ਪ੍ਰਭਾਤੀ ਮਹਲਾ ੩ ॥
prabhaatee mahalaa 3 |
Sant Singh KhalsaPrabhaatee, Third Mehl:
Manmohan SinghPrabhati 3rd Guru.
Manmohan Singh (Punjabi)ਪਰਭਾਤੀ ਤੀਜੀ ਪਾਤਿਸ਼ਾਹੀ।
SikhNet (Spanish)Parbhati, Mejl Guru Amar Das, Tercer Canal Divino.
ਆਪੇ ਭਾਂਤਿ ਬਣਾਏ, ਬਹੁ ਰੰਗੀ; ਸਿਸਟਿ ਉਪਾਇ. ਪ੍ਰਭਿ ਖੇਲੁ ਕੀਆ ॥
aape bhaant banaae, bahu rangee; sisatt upaae. prabh khel keea |
Sant Singh KhalsaGod Himself fashioned the many forms and colors; He created the Universe and staged the play.
Manmohan SinghGod, of Himself, has created the creation of many kinds and colours. Fashioning the world, the Lord has staged a play.
Manmohan Singh (Punjabi)ਵਾਹਿਗੁਰੂ ਨੇ ਖੁਦ ਹੀ, ਅਨੇਕਾਂ ਕਿਸਮਾਂ ਅਤੇ ਰੰਗਾਂ ਦੀ ਰਚਨਾ ਰਚੀ ਹੈ। ਜਗਤ ਨੂੰ ਸਾਜ ਕੇ ਸੁਆਮੀ ਨੇ ਇਕ ਨਾਟਕ ਨਿਰੂਪਣ ਕੀਤਾ ਹੈ।
Fareedkot Teekaਤਿਸ ਪ੍ਰਭੂ ਨੇ ਆਪੇ ਬਹੁਤ ਰੰਗੋਂ ਕੀ ਸ੍ਰਿਸ਼ਟੀ ਉਤਪਤ ਕਰ ਕੇ ਅਨੇਕ (ਭਾਂਤਿ) ਪ੍ਰਕਾਰ ਕੇ ਜੀਵ ਤਿਸ ਮੇਂ ਬਣਾਏ ਹੈਂ, ਸੋ ਇਕ ਖੇਲ ਕੀਆ ਹੈ॥
Prof. Sahib Singhਪ੍ਰਭੂ ਆਪ ਹੀ ਕਈ ਕਿਸਮਾਂ ਦੀ ਕਈ ਰੰਗਾਂ ਦੀ ਸ੍ਰਿਸ਼ਟੀ ਰਚਦਾ ਹੈ। ਸ੍ਰਿਸ਼ਟੀ ਰਚ ਕੇ ਪ੍ਰਭੂ ਨੇ ਆਪ ਹੀ ਇਹ ਜਗਤ-ਤਮਾਸ਼ਾ ਬਣਾਇਆ ਹੈ।ਪਦ ਅਰਥ ਆਪੇ = (ਪ੍ਰਭੂ) ਆਪ ਹੀ। ਭਾਂਤਿ = ਅਨੇਕਾਂ ਕਿਸਮਾਂ ਦੀ। ਬਹੁ ਰੰਗੀ = ਅਨੇਕਾਂ ਰੰਗਾਂ ਦੀ। ਉਪਾਇ = ਪੈਦਾ ਕਰ ਕੇ। ਪ੍ਰਭਿ = ਪ੍ਰਭੂ ਨੇ। ਖੇਲੁ = ਜਗਤ-ਤਮਾਸ਼ਾ।
SikhNet (Spanish)Dios Mismo dio vida a las formas y colores. Él creó el Universo e hizo Su Obra y una vez creada observa,
ਕਰਿ ਕਰਿ ਵੇਖੈ. ਕਰੇ ਕਰਾਏ; ਸਰਬ ਜੀਆ ਨੋ ਰਿਜਕੁ ਦੀਆ ॥੧॥
kar kar vekhai. kare karaae; sarab jeea no rijak deea |1|
Sant Singh KhalsaCreating the creation, He watches over it. He acts, and causes all to act; He gives sustenance to all beings. ||1||
Manmohan SinghCreation the creation, He beholds it. He acts, makes others act and gives sustenance to all the beings.
