ੴ

ਸਿੱਖਬਾਣੀ · SikhBani

Ang 186

Sri Guru Granth Sahib · Raag Gauree · 6 shabads, 55 lines
Translations
Shabad Guru Arjan Dev Ji Raag Gauree continued from Ang 185

ਪੀਊ ਦਾਦੇ ਕਾ; ਖੋਲਿ ਡਿਠਾ ਖਜਾਨਾ ॥

peeaoo daade kaa; khol dditthaa khajaanaa |

Sant Singh KhalsaWhen I opened it up and gazed upon the treasures of my father and grandfather,
Manmohan SinghWhen I opened and saw the treasure of my father, and grand father,
Manmohan Singh (Punjabi)ਜਦ ਮੈਂ ਆਪਣੇ ਬਾਬਲ ਅਤੇ ਬਾਬੇ ਦਾ ਭੰਡਾਰ ਖੋਲ੍ਹ ਕੇ ਵੇਖਿਆ,
Fareedkot Teekaਗੁਰੂ ਰਾਮਦਾਸ ਪਿਤਾ ਔਰੁ ਗੁਰੂ ਅਮਰਦਾਸ ਦਾਦੇ ਕਾ ਭਗਤੀ ਰੂਪ ਖਜਾਨਾ ਖੋਲ ਕਰ ਦੇਖਾ, ਅਰਥਾਤ ਜੋ ਗੁਰੋਂ ਕੀ ਬਾਣੀ ਕੇ ਪੁਸਤਕ ਗੋਇੰਦਵਾਲ ਮੇਂ ਮੋਹਨ ਜੀ ਪਾਸ ਥੇ, ਸੋ ਜਬ ਵਿਚਾਰ ਕਰ ਦੇਖੇ॥
Prof. Sahib Singhਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ,

ਪਦ ਅਰਥ ਖੋਲਿ = ਖੋਲ੍ਹ ਕੇ।

SikhNet (Spanish)Cuando abrí y pude ver los Tesoros de mi Padre y de mi Abuelo,

ਤਾ ਮੇਰੈ ਮਨਿ; ਭਇਆ ਨਿਧਾਨਾ ॥੧॥

taa merai man; bheaa nidhaanaa |1|

Sant Singh Khalsathen my mind became very happy. ||1||
Manmohan Singhmy soul, then, became immensely pleased.
Manmohan Singh (Punjabi)ਤਦ ਮੇਰੀ ਆਤਮਾ ਅਤਿਅੰਤ ਪਰਸੰਨ ਹੋ ਗਈ।
Fareedkot Teekaਤਬ ਮੇਰੇ ਮਨ ਮੇਂ ਸਰਬ (ਨਿਧਾਨਾ) ਆਤਮ ਸੁਖੁ ਪ੍ਰਾਪਤਿ ਹੋਤਾ ਭਇਆ॥੧॥☬ਪ੍ਰਸ਼ਨ: ਤਿਸੁ ਬਾਣੀ ਰੂਪੀ ਖਜਾਨੇ ਸੇ ਕਿਆ ਨਿਕਸਾ?
Prof. Sahib Singhਤਦੋਂ ਮੇਰੇ ਮਨ ਵਿਚ ਆਤਮਕ ਆਨੰਦ ਦਾ ਭੰਡਾਰ ਭਰਿਆ ਗਿਆ ॥੧॥

ਪਦ ਅਰਥ ਤਾ = ਤਦੋਂ। ਮਨਿ = ਮਨ ਵਿਚ। ਨਿਧਾਨਾ = ਖ਼ਜ਼ਾਨਾ ॥੧॥

SikhNet (Spanish)entonces mi mente se puso muy feliz. (1)

ਰਤਨ ਲਾਲ; ਜਾ ਕਾ. ਕਛੂ ਨ ਮੋਲੁ ॥

ratan laal; jaa kaa. kachhoo na mol |

Sant Singh KhalsaThe storehouse is inexhaustible and immeasurable,
Manmohan SinghBrimful with the priceless emeralds and jewels,
Manmohan Singh (Punjabi)ਅਣਮੁੱਲ ਮਾਣਕਾ ਅਤੇ ਜਵੇਹਰਾ ਨਾਲ,
Fareedkot Teeka(ਰਤਨ) ਵੈਰਾਗ (ਲਾਲ) ਪ੍ਰੇਮ ਜਿਨ ਕਾ ਕੁਛ ਮੋਲ ਨਹੀਂ॥
Prof. Sahib Singhਇਸ ਖ਼ਜ਼ਾਨੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਅਮੋਲਕ ਰਤਨਾਂ ਲਾਲਾਂ ਦੇ-

ਪਦ ਅਰਥ ਜਾ ਕਾ = ਜਿਨ੍ਹਾਂ ਦਾ।

SikhNet (Spanish)No se podría pagar ni con rubíes ni con perlas;

ਭਰੇ ਭੰਡਾਰ; ਅਖੂਟ ਅਤੋਲ ॥੨॥

bhare bhanddaar; akhoott atol |2|

Sant Singh KhalsaOverflowing with priceless jewels and rubies. ||2||
Manmohan Singhthe storehouse is inexhaustible, and immeasurable.
Manmohan Singh (Punjabi)ਪਰੀਪੂਰਨ ਤੋਸ਼ਾਖਾਨਾ ਅਤੁੱਟ ਅਤੇ ਅਮਾਪ ਹੈ।
Fareedkot Teekaਐਸੇ ਗੁਣੋ ਕੇ ਬਾਣੀ ਰੂਪੀ ਭੰਡਾਰ ਭਰੇ ਹੈਂ (ਅਖੂਟ) ਮੁਕਤੇ ਨਹੀਂ ਔਰ (ਅਤੋਲ) ਅਮਾਪ ਹੈ॥
Prof. Sahib Singhਭੰਡਾਰੇ ਭਰੇ ਹੋਏ (ਮੈਂ ਵੇਖੇ), ਜੇਹੜੇ ਕਦੇ ਮੁੱਕ ਨਹੀਂ ਸਕਦੇ, ਜੇਹੜੇ, ਤੋਲੇ ਨਹੀਂ ਜਾ ਸਕਦੇ ॥੨॥

ਪਦ ਅਰਥ ਅਖੂਟ = ਨਾਹ ਮੁੱਕਣ ਵਾਲੇ ॥੨॥

SikhNet (Spanish)el cofre repleto del Tesoro Divino es Inmensurable y no se agota nunca.(2)

ਖਾਵਹਿ ਖਰਚਹਿ; ਰਲਿ ਮਿਲਿ ਭਾਈ ॥

khaaveh kharacheh; ral mil bhaaee |

Sant Singh KhalsaThe Siblings of Destiny meet together, and eat and spend,
Manmohan SinghMeeting together, the brethren eat and spend.
Manmohan Singh (Punjabi)ਭਰਾ ਇਕੱਠੇ ਹੋ ਕੇ ਖਾਂਦੇ ਤੇ ਖਰਚਦੇ ਹਨ।
Fareedkot Teekaਹੇ ਭਾਈ: ਸਾਧ ਸੰਗਤ ਸੇ ਰਲ ਮਿਲ ਕਰ ਖਰਚਤੇ ਖਾਤੇ ਹੈਂ; ਅਰਥਾਤ ਜਪਤੇ ਜਪਾਵਤੇ ਹੈਂ॥
Prof. Sahib Singhਹੇ ਭਾਈ! ਜੇਹੜੇ ਮਨੁੱਖ (ਸਤਸੰਗ ਵਿਚ) ਇਕੱਠੇ ਹੋ ਕੇ ਇਹਨਾਂ ਭੰਡਾਰਿਆਂ ਨੂੰ ਆਪ ਵਰਤਦੇ ਹਨ ਤੇ ਹੋਰਨਾਂ ਨੂੰ ਭੀ ਵੰਡਦੇ ਹਨ,

ਪਦ ਅਰਥ ਰਲਿ ਮਿਲਿ = ਇਕੱਠੇ ਹੋ ਕੇ।

SikhNet (Spanish)Tomo tanto como puedo y todos los que me acompañan también,

ਤੋਟਿ ਨ ਆਵੈ; ਵਧਦੋ ਜਾਈ ॥੩॥

tott na aavai; vadhado jaaee |3|

Sant Singh Khalsabut these resources do not diminish; they continue to increase. ||3||
Manmohan SinghThe stores diminish not and are ever on the increase.
Manmohan Singh (Punjabi)ਭੰਡਾਰੇ ਨਿਖੁਟਦੇ ਹਨ ਅਤੇ ਨਿਤਾ-ਪ੍ਰਤੀ ਵਧੇਰੇ ਹੁੰਦੇ ਜਾਂਦੇ ਹਨ।
Fareedkot Teekaਤਿਸ ਖਜਾਨੇ ਕੀ ਤੋਟ ਨਹੀਂ ਆਵਤੀ ਵਾਧਾ ਹੋਤਾ ਜਾਤਾ ਹੈ॥
Prof. Sahib Singhਉਹਨਾਂ ਦੇ ਪਾਸ ਇਸ ਖ਼ਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ ਹੋਰ ਵਧਦਾ ਹੈ ॥੩॥
SikhNet (Spanish)pero nunca disminuye la Riqueza, al contrario, se incrementa cada vez más. (3)

