ੴ

ਸਿੱਖਬਾਣੀ · SikhBani

ਭਗਤਾ ਮਨਿ ਆਨੰਦੁ ਗੋਬਿੰਦ ॥

bhagataa man aanand gobind
Guru Arjan Dev Ji ਗੁਰੂ ਅਰਜਨ ਦੇਵ ਜੀ · Raag Bhairao · Ang 1150, 1151 · 19 lines
Translations

ਭੈਰਉ ਮਹਲਾ ੫ ॥

bhairau mahalaa 5 | Ang 1150

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਊ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਭਗਤਾ ਮਨਿ ਆਨੰਦੁ; ਗੋਬਿੰਦ ॥

bhagataa man aanand; gobind | Ang 1150

Sant Singh KhalsaThe minds of the Lord's devotee are filled with bliss.
Manmohan SinghWithin the mind of the Lord's saints, there is bliss.
Manmohan Singh (Punjabi)ਸਾਹਿਬ ਦੇ ਸੰਤਾਂ ਦੇ ਚਿੱਤ ਅੰਦਰ ਪ੍ਰਸੰਨਤਾ ਹੈ।
Fareedkot Teekaਗੋਬਿੰਦ ਕੇ ਭਗਤੋਂ ਕੇ ਮਨ ਵਿਖੇ ਸਦਾ ਅਨੰਦ ਰਹਿਤਾ ਹੈ॥
Prof. Sahib Singhਪਰਮਾਤਮਾ ਦੇ ਭਗਤਾਂ ਦੇ ਮਨ ਵਿਚ ਸਦਾ ਆਤਮਕ ਹੁਲਾਰਾ ਟਿਕਿਆ ਰਹਿੰਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)En la mente de los Devotos de Dios está el Éxtasis de Dios;

ਅਸਥਿਤਿ ਭਏ; ਬਿਨਸੀ ਸਭ ਚਿੰਦ ॥

asathit bhe; binasee sabh chind | Ang 1150

Sant Singh KhalsaThey become stable and permanent, and all their anxiety is gone.
Manmohan SinghMoveless become they, and ended is all their anxiety.
Manmohan Singh (Punjabi)ਉਹ ਅਹਿੱਲ ਹੋ ਜਾਂਦੇ ਹਨ ਅਤੇ ਮਿਟ ਜਾਂਦੀ ਹੈ ਉਹਨਾਂ ਦੀ ਸਾਰੀ ਚਿੰਤਾ।
Fareedkot Teekaਏਕ ਵਾਹਿਗੁਰੂ ਕੇ ਨਾਮ ਮੇਂ ਇਸਥਿਤ ਹੂਏ ਹੈਂ ਔਰ ਚਿੰਤਾ ਤਿਨ ਕੀ ਨਸਟ ਹੋ ਗਈ ਹੈ॥
Prof. Sahib Singh(ਦੁਨੀਆ ਦੇ ਡਰਾਂ, ਦੁਨੀਆ ਦੀਆਂ ਭਟਕਣਾਂ ਵਲੋਂ ਉਹਨਾਂ ਦੇ ਅੰਦਰ ਸਦਾ) ਅਡੋਲਤਾ ਰਹਿੰਦੀ ਹੈ (ਦੁਨੀਆ ਦੇ ਡਰਾਂ ਦਾ ਉਹਨਾਂ ਨੂੰ) ਚਿਤ-ਚੇਤਾ ਭੀ ਨਹੀਂ ਰਹਿੰਦਾ।

ਪਦ ਅਰਥ ਅਸਥਿਤਿ = (ਭੈ ਭਰਮ ਆਦਿਕਾਂ ਵਲੋਂ) ਅਡੋਲਤਾ। ਚਿੰਦ = (ਭੈ ਭਰਮਾਂ ਦਾ) ਚਿੰਤਨ, ਚਿੱਤ-ਚੇਤਾ।

SikhNet (Spanish)sí, ellos son liberados de sus preocupaciones y viven en Paz.