Manmohan Singh (Punjabi)ਰਚਨਾ ਨੂੰ ਰਚ ਉਹ ਇਸ ਨੂੰ ਦੇਖਦਾ ਹੈ। ਉਹ ਕਰਦਾ ਹੈ, ਹੋਰਨਾ ਤੋਂ ਕਰਵਾਉਂਦਾ ਹੈ ਅਤੇ ਸਾਰੇ ਜੀਵਾਂ ਨੂੰ ਰੋਜੀ ਦਿੰਦਾ ਹੈ।
Fareedkot Teeka(ਕਰੇ ਕਰਾਏ) ਬ੍ਰਹਮਾਦਿਕ ਆਪ ਕਰੇ ਹੈਂ ਅਰ ਤਿਨੋਂ ਦੁਆਰੇ ਔਰ ਜੀਵ ਕਰਵਾਏ ਹੈਂ, ਰਚ ਕਰ ਪੁਨਾ ਦੇਖਤਾ ਹੈ ਅਰ ਸਰਬ ਜੀਵਾਂ ਕੋ ਰਿਜਕ ਦੀਆ ਹੈ॥੧॥
Prof. Sahib Singh(ਇਹ ਜਗਤ-ਤਮਾਸ਼ਾ) ਰਚ ਰਚ ਕੇ (ਆਪ ਹੀ ਇਸ ਦੀ) ਸੰਭਾਲ ਕਰਦਾ ਹੈ, (ਸਭ ਕੁਝ ਆਪ ਹੀ) ਕਰ ਰਿਹਾ ਹੈ (ਜੀਵਾਂ ਪਾਸੋਂ) ਕਰਾ ਰਿਹਾ ਹੈ। ਸਭ ਜੀਵਾਂ ਨੂੰ ਆਪ ਹੀ ਰਿਜ਼ਕ ਦੇਂਦਾ ਆ ਰਿਹਾ ਹੈ ॥੧॥ਪਦ ਅਰਥ ਕਰਿ = ਕਰ ਕੇ। ਕਰਿ ਕਰਿ = ('ਖੇਲੁ') ਰਚ ਰਚ ਕੇ। ਕਰਾਏ = (ਜੀਵਾਂ ਪਾਸੋਂ) ਕਰਾਂਦਾ ਹੈ ॥੧॥
SikhNet (Spanish)da sustento a todos y cuida que todo funcione. (1)
ਕਲੀ ਕਾਲ ਮਹਿ ਰਵਿਆ ਰਾਮੁ ॥
kalee kaal meh raviaa raam |
Sant Singh KhalsaIn this Dark Age of Kali Yuga, the Lord is All-pervading.
Manmohan SinghIn the Darkage, the Lord is pervading all.
Manmohan Singh (Punjabi)ਕਾਲੇ ਯੁਗ ਅੰਦਰ ਪ੍ਰਭੂ ਸਰਵ ਵਿਆਪਕ ਹੋ ਰਿਹਾ ਹੈ।
Fareedkot Teekaਜਿਨੋਂ ਨੇ ਇਸ ਕਲਯੁਗ ਕੇ ਸਮੇ ਮੇਂ ਨਾਮ ਕੋ (ਰਵਿਆ) ਜਪਿਆ ਹੈ॥
Prof. Sahib Singhਜਿਸ ਮਨੁੱਖ ਨੇ ਇਸ ਬਖੇੜਿਆਂ-ਭਰੇ ਜੀਵਨ-ਸਮੇ ਵਿਚ ਉਸ ਰਾਮ ਨੂੰ ਸਿਮਰਿਆ ਹੈ,ਪਦ ਅਰਥ ਕਲੀ ਕਾਲ ਮਹਿ = ਇਸ ਜੀਵਨ-ਸਮੇ ਵਿਚ ਜੋ ਕਈ ਬਖੇੜਿਆਂ ਨਾਲ ਘਿਰਿਆ ਪਿਆ ਹੈ। ਕਲੀ = ਝਗੜੇ-ਕਲੇਸ਼। ਰਵਿਆ = ਸਿਮਰਿਆ।
SikhNet (Spanish)En la Era de Kali, el Señor prevalece y lo compenetra todo y en cada corazón,
ਘਟਿ ਘਟਿ ਪੂਰਿ ਰਹਿਆ ਪ੍ਰਭੁ ਏਕੋ; ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥੧॥ ਰਹਾਉ ॥
ghatt ghatt poor rahiaa prabh eko; guramukh paragatt har har naam |1| rahaau |
Sant Singh KhalsaThe One God is pervading and permeating each and every heart; the Name of the Lord, Har, Har, is revealed to the Gurmukh. ||1||Pause||
Manmohan SinghThe One Lord is fully-filling all the hearts. By the Guru's grace, the Lord God's Name becomes manifest. Pause.
