ੴ

ਸਿੱਖਬਾਣੀ · SikhBani

ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥

mundh rain duhelarreea jeeo need na aavai
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 242 · 26 lines
Translations

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ik oankaar sat naam karataa purakh gur prasaad |

Sant Singh KhalsaOne Universal Creator God. Truth Is The Name. Creative Being Personified. By Guru's Grace:
Manmohan SinghThere is but One God. True is His Name and Creative His personality. By True Guru's grace He is obtained.
Manmohan Singh (Punjabi)ਵਾਹਿਗੁਰੁ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਨਹਾਰ ਹੈ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਗੁ ਗਉੜੀ ਪੂਰਬੀ ਛੰਤ ਮਹਲਾ ੧ ॥

raag gaurree poorabee chhant mahalaa 1 |

Sant Singh KhalsaRaag Gauree Poorbee, Chhant, First Mehl:
Manmohan SinghMeasure Gauri Purbi Chhant. 1st Guru.
Manmohan Singh (Punjabi)ਰਾਗੁ ਗਊੜੀ ਪੂਰਬੀ ਛੰਤ ਪਾਤਸ਼ਾਹੀ ਪਹਿਲੀ।
Fareedkot Teekaਛੰਤ ਨਾਮ ਜਸ ਕਾ ਹੈ ਔਰ ਅਸਟਪਦੀਓਂ ਵਤ ਛੰਤ ਸਬਦ ਕੀ ਚਾਲ ਭੀ ਹੈ। ਤੀਨ ਪਉੜੀ ਵਿਜੋਗ ਕੇ ਪ੍ਰਕਾਰ ਕੀ, ਚਉਥੀ ਮੇਂ ਇਸਤ੍ਰੀ ਭਾਵ ਕਰ ਕੇ ਮਿਲਾਪ। ਇਨ ਛੰਤੋਂ ਮੇਂ ਇਹ ਪ੍ਰਕਾਰ ਚਲੇਗਾ। ਧਨ ਔਰ ਮੁੰਦ ਨਾਮ ਇਸਤਰੀ ਕਾ ਜਾਣ ਲੈਣਾ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
SikhNet (Spanish)Rag Gauri Purbi, Chant, Mejl Guru Nanak, Primer Canal Divino.

ਮੁੰਧ ਰੈਣਿ ਦੁਹੇਲੜੀਆ ਜੀਉ; ਨੀਦ ਨ ਆਵੈ ॥

mundh rain duhelarreea jeeo; need na aavai |

Sant Singh KhalsaFor the bride, the night is painful; sleep does not come.
Manmohan SinghFor the bride the night is painful without her Beloved; she has no sleep.
Manmohan Singh (Punjabi)ਵਹੁਟੀ ਲਈ ਰਾਤ ਦੁਖਦਾਈ ਹੈ। ਆਪਣੇ ਪਿਆਰੇ ਬਿਨਾਂ ਉਸ ਨੂੰ ਨੀਦ੍ਰਂ ਨਹੀਂ ਪੈਦੀ।
Fareedkot Teekaਜਿਸ ਜੀਵ ਰੂਪੀ ਇਸਤ੍ਰੀ ਕੀ ਅਵਸਥਾ ਰੂਪੀ ਰਾਤ੍ਰੀ (ਦੁਹੇਲੜੀਆ) ਦੁਖ ਰੂਪ ਹੈ ਤਿਸ ਕੋ ਸਾਂਤੀ ਰੂਪੀ ਨੀਂਦ ਨਹੀਂ ਆਵਤੀ ਹੈ॥
Prof. Sahib Singhਪਤੀ ਦੇ ਵਿਛੋੜੇ ਦੇ ਹਹੁਕੇ ਵਿਚ ਜਵਾਨ ਸੁੰਦਰ ਇਸਤ੍ਰੀ ਦੀ ਰਾਤ ਦੁੱਖ ਵਿਚ (ਲੰਘਦੀ ਹੈ), ਉਸ ਨੂੰ ਨੀਂਦ ਨਹੀਂ ਆਉਂਦੀ, ਤੇ ਹਹੁਕਿਆਂ ਵਿਚ ਉਹ ਕਮਜ਼ੋਰ ਹੁੰਦੀ ਜਾਂਦੀ ਹੈ।

ਪਦ ਅਰਥ ਮੁੰਧ = {मुग्धा = A young girl attractive by her youthful simplicity (not yet acquainted with love} ਜਵਾਨ ਇਸਤ੍ਰੀ। ਰੈਣਿ = ਰਾਤ। ਦੁਹੇਲੜੀ = ਦੁਖੀ, ਔਖੀ।

SikhNet (Spanish)La novia, separada de su Esposo,

ਸਾ ਧਨ. ਦੁਬਲੀਆ ਜੀਉ; ਪਿਰ ਕੈ ਹਾਵੈ ॥

saa dhan. dubaleea jeeo; pir kai haavai |

Sant Singh KhalsaThe soul-bride has grown weak, in the pain of separation from her Husband Lord.
Manmohan SinghThe wife has grown weak, through grief at the separation of her Spouse.
Manmohan Singh (Punjabi)ਆਪਣੇ ਪਤੀ ਦੇ ਵਿਛੋੜੇ ਦੇ ਸੱਲ ਕਰਕੇ, ਪਤਨੀ ਲਿੱਸੀ ਹੋ ਗਈ ਹੈ।
Fareedkot Teekaਪਤੀ ਕੇ (ਹਾਵੈ) ਹਾਹੁਕੇ ਵਾ ਝੋਰੇ ਕਰ ਕੇ ਔਰ ਵਹੁ ਇਸਤ੍ਰੀ ਕ੍ਰਿਸ ਹੋ ਰਹੀ ਹੈ, ਅਰਥਾਤ ਹਰਖ ਸੋਕ ਸਦਾ ਬਨੇ ਰਹਤੇ ਹੈਂ॥
Prof. Sahib Singhਇਸਤ੍ਰੀ ਖਸਮ ਦੇ (ਵਿਛੋੜੇ ਦੇ) ਹਹੁਕੇ ਵਿਚ (ਦਿਨੋ ਦਿਨ) ਕਮਜ਼ੋਰ ਹੁੰਦੀ ਜਾਂਦੀ ਹੈ।

ਪਦ ਅਰਥ ਸਾਧਨ = ਜੀਵ-ਇਸਤ੍ਰੀ। ਦੁਬਲੀ = ਕਮਜ਼ੋਰ। ਹਾਵੈ = ਹਹੁਕੇ ਵਿਚ।

SikhNet (Spanish)pasa la noche afligida y sin sueño;

ਧਨ ਥੀਈ ਦੁਬਲਿ. ਕੰਤ ਹਾਵੈ; ਕੇਵ. ਨੈਣੀ ਦੇਖਏ ॥

dhan theeee dubal. kant haavai; kev. nainee dekhe |

Sant Singh KhalsaThe soul-bride is wasting away, in the pain of separation from her Husband; how can she see Him with her eyes?
Manmohan SinghThe wife has gone thin in the sorrow of her Spouse, saying "How shall I see Him with mine eyes?"
Manmohan Singh (Punjabi)ਪਤਨੀ ਆਪਣੇ ਪਤੀ ਦੇ ਗ਼ਮ ਅੰਦਰ ਇਹ ਆਖਦੀ ਹੋਈ ਮਾਂਦੀ ਪੈ ਗਈ ਹੈ, ਮੈਂ ਉਸ ਨੂੰ ਆਪਣੀਆਂ ਅੱਖਾਂ ਨਾਲ ਕਿਸ ਤਰ੍ਹਾਂ ਵੇਖਾਂਗੀ?
Fareedkot Teekaਪਤੀ ਕੇ ਹਾਹੁਕੇ ਮੇਂ ਜੀਵ ਰੂਪੀ ਇਸਤ੍ਰੀ ਦੁਬਲੀ ਹੋ ਰਹੀ ਹੈ, ਸੋ ਪਤੀ ਕੋ ਕਿਸ ਪ੍ਰਕਾਰ ਨੇਤ੍ਰੋਂ ਕਰ ਦੇਖੇ॥
Prof. Sahib Singh(ਉਹ ਹਰ ਵੇਲੇ ਤਾਂਘਦੀ ਹੈ ਕਿ) ਉਹ ਕਿਸੇ ਤਰ੍ਹਾਂ (ਆਪਣੇ ਖਸਮ ਨੂੰ ਅੱਖੀਂ ਵੇਖੇ।

ਪਦ ਅਰਥ ਧਨ = ਜੀਵ-ਇਸਤ੍ਰੀ। ਥੀਈ = ਹੋ ਜਾਂਦੀ ਹੈ। ਕੇਵ = ਕਿਸ ਤਰ੍ਹਾਂ?

