ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਭੈ ਕਉ. ਭਉ ਪੜਿਆ; ਸਿਮਰਤ ਹਰਿ ਨਾਮ ॥
bhai kau. bhau parriaa; simarat har naam |
Sant Singh KhalsaFear itself becomes afraid, when the mortal remembers the Lord's Name in meditation.
Manmohan SinghContemplating the Lord's Name, man's fear becomes afraid of him.
Manmohan Singh (Punjabi)ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਡਰ ਉਸ ਪਾਸੋ ਡਰਨ ਲਗ ਜਾਂਦਾ ਹੈ।
Fareedkot Teekaਹਰੀ ਨਾਮ ਕੇ ਸਿਮਰਨੇ ਕਰ ਜੋ ਭ੍ਯ ਵਸਤ ਹੈ ਤਿਸ ਕੋ ਭੀ ਡਰ ਹੋ ਜਾਤਾ ਭ੍ਯਾ, ਭਾਵ ਹਰੀ ਜਾਪਕ ਸੇ ਭ੍ਯ ਦੂਰ ਹੋ ਗਿਆ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਡਰ ਨੂੰ ਭੀ ਡਰ ਪੈ ਜਾਂਦਾ ਹੈ (ਡਰ ਸਿਮਰਨ ਕਰਨ ਵਾਲੇ ਦੇ ਨੇੜੇ ਨਹੀਂ ਜਾਂਦਾ)।ਪਦ ਅਰਥ ਭੈ ਕਉ = ਡਰ ਨੂੰ {ਸੰਬੰਧਕ ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਜਾਂਦਾ ਹੈ}। ਪੜਿਆ = ਪੈ ਗਿਆ। ਸਿਮਰਤ = ਸਿਮਰਦਿਆਂ।
SikhNet (Spanish)El mismo miedo se trauma si uno medita en el Naam, el Nombre del Señor,
ਸਗਲ ਬਿਆਧਿ ਮਿਟੀ. ਤ੍ਰਿਹੁ ਗੁਣ ਕੀ; ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥
sagal biaadh mittee. trihu gun kee; daas ke hoe pooran kaam |1| rahaau |
Sant Singh KhalsaAll the diseases of the three gunas - the three qualities - are cured, and tasks of the Lord's slaves are perfectly accomplished. ||1||Pause||
Manmohan SinghAll the diseases of the three qualities are cured and the Lord's slaves tasks are accomplished. Pause.
Manmohan Singh (Punjabi)ਤਿੰਨਾ ਲਛਣਾ ਦੀਆਂ ਸਾਰੀਆਂ ਬੀਮਾਰੀਆ ਦੂਰ ਹੋ ਗਈਆਂ ਹਨ ਅਤੇ ਸਾਈਂ ਦੇ ਗੋਲੇ ਦੇ ਸਾਰੇ ਕਾਰਜ ਸੰਪੂਰਨ ਹੋ ਗਹੇ ਹਨ। ਠਹਿਰਾਉ।
Fareedkot Teekaਤ੍ਰਿਗੁਣੀ ਮਾਯਾ ਕੀ ਬਿਆਧੀ ਸਭ ਮਿਟੀ ਹੈ ਔਰ ਨਾਮ ਕੇ ਜਾਪ ਕਰ ਦਾਸ ਕੇ ਸੰਪੂਰਨ ਕਾਰਜ ਫਤੇ ਹੋ ਗਏ ਹੈਂ॥੧॥ ਰਹਾਉ ॥
Prof. Sahib Singhਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ ਪੈਦਾ ਹੋਣ ਵਾਲੀ ਹਰੇਕ ਬੀਮਾਰੀ (ਭਗਤ ਜਨ ਦੇ ਅੰਦਰੋਂ) ਦੂਰ ਹੋ ਜਾਂਦੀ ਹੈ। ਪ੍ਰਭੂ ਦੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹਦੇ ਰਹਿੰਦੇ ਹਨ ॥੧॥ ਰਹਾਉ ॥ਪਦ ਅਰਥ ਸਗਲ ਬਿਆਧਿ = ਹਰੇਕ ਕਿਸਮ ਦੀ ਬੀਮਾਰੀ। ਤ੍ਰਿਹੁ ਗੁਣ ਕੀ = ਮਾਇਆ ਦੇ ਤਿੰਨਾਂ ਹੀ ਗੁਣਾਂ ਤੋਂ ਪੈਦਾ ਹੋਣ ਵਾਲੀ। ਕਾਮ = ਕੰਮ ॥੧॥ ਰਹਾਉ ॥
SikhNet (Spanish)pues así uno se libera de las aflicciones de las Tres Modalidades y entra en el Estado de Plenitud. (1-Pausa)
ਹਰਿ ਕੇ ਲੋਕ. ਸਦਾ ਗੁਣ ਗਾਵਹਿ; ਤਿਨ ਕਉ ਮਿਲਿਆ ਪੂਰਨ ਧਾਮ ॥
har ke lok. sadaa gun gaaveh; tin kau miliaa pooran dhaam |
Sant Singh KhalsaThe people of the Lord always sing His Glorious Praises; they attain His Perfect Mansion.