ਭੈ ਭ੍ਰਮ ਬਿਨਸਿ ਗਏ; ਖਿਨ ਮਾਹਿ ॥

bhai bhram binas ge; khin maeh | Ang 1151

Sant Singh KhalsaTheir fears and doubts are dispelled in an instant.
Manmohan SinghIn an instant their dread and doubt are dispelled.
Manmohan Singh (Punjabi)ਇਕ ਮੁਹਤ ਵਿੱਚ ਉਹਨਾਂ ਦਾ ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਭੈ ਅਰ ਭਰਮ ਤਿਨ ਸੰਤ ਜਨੋਂ ਕੇ ਖਿਨ ਵਿਖੇ ਨਸਟ ਹੋ ਗਏ ਹੈਂ॥
Prof. Sahib Singhਉਸ ਦੇ ਸਾਰੇ ਡਰ ਸਹਿਮ ਇਕ ਖਿਨ ਵਿਚ ਦੂਰ ਹੋ ਜਾਂਦੇ ਹਨ,

ਪਦ ਅਰਥ ਭੈ = {ਬਹੁ-ਵਚਨ} ਸਾਰੇ ਡਰ।

SikhNet (Spanish)En sólo un instante uno se libera de la ilusión y de sus miedos,

ਪਾਰਬ੍ਰਹਮੁ; ਵਸਿਆ ਮਨਿ ਆਇ ॥੧॥

paarabraham; vasiaa man aae |1| Ang 1151

Sant Singh KhalsaThe Supreme Lord God comes to dwell in their minds. ||1||
Manmohan SinghThe transcendent Lord comes to abide in their mind.
Manmohan Singh (Punjabi)ਪਰਮ ਪ੍ਰਭੂ ਆ ਕੇ ਉਹਨਾਂ ਦੇ ਅੰਤਰ ਆਤਮੇ ਟਿਕ ਜਾਂਦਾ ਹੈ।
Fareedkot Teekaਕਿਯੋਂ ਕਿ (ਪਾਰਬ੍ਰਹਮੁ) ਪਰਮੇਸ੍ਵਰ ਨੇ ਤਿਨ ਕੇ ਮਨ ਮੇਂ ਆਇ ਕਰ ਨਿਵਾਸ ਕੀਆ ਹੈ॥੧॥
Prof. Sahib Singh(ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਆ ਵੱਸਦਾ ਹੈ ॥੧॥

ਪਦ ਅਰਥ ਆਇ = ਆ ਕੇ ॥੧॥

SikhNet (Spanish)y el Señor, el Dios, llega a habitar en la mente. (1)

ਰਾਮ ਰਾਮ ਸੰਤ ਸਦਾ ਸਹਾਇ ॥

raam raam sant sadaa sahaae | Ang 1151

Sant Singh KhalsaThe Lord is forever the Help and Support of the Saints.
Manmohan SinghThe Lord Master is ever the succourer of His saints.
Manmohan Singh (Punjabi)ਸੁਆਮੀ ਮਾਲਕ ਸਦੀਵ ਹੀ ਆਪਣੇ ਸਾਧੂਆਂ ਦਾ ਮਦਦਗਾਰ ਹੈ।
Fareedkot Teekaਵ੍ਯਾਪਕ ਰੂਪ ਰਾਮ ਸੰਤੋਂ ਕਾ ਸਦਾ ਸਹਾਇਕ ਹੈ॥
Prof. Sahib Singh(ਉਹ) ਪਰਮਾਤਮਾ ਆਪਣੇ ਸੰਤ ਜਨਾਂ ਦਾ ਸਦਾ ਮਦਦਗਾਰ ਹੈ।

