ਪ੍ਰਭਾਤੀ ਮਹਲਾ ੩ ॥
prabhaatee mahalaa 3 |
Sant Singh KhalsaPrabhaatee, Third Mehl:
Manmohan SinghParbhati 3rd Guru.
Manmohan Singh (Punjabi)ਪਰਭਾਤੀ ਤੀਸਰੀ ਪਾਤਿਸ਼ਾਹੀ।
SikhNet (Spanish)Parbhati, Mejl Guru Amar Das, Tercer Canal Divino.
ਗੁਰਮੁਖਿ ਹਰਿ ਜੀਉ ਸਦਾ ਧਿਆਵਹੁ; ਜਬ ਲਗੁ ਜੀਅ ਪਰਾਨ ॥
guramukh har jeeo sadaa dhiaavahu; jab lag jeea paraan |
Sant Singh KhalsaAs Gurmukh, meditate on the Dear Lord forever, as long as there is the breath of life.
Manmohan SinghSo long as there is life in thee, O mortal, ever meditate thou, on thy Lord Master, through the Guru.
Manmohan Singh (Punjabi)ਜਦ, ਤਾਂਈ ਤੇਰੇ ਵਿੱਚ ਜਿੰਦ-ਜਾਨ ਹੈ, ਹੇ ਪ੍ਰਾਣੀ! ਗੁਰਾਂ ਦੇ ਰਾਹੀਂ ਤੂੰ ਆਪਣੇ ਮਹਾਰਾਜ ਮਾਲਕ ਦਾ ਆਰਾਧਨ ਕਰ।
Fareedkot Teekaਹੇ ਭਾਈ! ਗੁਰੋਂ ਦ੍ਵਾਰੇ ਹਰਿ ਜੀ ਕੋ ਸਦਾ ਧਿਆਵੋ, ਜਬ ਲਗ ਤੇਰੇ ਮੇਂ (ਜੀਉ) ਚੇਤਨਸਤਾ ਔ ਤਨ ਮੇਂ ਪ੍ਰਾਣ ਹੈਂ॥
Prof. Sahib Singhਜਦੋਂ ਤਕ ਜਿੰਦ ਕਾਇਮ ਹੈ ਤੇ ਸੁਆਸ ਆ ਰਹੇ ਹਨ ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਰਹੋ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਬ ਲਗੁ = ਜਦੋਂ ਤਕ। ਜੀਅ ਪਰਾਨ = ਜਿੰਦ ਹੈ ਤੇ ਸਾਹ ਆ ਰਹੇ ਹਨ।
SikhNet (Spanish)Mientras respires la vida,
ਗੁਰਸਬਦੀ. ਮਨੁ ਨਿਰਮਲੁ ਹੋਆ; ਚੂਕਾ ਮਨਿ ਅਭਿਮਾਨੁ ॥
gurasabadee. man niramal hoaa; chookaa man abhimaan |
Sant Singh KhalsaThrough the Word of the Guru's Shabad, the mind becomes immaculate, and egotistical pride is expelled from the mind.
Manmohan SinghThrough the Guru's word, the mind becomes immaculate and the mind's ego is stilled.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਚਿੱਤ ਪਵਿੱਤਰ ਹੋ ਜਾਂਦਾ ਹੈ ਅਤੇ ਚਿੱਤ ਦੀ ਹੰਗਤਾ ਦੂਰ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਸਬਦ ਕਰ ਜਿਨੋਂ ਕਾ ਮਨੁ ਨਿਰਮਲੁ ਹੂਆ ਹੈ ਤਿਨੋਂ ਕੇ ਮਨ ਕਾ ਅਭਿਮਾਨ ਦੂਰ ਭ੍ਯਾ ਹੈ॥
Prof. Sahib Singh(ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਦਾ) ਮਨ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਵਿੱਤਰ ਹੋ ਜਾਂਦਾ ਹੈ, ਉਸ ਦਾ ਮਨ ਵਿਚ (ਵੱਸਦਾ) ਅਹੰਕਾਰ ਮੁੱਕ ਜਾਂਦਾ ਹੈ।ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਨਿਰਮਲੁ = ਪਵਿੱਤਰ। ਚੂਕਾ = ਮੁੱਕ ਜਾਂਦਾ ਹੈ। ਮਨਿ = ਮਨ ਵਿਚ।
SikhNet (Spanish)como Gurmukj, medita siempre en el Querido Señor, a través del Shabd del Guru la mente
ਸਫਲੁ ਜਨਮੁ ਤਿਸੁ ਪ੍ਰਾਨੀ ਕੇਰਾ; ਹਰਿ ਕੈ ਨਾਮਿ ਸਮਾਨ ॥੧॥
safal janam tis praanee keraa; har kai naam samaan |1|
Sant Singh KhalsaFruitful and prosperous is the life of that mortal being, who is absorbed in the Name of the Lord. ||1||
Manmohan SinghFruitful is the life of the mortal, who is absorbed in the Name of God.
