ੴ

ਸਿੱਖਬਾਣੀ · SikhBani

ਅਗਮ ਰੂਪ ਕਾ ਮਨ ਮਹਿ ਥਾਨਾ ॥

agam roop kaa man meh thaanaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 186 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਅਗਮ ਰੂਪ ਕਾ; ਮਨ ਮਹਿ ਥਾਨਾ ॥

agam roop kaa; man meh thaanaa |

Sant Singh KhalsaThe Lord of Unfathomable Form has His Place in the mind.
Manmohan SinghThe Lord of unknowable from has abode in the heart of man.
Manmohan Singh (Punjabi)ਅਗਾਧ ਸਰੂਪ ਸੁਆਮੀ ਦਾ ਮਨੁੱਖ ਦੇ ਦਿਲ ਅੰਦਰ ਟਿਕਾਣਾ ਹੈ।
Fareedkot Teekaਅਗਮ ਰੂਪ ਜੋ ਪਰਮੇਸ੍ਵਰ ਹੈ ਤਿਸ ਕਾ ਮਨ ਮੇਂ ਅਸਥਾਨ ਹੈ॥
Prof. Sahib Singh(ਜਿਸ ਮਨ ਵਿਚ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੋ ਜਾਂਦੇ ਹਨ) ਉਸ ਮਨ ਵਿਚ ਅਪਹੁੰਚ ਸਰੂਪ ਵਾਲੇ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।

ਪਦ ਅਰਥ ਅਗਮ = ਅਪਹੁੰਚ।

SikhNet (Spanish)En la mente habita el Señor Insondable,

ਗੁਰ ਪ੍ਰਸਾਦਿ; ਕਿਨੈ ਵਿਰਲੈ ਜਾਨਾ ॥੧॥

gur prasaad; kinai viralai jaanaa |1|

Sant Singh KhalsaBy Guru's Grace, a rare few come to understand this. ||1||
Manmohan SinghBy Guru's grace, some rare one understands it.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਜਣਾ ਹੀ ਇਸ ਗੱਲ ਨੂੰ ਸਮਝਦਾ ਹੈ।
Fareedkot Teekaਪਰੰਤੂ ਗੁਰੋਂ ਕੀ ਕ੍ਰਿਪਾ ਸੇ ਤਿਸ ਕੋ ਕਿਸੇ ਵਿਰਲੇ ਨੇ ਹੀ ਜਾਨਾ ਹੈ॥੧॥☬ਜਿਨ ਕੇ ਰਿਦੇ ਮੇਂ ਗੁਰੋਂ ਨੇ ਨਾਮ ਦੀਆ ਹੈ, ਤਿਨ ਸੰਤੋਂ ਕੇ ਸੰਗ ਕੀ ਮਹਿਮਾ ਉਚਾਰਤੇ ਹੈਂ:
Prof. Sahib Singh(ਪਰ) ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਿਆ ਹੈ ॥੧॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ ॥੧॥

SikhNet (Spanish)pero pocos saben esto, por la Gracia del Guru.(1)

ਸਹਜ ਕਥਾ ਕੇ; ਅੰਮ੍ਰਿਤ ਕੁੰਟਾ ॥

sehaj kathaa ke; amrit kunttaa |

Sant Singh KhalsaThe Ambrosial Pools of the celestial sermon
Manmohan SinghThere are the Nectareal tanks of Lord's Sermons. He, who has access to them, takes and quaffs the Nectar. Pause.
Manmohan Singh (Punjabi)ਸੁਆਮੀ ਦੀਆਂ ਧਰਮ-ਵਾਰਤਾਵਾਂ ਦੇ ਸੁਧਾਰਸ ਦੇ ਤਾਲਾਬ ਹਨ।
Fareedkot Teekaਸਾਂਤਿ ਰੂਪ ਕਥਾ ਜੋ ਅੰਮ੍ਰਿਤ ਹੈ, ਸੰਤ ਜਨ ਤਾਂ ਕੇ (ਕੁੰਟਾ) ਕੁੰਡ, ਭਾਵ ਤਲਾਵ ਹੈਂ॥☬ਪ੍ਰਸ਼ਨ: ਸਰਬ ਜੀਵ ਸਤਸੰਗ ਰੂਪੀ ਤਲਾਵ ਸੇ ਅੰਮ੍ਰਿਤ ਕਥਾ ਕੋ ਕਿਉਂ ਨਹੀਂ ਲੇਤੇ?☬ਉੱਤ੍ਰ:
Prof. Sahib Singhਆਤਮਕ ਅਡੋਲਤਾ ਤੇ ਸਿਫ਼ਤ-ਸਾਲਾਹ ਦੇ ਅੰਮ੍ਰਿਤ ਦੇ ਚਸ਼ਮਿਆਂ ਦਾ ਆਨੰਦ -