ਕਹੁ ਨਾਨਕ; ਜਿਸੁ ਮਸਤਕਿ ਲੇਖੁ ਲਿਖਾਇ ॥

kahu naanak; jis masatak lekh likhaae |

Sant Singh KhalsaSays Nanak, one who has such destiny written on his forehead,
Manmohan SinghSays Nanak, he, who has such a scribed writ on his brow,
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਉਕਰੀ ਹੋਈ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਅਪਨੇ ਮਸਤਕ ਮੇਂ ਸੁਭ ਲੇਖੁ ਲਿਖਾਇਆ ਹੈ, ਭਾਵ ਜਿਸਨੇ ਪੂਰਬ ਪੁੰਨ ਕੀਏ ਹੈਂ॥
Prof. Sahib Singh(ਪਰ) ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਲੇਖ ਲਿਖਿਆ ਹੁੰਦਾ ਹੈ,

ਪਦ ਅਰਥ ਮਸਤਕਿ = ਮੱਥੇ ਉਤੇ।

SikhNet (Spanish)Dice Nanak, Los que tienen grabada la Marca de tal Destino en la frente,

ਸੁ ਏਤੁ ਖਜਾਨੈ; ਲਇਆ ਰਲਾਇ ॥੪॥੩੧॥੧੦੦॥

su et khajaanai; leaa ralaae |4|31|100|

Sant Singh Khalsabecomes a partner in these treasures. ||4||31||100||
Manmohan Singhbecomes a partner in these treasures.
Manmohan Singh (Punjabi)ਉਹ ਏਨ੍ਹਾਂ ਭੰਡਾਰਿਆ ਵਿੱਚ ਭਾਈਵਾਲ ਬਣ ਜਾਂਦਾ ਹੈ।
Fareedkot Teekaਸੋ ਪੁਰਸ ਇਸ ਖਜਾਨੇ ਮੇਂ ਰਲਾ ਲੀਆ ਹੈ, ਭਾਵ ਯੇਹਿ ਕਿ ਗੁਰਬਾਣੀ ਮੇਂ ਸਰਧਾਵਾਨ ਹੂਆ ਹੈ॥੪॥੩੧॥੧੦੦॥
Prof. Sahib Singhਉਹੀ ਇਸ (ਸਿਫ਼ਤ-ਸਾਲਾਹ ਦੇ) ਖ਼ਜ਼ਾਨੇ ਵਿਚ ਸਾਂਝੀਵਾਲ ਬਣਾਇਆ ਜਾਂਦਾ ਹੈ (ਭਾਵ, ਉਹੀ ਸਾਧ ਸੰਗਤਿ ਵਿਚ ਆ ਕੇ ਸਿਫ਼ਤ-ਸਾਲਾਹ ਦੀ ਬਾਣੀ ਦਾ ਆਨੰਦ ਮਾਣਦਾ ਹੈ) ॥੪॥੩੧॥੧੦੦॥

ਪਦ ਅਰਥ ਏਤੁ = ਇਸ ਵਿਚ। ਏਤੁ ਖਜਾਨੈ = ਇਸ ਖ਼ਜ਼ਾਨੇ ਵਿਚ ॥੪॥

* ਨੋਟ: ਪਾਠਕ ਧਿਆਨ ਨਾਲ ਪੜ੍ਹਨ-ਖੋਲ੍ਹ ਕੇ "ਵੇਖਿਆ", ਨਾ ਕਿ "ਇਕੱਠਾ ਕੀਤਾ"। ਗੁਰੂ ਅਰਜਨ ਸਾਹਿਬ ਨੇ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਆਪ ਇਕੱਠੀ ਨਹੀਂ ਕੀਤੀ, ਇਹਨਾਂ ਨੂੰ ਸਾਰੀ ਦੀ ਸਾਰੀ ਇਕੱਠੀ ਹੋਈ ਹੋਈ ਗੁਰੂ ਰਾਮਦਾਸ ਜੀ ਤੋਂ ਮਿਲ ਗਈ।

SikhNet (Spanish)sólo ellos participan de la Verdadera Riqueza.(4-31-100)

Open this shabad (11 lines, Angs 185-186) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਡਰਿ ਡਰਿ ਮਰਤੇ; ਜਬ ਜਾਨੀਐ ਦੂਰਿ ॥

ddar ddar marate; jab jaaneeai door |

Sant Singh KhalsaI was scared, scared to death, when I thought that He was far away.
Manmohan SinghI was engulfed in mortifying dread and terror, when I deemed the Lord afar.
Manmohan Singh (Punjabi)ਜਦ ਮੈਂ ਪ੍ਰਭੂ ਨੂੰ ਦੁਰੇਡੇ ਸਮਝਦਾ ਸਾਂ ਤਾਂ ਮੈਂ ਤ੍ਰਾਹਿ ਅਤੇ ਭੈ ਨਾਲ ਨਿਰ-ਜਿੰਦ ਹੋਇਆ ਹੋਇਆ ਸਾਂ।
Fareedkot Teekaਜਬ ਦੂਰ ਜਾਨਿਆ ਥਾ ਤਬ ਕਾਲ ਕੇ ਡਰ ਸੇ ਭੈ ਧਾਰ ਕਰ ਮਰਤੇ ਥੇ॥
Prof. Sahib Singhਜਿਤਨਾ ਚਿਰ ਅਸੀਂ ਇਹ ਸਮਝਦੇ ਹਾਂ ਕਿ ਪਰਮਾਤਮਾ ਕਿਤੇ ਦੂਰ ਵੱਸਦਾ ਹੈ, ਉਤਨਾ ਚਿਰ (ਦੁਨੀਆ ਦੇ ਦੁੱਖ ਰੋਗ ਫ਼ਿਕਰਾਂ ਤੋਂ) ਸਹਮ ਸਹਮ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਾਂ।

ਪਦ ਅਰਥ ਡਰਿ = ਡਰਿ ਕੇ, ਸਹਮ ਕੇ। ਮਰਤੇ = ਆਤਮਕ ਮੌਤ ਸਹੇੜਦੇ।

SikhNet (Spanish)Cuando sentí que el Señor estaba lejos, sentí pavor total,

ਡਰੁ ਚੂਕਾ; ਦੇਖਿਆ ਭਰਪੂਰਿ ॥੧॥

ddar chookaa; dekhiaa bharapoor |1|

Sant Singh KhalsaBut my fear was removed, when I saw that He is pervading everywhere. ||1||
Manmohan SinghBy seeing Him fully pervading every where, my fear is removed
Manmohan Singh (Punjabi)ਉਸ ਨੂੰ ਹਰ ਥਾਂ ਪਰੀ-ਪੂਰਨ ਤੱਕ ਕੇ ਮੇਰਾ ਖੋਫ ਦੂਰ ਹੋ ਗਿਆ ਹੈ।
Fareedkot Teekaਅਬ ਡਰ ਚੂਕ ਗਿਆ ਕਿਉਂਕਿ ਵਾਹਿਗੁਰੂ ਕੋ ਪੂਰਨ ਦੇਖਾ ਹੈ॥੧॥
Prof. Sahib Singhਜਦੋਂ ਉਸ ਨੂੰ (ਸਾਰੇ ਸੰਸਾਰ ਵਿਚ ਜ਼ੱਰੇ ਜ਼ੱਰੇ ਵਿਚ) ਵਿਆਪਕ ਵੇਖ ਲਿਆ, (ਉਸੇ ਵੇਲੇ ਦੁਨੀਆ ਦੇ ਦੁੱਖ ਆਦਿਕਾਂ ਦਾ) ਡਰ ਮੁੱਕ ਗਿਆ ॥੧॥

ਪਦ ਅਰਥ ਚੂਕਾ = ਮੁੱਕ ਗਿਆ। ਭਰਪੂਰਿ = ਹਰ ਥਾਂ ਵਿਆਪਕ ॥੧॥

SikhNet (Spanish)pero cuando Lo vi prevaleciendo en todo, mi miedo se esfumó.(1)

ਸਤਿਗੁਰ ਅਪਨੇ ਕਉ; ਬਲਿਹਾਰੈ ॥

satigur apane kau; balihaarai |

Sant Singh KhalsaI am a sacrifice to my True Guru.
Manmohan SinghUnto my True Guru, I am a sacrifice.
Manmohan Singh (Punjabi)ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਭਾਈ! ਅਪਨੇ ਸਤਿਗੁਰੋਂ ਕੇ ਬਲਿਹਾਰੈ ਜਾਈਏ॥
Prof. Sahib Singhਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,