Manmohan Singh (Punjabi)ਫਲਦਾਇਕ ਹੈ ਜੀਵਨ ਉਸ ਫਾਨੀ ਬੰਦੇ ਦਾ, ਜੋ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਜਿਸ ਕਾ ਮਨੁ ਹਰੀ ਕੇ ਨਾਮ ਮੇਂ ਸਮਾਨਾ ਹੈ ਤਿਸ ਪ੍ਰਾਣੀ ਕਾ ਜਨਮੁ ਸਫਲ ਹੂਆ ਹੈ॥੧॥
Prof. Sahib Singhਉਸ ਮਨੁੱਖ ਦਾ ਸਾਰਾ ਜੀਵਨ ਕਾਮਯਾਬ ਹੋ ਜਾਂਦਾ ਹੈ, ਉਹ ਮਨੁੱਖ (ਸਦਾ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ਪਦ ਅਰਥ ਕੇਰਾ = ਦਾ। ਕੈ ਨਾਮਿ = ਦੇ ਨਾਮ ਵਿਚ। ਸਮਾਨ = ਸਮਾਇਆ ਰਹਿੰਦਾ ਹੈ ॥੧॥
SikhNet (Spanish)se vuelve Inmaculada y el orgullo egoísta es erradicado de la mente, así la vida de ese ser se torna fructífera y próspera cuando se absorbe en el Nombre del Señor. (1)
ਮੇਰੇ ਮਨ; ਗੁਰ ਕੀ ਸਿਖ ਸੁਣੀਜੈ ॥
mere man; gur kee sikh suneejai |
Sant Singh KhalsaO my mind, listen to the Teachings of the Guru.
Manmohan SinghO my soul, hearken thou to the Guru's instruction.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਗੁਰਾਂ ਦੇ ਉਪਦੇਸ਼ ਨੂੰ ਸ੍ਰਵਨ ਕਰ।
Fareedkot Teekaਹੇ ਮੇਰੇ (ਮਨ) ਪਿਆਰੇ! ਗੁਰੋਂ ਕੀ ਸਿਖ੍ਯਾ ਕੋ ਸੁਣੀਏ॥
Prof. Sahib Singhਹੇ ਮੇਰੇ ਮਨ! ਗੁਰੂ ਦਾ (ਇਹ) ਉਪਦੇਸ਼ (ਸਦਾ) ਸੁਣਦੇ ਰਹਿਣਾ ਚਾਹੀਦਾ ਹੈ,ਪਦ ਅਰਥ ਮਨ = ਹੇ ਮਨ! ਸਿਖ = ਸਿੱਖਿਆ। ਸੁਣੀਜੈ = ਸੁਣਨੀ ਚਾਹੀਦੀ ਹੈ।
SikhNet (Spanish)Oh mente mía, escucha las Enseñanzas del Guru,
ਹਰਿ ਕਾ ਨਾਮੁ ਸਦਾ ਸੁਖਦਾਤਾ; ਸਹਜੇ ਹਰਿ ਰਸੁ ਪੀਜੈ ॥੧॥ ਰਹਾਉ ॥
har kaa naam sadaa sukhadaataa; sahaje har ras peejai |1| rahaau |
Sant Singh KhalsaThe Name of the Lord is the Giver of peace forever. With intuitive ease, drink in the Sublime Essence of the Lord. ||1||Pause||
Manmohan SinghThe Lord's Name is ever peace-giving. Through it, thou shall easily in-drink the God's Name elixir. Pause.
