ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਖੋਜਤ ਖੋਜਤ ਮੈ ਫਿਰਾ; ਖੋਜਉ ਬਨ ਥਾਨ ॥
khojat khojat mai firaa; khojau ban thaan |
Sant Singh KhalsaSearching, searching, I wander around searching, in the woods and other places.
Manmohan SinghIn the search, search, search of my Lord, wander I in woods and other places.
Manmohan Singh (Punjabi)ਆਪਣੇ ਸੁਆਮੀ ਦੀ ਭਾਲ, ਭਾਲ, ਭਾਲ ਅੰਦਰ ਮੈਂ ਜੰਗਲਾਂ-ਬੇਲਿਆਂ ਅਤੇ ਹੋਰ ਥਾਵਾਂ ਵਿੱਚ ਫਿਰਦਾ ਹਾਂ।
Fareedkot Teekaਸ੍ਵਾਮੀ ਕੋ ਖੋਜਤੀ ਖੋਜਤੀ ਮੈਂ ਫਿਰਤੀ ਹੂੰ ਔ ਬਨ ਆਦੀ ਅਸਥਾਨੋਂ ਮੇਂ ਭੀ ਬਹੁਤ ਖੋਜਤੀ ਹੋਂ॥
Prof. Sahib Singh(ਹੇ ਭਾਈ! ਪ੍ਰਭੂ ਨੂੰ) ਲੱਭਦਾ ਲੱਭਦਾ ਮੈਂ (ਹਰ ਪਾਸੇ) ਫਿਰਦਾ ਰਹਿੰਦਾ ਹਾਂ, ਮੈਂ ਕਈ ਜੰਗਲ ਅਨੇਕਾਂ ਥਾਂ ਖੋਜਦਾ ਫਿਰਦਾ ਹਾਂ।ਪਦ ਅਰਥ ਫਿਰਾ = ਫਿਰਾਂ, ਮੈਂ ਫਿਰਦਾ ਹਾਂ। ਖੋਜਉ = ਖੋਜਉਂ, ਮੈਂ ਖੋਜਦਾ ਹਾਂ। ਥਾਨ = (ਅਨੇਕਾਂ) ਥਾਂ।
SikhNet (Spanish)Busco a mi Señor en los bosques y en las habitaciones;
ਅਛਲ ਅਛੇਦ ਅਭੇਦ ਪ੍ਰਭ; ਐਸੇ ਭਗਵਾਨ ॥੧॥
achhal achhed abhed prabh; aise bhagavaan |1|
Sant Singh KhalsaHe is undeceivable, imperishable, inscrutable; such is my Lord God. ||1||
Manmohan SinghSuch is my Auspicious Lord, That He is Undeceivable Imperishable and Inscrutable.
Manmohan Singh (Punjabi)ਇਹੋ ਜਿਹੇ ਹੈ ਮੇਰਾ ਭਾਗਾਂ ਵਾਲਾ ਸੁਆਮੀ ਕਿ ਉਹ ਨਾਂ-ਠੱਗੇ ਜਾਣ ਵਾਲਾ, ਅਬਿਨਾਸੀ ਅਤੇ ਅਭੇਦ-ਰਹਿਤ ਹੈ।
Fareedkot Teekaਪਰੰਤੂ ਸੋ ਪ੍ਰਭੂ ਛਲੋਂ ਸੇ ਰਹਿਤ ਔ (ਅਛੇਦ) ਜੋ ਕਾਟਾ ਨ ਜਾਇ, ਭਾਵ ਅਬਿਨਾਸੀ ਰੂਪ (ਭੇਦ) ਸਜਾਤੀ, ਵਿਜਾਤੀ, ਸੁਗਤ, ਤ੍ਰਿਧਾ, ਭੇਦੋਂ ਸੇ ਰਹਿਤ ਐਸਾ ਮੇਰਾ ਸ੍ਵਾਮੀ ਭਗਵਾਨ ਹੈ॥੧॥