Manmohan SinghGod's men ever hymn God's praise and they attain unto His perfect mansion.
Manmohan Singh (Punjabi)ਵਾਹਿਗੁਰੂ ਦੇ ਬੰਦੇ ਹਮੇਸ਼ਾਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ ਅਤੇ ਉਹ ਉਸ ਦੇ ਪੂਰੇ ਮੰਦਰ ਨੂੰ ਪਾ ਲੈਂਦੇ ਹਨ।
Fareedkot Teekaਹਰੀ ਕੇ ਲੋਕ ਸੰਤ ਜਨ ਸਦੀਵ ਵਾਹਿਗੁਰੂ ਕੇ ਗੁਣੋ ਕੋ ਗਾਵਤੇ ਹੈਂ ਔਰ ਤਿਨ ਕੋ ਪੂਰਨ (ਧਾਮ) ਪ੍ਰਕਾਸ ਰੂਪ ਸੋਈ ਵਾਹਿਗੁਰੂ ਮਿਲਾ ਹੈ ਜਿਸ ਕੇ ਗੁਣਾ ਕੋ ਗਾਵਤੇ ਹੈਂ॥
Prof. Sahib Singhਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਨੂੰ ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਦਾ ਟਿਕਾਣਾ ਮਿਲਿਆ ਰਹਿੰਦਾ ਹੈ।ਪਦ ਅਰਥ ਗਾਵਹਿ = ਗਾਂਦੇ ਹਨ {ਬਹੁ-ਵਚਨ}। ਪੂਰਨ ਧਾਮ = ਸਰਬ-ਵਿਆਪਕ ਪ੍ਰਭੂ ਦੇ ਚਰਨਾਂ ਦਾ ਟਿਕਾਣਾ। ਧਾਮ = ਘਰ, ਟਿਕਾਣਾ।
SikhNet (Spanish)Los Sirvientes del Señor cantan siempre Sus Alabanzas, pues logran llegar hasta el Recinto Perfecto de Dios.
ਜਨ ਕਾ ਦਰਸੁ ਬਾਂਛੈ. ਦਿਨ ਰਾਤੀ; ਹੋਇ ਪੁਨੀਤ ਧਰਮ ਰਾਇ ਜਾਮ ॥੧॥
jan kaa daras baanchhai. din raatee; hoe puneet dharam raae jaam |1|
Sant Singh KhalsaEven the Righteous Judge of Dharma and the Messenger of Death yearn, day and night, to be sanctified by the Blessed Vision of the Lord's humble servant. ||1||
Manmohan SinghEven the Righteous Judge and the Yama, to be sanctified, day and night long for the vision of the Lord's slave.
Manmohan Singh (Punjabi)ਧਰਮ ਰਾਜਾ ਅਤੇ ਯਮ ਭੀ ਪ੍ਰਭੂ ਦੇ ਗੋਲੇ ਦੇ ਦਰਸ਼ਨ ਨੂੰ ਪਵਿਤਰ ਹੋਣ ਲਹੀ ਦਿਹੁੰ ਅਤੇ ਰੈਣ ਲੋਚਦੇ ਹਨ।
Fareedkot Teekaਤਿਨ ਜਨੋਂ ਕਾ ਦਰਸਨੁ ਧਰਮਰਾਇ ਦਿਨ ਰਾਤ ਔਰ (ਜਾਮ) ਪਹਰ, ਭਾਵ ਆਠੋਂ ਪਹਰ ਪਵਿਤ੍ਰ ਹੋਣੇ ਵਾਸਤੇ ਚਾਹੁਤਾ ਹੈ॥੧॥
Prof. Sahib Singhਧਰਮਰਾਜ ਜਮਰਾਜ ਭੀ ਦਿਨ ਰਾਤ ਪਰਮਾਤਮਾ ਦੇ ਭਗਤ ਦਾ ਦਰਸਨ ਕਰਨਾ ਲੋੜਦਾ ਹੈ (ਕਿਉਂਕਿ ਉਸ ਦਰਸਨ ਨਾਲ ਉਹ) ਪਵਿੱਤਰ ਹੋ ਸਕਦਾ ਹੈ ॥੧॥ਪਦ ਅਰਥ ਬਾਂਛੈ = ਲੋੜਦਾ ਹੈ, ਚਾਹੁੰਦਾ ਹੈ {ਇਕ-ਵਚਨ}। ਪੁਨੀਤ = ਪਵਿੱਤਰ। ਜਾਮ = ਜਮਰਾਜ ॥੧॥
SikhNet (Spanish)Aun Yama, el emisario de la muerte, el Dharamaraya busca tener Su Visión, tal es Su Gloria. (1)
ਕਾਮ ਕ੍ਰੋਧ ਲੋਭ ਮਦ ਨਿੰਦਾ; ਸਾਧਸੰਗਿ ਮਿਟਿਆ ਅਭਿਮਾਨ ॥
kaam krodh lobh mad nindaa; saadhasang mittiaa abhimaan |
Sant Singh KhalsaSexual desire, anger, intoxication, egotism, slander and egotistical pride are eradicted in the Saadh Sangat, the Company of the Holy.