SikhNet (Spanish)se pone pálida por la intensa añoranza que siente por su Señor.

ਸੀਗਾਰ ਮਿਠ ਰਸ. ਭੋਗ ਭੋਜਨ; ਸਭੁ ਝੂਠੁ. ਕਿਤੈ ਨ ਲੇਖਏ ॥

seegaar mitth ras. bhog bhojan; sabh jhootth. kitai na lekhe |

Sant Singh KhalsaHer decorations, sweet foods, sensuous pleasures and delicacies are all false; they are of no account at all.
Manmohan SinghFor her decorations, sweet dainties, sensuous revelments and victuals are all false and of no account.
Manmohan Singh (Punjabi)ਉਸ ਦੇ ਲਈ ਹਾਰ-ਸ਼ਿੰਗਾਰ, ਮਿੱਠੀਆ ਨਿਆਮਤਾ ਕਾਮ ਦੀਆਂ ਰੰਗ ਰਲੀਆਂ, ਤੇ ਖਾਣੇ ਸਾਰੇ ਕੂੜੇ ਹਨ ਤੇ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
Fareedkot Teekaਨਾਨਾ ਸੀਂਗਾਰ ਔਰ ਮਿਠੇ ਰਸਾਦਿ ਭੋਜਨੋਂ ਕੇ ਭੋਗਣੇ ਸਭ ਝੂਠ ਹੈਂ। ਪਤੀ ਸੇ ਬਿਨਾਂ ਕਿਸੇ ਭੀ ਲੇਖੇ ਮੇਂ ਨਹੀਂ॥
Prof. Sahib Singhਉਸ ਨੂੰ (ਸਰੀਰਕ) ਸਿੰਗਾਰ ਤੇ ਮਿੱਠੇ ਰਸਾਂ ਤੇ ਭੋਜਨਾਂ ਦੇ ਭੋਗ-ਇਹ ਸਭ ਕੁਝ ਫਿੱਕਾ ਲੱਗਦਾ ਹੈ, ਉਸ ਨੂੰ ਇਹ ਸਭ ਕੁਝ ਨਿਕੰਮਾ ਦਿੱਸਦਾ ਹੈ।

ਪਦ ਅਰਥ ਲੇਖਏ = ਲੇਖੈ, ਲੇਖੇ ਵਿਚ।

SikhNet (Spanish)Se debilita de tristeza por no ver a su Novio, y todos sus adornos y decoraciones no le sirven de nada.

ਮੈ ਮਤ ਜੋਬਨਿ. ਗਰਬਿ ਗਾਲੀ; ਦੁਧਾ. ਥਣੀ ਨ ਆਵਏ ॥

mai mat joban. garab gaalee; dudhaa. thanee na aave |

Sant Singh KhalsaIntoxicated with the wine of youthful pride, she has been ruined, and her breasts no longer yield milk.
Manmohan SinghIntoxicated with the wine of youth's pride, she is ruined Like the extracted milk, not returning to teats, she will have no further opportunity.
Manmohan Singh (Punjabi)ਜੁਆਨੀ ਦੇ ਗ਼ਰੂਰ ਦੀ ਸ਼ਰਾਬ ਨਾਲ ਗੁੱਟ ਹੋਈ ਹੋਈ ਉਹ ਬਰਬਾਦ ਹੋ ਗਈ ਹੈ। ਚੋਏ ਹੋਏ ਦੁੱਧ ਦੇ ਮੁੜ ਕੇ ਬਣਾ ਵਿੱਚ ਨਾਂ ਆਉਣ ਦੀ ਤਰ੍ਹਾਂ ਉਸ ਨੂੰ ਫੇਰ ਹੋਰ ਮੌਕਾ ਨਹੀਂ ਮਿਲਣਾ।
Fareedkot Teekaਜੀਵ ਇਸਤ੍ਰੀ (ਜੋਬਨਿ) ਜਵਾਨੀ ਕੇ ਹੰਕਾਰ ਰੂਪੀ (ਮੈ) ਸ਼ਰਾਬ ਕੀ ਮਸਤੀ ਨੇ ਗਾਲ ਛੋਡੀ ਹੈ। ਜਿਸ ਜੁਵਾਨੀ ਕਾ ਹੰਕਾਰ ਕਰਤੀ ਹੈ, ਸੋ ਕੈਸੀ ਹੈ? ਜੈਸੇ ਚੋ੍ਯਾ ਹੂਆ ਦੂਧ ਉਨਹੀਂ ਛਿਦ੍ਰੋਂ ਦ੍ਵਾਰਾ ਫਿਰ ਅਸਤਨੋਂ ਮੇਂ ਨਹੀਂ ਆਵਤਾ, ਤੈਸੇ ਇਸ ਸਰੀਰ ਮੇਂ ਵਹੁ ਜੁਆਨੀ ਨਹੀਂ ਆਵਤੀ ਜੋ ਇਸਮੈਂ ਹੋ ਕਰ ਚਲੀ ਗਈ। ਭਾਵ ਇਹ ਹੈ ਕਿ ਜੁਬਾ ਕੋ ਪਾਇਕਰ ਭਜਨ ਕਰ ਲੇਨਾ ਚਾਹੀਏ॥
Prof. Sahib Singhਜਿਸ ਇਸਤ੍ਰੀ ਨੂੰ ਜਵਾਨੀ ਵਿਚ ਅਹੰਕਾਰ ਨੇ ਗਾਲ ਦਿੱਤਾ ਹੋਵੇ ਜੋ ਜਵਾਨੀ ਦੇ ਨਸ਼ੇ ਵਿਚ ਇਉਂ ਮਸਤ ਹੋਵੇ, ਜਿਵੇਂ ਸ਼ਰਾਬ ਵਿਚ ਮਸਤ ਹੈ, (ਉਸ ਨੂੰ ਆਪਣੇ ਪਤੀ ਦਾ ਮਿਲਾਪ ਨਸੀਬ ਨਹੀਂ ਹੁੰਦਾ ਤੇ) ਉਸ ਨੂੰ ਸੁਹਾਗ-ਭਾਗ ਵਾਲੀ ਅਵਸਥਾ ਨਸੀਬ ਨਹੀਂ ਹੁੰਦੀ।

ਪਦ ਅਰਥ ਮੈ ਮਤ = ਸ਼ਰਾਬ ਵਿਚ ਮਸਤ। ਜੋਬਨਿ = ਜੁਆਨੀ ਵਿਚ। ਗਰਬਿ = ਗਰਬ ਨੇ, ਅਹੰਕਾਰ ਨੇ। ਗਾਲੀ = ਗਾਲ ਦਿੱਤਾ, ਨਾਸ ਕਰ ਦਿੱਤਾ। ਦੁਧਾਥਣੀ = ਇਸਤ੍ਰੀ ਦੀ ਉਹ ਅਵਸਥਾ ਜਦੋਂ ਉਸ ਦੇ ਥਣਾਂ ਵਿਚ ਦੁੱਧ ਆਉਂਦਾ ਹੈ, ਸੁਹਾਗ ਭਾਗ ਵਾਲੀ ਹਾਲਤ, ਪਤੀ ਦਾ ਮਿਲਾਪ। ਨ ਆਵਏ = ਨ ਆਵੈ, ਨਹੀਂ ਆਉਂਦੀ।

SikhNet (Spanish)En el orgullo de su belleza, se desgasta y sus pechos ya no tienen leche.