ਪਦ ਅਰਥ ਸਹਜ = ਆਤਮਕ ਅਡੋਲਤਾ। ਕਥਾ = ਸਿਫ਼ਤਿ-ਸਾਲਾਹ। ਕੁੰਟ = ਚਸ਼ਮੇ।

SikhNet (Spanish)Por una Bendición especial,

ਜਿਸਹਿ ਪਰਾਪਤਿ; ਤਿਸੁ ਲੈ ਭੁੰਚਾ ॥੧॥ ਰਹਾਉ ॥

jiseh paraapat; tis lai bhunchaa |1| rahaau |

Sant Singh Khalsa- those who find them, drink them in. ||1||Pause||
Manmohan SinghThere are the Nectareal tanks of Lord's Sermons. He, who has access to them, takes and quaffs the Nectar. Pause.
Manmohan Singh (Punjabi)ਜਿਸ ਦੀ ਇਨ੍ਹਾਂ ਤਕ ਰਸਾਈ ਹੈ, ਉਹ ਸੁਧਾਰਸ ਨੂੰ ਪਾਂਦਾ ਤੇ ਪਾਨ ਕਰਦਾ ਹੈ। ਠਹਿਰਾਉ।
Fareedkot Teekaਜਿਸ ਕਉ ਪ੍ਰਾਪਤਿ ਹੋਨੇ ਕਾ ਲੇਖ ਲਿਖਾ ਹੈ ਤਿਸ ਨੇ ਲੈ ਕਰ (ਭੁੰਚਾ) ਭੋਗਿਆ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਮਾਣਦਾ ਹੈ, ਜਿਸ ਮਨੁੱਖ ਦੇ ਭਾਗਾਂ ਵਿਚ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਭੁੰਚਾ = ਰਸ ਮਾਣਿਆ ॥੧॥ ਰਹਾਉ ॥

SikhNet (Spanish)la Sabiduría del Señor brota en la mente y uno prueba Su Sabor. (1-Pausa)

ਅਨਹਤ ਬਾਣੀ; ਥਾਨੁ ਨਿਰਾਲਾ ॥

anahat baanee; thaan niraalaa |

Sant Singh KhalsaThe unstruck melody of the Guru's Bani vibrates in that most special place.
Manmohan SinghThe celestial music of Guru's hymns resounds in the unique place (of the tenth gate).
Manmohan Singh (Punjabi)(ਦਸਵੇਂ ਦੁਆਰ ਦੇ) ਅਦੁੱਤੀ ਅਸਥਾਨ ਅੰਦਰ ਗੁਰੂ ਕੀ ਬਾਣੀ ਦਾ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਏਕ ਰਸ ਬਾਣੀ ਨਾਮ ਕੀ ਉਚਾਰਣ ਹੋਤੀ, ਯਾਂ ਤੇ ਰਾਜਾਦਿ ਅਸਥਾਨੋਂ ਸੇ ਸਤਸੰਗ (ਨਿਰਾਲਾ) ਵਿਲੱਖਣ, ਭਾਵ ਸੁੰਦਰ ਅਸਥਾਨ ਹੈ॥
Prof. Sahib Singh(ਜਿਥੇ ਸਿਫ਼ਤ-ਸਾਲਾਹ ਤੇ ਆਤਮਕ ਅਡੋਲਤਾ ਦੇ ਚਸ਼ਮੇ ਚੱਲ ਪੈਂਦੇ ਹਨ) ਉਹ ਹਿਰਦਾ-ਥਾਂ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਅਨੋਖਾ (ਸੁੰਦਰ) ਹੋ ਜਾਂਦਾ ਹੈ।