Manmohan Singh (Punjabi)ਇਕ ਸੁਆਮੀ ਸਾਰਿਆਂ ਦਿਲਾਂ ਨੂੰ ਪਰੀਪੂਰਨ ਕਰ ਰਿਹਾ ਹੈ। ਗੁਰਾਂ ਦੀ ਦਇਆ ਦੁਆਰਾ, ਸੁਆਮੀ ਵਾਹਿਗੁਰੂ ਦਾ ਨਾਮ ਪਰਤੱਖ ਹੋ ਜਾਂਦਾ ਹੈ। ਠਹਿਰਾਉ।
Fareedkot Teekaਏਕ ਪ੍ਰਭੂ ਜੋ ਘਟੋਂ ਘਟੋਂ ਮੇਂ ਪੂਰਨ ਹੋਇ ਰਹਿਆ ਹੈ, ਤਿਨ ਗੁਰਮੁਖਾਂ ਕੋ ਹਰਿ ਹਰਿ ਨਾਮ ਜਪਨੇ ਸੇ ਰਿਦੇ ਮੇਂ ਹੀ ਪ੍ਰਗਟ ਹੂਆ ਹੈ॥੧॥ ਰਹਾਉ ॥
Prof. Sahib Singhਜੋ ਪ੍ਰਭੂ ਹਰੇਕ ਘਟ ਵਿਚ ਵਿਆਪਕ ਹੈ, ਗੁਰੂ ਦੀ ਸਰਨ ਪੈ ਕੇ ਉਸ ਦੇ ਅੰਦਰ ਉਸ ਦਾ ਨਾਮ ਪਰਗਟ ਹੋ ਜਾਂਦਾ ਹੈ (ਅਤੇ ਝਗੜੇ-ਬਖੇੜੇ ਉਸ ਉੱਤੇ ਜ਼ੋਰ ਨਹੀਂ ਪਾ ਸਕਦੇ) ॥੧॥ ਰਹਾਉ ॥ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਗੁਰਮੁਖਿ = ਗੁਰੂ ਦੀ ਰਾਹੀਂ ॥੧॥ ਰਹਾਉ ॥
SikhNet (Spanish)el Nombre del Señor, Jar, Jar, le es revelado al Gurmukj. (1-Pausa)
ਗੁਪਤਾ ਨਾਮੁ ਵਰਤੈ. ਵਿਚਿ ਕਲਜੁਗਿ; ਘਟਿ ਘਟਿ ਹਰਿ ਭਰਪੂਰਿ ਰਹਿਆ ॥
gupataa naam varatai. vich kalajug; ghatt ghatt har bharapoor rahiaa |
Sant Singh KhalsaThe Naam, the Name of the Lord, is hidden, but it is pervasive in the Dark Age. The Lord is totally pervading and permeating each and every heart.
Manmohan SinghThe Lord's Name is imperceptibly pervading the Darkage and the Lord is fully-filling every heart.