Manmohan Singh (Punjabi)ਸਾਈਂ ਦਾ ਨਾਮ ਹਮੇਸ਼ਾਂ ਆਰਾਮ ਦੇਣ ਵਾਲਾ ਹੈ। ਇਸ ਦੇ ਰਾਹੀਂ, ਤੂੰ ਸੁਖੈਨ ਹੀ ਹਰੀ ਦੇ ਨਾਮ ਅੰਮ੍ਰਿਤ ਨੂੰ ਪਾਨ ਕਰ ਲਵੇਗਾਂ। ਹਿਰਾਉ।
Fareedkot Teekaਹਰਿ ਕਾ ਨਾਮੁ ਜੋ ਸਰਬ ਸੁਖੋਂ ਕਾ ਦਾਤਾ ਹੈ ਤਿਸ ਹਰੀ ਨਾਮ ਰਸ ਕੋ ਸਹਜੇ ਹੀ ਪੀਵੀਏ॥੧॥ ਰਹਾਉ ॥
Prof. Sahib Singh(ਕਿ) ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ (ਇਸ ਵਾਸਤੇ) ਆਤਮਕ ਅਡੋਲਤਾ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ-ਜਲ ਪੀਂਦੇ ਰਹਿਣਾ ਚਾਹੀਦਾ ਹੈ ॥੧॥ ਰਹਾਉ ॥ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਪੀਜੈ = ਪੀਣਾ ਚਾਹੀਦਾ ਹੈ ॥੧॥ ਰਹਾਉ ॥
SikhNet (Spanish)l Nombre del Señor es el Dador de Paz por siempre, con una Confianza Intuitiva bebe de la Sublime Esencia del Señor. (1-Pausa)
ਮੂਲੁ ਪਛਾਣਨਿ. ਤਿਨ ਨਿਜ ਘਰਿ ਵਾਸਾ; ਸਹਜੇ ਹੀ ਸੁਖੁ ਹੋਈ ॥
mool pachhaanan. tin nij ghar vaasaa; sahaje hee sukh hoee |
Sant Singh KhalsaThose who understand their own origin dwell within the home of their inner being, in intuitive peace and poise.
Manmohan SinghThose, who realise their source, abide they, in their own home and all-too-spontaneously gather peace.
Manmohan Singh (Punjabi)ਜੋ ਆਪਣੇ ਮੁਢ ਨੂੰ ਅਨੁਭਵ ਕਰਦੇ ਹਨ, ਉਹ ਆਪਣੇ ਨਿਜ ਦੇ ਧਾਮ ਵਿੱਚ ਵਸਦੇ ਹਨ ਤੇ ਸੁਤੇ ਸਿਧ ਹੀ ਆਰਾਮ ਪਾਉਂਦੇ ਹਨ।
Fareedkot Teekaਜੋ ਅਪਣੇ (ਮੂਲੁ) ਵਾਹਿਗੁਰੂ ਕੋ ਪਛਾਣਤੇ ਹੈਂ ਤਿਨੋਂ ਕਾ ਸ੍ਵੈਸਰੂਪ ਮੇਂ ਨਿਵਾਸ ਹੂਆ ਹੈ ਔਰ ਸਹਜੇ ਹੀ ਸੁਖ ਕੀ ਪ੍ਰਾਪਤੀ ਹੋਈ ਹੈ॥
Prof. Sahib Singhਜਿਹੜੇ ਮਨੁੱਖ ਜਗਤ ਦੇ ਰਚਨਹਾਰ ਨਾਲ ਸਾਂਝ ਪਾਂਦੇ ਹਨ, ਉਹਨਾਂ ਦਾ ਨਿਵਾਸ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ ਸਦਾ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਦੇ ਕਾਰਨ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ।ਪਦ ਅਰਥ ਮੂਲੁ = ਜਗਤ ਦਾ ਰਚਨਹਾਰ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ।
SikhNet (Spanish)Los que llegan a entender su propio origen, habitan en el Recinto de su Ser Interior, en Paz y Tranquilidad.
ਗੁਰ ਕੈ ਸਬਦਿ. ਕਮਲੁ ਪਰਗਾਸਿਆ; ਹਉਮੈ ਦੁਰਮਤਿ ਖੋਈ ॥
gur kai sabad. kamal paragaasiaa; haumai duramat khoee |
Sant Singh KhalsaThrough the Word of the Guru's Shabad, the heart-lotus blossoms forth, and egotism and evil-mindedness are eradicated.