ਪਦ ਅਰਥ ਸਹਾਇ = ਸਹਾਈ, ਮਦਦਗਾਰ।

SikhNet (Spanish)Dios protege siempre a Sus Santos,

ਘਰਿ ਬਾਹਰਿ ਨਾਲੇ ਪਰਮੇਸਰੁ; ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥

ghar baahar naale paramesar; rav rahiaa pooran sabh tthaae |1| rahaau | Ang 1151

Sant Singh KhalsaInside the home of the heart, and outside as well, the Transcendent Lord is always with us, permeating and pervading all places. ||1||Pause||
Manmohan SinghWithin and without the house, the Lord is ever with us. He is fully pervading all places. Pause.
Manmohan Singh (Punjabi)ਗ੍ਰਿਹ ਦੇ ਅੰਦਰ ਅਤੇ ਬਾਹਰ, ਸੁਆਮੀ ਹਮੇਸ਼ਾਂ ਸਾਡੇ ਸਾਥ ਹੈ। ਸਾਰੀਆਂ ਥਾਵਾਂ ਅੰਦਰ ਉਹ ਪੂਰੀ ਤਰ੍ਰਾਂ ਵਿਆਪਕ ਹੋ ਰਿਹਾ ਹੈ। ਠਹਿਰਾਉ।
Fareedkot Teekaਪਰਮੇਸ੍ਵਰ ਘਰੁ ਅਰ ਬਾਹਰ ਸੰਤੋਂ ਕੇ ਸਾਥ ਰਹਿਤਾ ਹੈ ਪੁਨਹ ਵਹੁ ਪੂਰਨ ਸਮਾਨਤਾ ਕਰ ਸਰਬ ਅਸਥਾਨੋਂ ਮੇਂ ਵਿ੍ਯਾਪਕ ਹੋ ਰਹਾ ਹੈ॥੧॥ ਰਹਾਉ ॥
Prof. Sahib Singhਉਹ ਸਭਨੀਂ ਥਾਈਂ ਪੂਰਨ ਤੌਰ ਤੇ ਮੌਜੂਦ ਹੈ, ਘਰ ਵਿਚ ਘਰੋਂ ਬਾਹਰ ਹਰ ਥਾਂ (ਸੰਤ ਜਨਾਂ ਦੇ ਨਾਲ) ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਨਾਲੇ = ਨਾਲ ਹੀ। ਰਵਿ ਰਹਿਆ = ਵਿਆਪਕ ਹੈ। ਪੂਰਨ = ਵਿਆਪਕ। ਸਭ ਠਾਇ = ਸਭ ਥਾਈਂ ॥੧॥ ਰਹਾਉ ॥

SikhNet (Spanish)sí, el Señor está siempre con nosotros, dentro y fuera, pues Él prevalece en todo, por todas partes. (1-Pausa)

ਧਨੁ ਮਾਲੁ ਜੋਬਨੁ; ਜੁਗਤਿ ਗੋਪਾਲ ॥

dhan maal joban; jugat gopaal | Ang 1151

Sant Singh KhalsaThe Lord of the World is my wealth, property, youth and ways and means.
Manmohan SinghHe ever soothes and sustains my soul and very life.
Manmohan Singh (Punjabi)ਉਹ ਮੇਰੀ ਜਿੰਦੜੀ ਅਤੇ ਜਿੰਦ ਜਾਨ ਨੂੰ ਸਦਾ ਹੀ ਆਰਾਮ ਦਿੰਦਾ ਤੇ ਪਾਲਦਾ-ਪੋਸਦਾ ਹੈ।
Fareedkot Teekaਧਨ ਅਰ ਮਾਲ ਔ ਜੋਬਨ ਕੇ (ਜੁਗਤਿ) ਸੰਜੁਗਤ ਕਰਨੇ ਵਾਲਾ ਜੋ ਗੋਪਾਲ ਹੈ॥
Prof. Sahib Singh(ਸੇਵਕ ਵਾਸਤੇ) ਪਰਮਾਤਮਾ ਦਾ ਨਾਮ ਹੀ ਧਨ ਹੈ, ਨਾਮ ਹੀ ਮਾਲ ਹੈ, ਨਾਮ ਹੀ ਜਵਾਨੀ ਹੈ ਅਤੇ ਨਾਮ ਜਪਣਾ ਹੀ ਜੀਊਣ ਦੀ ਸੁਚੱਜੀ ਜਾਚ ਹੈ।