Prof. Sahib Singh(ਪਰ ਮੈਨੂੰ ਪ੍ਰਭੂ ਕਿਤੇ ਭੀ ਨਹੀਂ ਲੱਭਦਾ। ਮੈਂ ਸੁਣਿਆ ਹੈ ਕਿ ਉਹ) ਭਗਵਾਨ ਪ੍ਰਭੂ ਜੀ ਇਹੋ ਜਿਹੇ ਹਨ ਕਿ ਉਸ ਨੂੰ ਮਾਇਆ ਛਲ ਨਹੀਂ ਸਕਦੀ, ਉਹ ਨਾਸ-ਰਹਿਤ ਹੈ, ਅਤੇ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ ॥੧॥ਪਦ ਅਰਥ ਅਛੇਦ = ਅ-ਛੇਦ, ਜਿਸ ਦਾ ਨਾਸ ਨਾਹ ਹੋ ਸਕੇ। ਅਭੇਦ = ਅ-ਭੇਦ, ਜਿਸ ਦਾ ਭੇਦ ਨਾਹ ਪੈ ਸਕੇ ॥੧॥
SikhNet (Spanish)sí, a mi Señor Misterioso, Imposible de Engañar y Eterno. (1)
ਕਬ ਦੇਖਉ ਪ੍ਰਭੁ ਆਪਨਾ; ਆਤਮ ਕੈ ਰੰਗਿ ॥
kab dekhau prabh aapanaa; aatam kai rang |
Sant Singh KhalsaWhen shall I behold my God, and delight my soul?
Manmohan SinghWhen shall I see my Lord with the delight of my soul?
Manmohan Singh (Punjabi)ਮੈਂ ਆਪਣੇ ਸੁਆਮੀ ਨੂੰ ਆਪਣੀ ਆਤਮਾ ਦੀ ਖੁਸ਼ੀ ਨਾਲ ਕਦੋਂ ਵੇਖਾਂਗਾ?
Fareedkot Teekaਮੈਂ ਅਪਨੇ (ਪ੍ਰਭੂ) ਸ੍ਵਾਮੀ ਕੌ (ਆਤਮ) ਅਪਨੇ ਰਿਦੇ ਕੇ (ਰੰਗਿ) ਪ੍ਰੇਮ ਸਾਥ ਕਬ ਦੇਖਣਾ ਕਰੂੰ?
Prof. Sahib Singh(ਹੇ ਭਾਈ! ਮੈਨੂੰ ਹਰ ਵੇਲੇ ਇਹ ਤਾਂਘ ਰਹਿੰਦੀ ਹੈ ਕਿ) ਆਪਣੀ ਜਿੰਦ ਦੇ ਚਾਉ ਨਾਲ ਕਦੋਂ ਮੈਂ ਆਪਣੇ (ਪਿਆਰੇ) ਪ੍ਰਭੂ ਨੂੰ ਵੇਖ ਸਕਾਂਗਾ।ਪਦ ਅਰਥ ਕਬ = ਕਦੋਂ? ਦੇਖਉ = ਦੇਖਉਂ, ਮੈਂ ਵੇਖਾਂ। ਕੈ ਰੰਗਿ = ਦੇ ਰੰਗ ਵਿਚ।
SikhNet (Spanish)sí, a mi Señor Misterioso, Imposible de Engañar y Eterno.
ਜਾਗਨ ਤੇ ਸੁਪਨਾ ਭਲਾ; ਬਸੀਐ ਪ੍ਰਭ ਸੰਗਿ ॥੧॥ ਰਹਾਉ ॥
jaagan te supanaa bhalaa; baseeai prabh sang |1| rahaau |
Sant Singh KhalsaEven better than being awake, is the dream in which I dwell with God. ||1||Pause||
Manmohan SinghThat dream is better that than waking wherein I abide with my Master. Pause.
