸ ਵਿਚ। ਸੁਹਾਵੈ = ਸੋਭਦੀ ਹੈ।
SikhNet (Spanish)En la Palabra del Bani uno es beatificado y glorificado, y la Luz emana de su cuerpo.
ਸਬਦੇ ਸੁਹਾਵੈ. ਤਾ ਪਤਿ ਪਾਵੈ; ਦੀਪਕ ਦੇਹ ਉਜਾਰੈ ॥
sabade suhaavai. taa pat paavai; deepak deh ujaarai |
Sant Singh KhalsaAdorned with the Shabad, she obtains her Husband, and her body is illuminated with the lamp of spiritual wisdom.
Manmohan SinghWhen the bride is adorned with the Name, then does she obtain her Spouse and her body is illumined with the lamp of Divine Knowledge.
Manmohan Singh (Punjabi)ਜਦ ਪਤਨੀ ਨਾਮ ਨਾਲ ਸ਼ਿੰਗਾਰੀ ਜਾਂਦੀ ਹੈ, ਤਦ ਉਹ ਆਪਣੇ ਪਤੀ ਨੂੰ ਪ੍ਰਾਪਤ ਹੋ ਜਾਂਦੀ ਹੈ ਅਤੇ ਉਸ ਦੀ ਕਾਇਆ ਬ੍ਰਹਿਮ-ਗਿਆਨ ਦੇ ਦੀਵੇ ਨਾਲ ਰੋਸ਼ਨ ਹੋ ਜਾਂਦੀ ਹੈ।
Fareedkot Teekaਜਬ ਗੁਰ ਉਪਦੇਸ ਮੇਂ ਸੋਭਾ ਪਾਵੈ, ਤਬ ਹੇ ਪਤੀ! ਇਹੁ ਤੁਝ ਕੋ ਪਾਵਤੀ ਹੈ। ਔਰ ਗਿਆਨ ਰੂਪੀ ਦੀਪਕ ਸੂਖਮ ਦੇਹੀ ਜੋ ਅੰਤਸਕਰਣ ਹੈ ਤਿਸਮੈਂ ਪ੍ਰਕਾਸ ਕਰੇ॥
Prof. Sahib Singhਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਜੀਵ-ਇਸਤ੍ਰੀ (ਅੰਤਰ ਆਤਮੇ) ਸੋਹਣੀ ਹੋ ਜਾਂਦੀ ਹੈ, ਤਦੋਂ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੀ ਹੈ; ਗਿਆਨ ਦਾ ਦੀਵਾ ਇਸ ਦੇ ਸਰੀਰ ਵਿਚ (ਹਿਰਦੇ ਵਿਚ) ਚਾਨਣ ਕਰ ਦੇਂਦਾ ਹੈ।ਪਦ ਅਰਥ ਪਤਿ = ਇੱਜ਼ਤ। ਦੀਪਕ = ਦੀਵਾ। ਦੇਹ = ਸਰੀਰ। ਉਜਾਰੈ = ਚਾਨਣ ਕਰਦਾ ਹੈ।
SikhNet (Spanish)y la Luz emana de su cuerpo.
ਸੁਣਿ ਸਖੀ ਸਹੇਲੀ. ਸਾਚਿ ਸੁਹੇਲੀ; ਸਾਚੇ ਕੇ ਗੁਣ ਸਾਰੈ ॥
sun sakhee sahelee. saach suhelee; saache ke gun saarai |
Sant Singh KhalsaListen, O my friends and companions - she who is at peace dwells upon the True Lord and His True Praises.
Manmohan SinghHearken, O my friendly comrade by remembering the True Lord and the True One's praises, the wife becomes comfortable.
Manmohan Singh (Punjabi)ਕੰਨ ਕਰ ਹੇ ਮੇਰੀ ਸਜਣੀ ਸਾਥਣ! ਆਪਣੇ ਸੱਚੇ ਸਾਈਂ ਤੇ ਸੱਚੇ ਦੀਆਂ ਖੂਬੀਆਂ ਯਾਦ ਕਰ ਕੇ ਪਤਨੀ ਸੁਖੀ ਹੋ ਜਾਂਦੀ ਹੈ।
Fareedkot Teekaਜਬ ਸਖੀ ਸਹੇਲੀ ਸੰਤ ਜਨੋਂ ਸੇ ਸੁਣ ਕਰ ਕੇ ਸਚੇ ਨਾਮ ਕੌ ਜਪੇ, ਔਰੁ ਹੇ ਸਾਚੇ! ਆਪ ਕੇ ਗੁਣੋਂ ਕੋ (ਸਾਰੈ) ਸਿਮਰਨ ਕਰੇ ਤਬ ਇਹੁ (ਸੁਹੇਲੀ) ਸੁਖੀ ਹੋਤੀ ਹੈ॥
Prof. Sahib Singhਹੇ ਸਹੇਲੀਏ! ਸੁਣ! ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਯਾਦ ਕਰਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਸੌਖੀ ਹੋ ਜਾਂਦੀ ਹੈ।ਪਦ ਅਰਥ ਸਾਚਿ = ਸਦਾ-ਥਿਰ ਪ੍ਰਭੂ ਵਿਚ (ਜੁੜ ਕੇ)।
SikhNet (Spanish)Escucha, oh mi compañero, uno que conoce la Paz en la Verdad del Señor, piensa en los Méritos del Uno Verdadero solamente.
