ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਜੋ ਤਿਸੁ ਭਾਵੈ; ਸੋ ਥੀਆ ॥
jo tis bhaavai; so theea |
Sant Singh KhalsaWhatever pleases Him happens.
Manmohan SinghWhatever pleases Him, that alone happens.
Manmohan Singh (Punjabi)ਜਿਹੜਾ ਕੁਝ ਉਸ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਜੋ ਤਿਸ ਵਾਹਿਗੁਰੂ ਕੋ ਭਾਵਤਾ ਹੈ, ਸੋਈ ਤੀਨ ਕਾਲੋਂ ਮੇਂ ਹੋਤਾ ਹੈ॥
Prof. Sahib Singhਹੇ ਭਾਈ! ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ।ਪਦ ਅਰਥ ਤਿਸੁ = ਉਸ (ਪਰਮਾਤਮਾ) ਨੂੰ। ਭਾਵੈ = ਚੰਗਾ ਲੱਗਦਾ ਹੈ, ਪਸੰਦ ਆਉਂਦਾ ਹੈ। ਥੀਆ = ਹੋ ਰਿਹਾ ਹੈ।
SikhNet (Spanish)Sólo sucede lo que es Tu Voluntad, oh Dios;
ਸਦਾ ਸਦਾ ਹਰਿ ਕੀ ਸਰਣਾਈ; ਪ੍ਰਭ ਬਿਨੁ. ਨਾਹੀ ਆਨ ਬੀਆ ॥੧॥ ਰਹਾਉ ॥
sadaa sadaa har kee saranaaee; prabh bin. naahee aan beea |1| rahaau |
Sant Singh KhalsaForever and ever, I seek the Sanctuary of the Lord.There is none other than God. ||1||Pause||
Manmohan SinghEver, ever seek I God's protection. Without the Lord there is no other second. Pause.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਹੀ ਮੈਂ ਵਾਹਿਗੁਰੂ ਦੀ ਪਨਾਹ ਲੋੜਦਾ ਹਾਂ। ਸੁਆਮੀ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਓ।
Fareedkot Teekaਇਸ ਤੇ ਜੋ ਗੁਰਮੁਖ ਹੈਂ, ਸੋ ਤੋ ਨਿਤ੍ਯੰਪ੍ਰਤੀ ਹਰੀ ਕੀ ਸਰਣ ਰਹਿਤੇ ਹੈਂ, ਕਿਉਂਕਿ ਇਹ ਜਾਨਤੇ ਹੈਂ ਕਿ ਪ੍ਰਭੂ ਬਿਨਾ ਹੋਰ ਦੂਸਰਾ ਰਖਕ ਨਹੀਂ॥੧॥ ਰਹਾਉ ॥
Prof. Sahib Singh(ਇਸ ਵਾਸਤੇ) ਸਦਾ ਹੀ ਉਸ ਪ੍ਰਭੂ ਦੀ ਸਰਨ ਪਿਆ ਰਹੁ। ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ (ਕੁਝ ਕਰਨ-ਜੋਗਾ) ਨਹੀਂ ਹੈ ॥੧॥ ਰਹਾਉ ॥ਪਦ ਅਰਥ ਆਨ = {अन्य} ਕੋਈ ਹੋਰ। ਬੀਆ = ਦੂਜਾ ॥੧॥ ਰਹਾਉ ॥
SikhNet (Spanish)por siempre y para siempre busco el Santuario del Señor, no hay nadie más que Dios.(1-Pausa)
ਪੁਤੁ ਕਲਤ੍ਰੁ ਲਖਿਮੀ ਦੀਸੈ; ਇਨ ਮਹਿ ਕਿਛੂ. ਨ ਸੰਗਿ ਲੀਆ ॥
put kalatru lakhimee deesai; in meh kichhoo. na sang leea |
Sant Singh KhalsaYou look upon your children, spouse and wealth; none of these will go along with you.
Manmohan SinghThe sons, wife and wealth, that thou see; none of these shall go with thee.