ਨਾਨਕ. ਸਾ ਧਨ ਮਿਲੈ ਮਿਲਾਈ; ਬਿਨੁ ਪਿਰ. ਨੀਦ ਨ ਆਵਏ ॥੧॥

naanak. saa dhan milai milaaee; bin pir. need na aave |1|

Sant Singh KhalsaO Nanak, the soul-bride meets her Husband Lord, when He causes her to meet Him; without Him, sleep does not come to her. ||1||
Manmohan SinghNanak, the bride meets her Consort, when He causes her to meet Him, and without Him no sleep comes to her.
Manmohan Singh (Punjabi)ਨਾਨਕ ਪਤਨੀ ਆਪਣੇ ਪਤੀ ਨੂੰ ਮਿਲ ਪੈਦੀ ਹੈ, ਜਦ ਉਹ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ। ਉਸ ਦੇ ਬਾਝੋਂ ਉਸ ਨੂੰ ਨੀਦ੍ਰਂ ਨਹੀਂ ਆਉਂਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਪਤੀ ਕੀ ਪ੍ਰਾਪਤੀ ਬਿਨਾ ਸਾਂਤੀ ਰੂਪੀ ਨੀਂਦ ਨਹੀਂ ਆਵਤੀ ਹੈ ਵਹੁ ਇਸਤ੍ਰੀ ਗੁਰੋਂ ਕੀ ਮਿਲਾਈ ਹੂਈ ਮਿਲਤੀ ਹੈ॥੧॥
Prof. Sahib Singhਹੇ ਨਾਨਕ! (ਇਹੀ ਹਾਲ ਹੁੰਦਾ ਹੈ ਉਸ ਜੀਵ-ਇਸਤ੍ਰੀ ਦਾ, ਜੋ ਦੁਨੀਆ ਦੇ ਕੂੜੇ ਮਾਣ ਵਿਚ ਮਸਤ ਰਹਿੰਦੀ ਹੈ, ਉਸ ਨੂੰ) ਸਾਰੀ ਜ਼ਿੰਦਗੀ-ਰੂਪ ਰਾਤ ਵਿਚ ਆਤਮਕ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਉਹ ਤਦੋਂ ਹੀ (ਪ੍ਰਭੂ ਪਤੀ) ਨੂੰ ਮਿਲ ਸਕਦੀ ਹੈ, ਜਦੋਂ (ਗੁਰੂ ਵਿਚੋਲਾ ਬਣ ਕੇ ਉਸ ਨੂੰ ਪ੍ਰਭੂ-ਚਰਨਾਂ ਵਿਚ) ਮਿਲਾ ਦੇਵੇ ॥੧॥

ਪਦ ਅਰਥ ਮਿਲਾਈ = (ਜੇ ਗੁਰੂ) ਮਿਲਾ ਦੇਵੇ ॥੧॥

SikhNet (Spanish)Oh, dice Nanak, si el Señor así lo quiere, ella Lo encontrará, pero sin el Señor, no dormirá contenta. (1)

ਮੁੰਧ ਨਿਮਾਨੜੀਆ ਜੀਉ; ਬਿਨੁ ਧਨੀ ਪਿਆਰੇ ॥

mundh nimaanarreea jeeo; bin dhanee piaare |

Sant Singh KhalsaThe bride is dishonored without her Beloved Husband Lord.
Manmohan SinghThe bride is unhonoured without her Beloved Master.
Manmohan Singh (Punjabi)ਆਪਣੇ ਪ੍ਰੀਤਮ ਮਾਲਕ ਦੇ ਬਗੈਰ ਵਹੁਟੀ ਮਾਣ ਆਦਰ-ਹੀਣੀ ਹੈ।
Fareedkot Teekaਜੀਵ ਰੂਪੀ ਇਸਤ੍ਰੀ ਪਿਆਰੇ ਮਾਲਕ ਸੇ ਬਿਨਾਂ ਮਾਨ ਸੇ ਰਹਤ ਹੈ॥ ਵਾ ਜੀਉ ਪਦ ਸੰਬੋਧਨ ਹੈ।
Prof. Sahib Singhਪਿਆਰੇ ਖਸਮ ਦੇ ਮਿਲਾਪ ਤੋਂ ਬਿਨਾ ਜਵਾਨ ਇਸਤ੍ਰੀ ਢੱਠੇ-ਦਿਲ ਹੀ ਰਹਿੰਦੀ ਹੈ।

ਪਦ ਅਰਥ ਧਨੀ = ਖਸਮ।

SikhNet (Spanish)Sin el Señor, sin el Bienamado, la novia se encuentra sin socorro.

ਕਿਉ ਸੁਖੁ ਪਾਵੈਗੀ; ਬਿਨੁ ਉਰ ਧਾਰੇ ॥

kiau sukh paavaigee; bin ur dhaare |

Sant Singh KhalsaHow can she find peace, without enshrining Him in her heart?
Manmohan SinghHow can she attain peace, without embracing Him to her heart?
Manmohan Singh (Punjabi)ਉਸ ਨੂੰ ਆਪਣੇ ਦਿਲ ਨਾਲ ਲਾਉਣ ਦੇ ਬਗ਼ੈਰ ਉਹ ਠੰਢ-ਚੈਨ ਕਿਸ ਤਰ੍ਹਾਂ ਪਾ ਸਕਦੀ ਹੈ?
Fareedkot Teekaਰਿਦੇ ਮੇਂ ਧਾਰੇ ਬਿਨਾ ਕੈਸੇ ਸੁਖ ਕੋ ਪ੍ਰਾਪਤਿ ਹੋਵੇਗੀ?
Prof. Sahib Singhਜੇ ਪਤੀ ਉਸ ਨੂੰ ਆਪਣੀ ਛਾਤੀ ਨਾਲ ਨਾਹ ਲਾਏ, ਤਾਂ ਉਸ ਨੂੰ ਸੁਖ ਪ੍ਰਤੀਤ ਨਹੀਂ ਹੋ ਸਕਦਾ।

ਪਦ ਅਰਥ ਉਰ = ਛਾਤੀ, ਹਿਰਦਾ।

SikhNet (Spanish)¿Cómo puede conocer la Paz, sin enaltecer al Señor en su corazón?

