ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜੀਵ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਪੰਚ. ਮਜਮੀ; ਜੋ ਪੰਚਨ. ਰਾਖੈ ॥
panch. majamee; jo panchan. raakhai |
Sant Singh KhalsaOne who harbors the five thieves, becomes the embodiment of these five.
Manmohan SinghHe, who harbours the five demons, himself becomes the embodiment of these five.
Manmohan Singh (Punjabi)ਜੋ ਪੰਜਾਂ ਭੂਤਨਿਆਂ ਨੂੰ ਪਨਾਹ ਦਿੰਦਾ ਹੈ, ਉਹ ਖੁਦ ਇਨ੍ਹਾਂ ਪੰਜਾਂ ਦਾ ਸਰੂਪ ਹੋ ਜਾਂਦਾ ਹੈ।
Fareedkot Teekaਸੋ (ਪੰਚ ਮਜਮੀ) ਪੰਜ ਪੀਰੀਆਂ ਹੈ, ਜੋ (ਪੰਚਨ) ਪੰਚੋਂ ਕਾਮਾਦਿਕੋਂ ਕੋ ਨਹੀਂ ਰਾਖਤਾ ਹੈ, ਭਾਵ ਰੋਕਤਾ ਨਹੀਂ ਹੈ॥
Prof. Sahib Singhਉਹ ਮਨੁੱਖ (ਅਸਲ ਵਿਚ ਕਾਮਾਦਿਕ) ਪੰਜ ਪੀਰਾਂ ਦਾ ਉਪਾਸਕ ਹੁੰਦਾ ਹੈ ਕਿਉਂਕਿ ਉਹ ਇਹਨਾਂ ਪੰਜਾਂ ਨੂੰ (ਆਪਣੇ ਹਿਰਦੇ ਵਿਚ) ਸਾਂਭੀ ਰੱਖਦਾ ਹੈ,ਪਦ ਅਰਥ ਪੰਚ ਮਜਮੀ = ਪੰਜ ਪੀਰਾਂ ਦਾ ਉਪਾਸਕ, ਕਾਮਾਦਿਕ ਪੰਜ ਪੀਰਾਂ ਦਾ ਉਪਾਸਕ। ਪੰਚਨ = ਕਾਮਾਦਿਕ ਪੰਜਾਂ ਨੂੰ।
SikhNet (Spanish)Aquél que se apega a sus cinco pasiones,
ਮਿਥਿਆ ਰਸਨਾ; ਨਿਤ ਉਠਿ ਭਾਖੈ ॥
mithiaa rasanaa; nit utth bhaakhai |
Sant Singh KhalsaHe gets up each day and tells lies.
Manmohan SinghArising daily, he utters falsehood with his tongue.
Manmohan Singh (Punjabi)ਨਿਤਾਪ੍ਰਤੀ ਉਠ ਕੇਉਹ ਆਪਣੀ ਜੀਭ ਨਾਲ ਝੂਠ ਬੋਲਦਾ ਹੈ।
Fareedkot Teekaਰਸਨਾ ਕਰ ਕੇ ਨਿਤਾਪ੍ਰਤਿ ਉਠ ਕਰ ਝੂਠ ਬੋਲਤਾ ਹੈ॥
Prof. Sahib Singhਤੇ ਸਦਾ ਗਿਣ-ਮਿਥ ਕੇ ਆਪਣੀ ਜੀਭ ਨਾਲ ਝੂਠ ਬੋਲਦਾ ਰਹਿੰਦਾ ਹੈਪਦ ਅਰਥ ਮਿਥਿਆ = ਝੂਠ। ਰਸਨਾ = ਜੀਭ (ਨਾਲ)। ਉਠਿ = ਉੱਠ ਕੇ। ਨਿਤ ਉਠਿ = ਸਦਾ ਹੀ, ਹਰ ਰੋਜ਼। ਭਾਖੈ = ਬੋਲਦਾ ਹੈ।
SikhNet (Spanish)se convierte en la encarnación de aquéllas, sí, aquél que con sus labios pronuncia falsedades
ਚਕ੍ਰ ਬਣਾਇ; ਕਰੈ ਪਾਖੰਡ ॥
chakr banaae; karai paakhandd |
Sant Singh KhalsaHe applies ceremonial religious marks to his body, but practices hypocrisy.