Manmohan Singh (Punjabi)ਸੁਆਮੀ ਦਾ ਨਾਮ ਅਲੋਪ ਤੌਰ ਤੇ ਕਾਲੇ ਯੂਗ ਅੰਦਰ ਰਮਿਆ ਹੋਇਆ ਹੈ ਅਤੇ ਸੁਆਮੀ ਹਰ ਦਿਲ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
Fareedkot Teekaਜੋ ਹਰੀ ਗੁਪਤ ਰੂਪ ਘਟ ਘਟ ਮੇਂ ਭਰਪੂਰ ਹੋ ਰਹਾ ਹੈ ਤਿਸ ਕਾ ਨਾਮ ਕਲਿਯੁਗ ਮੇਂ ਮੁਕਤੀ ਦਾਤਾ ਹੋ ਕਰ ਵਰਤਤਾ ਹੈ, ਭਾਵ ਨਾਮ ਕਰ ਮੁਕਤੀ ਹੈ॥
Prof. Sahib Singh(ਹਰੇਕ ਸਰੀਰ ਵਿਚ) ਪਰਮਾਤਮਾ ਦਾ ਨਾਮ ਗੁਪਤ ਮੌਜੂਦ ਹੈ, ਬਖੇੜਿਆਂ-ਭਰੇ ਜੀਵਨ-ਸਮੇ ਵਿਚ (ਉਹ ਆਪ ਹੀ ਸਭ ਦੇ ਅੰਦਰ ਲੁਕਿਆ ਪਿਆ ਹੈ)। ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ।ਪਦ ਅਰਥ ਗੁਪਤਾ = ਲੁਕਿਆ ਹੋਇਆ। ਵਿਚਿ = (ਹਰੇਕ ਜੀਵ ਦੇ) ਅੰਦਰ। ਕਲਜੁਗਿ = ਕਲਜੁਗ ਵਿਚ, ਬਖੇੜਿਆਂ-ਭਰੇ ਜੀਵਨ-ਸਮੇ ਵਿਚ। ਘਟਿ ਘਟਿ = ਹਰੇਕ ਘਟ ਵਿਚ।
SikhNet (Spanish)El Naam, el Nombre del Señor permanece escondido pero prevalece y se compenetra en todos y cada uno de los corazones.
ਨਾਮੁ ਰਤਨੁ. ਤਿਨਾ ਹਿਰਦੈ ਪ੍ਰਗਟਿਆ; ਜੋ. ਗੁਰ ਸਰਣਾਈ ਭਜਿ ਪਇਆ ॥੨॥
naam ratan. tinaa hiradai pragattiaa; jo. gur saranaaee bhaj peaa |2|
Sant Singh KhalsaThe Jewel of the Naam is revealed within the hearts of those who hurry to the Sanctuary of the Guru. ||2||
Manmohan SinghThe jewel of the Name becomes manifest within the mind of those, who run and repair to the Guru's refuge.
Manmohan Singh (Punjabi)ਨਾਮ ਦਾ ਜਵੇਹਰ ਉਨ੍ਹਾਂ ਦੇ ਮਨ ਅੰਦਰ ਪ੍ਰਤੱਖ ਹੁੰਦਾ ਹੈ, ਜੋ ਦੌੜ ਕੇ ਗੁਰਾਂ ਦੀ ਪਨਾਹ ਲੈਂਦੇ ਹਨ।
Fareedkot Teekaਨਾਮ ਰੂਪੀ ਰਤਨ ਤਿਨੋਂ ਕੇ ਹ੍ਰਿਦੇ ਮੇਂ ਪ੍ਰਗਟ ਹੂਆ ਹੈ, ਜੋ ਜਨ ਵਿਕਾਰੋਂ ਸੇ ਭਾਜ ਕੇ ਸਤਿਗੁਰੋਂ ਕੀ ਸਰਣ ਪੜਾ ਹੈ॥੨॥
Prof. Sahib Singh(ਫਿਰ ਭੀ ਉਸ ਦਾ) ਸ੍ਰੇਸ਼ਟ ਨਾਮ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ (ਹੀ) ਪਰਗਟ ਹੁੰਦਾ ਹੈ, ਜਿਹੜੇ ਗੁਰੂ ਦੀ ਸਰਨ ਜਾ ਪੈਂਦੇ ਹਨ ॥੨॥ਪਦ ਅਰਥ ਹਿਰਦੈ = ਹਿਰਦੇ ਵਿਚ। ਭਜਿ ਪਇਆ = ਛੇਤੀ ਜਾ ਪਿਆ ॥੨॥
SikhNet (Spanish)La Joya del Naam es revelada en el interior de los que se postran en el Santuario del Guru. (2)
ਇੰਦ੍ਰੀ ਪੰਚ. ਪੰਚੇ ਵਸਿ ਆਣੈ; ਖਿਮਾ ਸੰਤੋਖੁ ਗੁਰਮਤਿ ਪਾਵੈ ॥
eindree panch. panche vas aanai; khimaa santokh guramat paavai |
Sant Singh KhalsaWhoever overpowers the five sense organs, is blessed with forgiveness, patience and contentment, through the Guru's Teachings.
