ੴ

ਸਿੱਖਬਾਣੀ · SikhBani

ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥

jeea jant suprasan bhe dekh prabh parataap
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 816 · 11 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਜੀਅ ਜੰਤ ਸੁਪ੍ਰਸੰਨ ਭਏ; ਦੇਖਿ ਪ੍ਰਭ ਪਰਤਾਪ ॥

jeea jant suprasan bhe; dekh prabh parataap |

Sant Singh KhalsaAll beings and creatures are totally pleased, gazing on God's glorious radiance.
Manmohan SinghSeeing the Lord's glory, all the sentient beings are highly pleased.
Manmohan Singh (Punjabi)ਸਾਹਿਬ ਦਾ ਤਪਤੇਜ ਤੱਕ ਹੈ, ਸਾਰੇ ਪ੍ਰਾਣਧਾਰੀ ਪਰਮ ਪਰੰਸਨ ਹੋ ਗਏ ਹਨ।
Fareedkot Teekaਤਿਸ ਪ੍ਰਭੂ ਕੇ ਪ੍ਰਤਾਪ ਕੋ ਦੇਖ ਕਰ ਸੂਖਮ ਅਸਥੂਲ ਸਰਬ ਜੀਵ ਹਮਾਰੇ ਪਰ ਪ੍ਰਸੰਨ ਹੋਤ ਭਏ ਹੈਂ॥
Prof. Sahib Singhਹੇ ਭਾਈ! ਉਹ ਸਾਰੇ ਜੀਵ ਪਰਮਾਤਮਾ ਦੀ ਪ੍ਰਤੱਖ ਵਡਿਆਈ ਵੇਖ ਕੇ ਨਿਹਾਲ ਹੋ ਜਾਂਦੇ ਹਨ,

ਪਦ ਅਰਥ ਜੀਅ ਜੰਤ = (ਉਹ) ਸਾਰੇ ਜੀਵ। ਸੁਪ੍ਰਸੰਨ = ਬਹੁਤ ਪ੍ਰਸੰਨ, ਨਿਹਾਲ। ਦੇਖਿ = ਵੇਖ ਕੇ। ਪਰਤਾਪ = ਵਡਿਆਈ।

SikhNet (Spanish)Oh Señor, viendo Tu Gloria tus criaturas se han quedado maravilladas.

ਕਰਜੁ ਉਤਾਰਿਆ ਸਤਿਗੁਰੂ; ਕਰਿ ਆਹਰੁ ਆਪ ॥੧॥

karaj utaariaa satiguroo; kar aahar aap |1|

Sant Singh KhalsaThe True Guru has paid off my debt; He Himself did it. ||1||
Manmohan SinghHimself making an effort, My True Guru has paid off my debt.
Manmohan Singh (Punjabi)ਖੁਦ ਉਪਰਾਲਾ ਕਰ ਕੇ, ਮੇਰੇ ਸੱਚੇ ਗੁਰਾਂ ਨੇ ਮੇਰਾ ਕਰਜ਼ ਲਾਹ ਦਿੱਤਾ ਹੈ।
Fareedkot Teekaਸਤਿਗੁਰਾਂ ਨੇ ਆਪ (ਆਹਰੁ) ਉਦਮ ਕਰ ਕੇ ਹਮਾਰਾ ਕਰਜ ਜੋ ਸੰਸਾਰ ਬੰਧਨ ਰੂਪੀ ਥਾ, ਸੋ ਉਤਾਰਿਆ ਹੈ॥੧॥
Prof. Sahib Singhਗੁਰੂ ਨੇ ਆਪ ਉੱਦਮ ਕਰ ਕੇ (ਜਿਸ ਜਿਸ ਜੀਵ ਨੂੰ ਗੁਰ-ਸ਼ਬਦ ਦੀ ਦਾਤ ਦੇ ਕੇ ਉਹਨਾਂ ਦੇ ਸਿਰ ਉਤੇ ਪਿਛਲੇ ਜਨਮਾਂ ਦੇ ਕੀਤੇ ਹੋਏ) ਵਿਕਾਰਾਂ ਦਾ ਭਾਰ ਲਾਹ ਦਿੱਤਾ ॥੧॥

