ਬਿਲਾਵਲੁ ਮਹਲਾ ੫ ॥
bilaaval mahalaa 5 | Ang 816
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਸਿਮਰਿ ਸਿਮਰਿ ਪੂਰਨ ਪ੍ਰਭੂ; ਕਾਰਜ ਭਏ ਰਾਸਿ ॥
simar simar pooran prabhoo; kaaraj bhe raas | Ang 816
Sant Singh KhalsaMeditate, meditate in remembrance of the Perfect Lord God, and your affairs shall be perfectly resolved.
Manmohan SinghRemembering and contemplating the Perfect Lord, mine affairs are all arranged.
Manmohan Singh (Punjabi)ਪੂਰੇ ਸਾਹਿਬ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਮੇਰੇ ਸਾਰੇ ਕੰਮ-ਕਾਜ ਸ਼ੋਰ ਹ ਗਏ ਹਨ।
Fareedkot Teekaਪੂਰਨ ਪ੍ਰਭੂ ਕੌ ਮਨ ਬਾਣੀ ਸੇ ਸਿਮਰਨ ਕਰਨੇ ਸੇ ਭਗਤੋਂ ਕੇ ਸਰਬ ਕਾਰਜ ਰਾਸ ਹੋਏ ਹੈਂ॥
Prof. Sahib Singhਹੇ ਭਾਈ! (ਸਾਧ ਸੰਗਤਿ ਵਿਚ) ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ (ਦਾ ਨਾਮ) ਸਿਮਰ ਸਿਮਰ ਕੇ (ਮਨੁੱਖ ਦੇ) ਸਾਰੇ ਕੰਮ ਸਫਲ ਹੋ ਜਾਂਦੇ ਹਨ।ਪਦ ਅਰਥ ਸਿਮਰਿ = ਸਿਮਰ ਕੇ। ਪੂਰਨ = ਸਾਰੇ ਗੁਣਾਂ ਨਾਲ ਭਰਪੂਰ। ਕਾਰਜ = (ਸਾਰੇ) ਕੰਮ। ਭਏ ਰਾਸਿ = ਸਫਲ ਹੋ ਜਾਂਦੇ ਹਨ।
SikhNet (Spanish)Contemplando al Señor Perfecto vivo en verdad satisfecho,
ਕਰਤਾਰ ਪੁਰਿ ਕਰਤਾ ਵਸੈ; ਸੰਤਨ ਕੈ ਪਾਸਿ ॥੧॥ ਰਹਾਉ ॥
karataar pur karataa vasai; santan kai paas |1| rahaau | Ang 816
Sant Singh KhalsaIn Kartaarpur, the City of the Creator Lord, the Saints dwell with the Creator. ||1||Pause||
Manmohan SinghIn the Creator's town, the saints abide with the Creator Lord. Pause.
Manmohan Singh (Punjabi)ਸਿਰਜਣਹਾਰ ਕੇ ਸ਼ਹਿਰ ਅੰਦਰ, ਸਾਧੂ ਸਿਰਜਣਹਾਰ ਸੁਆਮੀ ਦੇ ਨਾਲ ਵਸਦੇ ਹਨ। ਠਹਿਰਾਉ।
Fareedkot Teekaਪੁਨਾ ਤਿਨ ਸੰਤ ਜਨਾ ਕੇ (ਪਾਸਿ) ਨਿਕਟ ਸਤਿਸੰਗ ਰੂਪੀ ਕਰਤਾਰ ਪੁਰ ਮੇਂ ਸੋ ਕਰਤਾ ਪੁਰਖ ਸਦਾ ਨਿਵਾਸ ਕਰਤਾ ਹੈ॥੧॥ ਰਹਾਉ ॥
Prof. Sahib Singhਸਾਧ ਸੰਗਤਿ ਵਿਚ ਪਰਮਾਤਮਾ (ਆਪ) ਵੱਸਦਾ ਹੈ, ਆਪਣੇ ਸੰਤ ਜਨਾਂ ਦੇ ਅੰਗ-ਸੰਗ ਵੱਸਦਾ ਹੈ ॥੧॥ ਰਹਾਉ ॥ਪਦ ਅਰਥ ਕਰਤਾਰ ਪੁਰਿ = ਕਰਤਾਰ ਦੇ ਸ਼ਹਿਰ ਵਿਚ, ਉਸ ਅਸਥਾਨ ਵਿਚ ਜਿਥੇ ਕਰਤਾਰ ਸਦਾ ਵੱਸਦਾ ਹੈ, ਸਾਧ ਸੰਗਤਿ ਵਿਚ। ਕਰਤਾ = ਪਰਮਾਤਮਾ ॥੧॥ ਰਹਾਉ ॥
SikhNet (Spanish)siguiendo a los Santos que habitan en el Santuario de su Señor Creador.(1-Pausa)
ਬਿਘਨੁ. ਨ ਕੋਊ ਲਾਗਤਾ; ਗੁਰ ਪਹਿ ਅਰਦਾਸਿ ॥
bighan. na koaoo laagataa; gur peh aradaas | Ang 816
Sant Singh KhalsaNo obstacles will block your way, when you offer your prayers to the Guru.