ਸਤਿਗੁਰਿ ਮੇਲੀ. ਤਾ ਪਿਰਿ ਰਾਵੀ; ਬਿਗਸੀ ਅੰਮ੍ਰਿਤ ਬਾਣੀ ॥
satigur melee. taa pir raavee; bigasee amrit baanee |
Sant Singh KhalsaMeeting the True Guru, she is ravished and enjoyed by her Husband Lord; she blossoms forth with the Ambrosial Word of His Bani.
Manmohan SinghWhen introduced by the True Guru then was she enjoyed by her Husband. With the Nectarian Gurbani she has flowered.
Manmohan Singh (Punjabi)ਜਦ ਸੱਚੇ ਗੁਰਾਂ ਨੇ ਮਿਲਾਈ, ਤਦ ਉਸਦੇ ਖਸਮ ਨੇ ਉਸ ਨੂੰ ਮਾਣਿਆ। ਅੰਮ੍ਰਿਤ-ਮਈ ਗੁਰਬਾਣੀ ਨਾਲ ਉਹ ਪਰਫੁੱਲਤ ਹੋ ਗਈ ਹੈ।
Fareedkot Teekaਜਬ ਸਤਿਗੁਰੋਂ ਨੇ ਮੇਲੀ ਤਬ ਹੇ ਪਤੀ! ਤੁਮ ਨੇ (ਰਾਵੀ) ਅਭੇਦ ਕਰੀ ਹੈ ਅਰੁ ਗੁਰ ਉਪਦੇਸ ਰੂਪ ਅੰਮ੍ਰਿਤ ਬਾਣੀ ਸੈ (ਬਿਗਸੀ) ਪ੍ਰਸੰਨ ਭਈ ਹੈ॥
Prof. Sahib Singhਜਦੋਂ ਸਤਿਗੁਰੂ ਨੇ ਉਸ ਨੂੰ ਆਪਣੇ ਸ਼ਬਦ ਵਿਚ ਜੋੜਿਆ, ਤਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ, ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤਿ ਨਾਲ ਉਸ ਦਾ ਹਿਰਦਾ ਕੌਲ-ਫੁੱਲ ਖਿੜ ਪੈਂਦਾ ਹੈ।ਪਦ ਅਰਥ ਰਾਵੀ = ਮਾਣੀ, ਆਪਣੇ ਨਾਲ ਮਿਲਾਈ। ਬਿਗਸੀ = ਖਿੜ ਪਈ, ਪ੍ਰਸੰਨ ਹੋਈ।
SikhNet (Spanish)Cuando ella encuentra a su Esposo, guiada en el camino por el Guru, Él goza de ella, y a través del Bani de la Palabra Ambrosial, ella florece.
ਨਾਨਕ. ਸਾ ਧਨ ਤਾ ਪਿਰੁ ਰਾਵੇ; ਜਾ ਤਿਸ ਕੈ ਮਨਿ ਭਾਣੀ ॥੨॥
naanak. saa dhan taa pir raave; jaa tis kai man bhaanee |2|
Sant Singh KhalsaO Nanak, the Husband Lord enjoys His bride when she is pleasing to His Mind. ||2||
Manmohan SinghNanak only then the Beloved enjoys His bride when she becomes pleasing to His mind.