Manmohan SinghMaking religious marks on his body, he practises hypocrisy.
Manmohan Singh (Punjabi)ਆਪਣੀ ਦੇਹਿ ਤੇ ਧਾਰਮਕ ਚਿੰਨ੍ਹ ਬਣਾ ਕੇ ਉਹ ਦੰਭ ਕਮਾਉਂਦਾ ਹੈ।
Fareedkot Teekaਤਿਲਕ ਵਾ ਹੋਰੁ ਗਨੇਸ ਆਦਕ ਚੱਕਰੋਂ ਕੋ ਬਨਾਇ ਕਰ ਪਖੰਡ ਕਰਤਾ ਹੈ॥
Prof. Sahib Singh(ਨਾਮ-ਸਿਮਰਨ ਛੱਡ ਕੇ ਜਿਹੜਾ ਮਨੁੱਖ ਆਪਣੇ ਸਰੀਰ ਉੱਤੇ) ਗਣੇਸ਼ ਆਦਿਕ ਦਾ ਨਿਸ਼ਾਨ ਬਣਾ ਕੇ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ,ਪਦ ਅਰਥ ਚਕ੍ਰ = ਗਣੇਸ਼ ਆਦਿਕ ਦੇ ਨਿਸ਼ਾਨ। ਪਾਖੰਡ = ਧਰਮੀ ਹੋਣ ਦਾ ਵਿਖਾਵਾ।
SikhNet (Spanish)y unge con marcas su frente,
ਝੁਰਿ ਝੁਰਿ ਪਚੈ; ਜੈਸੇ ਤ੍ਰਿਅ ਰੰਡ ॥੧॥
jhur jhur pachai; jaise tria randd |1|
Sant Singh KhalsaHe wastes away in sadness and pain, like a lonely widow. ||1||
Manmohan SinghRepining and repenting, he putrefies like a widowed woman.
Manmohan Singh (Punjabi)ਪਛਤਾਉਂਦਾ ਅਤੇ ਝੁਰਦਾ ਹੋਹਿਆ ਉਹ ਵਿਧਵਾ ਤ੍ਰੀਮਤ ਦੀ ਤਰ੍ਹਾਂ ਗਲ ਸੜ ਜਾਂਦਾ ਹੈ।
Fareedkot Teekaਸੋ ਰੰਡੀ ਇਸਤ੍ਰੀ ਵਤ ਝੂਠ ਕਰ ਜਲਤਾ ਹੈ, ਭਾਵ ਜਿਸ ਤਰਾਂ ਬਿਧਵਾ ਇਸਤ੍ਰੀ ਕੋ ਪਤੀ ਕਾ ਸੁਖ ਨਹੀਂ ਮਿਲਤਾ ਵੈਸੇ ਹੀ ਸਾਕਤ ਕੋ ਭੀ ਸ੍ਵਰੂਪ ਸੁਖ ਨਹੀਂ ਹੋਤਾ ਹੈ॥੧॥
Prof. Sahib Singhਉਹ (ਅਸਲ ਵਿਚ) ਅੰਦਰੇ ਅੰਦਰ ਮਾਇਆ ਦੀ ਖ਼ਾਤਰ ਤਰਲੈ ਲੈ ਲੈ ਕੇ ਸੜਦਾ ਰਹਿੰਦਾ ਹੈ, ਜਿਵੇਂ ਵਿਧਵਾ ਇਸਤ੍ਰੀ (ਪਤੀ ਤੋਂ ਬਿਨਾ ਸਦਾ ਦੁਖੀ ਰਹਿੰਦੀ ਹੈ) ॥੧॥ਪਦ ਅਰਥ ਝੁਰਿ ਝੁਰਿ = ਮਾਇਆ ਦੀ ਖ਼ਾਤਰ ਤਰਲੇ ਲੈ ਲੈ ਕੇ। ਪਚੈ = ਅੰਦਰੇ ਅੰਦਰ ਸੜਦਾ ਹੈ। ਤ੍ਰਿਆ ਰੰਡ = ਵਿਧਵਾ ਇਸਤ੍ਰੀ, ਰੰਡੀ ਜ਼ਨਾਨੀ ॥੧॥
SikhNet (Spanish)desperdicia en vano su vida así como la viuda vive con el corazón lleno de tristeza. (1)
ਹਰਿ ਕੇ ਨਾਮ ਬਿਨਾ; ਸਭ ਝੂਠੁ ॥
har ke naam binaa; sabh jhootth |
Sant Singh KhalsaWithout the Name of the Lord, everything is false.