Manmohan SinghBy praying to the Guru, no obstacle befalls the man.
Manmohan Singh (Punjabi)ਗੁਰਾਂ ਅੱਗੇ ਬੇਨਤੀ ਕਰਨ ਦੁਆਰਾ, ਇਨਸਾਨ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ।
Fareedkot Teekaਜਿਨੋਂ ਨੇ ਗੁਰੋਂ ਕੇ ਪਾਸ ਬੇਨਤੀ ਕਰੀ ਹੈ, ਤਿਨਾਂ ਕੋ ਕੋਈ ਬਿਘਨ ਨਹੀਂ ਲਾਗਤਾ ਹੈ॥
Prof. Sahib Singh(ਜੇਹੜੇ ਭੀ ਮਨੁੱਖ ਸਾਧ ਸੰਗਤਿ ਵਿਚ ਆ ਕੇ) ਗੁਰੂ ਦੇ ਦਰ ਤੇ ਅਰਦਾਸ ਕਰਦੇ ਰਹਿੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।ਪਦ ਅਰਥ ਬਿਘਨੁ = ਰੁਕਾਵਟ। ਕੋਊ = ਕੋਈ ਭੀ। ਪਹਿ = ਪਾਸ।
SikhNet (Spanish)Ahora ningún mal me aflige, pues le rezo siempre al Guru;
ਰਖਵਾਲਾ ਗੋਬਿੰਦ ਰਾਇ; ਭਗਤਨ ਕੀ ਰਾਸਿ ॥੧॥
rakhavaalaa gobind raae; bhagatan kee raas |1| Ang 816
Sant Singh KhalsaThe Sovereign Lord of the Universe is the Saving Grace, the Protector of the capital of His devotees. ||1||
Manmohan SinghGod, the King is the Saviour of the capital-stock of His saints.
Manmohan Singh (Punjabi)ਵਾਹਿਗੁਰੂ, ਪਾਤਿਸ਼ਾਹਾਂ ਆਪਣੇ ਸੰਤਾਂ ਦੀ ਪੂੰਜੀ ਦਾ ਰਖਿਅਕ ਹੈ।
Fareedkot Teekaਤਿਨ ਭਗਤੋਂ ਕੀ (ਰਾਸਿ) ਪੂੰਜੀ ਹਰੀ ਨਾਮ ਹੈ ਔ ਤਿਨੋਂ ਕੀ ਰਖਿਆ ਕਰਨ ਵਾਲਾ ਆਪ ਗੋਬਿੰਦ ਰਾਇ ਹੀ ਹੈ॥੧॥
Prof. Sahib Singhਹੇ ਭਾਈ! ਪ੍ਰਭੂ ਪਾਤਿਸ਼ਾਹ ਆਪਣੇ ਸੰਤ ਜਨਾਂ ਦਾ (ਸਦਾ) ਆਪ ਰਾਖਾ ਹੈ, ਪ੍ਰਭੂ (ਦਾ ਨਾਮ) ਸੰਤ ਜਨਾਂ ਦਾ ਸਰਮਾਇਆ ਹੈ ॥੧॥ਪਦ ਅਰਥ ਰਾਇ = ਰਾਜਾ। ਰਾਸਿ = ਸਰਮਾਇਆ ॥੧॥
SikhNet (Spanish)el Señor Soberano del Universo es la Gracia Salvadora, el Protector del Capital de los Devotos. (1)
ਤੋਟਿ. ਨ ਆਵੈ ਕਦੇ ਮੂਲਿ; ਪੂਰਨ ਭੰਡਾਰ ॥
tott. na aavai kade mool; pooran bhanddaar | Ang 817
Sant Singh KhalsaThere is never any deficiency at all; the Lord's treasures are over-flowing.