Manmohan Singh (Punjabi)ਨਾਨਕ, ਕੇਵਲ ਤਦ ਹੀ ਪ੍ਰੀਤਮ ਆਪਣੀ ਪਤਨੀ ਨੂੰ ਮਾਣਦਾ ਹੈ, ਜਦ ਉਹ ਉਸ ਦੇ ਚਿੱਤ ਨੂੰ ਭਾ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹੁ ਜੀਵ ਇਸਤ੍ਰੀ ਹੇ ਪਤੀ! ਤਬ ਤੁਝ ਕੋ ਰਾਵਤੀ ਹੈ, ਜਬ ਜਿਸੁ ਤੈਂਨੇ ਪੂਰਬ ਭਗਤੋਂ ਕੋ ਅਭੇਦ ਕੀਆ ਹੈ, ਤਿਸ ਤੇਰੇ ਚਿਤ ਕੇ ਬੀਚੁ ਇਹੁ ਭਾਈ ਹੈ॥੨॥
Prof. Sahib Singhਹੇ ਨਾਨਕ! ਜੀਵ-ਇਸਤ੍ਰੀ ਤਦੋਂ ਹੀ ਪ੍ਰਭੂ-ਪਤੀ ਨੂੰ ਮਿਲਦੀ ਹੈ, ਜਦੋਂ (ਗੁਰੂ ਦੇ ਸ਼ਬਦ ਦੀ ਰਾਹੀਂ) ਇਹ ਪ੍ਰਭੂ-ਪਤੀ ਦੇ ਮਨ ਵਿਚ ਪਿਆਰੀ ਲੱਗਦੀ ਹੈ ॥੨॥ਪਦ ਅਰਥ ਜਾ = ਜਦੋਂ। ਤਾ = ਤਦੋਂ। ਮਨਿ = ਮਨ ਵਿਚ। ਭਾਣੀ = ਪਿਆਰੀ ਲੱਗੀ ॥੨॥
SikhNet (Spanish)Oh, dice Nanak, el Esposo goza de Su novia, sólo si está complacido con ella. (2)
ਮਾਇਆ ਮੋਹਣੀ. ਨੀਘਰੀਆ ਜੀਉ; ਕੂੜਿ ਮੁਠੀ ਕੂੜਿਆਰੇ ॥
maaeaa mohanee. neeghareea jeeo; koorr mutthee koorriaare |
Sant Singh KhalsaFascination with Maya made her homeless; the false are cheated by falsehood.
Manmohan SinghThe fascinating riches have rendered her homeless. The false one is cheated by falsehood.
Manmohan Singh (Punjabi)ਮੋਹਤ ਕਰ ਲੈਣ ਵਾਲੀ ਧਨ-ਦੌਲਤ ਨੇ ਉਸ ਨੂੰ ਬੇਘਰ ਕਰ ਦਿੱਤਾ ਹੈ। ਝੂਠੀ ਨੂੰ ਝੂਠ ਨੇ ਠੱਗ ਲਿਆ ਹੈ।
Fareedkot Teekaਹੇ ਪਤੀ! ਤੇਰੀ ਮੋਹਣੀ ਮਾਇਆ ਨੇ ਇਹ ਜੀਵ ਇਸਤ੍ਰੀ (ਨੀਘਰੀਆ) ਅਪਨੇ ਸਰੂਪ ਘਰ ਸੇ ਰਹਿਤ ਕਰ ਦਈ ਹੈ। ਇਸੀ ਤੇ ਝੂਠ ਕੀ (ਮੁਠੀ) ਲੁਟੀ ਵਾ ਠਗੀ ਹੋਈ ਇਹੁ ਕੂੜਿਆਰ ਝੂਠੀ ਭਈ ਹੈ॥
Prof. Sahib Singhਹੇ ਸਹੇਲੀਏ! ਜਿਸ ਜੀਵ-ਇਸਤ੍ਰੀ ਨੂੰ ਮੋਹਣੀ ਮਾਇਆ ਨੇ ਮੋਹ ਲਿਆ, ਜਿਸ ਨੂੰ ਨਾਸਵੰਤ ਪਦਾਰਥਾਂ ਦੇ ਪਿਆਰ ਨੇ ਠੱਗ ਲਿਆ, ਉਹ ਨਾਸਵੰਤ ਪਦਾਰਥਾਂ ਦੇ ਵਣਜ ਵਿਚ ਲੱਗ ਪਈ।ਪਦ ਅਰਥ ਨੀਘਰੀਆ = ਬੇ-ਘਰ। ਮੁਠੀ = ਮੁੱਠੀ, ਲੁੱਟੀ ਗਈ।
SikhNet (Spanish)La Maya nos ha seducido para salir de nuestro verdadero hogar; los que están determinados por la dualidad, son engañados por la falsedad.
ਕਿਉ ਖੂਲੈ ਗਲ ਜੇਵੜੀਆ ਜੀਉ; ਬਿਨੁ ਗੁਰ ਅਤਿ ਪਿਆਰੇ ॥
kiau khoolai gal jevarreea jeeo; bin gur at piaare |
Sant Singh KhalsaHow can the noose around her neck be untied, without the Most Beloved Guru?
Manmohan SinghHow can the noose round her neck be united without the most darling Guru?
Manmohan Singh (Punjabi)ਪਰਮ ਪ੍ਰੀਤਵਾਨ ਗੁਰਾਂ ਦੇ ਬਗੈਰ ਉਸ ਦੇ ਗਰਦਨ ਦੁਆਲੇ ਦੀ ਫਾਹੀ ਕਿਸ ਤਰ੍ਹਾਂ ਖੁਲ੍ਹ ਸਕਦੀ ਹੇ?