ਪਦ ਅਰਥ ਬਲਿਹਾਰੈ = ਕੁਰਬਾਨ।

SikhNet (Spanish)Ofrezco mi ser en sacrificio a mi Verdadero Guru,

ਛੋਡਿ ਨ ਜਾਈ; ਸਰਪਰ ਤਾਰੈ ॥੧॥ ਰਹਾਉ ॥

chhodd na jaaee; sarapar taarai |1| rahaau |

Sant Singh KhalsaHe shall not abandon me; He shall surely carry me across. ||1||Pause||
Manmohan SinghLeaving me, he goes nowhere, and assuredly he shall ferry me across. Pause.
Manmohan Singh (Punjabi)ਮੈਨੂੰ ਛੱਡ ਕੇ ਉਹ ਕਿਧਰੇ ਨਹੀਂ ਜਾਂਦਾ ਅਤੇ ਨਿਸਚਿੱਤ ਹੀ ਮੇਰਾ ਉਤਾਰਾ ਕਰ ਦੇਵੇਗਾ। ਠਹਿਰਾਉ।
Fareedkot Teekaਕਿਉਂਕਿ ਸਰਣ ਆਏ ਸਿਖਕੋ ਛੋਡਤਾ ਨਹੀਂ (ਸਰਪਰ) ਨਿਸਚੇ ਕਰ ਕੇ ਤਾਰ ਲੇਤਾ ਹੈ॥੧॥ ਰਹਾਉ ॥
Prof. Sahib Singhਉਹ (ਦੁੱਖ ਰੋਗ ਸੋਗ ਆਦਿਕ ਦੇ ਸਮੁੰਦਰ ਵਿਚ ਸਾਨੂੰ ਡੁਬਦਿਆਂ ਨੂੰ) ਛੱਡ ਕੇ ਨਹੀਂ ਜਾਂਦਾ, ਉਹ (ਇਸ ਸਮੁੰਦਰ ਵਿਚੋਂ) ਜ਼ਰੂਰ ਪਾਰ ਲੰਘਾਂਦਾ ਹੈ ॥੧॥ ਰਹਾਉ ॥

ਪਦ ਅਰਥ ਸਰਪਰ = ਜ਼ਰੂਰ। ਤਾਰੈ = ਪਾਰ ਲੰਘਾਂਦਾ ਹੈ ॥੧॥ ਰਹਾਉ ॥

SikhNet (Spanish)Quien no me abandona y siempre me salva. (1-Pausa)

ਦੂਖੁ ਰੋਗੁ ਸੋਗੁ; ਬਿਸਰੈ ਜਬ ਨਾਮੁ ॥

dookh rog sog; bisarai jab naam |

Sant Singh KhalsaPain, disease and sorrow come when one forgets the Naam, the Name of the Lord.
Manmohan SinghCalamity, disease, and sorrow afflict a man when he forgets God's Name.
Manmohan Singh (Punjabi)ਅਪਦਾ, ਬੀਮਾਰੀ ਅਤੇ ਅਫਸੋਸ ਆਦਮੀ ਨੂੰ ਆ ਲਗਦੇ ਹਨ ਜਦੋਂ ਉਹ ਰੱਬ ਦੇ ਨਾਮ ਨੂੰ ਭੁਲਾ ਦਿੰਦਾ ਹੈ।
Fareedkot Teekaਹੇ ਭਾਈ! ਜਬ ਨਾਮ ਵਿਸਰ ਜਾਵੇ ਤਬ ਦੁਖ ਅਰੁ ਰੋਗ ਤਥਾ ਸੋਗ ਪਰਾਪਤਿ ਹੋਤੇ ਹੈਂ॥
Prof. Sahib Singh(ਹੇ ਭਾਈ! ਦੁਨੀਆ ਦਾ) ਦੁੱਖ ਰੋਗ ਫ਼ਿਕਰ (ਤਦੋਂ ਹੀ ਵਿਆਪਦਾ) ਹੈ ਜਦੋਂ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ।

ਪਦ ਅਰਥ ਸੋਗੁ = ਫ਼ਿਕਰ।

SikhNet (Spanish)Cuando uno se olvida del Naam, el Nombre del Señor,

ਸਦਾ ਅਨੰਦੁ; ਜਾ ਹਰਿ ਗੁਣ ਗਾਮੁ ॥੨॥

sadaa anand; jaa har gun gaam |2|

Sant Singh KhalsaEternal bliss comes when one sings the Glorious Praises of the Lord. ||2||
Manmohan SinghEternal joy ensures, when he sings God's praises.
Manmohan Singh (Punjabi)ਜਦ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਉਸ ਨੂੰ ਸਦੀਵੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ।
Fareedkot Teekaਔਰ ਜਬ ਹਰੀ ਕੇ ਗੁਣ (ਗਾਮੁ) ਗਾਇਨ ਕਰੀਏ ਤਬ ਸਦੀਵਕਾਲ ਅਨੰਦ ਹੋਤਾ ਹੈ॥੨॥
Prof. Sahib Singhਜਦੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵੀਏ ਤਦੋਂ (ਮਨ ਵਿਚ) ਸਦਾ ਆਨੰਦ ਬਣਿਆ ਰਹਿੰਦਾ ਹੈ ॥੨॥

ਪਦ ਅਰਥ ਗਾਮੁ = ਗਾਉਣਾ ॥੨॥

SikhNet (Spanish)la tristeza lo invade, y cuando uno canta las Alabanzas del Señor, está en Dicha Eterna. (2)

ਬੁਰਾ ਭਲਾ; ਕੋਈ ਨ ਕਹੀਜੈ ॥

buraa bhalaa; koee na kaheejai |

Sant Singh KhalsaDo not say that anyone is good or bad.
Manmohan SinghSlander or praise not any one.
Manmohan Singh (Punjabi)ਕਿਸੇ ਦੀ ਭੀ ਨਿੰਦਿਆਂ ਜਾ ਉਸਤਤੀ ਨ ਕਰ।
Fareedkot Teekaਤਾਂ ਤੇ ਬੁਰਾ ਭਲਾ ਕਿਸੀ ਕੋ ਨ ਕਹੀਏ॥
Prof. Sahib Singh(ਹੇ ਭਾਈ!) ਨਾਹ ਕਿਸੇ ਦੀ ਨਿੰਦਾ ਕਰਨੀ ਚਾਹੀਦੀ ਹੈ ਨਾਹ ਕਿਸੇ ਦੀ ਖ਼ੁਸ਼ਾਮਦ।

ਪਦ ਅਰਥ ਨ ਕਹੀਜੈ = ਨਹੀਂ ਕਹਿਣਾ ਚਾਹੀਦਾ।

SikhNet (Spanish)No digas quién es bueno o malo,

ਛੋਡਿ ਮਾਨੁ; ਹਰਿ ਚਰਨ ਗਹੀਜੈ ॥੩॥

chhodd maan; har charan gaheejai |3|

Sant Singh KhalsaRenounce your arrogant pride, and grasp the Feet of the Lord. ||3||
Manmohan SinghDiscard thy self-conceit and grasp the feet of God.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਤਿਆਗ ਦੇ ਅਤੇ ਵਾਹਿਗੁਰੂ ਦੇ ਚਰਨ ਪਕੜ।
Fareedkot Teekaਮਾਨ ਕੋ ਛੋਡ ਕਰ ਕੇ ਹਰੀ ਕੇ ਚਰਨ ਪਕੜੀਏ॥੩॥
Prof. Sahib Singh(ਦੁਨੀਆ ਦਾ) ਮਾਣ ਤਿਆਗ ਕੇ ਪਰਮਾਤਮਾ ਦੇ ਚਰਨ (ਹਿਰਦੇ ਵਿਚ) ਟਿਕਾ ਲੈਣੇ ਚਾਹੀਦੇ ਹਨ ॥੩॥

ਪਦ ਅਰਥ ਗਹੀਜੈ = ਫੜਨੇ ਚਾਹੀਦੇ ਹਨ ॥੩॥

SikhNet (Spanish)deja tu ego, y póstrate a los Pies del Señor.(3)

ਕਹੁ ਨਾਨਕ; ਗੁਰ ਮੰਤ੍ਰੁ ਚਿਤਾਰਿ ॥

kahu naanak; gur mantru chitaar |

Sant Singh KhalsaSays Nanak, remember the GurMantra;
Manmohan SinghSays Nanak, remember thou Guru's gospel, O man,
Manmohan Singh (Punjabi)ਤੂੰ ਗੁਰਾਂ ਦੇ ਉਪਦੇਸ਼ ਨੂੰ ਚੇਤੇ ਕਰ, ਹੇ ਬੰਦੇ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕਾ ਮੰਤ੍ਰ ਲੇ ਕਰ ਜਬ ਵਾਹਗੁਰੂ ਕੋ ਸਿਮਰੇਗਾ॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਦਾ ਉਪਦੇਸ਼ ਆਪਣੇ ਚਿੱਤ ਵਿਚ ਪ੍ਰੋ ਰੱਖ,

ਪਦ ਅਰਥ ਮੰਤ੍ਰੁ = ਉਪਦੇਸ਼। ਚਿਤਾਰਿ = ਚੇਤੇ ਰੱਖ।

SikhNet (Spanish)Dice Nanak, habita en el Mantra del Guru,

ਸੁਖੁ ਪਾਵਹਿ; ਸਾਚੈ ਦਰਬਾਰਿ ॥੪॥੩੨॥੧੦੧॥

sukh paaveh; saachai darabaar |4|32|101|

Sant Singh Khalsayou shall find peace at the True Court. ||4||32||101||
Manmohan SinghThou shall obtain peace at the True court.
Manmohan Singh (Punjabi)ਤੂੰ ਸੱਚੀ ਦਰਗਾਹ ਅੰਦਰ ਆਰਾਮ ਨੂੰ ਪ੍ਰਾਪਤ ਹੋਵੇਗਾ।
Fareedkot Teekaਤਬ ਸਾਚੇ ਦਰਬਾਰ ਮੇਂ ਸੁਖ ਪਾਵੈਗਾ॥੪॥੩੨॥੧੦੧॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਨੰਦ ਮਾਣੇਂਗਾ ॥੪॥੩੨॥੧੦੧॥