ਪਦ ਅਰਥ ਕਰਜੁ = ਵਿਕਾਰਾਂ ਦਾ ਭਾਰ। ਕਰਿ = ਕਰ ਕੇ। ਆਹਰੁ = ਉੱਦਮ ॥੧॥

SikhNet (Spanish)He pagado mi deuda habitando en Ti, pues el Guru me bendijo con Su Gracia. (1)

ਖਾਤ ਖਰਚਤ. ਨਿਬਹਤ ਰਹੈ; ਗੁਰਸਬਦੁ ਅਖੂਟ ॥

khaat kharachat. nibahat rahai; gurasabad akhoott |

Sant Singh KhalsaEating and expending it, it is always available; the Word of the Guru's Shabad is inexhaustible.
Manmohan SinghInexhaustible is the wealth of the Guru's Word. Inspite of my eating and expending, it lasts to the end.
Manmohan Singh (Punjabi)ਅਮੁੱਕ ਹੈ ਗੁਰਾਂ ਦੀ ਬਾਣੀ ਦੀ ਦੌਲਤ। ਮੇਰੇ ਖਾਣ ਤੇ ਖਰਚਣ ਦੇ ਬਾਵਜੂਦ, ਉਹ ਅਖੀਰ ਤੱਕ ਰਹਿੰਦੀ ਹੈ।
Fareedkot Teekaਹਮਾਰੇ ਕਉ ਗੁਰ ਸਬਦ ਅਖੁਟ ਭਇਆ ਹੈ। ਜਿਸ ਕੌ (ਖਾਤ) ਖਾਵਤੇ, ਭਾਵ ਜਪਤੇ ਰਹਿਤੇ ਹੈਂ, (ਖਰਚਤ) ਖਰਚਤੇ, ਭਾਵ ਔਰੋਂ ਕੋ ਉਪਦੇਸ ਦੇ ਕਰ ਜਪਾਵਤੇ ਹੈਂ, ਪੁਨਾ ਸਦਾ ਤਿਸੀ ਸਾਥ ਨਿਰਬਾਹ ਹੋਤਾ ਰਹਿਤਾ ਹੈ॥
Prof. Sahib Singhਹੇ ਭਾਈ! ਗੁਰੂ ਦਾ ਸ਼ਬਦ (ਆਤਮਕ ਜੀਵਨ ਦੇ ਪਲਰਨ ਵਾਸਤੇ ਇਕ ਐਸਾ ਭੋਜਨ ਹੈ ਜੋ) ਕਦੇ ਨਹੀਂ ਮੁੱਕਦਾ। (ਜਿਸ ਮਨੁੱਖ ਦੀ ਉਮਰ ਇਹ ਭੋਜਨ ਆਪ) ਵਰਤਦਿਆਂ (ਅਤੇ ਹੋਰਨਾਂ ਨੂੰ) ਵੰਡਦਿਆਂ ਗੁਜ਼ਰਦੀ ਹੈ,

ਪਦ ਅਰਥ ਖਾਤ = ਖਾਂਦਿਆਂ। ਖਰਚਤ = ਵੰਡਦਿਆਂ। ਨਿਬਹਤ ਰਹੈ = ਉਮਰ ਬੀਤਦੀ ਰਹਿੰਦੀ ਹੈ। ਅਖੂਟ = ਕਦੇ ਨਾਂਹ ਮੁੱਕਣ ਵਾਲੀ।

SikhNet (Spanish)He sido bendecido con el Tesoro Infinito de la Palabra del Shabd,

