ੴ

ਸਿੱਖਬਾਣੀ · SikhBani

ਅੰਮ੍ਰਿਤ ਨਾਮੁ ਭੋਜਨੁ ਹਰਿ ਦੇਇ ॥

amrit naam bhojan har dee
Guru Amardas Ji ਗੁਰੂ ਅਮਰਦਾਸ ਜੀ · Raag Prabhaatee · Ang 1334, 1335 · 15 lines
Translations

ਪ੍ਰਭਾਤੀ ਮਹਲਾ ੩ ॥

prabhaatee mahalaa 3 | Ang 1334

Sant Singh KhalsaPrabhaatee, Third Mehl:
Manmohan SinghParbhati 3rd Guru.
Manmohan Singh (Punjabi)ਪਰਭਾਤੀ ਤੀਜੀ ਪਾਤਿਸ਼ਾਹੀ।
SikhNet (Spanish)Parbhati, Mejl Guru Amar Das, Tercer Canal Divino.

ਮੇਰੇ ਮਨ; ਗੁਰੁ ਅਪਣਾ ਸਾਲਾਹਿ ॥

mere man; gur apanaa saalaeh | Ang 1334

Sant Singh KhalsaO my mind, praise your Guru.
Manmohan SinghO my soul, praise thy Guru.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਆਪਣੇ ਗੁਰਾਂ ਦੀ ਸਿਫ਼ਤ ਸ਼ਲਾਘਾ ਕਰ।
Fareedkot Teekaਹੇ ਮੇਰੇ ਮਨ! ਅਪਨੇ ਸਤਿਗੁਰੋਂ ਕੋ ਹੀ ਸਲਾਹਿਣਾ ਕਰ॥
Prof. Sahib Singhਹੇ ਮੇਰੇ ਮਨ! (ਸਦਾ) ਆਪਣੇ ਗੁਰੂ ਦੀ ਸੋਭਾ ਕਰਿਆ ਕਰ,

ਪਦ ਅਰਥ ਮਨ = ਹੇ ਮਨ! ਸਾਲਾਹਿ = ਵਡਿਆਇਆ ਕਰ।

SikhNet (Spanish)Oh mi mente, alaba a tu Dios.

ਪੂਰਾ ਭਾਗੁ ਹੋਵੈ ਮੁਖਿ ਮਸਤਕਿ; ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥

pooraa bhaag hovai mukh masatak; sadaa har ke gun gaeh |1| rahaau | Ang 1335

Sant Singh KhalsaPerfect destiny is inscribed upon your forehead and face; sing the Praises of the Lord forever. ||1||Pause||
Manmohan SinghIf perfect destiny is writ on thy face and forehead, then sing thou ever the praise of the God. Pause.
Manmohan Singh (Punjabi)ਜੇਕਰ ਪੂਰਨ ਪਰਾਲਭਧ ਤੇਰੇ ਚਿਹਰੇ ਅਤੇ ਮਥੇ ਤੇ ਲਿਖੀ ਹੋਈ ਹੈ, ਤਾਂ ਤੂੰ ਵਾਹਿਗੁਰੂ ਦੀ ਸਦੀਵੀ ਹੀ ਉਸਤਤੀ ਗਾਇਨ ਕਰ। ਠਹਿਰਾਉ।
Fareedkot Teekaਜਬ ਮਸਤਕ ਪਰ ਪੂਰਾ ਭਾਗ ਹੋਵੇ ਤੋ ਮੁਖ ਕਰ ਕੇ ਸਦਾ ਹਰੀ ਕੇ ਗੁਣੋਂ ਕੋ ਹੀ ਗਾਵਣਾ ਕਰੀਏ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣਾਂ ਵਿਚ ਚੁੱਭੀ ਲਾਇਆ ਕਰ। ਤੇਰੇ ਮੱਥੇ ਉੱਤੇ ਪੂਰੀ ਕਿਸਮਤ ਜਾਗ ਪਵੇਗੀ ॥੧॥ ਰਹਾਉ ॥

ਪਦ ਅਰਥ ਭਾਗੁ = ਕਿਸਮਤ। ਮੁਖਿ = ਮੂੰਹ ਉੱਤੇ। ਮਸਤਕਿ = ਮੱਥੇ ਉੱਤੇ। ਗਾਹਿ = ਚੁੱਭੀ ਲਾਇਆ ਕਰ। ਗੁਣ ਗਾਹਿ = ਗੁਣਾਂ ਵਿਚ ਚੁੱਭੀ ਲਾਇਆ ਕਰ ॥੧॥ ਰਹਾਉ ॥