ਪਦ ਅਰਥ ਅਨਹਤ = ਇਕ-ਰਸ।

SikhNet (Spanish)Maravilloso es el asiento de la mente, en donde se escucha la Melodía Divina,

ਤਾ ਕੀ ਧੁਨਿ; ਮੋਹੇ ਗੋਪਾਲਾ ॥੨॥

taa kee dhun; mohe gopaalaa |2|

Sant Singh KhalsaThe Lord of the World is fascinated with this melody. ||2||
Manmohan SinghWith the melody thereof, the Cherisher of the Universe is fascinated.
Manmohan Singh (Punjabi)ਉਸ ਦੇ ਸੁਰੀਲੇਪਣ ਨਾਲ ਆਲਮ ਦਾ ਪਾਲਣ ਪੋਸ਼ਣਹਾਰ ਮੋਹਿਤ ਹੋ ਜਾਂਦਾ ਹੈ।
Fareedkot Teekaਤਿਸ ਬਾਣੀ ਕੀ ਧੁਨੀ ਸੇ ਗੋਪਾਲ ਮੋਹਤ ਹੋਤਾ ਹੈ, ਭਾਵ ਏਹ ਕਿ ਗੋਪਾਲ ਅਧੀਨ ਹੋ ਜਾਤਾ ਹੈ॥੨॥
Prof. Sahib Singhਉਸ ਦੀ ਜੁੜੀ ਸੁਰਤ ਉਤੇ ਪਰਮਾਤਮਾ (ਭੀ) ਮੋਹਿਆ ਜਾਂਦਾ ਹੈ ॥੨॥

ਪਦ ਅਰਥ ਧੁਨਿ = ਸੁਰ, ਆਵਾਜ਼ ॥੨॥

SikhNet (Spanish)la cual encanta aun a Gopal, el Soporte de la Tierra. (2)

ਤਹ ਸਹਜ ਅਖਾਰੇ; ਅਨੇਕ ਅਨੰਤਾ ॥

teh sehaj akhaare; anek anantaa |

Sant Singh KhalsaThe numerous, countless places of celestial peace
Manmohan SinghThere are diverse and numberless abodes, of peace.
Manmohan Singh (Punjabi)ਉਥੇ ਨਾਨਾ ਪਰਕਾਰ ਦੇ ਅਤੇ ਅਣਗਿਣਤ ਆਰਾਮ ਦੇ ਨਿਵਾਸ ਅਸਥਾਨ ਹਨ।
Fareedkot Teekaਪੁਨਾ ਸਤਿਸੰਗ ਕੈਸਾ ਹੈ? ਤਹਾ (ਅਨੰਤਾ) ਪਰਮੇਸ੍ਵਰ ਕੇ ਨਮਿਤ ਸੁਭਾਵਕ ਹੀ ਅਨੇਕ ਪ੍ਰਕਾਰ ਕੇ (ਅਖਾਰੇ) ਜੋੜ ਮੇਲੇ ਹੋਤੇ ਹੈਂ॥
Prof. Sahib Singh(ਜਿਥੇ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੁੰਦੇ ਹਨ) ਉਥੇ ਆਤਮਕ ਅਡੋਲਤਾ ਦੇ ਅਨੇਕਾਂ ਤੇ ਬੇਅੰਤ ਅਖਾੜੇ-

ਪਦ ਅਰਥ ਅਖਾਰੇ = ਇਕੱਠ।

SikhNet (Spanish)Innumerables ahí son los recovecos de Paz.