Manmohan SinghThere are five sensory organs, whosoever overwhelms these five, he is blessed with compassion and contentment by the Guru's instruction.
Manmohan Singh (Punjabi)ਪੰਜ ਗਿਆਨ ਅੰਗ ਹਨ, ਜਿਹੜਾ ਕੋਈ ਭੀ ਇਨ੍ਹਾਂ ਪੰਜਾਂ ਨੂੰ ਕਾਬੂ ਕਰ ਲੈਂਦਾ ਹੈ, ਉਸ ਨੂੰ ਗੁਰਾਂ ਦੇ ਉਪਦੇਸ਼ ਦੁਆਰਾ ਰਹਿਮਦਿਲੀ ਤੇ ਸੰਤੁਸ਼ਟਤਾ ਦੀ ਦਾਤ ਪਰਾਪਤ ਹੋ ਜਾਂਦੀ ਹੈ।
Fareedkot Teekaਜੋ ਜਨ ਪਾਂਚੋ ਇੰਦ੍ਰੀ ਔ ਪਾਂਚ ਕਾਮ, ਕ੍ਰੋਧਾਦੀ ਕੋ ਅਪਣੇ ਅਧੀਨ ਕਰ ਲਿਆਵੇ ਔ ਖਿਮਾਂ, ਸੰਤੋਖਾਦੀ ਗੁਣੋਂ ਕੋ ਧਾਰ ਕਰ ਜੋ ਗੁਰੋਂ ਕੀ ਸਿਖਿਆ ਪਾਵੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਮੱਤ ਦੀ ਰਾਹੀਂ ਖਿਮਾ ਸੰਤੋਖ (ਆਦਿਕ ਗੁਣ) ਹਾਸਲ ਕਰ ਲੈਂਦਾ ਹੈ, (ਇਹ ਜੋ ਬਲਵਾਨ) ਪੰਜ ਇੰਦ੍ਰੇ ਹਨ ਇਹਨਾਂ ਪੰਜਾਂ ਨੂੰ ਆਪਣੇ ਵੱਸ ਵਿਚ ਲੈ ਆਉਂਦਾ ਹੈ,ਪਦ ਅਰਥ ਪੰਚੇ = ਪੰਜ ਹੀ। ਵਸਿ = ਵੱਸ ਵਿਚ। ਆਣੈ = ਲਿਆਉਂਦਾ ਹੈ। ਖਿਮਾ = ਕਿਸੇ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ।
SikhNet (Spanish)Quien se antepone a la fuerza de los cinco órganos de los sentidos, es bendecido con el Perdón, la Paciencia y el Contentamiento, mediante las Enseñanzas del Guru.
ਸੋ ਧਨੁ ਧਨੁ. ਹਰਿ ਜਨੁ ਵਡ ਪੂਰਾ; ਜੋ ਭੈ ਬੈਰਾਗਿ, ਹਰਿ ਗੁਣ ਗਾਵੈ ॥੩॥
so dhan dhan. har jan vadd pooraa; jo bhai bairaag, har gun gaavai |3|
Sant Singh KhalsaBlessed, blessed, perfect and great is that humble servant of the Lord, who is inspired by the Fear of God and detached love, to sing the Glorious Praises of the Lord. ||3||
Manmohan SinghBlest, blest, grand and perfect is that slave of the Lord, who, in His fear and love, sings the Lord's praise.