Manmohan SinghAbsolutely no deficiency ever occurs in the Lord's brimful treasures.
Manmohan Singh (Punjabi)ਸੁਆਮੀ ਦੇ ਪਰੀਪੂਰਨ ਖਜਾਨਿਆਂ ਵਿੱਚ ਅਸਲੋ ਹੀ ਕਦਾਚਿੱਚ ਕੋਈ ਕਮੀ ਨਹੀਂ ਵਾਪਰਦੀ।
Fareedkot Teekaਸੰਤੋਂ ਕੇ ਗੁਣਾਂ ਕੀ (ਮੂਲਿ) ਕਬੀ ਤੋਟਿ ਨਹੀਂ ਆਵਤੀ ਹੈ, ਕਿਉਂਕਿ ਤਿਨ ਕੇ ਅੰਤਸਕਰਨ ਰੂਪ ਭੰਡਾਰੇ ਪੂਰਨ ਹੂਏ ਹੈਂ॥
Prof. Sahib Singh(ਹੇ ਭਾਈ! ਸਾਧ ਸੰਗਤਿ ਇਕ ਐਸਾ ਅਸਥਾਨ ਹੈ ਜਿਥੇ ਬਖ਼ਸ਼ਸ਼ਾਂ ਦੇ) ਭੰਡਾਰੇ ਭਰੇ ਰਹਿੰਦੇ ਹਨ, (ਉਥੇ ਇਹਨਾਂ ਬਖ਼ਸ਼ਸ਼ਾਂ ਦੀ) ਕਦੇ ਭੀ ਤੋਟ ਨਹੀਂ ਆਉਂਦੀ।ਪਦ ਅਰਥ ਤੋਟਿ = ਘਾਟ। ਨ ਮੂਲਿ = ਬਿਲਕੁਲ ਨਹੀਂ। ਪੂਰਨ = ਭਰੇ ਹੋਏ। ਭੰਡਾਰ = ਖ਼ਜ਼ਾਨੇ।
SikhNet (Spanish)No hay deficiencia alguna, los Tesoros del Señor desbordan, por doquier sin acabarse;
ਚਰਨ ਕਮਲ ਮਨਿ ਤਨਿ ਬਸੇ; ਪ੍ਰਭ ਅਗਮ ਅਪਾਰ ॥੨॥
charan kamal man tan base; prabh agam apaar |2| Ang 817
Sant Singh KhalsaHis Lotus Feet are enshrined within my mind and body; God is inaccessible and infinite. ||2||
Manmohan SinghThe Lord's lotus feet are enshrined within my soul and body. He is Inaccessible and infinite.
Manmohan Singh (Punjabi)ਸੁਆਮੀ ਕੰਵਲ ਰੂਪੀ ਪੈਰ ਮੇਰੀ ਆਤਮਾ ਤੇ ਦੇਹ ਅੰਦਰ ਟਿਕੇ ਹੋਏ ਹਨ। ਉਹ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
Fareedkot Teekaਅਗਮ ਅਪਾਰ ਪ੍ਰਭੂ ਕੇ ਚਰਨ ਕਮਲ ਤਿਨ ਕੇ ਮਨ ਤਨ ਮੇਂ ਆਨ ਬਸੇ ਹੈਂ॥੨॥
Prof. Sahib Singh(ਜੇਹੜਾ ਭੀ ਮਨੁੱਖ ਸਾਧ ਸੰਗਤਿ ਵਿਚ ਨਿਵਾਸ ਰੱਖਦਾ ਹੈ, ਉਸ ਦੇ) ਮਨ ਵਿਚ (ਉਸ ਦੇ) ਹਿਰਦੇ ਵਿਚ ਅਪਹੁੰਚ ਤੇ ਬੇਅੰਤ ਪ੍ਰਭੂ ਦੇ ਸੋਹਣੇ ਚਰਣ ਟਿਕੇ ਰਹਿੰਦੇ ਹਨ ॥੨॥ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਅਗਮ = ਅਪਹੁੰਚ। ਅਪਾਰ = ਬੇਅੰਤ ॥੨॥
SikhNet (Spanish)Sus Pies de Loto están enaltecidos en mi cuerpo y en mi mente, Dios es Insondable e Infinito. (2)
ਬਸਤ ਕਮਾਵਤ ਸਭਿ ਸੁਖੀ; ਕਿਛੁ ਊਨ. ਨ ਦੀਸੈ ॥
basat kamaavat sabh sukhee; kichh aoon. na deesai | Ang 817
Sant Singh KhalsaAll those who work for Him dwell in peace; you can see that they lack nothing.