ਪੂਰਨ ਭਈ ਸਮਗਰੀ; ਕਬਹੂ. ਨਹੀ ਤੂਟ ॥੧॥ ਰਹਾਉ ॥

pooran bhee samagaree; kabahoo. nahee toott |1| rahaau |

Sant Singh KhalsaEverything is perfectly arranged; it is never exhausted. ||1||Pause||
Manmohan SinghPerfect is everything, which exhausts not ever. Pause.
Manmohan Singh (Punjabi)ਮੁਕੰਮਲ ਹੈ ਹਰ ਸ਼ੈ, ਜੋ ਕਦੇ ਭੀ ਨਿਖੁਟਦੀ ਨਹੀਂ। ਠਹਿਰਾਉ।
Fareedkot Teekaਤਿਸ ਗੁਰ ਸਬਦ ਕਰ ਸਤ, ਸੰਤੋਖਾਦੀ ਗੁਣਾਂ ਕੀ ਸਮਗ੍ਰੀ ਸੰਪੂਰਨ ਪ੍ਰਾਪਤਿ ਭਈ ਹੈ। ਜੋ ਕਬੀ ਭੀ ਨਹੀਂ (ਤੂਟ) ਟੂਟ ਸਕਦੀ, ਕਿਆ ਕਛ ਕਮਤੀ ਨਹੀਂ ਹੋਤੀ॥੧॥ ਰਹਾਉ ॥
Prof. Sahib Singhਉਸ ਦੇ ਪਾਸ (ਇਸ) ਰਸਦ ਦੇ ਭੰਡਾਰ ਭਰੇ ਰਹਿੰਦੇ ਹਨ, (ਇਸ ਰਸਦ ਵਿਚ) ਕਦੇ ਭੀ ਤੋਟ ਨਹੀਂ ਆਉਂਦੀ ॥੧॥ ਰਹਾਉ ॥

ਪਦ ਅਰਥ ਸਮਗਰੀ = (ਕੋਈ ਸੁਆਦਲਾ ਭੋਜਨ ਜਿਵੇਂ ਕੜਾਹ ਪ੍ਰਸਾਦ ਆਦਿਕ ਤਿਆਰ ਕਰਨ ਲਈ ਲੋੜੀਂਦੀ) ਰਸਦ। ਪੂਰਨ ਭਈ = ਲੋੜ ਅਨੁਸਾਰ ਇਕੱਠੀ ਹੋ ਜਾਂਦੀ ਹੈ। ਤੂਟ = ਤੋਟ, ਘਾਟ ॥੧॥ ਰਹਾਉ ॥

SikhNet (Spanish)que no importa como lo gasto, siempre sigue habiendo más. Sí, este Tesoro Perfecto es Inexhausto. (1-Pausa)

ਸਾਧਸੰਗਿ ਆਰਾਧਨਾ; ਹਰਿ ਨਿਧਿ ਆਪਾਰ ॥

saadhasang aaraadhanaa; har nidh aapaar |

Sant Singh KhalsaIn the Saadh Sangat, the Company of the Holy, I worship and adore the Lord, the infinite treasure.
Manmohan SinghIn the society of saints, meditate I on the Lord, infinite is whose treasure.
Manmohan Singh (Punjabi)ਸਤਿ ਸੰਗਤ ਅੰਦਰ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ, ਬੇ-ਅੰਦਾਜ ਹੈ ਜਿਸ ਦਾ ਖਜਾਨਾ।
Fareedkot Teekaਸੰਤਾਂ ਕੀ ਸੰਗਤਿ ਮੇਂ ਮਿਲਿ ਕਰ ਹਰੀ ਅਪਾਰ ਨਿਧ ਰੂਪ ਕੋ ਅਰਾਧਨਾ ਕੀਆ ਹੈ॥
Prof. Sahib Singh(ਇਸੇ ਵਾਸਤੇ, ਹੇ ਭਾਈ!) ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਨਹੀਂ ਮੁੱਕਦਾ।

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਿਧਿ = ਖ਼ਜ਼ਾਨਾ। ਆਪਾਰ = ਬੇਅੰਤ।

SikhNet (Spanish)Medito en el Señor en la Compañía de los Santos, pues el Tesoro de mi Señor es Infinito.

ਧਰਮ ਅਰਥ ਅਰੁ ਕਾਮ ਮੋਖ; ਦੇਤੇ. ਨਹੀ ਬਾਰ ॥੨॥

dharam arath ar kaam mokh; dete. nahee baar |2|

Sant Singh KhalsaHe does not hesitate to bless me with Dharmic faith, wealth, fulfilment of desires and liberation. ||2||
Manmohan SinghThe Lord makes no delay in blessing me with faith, wealth, success and salvation.
Manmohan Singh (Punjabi)ਮੈਨੂੰ ਈਮਾਨ, ਦੌਲਤ, ਕਾਮਯਾਬੀ ਅਤੇ ਮੁਕਤੀ ਪਰਦਾਨ ਕਰਨ ਵਿੱਚ ਸੁਆਮੀ ਕੋਈ ਚਿਰ ਨਹੀਂ ਲਾਉਂਦਾ।
Fareedkot Teekaਤਿਨਾਂ ਕੌ ਧਰਮ, ਅਰਥ, ਕਾਮ, ਮੋਖ੍ਯ, ਚਾਰੋਂ ਫਲ ਦੇਤਿਆਂ ਹੋਇਆਂ (ਬਾਰ) ਦੇਰੀ ਨਹੀਂ ਲਗਾਵਤਾ ਹੈ॥੨॥
Prof. Sahib Singh(ਦੁਨੀਆ ਵਿਚ) ਧਰਮ, ਅਰਥ, ਕਾਮ, ਮੋਖ (ਇਹ ਚਾਰ ਹੀ ਪ੍ਰਸਿੱਧ ਅਮੋਲਕ ਪਦਾਰਥ ਮੰਨੇ ਗਏ ਹਨ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਪਰਮਾਤਮਾ ਉਸ ਨੂੰ ਇਹ ਪਦਾਰਥ) ਦੇਂਦਿਆਂ ਚਿਰ ਨਹੀਂ ਲਾਂਦਾ ॥੨॥