ਪਦ ਅਰਥ ਜੁਗਤਿ = ਜੀਵਨ ਦੀ ਮਰਯਾਦਾ, ਜੀਊਣ ਦੀ ਜਾਚ।

SikhNet (Spanish)Dios es mi Riqueza, es mis posesiones, mi Belleza y mi Sendero,

ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥

jeea praan nit sukh pratipaal | Ang 1151

Sant Singh KhalsaHe continually cherishes and brings peace to my soul and breath of life.
Manmohan SinghGod, the cherisher of the universe, is my wealth, property, youth and way.
Manmohan Singh (Punjabi)ਆਲਮ ਦਾ ਪਾਲਣ ਪੋਸਣਹਾਰ ਵਾਹਿਗੁਰੂ, ਮੇਰੀ ਦੌਲਤ, ਜਾਇਦਾਦ, ਜੁਆਨੀ ਅਤੇ ਮਾਰਗ ਹੈ।
Fareedkot Teekaਅਰ ਜੀਵੋਂ ਕੇ ਪ੍ਰਾਣੋ ਕੋ ਨਿਤਾਪ੍ਰਤੀ ਸੁਖ ਦੇ ਕਰ ਪ੍ਰਤਿਪਾਲਾ ਕਰਤਾ ਹੈ॥
Prof. Sahib Singhਪਰਮਾਤਮਾ ਸੇਵਕ ਦੀ ਜਿੰਦ ਦੀ ਪਾਲਣਾ ਕਰਦਾ ਹੈ, ਸਦਾ ਉਸ ਦੇ ਪ੍ਰਾਣਾਂ ਦੀ ਰਾਖੀ ਕਰਦਾ ਹੈ, ਉਸ ਨੂੰ ਸਾਰੇ ਸੁਖ ਦੇਂਦਾ ਹੈ।

ਪਦ ਅਰਥ ਜੀਅ = ਜਿੰਦ।

SikhNet (Spanish)sí, Él es Quien sostiene mi Alma, mi Respiración Vital,

ਅਪਨੇ ਦਾਸ ਕਉ; ਦੇ ਰਾਖੈ ਹਾਥ ॥

apane daas kau; de raakhai haath | Ang 1151

Sant Singh KhalsaHe reaches out with His Hand and saves His slave.
Manmohan SinghLending His hand, the Lord saves His serf.
Manmohan Singh (Punjabi)ਆਪਣਾ ਹੱਥ ਦੇ ਕੇ, ਸਾਈਂ ਆਪਣੇ ਨਫਰਾ ਦੀ ਰੱਖਿਆ ਕਰਦਾ ਹੈ।
Fareedkot Teekaਸੋ ਅਪਨੇ ਦਾਸੋਂ ਕੇ ਹਾਥ ਦੇ ਕਰ ਰਾਖਤਾ ਹੈ॥
Prof. Sahib Singhਪਰਮਾਤਮਾ ਆਪਣੇ ਸੇਵਕ ਨੂੰ ਹੱਥ ਦੇ ਕੇ ਬਚਾਂਦਾ ਹੈ।

ਪਦ ਅਰਥ ਦੇ = ਦੇ ਕੇ। ਰਾਖੈ = ਰੱਖਿਆ ਕਰਦਾ ਹੈ।

SikhNet (Spanish)Quien me bendice y me da sustento para siempre.

ਨਿਮਖ. ਨ ਛੋਡੈ; ਸਦ ਹੀ ਸਾਥ ॥੨॥

nimakh. na chhoddai; sad hee saath |2| Ang 1151

Sant Singh KhalsaHe does not abandon us, even for an instant; He is always with us. ||2||
Manmohan SinghEver for an instant he leaves Him not and ever accompanies him.
Manmohan Singh (Punjabi)ਇਕ ਮੁਹਤ ਭਰ ਲਈ ਭੀ ਉਹ ਉਸ ਨੂੰ ਨਹੀਂ ਛਡਦਾ ਅਤੇ ਹਮੇਸ਼ਾਂ ਉਸ ਦੇ ਨਾਲ ਰਹਿੰਦਾ ਹੈ।
Fareedkot Teekaਛਿਨ ਮਾਤ੍ਰ ਨਹੀਂ ਛੋਡਤਾ, ਸਦੀਵ ਸਾਥ ਹੀ ਰਹਤਾ ਹੈ॥੨॥
Prof. Sahib Singhਉਹ ਅੱਖ ਝਮਕਣ ਜਿਤਨੇ ਸਮੇ ਲਈ ਭੀ ਆਪਣੇ ਸੇਵਕ ਦਾ ਸਾਥ ਨਹੀਂ ਛੱਡਦਾ, ਸਦਾ ਉਸ ਦੇ ਨਾਲ ਰਹਿੰਦਾ ਹੈ ॥੨॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਸਦ = ਸਦਾ ॥੨॥