Manmohan Singh (Punjabi)ਜਾਗਦੇ ਰਹਿਣ ਨਾਲੋਂ ਸੁਫਨਾ ਚੰਗਾ ਹੈ, ਜਿਸ ਵਿੱਚ ਮੈਂ ਆਪਣੇ ਮਾਲਕ ਦੇ ਨਾਲ ਵਸਦਾ ਹਾਂ। ਠਹਿਰਾਉ।
Fareedkot Teekaਤਿਸ ਜਾਗਣੇ ਤੇ ਸੁਪਨਾ ਹੀ ਭਲਾ ਹੈ, ਜਿਸ ਕਰ ਤਿਸ ਪ੍ਰਭੂ ਕੇ ਸਾਥ ਨਿਵਾਸ ਕਰੀਏ॥੧॥ ਰਹਾਉ ॥
Prof. Sahib Singh(ਜੇ ਰਾਤ ਨੂੰ ਸੁੱਤੇ ਪਿਆਂ ਸੁਪਨੇ ਵਿਚ ਹੀ) ਪ੍ਰਭੂ ਦੇ ਨਾਲ ਵੱਸ ਸਕੀਏ, ਤਾਂ ਇਸ ਜਾਗਦੇ ਰਹਿਣ ਨਾਲੋਂ (ਸੁੱਤੇ ਪਿਆਂ ਉਹ) ਸੁਪਨਾ ਚੰਗਾ ਹੈ ॥੧॥ ਰਹਾਉ ॥ਪਦ ਅਰਥ ਬਸੀਐ = ਜੇ ਵੱਸ ਸਕੀਏ ॥੧॥ ਰਹਾਉ ॥
SikhNet (Spanish)Amar despierto es mejor que soñarlo.(1-Pausa)
ਬਰਨ ਆਸ੍ਰਮ ਸਾਸਤ੍ਰ ਸੁਨਉ; ਦਰਸਨ ਕੀ ਪਿਆਸ ॥
baran aasram saasatr sunau; darasan kee piaas |
Sant Singh KhalsaListening to the Shaastras teaching about the four social classes and the four stages of life, I grow thirsty for the Blessed Vision of the Lord.
Manmohan SinghHearing the Shashtras on the four castes and the four staged of life my thirst for the Lord's view is sated not
Manmohan Singh (Punjabi)ਚਾਰਾਂ ਹੀ ਜਾਤਾਂ ਅਤੇ ਚਾਰਾਂ ਹੀ ਜੀਵਨ ਦੀਆਂ ਅਵਸਥਾਵਾਂ ਮੁਤਅਲਕ ਸ਼ਾਸਤਰਾਂ ਨੂੰ ਸੁਣ ਕੇ ਮੇਰੀ ਪ੍ਰਭੂ ਦੇ ਦੀਦਾਰ ਦੀ ਤਰੇਹ ਖਤਮ ਨਹੀਂ ਹੁੰਦੀ।
Fareedkot Teekaਸਭ ਵਰਨੋਂ ਆਸਰਮੋਂ ਮੇਂ ਨਿਵਾਸ ਕਰ ਸਾਸਤ੍ਰ ਸੁਨਤਾ ਹੂੰ, ਵਾ ਇਨ ਸਭ ਤੇ ਸੁਨਤਾ ਹੂੰ॥
Prof. Sahib Singh(ਹੇ ਭਾਈ! ਪ੍ਰਭੂ ਦਾ ਦਰਸਨ ਕਰਨ ਵਾਸਤੇ) ਮੈਂ ਚਹੁੰਆਂ ਵਰਨਾਂ ਅਤੇ ਚਹੁੰਆਂ ਆਸ਼੍ਰਮਾਂ ਦੇ ਕਰਮ ਕਰਦਾ ਹਾਂ, ਸ਼ਾਸਤ੍ਰਾਂ (ਦੇ ਉਪਦੇਸ਼ ਭੀ) ਸੁਣਦਾ ਹਾਂ (ਪਰ ਦਰਸਨ ਨਹੀਂ ਹੁੰਦਾ) ਦਰਸਨ ਦੀ ਲਾਲਸਾ ਬਣੀ ਹੀ ਰਹਿੰਦੀ ਹੈ।ਪਦ ਅਰਥ ਬਰਨ = ਚਾਰ ਵਰਨ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ)। ਆਸ੍ਰਮ = ਚਾਰ ਆਸ਼੍ਰਮ (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਥ, ਸੰਨਿਆਸ)। ਸੁਨਉ = ਸੁਨਉਂ, ਮੈਂ ਸੁਣਦਾ ਹਾਂ।
SikhNet (Spanish)Cuando escucho los Shastras plagados de diferencias de castas, mi deseo por ver al Señor se incrementa cada vez más,
ਰੂਪੁ ਨ. ਰੇਖ ਨ ਪੰਚ ਤਤ; ਠਾਕੁਰ ਅਬਿਨਾਸ ॥੨॥
roop na. rekh na panch tat; tthaakur abinaas |2|
Sant Singh KhalsaHe has no form or outline, and He is not made of the five elements; our Lord and Master is imperishable. ||2||
Manmohan SinghThe Imperishable Lord has no form or outline, nor is He made of five elements.