Manmohan SinghThey, who perform Lord's service, all abide in peace. They are seen in want of nothing.
Manmohan Singh (Punjabi)ਜੋ ਸਾਈਂ ਦੀ ਸੇਵਾ ਕਰਦੇ ਹਨ, ਉਹ ਸਾਰੇ ਆਰਾਮ ਵਿੱਚ ਵਸਦੇ ਹਨ। ਉਨ੍ਹਾਂ ਨੂੰ ਕਿਸੇ ਸ਼ੈ ਦੀ ਭੀ ਕਮੀ ਨਹੀਂ ਦਿੱਸਦੀ।
Fareedkot Teekaਜੋ ਔਰ ਭੀ ਤਿਸ ਸੰਤਸੰਗ ਮੇਂ ਬਸਤੇ ਹੂਏ ਭਗਤੀ ਕਮਾਵਤੇ ਹੈਂ, ਸੋ ਸਭ ਸੁਖੀ ਹੋ ਜਾਤੇ ਹੈਂ, ਪੁਨਾ ਤਿਨਾਂ ਕੇ ਕੁਛ ਊਨਤਾ ਨਹੀਂ ਦੇਖੀਤੀ ਹੈ॥
Prof. Sahib Singh(ਹੇ ਭਾਈ! ਜੇਹੜੇ ਭੀ ਮਨੁੱਖ ਸਾਧ ਸੰਗਤਿ ਵਿਚ) ਨਿਵਾਸ ਰੱਖਦੇ ਹਨ ਅਤੇ ਨਾਮ-ਸਿਮਰਨ ਦੀ ਕਮਾਈ ਕਰਦੇ ਹਨ, ਉਹ ਸਾਰੇ ਸੁਖੀ ਰਹਿੰਦੇ ਹਨ, ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਦਿੱਸਦੀ।ਪਦ ਅਰਥ ਬਸਤ = (ਸਾਧ ਸੰਗਤਿ ਵਿਚ, ਕਰਤਾਰ ਦੇ ਸ਼ਹਿਰ ਵਿਚ) ਵੱਸਦਿਆਂ। ਸਭਿ = ਸਾਰੇ। ਊਨ = ਕਮੀ, ਘਾਟਾ।
SikhNet (Spanish)Todos habitan en Paz y obtienen Mérito, estando con Él a uno no le falta nada.
ਸੰਤ ਪ੍ਰਸਾਦਿ ਭੇਟੇ ਪ੍ਰਭੂ; ਪੂਰਨ ਜਗਦੀਸੈ ॥੩॥
sant prasaad bhette prabhoo; pooran jagadeesai |3| Ang 817
Sant Singh KhalsaBy the Grace of the Saints, I have met God, the Perfect Lord of the Universe. ||3||
Manmohan SinghBy saints' grace, I have met the Master, The Perfect Lord of the universe.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂ ਆਲਮ ਦੇ ਮੁਕੰਮਲ ਸੁਆਮੀ ਮਾਲਕ ਨੂੰ ਮਿਲ ਪਿਆ ਹਾਂ।
Fareedkot Teekaਕਿਉਂਕਿ ਸੰਤੋਂ ਕੀ (ਪ੍ਰਸਾਦਿ) ਕ੍ਰਿਪਾ ਤੇ ਤਿਨ ਕੋ ਪੂਰਨ ਪ੍ਰਭੂ ਜਗਤ ਕੇ ਈਸਰ (ਭੇਟੇ) ਮਿਲੇ ਹੈਂ॥੩॥
Prof. Sahib Singhਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਜਗਤ ਦੇ ਮਾਲਕ ਪੂਰਨ ਪ੍ਰਭੂ ਜੀ ਮਿਲ ਪੈਂਦੇ ਹਨ ॥੩॥ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਭੇਟੇ = ਮਿਲ ਪੈਂਦੇ ਹਨ। ਜਗਦੀਸੈ = ਜਗਤ ਦਾ ਮਾਲਕ ॥੩॥
SikhNet (Spanish)Por la Gracia del Guru he encontrado al Señor Perfecto de la Tierra.(3)
ਜੈ ਜੈ ਕਾਰੁ ਸਭੈ ਕਰਹਿ; ਸਚੁ ਥਾਨੁ ਸੁਹਾਇਆ ॥
jai jai kaar sabhai kareh; sach thaan suhaaeaa | Ang 817
Sant Singh KhalsaEveryone congratulates me, and celebrates my victory; the home of the True Lord is so beautiful!