SikhNet (Spanish)A Su Sirviente, Dios lo protege con Sus Manos, nunca nos abandona y para siempre estará con nosotros. (2)

ਹਰਿ ਸਾ ਪ੍ਰੀਤਮੁ; ਅਵਰੁ. ਨ ਕੋਇ ॥

har saa preetam; avar. na koe | Ang 1151

Sant Singh KhalsaThere is no other Beloved like the Lord.
Manmohan SinghLike God, there is no other friend.
Manmohan Singh (Punjabi)ਵਾਹਿਗੁਰੂ ਵਰਗਾ, ਹੋਰ ਕੋਈ ਮਿੱਤ੍ਰ ਨਹੀਂ।
Fareedkot Teekaਹਰੀ ਸਾਰੀਖਾ ਔਰ ਪ੍ਰੀਤਮ ਕੋਈ ਨਹੀਂ ਹੈ॥
Prof. Sahib Singhਪਰਮਾਤਮਾ ਵਰਗਾ ਪਿਆਰ ਕਰਨ ਵਾਲਾ ਹੋਰ ਕੋਈ ਨਹੀਂ ਹੈ।

ਪਦ ਅਰਥ ਸਾ = ਵਰਗਾ। ਪ੍ਰੀਤਮੁ = ਪਿਆਰ ਕਰਨ ਵਾਲਾ।

SikhNet (Spanish)Así como nuestro Dios, no hay ningún otro Bienamado;

ਸਾਰਿ ਸਮੑਾਲੇ. ਸਾਚਾ ਸੋਇ ॥

saar samaale. saachaa soe | Ang 1151

Sant Singh KhalsaThe True Lord takes care of all.
Manmohan SinghHe, the True Lord, takes care of all.
Manmohan Singh (Punjabi)ਉਹ ਸੱਚਾ ਸੁਆਮੀ, ਸਾਰਿਆਂ ਦੀ ਰਖਵਾਲੀ ਕਰਦਾ ਹੈ।
Fareedkot Teekaਸੋ ਸਚਾ ਵਾਹਿਗੁਰੂ ਸਰਬ ਜੀਵੋਂ ਕੀ ਸਾਰ ਕੋ ਸਮਾਲਤਾ ਹੈ॥
Prof. Sahib Singhਉਹ ਸਦਾ-ਥਿਰ ਪ੍ਰਭੂ ਬੜੇ ਗਹੁ ਨਾਲ (ਆਪਣੇ ਭਗਤਾਂ ਦੀ) ਸੰਭਾਲ ਕਰਦਾ ਹੈ।

ਪਦ ਅਰਥ ਸਾਰਿ = ਸਾਰ ਲੈ ਕੇ, ਗਹੁ ਨਾਲ। ਸਮ੍ਹ੍ਹਾਲੇ = ਸੰਭਾਲ ਕਰਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ।

SikhNet (Spanish)sí, ese Uno Verdadero que siempre nos cuida.