Manmohan Singh (Punjabi)ਅਮਰ ਪ੍ਰਭੂ ਦਾ ਸਰੂਪ ਜਾਂ ਨੁਹਾਰ ਨਹੀਂ, ਨਾਂ ਹੀ ਉਹ ਪੰਜਾਂ ਸਾਰ-ਅੰਸ਼ਾਂ ਦਾ ਬਣਿਆ ਹੋਇਆ ਹੈ।
Fareedkot Teekaਕਿਉਂਕਿ ਦਰਸਨ ਕੀ ਪਿਆਸ ਲਗ ਰਹੀ ਹੈ, ਜਿਸ ਕਾ ਨ ਰੂਪ ਹੈ, ਨਾ ਰੇਖ ਹੈ, ਨ ਪਾਂਚ ਤਤੋਂ ਕਰ ਰਚਤ ਹੈ, ਭਾਵ ਸਰੀਰ ਤੋਂ ਰਹਤ ਹੈ, ਐਸਾ ਅਬਿਨਾਸੀ ਠਾਕਰ ਹੈ॥੨ ॥
Prof. Sahib Singh(ਹੇ ਭਾਈ!) ਉਸ ਅਬਿਨਾਸੀ ਠਾਕੁਰ-ਪ੍ਰਭੂ ਦਾ ਨਾਹ ਕੋਈ ਰੂਪ ਚਿਹਨ-ਚੱਕ੍ਰ ਹੈ ਅਤੇ ਨਾਹ ਹੀ ਉਹ (ਜੀਵਾਂ ਵਾਂਗ) ਪੰਜ ਤੱਤਾਂ ਤੋਂ ਬਣਿਆ ਹੈ ॥੨॥
SikhNet (Spanish)pues el Señor no tiene forma ni signo, ni está hecho de cinco elementos, y es Eterno y para siempre Él Mismo. ()2
ਓਹੁ ਸਰੂਪੁ ਸੰਤਨ ਕਹਹਿ; ਵਿਰਲੇ ਜੋਗੀਸੁਰ ॥
ohu saroop santan kaheh; virale jogeesur |
Sant Singh KhalsaHow rare are those Saints and great Yogis, who describe the beautiful form of the Lord.
Manmohan SinghRare are the saints and great Yogis, who delineate such a form of the Lord.