Manmohan SinghThrough the Guru's word, blossoms their heart lotus and their ego, and evil-thoughts are eradicated.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਉਨ੍ਹਾਂ ਦੀ ਹੰਗਤਾ ਤੇ ਖੋਟੀ ਬੁਧੀ ਨਾਸ ਹੋ ਜਾਂਦੇ ਹਨ।
Fareedkot Teekaਗੁਰੋਂ ਕੇ ਸਬਦ ਕਰ ਕੇ ਜਿਨੋਂ ਕਾ ਹ੍ਰਿਦਾ ਕਮਲੁ ਖਿੜਿਆ ਹੈ ਤਿਨੋਂ ਕੀ ਹਉਮੈ ਰੂਪੀ ਖੋਟੀ ਮਤਿ (ਖੋਈ) ਦੂਰ ਭਈ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ ਖਿੜਿਆ ਰਹਿੰਦਾ ਹੈ। (ਉਹਨਾਂ ਦੇ ਅੰਦਰੋਂ) ਹਉਮੈ ਵਾਲੀ ਖੋਟੀ ਮੱਤ ਨਾਸ ਹੋ ਜਾਂਦੀ ਹੈ।ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਕਮਲੁ = ਹਿਰਦਾ, ਕੌਲ-ਫੁੱਲ। ਪਰਗਾਸਿਆ = ਖਿੜ ਪੈਂਦਾ ਹੈ। ਦੁਰਮਤਿ = ਖੋਟੀ।
SikhNet (Spanish)A través del Shabd del Guru, el Loto del corazón florece, el egoísmo y la maldad de la mente son desvanecidos y el Señor Único y Verdadero prevalece entre nosotros,
ਸਭਨਾ ਮਹਿ ਏਕੋ ਸਚੁ ਵਰਤੈ; ਵਿਰਲਾ ਬੂਝੈ ਕੋਈ ॥੨॥
sabhanaa meh eko sach varatai; viralaa boojhai koee |2|
Sant Singh KhalsaThe One True Lord is pervading amongst all; those who realize this are very rare. ||2||
Manmohan SinghAmongst all, the One True Lord is contained. Rare is the one, who realises it.
Manmohan Singh (Punjabi)ਸਾਰਿਆਂ ਅੰਦਰ, ਇਕ ਸੱਚਾ ਸੁਆਮੀ ਰਮਿਆ ਹੋਇਆ ਹੈ। ਕੋਈ ਟਾਵਾ ਟਲਾ ਹੀ ਇਸ ਨੂੰ ਅਨੁਭਵ ਕਰਦਾ ਹੈ।
Fareedkot Teekaਸਭਨਾਂ ਜੀਵੋਂ ਵਿਖੇ ਏਕੋ ਸਚ ਸਰੂਪ ਵਰਤ ਰਹਾ ਹੈ, ਪਰੰਤੂ ਇਸ ਬਾਤ ਕੋ ਕੋਈ ਵਿਰਲਾ (ਬੂਝੈ) ਜਾਣਤਾ ਹੈ॥੨॥
Prof. Sahib Singh(ਉਂਞ ਤਾਂ) ਸਭ ਜੀਵਾਂ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਮੌਜੂਦ ਹੈ, ਪਰ ਕੋਈ ਵਿਰਲਾ ਮਨੁੱਖ (ਗੁਰੂ ਦੇ ਸ਼ਬਦ ਦੀ ਰਾਹੀਂ ਇਹ ਗੱਲ) ਸਮਝਦਾ ਹੈ ॥੨॥ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਵਰਤੈ = ਕੰਮ ਕਰ ਰਿਹਾ ਹੈ, ਮੌਜੂਦ ਹੈ (वृत् = to exist) ॥੨॥
SikhNet (Spanish)extraordinarios en verdad son los que entienden esto. (2)
ਗੁਰਮਤੀ ਮਨੁ ਨਿਰਮਲੁ ਹੋਆ; ਅੰਮ੍ਰਿਤੁ ਤਤੁ ਵਖਾਨੈ ॥
guramatee man niramal hoaa; amrit tat vakhaanai |
Sant Singh KhalsaThrough the Guru's Teachings, the mind becomes immaculate, speaking the Ambrosial Essence.