ਨਾਹ ਬਿਨੁ. ਘਰ ਵਾਸੁ ਨਾਹੀ; ਪੁਛਹੁ ਸਖੀ ਸਹੇਲੀਆ ॥

naah bin. ghar vaas naahee; puchhahu sakhee saheleea |

Sant Singh KhalsaWithout her Husband, her home is not worth living in; go and ask your sisters and companions.
Manmohan SinghWithout the Groom the home is not worth living in. Ask thy mates and companions.
Manmohan Singh (Punjabi)ਖਸਮ ਦੇ ਬਾਝੋਂ ਗ੍ਰਹਿ ਰਹਿਣ ਦੇ ਲਾਇਕ ਨਹੀਂ। ਆਪਣੀਆਂ ਸਈਆਂ ਤੇ ਸਾਥਣਾ ਤੋਂ ਪਤਾ ਕਰ ਲੈ।
Fareedkot Teekaਭਰਤੇ ਵਿਖੇ ਪ੍ਰੇਮ ਕੀਏ ਬਿਨਾਂ ਘਰ ਵਾਸ ਨਹੀਂ। ਪਰਮੇਸ੍ਵਰ ਕੀਆਂ ਪਿਆਰੀਆਂ ਜੋ ਸੰਤ ਜਨ ਹੈਂ, ਚਾਹੇ ਤਿਨ ਕੋ ਪੂਛ ਲੇਵੋ॥
Prof. Sahib Singhਖਸਮ ਤੋਂ ਬਿਨਾ ਘਰ ਦਾ ਵਸੇਬਾ ਨਹੀਂ ਹੋ ਸਕਦਾ। (ਜੇ) ਹੋਰ ਸਖੀਆਂ ਸਹੇਲੀਆਂ ਨੂੰ ਪੁੱਛੋਗੇ (ਤਾਂ ਉਹ ਭੀ ਇਹ ਉੱਤਰ ਦੇਣਗੀਆਂ)

ਪਦ ਅਰਥ ਨਾਹ = {नाथ} ਖਸਮ। ਘਰ ਵਾਸੁ = ਘਰ ਦਾ ਵਸੇਬਾ।

SikhNet (Spanish)Pregunta a tus compañeros, oh novia, si hay un hogar sin el Novio.

ਬਿਨੁ ਨਾਮ. ਪ੍ਰੀਤਿ ਪਿਆਰੁ ਨਾਹੀ; ਵਸਹਿ ਸਾਚਿ ਸੁਹੇਲੀਆ ॥

bin naam. preet piaar naahee; vaseh saach suheleea |

Sant Singh KhalsaWithout Naam, the Name of the Lord, there is no love and affection; but with her True Lord, she abides in peace.
Manmohan SinghWithout the Name there is no love and affection. With her True Lord she abides in peace.
Manmohan Singh (Punjabi)ਨਾਮ ਦੇ ਬਗੈਰ ਕੋਈ ਮੁਹੱਬਤ ਤੇ ਸਨੇਹ ਨਹੀਂ। ਆਪਣੇ ਸੱਚੇ ਸੁਆਮੀ ਨਾਲ ਉਹ ਆਰਾਮ ਅੰਦਰ ਵਸਦੀ ਹੈ।
Fareedkot Teekaਨਾਮ ਕੀ ਪ੍ਰੀਤੀ ਸੇ ਬਿਨਾਂ ਪਤੀ ਪਰਮੇਸ੍ਵਰ ਜੀਵ ਮੇਂ ਪਿਆਰ ਨਹੀਂ ਕਰਤਾ ਹੈ। ਜਿਨ ਕੇ ਚਿਤ ਮੇਂ ਸਚੁ ਨਾਮ ਵਾਸਤਾ ਹੈ ਵਹੁ (ਸੁਹੇਲੀਆ) ਸੁਖੀ ਹੋਈਆਂ ਹੈ॥
Prof. Sahib Singh(ਪਿਆਰੇ ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਜਿੰਦ-ਵਹੁਟੀ ਨਿੰਮੋ-ਝੂਣੀ ਹੀ ਰਹਿੰਦੀ ਹੈ, ਜਦ ਤਕ ਉਹ ਪਤੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਂਦੀ, ਉਸ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ। ਖਸਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਹਿਰਦੇ ਵਿਚ ਆਤਮਕ ਗੁਣਾਂ ਦਾ ਵਾਸ ਨਹੀਂ ਹੋ ਸਕਦਾ। ਸਤ-ਸੰਗੀ ਸਹੇਲੀਆਂ ਨੂੰ ਪੁੱਛ ਵੇਖੋ, ਉਹ ਇਹੀ ਉੱਤਰ ਦੇਣਗੀਆਂ ਕਿ) ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਉਸ ਦੀ ਪ੍ਰੀਤ ਉਸ ਦਾ ਪਿਆਰ ਨਹੀਂ ਪ੍ਰਾਪਤ ਨਹੀਂ ਹੋ ਸਕਦਾ। ਉਹੀ ਜਿੰਦ-ਵਹੁਟੀਆਂ ਸੁਖੀ ਵੱਸ ਸਕਦੀਆਂ ਹਨ, ਜੋ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਦੀਆਂ ਹਨ।

ਪਦ ਅਰਥ ਸਾਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ।

SikhNet (Spanish)Sin el Naam, el Nombre del Señor, no hay ningún amor que te de Paz.

ਸਚੁ ਮਨਿ ਸਜਨ ਸੰਤੋਖਿ ਮੇਲਾ; ਗੁਰਮਤੀ ਸਹੁ ਜਾਣਿਆ ॥

sach man sajan santokh melaa; guramatee sahu jaaniaa |

Sant Singh KhalsaThrough mental truth and contentment, union with the True Friend is attained; through the Guru's Teachings, the Husband Lord is known.
Manmohan SinghThrough mental truthfulness and contentment union with the Friend is gained and by Guru's instruction the Spouse is known.
Manmohan Singh (Punjabi)ਮਾਨਸਕ ਸੱਚਾਈ ਤੇ ਸੰਤੁਸ਼ਟਤਾ ਰਾਹੀਂ ਮਿਤ੍ਰ ਦਾ ਮਿਲਾਪ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਕੰਤ ਜਾਣਿਆ ਜਾਂਦਾ ਹੈ।
Fareedkot Teekaਪਰੰਤੂ ਜਿਨ ਸਜਨ ਸੰਤੋਂ ਨੇ ਸੰਤੋਖ ਕੋ ਧਾਰਨ ਕਰ ਸਚ ਕੋ (ਮਨਿ) ਮਨਨ ਕੀਆ ਹੈ ਅਰਥਾਤ ਵਿਖਿਓਂ ਸੇ ਬਿਰਕਤ ਹੂਏ ਹੈਂ। ਜਿਨੋਂ ਨੇ ਤਿਨ ਕਾ ਸੰਗ ਕੀਆ ਹੈ, ਤਿਨ ਗੁਰ ਸਿਖਿਆ ਵਾਲੋਂ ਨੇ (ਸਹੁ) ਭਰਤਾ ਪਰਮੇਸ੍ਵਰ ਜਾਣਿਆਂ ਹੈ॥
Prof. Sahib Singhਗੁਰੂ ਦੀ ਮਤਿ ਲੈ ਕੇ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸਦਾ ਹੈ, ਜੋ ਸੰਤੋਖ ਵਿਚ (ਜੀਊਂਦੀ ਹੈ) ਉਸ ਨੂੰ ਸੱਜਣ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਹ ਖਸਮ-ਪ੍ਰਭੂ ਨੂੰ (ਅੰਗ-ਸੰਗ) ਜਾਣ ਲੈਂਦੀ ਹੈ।

ਪਦ ਅਰਥ ਮਨਿ = ਮਨ ਵਿਚ। ਸਜਨ ਮੇਲਾ = ਸੱਜਣ ਦਾ ਮਿਲਾਪ। ਸੰਤੋਖਿ = ਸੰਤੋਖ ਵਿਚ।

SikhNet (Spanish)Enaltece, entonces, la Verdad de tu Amigo en tu mente, y conoce a tu Esposo a través de la Palabra del Guru.