Manmohan Singh (Punjabi)ਬਹੁਤ ਹੀ ਥੋੜੇ ਹਨ ਉਹ ਸਾਧੂ ਅਤੇ ਵੱਡੇ ਯੋਗੀ, ਜੋ ਸੁਆਮੀ ਦਾ ਇਹੋ ਜਿਹਾ ਰੂਪ ਵਰਣਨ ਕਰਦੇ ਹਨ।
Fareedkot Teekaਓਹ ਸਤ ਚਿਤ ਅਨੰਦ ਰੂਪ ਕੋ ਵਿਰਲੇ ਜੋਗੀਸੁਰ ਸੰਤ ਜਨ ਕਹਤੇ ਹੈਂ॥
Prof. Sahib Singh(ਹੇ ਭਾਈ!) ਉਹ ਵਿਰਲੇ ਜੋਗੀਰਾਜ ਹੀ ਉਹ ਸੰਤ ਜਨ ਹੀ (ਉਸ ਪ੍ਰਭੂ ਦਾ) ਉਹ ਸਰੂਪ ਬਿਆਨ ਕਰਦੇ ਹਨ (ਕਿ ਉਸ ਦਾ ਕੋਈ ਰੂਪ ਰੇਖ ਨਹੀਂ ਹੈ)।ਪਦ ਅਰਥ ਕਹਹਿ = ਦੱਸਦੇ ਹਨ। ਜੋਗੀਸੁਰ = {ਜੋਗੀ-ਈਸੁਰ} ਜੋਗੀਰਾਜ।
SikhNet (Spanish)Extraordinarios son los Yoguis, los Santos del Señor que vislumbran tal Ser.
ਕਰਿ ਕਿਰਪਾ ਜਾ ਕਉ ਮਿਲੇ; ਧਨਿ ਧਨਿ ਤੇ. ਈਸੁਰ ॥੩॥
kar kirapaa jaa kau mile; dhan dhan te. eesur |3|
Sant Singh KhalsaBlessed, blessed are they, whom the Lord meets in His Mercy. ||3||
Manmohan SinghBlessed, blessed are they, whom the Lord meets in His mercy.
Manmohan Singh (Punjabi)ਮੁਬਾਰਕ, ਮੁਬਾਰਕ ਹਨ ਉਹ ਜਿਨ੍ਹਾਂ ਨੂੰ ਸੁਆਮੀ ਆਪਣੀ ਰਹਿਮਤ ਦੁਆਰਾ ਮਿਲ ਪੈਂਦਾ ਹੈ।
Fareedkot Teekaਐਸੇ ਸੰਤ ਜਿਨ ਕੋ ਕਿਰਪਾ ਕਰ ਕੇ ਮਿਲੇ ਹੈਂ, (ਤੇ) ਓਹ ਈਸਰ ਰੂਪ ਮਨ ਬਾਣੀ ਕਰ ਧੰਨਤਾ ਜੋਗ ਭਏ ਹੈਂ॥੩॥
Prof. Sahib Singhਕਿਰਪਾ ਕਰ ਕੇ ਪ੍ਰਭੂ ਆਪ ਹੀ ਜਿਨ੍ਹਾਂ ਨੂੰ ਮਿਲਦਾ ਹੈ, ਉਹ ਵੱਡੇ ਜੋਗੀ ਹਨ, ਉਹੋ ਵੱਡੇ ਭਾਗਾਂ ਵਾਲੇ ਹਨ ॥੩॥ਪਦ ਅਰਥ ਕਰਿ = ਕਰ ਕੇ। ਜਾ ਕਉ = ਜਿਸ ਨੂੰ। ਤੇ = ਉਹ {ਬਹੁ-ਵਚਨ}। ਈਸੁਰ = ਵੱਡੇ ਮਨੁੱਖ ॥੩॥
SikhNet (Spanish)Benditos son esos seres angelicales que Dios encuentra en Su Misericordia. (3)
ਸੋ ਅੰਤਰਿ ਸੋ ਬਾਹਰੇ; ਬਿਨਸੇ ਤਹ ਭਰਮਾ ॥
so antar so baahare; binase teh bharamaa |
Sant Singh KhalsaThey know that He is deep within, and outside as well; their doubts are dispelled.
Manmohan SinghThey see the Lord within, they see Him without, and dispelled are their doubts.