Manmohan SinghBy the Guru's instructions, man's mind immaculate and he utters the Nectar-sweet quintessence of the Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮਨੁਸ਼ ਦਾ ਮਨੂਆ ਪਵਿੱਤਰ ਹੋ ਜਾਂਦਾ ਹੈ ਅਤੇ ਉਹ ਨਾਮ ਦੇ ਆਬਿ-ਹਿਯਾਤ ਵਰਗੇ ਮਿੱਠੇ ਜੌਹਰ ਦਾ ਉਚਾਰਨ ਕਰਦਾ ਹੈ।
Fareedkot Teekaਗੁਰੋਂ ਕੀ (ਮਤੀ) ਸਿਖ੍ਯਾ ਤੇ ਜਿਨੋਂ ਕਾ ਮਨ ਨਿਰਮਲ ਹੂਆ ਹੈ, ਸੋਈ ਤਤ ਸਰੂਪ ਅੰਮ੍ਰਿਤ ਕੋ ਵਖ੍ਯਾਨ ਕਰਤੇ ਹੈਂ॥
Prof. Sahib Singhਗੁਰੂ ਦੀ ਮੱਤ ਉਤੇ ਤੁਰ ਕੇ (ਜਿਸ ਮਨੁੱਖ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਹ ਮਨੁੱਖ ਜਗਤ ਦੇ ਅਸਲੇ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਪਦਾ ਰਹਿੰਦਾ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਵਖਾਨੈ = ਉਚਾਰਦਾ ਹੈ (ਇਕ-ਵਚਨ)।
SikhNet (Spanish)Mediante las Enseñanzas del Guru, la mente se vuelve Inmaculada, recitando la Esencia Ambrosial.
ਹਰਿ ਕਾ ਨਾਮੁ ਸਦਾ ਮਨਿ ਵਸਿਆ; ਵਿਚਿ ਮਨ ਹੀ ਮਨੁ ਮਾਨੈ ॥
har kaa naam sadaa man vasiaa; vich man hee man maanai |
Sant Singh KhalsaThe Name of the Lord dwells in the mind forever; within the mind, the mind is pleased and appeased.
Manmohan SinghGod's Name ever abides in his mind and his mind-waves are clamed through the mind.
Manmohan Singh (Punjabi)ਰੱਬ ਦਾ ਨਾਮ ਹਮੇਸ਼ਾਂ ਉਸ ਦੇ ਹਿਰਦੇ ਅੰਦਰ ਵਸਦਾ ਹੈ ਤੇ ਉਸ ਦੇ ਮਨ ਦੀਆਂ ਲਹਿਰਾ ਉਸ ਦੇ ਮਨ ਰਾਹੀਂ ਹੀ ਸ਼ਾਤ ਹੋ ਜਾਂਦੀਆਂ ਹਨ।
Fareedkot Teekaਕਿਉਂਕਿ ਹਰੀ ਕਾ ਨਾਮੁ ਤਿਨੋਂ ਕੇ ਮਨ ਮੇਂ ਸਦਾ ਬਸਿਆ ਹੈ, ਤਾਂ ਤੇ ਮਨਨ ਕਰਨੇ ਤੇ ਭਗਵੰਤ ਮੇਂ ਮਨੁ ਪਤੀਆਯਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸਦਾ ਉਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ, ਉਸ ਦਾ ਮਨ ਆਪਣੇ ਅੰਦਰੋਂ ਹੀ ਪਤੀਜਿਆ ਰਹਿੰਦਾ ਹੈ।ਪਦ ਅਰਥ ਮਨਿ = ਮਨ ਵਿਚ। ਵਿਚਿ ਮਨ ਹੀ = ਮਨ ਵਿਚਿ ਹੀ, ਮਨ ਦੇ ਅੰਦਰ ਹੀ। ਮਾਨੈ = ਪਤੀਜਿਆ ਰਹਿੰਦਾ ਹੈ।
SikhNet (Spanish)El Nombre del Señor habita en la mente para siempre y en su propio interior la mente se ve complacida y en Paz.
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ; ਜਿਤੁ ਆਤਮ ਰਾਮੁ ਪਛਾਨੈ ॥੩॥
sad balihaaree gur apune vittahu; jit aatam raam pachhaanai |3|
Sant Singh KhalsaI am forever a sacrifice to my Guru, through whom I have realized the Lord, the Supreme Soul. ||3||
Manmohan SinghEver am I a sacrifice unto my Guru, through whom, I have realised the all-pervading Lord.