Fareedkot Teekaਤੇਰੀ ਪ੍ਰੀਤੀ ਕੇ ਅਤੀ ਪਿਆਰੇ ਜੋ ਸਤਿਗੁਰੂ ਹੈਂ, ਤਿਨ੍ਹੋਂ ਮੇਂ ਪ੍ਰੇਮ ਕੀਏ ਬਿਨਾਂ ਇਸ ਕੇ ਗਲ ਸੇ ਵਾਸਨਾ ਰੂਪੀ ਜੇਵੜੀ ਕੈਸੇ ਖੁਲੇਗੀ?
Prof. Sahib Singh(ਉਸ ਦੇ ਗਲ ਵਿਚ ਮੋਹ ਦੀ ਫਾਹੀ ਪੈ ਜਾਂਦੀ ਹੈ) ਉਸ ਦੇ ਗਲ ਦੀ ਇਹ ਫਾਹੀ ਅਤਿ ਪਿਆਰੇ ਗੁਰੂ (ਦੀ ਸਹਾਇਤਾ) ਤੋਂ ਬਿਨਾ ਖੁਲ੍ਹ ਨਹੀਂ ਸਕਦੀ।ਪਦ ਅਰਥ ਜੇਵੜੀਆ = ਫਾਹੀ।
SikhNet (Spanish)¿Cómo podemos desatar el nudo de Maya sin el querido y amado Guru?
ਹਰਿ ਪ੍ਰੀਤਿ ਪਿਆਰੇ. ਸਬਦਿ ਵੀਚਾਰੇ; ਤਿਸ ਹੀ ਕਾ ਸੋ ਹੋਵੈ ॥
har preet piaare. sabad veechaare; tis hee kaa so hovai |
Sant Singh KhalsaOne who loves the Beloved Lord, and reflects upon the Shabad, belongs to Him.
Manmohan SinghHe who bears love to the Beloved God and ponders over the Name comes to belong to Him.
Manmohan Singh (Punjabi)ਜੋ ਵਾਹਿਗੁਰੂ ਦਿਲਬਰ ਨੂੰ ਪਿਆਰ ਕਰਦਾ ਤੇ ਨਾਮ ਦਾ ਚਿੰਤਨ ਕਰਦਾ ਹੈ, ਉਹ ਉਸ ਦੀ ਮਲਕੀਅਤ ਹੋ ਜਾਂਦਾ ਹੈ।
Fareedkot Teekaਹੇ ਹਰੀ! ਤੇਰੀ ਪ੍ਰੀਤੀ ਕੇ ਪਿਆਰੇ ਸਤਿਗੁਰੋਂ ਕੇ ਉਪਦੇਸ ਕੋ ਜੋ ਇਸਤ੍ਰੀ ਵੀਚਾਰੇ ਹੈ। ਤਿਸਹੀ ਕਾ ਸੋ ਤੂੰ ਪ੍ਰੀਤਮ ਹੋਤਾ ਹੈਂ॥
Prof. Sahib Singhਜੇਹੜਾ ਬੰਦਾ ਪ੍ਰਭੂ ਨਾਲ ਪ੍ਰੀਤ ਪਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਹੈ, ਉਹ ਪ੍ਰਭੂ ਦਾ ਸੇਵਕ ਹੋ ਜਾਂਦਾ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸੋ = ਉਹ ਜੀਵ।
SikhNet (Spanish)Aquél que está enamorado del Señor y habita en la Palabra, pertenece al Señor,
ਪੁੰਨ ਦਾਨ ਅਨੇਕ ਨਾਵਣ; ਕਿਉ ਅੰਤਰ ਮਲੁ ਧੋਵੈ ॥
pun daan anek naavan; kiau antar mal dhovai |
Sant Singh KhalsaHow can giving donations to charities and countless cleansing baths wash off the filth within the heart?
Manmohan SinghHow can the giving of alms and donations and many ablutions. Wash off the filth of the heart?
Manmohan Singh (Punjabi)ਖੈਰਾਤ ਤੇ ਸਖਾਵਤ ਦਾ ਕਰਨਾ ਅਤੇ ਬਹੁਤੇ ਇਸ਼ਨਾਨ, ਦਿਲ ਦੀ ਮਲੀਨਤਾ ਨੂੰ ਕਿਸ ਤਰ੍ਹਾਂ ਧੋ ਸਕਦੇ ਹਨ?