ਨਾਨਕ. ਨਾਮੁ ਨ ਛੋਡੈ ਸਾ ਧਨ; ਨਾਮਿ ਸਹਜਿ ਸਮਾਣੀਆ ॥੨॥

naanak. naam na chhoddai saa dhan; naam sehaj samaaneea |2|

Sant Singh KhalsaO Nanak, that soul-bride who does not abandon the Naam, is intuitively absorbed in the Naam. ||2||
Manmohan SinghNanak, the wife who abandons not the Name, merges into the Lord, through the Name.
Manmohan Singh (Punjabi)ਨਾਨਕ ਜਿਹੜੀ ਵਹੁਟੀ ਨਾਮ ਨੂੰ ਨਹੀਂ ਤਿਆਗਦੀ ਉਹ ਨਾਮ ਦੇ ਰਾਹੀਂ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜੀਵ ਰੂਪੀ ਇਸਤ੍ਰੀਆਂ ਨਾਮ ਕੋ ਨਹੀਂ ਛੋੜਤੀਆਂ, ਇਸੀ ਤੇ ਨਾਮੀ ਪਰਮੇਸ੍ਵਰ ਵਿਖੇ ਸੁਭਾਵਕ ਹੀ ਸਮਾਈਆਂ ਹੈਂ ਅਰਥਾਤ ਅਭੇਦ ਹੋਈਆਂ ਹੈਂ॥੨॥
Prof. Sahib Singhਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ ਦਾ ਨਾਮ (ਜਪਣਾ) ਨਹੀਂ ਛੱਡਦੀ, ਪ੍ਰਭੂ ਦੇ ਨਾਮ ਵਿਚ ਜੁੜ ਕੇ ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੨॥

ਪਦ ਅਰਥ ਨਾਮਿ = ਨਾਮ ਦੀ ਰਾਹੀਂ। ਸਹਿਜ = ਆਤਮਕ ਅਡੋਲਤਾ ਵਿਚ ॥੨॥

SikhNet (Spanish)Oh, dice Nanak, La novia que no olvida el Nombre, se inmerge en el Equilibrio a través de Él. (2)

ਮਿਲੁ ਸਖੀ ਸਹੇਲੜੀਹੋ; ਹਮ ਪਿਰੁ ਰਾਵੇਹਾ ॥

mil sakhee sahelarreeho; ham pir raavehaa |

Sant Singh KhalsaCome, O my sisters and companions - let's enjoy our Husband Lord.
Manmohan SinghCome my mates and companions let us enjoy our Beloved Husband.
Manmohan Singh (Punjabi)ਆਉ ਮੇਰੀਓ ਸਹੇਲੀਓ ਅਤੇ ਸਾਥਣੋਂ, ਆਪਾ ਆਪਣੇ ਪਿਆਰੇ ਪਤੀ ਨੂੰ ਮਾਣੀਏ।
Fareedkot Teekaਹੇ ਪਿਆਰੀਓ ਸਖੀਓ! ਕਿਆ ਹੇ ਜਗ੍ਯਾਸੂਓ! ਹਮ ਤੁਮ ਮਿਲ ਕਰ ਪਤੀ ਕਾ ਰਾਵਣਾ ਕਰੀਏ॥
Prof. Sahib Singhਹੇ (ਸਤਿਸੰਗਣ) ਸਹੇਲੀਹੋ! ਆਓ ਮਿਲ ਬੈਠੀਏ ਤੇ ਅਸੀਂ (ਮਿਲ ਕੇ) ਪਤੀ-ਪ੍ਰਭੂ ਦਾ ਭਜਨ ਕਰੀਏ।

ਪਦ ਅਰਥ ਪਿਰੁ = ਪਤੀ-ਪ੍ਰਭੂ। ਰਾਵੇਹਾ = ਅਸੀਂ ਸਿਮਰੀਏ।

SikhNet (Spanish)Vamos a juntarnos, oh mis amigos, para habitar en el Señor.

ਗੁਰ ਪੁਛਿ. ਲਿਖਉਗੀ ਜੀਉ; ਸਬਦਿ ਸਨੇਹਾ ॥

gur puchh. likhaugee jeeo; sabad sanehaa |

Sant Singh KhalsaI will ask the Guru, and write His Word as my love-note.
Manmohan SinghI will ask my Guru and write his instructions as my message.
Manmohan Singh (Punjabi)ਮੈਂ ਆਪਣੇ ਗੁਰਦੇਵ ਜੀ ਪਾਸੋਂ ਪੁੱਛਾਂਗੀ ਅਤੇ ਉਨ੍ਹਾਂ ਦੇ ਉਪਦੇਸ਼ ਨੂੰ ਆਪਣੇ ਪੈਗਾਮ ਵਜੋਂ ਲਿਖਾਂਗੀ।
Fareedkot Teekaਉਪਦੇਸ਼ ਲੈਣਾ ਰੂਪ (ਸਨੇਹਾ) ਸਮਾਚਾਰ ਗੁਰੋਂ ਕੋ ਪੂਛ ਕਰ ਲਿਖੋਂਗੀ ਅਰਥਾਤ ਸਾਧਨ ਕਰੂੰਗੀ॥
Prof. Sahib Singh(ਸਤਿਸੰਗ ਵਿਚ ਬੈਠ ਕੇ) ਗੁਰੂ ਦੀ ਸਿੱਖਿਆ ਲੈ ਕੇ ਹੇ ਸਹੇਲੀਹੋ! ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਪਤੀ-ਪ੍ਰਭੂ ਨੂੰ ਸੁਨੇਹਾ ਭੇਜਾਂਗੀ (ਕਿ ਆ ਕੇ ਮਿਲ)।

ਪਦ ਅਰਥ ਲਿਖਉਗੀ = ਮੈਂ ਲਿਖਾਂਗੀ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)Voy a mandar mi mensaje de Amor a través de la Palabra del Guru.

ਸਬਦੁ ਸਾਚਾ ਗੁਰਿ ਦਿਖਾਇਆ; ਮਨਮੁਖੀ ਪਛੁਤਾਣੀਆ ॥

sabad saachaa gur dikhaaeaa; manamukhee pachhutaaneea |

Sant Singh KhalsaThe Guru has shown me the True Word of the Shabad. The self-willed manmukhs will regret and repent.
Manmohan SinghThe True Word, the Guru has shown me. The apostates shall repent.
Manmohan Singh (Punjabi)ਸੱਚਾ ਸ਼ਬਦ, ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ। ਅਧਰਮੀ ਪਸਚਾਤਾਪ ਕਰਨਗੇ।
Fareedkot Teekaਸਚਾ ਬ੍ਰਹਮ ਗੁਰੋਂ ਨੇ ਗੁਰਮੁਖਿ ਸਖੀਆਂ ਕੋ ਦਖਾਇਆ ਹੈ ਔਰ ਮਨਮੁਖੀ ਪਸਚਾਤਾਪ ਕਰਤੀਆਂ ਹੈਂ॥
Prof. Sahib Singh(ਜਿਸ ਜੀਵ-ਇਸਤ੍ਰੀ ਨੂੰ) ਗੁਰੂ ਨੇ ਆਪਣਾ ਸ਼ਬਦ ਬਖ਼ਸ਼ਿਆ, ਉਸ ਨੂੰ ਉਸ ਨੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਅੰਗ ਸੰਗ) ਵਿਖਾ ਦਿੱਤਾ, ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੀਆਂ ਪਛੁਤਾਂਦੀਆਂ ਹੀ ਰਹਿੰਦੀਆਂ ਹਨ।

ਪਦ ਅਰਥ ਗੁਰਿ = ਗੁਰੂ ਨੇ। ਮਨਮੁਖੀ = ਆਪਣੇ ਮਨ ਦੇ ਪਿਛੇ ਤੁਰਨ ਵਾਲੀ।

SikhNet (Spanish)Por la Palabra del Guru, la Verdadera Palabra me es revelada, mientras que los egocéntricos son arruinados.