Manmohan Singh (Punjabi)ਹਮੇਸ਼ਾਂ ਹੀ ਘੋਲੀ ਵੰਞਦਾ ਹਾਂ ਮੈਂ ਆਪਣੇ ਗੁਰੂ ਉਤੋਂ ਜਿਨ੍ਹਾਂ ਦੇ ਰਾਹੀਂ ਮੈਂ ਸਰਬ-ਵਿਆਪਕ ਸੁਆਮੀ ਨੂੰ ਅਨੁਭਵ ਕਰ ਲਿਆ ਹੈ।
Fareedkot Teekaਮੈਂ ਅਪਨੇ ਗੁਰੋਂ ਪਰ ਸਦਾ ਬਲਿਹਾਰੀ ਜਾਤਾ ਹੂੰ, ਜਿਨੋਂ ਕਰ ਕੇ ਹਮਨੇ ਅਪਨੇ ਆਪ ਕੋ ਰਮਾ ਹੂਆ ਪਛਾਨਿਆ ਹੈ॥੩॥
Prof. Sahib Singhਉਹ ਮਨੁੱਖ ਸਦਾ ਆਪਣੇ ਗੁਰੂ ਤੋਂ ਸਦਕੇ ਜਾਂਦਾ ਹੈ ਜਿਸ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ॥੩॥ਪਦ ਅਰਥ ਸਦ = ਸਦਾ। ਵਿਟਹੁ = ਤੋਂ। ਜਿਤੁ = ਜਿਸ (ਗੁਰੁ) ਦੀ ਰਾਹੀਂ। ਆਤਮ ਰਾਮੁ = ਪਰਮਾਤਮਾ ॥੩॥
SikhNet (Spanish)Ofrezco para siempre mi ser en sacrificio a mi Guru, a través del Cual he tomado Conciencia del Señor, la Suprema Conciencia. (3)
ਮਾਨਸ ਜਨਮਿ. ਸਤਿਗੁਰੂ, ਨ ਸੇਵਿਆ; ਬਿਰਥਾ ਜਨਮੁ ਗਵਾਇਆ ॥
maanas janam. satiguroo, na seviaa; birathaa janam gavaaeaa |
Sant Singh KhalsaThose human beings who do not serve the True Guru - their lives are uselessly wasted.
Manmohan SinghWhosoever serves not the True Guru in the human birth, wastes he, his life in vain.
Manmohan Singh (Punjabi)ਜੋ ਕੋਈ ਮਨੁਸ਼ਾ-ਜਨਮ ਅੰਦਰ ਸਚੇ ਗੁਰਾਂ ਦੀ ਘਾਲ ਨਹੀਂ ਕਮਾਉਂਦਾ, ਉਹ ਆਪਣੇ ਜੀਵਨ ਨੂੰ ਬੇਫਾਇਦਾ ਗੁਆ ਲੈਂਦਾ ਹੈ।
Fareedkot Teekaਜਿਨੋਂ ਨੇ ਇਸ ਮਾਨਸ ਜਨਮ ਮੇਂ ਸਤਿਗੁਰੋਂ ਕੋ ਨਹੀਂ ਸੇਵਿਆ ਹੈ ਤਿਨੋਂ ਨੇ ਅਪਨਾ ਜਨਮੁ ਵਿਅਰਥ ਹੀ ਗਵਾਯਾ ਹੈ॥
Prof. Sahib Singhਜਿਸ ਮਨੁੱਖ ਨੇ ਇਸ ਮਨੁੱਖਾ ਜੀਵਨ ਵਿਚ ਗੁਰੂ ਦੀ ਸਰਨ ਨਹੀਂ ਲਈ, ਉਸ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ।ਪਦ ਅਰਥ ਜਨਮਿ = ਜਨਮ ਵਿਚ, ਜੀਵਨ ਵਿਚ। ਬਿਰਥਾ = ਵਿਅਰਥ (वृथा)।
SikhNet (Spanish)Esos seres humanos que no dedican su vida a servir al Guru Verdadero, sus vidas son inútilmente desperdiciadas,
ਨਦਰਿ ਕਰੇ ਤਾਂ ਸਤਿਗੁਰੁ ਮੇਲੇ; ਸਹਜੇ ਸਹਜਿ ਸਮਾਇਆ ॥
nadar kare taan satigur mele; sahaje sehaj samaaeaa |
Sant Singh KhalsaWhen God bestows His Glance of Grace, then we meet the True Guru, merging in intuitive peace and poise.
Manmohan SinghIf God shows mercy, then, He leads man to the True Guru and then he easily merges in celestial bliss.