ਪਦ ਅਰਥ ਅਰੁ = ਅਤੇ। ਬਾਰ = ਚਿਰ ॥੨॥

SikhNet (Spanish)En un instante me bendice con el Dharma, con los bienes del mundo, con las Dichas Nupciales y con la Emancipación. (2)

ਭਗਤ ਅਰਾਧਹਿ ਏਕ ਰੰਗਿ; ਗੋਬਿੰਦ ਗੁਪਾਲ ॥

bhagat araadheh ek rang; gobind gupaal |

Sant Singh KhalsaThe devotees worship and adore the Lord of the Universe with single-minded love.
Manmohan SinghThe saints contemplate the Lord Master with single-minded affection.
Manmohan Singh (Punjabi)ਇਕ-ਚਿੱਤ ਪ੍ਰੇਮ ਨਾਲ ਸੰਤ ਸਆਮੀ ਮਾਲਕ ਦਾ ਸਿਮਰਨ ਕਰਦੇ ਹਨ।
Fareedkot Teekaਗੋਬਿੰਦ ਗੋਪਾਲ ਕੋ ਭਗਤ ਜਨ ਏਕ (ਰੰਗ) ਪ੍ਰੇਮ ਮੇਂ ਹੋ ਕਰ ਅਰਾਧਨਾ ਕਰਤੇ ਹੈਂ॥
Prof. Sahib Singhਹੇ ਭਾਈ! ਗੋਬਿੰਦ ਗੁਪਾਲ ਦੇ ਭਗਤ ਇਕ-ਰਸ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦਾ ਨਾਮ ਸਿਮਰਦੇ ਹਨ।

ਪਦ ਅਰਥ ਅਰਾਧਹਿ = ਸਿਮਰਦੇ ਹਨ। ਰੰਗਿ = ਪ੍ਰੇਮ ਵਿਚ।

SikhNet (Spanish)Tus Devotos, oh Señor, te contemplan con su mente entonada en Tu Amor.

ਰਾਮ ਨਾਮ ਧਨੁ ਸੰਚਿਆ; ਜਾ ਕਾ. ਨਹੀ ਸੁਮਾਰੁ ॥੩॥

raam naam dhan sanchiaa; jaa kaa. nahee sumaar |3|

Sant Singh KhalsaThey gather in the wealth of the Lord's Name, which cannot be estimated. ||3||
Manmohan SinghThey amass the wealth of the Lord's Name, of which there is no estimation.
Manmohan Singh (Punjabi)ਉਹ ਸਾਹਿਬ ਦੇ ਨਾਮ ਦੀ ਦੌਲਤ ਇਕੱਤ੍ਰ ਕਰਦੇ ਹਨ, ਜਿਸ ਦਾ ਕੋਈ ਅੰਦਾਜ਼ਾ ਹੀ ਨਹੀਂ।
Fareedkot Teekaਤਿਨੋਂ ਨੇ ਰਾਮ ਨਾਮ ਰੂਪੀ ਧਨ ਕਾ ਸੰਚਨਾ ਕੀਆ ਹੈ, ਜਿਸ ਕਾ (ਸੁਮਾਰ) ਕੋਈ ਹਿਸਾਬ ਭਾਵ ਅੰਤ ਨਹੀਂ ਹੈ॥੩॥☬ਤਾਂ ਤੇ ਐਸੇ ਭਗਤ ਜਨ ਪਰਮੇਸਰ ਆਗੇ ਇਉਂ ਬੇਨਤੀ ਕਰਤੇ ਹੈਂ:
Prof. Sahib Singhਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਧਨ (ਇਤਨਾ) ਇਕੱਠਾ ਕਰਦੇ ਰਹਿੰਦੇ ਹਨ ਕਿ ਉਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ ॥੩॥