SikhNet (Spanish)El Destino Perfecto es inscrito sobre tu frente y en tu cara, canta las Alabanzas del Señor para siempre. (1-Pausa)

ਅੰਮ੍ਰਿਤ ਨਾਮੁ ਭੋਜਨੁ; ਹਰਿ ਦੇਇ ॥

amrit naam bhojan; har dee | Ang 1335

Sant Singh KhalsaThe Lord bestows the Ambrosial Food of the Naam.
Manmohan SinghGod alone gives the fare of the Name-Nectar.
Manmohan Singh (Punjabi)ਕੇਵਲ ਵਾਹਿਗੁਰੂ ਹੀ ਨਾਮ-ਸੁਧਾਰਸ ਦਾ ਖਾਣਾ ਦਿੰਦਾ ਹੈ।
Fareedkot Teekaਹਰੀ ਕਾ ਨਾਮ ਰੂਪੀ ਅੰਮ੍ਰਿਤੁ ਭੋਜਨ ਸਤਿਗੁਰੂ ਦੇਤੇ ਹੈਂ॥
Prof. Sahib Singh(ਪਰਮਾਤਮਾ ਉਸ ਮਨੁੱਖ ਨੂੰ ਉਸ ਦੀ ਜਿੰਦ ਵਾਸਤੇ) ਖ਼ੁਰਾਕ (ਆਪਣਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਦਾ ਹੈ,

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਦੇਇ = ਦੇਂਦਾ ਹੈ।

SikhNet (Spanish)El Señor nos da la Fruta Ambrosial del Naam,

ਕੋਟਿ ਮਧੇ; ਕੋਈ ਵਿਰਲਾ ਲੇਇ ॥

kott madhe; koee viralaa lee | Ang 1335

Sant Singh KhalsaOut of millions, only a rare few receive it
Manmohan SinghOut of millions, rare is the one, who attains unto it,
Manmohan Singh (Punjabi)ਕ੍ਰੋੜਾ ਵਿਚੋਂ ਕੋਈ ਵਿਰਲਾ ਹੀ ਇਸ ਨੂੰ ਪਰਾਪਤ ਕਰਦਾ ਹੈ,
Fareedkot Teekaਪਰੰਤੂ ਕਰੋੜੋਂ ਵਿੱਚੋਂ ਕੋਈ ਵਿਰਲਾ ਹੀ ਲੇਤਾ ਹੈ॥
Prof. Sahib Singh(ਪਰ) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੀ (ਇਹ ਦਾਤਿ) ਹਾਸਲ ਕਰਦਾ ਹੈ,

ਪਦ ਅਰਥ ਕੋਟਿ ਮਧੇ = ਕ੍ਰੋੜਾਂ ਵਿਚੋਂ। ਲੇਇ = ਲੈਂਦਾ ਹੈ।

SikhNet (Spanish)pero de millones, extraordinario es en verdad quien la recibe,

ਜਿਸ ਨੋ ਅਪਣੀ; ਨਦਰਿ ਕਰੇਇ ॥੧॥

jis no apanee; nadar karee |1| Ang 1335

Sant Singh Khalsa- only those who are blessed by God's Glance of Grace. ||1||
Manmohan Singhhe is the one, on whom He shows His mercy.
Manmohan Singh (Punjabi)ਜਿਸ ਉਤੇ ਉਹ ਆਪਣੀ ਮਿਹਰ ਧਾਰਦਾ ਹੈ।
Fareedkot Teekaਸੋਈ ਲੇਤਾ ਹੈ ਜਿਸ ਕੋ ਵਾਹਿਗੁਰੂ ਆਪਣੀ ਕ੍ਰਿਪਾ ਦ੍ਰਿਸ਼ਟੀ ਕਰਤਾ ਹੈ॥੧॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ॥੧॥

ਪਦ ਅਰਥ ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਨਦਰਿ = ਮਿਹਰ ਦੀ ਨਿਗਾਹ। ਕਰੇਇ = ਕਰਦਾ ਹੈ ॥੧॥

SikhNet (Spanish)muy raro es, sólo los que han sido bendecidos con la Mirada de Gracia de Dios lo logra. (1)

