ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਜਾ ਕੈ; ਦੁਖੁ ਸੁਖੁ ਸਮ ਕਰਿ ਜਾਪੈ ॥
jaa kai; dukh sukh sam kar jaapai |
Sant Singh KhalsaThose who look alike upon pleasure and pain
Manmohan SinghHe who looks upon woe and weal alike,
Manmohan Singh (Punjabi)ਜੋ ਗਮ ਤੇ ਖੁਸ਼ੀ ਨੂੰ ਇਕ ਬਰਾਬਰ ਦੇਖਦਾ ਹੈ,
Fareedkot Teekaਜਿਸ ਕੈ ਅੰਤਸਕਰਣ ਮੇਂ ਦੁਖ ਸੁਖ ਸਮਕਰ ਜਾਣੀਤਾ ਹੈ॥
Prof. Sahib Singh(ਪ੍ਰਭੂ ਦੀ ਰਜ਼ਾ ਵਿਚ ਤੁਰਨ ਦੇ ਕਾਰਨ) ਜਿਸ ਮਨੁੱਖ ਦੇ ਹਿਰਦੇ ਵਿਚ ਹਰੇਕ ਦੁੱਖ ਸੁਖ ਇਕੋ ਜਿਹਾ ਪ੍ਰਤੀਤ ਹੁੰਦਾ ਹੈ,ਪਦ ਅਰਥ ਜਾ ਕੈ = ਜਾ ਕੇ (ਹਿਰਦੇ), ਜਿਸ ਮਨੁੱਖ ਦੇ ਹਿਰਦੇ ਵਿਚ। ਸਮ = ਬਰਾਬਰ, ਇਕੋ ਜਿਹਾ। ਜਾਪੈ = ਪ੍ਰਤੀਤ ਹੁੰਦਾ ਹੈ।
SikhNet (Spanish)¿Cómo puede estar afligido aquél
ਤਾ ਕਉ; ਕਾੜਾ ਕਹਾ ਬਿਆਪੈ ॥੧॥
taa kau; kaarraa kahaa biaapai |1|
Sant Singh Khalsa- how can anxiety touch them? ||1||
Manmohan Singhhow can anxiety cling to him?
Manmohan Singh (Punjabi)ਉਸ ਨੂੰ ਫਿਕਰ ਚਿੰਤਾ ਕਿਸ ਤਰ੍ਹਾਂ ਚਿਮੜ ਸਕਦੀ ਹੈ?
Fareedkot Teekaਤਿਸ ਕੋ (ਕਾੜਾ) ਝੋਰਾ ਕਹਾਂ ਬਿਆਪਤਾ ਹੈ॥੧॥
Prof. Sahib Singhਉਸ ਨੂੰ ਕੋਈ ਚਿੰਤਾ-ਫ਼ਿਕਰ ਕਦੇ ਦਬਾ ਨਹੀਂ ਸਕਦਾ ॥੧॥ਪਦ ਅਰਥ ਕਾੜਾ = ਝੋਰਾ, ਚਿੰਤਾ। ਬਿਆਪੈ = ਪ੍ਰਭਾਵ ਪਾਂਦਾ ਹੈ ॥੧॥
SikhNet (Spanish)que mira igual el dolor y el placer?(1)
ਸਹਜ ਅਨੰਦ; ਹਰਿ ਸਾਧੂ ਮਾਹਿ ॥
sehaj anand; har saadhoo maeh |
Sant Singh KhalsaThe Lord's Holy Saints abide in celestial bliss.
Manmohan SinghGod's Saint abides in celestial bliss.
Manmohan Singh (Punjabi)ਰੱਬ ਦਾ ਸੰਤ ਬੈਕੁੰਠੀ ਪਰਸੰਨਤਾ ਅੰਦਰ ਵਸਦਾ ਹੈ।
Fareedkot Teekaਤਿਨ ਹਰੀ ਕੇ ਸਾਧੂਓਂ ਮੇਂ ਸੁਤੇ ਹੀ ਅਨੰਦ ਹੈਂ ਵਾ ਅਗਿੜ ਅਨੰਦ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਭਗਤ ਦੇ ਹਿਰਦੇ ਵਿਚ (ਸਦਾ) ਆਤਮਕ ਅਡੋਲਤਾ ਬਣੀ ਰਹਿੰਦੀ ਹੈ, (ਸਦਾ) ਆਨੰਦ ਬਣਿਆ ਰਹਿੰਦਾ ਹੈ,ਪਦ ਅਰਥ ਸਹਜ = ਆਤਮਕ ਅਡੋਲਤਾ। ਹਰਿ ਸਾਧੂ = ਪਰਮਾਤਮਾ ਦਾ ਭਗਤ।
SikhNet (Spanish)El Santo del Señor vive en la Dicha del Equilibrio,
ਆਗਿਆਕਾਰੀ; ਹਰਿ ਹਰਿ ਰਾਇ ॥੧॥ ਰਹਾਉ ॥
aagiaakaaree; har har raae |1| rahaau |
Sant Singh KhalsaThey remain obedient to the Lord, the Sovereign Lord King. ||1||Pause||
Manmohan SinghHe, ever, remains obedient to Lord God, the King. Pause.