ਪਦ ਅਰਥ ਦਰਬਾਰਿ = ਦਰਬਾਰ ਵਿਚ ॥੪॥

SikhNet (Spanish)pues solamente así uno encuentra Paz en la Verdadera Corte.(4-32-101)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਜਾ ਕਾ ਮੀਤੁ; ਸਾਜਨੁ ਹੈ ਸਮੀਆ ॥

jaa kaa meet; saajan hai sameea |

Sant Singh KhalsaThose who have the Lord as their Friend and Companion
Manmohan SinghHe whose friend and intimate is the Pervading Lord,
Manmohan Singh (Punjabi)ਜਿਸ ਦਾ ਦੋਸਤ ਅਤੇ ਯਾਰ ਵਿਆਪਕ ਪ੍ਰਭੂ ਹੈ,
Fareedkot Teekaਜਿਸ ਕੇ ਮਨ ਕਾ ਪਿਆਰਾ ਔਰ (ਸਾਜਨੁ) ਅਕ੍ਰਿਤਮ ਉਪਕਾਰੀ (ਸਮੀਆ) ਸਮਾਨ ਬਿਆਪਕ ਪਰਮੇਸ੍ਵਰ ਹੈ॥
Prof. Sahib Singhਜਿਸ ਮਨੁੱਖ ਦਾ (ਇਹ ਯਕੀਨ ਬਣ ਜਾਏ ਕਿ ਉਸ ਦਾ) ਸੱਜਣ-ਪ੍ਰਭੂ ਮਿੱਤਰ-ਪ੍ਰਭੂ ਹਰ ਥਾਂ ਵਿਆਪਕ ਹੈ,

ਪਦ ਅਰਥ ਸਮੀਆ = ਸਮਾਨ, ਵਿਆਪਕ।

SikhNet (Spanish)Aquél que tiene como Amigo

ਤਿਸੁ ਜਨ ਕਉ; ਕਹੁ ਕਾ ਕੀ ਕਮੀਆ ॥੧॥

tis jan kau; kahu kaa kee kameea |1|

Sant Singh Khalsa- tell me, what else do they need? ||1||
Manmohan Singhask, what else is that man in need of?
Manmohan Singh (Punjabi)ਦਸੋ ਉਸ ਪੁਰਸ਼ ਨੂੰ ਕਿਸ ਚੀਜ ਦਾ ਘਾਟਾ ਹੈ?
Fareedkot Teekaਤਿਸ ਪੁਰਸ ਕੋ ਕਹੁ ਕਿਸ ਵਸਤੂ ਕੀ (ਕਮੀਆ) ਊਨਤਾ ਹੈ, ਅਰਥਾਤ ਕੋਈ ਕਮੀ ਨਹੀਂ॥੧॥
Prof. Sahib Singh(ਹੇ ਭਾਈ!) ਦੱਸ, ਉਸ ਮਨੁੱਖ ਨੂੰ ਕਿਸ ਸ਼ੈ ਦੀ ਥੁੜ ਰਹਿ ਜਾਂਦੀ ਹੈ? ॥੧॥

ਪਦ ਅਰਥ ਕਹੁ = ਦੱਸ। ਕਾ ਕੀ = ਕਿਸ ਚੀਜ਼ ਦੀ? ਕਮੀਆ = ਥੁੜ ॥੧॥

SikhNet (Spanish)al Todo Prevaleciente Señor, es privado de nada.(1)

ਜਾ ਕੀ ਪ੍ਰੀਤਿ; ਗੋਬਿੰਦ ਸਿਉ ਲਾਗੀ ॥

jaa kee preet; gobind siau laagee |

Sant Singh KhalsaThose who are in love with the Lord of the Universe
Manmohan SinghHe, whose love is with Lord of the Universe,
Manmohan Singh (Punjabi)ਜਿਸ ਦੀ ਪਿਰਹੜੀ ਆਮਲ ਦੇ ਸੁਆਮੀ ਨਾਲ ਹੈ,
Fareedkot Teekaਜਿਸ ਕੀ ਪ੍ਰੀਤ ਗੋਬਿੰਦ ਕੇ ਸਾਥ ਲਾਗੀ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ,

ਪਦ ਅਰਥ ਸਿਉ = ਨਾਲ।

SikhNet (Spanish)Quienes aman al Señor del Universo,

ਦੂਖੁ ਦਰਦੁ ਭ੍ਰਮੁ; ਤਾ ਕਾ ਭਾਗੀ ॥੧॥ ਰਹਾਉ ॥

dookh darad bhram; taa kaa bhaagee |1| rahaau |

Sant Singh Khalsa- pain, suffering and doubt run away from them. ||1||Pause||
Manmohan Singhhis malady, anguish and superstition run away. Pause.
Manmohan Singh (Punjabi)ਉਸ ਦੀ ਬੀਮਾਰੀ, ਪੀੜਾ ਅਤੇ ਵਹਿਮ ਦੌੜ ਜਾਂਦੇ ਹਨ। ਠਹਿਰਾਉ।
Fareedkot Teekaਤਿਸ ਪੁਰਸ ਕਾ ਦੁਖ ਦਰਦ ਭਰਮੁ ਗਿਆ ਹੈ, ਅਰਥਾਤ ਨਿਵਿਰਤ ਹੂਆ ਹੈ ਔਰੁ ਅਵਿਦਿਆ ਭੀ ਭਾਗੀ ਹੈ। ਵਾ ਜੋ ਦੁਖ ਦਰਦੁ ਭਰਮੁ ਹੈ (ਤਾਕਾ) ਤਿਸ ਕਾ ਵਹੁ ਪੁਰਸ (ਭਾਗੀ) ਅਧਿਕਾਰੀ ਹੈ ਕਿੰਤੂ ਨਹੀਂ॥
Prof. Sahib Singhਉਸ ਦਾ ਹਰੇਕ ਦੁੱਖ ਹਰੇਕ ਦਰਦ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
SikhNet (Spanish)todas sus aflicciones y dudas se alejan. (1-Pausa)

ਜਾ ਕਉ. ਰਸੁ ਹਰਿ ਰਸੁ; ਹੈ ਆਇਓ ॥

jaa kau. ras har ras; hai aaeo |

Sant Singh KhalsaThose who have enjoyed the flavor of the Lord's sublime essence
Manmohan SinghHe, who has enjoyed the relish of God's elixir,
Manmohan Singh (Punjabi)ਜਿਸ ਨੇ ਵਾਹਿਗੁਰੂ ਦੇ ਅੰਮ੍ਰਿਤ ਦਾ ਸੁਆਦ ਮਾਣਿਆ ਹੈ,
Fareedkot Teekaਔਰ ਜਿਸ ਕੋ ਸਰਬ ਰਸੋਂ ਮੇਂ ਉਤਮ ਹਰੀ ਰਸੁ ਪ੍ਰਾਪਤਿ ਹੂਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਹੈ,

ਪਦ ਅਰਥ ਕਉ = ਨੂੰ।

SikhNet (Spanish)Aquél que saborea la Esencia del Señor,

ਸੋ ਅਨ ਰਸ; ਨਾਹੀ ਲਪਟਾਇਓ ॥੨॥

so an ras; naahee lapattaaeo |2|

Sant Singh Khalsaare not attracted to any other pleasures. ||2||
Manmohan Singhhe clings not to other pleasures.
Manmohan Singh (Punjabi)ਉਹ ਹੋਰਨਾ ਭੋਗ-ਬਿਲਾਸਾ ਨੂੰ ਨਹੀਂ ਚਿਮੜਦਾ।
Fareedkot Teekaਸੋ ਪੁਰਸ ਔਰ ਰਸੋਂ ਮੇਂ ਲੰਪਟ ਨਹੀਂ ਹੂਆ ਹੈ॥੨॥
Prof. Sahib Singhਉਹ (ਦੁਨੀਆ ਦੇ) ਹੋਰ ਹੋਰ (ਪਦਾਰਥਾਂ ਦੇ) ਸੁਆਦਾਂ ਨਾਲ ਨਹੀਂ ਚੰਬੜਦਾ ॥੨॥

ਪਦ ਅਰਥ ਅਨ = ਹੋਰ ਹੋਰ {अन्य}। ਲਪਟਾਇਓ = ਚੰਬੜਦਾ ॥੨॥

SikhNet (Spanish)los otros sabores le parecen insípidos. (2)

ਜਾ ਕਾ ਕਹਿਆ; ਦਰਗਹ ਚਲੈ ॥

jaa kaa kahiaa; daragah chalai |

Sant Singh KhalsaThose whose speech is accepted in the Court of the Lord
Manmohan SinghHe, whose word is accepted in Lord's court,
Manmohan Singh (Punjabi)ਜਿਸ ਦਾ ਆਖਿਆ ਸਾਹਿਬ ਦੇ ਦਰਬਾਰ ਅੰਦਰ ਮੰਨਿਆ ਜਾਂਦਾ ਹੈ,
Fareedkot Teekaਜਿਸ ਕਾ ਕਹਣਾ ਦਰਗਾਹ ਮੇਂ ਮਾਨੀਤਾ ਹੈ॥
Prof. Sahib Singhਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਵਿਚ ਮੰਨਿਆ ਜਾਂਦਾ ਹੈ,
SikhNet (Spanish)Aquél cuyo Destino es ser aceptado en la Corte del Señor,