ਗੁਰ ਕੇ ਚਰਣ; ਮਨ ਮਾਹਿ ਵਸਾਇ ॥

gur ke charan; man maeh vasaae | Ang 1335

Sant Singh KhalsaWhoever enshrines the Guru's Feet within his mind,
Manmohan SinghWhosoever enshrines the Guru's feet in his mind,
Manmohan Singh (Punjabi)ਜੋ ਕੋਈ ਗੁਰਾਂ ਦੇ ਚਰਨਾ ਨੂੰ ਆਪਣੇ ਰਿਦੇ ਅੰਦਰ ਟਿਕਾ ਲੈਂਦਾ ਹੈ,
Fareedkot Teekaਤਾਂ ਤੇ ਹੇ ਮਨ! ਸਤਿਗੁਰੋਂ ਕੇ ਚਰਨੋਂ ਕੋ ਤੂੰ ਅਪਣੇ ਰਿਦੇ ਮੇਂ ਵਸਾਵਣਾ ਕਰ॥
Prof. Sahib Singhਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਟਿਕਾਈ ਰੱਖ,

ਪਦ ਅਰਥ ਵਸਾਇ = ਵਸਾਈ ਰੱਖ।

SikhNet (Spanish)Quien enaltece los Pies del Guru en su mente,

ਦੁਖੁ ਅਨੑੇਰਾ; ਅੰਦਰਹੁ ਜਾਇ ॥

dukh anaeraa; andarahu jaae | Ang 1335

Sant Singh Khalsais rid of pain and darkness from within.
Manmohan Singhhe is rid of pain and inner darkness,
Manmohan Singh (Punjabi)ਉਹ ਪੀੜ ਅਤੇ ਅੰਤ੍ਰੀਵੀ ਅਨ੍ਹੇਰੇ ਤੋਂ ਖਲਾਸੀ ਪਾ ਜਾਂਦਾ ਹੈ,
Fareedkot Teekaਕਿਉਂਕਿ ਤਿਨ ਕੋ ਵਸਾਵਣੇ ਕਰ ਕੇ ਤੇਰੇ ਅੰਦਰਹੁ ਰਾਗ ਦ੍ਵੈਸ਼ ਕਾ ਦੁਖੁ ਔ ਅਗਿਆਨ ਰੂਪੀ ਅੰਧੇਰਾ ਜਾਤਾ ਰਹੇਗਾ॥
Prof. Sahib Singh(ਇਸ ਤਰ੍ਹਾਂ) ਮਨ ਵਿਚੋਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ, (ਆਤਮਕ ਜੀਵਨ ਵਲੋਂ) ਬੇ-ਸਮਝੀ ਦਾ ਹਨੇਰਾ ਹਟ ਜਾਂਦਾ ਹੈ,

ਪਦ ਅਰਥ ਜਾਇ = ਦੂਰ ਹੋ ਜਾਂਦਾ ਹੈ। ਅਨ੍ਹ੍ਹੇਰਾ = ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ।

SikhNet (Spanish)se libera de pena y oscuridad en su interior,

ਆਪੇ ਸਾਚਾ; ਲਏ ਮਿਲਾਇ ॥੨॥

aape saachaa; le milaae |2| Ang 1335

Sant Singh KhalsaThe True Lord unites him with Himself. ||2||
Manmohan Singhand him, the True Lord unites with Himself.
Manmohan Singh (Punjabi)ਅਤੇ ਸੱਚਾ ਸਾਈਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸਚਾ ਵਾਹਿਗੁਰੂ ਆਪੇ ਹੀ ਤੁਝ ਕੋ ਅਪਨੇ ਸਰੂਪ ਮੇਂ ਮਿਲਾਇ ਲੇਵੇਗਾ॥੨॥
Prof. Sahib Singh(ਅਤੇ) ਸਦਾ ਕਾਇਮ ਰਹਿਣ ਵਾਲਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨॥

ਪਦ ਅਰਥ ਆਪੇ = ਆਪ ਹੀ। ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ ॥੨॥

SikhNet (Spanish)el Guru Verdadero lo une en Su Ser. (2)