ਨਿਕਸਿ ਜਾਤਉ. ਰਹੈ ਅਸਥਿਰੁ; ਜਾਮਿ ਸਚੁ ਪਛਾਣਿਆ ॥

nikas jaatau. rahai asathir; jaam sach pachhaaniaa |

Sant Singh KhalsaMy wandering mind became steady, when I recognized the True One.
Manmohan SinghMy roaming mind became steady when I recognised the True One.
Manmohan Singh (Punjabi)ਜਦ ਮੈਂ ਸਤਿਪੁਰਖ ਨੂੰ ਸਿਆਣ ਲਿਆ, ਮੇਰਾ ਰਮਤਾ ਮਨੂਆ ਨਿਹਚਲ ਹੋ ਗਿਆ ਹੈ।
Fareedkot Teeka(ਨਿਕਸਿ ਜਾਤਉ) ਚੰਚਲ ਜੋ ਮਨ ਹੈ ਅਨੇਕ ਸੰਕਲਪ ਕਰਤਾ ਹੂਆ ਕਹੀਂ ਕਹੀਂ ਭ੍ਰਮਤਾ ਹੈ। ਸੋ ਤਬ ਅਸਥਿਰੁ ਰਹਤਾ ਹੈ (ਜਾਮਿ) ਜਬ ਸਾਚ ਸਰੂਪ ਕੋ ਪਛਾਣਿਆਂ ਜਾਵੇ॥
Prof. Sahib Singh(ਜਿਸ ਨੂੰ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ, ਸ਼ਬਦ ਦੀ ਬਰਕਤਿ ਨਾਲ) ਜਦੋਂ ਉਸ ਨੇ ਸਦਾ-ਥਿਰ ਪ੍ਰਭੂ ਨੂੰ (ਅੰਗ-ਸੰਗ) ਪਛਾਣ ਲਿਆ, ਤਦੋਂ ਉਸ ਦਾ ਬਾਹਰ (ਮਾਇਆ ਪਿਛੇ) ਦੌੜਦਾ ਮਨ ਟਿਕ ਜਾਂਦਾ ਹੈ।

ਪਦ ਅਰਥ ਨਿਕਸਿ = ਨਿਕਲ ਕੇ। ਜਾਤਉ = ਜਾਂਦਾ, ਭਟਕਦਾ (ਮਨ)। ਅਸਥਿਰੁ = {स्थिर} ਟਿਕਿਆ ਹੋਇਆ। ਜਾਮਿ = ਜਦੋਂ।

SikhNet (Spanish)La mente dispersa es contenida cuando uno concibe la Verdad.

ਸਾਚ ਕੀ ਮਤਿ. ਸਦਾ ਨਉਤਨ; ਸਬਦਿ ਨੇਹੁ ਨਵੇਲਓ ॥

saach kee mat. sadaa nautan; sabad nehu navelo |

Sant Singh KhalsaThe Teachings of Truth are forever new; the love of the Shabad is forever fresh.
Manmohan SinghThe understanding of the True One is ever new and ever fresh is the love of the True Name.
Manmohan Singh (Punjabi)ਸੱਚੇ ਦੀ ਸਮਝ ਹਮੇਸ਼ਾਂ ਨਵੀ ਨਿਕੋਰ ਹੁੰਦੀ ਹੈ ਅਤੇ ਸੱਚੇ ਨਾਮ ਦਾ ਪਿਆਰ ਸਦਾ ਤਰੋ-ਤਾਜਾ।
Fareedkot Teekaਸਾਚ ਕੀ ਸਿਖ੍ਯਾ ਸਦਾ ਹੀ ਨਿਤ ਨਵੀਨ ਹੋਤੀ ਹੈ। ਔਰ ਗੁਰੋਂ ਕੇ (ਸਬਦਿ) ਉਪਦੇਸ਼ ਵਾ ਬ੍ਰਹਮ ਮੇਂ (ਨੇਹੁ) ਪ੍ਰੇਮ ਹੋਣੇ ਕਾ ਭੀ ਕੋਈ (ਨਵੇਲਓ) ਸਮਾਂ ਨਹੀਂ ਹੈ, ਭਾਵ ਜਬ ਹੋ ਆਵੈ ਤਬੀ ਉੱਤਮ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਅੰਦਰ ਸਦਾ-ਥਿਰ ਪ੍ਰਭੂ ਟਿਕ ਜਾਂਦਾ ਹੈ, ਉਸ ਦੀ ਮਤਿ ਸਦਾ ਨਵੀਂ-ਨਰੋਈ ਰਹਿੰਦੀ ਹੈ (ਕਦੇ ਵਿਕਾਰਾਂ ਨਾਲ ਮੈਲੀ ਨਹੀਂ ਹੁੰਦੀ)। ਸ਼ਬਦ ਦੀ ਬਰਕਤਿ ਨਾਲ ਉਸ ਦੇ ਅੰਦਰ ਪ੍ਰਭੂ ਵਾਸਤੇ ਨਿੱਤ ਨਵਾਂ ਪਿਆਰ ਬਣਿਆ ਰਹਿੰਦਾ ਹੈ।

ਪਦ ਅਰਥ ਨਉਤਨ = ਨਵੀਂ। ਨੇਹੁ = ਪਿਆਰ। ਨਵੇਲਓ = ਨਵਾਂ।

SikhNet (Spanish)Cuando uno concibe los verdaderos valores, se encuentra siempre joven y su ser siempre fresco.

ਨਾਨਕ ਨਦਰੀ ਸਹਜਿ ਸਾਚਾ; ਮਿਲਹੁ ਸਖੀ ਸਹੇਲੀਹੋ ॥੩॥

naanak nadaree sehaj saachaa; milahu sakhee saheleeho |3|

Sant Singh KhalsaO Nanak, through the Glance of Grace of the True Lord, celestial peace is obtained; let's meet Him, O my sisters and companions. ||3||
Manmohan SinghNanak, from True Lord's gracious glance, peace is obtained. Meet Him, My mates and friends.
Manmohan Singh (Punjabi)ਨਾਨਕ ਸੱਚੇ ਮਾਲਕ ਦੀ ਮਿਹਰ ਦੀ ਨਿਗ੍ਹਾਂ ਤੇ ਠੰਢ-ਚੈਨ ਪ੍ਰਾਪਤ ਹੁੰਦੀ ਹੈ। ਮੇਰੀ ਸਹੀਓ ਤੇ ਸਜਣੀਓ! ਉਸ ਨੂੰ ਮਿਲੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਖੀ ਸਹੇਲੀ ਸੰਤ ਜਨੋਂ! ਸਚਾ ਵਾਹਿਗੁਰੂ ਜੋ ਨਦਰ ਕੇ ਕਰਨੇ ਵਾਲਾ ਹੈ ਤਿਸ ਕੋ (ਸਹਜਿ) ਗਿਆਨ ਕਰ ਕੇ ਮਿਲਨਾ ਕਰੋ॥੩॥☬ਪਤੀ ਕੇ ਮਿਲਾਪ ਕਾ ਅਨੰਦ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਮਿਹਰ ਦੀ ਨਿਗਾਹ ਨਾਲ ਉਸ ਜੀਵ-ਇਸਤ੍ਰੀ ਨੂੰ ਆਤਮਕ ਅਡੋਲਤਾ ਵਿਚ ਟਿਕਾਈ ਰੱਖਦਾ ਹੈ। ਹੇ ਸਤਿਸੰਗੀ ਸਹੇਲੀਹੋ! ਆਓ ਰਲ ਕੇ ਬੈਠੀਏ ਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੀਏ ॥੩॥
SikhNet (Spanish)Por Su Gracia logramos el Verdadero Estado; vamos a congregarnos entonces, oh mis compañeros, para cantar Su Alabanza.(3)