ਸੋ ਕਿਸ ਕਉ; ਨਦਰਿ ਲੈ ਆਵੈ ਤਲੈ ॥੩॥

so kis kau; nadar lai aavai talai |3|

Sant Singh Khalsa- what do they care about anything else? ||3||
Manmohan Singhwhat does he care for anything else?
Manmohan Singh (Punjabi)ਉਹ ਹੋਰ ਕੀਹਦੀ ਪਰਵਾਹ ਕਰਦਾ ਹੈ?
Fareedkot Teekaਸੋ ਮਹਾਤਮਾ ਕਿਸ ਕੋ ਨਦਰ ਤਲੇ ਲਿਆਵਤਾ ਹੈ, ਅਰਥਾਤ ਵਹੁ ਹਰੀ ਸੇ ਬਿਨਾ ਕਿਸ ਕੋ ਸਤ ਨਹੀਂ ਜਾਨਤਾ॥੩॥
Prof. Sahib Singhਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੩॥

ਪਦ ਅਰਥ ਕਿਸ ਕਉ = {ਲਫ਼ਜ਼ 'ਕਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ} ਕਿਸ ਨੂੰ? ਤਲੈ = ਹੇਠ ॥੩॥

SikhNet (Spanish)¿Qué le importa cualquier otro? (3)

ਜਾ ਕਾ ਸਭੁ ਕਿਛੁ; ਤਾ ਕਾ ਹੋਇ ॥

jaa kaa sabh kichh; taa kaa hoe |

Sant Singh KhalsaThose who belong to the One, unto whom all things belong
Manmohan SinghIf man be of Him, to whom belongs everything,
Manmohan Singh (Punjabi)ਜਿਸ ਦੀ ਮਲਕੀਅਤ ਹਰ ਸ਼ੈ ਹੈ ਉਸ ਦਾ ਹੋਣ ਨਾਲ,
Fareedkot Teekaਜਿਸ ਵਾਹਿਗੁਰੂ ਕਾ ਸਭ ਕਿਛੁ ਕੀਆ ਹੂਆ ਹੈ, ਜੋ ਕੋਈ ਤਿਸ ਕਾ ਦਾਸ ਹੋਵੇ॥
Prof. Sahib Singhਜਿਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ ਹੈ, ਜੇਹੜਾ ਮਨੁੱਖ ਉਸ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ,

ਪਦ ਅਰਥ ਜਾ ਕਾ = ਜਿਸ (ਪਰਮਾਤਮਾ) ਦਾ। ਤਾ ਕਾ = ਉਸ (ਪਰਮਾਤਮਾ) ਦਾ।

SikhNet (Spanish)Conoce a Quien Le pertenecen todas las cosas,

ਨਾਨਕ ਤਾ ਕਉ; ਸਦਾ ਸੁਖੁ ਹੋਇ ॥੪॥੩੩॥੧੦੨॥

naanak taa kau; sadaa sukh hoe |4|33|102|

Sant Singh Khalsa- O Nanak, they find a lasting peace. ||4||33||102||
Manmohan Singhthen O Nanak, he attains everlasting bliss.
Manmohan Singh (Punjabi)ਸਦੀਵੀ ਆਨੰਦ ਮਿਲ ਜਾਂਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਸਦਾ ਸੁਖ ਹੋਤਾ ਹੈ॥੪॥੩੩॥੧੦੨॥
Prof. Sahib Singhਹੇ ਨਾਨਕ! ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ॥੪॥੩੩॥੧੦੨॥
SikhNet (Spanish)y así, obtén la Paz para siempre. (4-33-102)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਜਾ ਕੈ; ਦੁਖੁ ਸੁਖੁ ਸਮ ਕਰਿ ਜਾਪੈ ॥

jaa kai; dukh sukh sam kar jaapai |

Sant Singh KhalsaThose who look alike upon pleasure and pain
Manmohan SinghHe who looks upon woe and weal alike,
Manmohan Singh (Punjabi)ਜੋ ਗਮ ਤੇ ਖੁਸ਼ੀ ਨੂੰ ਇਕ ਬਰਾਬਰ ਦੇਖਦਾ ਹੈ,
Fareedkot Teekaਜਿਸ ਕੈ ਅੰਤਸਕਰਣ ਮੇਂ ਦੁਖ ਸੁਖ ਸਮਕਰ ਜਾਣੀਤਾ ਹੈ॥
Prof. Sahib Singh(ਪ੍ਰਭੂ ਦੀ ਰਜ਼ਾ ਵਿਚ ਤੁਰਨ ਦੇ ਕਾਰਨ) ਜਿਸ ਮਨੁੱਖ ਦੇ ਹਿਰਦੇ ਵਿਚ ਹਰੇਕ ਦੁੱਖ ਸੁਖ ਇਕੋ ਜਿਹਾ ਪ੍ਰਤੀਤ ਹੁੰਦਾ ਹੈ,

ਪਦ ਅਰਥ ਜਾ ਕੈ = ਜਾ ਕੇ (ਹਿਰਦੇ), ਜਿਸ ਮਨੁੱਖ ਦੇ ਹਿਰਦੇ ਵਿਚ। ਸਮ = ਬਰਾਬਰ, ਇਕੋ ਜਿਹਾ। ਜਾਪੈ = ਪ੍ਰਤੀਤ ਹੁੰਦਾ ਹੈ।

SikhNet (Spanish)¿Cómo puede estar afligido aquél

ਤਾ ਕਉ; ਕਾੜਾ ਕਹਾ ਬਿਆਪੈ ॥੧॥

taa kau; kaarraa kahaa biaapai |1|

Sant Singh Khalsa- how can anxiety touch them? ||1||
Manmohan Singhhow can anxiety cling to him?
Manmohan Singh (Punjabi)ਉਸ ਨੂੰ ਫਿਕਰ ਚਿੰਤਾ ਕਿਸ ਤਰ੍ਹਾਂ ਚਿਮੜ ਸਕਦੀ ਹੈ?
Fareedkot Teekaਤਿਸ ਕੋ (ਕਾੜਾ) ਝੋਰਾ ਕਹਾਂ ਬਿਆਪਤਾ ਹੈ॥੧॥
Prof. Sahib Singhਉਸ ਨੂੰ ਕੋਈ ਚਿੰਤਾ-ਫ਼ਿਕਰ ਕਦੇ ਦਬਾ ਨਹੀਂ ਸਕਦਾ ॥੧॥

ਪਦ ਅਰਥ ਕਾੜਾ = ਝੋਰਾ, ਚਿੰਤਾ। ਬਿਆਪੈ = ਪ੍ਰਭਾਵ ਪਾਂਦਾ ਹੈ ॥੧॥

SikhNet (Spanish)que mira igual el dolor y el placer?(1)

ਸਹਜ ਅਨੰਦ; ਹਰਿ ਸਾਧੂ ਮਾਹਿ ॥

sehaj anand; har saadhoo maeh |

Sant Singh KhalsaThe Lord's Holy Saints abide in celestial bliss.
Manmohan SinghGod's Saint abides in celestial bliss.
Manmohan Singh (Punjabi)ਰੱਬ ਦਾ ਸੰਤ ਬੈਕੁੰਠੀ ਪਰਸੰਨਤਾ ਅੰਦਰ ਵਸਦਾ ਹੈ।
Fareedkot Teekaਤਿਨ ਹਰੀ ਕੇ ਸਾਧੂਓਂ ਮੇਂ ਸੁਤੇ ਹੀ ਅਨੰਦ ਹੈਂ ਵਾ ਅਗਿੜ ਅਨੰਦ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਭਗਤ ਦੇ ਹਿਰਦੇ ਵਿਚ (ਸਦਾ) ਆਤਮਕ ਅਡੋਲਤਾ ਬਣੀ ਰਹਿੰਦੀ ਹੈ, (ਸਦਾ) ਆਨੰਦ ਬਣਿਆ ਰਹਿੰਦਾ ਹੈ,

ਪਦ ਅਰਥ ਸਹਜ = ਆਤਮਕ ਅਡੋਲਤਾ। ਹਰਿ ਸਾਧੂ = ਪਰਮਾਤਮਾ ਦਾ ਭਗਤ।

SikhNet (Spanish)El Santo del Señor vive en la Dicha del Equilibrio,

ਆਗਿਆਕਾਰੀ; ਹਰਿ ਹਰਿ ਰਾਇ ॥੧॥ ਰਹਾਉ ॥

aagiaakaaree; har har raae |1| rahaau |

Sant Singh KhalsaThey remain obedient to the Lord, the Sovereign Lord King. ||1||Pause||
Manmohan SinghHe, ever, remains obedient to Lord God, the King. Pause.
Manmohan Singh (Punjabi)ਉਹ ਹਮੇਸ਼ਾ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਫਰਮਾਬਰਦਾਰ ਰਹਿੰਦਾ ਹੈ। ਠਹਿਰਾਉ।
Fareedkot Teekaਜੋ ਹਰਿ ਹਰਿ ਰਾਜਾ ਕੀ ਆਗਿਆ ਮਾਨਨੇ ਵਾਲੇ ਹੈਂ॥੧॥ ਰਹਾਉ ॥
Prof. Sahib Singh(ਹਰੀ ਦਾ ਭਗਤ) ਹਰਿ-ਪ੍ਰਭੂ ਦੀ ਆਗਿਆ ਵਿਚ ਹੀ ਤੁਰਦਾ ਹੈ ॥੧॥ ਰਹਾਉ ॥
SikhNet (Spanish)porque se somete siempre a la Voluntad del Señor, su Rey. (1-Pausa)