Manmohan Singh (Punjabi)ਪੁਤਰ, ਪਤਨੀ ਅਤੇ ਧਨ-ਦੌਲਤ, ਜੋ ਤੂੰ ਵੇਖਦਾ ਹੈ, ਇਨ੍ਹਾਂ ਵਿਚੋਂ ਕਿਸੇ ਨੇ ਭੀ ਤੇਰੇ ਨਾਲ ਨਹੀਂ ਜਾਣਾ।
Fareedkot Teekaਪੁਤ੍ਰ ਔ (ਕਲਤ੍ਰੁ) ਇਸਤ੍ਰੀ ਪੁਨਹ ਮਾਇਆ ਜੋ ਦੇਖੀਤੇ ਹੈਂ, ਇਨ ਮੇਂ ਸੇ ਕਿਛੂ ਭੀ ਕਿਸੀ ਨੇ ਪਰਲੋਕ ਜਾਤੇ ਸਾਥ ਨਹੀਂ ਲੀਆ ਹੈ॥
Prof. Sahib Singhਹੇ ਭਾਈ! ਪੁੱਤਰ, ਇਸਤ੍ਰੀ, ਮਾਇਆ-ਇਹ ਜੋ ਕੁਝ ਦਿੱਸ ਰਿਹਾ ਹੈ, ਇਹਨਾਂ ਵਿਚੋਂ ਕੁਝ ਭੀ (ਅੰਤ ਵੇਲੇ ਜੀਵ) ਆਪਣੇ ਨਾਲ ਨਹੀਂ ਲੈ ਜਾਂਦਾ।ਪਦ ਅਰਥ ਕਲਤ੍ਰੁ = ਇਸਤ੍ਰੀ {कलत्र}। ਦੀਸੈ = (ਜੋ ਕੁਝ) ਦਿੱਸਦਾ ਹੈ। ਕਿਛੂ = ਕੁਝ ਭੀ। ਸੰਗਿ = ਨਾਲ।
SikhNet (Spanish)Los hijos, la esposa y las riquezas terrenas no se van con nosotros;
ਬਿਖੈ ਠਗਉਰੀ ਖਾਇ ਭੁਲਾਨਾ; ਮਾਇਆ ਮੰਦਰੁ ਤਿਆਗਿ ਗਇਆ ॥੧॥
bikhai tthgauree khaae bhulaanaa; maaeaa mandar tiaag geaa |1|
Sant Singh KhalsaEating the poisonous potion, you have gone astray. You will have to go, and leave Maya and your mansions. ||1||
Manmohan SinghEating the poisonous potion, thou art gone astray. Thou shalt, at last, depart leaving behind thine riches and mansions.
Manmohan Singh (Punjabi)ਜ਼ਹਿਰੀਲੀ ਠੱਗ-ਬੂਟੀ ਖਾ ਕੇ ਤੂੰ ਕੁਰਾਹੇ ਪੈ ਗਿਆ ਹੈਂ।ਮਾਲ-ਮੱਤਾ ਅਤੇ ਮਹਿਲ ਮਾੜੀਆਂ ਨੂੰ ਪਿੱਛੇ ਛੱਡ ਕੇ ਤੂੰ ਟੁਰ ਵੰਞਣਾ ਹੈ।
Fareedkot Teekaਇਹ ਮਨਮੁਖ ਸਿਖਿਓਂ ਰੂਪ ਠਗ ਬੂਟੀ ਖਾਇ ਕਰ ਪਰਮੇਸਰ ਕੋ ਭੂਲ ਗਿਆ ਹੈ, ਪੁਨਹ ਚਲਤੀ ਬੇਰ ਮਾਇਆ ਤਥਾ ਪੱਕੇ ਮੰਦਰ ਭੀ ਛੋਡ ਕੇ ਚਲਾ ਗਿਆ ਹੈ॥੧॥
Prof. Sahib Singhਵਿਸ਼ੇ-ਵਿਕਾਰਾਂ ਦੀ ਠਗਬੂਟੀ ਖਾ ਕੇ ਜੀਵ ਕੁਰਾਹੇ ਪਿਆ ਰਹਿੰਦਾ ਹੈ, ਆਖ਼ਰ ਇਹ ਮਾਇਆ, ਇਹ ਸੋਹਣਾ ਘਰ (ਸਭ ਕੁਝ) ਛੱਡ ਕੇ ਤੁਰ ਜਾਂਦਾ ਹੈ ॥੧॥ਪਦ ਅਰਥ ਬਿਖੈ ਠਗਉਰੀ = ਵਿਸ਼ਿਆਂ ਦੀ ਠਗ-ਬੂਟੀ (ਧਤੂਰਾ)। ਖਾਇ = ਖਾ ਕੇ। ਭੁਲਾਨਾ = ਸਹੀ ਰਸਤੇ ਤੋਂ ਭੁੱਲਿਆ ਰਹਿੰਦਾ ਹੈ। ਮੰਦਰੁ = ਸੋਹਣਾ ਘਰ ॥੧॥
SikhNet (Spanish)somos alimentados de veneno y sólo hasta el final abandonamos el templo de Maya. (1)
ਨਿੰਦਾ ਕਰਿ ਕਰਿ ਬਹੁਤੁ ਵਿਗੂਤਾ; ਗਰਭ ਜੋਨਿ ਮਹਿ ਕਿਰਤਿ ਪਇਆ ॥
nindaa kar kar bahut vigootaa; garabh jon meh kirat peaa |
Sant Singh KhalsaSlandering others, you are totally ruined; because of your past actions, you shall be consigned to the womb of reincarnation.