Manmohan SinghAll is false without the Lord's Name.
Manmohan Singh (Punjabi)ਰੱਬ ਦੇ ਨਾਮ ਦੇ ਬਗੈਰ ਸਾਰਾ ਕੁਛ ਕੁੜ ਹੈ।
Fareedkot Teekaਪਰਮੇਸ੍ਵਰ ਕੇ ਨਾਮ ਸੇ ਬਿਨਾਂ ਜਿਤਨੇ ਕਰਮ ਦਿਖਾਵੇ ਮਾਤ੍ਰ ਹੈਂ, ਸੋ ਸਭ ਬ੍ਯਰਥ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਹੋਰ) ਸਾਰੀ (ਵਿਖਾਵੇ ਵਾਲੀ ਧਾਰਮਿਕ ਕ੍ਰਿਆ) ਝੂਠਾ ਉੱਦਮ ਹੈ।ਪਦ ਅਰਥ ਸਭ = ਸਾਰੀ (ਵਿਖਾਵੇ ਵਾਲੀ ਧਾਰਮਿਕ ਕ੍ਰਿਆ)।
SikhNet (Spanish)Todo es falso menos el Naam, el Nombre del Señor, sin el Guru Perfecto, uno no se libera,
ਬਿਨੁ ਗੁਰ ਪੂਰੇ. ਮੁਕਤਿ, ਨ ਪਾਈਐ; ਸਾਚੀ ਦਰਗਹਿ. ਸਾਕਤ ਮੂਠੁ ॥੧॥ ਰਹਾਉ ॥
bin gur poore. mukat, na paaeeai; saachee darageh. saakat mootth |1| rahaau |
Sant Singh KhalsaWithout the Perfect Guru, liberation is not obtained. In the Court of the True Lord, the faithless cynic is plundered. ||1||Pause||
Manmohan SinghSave the Perfect Guru, salvation is obtained not and in the True court, the mammon-worshipper is plundered. Pause.