ਜਾ ਕੈ; ਅਚਿੰਤੁ ਵਸੈ ਮਨਿ ਆਇ ॥

jaa kai; achint vasai man aae |

Sant Singh KhalsaThose who have the Carefree Lord abiding in their minds
Manmohan SinghHe, within whose mind the care-free Lord comes to abide,
Manmohan Singh (Punjabi)ਜਿਸ ਦੇ ਚਿੱਤ ਅੰਦਰ ਚਿੰਤਾ ਰਹਿਤ ਸਾਈਂ ਆ ਕੇ ਟਿਕ ਜਾਂਦਾ ਹੈ,
Fareedkot Teekaਔਰ ਜਿਸ ਕੇ (ਅਚਿੰਤੁ) ਪਰਮੇਸ੍ਵਰ ਮਨ ਮੇਂ ਆ ਕਰ ਵਸੈ॥
Prof. Sahib Singh(ਹੇ ਭਾਈ!) ਚਿੰਤਾ-ਰਹਿਤ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,

ਪਦ ਅਰਥ ਅਚਿੰਤੁ = ਚਿੰਤਾ-ਰਹਿਤ ਪ੍ਰਭੂ। ਮਨਿ = ਮਨ ਵਿਚ।

SikhNet (Spanish)Aquél en cuya mente habita el Señor Despreocupado,

ਤਾ ਕਉ; ਚਿੰਤਾ ਕਤਹੂੰ ਨਾਹਿ ॥੨॥

taa kau; chintaa katahoon naeh |2|

Sant Singh Khalsa- no cares will ever bother them. ||2||
Manmohan Singhis never ridden by care.
Manmohan Singh (Punjabi)ਉਸ ਨੂੰ ਫਿਕਰ ਕਦਾਚਿੱਤ ਨਹੀਂ ਵਿਆਪਦਾ।
Fareedkot Teekaਤਿਸ ਪੁਰਸ ਕੋ ਚਿੰਤਾ ਕਬੀ ਨਹੀਂ ਹੈ॥੨॥
Prof. Sahib Singhਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ ॥੨॥

ਪਦ ਅਰਥ ਕਤਹੂੰ = ਕਦੇ ਭੀ ॥੨॥

SikhNet (Spanish)¿cómo podría infestarse de preocupaciones? (2)

ਜਾ ਕੈ; ਬਿਨਸਿਓ ਮਨ ਤੇ ਭਰਮਾ ॥

jaa kai; binasio man te bharamaa |

Sant Singh KhalsaThose who have banished doubt from their minds
Manmohan SinghHe, from whose heart doubt is dispelled has not the least fear of Death.
Manmohan Singh (Punjabi)ਜਿਸ ਦੇ ਦਿਲ ਤੋਂ ਸੰਦੇਹ ਦੂਰ ਹੋ ਗਿਆ ਹੈ,
Fareedkot Teekaਪੁਨਾ ਜਿਸ ਕੇ ਮਨ ਸੇ ਭਰਮੋਂ ਕਾ ਸਮਦਾਉ ਬਿਨਸ ਗਿਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਤੋਂ ਭਟਕਣਾ ਮੁੱਕ ਜਾਂਦੀ ਹੈ,

ਪਦ ਅਰਥ ਮਨ ਤੇ = ਮਨ ਤੋਂ। ਭਰਮਾ = ਭਟਕਣਾ।

SikhNet (Spanish)Aquél que tiene su mente libre de dudas,

ਤਾ ਕੈ; ਕਛੂ ਨਾਹੀ ਡਰੁ ਜਮਾ ॥੩॥

taa kai; kachhoo naahee ddar jamaa |3|

Sant Singh Khalsaare not afraid of death at all. ||3||
Manmohan SinghHe, from whose heart doubt is dispelled has not the least fear of Death.
Manmohan Singh (Punjabi)ਉਸ ਨੂੰ ਮੌਤ ਦਾ ਭੌਰਾ ਭੀ ਭੈ ਨਹੀਂ ਰਹਿੰਦਾ।
Fareedkot Teekaਤਿਸ ਕੋ ਜਮੋਂ ਕਾ ਡਰ ਕੁਛ ਨਹੀਂ॥੩॥
Prof. Sahib Singhਉਸ ਦੇ ਮਨ ਵਿਚ ਮੌਤ ਦਾ ਡਰ ਭੀ ਨਹੀਂ ਰਹਿ ਜਾਂਦਾ ॥੩॥

ਪਦ ਅਰਥ ਤਾ ਕੈ = ਤਾ ਕੈ ਹਿਰਦੈ ॥੩॥

SikhNet (Spanish)¿cómo podría temer el golpe de la muerte? (3)

ਜਾ ਕੈ ਹਿਰਦੈ; ਦੀਓ ਗੁਰਿ ਨਾਮਾ ॥

jaa kai hiradai; deeo gur naamaa |

Sant Singh KhalsaThose whose hearts are filled with the Lord's Name by the Guru
Manmohan SinghHe, within whose mind the Guru has infused the Name,
Manmohan Singh (Punjabi)ਜਿਸ ਦੇ ਅੰਤਹਕਰਣ ਅੰਦਰ ਗੁਰਾਂ ਨੇ ਨਾਮ ਦਿੱਤਾ ਹੈ,
Fareedkot Teekaਜਿਸ ਕੇ ਰਿਦੇ ਮੇਂ ਗੁਰੋਂ ਨੇ ਹਰੀ ਨਾਮ ਕੋ ਦੀਆ॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਦਿੱਤਾ ਹੈ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)Enalteciendo el Nombre en el corazón, oh, dice Nanak, por la Gracia del Guru,

ਕਹੁ ਨਾਨਕ; ਤਾ ਕੈ ਸਗਲ ਨਿਧਾਨਾ ॥੪॥੩੪॥੧੦੩॥

kahu naanak; taa kai sagal nidhaanaa |4|34|103|

Sant Singh Khalsa- says Nanak, all treasures come to them. ||4||34||103||
Manmohan Singhcomes to possess all the treasures, says Nanak.
Manmohan Singh (Punjabi)ਉਹ ਸਮੂਹ ਖਜਾਨਿਆਂ ਦਾ ਮਾਲਕ ਬਣ ਜਾਂਦਾ ਹੈ, ਗੁਰੂ ਨਾਨਕ ਜੀ ਫੁਰਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਪਾਸ ਸਰਬ ਨਿਧੀਆਂ ਹੈਂ॥੪॥੩੪॥੧੦੩॥
Prof. Sahib Singhਉਸ ਦੇ ਅੰਦਰ ਮਾਨੋ, ਸਾਰੇ ਖ਼ਜ਼ਾਨੇ ਆ ਜਾਂਦੇ ਹਨ ॥੪॥੩੪॥੧੦੩॥

ਪਦ ਅਰਥ ਸਗਲ = ਸਾਰੇ। ਨਿਧਾਨਾ = ਖ਼ਜ਼ਾਨੇ ॥੪॥

SikhNet (Spanish)uno obtiene los Nueve Tesoros.(4-34-103)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਅਗਮ ਰੂਪ ਕਾ; ਮਨ ਮਹਿ ਥਾਨਾ ॥

agam roop kaa; man meh thaanaa |

Sant Singh KhalsaThe Lord of Unfathomable Form has His Place in the mind.
Manmohan SinghThe Lord of unknowable from has abode in the heart of man.
Manmohan Singh (Punjabi)ਅਗਾਧ ਸਰੂਪ ਸੁਆਮੀ ਦਾ ਮਨੁੱਖ ਦੇ ਦਿਲ ਅੰਦਰ ਟਿਕਾਣਾ ਹੈ।
Fareedkot Teekaਅਗਮ ਰੂਪ ਜੋ ਪਰਮੇਸ੍ਵਰ ਹੈ ਤਿਸ ਕਾ ਮਨ ਮੇਂ ਅਸਥਾਨ ਹੈ॥
Prof. Sahib Singh(ਜਿਸ ਮਨ ਵਿਚ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੋ ਜਾਂਦੇ ਹਨ) ਉਸ ਮਨ ਵਿਚ ਅਪਹੁੰਚ ਸਰੂਪ ਵਾਲੇ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।