ਮਾਤ ਪਿਤਾ ਸੁਤ ਬੰਧੁ; ਨਰਾਇਣੁ ॥

maat pitaa sut bandh; naraaein | Ang 1151

Sant Singh KhalsaThe Lord is our Mother, Father, Son and Relation.
Manmohan SinghThe Lord is the Mother, Father, Son and Kinsman of all.
Manmohan Singh (Punjabi)ਸਾਈਂ ਸਮੂਹ ਦੀ ਮਾਂ, ਪਿਓ, ਪੁੱਤਰ ਅਤੇ ਸਨਬੰਧੀ ਹੈ।
Fareedkot Teekaਭਗਤੋਂ ਕੋ ਮਾਤਾ ਔ ਪਿਤਾ ਪੁਨਹ ਪੁਤ੍ਰੋਂ ਸੇ ਨਾਰਾਇਣ ਅਧਿਕ ਪਿਆਰਾ ਹੈ॥
Prof. Sahib Singhਉਹਨਾਂ ਵਾਸਤੇ ਪਰਮਾਤਮਾ ਹੀ ਮਾਂ ਹੈ, ਪਰਮਾਤਮਾ ਹੀ ਪਿਉ ਹੈ, ਪਰਮਾਤਮਾ ਹੀ ਪੁੱਤਰ ਹੈ ਪਰਮਾਤਮਾ ਹੀ ਸਨਬੰਧੀ ਹੈ।

ਪਦ ਅਰਥ ਸੁਤ = ਪੁੱਤਰ। ਬੰਧੁ = ਸਨਬੰਧੀ।

SikhNet (Spanish)Él es nuestra Madre, nuestro Padre y pariente, es nuestro Dios.

ਆਦਿ ਜੁਗਾਦਿ; ਭਗਤ ਗੁਣ ਗਾਇਣੁ ॥੩॥

aad jugaad; bhagat gun gaaein |3| Ang 1151

Sant Singh KhalsaSince the beginning of time, and throughout the ages, His devotees sing His Glorious Praises. ||3||
Manmohan SinghSince the beginning and the commencement of ages, the saints sing His praises.
Manmohan Singh (Punjabi)ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਸਾਧੂ ਉਸ ਦੀਆਂ ਫਿਤਾਂ ਗਾਹਿਨ ਕਰਦੇ ਹਨ।
Fareedkot Teekaਇਸੀ ਹੇਤ ਆਦ ਜੁਗਾਦਿ ਮੇਂ ਭਗਤ ਜਨ ਤਿਸ ਕੇ ਗੁਣੋ ਕੋ ਗਾਵਣਾ ਕਰਤੇ ਹੈਂ॥੩॥
Prof. Sahib Singhਜਗਤ ਦੇ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਭਗਤ (ਉਸ) ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਆ ਰਹੇ ਹਨ ॥੩॥

ਪਦ ਅਰਥ ਭਗਤ = ਪਰਮਾਤਮਾ ਦੇ ਸੇਵਕ। ਆਦਿ = ਮੁੱਢ ਤੋਂ। ਜੁਗਾਦਿ = ਜੁਗਾਂ ਦੇ ਮੁੱਢ ਤੋਂ ॥੩॥

SikhNet (Spanish)Así Sus Devotos han cantado Sus Alabanzas a través de las épocas. (3)

ਤਿਸ ਕੀ ਧਰ; ਪ੍ਰਭ ਕਾ ਮਨਿ ਜੋਰੁ ॥

tis kee dhar; prabh kaa man jor | Ang 1151

Sant Singh KhalsaMy mind is filled with the Support and the Power of the Lord.
Manmohan SinghWithin my mind is the prop and power of that Lord.
Manmohan Singh (Punjabi)ਮੇਰੇ ਚਿੱਤ ਅੰਦਰ ਉਸ ਪ੍ਰਭੂ ਦਾ ਆਸਰਾ ਅਤੇ ਬਲ ਹੈ।
Fareedkot Teekaਤਿਨ ਭਗਤੋਂ ਕੇ ਮਨ ਮੇਂ ਤਿਸ ਪ੍ਰਭੂ ਕੀ ਹੀ ਟੇਕ ਹੈ ਅਰ ਉਸੀ ਕਾ ਤਿਨ ਕੋ ਜੋਰ ਹੈ॥
Prof. Sahib Singhਭਗਤ ਜਨਾਂ ਦੇ ਮਨ ਵਿਚ ਪਰਮਾਤਮਾ ਦਾ ਹੀ ਆਸਰਾ ਹੈ ਪਰਮਾਤਮਾ ਦਾ ਹੀ ਤਾਣ ਹੈ।

ਪਦ ਅਰਥ ਧਰ = ਆਸਰਾ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਮਨਿ = ਮਨ ਵਿਚ। ਜੋਰੁ = ਬਲ, ਸਹਾਰਾ।