Manmohan Singh (Punjabi)ਉਹ ਹਮੇਸ਼ਾ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਫਰਮਾਬਰਦਾਰ ਰਹਿੰਦਾ ਹੈ। ਠਹਿਰਾਉ।
Fareedkot Teekaਜੋ ਹਰਿ ਹਰਿ ਰਾਜਾ ਕੀ ਆਗਿਆ ਮਾਨਨੇ ਵਾਲੇ ਹੈਂ॥੧॥ ਰਹਾਉ ॥
Prof. Sahib Singh(ਹਰੀ ਦਾ ਭਗਤ) ਹਰਿ-ਪ੍ਰਭੂ ਦੀ ਆਗਿਆ ਵਿਚ ਹੀ ਤੁਰਦਾ ਹੈ ॥੧॥ ਰਹਾਉ ॥
SikhNet (Spanish)porque se somete siempre a la Voluntad del Señor, su Rey. (1-Pausa)
ਜਾ ਕੈ; ਅਚਿੰਤੁ ਵਸੈ ਮਨਿ ਆਇ ॥
jaa kai; achint vasai man aae |
Sant Singh KhalsaThose who have the Carefree Lord abiding in their minds
Manmohan SinghHe, within whose mind the care-free Lord comes to abide,
Manmohan Singh (Punjabi)ਜਿਸ ਦੇ ਚਿੱਤ ਅੰਦਰ ਚਿੰਤਾ ਰਹਿਤ ਸਾਈਂ ਆ ਕੇ ਟਿਕ ਜਾਂਦਾ ਹੈ,
Fareedkot Teekaਔਰ ਜਿਸ ਕੇ (ਅਚਿੰਤੁ) ਪਰਮੇਸ੍ਵਰ ਮਨ ਮੇਂ ਆ ਕਰ ਵਸੈ॥
Prof. Sahib Singh(ਹੇ ਭਾਈ!) ਚਿੰਤਾ-ਰਹਿਤ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,ਪਦ ਅਰਥ ਅਚਿੰਤੁ = ਚਿੰਤਾ-ਰਹਿਤ ਪ੍ਰਭੂ। ਮਨਿ = ਮਨ ਵਿਚ।
SikhNet (Spanish)Aquél en cuya mente habita el Señor Despreocupado,
ਤਾ ਕਉ; ਚਿੰਤਾ ਕਤਹੂੰ ਨਾਹਿ ॥੨॥
taa kau; chintaa katahoon naeh |2|
Sant Singh Khalsa- no cares will ever bother them. ||2||
Manmohan Singhis never ridden by care.
Manmohan Singh (Punjabi)ਉਸ ਨੂੰ ਫਿਕਰ ਕਦਾਚਿੱਤ ਨਹੀਂ ਵਿਆਪਦਾ।
Fareedkot Teekaਤਿਸ ਪੁਰਸ ਕੋ ਚਿੰਤਾ ਕਬੀ ਨਹੀਂ ਹੈ॥੨॥
Prof. Sahib Singhਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ ॥੨॥ਪਦ ਅਰਥ ਕਤਹੂੰ = ਕਦੇ ਭੀ ॥੨॥
SikhNet (Spanish)¿cómo podría infestarse de preocupaciones? (2)
ਜਾ ਕੈ; ਬਿਨਸਿਓ ਮਨ ਤੇ ਭਰਮਾ ॥
jaa kai; binasio man te bharamaa |
Sant Singh KhalsaThose who have banished doubt from their minds
Manmohan SinghHe, from whose heart doubt is dispelled has not the least fear of Death.