Manmohan SinghCalumniating others, thou art greatly ruined and due to thine past deeds, thou shalt be cast in the womb existences.
Manmohan Singh (Punjabi)ਹੋਰਨਾਂ ਦੀ ਚੁਗਲੀ ਬਖੀਲੀ ਕਰਨ ਦੁਆਰਾ ਤੂੰ ਖਰਾ ਹੀ ਬਰਬਾਦ ਹੋ ਗਿਆ ਹੈਂ ਅਤੇ ਆਪਣੇ ਪੂਰਬਲੇ ਕਰਮਾਂ ਦੇ ਸਬੱਬ, ਤੂੰ ਪੇਟ ਦੀਆਂ ਜੂਨੀਆਂ ਵਿੱਚ ਪਾਇਆ ਜਾਵੇਗਾਂ।
Fareedkot Teekaਨਿੰਦਾ ਕਰ ਕਰ ਕੇ ਬਹੁਤ ਹੀ ਖਰਾਬ ਹੂਆ ਪੁਨਾ ਕਰਮੋਂ ਕਰ ਕੇ ਗਰਭ ਜੋਨੀਓਂ ਮੇਂ ਪੜਾ ਹੈ॥
Prof. Sahib Singhਹੇ ਭਾਈ! ਜੀਵ ਦੂਜਿਆਂ ਦੀ ਨਿੰਦਾ ਕਰ ਕਰ ਕੇ ਬਹੁਤ ਖ਼ੁਆਰ ਹੁੰਦਾ ਰਹਿੰਦਾ ਹੈ, ਤੇ ਆਪਣੇ ਇਸ ਕੀਤੇ ਅਨੁਸਾਰ ਜਨਮ ਮਰਨ ਦੇ ਗੇੜ ਵਿਚ ਜਾ ਪੈਂਦਾ ਹੈ।ਪਦ ਅਰਥ ਕਰਿ ਕਰਿ = ਮੁੜ ਮੁੜ ਕਰ ਕੇ। ਵਿਗੂਤਾ = ਖ਼ੁਆਰ ਹੁੰਦਾ ਹੈ। ਕਿਰਤਿ = ਕੀਤੇ ਅਨੁਸਾਰ। ਪਇਆ = ਪੈ ਗਿਆ।
SikhNet (Spanish)Calumniando a otros, arruinas tu vida, por tus acciones pasadas serás consignado a la matriz para otra reencarnación.
ਪੁਰਬ ਕਮਾਣੇ. ਛੋਡਹਿ ਨਾਹੀ; ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥
purab kamaane. chhoddeh naahee; jamadoot graasio mahaa bheaa |2|
Sant Singh KhalsaYour past actions will not just go away; the most horrible Messenger of Death shall seize you. ||2||
Manmohan SinghThine past deeds shall leave thee not and the very dreadful death's minister shall seize thee.