Fareedkot Teekaਅਨੇਕ ਤੀਰਥੋਂ ਕੇ ਇਸਨਾਨ ਅਰੁ ਔਰ ਜੋ ਪੁੰਨ ਦਾਨ ਕਰਨੇ ਹੈਂ। ਇਤ੍ਯਾਦੀ ਸਕਾਮ ਕਰਮ ਰੂਪੀ ਸਾਧਨ ਕਿਉਂ ਰਿਦੇ ਕੀ ਮੈਲ ਕੋ ਧੋਵਤੇ ਹੈਂ, ਭਾਵ ਨਹੀਂ ਧੋਵਤੇ। ਅਮਾਵਸ ਸੰਕ੍ਰਾਂਤ ਆਦੀ ਪੁਰਬੋਂ ਮੇਂ ਦੇਣੇ ਕਾ ਨਾਮ ਪੁੰਨ ਹੈ। ਔਰ ਨਿਤ ਨੇਮ ਵਾ ਸੰਕਲਪ ਆਦੀ ਦੇਨਾ ਇਸ ਕਾ ਨਾਮ ਦਾਨੁ ਹੈ॥
Prof. Sahib Singh(ਸਿਮਰਨ ਤੋਂ ਬਿਨਾ ਸਿਫ਼ਤ-ਸਾਲਾਹ ਤੋਂ ਬਿਨਾ) ਅਨੇਕਾਂ ਪੁੰਨ-ਦਾਨ ਕੀਤਿਆਂ ਅਨੇਕਾਂ ਤੀਰਥ-ਇਸ਼ਨਾਨ ਕੀਤਿਆਂ ਕੋਈ ਜੀਵ ਆਪਣੇ ਅੰਦਰ ਦੀ (ਵਿਕਾਰਾਂ ਦੀ) ਮੈਲ ਧੋ ਨਹੀਂ ਸਕਦਾ।ਪਦ ਅਰਥ ਅੰਤਰ ਮਲੁ = ਅੰਦਰ ਦੀ ਮੈਲ।
SikhNet (Spanish)pero la suciedad del interior no se quita por las costumbres de caridad, piedad o abluciones.
ਨਾਮ ਬਿਨਾ. ਗਤਿ ਕੋਇ ਨ ਪਾਵੈ; ਹਠਿ ਨਿਗ੍ਰਹਿ ਬੇਬਾਣੈ ॥
naam binaa. gat koe na paavai; hatth nigreh bebaanai |
Sant Singh KhalsaWithout the Naam, no one attains salvation. Stubborn self-discipline and living in the wilderness are of no use at all.
Manmohan SinghWithout the Name none attains salvation. Obstinate self-mortification and living in wilderness avail not.
Manmohan Singh (Punjabi)ਨਾਮ ਦੇ ਬਾਝੋਂ ਕਿਸੇ ਨੂੰ ਭੀ ਮੁਕਤੀ ਪ੍ਰਾਪਤ ਨਹੀਂ ਹੁੰਦੀ। ਹਠੀਲੀ ਸਵੈ-ਰਿਆਜ਼ਤ ਅਤੇ ਬੀਆਬਾਨ ਦੇ ਨਿਵਾਸ ਦਾ ਕੋਈ ਲਾਭ ਨਹੀਂ।
Fareedkot Teekaਤਾਂ ਤੇ ਹੇ ਪ੍ਰਭੂ! ਤੇਰਾ ਨਾਮ ਜਪੇ ਬਿਨਾ ਕੋਈ ਹਠ (ਨਿਗ੍ਰਹ) ਪਕੜਨੇ ਔ (ਬੇਬਾਣੈ) ਉਜਾੜੋਂ ਮੇਂ ਰਹਿਣੇ ਕਰ ਕੇ ਗਤੀ ਕੌ ਨਹੀਂ ਪਾਵਤਾ ਹੈ॥
Prof. Sahib Singhਹਠ ਕਰ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਜੰਗਲ ਵਿਚ ਜਾ ਬੈਠਣ ਨਾਲ ਕੋਈ ਮਨੁੱਖ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਕਰਦਾ, ਜੇ ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਹਠਿ = ਹਠ ਨਾਲ। ਨਿਗ੍ਰਹਿ = ਇੰਦ੍ਰੀਆਂ ਨੂੰ ਰੋਕਣ ਨਾਲ। ਬੇਬਾਣੈ = ਜੰਗਲ ਵਿਚ।
SikhNet (Spanish)Nadie ha obtenido la Liberación sin el Naam, el Nombre del Señor, y toda tortura o vida en el desierto no sirven de nada.
ਨਾਨਕ. ਸਚ ਘਰੁ ਸਬਦਿ ਸਿਞਾਪੈ; ਦੁਬਿਧਾ. ਮਹਲੁ ਕਿ ਜਾਣੈ ॥੩॥
naanak. sach ghar sabad siyaapai; dubidhaa. mehal ki jaanai |3|
Sant Singh KhalsaO Nanak, the home of Truth is attained through the Shabad. How can the Mansion of His Presence be known through duality? ||3||
Manmohan SinghNanak the Mansion of the True Lord is recognised through the Name. How can His Mansion be known through duality?