Manmohan SinghIn the saints society, lust, wrath, avarice, ego, slander and self-conceit are effaced.
Manmohan Singh (Punjabi)ਸਤਿਸੰਗਤ ਅੰਦਰ ਕਾਮ ਚੇਸ਼ਟਾ, ਗੁੱਸਾ, ਲਾਲਚ, ਹੰਕਾਰ, ਬਦਖੋਈ ਅਤੇ ਸਵੈ-ਹੰਗਤਾ ਮਿਟ ਜਾਂਦੀਆਂ ਹਨ।
Fareedkot Teekaਕਾਮ, ਕ੍ਰੋਧ, ਲੋਭ, ਮੋਹ ਔ ਨਿੰਦਾ ਬਿਕਾਰ ਨਿਬ੍ਰਤ ਹੋ ਕਰ ਪੁਨਹ ਸਤਿਸੰਗ ਕਰਨੇ ਕਰ ਅਭਿਮਾਨ ਭੀ (ਮਿਟਿਆ) ਦੂਰ ਹੂਆ ਹੈ॥
Prof. Sahib Singhਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ (ਹਰੇਕ ਵਿਕਾਰ ਮਨੁੱਖ ਦੇ ਅੰਦਰੋਂ) ਖ਼ਤਮ ਹੋ ਜਾਂਦਾ ਹੈ।ਪਦ ਅਰਥ ਮਦ = ਮਸਤੀ, ਮੋਹ। ਸਾਧ ਸੰਗਿ = ਸਾਧ ਸੰਗਤ ਵਿਚ।
SikhNet (Spanish)En la Saad Sangat, la Sociedad de los Santos, uno se libera de la lujuria, el enojo, la avaricia, el orgullo y la calumnia.
ਐਸੇ ਸੰਤ ਭੇਟਹਿ. ਵਡਭਾਗੀ; ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥
aise sant bhetteh. vaddabhaagee; naanak tin kai sad kurabaan |2|39|52|
Sant Singh KhalsaBy great good fortune, such Saints are met. Nanak is forever a sacrifice to them. ||2||39||52||
Manmohan SinghThrough the greatest good fortune, such saints are met. Nanak is ever a sacrifice unto them.
Manmohan Singh (Punjabi)ਪਰਮ ਚੰਗੇ ਨਸੀਬਾ ਰਾਹੀਂ ਇਹੋ ਜਿਹੇ ਸਾਧੂ ਮਿਲਦੇ ਹਨ। ਨਾਨਕ ਉਹਨਾਂ ਉਤੋਂ ਹਮੇਸ਼ਾਂ ਹੀ ਘੋਲੀ ਜਾਂਦਾ ਹੈ।
Fareedkot Teekaਐਸੇ ਸੰਤ ਵੱਡੇ ਭਾਗੋਂ ਕਰ ਮਿਲਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਨ ਸੰਤੋਂ ਕੇ ਸਦੀਵ ਬਲਿਹਾਰਨੇ ਜਾਤੇ ਹੈਂ॥੨॥੩੯॥੫੨॥☬ਨਿਗੁਰੇ ਸਾਕਤੋਂ ਕੀ ਕਿਰਿਆ ਕੀ ਨਿਖੇਧੀ ਕਰਤੇ ਹੂਏ ਕਹਤੇ ਹੈਂ:
Prof. Sahib Singhਪਰ ਇਹੋ ਜਿਹੇ ਸੰਤ ਜਨ ਵੱਡੇ ਭਾਗਾਂ ਨਾਲ ਹੀ ਮਿਲਦੇ ਹਨ। ਹੇ ਨਾਨਕ! ਮੈਂ ਉਹਨਾਂ ਸੰਤ ਜਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥੩੯॥੫੨॥ਪਦ ਅਰਥ ਭੇਟਹਿ = ਮਿਲਦੇ ਹਨ {ਬਹੁ-ਵਚਨ}। ਤਿਨ ਕੈ = ਉਹਨਾਂ ਤੋਂ। ਸਦ = ਸਦਾ ॥੨॥੩੯॥੫੨॥
SikhNet (Spanish)Es en verdad por una Gran Fortuna que uno se encuentra con tales Santos, oh Nanak ofrece su ser en sacrificio a ellos. (2-39-52)