Manmohan Singh (Punjabi)ਪੂਰਨ ਗੁਰਾਂ ਦੇ ਬਾਝੋਂ ਮੋਖਸ਼ ਪਰਾਪਤ ਨਹੀਂ ਹੁੰਦੀ ਅਤੇ ਸੱਚੇ ਦਰਬਾਰ ਅੰਦਰ ਮਾਇਆ ਦਾ ਪੁਜਾਰੀ ਲੁਟਿਆ ਪੁਟਿਆ ਜਾਂਦਾ ਹੈ। ਠਹਿਰਾਉ।
Fareedkot Teekaਪੂਰੇ ਗੁਰੋਂ ਸੇ ਬਿਨਾਂ ਮੁਕਤ ਕੀ ਪ੍ਰਾਪਤਿ ਨਹੀਂ ਹੋਤੀ। ਸਾਚੀ ਦਰਗਾਹ ਵਿਖੇ (ਸਾਕਤ) ਨਿਗੁਰਾ (ਮੂਠ) ਲੁਟਾ ਜਾਤਾ ਹੈ॥੧॥ ਰਹਾਉ ॥
Prof. Sahib Singhਪੂਰੇ ਗੁਰੂ ਦੀ ਸਰਣ ਪੈਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ। ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਠੱਗੀ ਦਾ ਪਾਜ ਚੱਲ ਨਹੀਂ ਸਕਦਾ ॥੧॥ ਰਹਾਉ ॥ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਸਾਚੀ ਦਰਗਹਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ। ਸਾਕਤ ਮੁਠੂ = ਸਾਕਤਾਂ ਦਾ ਪਾਜ, ਸਾਕਤਾਂ ਦਾ ਠੱਗੀ ਦਾ ਪਾਜ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦੀ ਠੱਗੀ-ਠੋਰੀ ॥੧॥ ਰਹਾਉ ॥
SikhNet (Spanish)si, el que da alabanza a Maya es conducido a enfrentar la consecuencia de sus acciones, en la Corte del Señor. (1-Pausa)
ਸੋਈ ਕੁਚੀਲੁ; ਕੁਦਰਤਿ. ਨਹੀ ਜਾਨੈ ॥
soee kucheel; kudarat. nahee jaanai |
Sant Singh KhalsaOne who does not know the Lord's Creative Power is polluted.
Manmohan SinghHe alone is filthy, who realises no the Lord's Omnipotence.
Manmohan Singh (Punjabi)ਕੇਵਲ ਉਹ ਹੀ ਮਲੀਨ ਹੈ ਜੋ ਪ੍ਰਭੂ ਦੀ ਅਪਾਰ ਸ਼ਕਤੀ ਨੂੰ ਅਨੁਭਵ ਨਹੀਂ ਕਰਦਾ।
Fareedkot Teekaਸੋਈ ਪੁਰਸ (ਕੁਚੀਲੁ) ਮੈਲਾ ਹੈ, ਜੋ (ਕੁਦਰਤਿ) ਵਾਹਿਗੁਰੂ ਕੋ ਨਹੀਂ ਜਾਨਤਾ ਹੈ॥
Prof. Sahib Singhਅਸਲ ਵਿਚ ਉਹੀ ਮਨੁੱਖ ਗੰਦੀ ਰਹਿਣੀ ਵਾਲਾ ਹੈ ਜਿਹੜਾ ਇਸ ਸਾਰੀ ਰਚਨਾ ਵਿਚ (ਇਸ ਦੇ ਕਰਤਾਰ ਸਿਰਜਣਹਾਰ ਨੂੰ ਵੱਸਦਾ) ਨਹੀਂ ਪਛਾਣ ਸਕਦਾ।ਪਦ ਅਰਥ ਸੋਈ = ਉਹੀ ਮਨੁੱਖ। ਕੁਚੀਲੁ = ਗੰਦੀ ਰਹਿਣੀ ਵਾਲਾ। ਜਾਨੈ = ਪਛਾਣਦਾ।
SikhNet (Spanish)Con su ser manchado vive el que no conoce el Poder del Señor,
ਲੀਪਿਐ ਥਾਇ; ਨ ਸੁਚਿ, ਹਰਿ ਮਾਨੈ ॥
leepiai thaae; na such, har maanai |
Sant Singh KhalsaRitualistically plastering one's kitchen square does not make it pure in the Eyes of the Lord.
Manmohan SinghThe plastered place, the Lord deems not pure.