Manmohan Singh (Punjabi)ਨਾਨਕ ਸੱਚੇ ਸੁਆਮੀ ਦਾ ਮੰਦਰ ਨਾਮ ਦੇ ਰਾਹੀਂ ਪਛਾਣਿਆ ਜਾਂਦਾ ਹੈ। ਦਵੈਤ ਭਾਵ ਦੇ ਰਾਹੀਂ ਇਹ ਮੰਦਰ ਕਿਸ ਤਰ੍ਹਾਂ ਜਾਣਿਆ ਜਾ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚ ਰੂਪ! ਤੁਝ ਕੋ ਗੁਰੋਂ ਕੇ ਉਪਦੇਸ ਕਰ ਕੇ ਹੀ ਪਛਾਣੀਤਾ ਹੈ। ਔਰ ਦ੍ਵੈਤ ਵਾਦੀ ਤੇਰੇ (ਮਹਲੁ) ਸਰੂਪ ਕੌ ਕਿਆ ਜਾਣਤਾ ਹੈ ਅਰਥਾਤ ਨਹੀਂ ਜਾਣਤਾ ਹੈ॥੩॥
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਦਰਬਾਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਛਾਣਿਆ ਜਾ ਸਕਦਾ ਹੈ। ਪ੍ਰਭੂ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਨਾਲ ਉਸ ਦਰਬਾਰ ਨੂੰ ਲੱਭਿਆ ਨਹੀਂ ਜਾ ਸਕਦਾ ॥੩॥ਪਦ ਅਰਥ ਦੁਬਿਧਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ। ਕਿ = ਕੋਣ? ॥੩॥
SikhNet (Spanish)Oh, dice Nanak, a través de la Palabra, la Morada de la Verdad es obtenida; en la dualidad nunca La vamos a encontrar.(3)
ਤੇਰਾ ਨਾਮੁ ਸਚਾ ਜੀਉ; ਸਬਦੁ ਸਚਾ ਵੀਚਾਰੋ ॥
teraa naam sachaa jeeo; sabad sachaa veechaaro |
Sant Singh KhalsaTrue is Your Name, O Dear Lord; True is contemplation of Your Shabad.
Manmohan SinghTrue is Thy Name, O reverend Lord and true is the meditation of the Name.
Manmohan Singh (Punjabi)ਤੇਰਾ ਨਾਮ ਸੱਚਾ ਹੈ, ਹੈ ਪੂਜਯ ਪ੍ਰਭੂ! ਅਤੇ ਸੱਚਾ ਹੈ ਤੇਰੇ ਨਾਮ ਦਾ ਸਿਮਰਨ।
Fareedkot Teekaਹੇ ਵਾਹਿਗੁਰੂ! ਤੇਰਾ ਨਾਮ ਹੀ ਸੱਚਾ ਹੈ। ਪੁਨਾ ਤੇਰਾ ਬ੍ਰਹਮ ਸਰੂਪ ਕਾ ਵਾ ਗੁਰ ਉਪਦੇਸ ਕਾ ਵੀਚਾਰ ਸੱਚਾ ਹੈ॥
Prof. Sahib Singhਹੇ ਪ੍ਰਭੂ ਜੀ! ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅਟੱਲ ਹੈ, ਤੇਰੇ ਗੁਣਾਂ ਦੀ ਵਿਚਾਰ ਸਦਾ-ਥਿਰ (ਕਰਮ) ਹੈ।ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ।
SikhNet (Spanish)Verdad es Tu Nombre, oh mi Bienamado, Verdad es la contemplación en Tu Palabra.
ਤੇਰਾ ਮਹਲੁ ਸਚਾ ਜੀਉ; ਨਾਮੁ ਸਚਾ ਵਾਪਾਰੋ ॥
teraa mehal sachaa jeeo; naam sachaa vaapaaro |
Sant Singh KhalsaTrue is the Mansion of Your Presence, O Dear Lord, and True is trade in Your Name.
Manmohan SinghTrue is Thine palace and true the trade of thy Name, O Venerable Lord.