ਪਦ ਅਰਥ ਅਗਮ = ਅਪਹੁੰਚ।

SikhNet (Spanish)En la mente habita el Señor Insondable,

ਗੁਰ ਪ੍ਰਸਾਦਿ; ਕਿਨੈ ਵਿਰਲੈ ਜਾਨਾ ॥੧॥

gur prasaad; kinai viralai jaanaa |1|

Sant Singh KhalsaBy Guru's Grace, a rare few come to understand this. ||1||
Manmohan SinghBy Guru's grace, some rare one understands it.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਜਣਾ ਹੀ ਇਸ ਗੱਲ ਨੂੰ ਸਮਝਦਾ ਹੈ।
Fareedkot Teekaਪਰੰਤੂ ਗੁਰੋਂ ਕੀ ਕ੍ਰਿਪਾ ਸੇ ਤਿਸ ਕੋ ਕਿਸੇ ਵਿਰਲੇ ਨੇ ਹੀ ਜਾਨਾ ਹੈ॥੧॥☬ਜਿਨ ਕੇ ਰਿਦੇ ਮੇਂ ਗੁਰੋਂ ਨੇ ਨਾਮ ਦੀਆ ਹੈ, ਤਿਨ ਸੰਤੋਂ ਕੇ ਸੰਗ ਕੀ ਮਹਿਮਾ ਉਚਾਰਤੇ ਹੈਂ:
Prof. Sahib Singh(ਪਰ) ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਿਆ ਹੈ ॥੧॥

ਪਦ ਅਰਥ ਪ੍ਰਸਾਦਿ = ਕਿਰਪਾ ਨਾਲ ॥੧॥

SikhNet (Spanish)pero pocos saben esto, por la Gracia del Guru.(1)

ਸਹਜ ਕਥਾ ਕੇ; ਅੰਮ੍ਰਿਤ ਕੁੰਟਾ ॥

sehaj kathaa ke; amrit kunttaa |

Sant Singh KhalsaThe Ambrosial Pools of the celestial sermon
Manmohan SinghThere are the Nectareal tanks of Lord's Sermons. He, who has access to them, takes and quaffs the Nectar. Pause.
Manmohan Singh (Punjabi)ਸੁਆਮੀ ਦੀਆਂ ਧਰਮ-ਵਾਰਤਾਵਾਂ ਦੇ ਸੁਧਾਰਸ ਦੇ ਤਾਲਾਬ ਹਨ।
Fareedkot Teekaਸਾਂਤਿ ਰੂਪ ਕਥਾ ਜੋ ਅੰਮ੍ਰਿਤ ਹੈ, ਸੰਤ ਜਨ ਤਾਂ ਕੇ (ਕੁੰਟਾ) ਕੁੰਡ, ਭਾਵ ਤਲਾਵ ਹੈਂ॥☬ਪ੍ਰਸ਼ਨ: ਸਰਬ ਜੀਵ ਸਤਸੰਗ ਰੂਪੀ ਤਲਾਵ ਸੇ ਅੰਮ੍ਰਿਤ ਕਥਾ ਕੋ ਕਿਉਂ ਨਹੀਂ ਲੇਤੇ?☬ਉੱਤ੍ਰ:
Prof. Sahib Singhਆਤਮਕ ਅਡੋਲਤਾ ਤੇ ਸਿਫ਼ਤ-ਸਾਲਾਹ ਦੇ ਅੰਮ੍ਰਿਤ ਦੇ ਚਸ਼ਮਿਆਂ ਦਾ ਆਨੰਦ -

ਪਦ ਅਰਥ ਸਹਜ = ਆਤਮਕ ਅਡੋਲਤਾ। ਕਥਾ = ਸਿਫ਼ਤਿ-ਸਾਲਾਹ। ਕੁੰਟ = ਚਸ਼ਮੇ।

SikhNet (Spanish)Por una Bendición especial,

ਜਿਸਹਿ ਪਰਾਪਤਿ; ਤਿਸੁ ਲੈ ਭੁੰਚਾ ॥੧॥ ਰਹਾਉ ॥

jiseh paraapat; tis lai bhunchaa |1| rahaau |

Sant Singh Khalsa- those who find them, drink them in. ||1||Pause||
Manmohan SinghThere are the Nectareal tanks of Lord's Sermons. He, who has access to them, takes and quaffs the Nectar. Pause.
Manmohan Singh (Punjabi)ਜਿਸ ਦੀ ਇਨ੍ਹਾਂ ਤਕ ਰਸਾਈ ਹੈ, ਉਹ ਸੁਧਾਰਸ ਨੂੰ ਪਾਂਦਾ ਤੇ ਪਾਨ ਕਰਦਾ ਹੈ। ਠਹਿਰਾਉ।
Fareedkot Teekaਜਿਸ ਕਉ ਪ੍ਰਾਪਤਿ ਹੋਨੇ ਕਾ ਲੇਖ ਲਿਖਾ ਹੈ ਤਿਸ ਨੇ ਲੈ ਕਰ (ਭੁੰਚਾ) ਭੋਗਿਆ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਮਾਣਦਾ ਹੈ, ਜਿਸ ਮਨੁੱਖ ਦੇ ਭਾਗਾਂ ਵਿਚ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਭੁੰਚਾ = ਰਸ ਮਾਣਿਆ ॥੧॥ ਰਹਾਉ ॥

SikhNet (Spanish)la Sabiduría del Señor brota en la mente y uno prueba Su Sabor. (1-Pausa)

ਅਨਹਤ ਬਾਣੀ; ਥਾਨੁ ਨਿਰਾਲਾ ॥

anahat baanee; thaan niraalaa |

Sant Singh KhalsaThe unstruck melody of the Guru's Bani vibrates in that most special place.
Manmohan SinghThe celestial music of Guru's hymns resounds in the unique place (of the tenth gate).
Manmohan Singh (Punjabi)(ਦਸਵੇਂ ਦੁਆਰ ਦੇ) ਅਦੁੱਤੀ ਅਸਥਾਨ ਅੰਦਰ ਗੁਰੂ ਕੀ ਬਾਣੀ ਦਾ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਏਕ ਰਸ ਬਾਣੀ ਨਾਮ ਕੀ ਉਚਾਰਣ ਹੋਤੀ, ਯਾਂ ਤੇ ਰਾਜਾਦਿ ਅਸਥਾਨੋਂ ਸੇ ਸਤਸੰਗ (ਨਿਰਾਲਾ) ਵਿਲੱਖਣ, ਭਾਵ ਸੁੰਦਰ ਅਸਥਾਨ ਹੈ॥
Prof. Sahib Singh(ਜਿਥੇ ਸਿਫ਼ਤ-ਸਾਲਾਹ ਤੇ ਆਤਮਕ ਅਡੋਲਤਾ ਦੇ ਚਸ਼ਮੇ ਚੱਲ ਪੈਂਦੇ ਹਨ) ਉਹ ਹਿਰਦਾ-ਥਾਂ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਅਨੋਖਾ (ਸੁੰਦਰ) ਹੋ ਜਾਂਦਾ ਹੈ।

ਪਦ ਅਰਥ ਅਨਹਤ = ਇਕ-ਰਸ।

SikhNet (Spanish)Maravilloso es el asiento de la mente, en donde se escucha la Melodía Divina,

ਤਾ ਕੀ ਧੁਨਿ; ਮੋਹੇ ਗੋਪਾਲਾ ॥੨॥

taa kee dhun; mohe gopaalaa |2|

Sant Singh KhalsaThe Lord of the World is fascinated with this melody. ||2||
Manmohan SinghWith the melody thereof, the Cherisher of the Universe is fascinated.
Manmohan Singh (Punjabi)ਉਸ ਦੇ ਸੁਰੀਲੇਪਣ ਨਾਲ ਆਲਮ ਦਾ ਪਾਲਣ ਪੋਸ਼ਣਹਾਰ ਮੋਹਿਤ ਹੋ ਜਾਂਦਾ ਹੈ।
Fareedkot Teekaਤਿਸ ਬਾਣੀ ਕੀ ਧੁਨੀ ਸੇ ਗੋਪਾਲ ਮੋਹਤ ਹੋਤਾ ਹੈ, ਭਾਵ ਏਹ ਕਿ ਗੋਪਾਲ ਅਧੀਨ ਹੋ ਜਾਤਾ ਹੈ॥੨॥
Prof. Sahib Singhਉਸ ਦੀ ਜੁੜੀ ਸੁਰਤ ਉਤੇ ਪਰਮਾਤਮਾ (ਭੀ) ਮੋਹਿਆ ਜਾਂਦਾ ਹੈ ॥੨॥

ਪਦ ਅਰਥ ਧੁਨਿ = ਸੁਰ, ਆਵਾਜ਼ ॥੨॥

SikhNet (Spanish)la cual encanta aun a Gopal, el Soporte de la Tierra. (2)

ਤਹ ਸਹਜ ਅਖਾਰੇ; ਅਨੇਕ ਅਨੰਤਾ ॥

teh sehaj akhaare; anek anantaa |

Sant Singh KhalsaThe numerous, countless places of celestial peace
Manmohan SinghThere are diverse and numberless abodes, of peace.
Manmohan Singh (Punjabi)ਉਥੇ ਨਾਨਾ ਪਰਕਾਰ ਦੇ ਅਤੇ ਅਣਗਿਣਤ ਆਰਾਮ ਦੇ ਨਿਵਾਸ ਅਸਥਾਨ ਹਨ।
Fareedkot Teekaਪੁਨਾ ਸਤਿਸੰਗ ਕੈਸਾ ਹੈ? ਤਹਾ (ਅਨੰਤਾ) ਪਰਮੇਸ੍ਵਰ ਕੇ ਨਮਿਤ ਸੁਭਾਵਕ ਹੀ ਅਨੇਕ ਪ੍ਰਕਾਰ ਕੇ (ਅਖਾਰੇ) ਜੋੜ ਮੇਲੇ ਹੋਤੇ ਹੈਂ॥
Prof. Sahib Singh(ਜਿਥੇ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੁੰਦੇ ਹਨ) ਉਥੇ ਆਤਮਕ ਅਡੋਲਤਾ ਦੇ ਅਨੇਕਾਂ ਤੇ ਬੇਅੰਤ ਅਖਾੜੇ-

ਪਦ ਅਰਥ ਅਖਾਰੇ = ਇਕੱਠ।

SikhNet (Spanish)Innumerables ahí son los recovecos de Paz.