Manmohan Singh (Punjabi)ਲੇਪੇ ਹੋਏ ਥਾਂ ਨੂੰ ਪ੍ਰਭੂ ਪਵਿੱਤਰ ਨਹੀਂ ਮੰਨਦਾ।
Fareedkot Teekaਲੀਪਾ ਹੂਆ ਥਾਉਂ ਵੇਖ ਕੇ ਹਰੀ (ਸੁਚਿ) ਪਵਿਤ੍ਰਤਾ ਨਹੀਂ ਮਾਨਤਾ ਹੈ॥
Prof. Sahib Singhਜੇ ਬਾਹਰਲਾ ਚੌਕਾ ਲਿਪਿਆ ਜਾਏ (ਤਾਂ ਉਸ ਬਾਹਰਲੀ ਸੁੱਚ ਨੂੰ) ਪਰਮਾਤਮਾ ਸੁੱਚ ਨਹੀਂ ਸਮਝਦਾ।ਪਦ ਅਰਥ ਲੀਪਿਐ ਥਾਇ = ਜੇ ਚੌਂਕਾ ਪੋਚਿਆ ਜਾਏ। ਸੁਚਿ = ਪਵਿੱਤ੍ਰਤਾ। ਮਾਨੈ = ਮੰਨਦਾ।
SikhNet (Spanish)pues aún enyesando las paredes de la cocina su ser no se purifica.
ਅੰਤਰੁ ਮੈਲਾ; ਬਾਹਰੁ ਨਿਤ ਧੋਵੈ ॥
antar mailaa; baahar nit dhovai |
Sant Singh KhalsaIf a person is polluted within, he may wash himself everyday on the outside,
Manmohan SinghIf man is filthy from within, and daily washes himself from without;
Manmohan Singh (Punjabi)ਜੇਕਰ ਇਨਸਾਨ ਅੰਦਰੋ ਗੰਦਾ ਹੈ ਅਤੇ ਹਰ ਰੋਜ਼ ਹੀ ਆਪਣੇ ਆਪ ਨੂੰ ਬਾਹਰੋ ਧੋਂਦਾ ਹੈ,
Fareedkot Teekaਜੋ ਅੰਤਰ ਸੇ ਮੈਲਾ ਹੈ ਔਰ ਬਾਹਰ ਸੇ ਨਿਤਾਪ੍ਰਤਿ ਸਰੀਰ ਕੋ ਧੋਵਤਾ ਹੈ॥
Prof. Sahib Singhਜਿਸ ਮਨੁੱਖ ਦਾ ਹਿਰਦਾ ਤਾਂ ਵਿਕਾਰਾਂ ਨਾਲ ਗੰਦਾ ਹੋਇਆ ਪਿਆ ਹੈ, ਪਰ ਉਹ ਆਪਣੇ ਸਰੀਰ ਨੂੰ (ਸੁੱਚ ਦੀ ਖ਼ਾਤਰ) ਸਦਾ ਧੋਂਦਾ ਰਹਿੰਦਾ ਹੈ,ਪਦ ਅਰਥ ਅੰਤਰੁ = ਅੰਦਰਲਾ, ਹਿਰਦਾ। ਬਾਹਰੁ = (ਸਰੀਰ ਦਾ) ਬਾਹਰਲਾ ਪਾਸਾ।
SikhNet (Spanish)Si uno está sucio en el interior y se lava por fuera,
ਸਾਚੀ ਦਰਗਹਿ; ਅਪਨੀ ਪਤਿ ਖੋਵੈ ॥੨॥
saachee darageh; apanee pat khovai |2|
Sant Singh Khalsabut in the Court of the True Lord, he forfeits his honor. ||2||
Manmohan Singhin the True Court, he loses his honour.