ਪਦ ਅਰਥ ਸੰਚਿਆ = ਇਕੱਠਾ ਕਰ ਲਿਆ। ਜਾ ਕਾ = ਜਿਸ (ਧਨ) ਦਾ। ਸੁਮਾਰੁ = ਸ਼ੁਮਾਰ, ਅੰਦਾਜ਼ਾ ॥੩॥

SikhNet (Spanish)Colectan Tus Riquezas, las cuales no tienen fin. (3)

ਸਰਨਿ ਪਰੇ ਪ੍ਰਭ ਤੇਰੀਆ; ਪ੍ਰਭ ਕੀ ਵਡਿਆਈ ॥

saran pare prabh tereea; prabh kee vaddiaaee |

Sant Singh KhalsaO God, I seek Your Sanctuary, the glorious greatness of God. Nanak:
Manmohan SinghMy Lord Master, I seek Thy refuge and sing Thine praise. I can find not Thy limit.
Manmohan Singh (Punjabi)ਮੇਰੇ ਸਾਹਿਬ ਮਾਲਕ! ਮੈਂ ਤੇਰੀ ਪਨਾਹ ਲੈਂਦਾ ਅਤੇ ਤੇਰੀ ਕੀਰਤੀ ਗਾਉਂਦਾ ਹਾਂ।
Fareedkot Teekaਹੇ ਪ੍ਰਭੂ! ਹਮ ਤੇਰੀ ਸਰਨ ਮੇਂ ਆਇ ਪਰੇ ਹੈਂ ਔਰ (ਪ੍ਰਭੂ) ਸਮਰਥ ਜਾਨ ਕਰ ਆਪ ਕੀ ਵਡਿਆਈ ਕਰਤੇ ਹੈਂ॥
Prof. Sahib Singhਹੇ ਪ੍ਰਭੂ! (ਤੇਰੇ ਭਗਤ ਤੇਰੀ ਕਿਰਪਾ ਨਾਲ) ਤੇਰੀ ਸਰਨ ਪਏ ਰਹਿੰਦੇ ਹਨ। (ਹੇ ਭਾਈ! ਪ੍ਰਭੂ ਦੇ ਭਗਤ) ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰਦੇ ਰਹਿੰਦੇ ਹਨ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Busco Tu Refugio, oh Dios, Gloria excelsa en Ti, oh mi Señor,

ਨਾਨਕ. ਅੰਤੁ, ਨ ਪਾਈਐ; ਬੇਅੰਤ ਗੁਸਾਈ ॥੪॥੩੨॥੬੨॥

naanak. ant, na paaeeai; beant gusaaee |4|32|62|

Sant Singh KhalsaYour end or limitation cannot be found, O Infinite World-Lord. ||4||32||62||
Manmohan SinghO my Infinite World-Lord, I can find not Thy limit.
Manmohan Singh (Punjabi)ਹੇ ਮੇਰੇ ਅਨੰਦ ਸ਼੍ਰਿਸ਼ਟੀ ਦੇ ਸੁਆਮੀ, ਮੈਂ ਤੇਰਾ ਓੜਕ ਨਹੀਂ ਪਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੇਰਾ ਕਿਸੀ ਪ੍ਰਕਾਰ ਅੰਤੁ ਨਹੀਂ ਪਾਈਤਾ ਹੈ, ਤੂੰ ਬੇਅੰਤ ਰੂਪ ਸਰਬ ਕਾ (ਗੁਸਾਈ) ਸੁਆਮੀ ਹੈਂ॥੪॥੩੨॥੬੨॥☬ਸੰਤੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਗਤ ਦੇ ਖਸਮ ਪ੍ਰਭੂ ਦੇ ਗੁਣ ਬੇਅੰਤ ਹਨ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ॥੪॥੩੨॥੬੨॥

ਪਦ ਅਰਥ ਗੁਸਾਈ = ਧਰਤੀ ਦਾ ਖਸਮ ॥੪॥੩੨॥੬੨॥

SikhNet (Spanish)oh Maestro Infinito, no puedo encontrar Tu fin. (4-32-62)
Answers quote the Granth verbatim with Ang citations. AI commentary is not Gurbani and not a religious ruling.