Manmohan Singh (Punjabi)ਤੇਰੇ ਪਿਛਲੇ ਕਰਮ ਤੇਰਾ ਖਹਿੜਾ ਨਹੀਂ ਛੱਡਣਗੇ ਅਤੇ ਪਰਮ ਭਿਆਨਕ ਮੌਤ ਦਾ ਫਰੇਸ਼ਤਾ ਤੈਨੂੰ ਪਕੜ ਲਊਗਾ।
Fareedkot Teekaਜੋ ਪੂਰਬ ਜਨਮ ਮੇਂ ਕਰਮ ਕਮਾਏ ਹੂਏ ਹੈਂ, ਸੋ ਛਡਤੇ ਨਹੀਂ ਹੈਂ। ਅੰਤ ਕੋ ਮਹਾਂ ਭਇਆਨ ਜੋ ਜਮ ਕੇ ਦੂਤ ਹੈਂ ਤਿਨੋਂ ਨੇ ਗ੍ਰਸ ਲੀਆ ਹੈ॥੨॥
Prof. Sahib Singh(ਇਹ ਆਮ ਅਸੂਲ ਦੀ ਗੱਲ ਹੈ ਕਿ) ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ, ਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ ॥੨॥ਪਦ ਅਰਥ ਪੁਰਬ ਕਮਾਣੇ = ਪੂਰਬਲੇ ਜਨਮਾਂ ਦੇ ਕੀਤੇ ਕਰਮ। ਜਮਦੂਤਿ = ਜਮਦੂਤ ਨੇ। ਗ੍ਰਾਸਿਓ = ਕਾਬੂ ਕਰ ਲਿਆ। ਭਇਆ = ਭਇਆਨਕ ॥੨॥
SikhNet (Spanish)Tus acciones pasadas no se borrarán y el horrible mensajero de la muerte te atrapará. (2)
ਬੋਲੈ ਝੂਠੁ ਕਮਾਵੈ ਅਵਰਾ; ਤ੍ਰਿਸਨ. ਨ ਬੂਝੈ ਬਹੁਤੁ ਹਇਆ ॥
bolai jhootth kamaavai avaraa; trisan. na boojhai bahut heaa |
Sant Singh KhalsaYou tell lies, and do not practice what you preach. Your desires are not satisfied - what a shame.
Manmohan SinghThou tellest lies, practisest other than what thou preachest and it is a thing of great shame, that thy desire is quenched not.
Manmohan Singh (Punjabi)ਤੂੰ ਕੂੜ ਬਕਦਾ ਹੈਂ, ਤੂੰ ਪ੍ਰਚਾਰਦਾ ਕੁਛ ਹੈਂ ਅਤੇ ਕਰਦਾ ਕੁਛ ਹੋਰ ਹੀ ਹੈਂ ਅਤੇ ਬੜੀ ਸ਼ਰਮ ਦੀ ਗੱਲ ਹੈ ਕਿ ਤੇਰੀ ਖਾਹਿਸ਼ ਨਵਿਰਤ ਨਹੀਂ ਹੁੰਦੀ।
Fareedkot Teekaਝੂਠ ਬੋਲਤਾ ਹੈ ਔ ਔਰ ਹੀ ਕਰਮੋਂ ਕੋ ਅਰਥਾਤ ਜੋ ਪਰਮੇਸ੍ਵਰ ਤੋਂ ਬੇਮੁਖ ਕਰਨੇ ਵਾਲੇ ਹੈਂ ਤਿਨ ਕੋ (ਕਮਾਵੈ) ਕਰਤਾ ਹੈ। ਔਰ ਪਦਾਰਥੋਂ ਕੀ ਤ੍ਰਿਸ਼ਨਾਗਨੀ ਨਹੀਂ ਸ਼ਾਂਤ ਹੋਤੀ ਇਸੀ ਸੇ ਬਹੁਤ ਬੇਰ (ਹੋਇਆ) ਰਤ ਹੋਤਾ ਅਰਥਾਤ ਜਨਮਤਾ ਮਰਤਾ ਹੈ॥
Prof. Sahib Singh(ਮਾਇਆ ਦੇ ਮੋਹ ਦੀ ਠਗਬੂਟੀ ਖਾ ਕੇ ਮਾਇਆ ਦੀ ਖ਼ਾਤਰ ਜੀਵ) ਝੂਠ ਬੋਲਦਾ ਹੈ (ਮੂੰਹੋਂ ਆਖਦਾ ਹੋਰ ਹੈ, ਤੇ) ਕਮਾਂਦਾ ਕੁਝ ਹੋਰ ਹੈ, ਇਸ ਦੀ ਮਾਇਆ ਦੀ ਤ੍ਰਿਸ਼ਨਾ ਬੁੱਝਦੀ ਨਹੀਂ, ਮਾਇਆ ਦੀ 'ਹਾਇ ਹਾਇ' ਸਦਾ ਇਸ ਨੂੰ ਲੱਗੀ ਰਹਿੰਦੀ ਹੈ।ਪਦ ਅਰਥ ਅਵਰਾ = ਹੋਰ ਹੋਰ। ਕਮਾਵੈ = ਕਰਮ ਕਰਦਾ ਹੈ। ਹਇਆ = 'ਹੈ ਹੈ', 'ਹਾਇ ਹਾਇ' (ਹਾਇ ਮਾਇਆ, ਹਾਇ ਮਾਇਆ; ਇਹ ਅੱਗ ਲੱਗੀ ਰਹਿੰਦੀ ਹੈ)।