Manmohan Singh (Punjabi)ਸਚੇ ਦਰਬਾਰ ਅੰਦਰ ਉਹ ਆਪਣੀ ਇਜ਼ਤ ਗੁਆ ਲੈਂਦਾ ਹੈ।
Fareedkot Teekaਵਹੁ ਪੁਰਸ ਸਾਚੀ ਦਰਗਹਿ ਮੇਂ ਅਪਨੀ ਪਤਿ ਗਵਾਇ ਲੇਤਾ ਹੈ॥੨॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੨॥ਪਦ ਅਰਥ ਪਤਿ = ਇੱਜ਼ਤ ॥੨॥
SikhNet (Spanish)no por eso logra el honor para presentarse ante la Corte de Dios. (2)
ਮਾਇਆ ਕਾਰਣਿ; ਕਰੈ ਉਪਾਉ ॥
maaeaa kaaran; karai upaau |
Sant Singh KhalsaHe works for the sake of Maya,
Manmohan SinghHe makes effort for the sake of riches,
Manmohan Singh (Punjabi)ਉਹ ਧਨ-ਦੌਲਤ ਦੀ ਖਾਤਰ ਉਪਰਾਲਾ ਕਰਦਾ ਹੈ,
Fareedkot Teekaਮਾਯਾ ਕੇ ਵਾਸਤੇ ਜੀਵ ਜਤਨ ਕਰਤਾ ਹੈ॥
Prof. Sahib Singh(ਆਪਣੇ ਧਰਮੀ ਹੋਣ ਦਾ ਵਿਖਾਵਾ ਕਰਨ ਵਾਲਾ ਮਨੁੱਖ ਅੰਦਰੋਂ) ਮਾਇਆ ਇਕੱਠੀ ਕਰਨ ਦੀ ਖ਼ਾਤਰ (ਭੇਖ ਤੇ ਸੁੱਚ ਆਦਿਕ ਦਾ) ਹੀਲਾ ਕਰਦਾ ਹੈ,ਪਦ ਅਰਥ ਕਾਰਣਿ = ਕਮਾਣ ਵਾਸਤੇ। ਉਪਾਉ = ਹੀਲਾ, ਉੱਦਮ।
SikhNet (Spanish)Uno trata incesantemente de lograr más y más Maya,
ਕਬਹਿ. ਨ ਘਾਲੈ; ਸੀਧਾ ਪਾਉ ॥
kabeh. na ghaalai; seedhaa paau |
Sant Singh Khalsabut he never places his feet on the right path.
Manmohan Singhand places not his foot on the right path ever.
Manmohan Singh (Punjabi)ਅਤੇ ਕਦੇ ਭੀ ਠੀਕ ਰਾਹ ਤੇ ਆਪਣਾ ਪੈਰ ਨਹੀਂ ਧਰਦਾ।
Fareedkot Teekaਪਰੰਤੂ ਕਬੀ ਸੀਧਾ ਪੈਰੁ ਨਹੀਂ ਪਾਵਤਾ ਹੈ ਅਰਥਾਤ ਸੁਭ ਕਰਮ ਨਹੀਂ ਕਰਤਾ॥
Prof. Sahib Singhਪਰ (ਪਵਿੱਤਰ ਜੀਵਨ ਵਾਲੇ ਰਸਤੇ ਉਤੇ) ਕਦੇ ਭੀ ਸਿੱਧਾ ਪੈਰ ਨਹੀਂ ਧਰਦਾ।ਪਦ ਅਰਥ ਘਾਲੈ = ਘੱਲਦਾ, ਧਰਦਾ। ਸੀਧਾ ਪਾਉ = ਸਿੱਧਾ ਪੈਰ।
SikhNet (Spanish)tomando cada paso rumbo a la falsedad y a la maldad,
ਜਿਨਿ ਕੀਆ; ਤਿਸੁ ਚੀਤਿ. ਨ ਆਣੈ ॥
jin keea; tis cheet. na aanai |
Sant Singh KhalsaHe never even remembers the One who created him.
Manmohan SinghHe, who created Him; Him he remembers not.