ਗੁਰ ਕੀ ਬਾਣੀ ਸਿਉ; ਲਾਇ ਪਿਆਰੁ ॥

gur kee baanee siau; laae piaar | Ang 1335

Sant Singh KhalsaSo embrace love for the Word of the Guru's Bani.
Manmohan SinghEmbrace thou love for the Guru's word.
Manmohan Singh (Punjabi)ਤੂੰ ਗੁਰਾਂ ਦੀ ਬਾਣੀ ਨਾਲ ਪਿਰਹੜੀ ਪਾ।
Fareedkot Teekaਗੁਰੋਂ ਕੀ ਬਾਣੀ ਸਾਥ (ਪਿਆਰੁ) ਲਗਾਉ॥
Prof. Sahib Singhਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ।

ਪਦ ਅਰਥ ਸਿਉ = ਨਾਲ।

SikhNet (Spanish)Expresa entonces tu Amor por la Palabra del Bani

ਐਥੈ ਓਥੈ; ਏਹੁ ਅਧਾਰੁ ॥

aithai othai; ehu adhaar | Ang 1335

Sant Singh KhalsaHere and hereafter, this is your only Support.
Manmohan SinghHere and hereafter, this alone is thy support.
Manmohan Singh (Punjabi)ਏਥੇ ਤੇ ਓਥੇ, ਕੇਵਲ ਇਹ ਹੀ ਤੇਰਾ ਆਸਰਾ ਹੈ।
Fareedkot Teekaਇਸ ਲੋਕ ਮੇਂ ਔ ਪ੍ਰਲੋਕ ਮੇਂ ਤੇਰਾ ਇਹੀ ਆਸਰਾ ਰੂਪੁ ਹੈ॥
Prof. Sahib Singh(ਇਹ ਬਾਣੀ ਹੀ) ਇਸ ਲੋਕ ਅਤੇ ਪਰਲੋਕ ਵਿਚ (ਜ਼ਿੰਦਗੀ ਦਾ) ਆਸਰਾ ਹੈ,

ਪਦ ਅਰਥ ਐਥੈ = ਇਸ ਲੋਕ ਵਿਚ। ਓਥੇ = ਪਰਲੋਕ ਵਿਚ। ਅਧਾਰੁ = (ਜ਼ਿੰਦਗੀ ਦਾ) ਆਸਰਾ।

SikhNet (Spanish)del Guru, pues es aquí y será aquí después tu Único Soporte,

ਆਪੇ ਦੇਵੈ ਸਿਰਜਨਹਾਰੁ ॥੩॥

aape devai sirajanahaar |3| Ang 1335

Sant Singh KhalsaThe Creator Lord Himself bestows it. ||3||
Manmohan SinghThe Creator, of Himself, blesses man with the love of the Guru's word.
Manmohan Singh (Punjabi)ਕਰਤਾਰ, ਖੁਦ ਹੀ ਬੰਦੇ ਨੂੰ ਗੁਰਬਾਣੀ ਦਾ ਪਿਆਰ ਪਰਦਾਨ ਕਰਦਾ ਹੈ।
Fareedkot Teekaਜਿਨ ਕੋ ਸਿਰਜਨਹਾਰ ਆਪੇ ਦੇਤਾ ਹੈ ਤਿਨੋਂ ਕੋ ਹੀ ਗੁਰਬਾਣੀ ਕਾ ਪਿਆਰੁ ਪ੍ਰਾਪਤਿ ਹੋਤਾ ਹੈ॥੩॥
Prof. Sahib Singh(ਪਰ ਇਹ ਦਾਤਿ) ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ ॥੩॥
SikhNet (Spanish)el Mismo Creador es Quien otorga, (3)

ਸਚਾ ਮਨਾਏ. ਅਪਣਾ ਭਾਣਾ ॥

sachaa manaae. apanaa bhaanaa | Ang 1335

Sant Singh KhalsaOne whom the Lord inspires to accept His Will,
Manmohan SinghWhom the True Lord makes one to submit to His will,
Manmohan Singh (Punjabi)ਜਿਸ ਪਾਸੋ ਸੱਚਾ ਸੁਆਮੀ ਆਪਣੀ ਰਜਾ ਨੂੰ ਮਨਵਾਉਂਦਾ ਹੈ,
Fareedkot Teekaਜਿਨੋਂ ਕੋ ਸਚਾ ਵਾਹਿਗੁਰੂ ਆਪਣਾ ਭਾਣਾ ਮਨਾਵਤਾ ਹੈ, ਭਾਵ ਜੋ ਤਿਸ ਕੋ ਭਾਣੇ ਮੇਂ ਪ੍ਰਸੰਨ ਰਹਿਤਾ ਹੈ॥
Prof. Sahib Singhਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਗੁਰੂ ਦੀ ਸਰਨ ਪਾ ਕੇ) ਆਪਣੀ ਰਜ਼ਾ ਮਿੱਠੀ ਕਰ ਕੇ ਮੰਨਣ ਲਈ (ਮਨੁੱਖ ਦੀ) ਸਹਾਇਤਾ ਕਰਦਾ ਹੈ।