Manmohan Singh (Punjabi)ਸੱਚਾ ਹੈ ਤੇਰਾ ਮੰਦਰ ਅਤੇ ਸੱਚਾ ਹੈ ਵਣਜ ਤੇਰੇ ਨਾਮ ਦਾ, ਹੇ ਮਾਣਨੀਯ ਮਾਲਕ।
Fareedkot Teekaਪੁਨਾ ਤੇਰਾ ਸਰੂਪ ਸੱਚਾ ਹੈ, ਹੇ ਹਰੀ! ਤੇਰੇ ਨਾਮ ਕਾ ਵਪਾਰ ਭੀ ਸੱਚਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, ਤੇਰਾ ਨਾਮ ਤੇ ਤੇਰੇ ਨਾਮ ਦਾ ਵਪਾਰ ਸਦਾ ਨਾਲ ਨਿਭਣ ਵਾਲਾ ਵਪਾਰ ਹੈ।
SikhNet (Spanish)Verdad es Tu Castillo, oh mi Bienamado, Verdad es Tu Nombre y el Trato Contigo.
ਨਾਮ ਕਾ ਵਾਪਾਰੁ ਮੀਠਾ; ਭਗਤਿ ਲਾਹਾ ਅਨਦਿਨੋ ॥
naam kaa vaapaar meetthaa; bhagat laahaa anadino |
Sant Singh KhalsaTrade in Your Name is very sweet; the devotees earn this profit night and day.
Manmohan SinghSweet is The business of Thy Name. The Saints earn the profit night and day.
Manmohan Singh (Punjabi)ਮਿਠੜੀ ਹੈ ਤੇਰੇ ਨਾਮ ਦੀ ਸੋਦਾਗਰੀ। ਸੰਤੁ ਦਿਨ ਰਾਤ ਨਫਾ ਖੱਟਦੇ ਹਨ।
Fareedkot Teekaਤੇਰੇ ਨਾਮ ਕਾ ਵਾਪਾਰੁ ਮੀਠਾ ਅਰਥਾਤ ਪਿਆਰਾ ਲਗਾ ਹੈ। ਤੇਰੀ ਭਗਤੀ ਕਾ ਦਿਨੇ ਰਾਤ ਲਾਭ ਹੈ॥
Prof. Sahib Singhਪਰਮਾਤਮਾ ਦੇ ਨਾਮ ਦਾ ਵਪਾਰ ਸੁਆਦਲਾ ਵਪਾਰ ਹੈ, ਭਗਤੀ ਦੇ ਵਪਾਰ ਤੋਂ ਨਫ਼ਾ ਸਦਾ ਵਧਦਾ ਰਹਿੰਦਾ ਹੈ।ਪਦ ਅਰਥ ਲਾਹਾ = ਲਾਭ। ਅਨਦਿਨੋ = ਹਰ ਰੋਜ਼।
SikhNet (Spanish)Dulce es el comercio en Tu Nombre, y los Gurmukjs ganan provecho noche y día.
ਤਿਸੁ ਬਾਝੁ. ਵਖਰੁ ਕੋਇ ਨ ਸੂਝੈ; ਨਾਮੁ ਲੇਵਹੁ ਖਿਨੁ ਖਿਨੋ ॥
tis baajh. vakhar koe na soojhai; naam levahu khin khino |
Sant Singh KhalsaOther than this, I can think of no other merchandise. So chant the Naam each and every moment.
Manmohan SinghWithout this I can think of no other merchandise. Repeat God's Name every moment.
Manmohan Singh (Punjabi)ਇਸ ਦੇ ਬਗੈਰ ਮੈਂ ਕਿਸੇ ਹੋਰ ਸੌਦੇ ਸੂਤ ਦਾ ਖਿਆਲ ਨਹੀਂ ਕਰ ਸਕਦਾ। ਹਰ ਛਿਨ ਰੱਬ ਦੇ ਨਾਮ ਦਾ ਜਾਪ ਕਰ।
Fareedkot Teekaਤਿਸ ਤੇਰੇ ਨਾਮ ਕੇ ਵਪਾਰ ਸੇ ਬਿਨਾਂ ਔਰ ਕੋਈ (ਵਖਰੁ) ਸੌਦਾ ਲਾਭਦਾਯਕ ਨਹੀਂ ਸੂਝਤਾ ਹੈ। ਤਿਸੀ ਤੇ ਖਿਨ ਖਿਨ ਮੇਂ ਤੇਰਾ ਨਾਮ ਹੀ ਲੇਤੇ ਹੈਂ॥
Prof. Sahib Singhਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਐਸਾ ਸੌਦਾ ਨਹੀਂ ਜੋ ਸਦਾ ਲਾਭ ਹੀ ਲਾਭ ਦੇਵੇ। ਹੇ ਭਾਈ! ਸਦਾ ਖਿਨ ਖਿਨ, ਪਲ ਪਲ ਨਾਮ ਜਪੋ।ਪਦ ਅਰਥ ਵਖਰੁ = ਸੌਦਾ। ਖਿਨੁ ਖਿਨੋ = ਹਰ ਪਲ, ਹਰ ਘੜੀ।
SikhNet (Spanish)Sin Ti, no hay con quién hacer tratos; yo pronuncio Tu Nombre en cada momento.