ਮੇਰੀ ਇਛ ਪੁਨੀ ਜੀਉ; ਹਮ ਘਰਿ ਸਾਜਨੁ ਆਇਆ ॥

meree ichh punee jeeo; ham ghar saajan aaeaa |

Sant Singh KhalsaMy desire has been fulfilled - my Friend has come to my home.
Manmohan SinghMy desire has been fulfilled and my Friend has come to my home.
Manmohan Singh (Punjabi)ਮੇਰੀ ਕਾਮਨਾ ਪੂਰੀ ਹੋ ਗਈ ਹੈ ਅਤੇ ਮੇਰਾ ਮਿਤ੍ਰ ਮੇਰੇ ਗ੍ਰਹਿ ਵਿੱਚ ਆ ਗਿਆ ਹੈ।
Fareedkot Teekaਹੇ ਭਾਈ! ਮੇਰੀ ਇਛਾ ਅਬ ਪੂਰਨ ਭਈ ਹੈ ਕਿਉਂਕਿ ਮੇਰੇ (ਘਰਿ) ਰਿਦੇ ਬੀਚ ਪਰਮੇਸ੍ਵਰ ਪਿਆਰਾ ਪ੍ਰਾਪਤਿ ਹੂਆ ਹੈ॥☬ਪ੍ਰਸ਼ਨ: ਵਹੁ ਪਤੀ ਕੈਸੇ ਪ੍ਰਾਪਤਿ ਹੂਆ ਹੈ?☬ਉਤਰੁ:
Prof. Sahib Singhਹੇ ਸਹੇਲੀਓ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪਰਮਾਤਮਾ ਆ ਵੱਸਿਆ ਹੈ।

ਪਦ ਅਰਥ ਇਛ = ਇੱਛਾ, ਖ਼ਾਹਸ਼। ਪੁਨੀ = ਪੁੰਨੀ, ਪੂਰੀ ਹੋ ਗਈ। ਜੀਉ = ਹੇ ਜੀ! ਘਰਿ = ਹਿਰਦੇ-ਘਰ ਵਿਚ।

SikhNet (Spanish)Mi Amigo entró a mi propia casa,

ਮਿਲਿ ਵਰੁ ਨਾਰੀ; ਮੰਗਲੁ ਗਾਇਆ ॥

mil var naaree; mangal gaaeaa |

Sant Singh KhalsaAt the Union of husband and wife, the songs of rejoicing were sung.
Manmohan SinghAt the union of Husband and wife a song of rejoicing was sung.
Manmohan Singh (Punjabi)ਪਤੀ ਤੇ ਪਤਨੀ ਦੇ ਮਿਲਾਪ ਤੇ ਖੁਸ਼ੀ ਦਾ ਗੀਤ ਗਾਇਨ ਕੀਤਾ ਗਿਆ।
Fareedkot Teekaਸ੍ਰੇਸਟ ਇਸਤ੍ਰੀਆਂ ਜੋ ਸੰਤ ਜਨ ਹੈਂ ਤਿਨੋਂ ਕੇ ਸਾਥ ਮਿਲ ਕਰ ਕੇ ਪਰਮੇਸ੍ਵਰ ਕੇ (ਮੰਗਲੁ) ਜਸ ਕੋ ਗਾਯਾ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੂੰ ਖ਼ਸਮ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਗਿਆਨ-ਇੰਦਰੇ (ਵਿਕਾਰਾਂ ਵਲ ਦੌੜਨ ਦੇ ਥਾਂ ਰਲ ਕੇ ਮਾਨੋ) ਖ਼ੁਸ਼ੀ ਦਾ ਗੀਤ ਗਾਂਦੇ ਹਨ।

ਪਦ ਅਰਥ ਮਿਲਿ = ਮਿਲੈ, ਜਦੋਂ ਮਿਲਦਾ ਹੈ। ਵਰੁ = ਖਸਮ। ਨਾਰੀ = ਨਾਰੀਆਂ ਨੇ, ਗਿਆਨ-ਇੰਦ੍ਰੀਆਂ ਨੇ। ਮੰਗਲੁ = ਖ਼ੁਸ਼ੀ ਦਾ ਗੀਤ।

SikhNet (Spanish)y mi añoranza ha sido satisfecha;

ਗੁਣ ਗਾਇ ਮੰਗਲੁ. ਪ੍ਰੇਮਿ ਰਹਸੀ; ਮੁੰਧ ਮਨਿ ਓਮਾਹਓ ॥

gun gaae mangal. prem rahasee; mundh man omaaho |

Sant Singh KhalsaSinging the songs of joyful praise and love to Him, the soul-bride's mind is thrilled and delighted.
Manmohan SinghBy singing the joyful songs, in the praise and love of the Groom, bride's soul is delighted and pleased.
Manmohan Singh (Punjabi)ਕੰਤ ਦੀ ਕੀਰਤੀ ਅਤੇ ਪਵ੍ਰੀਤਿ ਵਿੱਚ ਖੁਸ਼ੀ ਦੇ ਗੀਤ ਗਾਇਨ ਕਰਨ ਦੁਆਰਾ ਪਤਨੀ ਦੀ ਆਤਮਾ ਪ੍ਰਸੰਨ ਤੇ ਅਨੰਦ ਹੋ ਗਈ ਹੈ।
Fareedkot Teekaਜਬ ਮੈਂ ਪ੍ਰੇਮ ਕਰ ਕੇ ਤਿਸ ਕੇ ਮੰਗਲ ਰੂਪ ਗੁਣ ਗਾਏ ਤਬ (ਰਹਸੀ) ਅਨੰਦ ਕੋ ਪ੍ਰਾਪਤਿ ਭਈ ।(ਮੁੰਧ) ਮੈਂ ਇਸਤ੍ਰੀ ਕੇ ਮਨ ਮੇਂ (ਉਮਾਹਓ) ਉਤਸਾਹ ਹੂਆ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ (ਹੁਲਾਰੇ) ਵਿਚ ਖਿੜ ਪੈਂਦੀ ਹੈ, ਉਸ ਦੇ ਮਨ ਵਿਚ ਚਾਉ ਦਾ ਹੁਲਾਰਾ ਪੈਦਾ ਹੁੰਦਾ ਹੈ।

ਪਦ ਅਰਥ ਰਹਸੀ = ਪ੍ਰਸੰਨ ਹੋਈ। ਮਨਿ = ਮਨ ਵਿਚ। ਓਮਾਹਓ = ਉਮਾਹ, ਚਾਉ।

SikhNet (Spanish)encontrándose con mi Esposo, mis amigos cantan extasiados.