Manmohan Singh (Punjabi)ਮੁਬਾਰਕ ਮੁਬਾਰਕ, ਵਿਸ਼ਾਲ ਅਤੇ ਪੂਰਨ ਹੈ ਉਹ ਗੋਲਾ ਪ੍ਰਭੂ ਦਾ, ਜੋ ਉਸ ਦਾ ਡਰ ਅਤੇ ਪਿਆਰ ਅੰਦਰ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਪੁਨਾ ਜੋ ਵਾਹਿਗੁਰੂ ਕੇ ਭੈ ਸੇ ਵਈਰਾਗ ਕੇ ਧਾਰਨ ਕਰ ਹਰੀ ਕੇ ਗੁਣੋਂ ਕੋ ਗਾਵਨ ਕਰੇ ਸੋਈ ਹਰਿ ਜਨ ਬਡੇ ਭਾਗੋਂ ਕਰ ਪੂਰਨ ਪੁਰਸ਼ ਹੂਆ ਹੈ ਅਰ ਮਨ ਤਨ ਕਰ ਧੰਨ੍ਯਤਾ ਯੋਗ੍ਯ ਹੈ॥
Prof. Sahib Singhਜਿਹੜਾ ਮਨੁੱਖ ਡਰ-ਅਦਬ ਵਿਚ ਰਹਿ ਕੇ ਵੈਰਾਗ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਭਾਗਾਂ ਵਾਲਾ ਹੈ, ਉਹ ਮਨੁੱਖ ਵੱਡਾ ਹੈ ਗੁਣਾਂ ਵਿਚ ਪੂਰਨ ਹੈ ॥੩॥ਪਦ ਅਰਥ ਧਨੁ ਧਨੁ = ਧੰਨ ਧੰਨ, ਭਾਗਾਂ ਵਾਲਾ। ਭੈ = (ਪਰਮਾਤਮਾ ਦੇ) ਡਰ-ਅਦਬ ਵਿਚ (ਰਹਿ ਕੇ)। ਬੈਰਾਗਿ = (ਦੁਨੀਆ ਵਲੋਂ) ਉਪਰਾਮਤਾ ਵਿਚ ॥੩॥
SikhNet (Spanish)Bendito, Bendito, Perfecto y Grandioso es ese Sirviente humilde del Señor que vive inspirado por el Fervoroso Temor a Dios y por el Amor sin apegos que lo lleva a cantar las Gloriosas Alabanzas del Señor. (3)
ਗੁਰ ਤੇ ਮੁਹੁ ਫੇਰੇ. ਜੇ ਕੋਈ; ਗੁਰ ਕਾ ਕਹਿਆ. ਨ ਚਿਤਿ ਧਰੈ ॥
gur te muhu fere. je koee; gur kaa kahiaa. na chit dharai |
Sant Singh KhalsaIf someone turns his face away from the Guru, and does not enshrine the Guru's Words in his consciousness
Manmohan SinghIf some one turns his face away from the Guru and enshrines not the Guru's advice in his mind,
Manmohan Singh (Punjabi)ਜੇਕਰ ਕੋਈ ਜਣਾ ਗੁਰਾਂ ਵਲੋ ਆਪਣਾ ਮੂੰਹ ਮੋੜ ਲੈਂਦਾ ਹੈ ਅਤੇ ਗੁਰਾਂ ਦੀ ਸਿਖਮਤ ਨੂੰ ਆਪਣੇ ਹਿਰਦੇ ਵਿੱਚ ਨਹੀਂ ਟਿਕਾਉਂਦਾ,
Fareedkot Teekaਜੇਕਰ ਕੋਈ ਗੁਰੋਂ ਤੇ ਮੂੰਹ ਫੇਰ ਕਰ ਮਨਮੁਖਤਾ ਸੇ ਸਤਿਗੁਰੋਂ ਕਾ ਕਹਿਆ ਹੂਆ ਉਪਦੇਸ਼ ਚਿਤ ਮੇਂ ਧਾਰਨ ਨਹੀਂ ਕਰਤਾ ਹੈ॥
Prof. Sahib Singhਪਰ, ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਪਰਤਾਈ ਰੱਖਦਾ ਹੈ, ਗੁਰੂ ਦਾ ਬਚਨ ਆਪਣੇ ਮਨ ਵਿਚ ਨਹੀਂ ਵਸਾਂਦਾ,ਪਦ ਅਰਥ ਤੇ = ਤੋਂ। ਚਿਤਿ = (ਆਪਣੇ) ਚਿੱਤ ਵਿਚ।
SikhNet (Spanish)Si alguien le voltea la cara al Guru y no enaltece Su Palabra en su Conciencia,
ਕਰਿ ਆਚਾਰ. ਬਹੁ ਸੰਪਉ ਸੰਚੈ; ਜੋ ਕਿਛੁ ਕਰੈ. ਸੁ ਨਰਕਿ ਪਰੈ ॥੪॥
kar aachaar. bahu sanpau sanchai; jo kichh karai. su narak parai |4|
Sant Singh Khalsa- he may perform all sorts of rituals and accumulate wealth, but in the end, he will fall into hell. ||4||
Manmohan Singhhe may amass wealth and perform many rituals, but, whatever he may do, he must fall into hell.