SikhNet (Spanish)Dices mentiras y no practicas lo que enseñas, tus deseos no serán satisfechos,
ਅਸਾਧ ਰੋਗੁ ਉਪਜਿਆ. ਸੰਤ ਦੂਖਨਿ; ਦੇਹ ਬਿਨਾਸੀ ਮਹਾ ਖਇਆ ॥੩॥
asaadh rog upajiaa. sant dookhan; deh binaasee mahaa kheaa |3|
Sant Singh KhalsaYou have contracted an incurable disease; slandering the Saints, your body is wasting away; you are utterly ruined. ||3||
Manmohan SinghCalumniating the saints, thou art seized by an incurable ailment, thy body perishes and thou art utterly ruined.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਦੁਆਰਾ ਤੈਨੂੰ ਲਾ-ਇਲਾਜ ਬੀਮਾਰੀ ਚਿੰਮੜ ਜਾਂਦੀ ਹੈ, ਤੇਰਾ ਸਰੀਰ ਨਸ਼ਟ ਹੋ ਜਾਂਦਾ ਹੈ, ਤੇਰਾ ਸਰੀਰ ਨਸ਼ਟ ਹੋ ਜਾਂਦਾ ਹੈ ਅਤੇ ਤੂੰ ਸੰਪੂਰਨ ਤੌਰ ਉਤੇ ਤਬਾਹ ਹੋ ਜਾਂਦਾ ਹੈਂ।
Fareedkot Teekaਸੰਤੋਂ ਕੇ ਵਿਖੇ ਦੂਖਣ ਅਰੋਪਣੇ ਸੇ (ਅਸਾਧ) ਜੋ ਨਾ ਸਾਧਿਆ ਜਾਏ ਐਸਾ ਅਗ੍ਯਾਨ ਰੂਪ ਰੋਗ ਪ੍ਰਗਟ ਹੂਆ ਹੈ। ਜਿਸ ਸੇ ਏਹ ਮਨੁਖ ਦੇਹੀ ਬਿਨਾਸ ਹੂਈ, ਭਾਵ ਨਿਸਫਲ ਹੂਈ ਔ ਪਰਲੋਕ ਮੇਂ ਅਤ੍ਯੰਤ ਨਸ਼ਟ ਹੂਆ, ਭਾਵ ਅਨੇਕ ਨਰਕ ਭੋਗਨੇ ਵਾਲਾ ਹੂਆ॥੩॥
Prof. Sahib Singhਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ (ਮਾਇਆ ਦੀ ਤ੍ਰਿਸ਼ਨਾ ਦਾ) ਲਾ-ਇਲਾਜ ਰੋਗ (ਜੀਵ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਇਸ ਵੱਡੇ ਖਈ ਰੋਗ ਦੇ ਵਿਚ ਹੀ ਇਸ ਦਾ ਸਰੀਰ ਨਾਸ ਹੋ ਜਾਂਦਾ ਹੈ ॥੩॥ਪਦ ਅਰਥ ਅਸਾਧ = ਲਾ-ਇਲਾਜ, ਜਿਸ ਦਾ ਇਲਾਜ ਨਾਹ ਹੋ ਸਕੇ। ਦੂਖਨਿ = ਨਿੰਦਾ ਦੇ ਕਾਰਨ। ਦੇਹ = ਸਰੀਰ। ਖਇਆ = ਖਈ ਰੋਗ ॥੩॥
SikhNet (Spanish)¡Qué pena! Haz contraído un mal incurable calumniando a los Santos, tu cuerpo se desperdicia y estarás arruinado.(3)
ਜਿਨਹਿ ਨਿਵਾਜੇ ਤਿਨ ਹੀ ਸਾਜੇ; ਆਪੇ ਕੀਨੇ ਸੰਤ ਜਇਆ ॥
jineh nivaaje tin hee saaje; aape keene sant jeaa |
Sant Singh KhalsaHe embellishes those whom He has fashioned. He Himself gave life to the Saints.
Manmohan SinghHe, who created the saints, He alone embellished them and Himself makes them victorious.