Manmohan Singh (Punjabi)ਜੇਕਰ ਹਰੀ ਮਿਹਰ ਧਾਰੇ, ਤਦ ਉਹ ਜੀਵ ਨੂੰ ਸਚੇ ਗੁਰਾਂ ਦੇ ਨਾਲ ਮਿਲਾ ਦਿੰਦਾ ਹੈ ਅਤੇ ਫਿਰ ਉਹ ਸੁਖੈਨ ਹੀ ਬੈਕੁੰਠੀ ਅਨੰਦ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸਹਜੇ ਜਿਸ ਪਰ ਵਾਹਿਗੁਰੂ ਕ੍ਰਿਪਾ ਦ੍ਰਿਸ਼ਟੀ ਕਰੇ ਤਿਸ ਕੌ ਸਤਿਗੁਰ ਮੇਲ ਦੇਤਾ ਹੈ, ਸੋਈ (ਸਹਜੇ) ਸੁਭਾਵਕ ਹੀ (ਸਹਜਿ) ਬ੍ਰਹਮ ਮੇਂ ਸਮਾਯਾ ਹੈ॥
Prof. Sahib Singh(ਪਰ ਜੀਵ ਦੇ ਭੀ ਕੀਹ ਵੱਸ?) ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਫਿਰ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।ਪਦ ਅਰਥ ਨਦਰਿ = ਮਿਹਰ ਦੀ ਨਿਗਾਹ। ਮੇਲੇ = ਮਿਲਾਂਦਾ ਹੈ। ਸਹਜੇ ਸਹਜਿ = ਹਰ ਵੇਲੇ ਆਤਮਕ ਅਡੋਲਤਾ ਵਿਚ।
SikhNet (Spanish)pero cuando Dios posa su Mirada de Gracia, nos fundimos en el Guru Verdadero, en toda Paz y Equilibrio.
ਨਾਨਕ. ਨਾਮੁ ਮਿਲੈ ਵਡਿਆਈ; ਪੂਰੈ ਭਾਗਿ ਧਿਆਇਆ ॥੪॥੫॥
naanak. naam milai vaddiaaee; poorai bhaag dhiaaeaa |4|5|
Sant Singh KhalsaO Nanak, by great good fortune, the Naam is bestowed; by perfect destiny, meditate. ||4||5||
Manmohan SinghO Nanak, by perfect good fortune one is blessed with the glory of the Name and contemplates his Lord.
Manmohan Singh (Punjabi)ਹੇ ਨਾਨਕ! ਪੂਰਨ ਪ੍ਰਾਲਭਧ ਰਾਹੀਂ, ਪ੍ਰਾਣੀ ਨੂੰ ਨਾਮ ਦੀ ਪ੍ਰਭਤਾ ਪ੍ਰਾਪਤ ਹੁੰਦੀ ਹੈ ਅਤੇ ਉਹ ਆਪਣੇ ਸਾਈਂ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨੋਂ ਕੋ ਵਡਿਆਈ ਮਿਲਤੀ ਹੈਂ ਜਿਨੋਂ ਨੇ ਪੂਰਨ ਭਾਗੋਂ ਕਰ ਤਿਸ ਵਾਹਿਗੁਰੂ ਕੇ ਨਾਮ ਕੌ ਧਿਆਇਆ ਹੈ॥੪॥੫॥☬ਗੁਰੋਂ ਦ੍ਵਾਰੇ ਨਾਮ ਜਪਨੇ ਵਾਲਿਓਂ ਕੀ ਉਪਮਾ ਦਿਖਾਵਤੇ ਹੂਏ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਨਾਮ (ਜਪਣ ਦੀ) ਵਡਿਆਈ ਮਿਲ ਜਾਂਦੀ ਹੈ, ਉਹ ਵੱਡੀ ਕਿਸਮਤ ਨਾਲ ਨਾਮ ਸਿਮਰਦਾ ਰਹਿੰਦਾ ਹੈ ॥੪॥੫॥ਪਦ ਅਰਥ ਪੂਰੈ ਭਾਗਿ = ਵੱਡੀ ਕਿਸਮਤ ਨਾਲ ॥੪॥੫॥
SikhNet (Spanish)Oh dice Nanak, por una muy Buena Fortuna y un Destino Perfecto el Naam es conferido; medita. (4-5)