Manmohan Singh (Punjabi)ਭਾਵੇਂ ਕਿਤਨੀ ਧਨ-ਦੌਲਤ ਇਕੱਤਰ ਕਰ ਲਵੇ ਅਤੇ ਘਣੇਰੇ ਹੀ ਕਰਮਕਾਂਡ ਕਮਾਉਂਦਾ ਰਹੇ, ਪ੍ਰੰਤੂ ਜੋ ਕੁਝ ਭੀ ਉਹ ਕਰ ਲਵੇ, ਉਸ ਨੂੰ ਦੌਜਕ ਵਿੱਚ ਜਾਣਾ ਹੀ ਪੈਂਦਾ ਹੈ।
Fareedkot Teekaਬਹੁ ਸੰਪਤਾ ਭੀ (ਸੰਚੈ) ਇਕਤ੍ਰ ਕਰ ਕੇ ਅਨੇਕ ਤਰਹ ਕੇ ਯਗ ਤਪਆਦਿ ਅਚਾਰ ਭੀ ਕਰੇ ਤਾਂ ਵੀ ਓਹ ਜੋ ਕਿਛੁ ਕਰਤਾ ਹੈ, ਸੋ ਵਿਅਰਥ ਹੈ। ਸੋ ਪੁਰਸ਼ ਅੰਤ ਕੋ ਨਰਕੋਂ ਮੇਂ ਪੜਤਾ ਹੈ, ਭਾਵ ਤਿਸ ਕੇ ਕਰਮ ਸਭ ਨਿਸਫਲ ਹੈਂ॥੪॥
Prof. Sahib Singh(ਉਂਞ ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਧਾਰਮਿਕ ਕਰਮ ਕਰ ਕੇ ਬਹੁਤ ਧਨ ਭੀ ਇਕੱਠਾ ਕਰ ਲੈਂਦਾ ਹੈ, (ਫਿਰ ਭੀ) ਉਹ ਜੋ ਕੁਝ ਕਰਦਾ ਹੈ (ਉਹ ਕਰਦਿਆਂ) ਨਰਕ ਵਿਚ ਹੀ ਪਿਆ ਰਹਿੰਦਾ ਹੈ (ਸਦਾ ਦੁੱਖੀ ਹੀ ਰਹਿੰਦਾ ਹੈ) ॥੪॥ਪਦ ਅਰਥ ਕਰਿ ਆਚਾਰ = (ਕਰਮ-ਕਾਂਡ ਦੇ) ਕਰਮ ਕਰ ਕੇ। ਸੰਪਉ = ਧਨ। ਸੰਚੈ = ਇਕੱਠਾ ਕਰਦਾ ਹੈ। ਨਰਕਿ = ਨਰਕ ਵਿਚ, ਦੁੱਖ ਵਿਚ। ਪਰੈ = ਪਿਆ ਰਹਿੰਦਾ ਹੈ ॥੪॥
SikhNet (Spanish)podrá realizar todo tipo de rituales y acumular grandes riquezas, pero al final será víctima de las consecuencias se sus propios actos. (4)
ਏਕੋ ਸਬਦੁ. ਏਕੋ ਪ੍ਰਭੁ ਵਰਤੈ; ਸਭ ਏਕਸੁ ਤੇ. ਉਤਪਤਿ ਚਲੈ ॥
eko sabad. eko prabh varatai; sabh ekas te. utapat chalai |
Sant Singh KhalsaThe One Shabad, the Word of the One God, is prevailing everywhere. All the creation came from the One Lord.
Manmohan SinghThe sole will of the One Lord prevails all over. The entire creation emanates from the One Lord.