ਪਰਖਿ ਲੇਖਾ ਨਦਰਿ ਸਾਚੀ; ਕਰਮਿ ਪੂਰੈ ਪਾਇਆ ॥
parakh lekhaa nadar saachee; karam poorai paaeaa |
Sant Singh KhalsaThe account is read; by the Grace of the True Lord and good karma, the Perfect Lord is obtained.
Manmohan SinghThrough True Lord's grace and perfect destiny the mortal assays such an account and obtains the Lord.
Manmohan Singh (Punjabi)ਸੱਚੇ ਸਾਹਿਬ ਦੀ ਦਇਆ ਅਤੇ ਪੂਰਨ ਕਿਸਮਤ ਰਾਹੀਂ ਪ੍ਰਾਣੀ ਐਸੇ ਹਿਸਾਬ ਦੀ ਜਾਂਚ ਕਰਕੇ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਜਿਨੋਂ ਨੇ ਸੱਤ ਅਸੱਤ ਕਾ ਵੀਚਾਰ ਰੂਪੀ (ਲੇਖਾ) ਹਿਸਾਬ ਕਰ ਪਰਖਿਆ ਹੈ, ਤਿਨੋਂ ਪਰ ਹੀ ਤੇਰੀ ਸਚੀ ਨਦਰ ਹੋਈ ਹੈ। ਅਰੁ ਜਿਨ ਕੇ ਪੂਰੇ ਕਰਮ ਭਏ ਹੈਂ ਤਿਨੋਂ ਨੇ ਹੀ ਸੱਤ ਅਸੱਤ ਕਾ ਵੀਚਾਰ ਪਾਇਆ ਹੈ॥
Prof. Sahib Singhਜਿਸ ਮਨੁੱਖ ਨੇ ਨਾਮ-ਵਪਾਰ ਦੇ ਲੇਖੇ ਦੀ ਪਰਖ ਕੀਤੀ, ਉਸ ਉਤੇ ਪ੍ਰਭੂ ਦੀ ਅਟੱਲ ਮਿਹਰ ਦੀ ਨਿਗਾਹ ਹੋਈ, ਪ੍ਰਭੂ ਦੀ ਪੂਰੀ ਮਿਹਰ ਨਾਲ ਉਸ ਨੇ ਨਾਮ-ਵੱਖਰ ਹਾਸਲ ਕਰ ਲਿਆ।ਪਦ ਅਰਥ ਪਰਖਿ = ਪਰਖ ਕੇ। ਕਰਮਿ ਪੂਰੈ = ਪੂਰੀ ਬਖ਼ਸ਼ਸ਼ ਨਾਲ।
SikhNet (Spanish)Por el Perfecto Destino, y la Gracia del Señor, conozco ahora el Verdadero trato con mi Dios.
ਨਾਨਕ. ਨਾਮੁ ਮਹਾ ਰਸੁ ਮੀਠਾ; ਗੁਰਿ ਪੂਰੈ ਸਚੁ ਪਾਇਆ ॥੪॥੨॥
naanak. naam mahaa ras meetthaa; gur poorai sach paaeaa |4|2|
Sant Singh KhalsaO Nanak, the Nectar of the Name is so sweet. Through the Perfect True Guru, it is obtained. ||4||2||
Manmohan SinghNanak extremely sweet is the Name Nectar. Through the Perfect True Guru it is obtained
Manmohan Singh (Punjabi)ਨਾਨਕ ਪਰਮ ਮਿੱਠੜਾ ਹੈ, ਨਾਮ ਅੰਮ੍ਰਿਤ ਪੂਰਨ ਸੱਚੇ ਗੁਰਾਂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹਮਨੇ ਵਾ ਤਿਨੋਂ ਨੇ ਨਾਮ ਰੂਪੀ ਮਹਾਂ ਮੀਠਾ ਰਸ ਪੂਰੇ ਗੁਰੋਂ ਤੇ ਹੀ (ਸਚੁ) ਨਿਸਚੇ ਕਰ ਹੀ ਪਾਯਾ ਹੈ॥੪॥੨॥
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਸਦਾ-ਥਿਰ ਰਹਿਣ ਵਾਲਾ ਤੇ ਬਹੁਤ ਹੀ ਮਿੱਠੇ ਸੁਆਦ ਵਾਲਾ ਪਦਾਰਥ ਹੈ, ਪੂਰੇ ਗੁਰੂ ਦੀ ਰਾਹੀਂ ਇਹ ਪਦਾਰਥ ਮਿਲਦਾ ਹੈ ॥੪॥੨॥ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ ॥੪॥
SikhNet (Spanish)Oh, dice Nanak, dulce es la Esencia del Nombre; solamente a través del Perfecto Guru he alcanzado la Verdad. (4-2)