ਸਾਜਨ ਰਹੰਸੇ ਦੁਸਟ ਵਿਆਪੇ; ਸਾਚੁ ਜਪਿ ਸਚੁ ਲਾਹਓ ॥

saajan rahanse dusatt viaape; saach jap sach laaho |

Sant Singh KhalsaMy friends are happy, and my enemies are unhappy; meditating on the True Lord, the true profit is obtained.
Manmohan SinghThe friends are happy and the enemies unhappy. By meditating in the True One, true profit is gained,
Manmohan Singh (Punjabi)ਮਿਤ੍ਰ ਖੁਸ਼ ਹਨ ਅਤੇ ਵੈਰੀ ਨਾਖੁਸ਼। ਸਤਿਪੁਰਖ ਦਾ ਸਿਮਰਨ ਕਰਨ ਦੁਆਰਾ ਸੱਚਾ ਨਫ਼ਾ ਪ੍ਰਾਪਤ ਹੁੰਦਾ ਹੈ।
Fareedkot Teekaਮੁਝ ਉਤਸਾਹਤ ਕਉ ਦੇਖ ਕਰ ਦੈਵੀ ਸੰਪਤੀ ਕੇ ਗੁਣ ਰੂਪ ਮਿਤ੍ਰ ਅਨੰਦ ਭਏ, ਭਾਵ ਅਧਿਕ ਹੂਏ ਔਰ ਕਾਮਾਦੀ ਜੋ ਦੁਸਟ ਵਿਕਾਰ ਥੇ, ਸੋ ਵਿਪਤਾ ਕੋ (ਵਿਆਪੇ) ਪ੍ਰਾਪਤਿ ਭਏ, ਭਾਵ ਸੇ ਨਾਸ ਹੂਏ। ਸਚਾ ਨਾਮ ਜਪ ਕਰ ਮੁਝ ਕੋ ਸੱਚ ਕਾ ਹੀ ਲਾਭ ਹੂਆ ਹੈ॥
Prof. Sahib Singhਉਸ ਦੇ ਅੰਦਰ ਭਲੇ ਗੁਣ ਪ੍ਰਫੁਲਤ ਹੁੰਦੇ ਹਨ, ਦੁਸ਼ਟ-ਵਿਕਾਰ ਦਬਾ ਹੇਠ ਆ ਜਾਂਦੇ ਹਨ। ਸਦਾ-ਥਿਰ ਨਾਮ ਜਪ ਜਪ ਕੇ ਉਸ ਨੂੰ ਅਟੱਲ ਆਤਮਕ ਜੀਵਨ ਦਾ ਲਾਭ ਮਿਲ ਜਾਂਦਾ ਹੈ।

ਪਦ ਅਰਥ ਰਹੰਸੇ = ਖ਼ੁਸ਼ ਹੋਏ। ਵਿਆਪੇ = ਦਬਾਏ ਗਏ, ਦੁਖੀ ਹੋਏ। ਲਾਹਓ = ਲਾਭ।

SikhNet (Spanish)Cantando la Melodía Nupcial, estoy imbuido en el Amor del Señor, y en mi mente se ha generado Alegría.

ਕਰ ਜੋੜਿ. ਸਾ ਧਨ ਕਰੈ ਬਿਨਤੀ; ਰੈਣਿ ਦਿਨੁ ਰਸਿ ਭਿੰਨੀਆ ॥

kar jorr. saa dhan karai binatee; rain din ras bhineea |

Sant Singh KhalsaWith her palms pressed together, the soul-bride prays, that she may remain immersed in the Love of her Lord, night and day.
Manmohan SinghWith clasped hands, the wife prays that night and say she may remain immersed in her Lord's love.
Manmohan Singh (Punjabi)ਹੱਥ ਬੰਨ੍ਹ ਕੇ ਪਤਨੀ ਬੇਨਤੀ ਕਰਦੀ ਹੈ ਕਿ ਰਾਤ ਦਿਨ ਉਹ ਆਪਣੇ ਸੁਆਮੀ ਦੇ ਸਨੇਹ ਅੰਦਰ ਗੱਚ ਰਹੇ।
Fareedkot Teekaਮੈਂ ਇਸਤ੍ਰੀ ਜੋ ਹਾਥ ਜੋੜ ਕਰ ਬੇਨਤੀ ਕਰਤੀ ਥੀ ਸੋ ਅਬ ਤਿਸ ਕੇ ਅਨੰਦ ਮੇਂ ਦਿਨੇ ਰਾਤੀ ਭਿੰਨੀ ਹੂੰ॥
Prof. Sahib Singhਉਹ ਜੀਵ-ਇਸਤ੍ਰੀ ਦਿਨ-ਰਾਤ ਪ੍ਰਭੂ ਦੇ ਪਿਆਰ-ਰਸ ਵਿਚ ਭਿੱਜੀ ਹੋਈ ਹੱਥ ਜੋੜ ਕੇ ਪ੍ਰਭੂ-ਪਤੀ ਦੇ ਦਰ ਤੇ ਅਰਦਾਸਾਂ ਕਰਦੀ ਰਹਿੰਦੀ ਹੈ।

ਪਦ ਅਰਥ ਕਰ = ਹੱਥ {ਬਹੁ-ਵਚਨ}। ਰਸਿ = ਰਸ ਵਿਚ, ਅਨੰਦ ਵਿਚ।

SikhNet (Spanish)Mis amigos se regocijaron conmigo y mis enemigos fueron derrotados; habitando en el Señor, coseché el Fruto de la Verdad. Con las palmas juntas, la Esposa reza, perdida en el Amor del Señor.

ਨਾਨਕ. ਪਿਰੁ ਧਨ ਕਰਹਿ ਰਲੀਆ; ਇਛ ਮੇਰੀ ਪੁੰਨੀਆ ॥੪॥੧॥

naanak. pir dhan kareh raleea; ichh meree puneea |4|1|

Sant Singh KhalsaO Nanak, the Husband Lord and the soul-bride revel together; my desires are fulfilled. ||4||1||
Manmohan SinghNanak my desire is fulfilled now the Beloved and His consort revel together.
Manmohan Singh (Punjabi)ਨਾਨਕ, ਮੇਰੀ ਕਾਮਨਾ ਪੂਰੀ ਹੋ ਗਈ ਹੈ ਅਤੇ ਹੁਣ ਪ੍ਰੀਤਮ ਅਤੇ ਉਸ ਦੀ ਪਤਨੀ ਮਿਲ ਕੇ ਮੌਜਾ ਮਾਣਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਇਸਤ੍ਰੀ ਪਤੀ ਪਰਮੇਸ੍ਵਰ ਸਾਥ ਮਿਲ ਕਰ ਕੇ (ਰਲੀਆ) ਖੁਸੀਆਂ ਕਰ ਰਹੀ ਹੂੰ। ਕਿਉਂਕਿ ਪਤੀ ਮਿਲਾਪ ਕੀ ਇੱਛਾ ਮੇਰੀ ਪੂਰਨ ਭਈ ਹੈ॥੪॥੧॥☬ਪਰਮੇਸੁਰ ਪਤੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ-ਪਤੀ ਤੇ ਉਹ ਜੀਵ-ਇਸਤ੍ਰੀ (ਜੀਵ-ਇਸਤ੍ਰੀ ਦੀ ਹਿਰਦੇ-ਸੇਜ ਉਤੇ) ਮਿਲ ਕੇ ਆਤਮਕ ਆਨੰਦ ਮਾਣਦੇ ਹਨ। ਹੇ ਸਹੇਲੀਹੋ! ਮੇਰੀ ਮਨੋ-ਕਾਮਨਾ ਪੂਰੀ ਹੋ ਗਈ ਹੈ (ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਆ ਵਸਿਆ ਹੈ) ॥੪॥੧॥

ਪਦ ਅਰਥ ਰਲੀਆਂ = ਖ਼ੁਸ਼ੀਆਂ, ਮੌਜਾਂ ॥੪॥

SikhNet (Spanish)Oh Señor, mi deseo está satisfecho, y me regocijo Contigo en Alegría. (4-1)
Answers quote the Granth verbatim with Ang citations. AI commentary is not Gurbani and not a religious ruling.