Manmohan SinghAll congratulate me on my victory. Beauteous is the abode of the True Lord.
Manmohan Singh (Punjabi)ਮੇਰੀ ਜਿੱਤ ਤੇ ਮੈਨੂੰ ਸਾਰੇ ਹੀ ਵਧਾਈਆਂ ਦਿੰਦੇ ਹਨ। ਸੁੰਦਰ ਹੈ ਸੱਚੇ ਸੁਆਮੀ ਦਾ ਨਿਵਾਸ ਅਸਥਾਨ।
Fareedkot Teekaਐਸਾ ਜੋ (ਸਚੁ ਥਾਨੁ) ਸਤਿਸੰਗ ਸੁਹਾਇਆ ਹੂਆ ਹੈ, ਸਭ ਤਿਸ ਕੀ (ਜੈ ਜੈ ਕਾਰ) ਉਸਤਤੀ ਕਰਤੇ ਹੈਂ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕਦੇ ਹਨ) ਸਾਰੇ ਲੋਕ (ਉਹਨਾਂ ਦੀ) ਸੋਭਾ-ਵਡਿਆਈ ਕਰਦੇ ਹਨ। ਸਾਧ ਸੰਗਤਿ ਇਕ ਐਸਾ ਸੋਹਣਾ ਥਾਂ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਜੈ ਜੈਕਾਰੁ = ਸੋਭਾ, ਵਡਿਆਈ। ਕਰਹਿ = ਕਰਦੇ ਹਨ। ਸਚੁ = ਸਦਾ ਕਾਇਮ ਰਹਿਣ ਵਾਲਾ। ਸੁਹਾਇਆ = ਸੋਹਣਾ।
SikhNet (Spanish)Todos aclaman Victoria, Bendito es el Recinto de la Verdad.
ਜਪਿ ਨਾਨਕ ਨਾਮੁ. ਨਿਧਾਨ ਸੁਖ; ਪੂਰਾ ਗੁਰੁ ਪਾਇਆ ॥੪॥੩੩॥੬੩॥
jap naanak naam. nidhaan sukh; pooraa gur paaeaa |4|33|63| Ang 817
Sant Singh KhalsaNanak chants the Naam, the Name of the Lord, the treasure of peace; I have found the Perfect Guru. ||4||33||63||
Manmohan SinghObtaining the Perfect Guru, Nanak utter the Lord's Name, the treasure of peace.
Manmohan Singh (Punjabi)ਪੂਰਨ ਗੁਰਾਂ ਨੂੰ ਪਰਾਪਤ ਕਰਨ, ਨਾਨਕ ਠੰਢ-ਚੈਨ ਦੇ ਖਜਾਨੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਪੂਰਾ ਗੁਰੂ ਮਿਲਿਆ ਹੈ ਤਿਸ ਨੇ ਨਾਮ ਨਿਧਾਨ ਕੋ ਜਪ ਕੇ ਸੁਖ ਪਾਇਆ ਹੈ॥੪॥੩੩॥੬੩॥☬ਵਾਹਿਗੁਰੂ ਕੀ ਔ ਸੰਤਾਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! (ਸਾਧ ਸੰਗਤਿ ਦੀ ਬਰਕਤਿ ਨਾਲ) ਸਾਰੇ ਸੁਖਾਂ ਦੇ ਖ਼ਜ਼ਾਨੇ ਹਰਿ-ਨਾਮ ਨੂੰ ਜਪ ਕੇ ਪੂਰੇ ਗੁਰੂ ਦਾ (ਸਦਾ ਲਈ) ਮਿਲਾਪ ਪ੍ਰਾਪਤ ਕਰ ਲਈਦਾ ਹੈ ॥੪॥੩੩॥੬੩॥ਪਦ ਅਰਥ ਜਪਿ = ਜਪ ਕੇ। ਨਿਧਾਨ ਸੁਖ = ਸੁਖਾਂ ਦੇ ਖ਼ਜ਼ਾਨੇ ॥੪॥੩੩॥੬੩॥
SikhNet (Spanish)Nanak ha contemplado el Nombre del Señor, el Tesoro de Paz, y ha logrado al Guru Perfecto. (4-33-63)