SikhNet (Spanish)Sólo Él es mi Soporte, Su poder impregna mi mente,

ਏਕ ਬਿਨਾ; ਦੂਜਾ. ਨਹੀ ਹੋਰੁ ॥

ek binaa; doojaa. nahee hor | Ang 1151

Sant Singh KhalsaWithout the Lord, there is no other at all.
Manmohan SinghWithout the One Lord, there is not another second.
Manmohan Singh (Punjabi)ਇਕ ਪ੍ਰਭੂ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ।
Fareedkot Teekaਇਕ ਵਾਹਿਗੁਰੂ ਸੇ ਬਿਨਾਂ ਹੋਰ ਦੂਜਾ ਕੋਈ ਨਹੀਂ ਜਾਣਿਆ ਹੈ॥
Prof. Sahib Singhਉਹ ਇੱਕ (ਪਰਮਾਤਮਾ) ਤੋਂ ਬਿਨਾ ਹੋਰ ਕਿਸੇ ਦੂਜੇ ਦਾ ਆਸਰਾ ਨਹੀਂ ਤੱਕਦੇ।
SikhNet (Spanish)no, no hay nadie más que nuestro Dios Grandioso.

ਨਾਨਕ ਕੈ ਮਨਿ; ਇਹੁ ਪੁਰਖਾਰਥੁ ॥

naanak kai man; ihu purakhaarath | Ang 1151

Sant Singh KhalsaNanak's mind is encouraged by this hope,
Manmohan SinghWithin the mind of Nanak is this support,
Manmohan Singh (Punjabi)ਨਾਨਕ ਦੇ ਮਨ ਅੰਦਰ ਇਹ ਆਸਰਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਮਨ ਬੀਚ ਇਹੁ ਪੁਰਸਾਰਥੁ ਹੈ॥
Prof. Sahib Singhਨਾਨਕ ਦੇ ਮਨ ਵਿਚ (ਭੀ) ਇਹੀ ਹੌਸਲਾ ਹੈ,

ਪਦ ਅਰਥ ਕੈ ਮਨਿ = ਦੇ ਮਨ ਵਿਚ। ਪੁਰਖਾਰਥੁ = ਹੌਸਲਾ।

SikhNet (Spanish)La mente de Nanak se apoya sólo en la esperanza de que el Señor Todopoderoso

ਪ੍ਰਭੂ ਹਮਾਰਾ; ਸਾਰੇ ਸੁਆਰਥੁ ॥੪॥੩੮॥੫੧॥

prabhoo hamaaraa; saare suaarath |4|38|51| Ang 1151

Sant Singh Khalsathat God will accomplish my objectives in life. ||4||38||51||
Manmohan Singhthat my Lord shall accomplish my tasks.
Manmohan Singh (Punjabi)ਕਿ ਮੇਰਾ ਸੁਆਮੀ ਮੇਰੇ ਕਾਰਜ ਸੰਪੂਰਨ ਕਰ ਦੇਵੇਗਾ।
Fareedkot Teekaਕਿ ਹਮਾਰਾ ਪ੍ਰਭੂ ਹੀ ਪ੍ਰਜੋਜਨ (ਸਾਰੇ) ਸਵਾਰੇਗਾ, ਭਾਵ ਮੁਕਤੀ ਦੇਵੇਗਾ॥੪॥੩੮॥੫੧॥☬ਹਰੀ ਕੇ ਸੰਤੋਂ ਕੀ ਮਹਿਮਾ ਉਚਾਰਤੇ ਹੂਏ ਕਹਤੇ ਹੈਂ:
Prof. Sahib Singhਕਿ ਪਰਮਾਤਮਾ ਸਾਡਾ ਹਰੇਕ ਕੰਮ ਸੁਆਰਦਾ ਹੈ ॥੪॥੩੮॥੫੧॥

ਪਦ ਅਰਥ ਸਾਰੇ = ਸੁਆਰਦਾ ਹੈ ॥੪॥੩੮॥੫੧॥

SikhNet (Spanish)le dará la Verdadera Satisfacción a su vida. (4-38-51)
Answers quote the Granth verbatim with Ang citations. AI commentary is not Gurbani and not a religious ruling.