Manmohan Singh (Punjabi)ਜਿਸ ਨੇ ਉਸ ਨੂੰ ਰਚਿਆ ਹੈ, ਉਸ ਨੂੰ ਉਹ ਚੇਤੇ ਨਹੀਂ ਕਰਦਾ।
Fareedkot Teekaਜਿਸ ਪਰਮੇਸ੍ਵਰ ਨੇ ਸੰਸਾਰ ਰਚਿਆ ਹੈ ਤਿਸ ਕੋ ਚਿਤ ਮੇਂ ਨਹੀਂ ਲ੍ਯਾਵਤਾ॥
Prof. Sahib Singhਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦਾ।ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਚੀਤਿ = ਚਿੱਤ ਵਿਚ। ਆਣੈ = ਲਿਆਉਂਦਾ।
SikhNet (Spanish)sin elevar en su mente a Dios, a Quien lo ha creado,
ਕੂੜੀ ਕੂੜੀ; ਮੁਖਹੁ ਵਖਾਣੈ ॥੩॥
koorree koorree; mukhahu vakhaanai |3|
Sant Singh KhalsaHe speaks falsehood, only falsehood, with his mouth. ||3||
Manmohan SinghWith his mouth, he utters falsehood.
Manmohan Singh (Punjabi)ਆਪਣੇ ਮੂੰਹ ਨਾਲ ਨਿਰੋਲ ਝੂਠ ਹੀ ਬਕਦਾ ਹੈ।
Fareedkot Teekaਝੂਠੀ ਝੂਠੀ ਮੁਖ ਸੇ ਠਗੋਂ ਵਤ ਰਾਮ ਰਾਮ ਕਹਤਾ ਹੈ॥੩॥
Prof. Sahib Singh(ਹਾਂ) ਝੂਠ-ਮੂਠ (ਲੋਕਾਂ ਨੂੰ ਠੱਗਣ ਲਈ ਆਪਣੇ) ਮੂੰਹੋਂ (ਰਾਮ ਰਾਮ) ਉਚਾਰਦਾ ਰਹਿੰਦਾ ਹੈ ॥੩॥ਪਦ ਅਰਥ ਕੂੜੀ ਕੂੜੀ = ਝੂਠ-ਮੂਠ। ਮੁਖਹੁ = ਮੂੰਹੋਂ ॥੩॥
SikhNet (Spanish)y todo lo que habla es totalmente falso. (3)
ਜਿਸ ਨੋ ਕਰਮੁ ਕਰੇ ਕਰਤਾਰੁ ॥
jis no karam kare karataar |
Sant Singh KhalsaThat person, unto whom the Creator Lord shows Mercy,
Manmohan SinghHe, to whom the Creator-Lord shows mercy;
Manmohan Singh (Punjabi)ਜਿਸ ਉਤੇ ਸਿਰਜਣਹਾਰ-ਸੁਆਮੀ ਮਿਹਰ ਧਾਰਦਾ ਹੈ:
Fareedkot Teekaਜਿਸ ਕੋ ਪਰਮੇਸ੍ਵਰ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ॥
Prof. Sahib Singhਜਿਸ ਮਨੁੱਖ ਉੱਤੇ ਕਰਤਾਰ-ਸਿਰਜਣਹਾਰ ਮਿਹਰ ਕਰਦਾ ਹੈ,ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਕਰਮੁ = ਬਖ਼ਸ਼ਸ਼।
SikhNet (Spanish)Aquél sobre quien la Gracia del Señor Creador se posa,
ਸਾਧਸੰਗਿ; ਹੋਇ ਤਿਸੁ ਬਿਉਹਾਰੁ ॥
saadhasang; hoe tis biauhaar |
Sant Singh Khalsadeals with the Saadh Sangat, the Company of the Holy.
Manmohan SinghHe deals with the society of saints.