Manmohan Singh (Punjabi)ਜਿਸ ਦੇ ਦਿਲ ਤੋਂ ਸੰਦੇਹ ਦੂਰ ਹੋ ਗਿਆ ਹੈ,
Fareedkot Teekaਪੁਨਾ ਜਿਸ ਕੇ ਮਨ ਸੇ ਭਰਮੋਂ ਕਾ ਸਮਦਾਉ ਬਿਨਸ ਗਿਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਤੋਂ ਭਟਕਣਾ ਮੁੱਕ ਜਾਂਦੀ ਹੈ,ਪਦ ਅਰਥ ਮਨ ਤੇ = ਮਨ ਤੋਂ। ਭਰਮਾ = ਭਟਕਣਾ।
SikhNet (Spanish)Aquél que tiene su mente libre de dudas,
ਤਾ ਕੈ; ਕਛੂ ਨਾਹੀ ਡਰੁ ਜਮਾ ॥੩॥
taa kai; kachhoo naahee ddar jamaa |3|
Sant Singh Khalsaare not afraid of death at all. ||3||
Manmohan SinghHe, from whose heart doubt is dispelled has not the least fear of Death.
Manmohan Singh (Punjabi)ਉਸ ਨੂੰ ਮੌਤ ਦਾ ਭੌਰਾ ਭੀ ਭੈ ਨਹੀਂ ਰਹਿੰਦਾ।
Fareedkot Teekaਤਿਸ ਕੋ ਜਮੋਂ ਕਾ ਡਰ ਕੁਛ ਨਹੀਂ॥੩॥
Prof. Sahib Singhਉਸ ਦੇ ਮਨ ਵਿਚ ਮੌਤ ਦਾ ਡਰ ਭੀ ਨਹੀਂ ਰਹਿ ਜਾਂਦਾ ॥੩॥ਪਦ ਅਰਥ ਤਾ ਕੈ = ਤਾ ਕੈ ਹਿਰਦੈ ॥੩॥
SikhNet (Spanish)¿cómo podría temer el golpe de la muerte? (3)
ਜਾ ਕੈ ਹਿਰਦੈ; ਦੀਓ ਗੁਰਿ ਨਾਮਾ ॥
jaa kai hiradai; deeo gur naamaa |
Sant Singh KhalsaThose whose hearts are filled with the Lord's Name by the Guru
Manmohan SinghHe, within whose mind the Guru has infused the Name,
Manmohan Singh (Punjabi)ਜਿਸ ਦੇ ਅੰਤਹਕਰਣ ਅੰਦਰ ਗੁਰਾਂ ਨੇ ਨਾਮ ਦਿੱਤਾ ਹੈ,
Fareedkot Teekaਜਿਸ ਕੇ ਰਿਦੇ ਮੇਂ ਗੁਰੋਂ ਨੇ ਹਰੀ ਨਾਮ ਕੋ ਦੀਆ॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਦਿੱਤਾ ਹੈ,ਪਦ ਅਰਥ ਗੁਰਿ = ਗੁਰੂ ਨੇ।
SikhNet (Spanish)Enalteciendo el Nombre en el corazón, oh, dice Nanak, por la Gracia del Guru,
ਕਹੁ ਨਾਨਕ; ਤਾ ਕੈ ਸਗਲ ਨਿਧਾਨਾ ॥੪॥੩੪॥੧੦੩॥
kahu naanak; taa kai sagal nidhaanaa |4|34|103|
Sant Singh Khalsa- says Nanak, all treasures come to them. ||4||34||103||
Manmohan Singhcomes to possess all the treasures, says Nanak.
Manmohan Singh (Punjabi)ਉਹ ਸਮੂਹ ਖਜਾਨਿਆਂ ਦਾ ਮਾਲਕ ਬਣ ਜਾਂਦਾ ਹੈ, ਗੁਰੂ ਨਾਨਕ ਜੀ ਫੁਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਪਾਸ ਸਰਬ ਨਿਧੀਆਂ ਹੈਂ॥੪॥੩੪॥੧੦੩॥
Prof. Sahib Singhਉਸ ਦੇ ਅੰਦਰ ਮਾਨੋ, ਸਾਰੇ ਖ਼ਜ਼ਾਨੇ ਆ ਜਾਂਦੇ ਹਨ ॥੪॥੩੪॥੧੦੩॥ਪਦ ਅਰਥ ਸਗਲ = ਸਾਰੇ। ਨਿਧਾਨਾ = ਖ਼ਜ਼ਾਨੇ ॥੪॥
SikhNet (Spanish)uno obtiene los Nueve Tesoros.(4-34-103)