ਪਾਰਬ੍ਰਹਮ ਕੇ ਸੰਗੀ ਸੰਤਾ ॥੩॥

paarabraham ke sangee santaa |3|

Sant Singh Khalsa- there, the Saints dwell, in the Company of the Supreme Lord God. ||3||
Manmohan SinghThere, Saints the comrades of the Supreme Lord, abide.
Manmohan Singh (Punjabi)ਉਥੇ ਸ਼ਰੋਮਣੀ ਸਾਹਿਬ ਦੇ ਸਾਥੀ, ਸਾਧੂ ਨਿਵਾਸ ਰਖਦੇ ਹਨ।
Fareedkot Teekaਔਰ ਵਹੁ ਸੰਤ ਪਾਰਬ੍ਰਹਮ ਕੇ ਸੰਗੀ ਹੈਂ॥੩॥
Prof. Sahib Singh(ਉਸ ਆਤਮਕ ਅਵਸਥਾ ਵਿਚ ਟਿਕੇ ਹੋਏ) ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਰਚੀ ਰੱਖਦੇ ਹਨ ॥੩॥
SikhNet (Spanish)Ahí habitan los Santos, los amigos del Supremo Señor.(3)

ਹਰਖ ਅਨੰਤ; ਸੋਗ ਨਹੀ ਬੀਆ ॥

harakh anant; sog nahee beea |

Sant Singh KhalsaThere is infinite joy, and no sorrow or duality.
Manmohan SinghThere is infinite joy and no sorrow and duality.
Manmohan Singh (Punjabi)ਉਥੇ ਬੇਅੰਤ ਖੁਸ਼ੀ ਹੈ ਅਤੇ ਸ਼ੋਕ ਜਾ ਦਵੇਤ-ਭਾਵ ਨਹੀਂ।
Fareedkot Teekaਤਿਸ ਸਤਿਸੰਗ ਮੇਂ ਅਨੰਦ ਤੋ ਬੇਅੰਤ ਹੈ ਔਰ ਤਹਾਂ ਸੋਗ (ਥੀਆ) ਉਤਪਤ ਨਹੀਂ ਹੂਆ॥
Prof. Sahib Singh(ਉਸ ਅਵਸਥਾ ਵਿਚ) ਬੇਅੰਤ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ, ਕਿਸੇ ਤਰ੍ਹਾਂ ਦਾ ਕੋਈ ਹੋਰ ਚਿੰਤਾ-ਫ਼ਿਕਰ ਨਹੀਂ ਪੋਂਹਦਾ।

ਪਦ ਅਰਥ ਹਰਖ = ਖ਼ੁਸ਼ੀ। ਬੀਆ = ਹੋਰ, ਦੂਜਾ।

SikhNet (Spanish)Nanak ha sido bendecido con ese Santuario,

ਸੋ ਘਰੁ; ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥

so ghar; gur naanak kau deea |4|35|104|

Sant Singh KhalsaThe Guru has blessed Nanak with this home. ||4||35||104||
Manmohan SinghThat adobe, the Guru has conferred on Nanak.
Manmohan Singh (Punjabi)ਉਹ ਨਿਵਾਸ ਅਸਥਾਨ ਗੁਰਾਂ ਨੇ ਨਾਨਕ ਨੂੰ ਬਖਸ਼ਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਤਿਸੰਗ ਰੂਪੀ ਘਰ ਗੁਰੋਂ ਨੇ ਮੇਰੇ ਕੋ ਦੀਆ ਹੈ॥੪॥੩੫॥੧੦੪॥
Prof. Sahib Singh(ਹੇ ਭਾਈ!) ਗੁਰੂ ਨੇ ਉਹ ਆਤਮਕ ਟਿਕਾਣਾ (ਮੈਨੂੰ) ਨਾਨਕ ਨੂੰ (ਭੀ) ਬਖ਼ਸ਼ਿਆ ਹੈ ॥੪॥੩੫॥੧੦੪॥

ਪਦ ਅਰਥ ਗੁਰਿ = ਗੁਰੂ ਨੇ ॥੪॥

SikhNet (Spanish)sin pena y con Inconmensurable Dicha, por la Gracia del Guru.(4-35-104)
Answers quote the Granth verbatim with Ang citations. AI commentary is not Gurbani and not a religious ruling.