Manmohan Singh (Punjabi)ਉਹ ਸੁਆਮੀ ਨੂੰ ਅੰਦਰਵਾਰ ਵੇਖਦੇ ਹਨ, ਉਹ ਉਸ ਨੂੰ ਬਾਹਰਵਾਰ ਵੇਖਦੇ ਹਨ ਅਤੇ ਨਾਸ ਹੋ ਜਾਂਦੇ ਹਨ ਉਨ੍ਹਾਂ ਦੇ ਸੰਦੇਹ।
Fareedkot Teekaਤਿਨ ਸੰਤ ਜਨਾਂ ਕੋ ਸੋਈ ਸਰੂਪ ਅੰਤਰ ਔ ਬਾਹਰਿ ਭੀ ਸੋਈ ਦ੍ਰਿਸਟ ਆਵਤਾ ਹੈ। ਤਿਨ ਕੇ ਮਨ ਤੇ ਸੰਪੂਰਨ ਭਰਮ ਕਾ ਨਾਸ ਭਇਆ ਹੈ॥
Prof. Sahib Singh(ਹੇ ਭਾਈ! ਵਿਰਲੇ ਸੰਤ ਜਨ ਹੀ ਦਿੱਸਦੇ ਹਨ ਕਿ) ਉਹ ਪ੍ਰਭੂ ਸਭ ਜੀਵਾਂ ਦੇ ਅੰਦਰ ਵੱਸਦਾ ਹੈ, ਅਤੇ ਉਹ ਸਭਨਾਂ ਤੋਂ ਵੱਖਰਾ ਭੀ ਹੈ, ਉਸ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਸਾਰੇ ਭਰਮ-ਵਹਿਮ ਨਾਸ ਹੋ ਜਾਂਦੇ ਹਨ।ਪਦ ਅਰਥ ਅੰਤਰਿ = (ਹਰੇਕ ਜੀਵ ਦੇ) ਅੰਦਰ। ਬਾਹਰੇ = ਬਾਹਰਿ, ਸਭ ਤੋਂ ਵੱਖਰਾ। ਤਹ = ਉਥੇ, ਉਸ ਵਿਚ (ਟਿਕਿਆਂ)। ਭੇਟਿਆ = ਮਿਲਿਆ।
SikhNet (Spanish)Él está en nosotros y también por fuera; Él nulifica todas nuestras dudas.
ਨਾਨਕ ਤਿਸੁ ਪ੍ਰਭੁ ਭੇਟਿਆ; ਜਾ ਕੇ ਪੂਰਨ ਕਰਮਾ ॥੪॥੩੧॥੬੧॥
naanak tis prabh bhettiaa; jaa ke pooran karamaa |4|31|61|
Sant Singh KhalsaO Nanak, God meets those, whose karma is perfect. ||4||31||61||
Manmohan SinghNanak, he whose destiny is perfect, him the Lord meets.
Manmohan Singh (Punjabi)ਨਾਨਕ, ਜਿਸ ਦੇ ਭਾਗ ਮੁਕੰਮਲ ਹਨ, ਉਸ ਨੂੰ ਸੁਆਮੀ ਮਿਲ ਪੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸਕੌ ਸੋ ਪ੍ਰਭੂ (ਭੇਟਿਆ) ਮਿਲਿਆ ਹੈ, ਜਿਸ ਕੇ ਮਸਤਕ ਮੇਂ ਪੂਰਨ (ਕਰਮਾ) ਭਾਗ੍ਯ ਹੈਂ, ਭਾਵ ਨਿਸਕਾਮ ਕਰਮ ਕੀਏ ਹੈਂ॥੪॥੩੧॥੬੧॥☬ਗੁਰੋਂ ਕੀ ਬਖਸੀਸ ਜਨਾਵਤੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਪੂਰਨ ਭਾਗ ਜਾਗ ਪੈਂਦੇ ਹਨ ਉਸ ਨੂੰ ਉਹ ਪ੍ਰਭੂ (ਆਪ ਹੀ) ਮਿਲ ਪੈਂਦਾ ਹੈ ॥੪॥੩੧॥੬੧॥ਪਦ ਅਰਥ ਤਿਸੁ = ਉਸ (ਮਨੁੱਖ) ਨੂੰ। ਕਰਮਾ = ਭਾਗ ॥੪॥੩੧॥੬੧॥
SikhNet (Spanish)Dice Nanak, el Destino de aquél que conoce a mi Dios es Perfecto.(4-31-61)