ਪਦ ਅਰਥ ਭਾਣਾ = ਰਜ਼ਾ, ਮਰਜ਼ੀ। ਮਨਾਏ = ਮੰਨਣ ਲਈ ਮਦਦ ਕਰਦਾ ਹੈ।

SikhNet (Spanish)Quien recibe la inspiración de aceptar la Voluntad del Señor,

ਸੋਈ ਭਗਤੁ; ਸੁਘੜੁ ਸੋੁਜਾਣਾ ॥

soee bhagat; sugharr suojaanaa | Ang 1335

Sant Singh Khalsais a wise and knowing devotee.
Manmohan Singhhe alone is an accomplished and wise saint.
Manmohan Singh (Punjabi)ਕੇਵਲ ਉਹ ਹੀ ਕਾਮਲ ਅਤੇ ਸਿਆਣਾ ਹੈ ਸੰਤ ਹੈ।
Fareedkot Teekaਸੋਈ ਭਗਤੁ (ਸੁਘੜੁ) ਉਤਮ ਘਾੜਤ ਵਾਲਾ ਔ (ਸਜਾਣਾ) ਚਤਰੁ ਹੈ॥
Prof. Sahib Singh(ਜਿਹੜਾ ਮਨੁੱਖ ਰਜ਼ਾ ਨੂੰ ਮੰਨ ਲੈਂਦਾ ਹੈ) ਉਹੀ ਹੈ ਸੋਹਣਾ ਸੁਚੱਜਾ ਸਿਆਣਾ ਭਗਤ।

ਪਦ ਅਰਥ ਸੁਘੜੁ = ਸੋਹਣੀ ਮਾਨਸਕ ਘਾੜਤ ਵਾਲਾ, ਸੁਚੱਜਾ। ਸਜਾਣਾ = (ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਸੁਜਾਣਾ' ਹੈ, ਇਥੇ 'ਸੋਜਾਣਾ' ਪੜ੍ਹਨਾ ਹੈ) ਸਿਆਣਾ।

SikhNet (Spanish)se vuelve sabio y conocedor

ਨਾਨਕੁ ਤਿਸ ਕੈ; ਸਦ ਕੁਰਬਾਣਾ ॥੪॥੭॥੧੭॥੭॥੨੪॥

naanak tis kai; sad kurabaanaa |4|7|17|7|24| Ang 1335

Sant Singh KhalsaNanak is forever a sacrifice to him. ||4||7||17||7||24||
Manmohan SinghNanak is ever a sacrifice unto him.
Manmohan Singh (Punjabi)ਨਾਨਕ ਉਸ ਉਤੋਂ ਹਮੇਸ਼ਾਂ ਹੀ ਘੋਲੀ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਸ ਕੇ ਉਪਰ ਸੇ ਸਦਾ ਕੁਰਬਾਨ ਜਾਤੇ ਹੈਂ॥੪॥੭॥੧੭॥੭॥੨੪॥☬ਅਪਨਾ ਲਾਭ ਉਚਾਰਨ ਕਰਤੇ ਹੈਂ:
Prof. Sahib Singh(ਅਜਿਹੇ ਮਨੁੱਖ ਤੋਂ) ਨਾਨਕ ਸਦਾ ਸਦਕੇ ਜਾਂਦਾ ਹੈ ॥੪॥੭॥੧੭॥੭॥੨੪॥

ਪਦ ਅਰਥ ਤਿਸ ਕੈ = (ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ) ਉਸ ਤੋਂ। ਸਦ = ਸਦਾ ॥੪॥੭॥੧੭॥੭॥੨੪॥

* ਵੇਰਵਾ ਅੰਕਾਂ ਦਾ: ਪ੍ਰਭਾਤੀ ਮ: ੧ = ੧੭। ਪ੍ਰਭਾਤੀ ਮ: ੩ = ੭। ਜੋੜ = ੨੪।

SikhNet (Spanish)y Nanak ofrece Su Ser para siempre a Él. (4-7-17-7-24)
Answers quote the Granth verbatim with Ang citations. AI commentary is not Gurbani and not a religious ruling.