Manmohan Singh (Punjabi)ਇਕ ਸੁਆਮੀ ਦੀ ਵਾਹਿਦ ਰਜਾ ਹੀ ਸਾਰੇ ਪ੍ਰਚਲਤ ਹੋ ਰਹੀ ਹੈ। ਸਾਰੀ ਰਚਨਾ ਵਿੱਚ ਸੁਆਮੀ ਤੋਂ ਹੀ ਉਤਪੰਨ ਹੁੰਦੀ ਹੈ।
Fareedkot Teekaਤਾਂ ਤੇ ਏਕ ਹੀ (ਸਬਦੁ) ਬ੍ਰਹਮ (ਪ੍ਰਭੂ) ਸਰਬ ਸਾਮਰਥ ਏਕੋ ਰੂਪ ਹੋਇ ਕਰ ਸਭ ਮੇਂ (ਵਰਤੈ) ਵਿਆਪਕ ਹੋ ਰਹਾ ਹੈ ਔਰ ਤਿਸੀ ਏਕ ਤੇ ਹੀ ਸਰਬ ਜਗਤ ਕੀ ਉਤਪਤੀ ਚਲਤੀ ਅਰਥਾਤ ਹੋਤੀ ਹੈ॥
Prof. Sahib Singh(ਜੀਵਾਂ ਦੇ ਭੀ ਕੀਹ ਵੱਸ?) ਇਕ ਪਰਮਾਤਮਾ ਹੀ (ਸਾਰੇ ਜਗਤ ਵਿਚ) ਮੌਜੂਦ ਹੈ, (ਪਰਮਾਤਮਾ ਦਾ ਹੀ) ਹੁਕਮ ਚੱਲ ਰਿਹਾ ਹੈ। ਇਕ ਪਰਮਾਤਮਾ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਕਾਰ ਚੱਲ ਰਹੀ ਹੈ।ਪਦ ਅਰਥ ਏਕੋ = ਇੱਕ ਹੀ। ਸਬਦੁ = (ਪਰਮਾਤਮਾ ਦਾ) ਹੁਕਮ। ਵਰਤੈ = ਚੱਲ ਰਿਹਾ ਹੈ। ਏਕਸੁ ਤੇ = ਇੱਕ ਪਰਮਾਤਮਾ ਤੋਂ ਹੀ।
SikhNet (Spanish)El Único Shabd, la Palabra de Dios, prevalece por todas partes, la Creación entera vino del Único Señor.
ਨਾਨਕ ਗੁਰਮੁਖਿ ਮੇਲਿ ਮਿਲਾਏ; ਗੁਰਮੁਖਿ ਹਰਿ ਹਰਿ ਜਾਇ ਰਲੈ ॥੫॥੬॥
naanak guramukh mel milaae; guramukh har har jaae ralai |5|6|
Sant Singh KhalsaO Nanak, the Gurmukh is united in union. When the Gurmukh goes, he blends into the Lord, Har, Har. ||5||6||
Manmohan SinghNanak, the supreme Guru unites man in the Lord's union. It is by the Guru's grace, that he goes and blends with the Lord God.
Manmohan Singh (Punjabi)ਨਾਨਕ, ਮੁਖੀ ਗੁਰਦੇਵ ਜੀ ਜੀਵ ਨੂੰ ਮਾਰਗ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ। ਗੁਰਾਂ ਦੀ ਦਇਆ ਦੁਆਰਾ, ਉਹ ਜਾ ਕੇ ਸਾਈਂ ਹਰੀ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਜਨ ਹਰੀ ਨੇ ਗੁਰਮੁਖੋਂ ਕੇ (ਮੇਲਿ) ਸਤਸੰਗ ਮੇਂ ਮਿਲਾਏ ਹੈਂ, ਓਹ ਗੁਰਮੁਖਿ ਸਿਖ ਹਰਿ ਹਰਿ ਨਾਮ ਕੋ ਜਪ ਕਰ ਕੇ ਵਾਹਿਗੁਰੂ ਮੇਂ ਜਾਇ ਰਲੇ ਹੈਂ॥੫॥੬॥☬ਸ੍ਵੈ ਮਨ ਕੇ ਪਰਥਾਇ ਸਤਿਗੁਰੋਂ ਕੇ ਮਿਲਾਪ ਕਾ ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪਾ ਕੇ ਪ੍ਰਭੂ ਆਪ ਹੀ ਜਿਸ ਜੀਵ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਜੀਵ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਜਾ ਮਿਲਦਾ ਹੈ ॥੫॥੬॥ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ ॥੫॥੬॥
SikhNet (Spanish)Oh dice Nanak, el Gurmukj es absorbido en la Unión, cuando él se va, se funde en el Señor, Jar, Jar. (5-6)