Manmohan Singh (Punjabi)ਉਸ ਦਾ ਸਤਿਸੰਗਤ ਨਾਲ ਮੇਲ ਮਿਲਾਪ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਸਾਥ ਤਿਸ ਪੁਰਸ਼ ਕਾ ਬਿਉਹਾਰ ਹੋਤਾ ਹੈ, ਭਾਵ ਤਿਨੋਂ ਕੇ ਸਾਥ ਮਿਲ ਕਰ ਸਚਾ ਸੌਦਾ ਕਰਤਾ ਹੈ॥
Prof. Sahib Singhਸਾਧ ਸੰਗਤ ਵਿਚ ਉਸ ਮਨੁੱਖ ਦਾ ਬਹਿਣ-ਖਲੋਣ ਹੋ ਜਾਂਦਾ ਹੈ,ਪਦ ਅਰਥ ਬਿਉਹਾਰੁ = ਵਰਤਣ-ਵਿਹਾਰ, ਮੇਲ-ਜੋਲ, ਬਹਿਣ-ਖਲੋਣ।
SikhNet (Spanish)le nace la inspiración para tratar sólo con los Santos del Señor.
ਹਰਿ ਨਾਮ ਭਗਤਿ ਸਿਉ; ਲਾਗਾ ਰੰਗੁ ॥
har naam bhagat siau; laagaa rang |
Sant Singh KhalsaOne who lovingly worships the Lord's Name,
Manmohan SinghHe who loves the Lord's Name and service;
Manmohan Singh (Punjabi)ਜੋ ਪ੍ਰਭੂ ਦੇ ਨਾਮ ਅਤੇ ਸੇਵਾ ਨੂੰ ਪਿਆਰ ਕਰਦਾ ਹੈ,
Fareedkot Teekaਜਿਸ ਪੁਰਸ ਕਾ ਹਰੀ ਨਾਮ ਔ ਭਗਤੀ ਸਾਥ ਪ੍ਰੇਮ ਲਗਾ ਹੈ॥
Prof. Sahib Singhਪਰਮਾਤਮਾ ਦੇ ਨਾਮ ਨਾਲ ਪਰਮਾਤਮਾ ਦੀ ਭਗਤੀ ਨਾਲ ਉਸ ਦਾ ਪ੍ਰੇਮ ਬਣ ਜਾਂਦਾ ਹੈ।ਪਦ ਅਰਥ ਸਿਉ = ਨਾਲ। ਰੰਗੁ = ਪਿਆਰ।
SikhNet (Spanish)Ese ser permanece enamorado y totalmente dedicado al Naam,
ਕਹੁ ਨਾਨਕ; ਤਿਸੁ ਜਨ. ਨਹੀ ਭੰਗੁ ॥੪॥੪੦॥੫੩॥
kahu naanak; tis jan. nahee bhang |4|40|53|
Sant Singh Khalsasays Nanak - no obstacles ever block his way. ||4||40||53||
Manmohan Singhsays Nanak, no obstacle befalls that man.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਉਸ ਬੰਦੇ ਨੂੰ ਕੋਈ ਵਿਘਨ ਨਹੀਂ ਵਾਪਰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਾ ਕਬੀ ਭੰਗੁ ਨਹੀਂ ਹੋਤਾ ਹੈ, ਭਾਵ ਤਿਸ ਕੋ ਕਬੀ ਬਿਘਨ ਨਹੀਂ ਲਾਗਤਾ॥੪॥੪੦॥੫੩॥☬ਸੰਤ ਜਨੋਂ ਕੇ ਨਿੰਦਕ ਕੀ ਨਿਖੇਧੀ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਮਨੁੱਖ ਨੂੰ (ਆਤਮਕ ਅਨੰਦ ਵਿਚ ਕਦੇ) ਤੋਟ ਨਹੀਂ ਆਉਂਦੀ ॥੪॥੪੦॥੫੩॥ਪਦ ਅਰਥ ਭੰਗੁ = ਤੋਟ ॥੪॥੪੦॥੫੩॥
SikhNet (Spanish)el Nombre del Señor y así Nanak no sufre nunca más dolor. (4-40-53)