ਪਾਰਬ੍ਰਹਮ ਕੇ ਸੰਗੀ ਸੰਤਾ ॥੩॥

paarabraham ke sangee santaa |3|

Sant Singh Khalsa- there, the Saints dwell, in the Company of the Supreme Lord God. ||3||
Manmohan SinghThere, Saints the comrades of the Supreme Lord, abide.
Manmohan Singh (Punjabi)ਉਥੇ ਸ਼ਰੋਮਣੀ ਸਾਹਿਬ ਦੇ ਸਾਥੀ, ਸਾਧੂ ਨਿਵਾਸ ਰਖਦੇ ਹਨ।
Fareedkot Teekaਔਰ ਵਹੁ ਸੰਤ ਪਾਰਬ੍ਰਹਮ ਕੇ ਸੰਗੀ ਹੈਂ॥੩॥
Prof. Sahib Singh(ਉਸ ਆਤਮਕ ਅਵਸਥਾ ਵਿਚ ਟਿਕੇ ਹੋਏ) ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਰਚੀ ਰੱਖਦੇ ਹਨ ॥੩॥
SikhNet (Spanish)Ahí habitan los Santos, los amigos del Supremo Señor.(3)

ਹਰਖ ਅਨੰਤ; ਸੋਗ ਨਹੀ ਬੀਆ ॥

harakh anant; sog nahee beea |

Sant Singh KhalsaThere is infinite joy, and no sorrow or duality.
Manmohan SinghThere is infinite joy and no sorrow and duality.
Manmohan Singh (Punjabi)ਉਥੇ ਬੇਅੰਤ ਖੁਸ਼ੀ ਹੈ ਅਤੇ ਸ਼ੋਕ ਜਾ ਦਵੇਤ-ਭਾਵ ਨਹੀਂ।
Fareedkot Teekaਤਿਸ ਸਤਿਸੰਗ ਮੇਂ ਅਨੰਦ ਤੋ ਬੇਅੰਤ ਹੈ ਔਰ ਤਹਾਂ ਸੋਗ (ਥੀਆ) ਉਤਪਤ ਨਹੀਂ ਹੂਆ॥
Prof. Sahib Singh(ਉਸ ਅਵਸਥਾ ਵਿਚ) ਬੇਅੰਤ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ, ਕਿਸੇ ਤਰ੍ਹਾਂ ਦਾ ਕੋਈ ਹੋਰ ਚਿੰਤਾ-ਫ਼ਿਕਰ ਨਹੀਂ ਪੋਂਹਦਾ।

ਪਦ ਅਰਥ ਹਰਖ = ਖ਼ੁਸ਼ੀ। ਬੀਆ = ਹੋਰ, ਦੂਜਾ।

SikhNet (Spanish)Nanak ha sido bendecido con ese Santuario,

ਸੋ ਘਰੁ; ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥

so ghar; gur naanak kau deea |4|35|104|

Sant Singh KhalsaThe Guru has blessed Nanak with this home. ||4||35||104||
Manmohan SinghThat adobe, the Guru has conferred on Nanak.
Manmohan Singh (Punjabi)ਉਹ ਨਿਵਾਸ ਅਸਥਾਨ ਗੁਰਾਂ ਨੇ ਨਾਨਕ ਨੂੰ ਬਖਸ਼ਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਤਿਸੰਗ ਰੂਪੀ ਘਰ ਗੁਰੋਂ ਨੇ ਮੇਰੇ ਕੋ ਦੀਆ ਹੈ॥੪॥੩੫॥੧੦੪॥
Prof. Sahib Singh(ਹੇ ਭਾਈ!) ਗੁਰੂ ਨੇ ਉਹ ਆਤਮਕ ਟਿਕਾਣਾ (ਮੈਨੂੰ) ਨਾਨਕ ਨੂੰ (ਭੀ) ਬਖ਼ਸ਼ਿਆ ਹੈ ॥੪॥੩੫॥੧੦੪॥

ਪਦ ਅਰਥ ਗੁਰਿ = ਗੁਰੂ ਨੇ ॥੪॥

SikhNet (Spanish)sin pena y con Inconmensurable Dicha, por la Gracia del Guru.(4-35-104)

Open this shabad →

Shabad Guru Arjan Dev Ji Raag Gauree continues on Ang 187

ਗਉੜੀ ਮਃ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਕਵਨ ਰੂਪੁ ਤੇਰਾ; ਆਰਾਧਉ ॥

kavan roop teraa; aaraadhau |

Sant Singh KhalsaWhat form of Yours should I worship and adore?
Manmohan SinghWhat form of Thine should I adore?
Manmohan Singh (Punjabi)ਮੈਂ ਤੇਰੇ ਕਿਹੜੇ ਸਰੂਪ ਦੀ ਉਪਾਸ਼ਨਾ ਕਰਾਂ?
Fareedkot Teekaਬੇਨਤੀ: ਹੇ ਮਹਾਰਾਜ! ਤੇਰਾ ਕੌਨ ਸਾ ਰੂਪ ਅਰਾਧਨਾ ਕਰੂੰ, ਅਰਥਾਤ ਨਿਰਗੁਨ ਵਾ ਸਰਗੁਨ। ਜੇ ਸਰਗੁਨ ਕਹੇਂ ਤਿਸ ਮੇਂ ਵਿਰਾਟ ਰੂਪ ਵਾ ਕ੍ਰਿਸਨ ਆਦਿ ਅਵਤਾਰ ਅਰਾਧਨ ਕਰਾਂ॥
Prof. Sahib Singh(ਹੇ ਪ੍ਰਭੂ! ਜਗਤ ਦੇ ਸਾਰੇ ਜੀਵ ਤੇਰਾ ਹੀ ਰੂਪ ਹਨ ਤੇ ਤੇਰਾ ਕੋਈ ਭੀ ਖ਼ਾਸ ਰੂਪ ਨਹੀਂ। ਮੈਂ ਨਹੀਂ ਜਾਣਦਾ ਕਿ) ਤੇਰਾ ਉਹ ਕੇਹੜਾ ਰੂਪ ਹੈ ਜਿਸ ਦਾ ਮੈਂ ਧਿਆਨ ਧਰਾਂ।

ਪਦ ਅਰਥ ਕਵਨ ਰੂਪੁ = ਕੇਹੜੀ ਸ਼ਕਲ?

SikhNet (Spanish)¿Qué forma Tuya debería de alabar y adorar?

ਕਵਨ ਜੋਗ ਕਾਇਆ; ਲੇ ਸਾਧਉ ॥੧॥

kavan jog kaaeaa; le saadhau |1|

Sant Singh KhalsaWhat Yoga should I practice to control my body? ||1||
Manmohan SinghBy what way of yog, may I discipline my body?
Manmohan Singh (Punjabi)ਯੋਗ ਦੇ ਕਿਹੜੇ ਤਰੀਕੇ ਨਾਲ ਮੈਂ ਆਪਣੀ ਦੇਹਿ ਨੂੰ ਨਿਯਮ-ਬੱਧ ਕਰਾਂ?
Fareedkot Teekaਔਰ ਕੌਨ ਸਾ (ਜੋਗੁ) ਪ੍ਰਾਣਾਯਾਮ ਰੂਪ ਹਠ ਜੋਗੁ ਵਾ ਬਬੇਕ ਜੋਗੁ, ਇਨ ਕੋ ਲੇ ਕਰ (ਕਾਇਆ) ਦੇਹ ਕੋ (ਸਾਧਉ) ਵਸ ਕਰੋਂ॥੧॥
Prof. Sahib Singh(ਹੇ ਪ੍ਰਭੂ! ਮੈਨੂੰ ਸਮਝ ਨਹੀਂ ਕਿ) ਜੋਗ ਦਾ ਉਹ ਕੇਹੜਾ ਸਾਧਨ ਹੈ ਜਿਸ ਨਾਲ ਮੈਂ ਆਪਣੇ ਸਰੀਰ ਨੂੰ ਵੱਸ ਵਿਚ ਲਿਆਵਾਂ (ਤੇ ਤੈਨੂੰ ਪ੍ਰਸੰਨ ਕਰਾਂ ॥੧॥

ਪਦ ਅਰਥ ਜੋਗ = ਯੋਗ ਦਾ ਸਾਧਨ। ਕਾਇਆ = ਸਰੀਰ। ਸਾਧਉ = ਸਾਧਉਂ, ਮੈਂ ਵੱਸ ਵਿਚ ਕਰਾਂ ॥੧॥

SikhNet (Spanish)¿En qué forma de Yoga debería de disciplinar mi cuerpo? (1)

Open this shabad (13 lines, Angs 186-187) →

Ang 186 of 1430