Manmohan Singh (Punjabi)ਜਿਸ ਨੇ ਸਾਧੂਆਂ ਨੂੰ ਰਚਿਆ ਹੈ, ਕੇਵਲ ਉਹ ਹੀ ਉਹਨਾਂ ਨੂੰ ਸੁਭਾਇਮਾਨ ਬਣਾਉਂਦਾ ਹੈ ਅਤੇ ਆਪ ਹੀ ਉਹਨਾਂ ਨੂੰ ਜੇਤੂ ਕਰਦਾ ਹੈ।
Fareedkot Teekaਜਿਸ ਪਰਮੇਸ੍ਵਰ ਨੇ ਸਰਬ ਸਰੀਰ ਸਾਜੇ ਹੈਂ ਤਿਸ ਨੇ ਹੀ ਵਡਿਆਏ ਹੈਂ, ਪੁਨਹ ਤਿਸ ਨੇ ਆਪ ਹੀ ਸੰਤ (ਜਇਆ) ਜੀਤ ਵਾਲੇ ਕਰੇ ਹੈਂ॥
Prof. Sahib Singh(ਪਰ, ਹੇ ਭਾਈ! ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ) ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ, ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਆਦਰ-ਸਤਕਾਰ ਦਿੱਤਾ ਹੋਇਆ ਹੈ।ਪਦ ਅਰਥ ਜਿਨਹਿ = ਜਿਸ (ਪ੍ਰਭੂ) ਨੇ। ਨਿਵਾਜੇ = ਆਦਰ-ਸਤਕਾਰ ਦਿੱਤਾ ਹੋਇਆ ਹੈ। ਤਿਨ ਹੀ = {ਤਿਨਿ ਹੀ} ਉਸ (ਪ੍ਰਭੂ) ਨੇ ਹੀ। ਸਾਜੇ = ਪੈਦਾ ਕੀਤੇ ਹੋਏ ਹਨ। ਆਪੇ = ਆਪ ਹੀ। ਜਇਆ = ਜਈ, ਜਿੱਤ ਦੇ ਮਾਲਕ।
SikhNet (Spanish)Aquél que creó a los calumniadores, embelleció a los Santos e hizo que su victoria resonara en el aire.
ਨਾਨਕ ਦਾਸ ਕੰਠਿ ਲਾਇ ਰਾਖੇ; ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥
naanak daas kantth laae raakhe; kar kirapaa paarabraham meaa |4|44|55|
Sant Singh KhalsaO Nanak, He hugs His slaves close in His Embrace. Please grant Your Grace, O Supreme Lord God, and be kind to me as well. ||4||44||55||
Manmohan SinghHis slaves, O Nanak, the Lord keeps clasped to His bosom. O my Transcendent Lord, show Thou Thy mercy and compassion unto me, as well.
Manmohan Singh (Punjabi)ਆਪਣੇ ਗੋਲਿਆਂ ਨੂੰ ਹੇ ਨਾਨਕ! ਸੁਆਮੀ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ। ਹੇ ਮੇਰੇ ਪਰਮ ਪ੍ਰਭੂ! ਤੂੰ ਆਪਣੀ ਮਿਹਰ ਅਤੇ ਰਹਿਮਤ ਮੇਰੇ ਉਤੇ ਭੀ ਨਿਛਾਵਰ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਾਰਬ੍ਰਹਮ (ਮਇਆ) ਦਇਆ ਕੇ ਰੂਪ ਨੇ ਕ੍ਰਿਪਾ ਕਰ ਕੇ ਅਪਨੇ ਸੰਤ ਕੰਠ ਸਾਥ ਲਾਇ ਰਖੇ ਹੈਂ॥੪॥੪੪॥੫੫॥☬ਰੂਹ ਔ ਪਰਮੇਸ੍ਵਰ ਕੀ ਮਿਲੀ ਹੂਈ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਮਿਹਰ ਕਰ ਕੇ ਦਇਆ ਕਰ ਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗਲ ਨਾਲ ਲਾਈ ਰੱਖਦਾ ਹੈ ॥੪॥੪੪॥੫੫॥ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ। ਕਰਿ = ਕਰ ਕੇ। ਮਇਆ = ਦਇਆ ॥੪॥੪੪॥੫੫॥
SikhNet (Spanish)Dice Nanak, el Señor lleva a Su Pecho a todos Sus Sirvientes; oh Dios, ten Compasión de mí también.(4-44-45)