ੴ

ਸਿੱਖਬਾਣੀ · SikhBani

Ang 900

Sri Guru Granth Sahib · Raag Raamkalee · 3 shabads, 49 lines
Translations
Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਈੰਧਨ ਤੇ; ਬੈਸੰਤਰੁ ਭਾਗੈ ॥

eneedhan te; baisantar bhaagai |

Sant Singh KhalsaThe fire runs away from the fuel.
Manmohan SinghThe fire instead of burning the fuel, runs away from it.
Manmohan Singh (Punjabi)ਅੱਗ, ਬਾਲਣ ਨੂੰ ਸਾੜਨ ਦੀ ਥਾਂ, ਸਗੋਂ ਇਸ ਕੋਲੋਂ ਦੂਰ ਭੱਜ ਜਾਂਦੀ ਹੈ।
Fareedkot Teekaਲਕੜੀਓਂ ਮੇਂ ਅਗਨੀ ਹੈ ਪਰੰਤੂ ਜਿਸ ਕੇ ਭੈ ਕਰ ਤਿਨ ਕੇ ਜਲਾਵਨੇ ਸੇ ਭਾਗਤਾ ਹੈ, ਭਾਵ ਜਲਾਵਤਾ ਨਹੀਂ॥
Prof. Sahib Singh(ਹੇ ਮਨ! ਵੇਖ ਉਸ ਪ੍ਰਭੂ ਦੀਆਂ ਅਸਚਰਜ ਤਾਕਤਾਂ!) ਲੱਕੜੀ ਤੋਂ ਅੱਗ ਪਰੇ ਭੱਜਦੀ ਹੈ (ਲੱਕੜੀ ਵਿਚ ਅੱਗ ਹਰ ਵੇਲੇ ਮੌਜੂਦ ਹੈ, ਪਰ ਉਸ ਨੂੰ ਸਾੜਦੀ ਨਹੀਂ)।

ਪਦ ਅਰਥ ਈਧਨ ਤੇ = ਬਾਲਣ ਤੋਂ, ਲੱਕੜਾਂ ਤੋਂ। ਬੈਸੰਤਰੁ = ਅੱਗ।

SikhNet (Spanish)El fuego se aleja del combustible,

ਮਾਟੀ ਕਉ; ਜਲੁ ਦਹ ਦਿਸ ਤਿਆਗੈ ॥

maattee kau; jal deh dis tiaagai |

Sant Singh KhalsaThe water runs away from the dust in all directions.
Manmohan SinghInstead of dissolving the dust, the water recedes away from it in ten directions.
Manmohan Singh (Punjabi)ਮਿੱਟੀ ਨੂੰ ਖੋਰ ਲੈਣ ਦੀ ਥਾਂ ਸਗੋਂ ਇਸ ਕੋਲੋਂ ਦਸੀਂ ਪਾਸੀਂ ਪਰ੍ਹੇ ਹਟ ਜਾਂਦਾ ਹੈ।
Fareedkot Teekaਮਾਟੀ ਰੂਪ ਜੋ ਪ੍ਰਿਥਵੀ ਹੈ ਤਿਸ ਕੇ ਦਸੋ ਦਿਸਾ ਮੇਂ ਜਲ ਦਸ ਹਿਸੇ ਜਿਆਦਾ ਹੈ, ਪਰੰਤੂ ਤਿਸ ਕੋ ਛੋਡ ਰਹਿਆ ਅਰਥਾਤ ਗਾਲਤਾ ਨਹੀਂ ਹੈ॥
Prof. Sahib Singh(ਸਮੁੰਦਰ ਦਾ) ਪਾਣੀ ਧਰਤੀ ਨੂੰ ਹਰ ਪਾਸੇ ਵਲੋਂ ਤਿਆਗੀ ਰੱਖਦਾ ਹੈ (ਧਰਤੀ ਸਮੁੰਦਰ ਦੇ ਵਿਚ ਰਹਿੰਦੀ ਹੈ, ਪਰ ਸਮੁੰਦਰ ਇਸ ਨੂੰ ਡੋਬਦਾ ਨਹੀਂ)।

ਪਦ ਅਰਥ ਕਉ = ਨੂੰ। ਦਹਦਿਸ = ਦਸੀਂ ਪਾਸੀਂ।

SikhNet (Spanish)el agua corre del polvo en todas direcciones,

ਊਪਰਿ ਚਰਨ; ਤਲੈ ਆਕਾਸੁ ॥

aoopar charan; talai aakaas |

Sant Singh KhalsaThe feet are above, and the sky is beneath.
Manmohan SinghThe feet soar high and the sky sinks low.
Manmohan Singh (Punjabi)ਪੈਰ ਉਚੇ ਚੜ੍ਹ ਜਾਂਦੇ ਹਨ ਅਤੇ ਅਸਮਾਨ ਹੇਠਾਂ ਉਤਰ ਆਉਂਦਾ ਹੈ।
Fareedkot Teekaਜੋ ਬ੍ਰਿਛ ਕੇ ਡਾਲੇ ਰੂਪ ਚਰਨ ਹੈਂ, ਸੋ ਊਪਰ ਰਹਿਤੇ ਹੈਂ ਔ (ਆਕਾਸੁ) ਊਪਰ ਰਹਿਨੇ ਵਾਲਾ ਸਿਰ ਰੂਪ ਜੋ ਮੁਢ ਹੈ, ਸੋ (ਤਲੈ) ਨੀਚੇ ਰਹਿਤਾ ਹੈ॥
Prof. Sahib Singh(ਰੁੱਖ ਦੇ) ਪੈਰ (ਜੜ੍ਹਾਂ) ਉਪਰ ਵਲ ਹਨ, ਤੇ ਸਿਰ ਹੇਠਲੇ ਪਾਸੇ ਹੈ।

ਪਦ ਅਰਥ ਊਪਰਿ = ਉਤਾਂਹ ਵਲ। ਤਲੈ = ਹੇਠਲੇ ਪਾਸੇ। ਆਕਾਸੁ = ਉਤਲਾ ਪਾਸਾ, ਸਿਰ।

SikhNet (Spanish)los pies están arriba y el cielo está abajo,

ਘਟ ਮਹਿ; ਸਿੰਧੁ ਕੀਓ ਪਰਗਾਸੁ ॥੧॥

ghatt meh; sindh keeo paragaas |1|

Sant Singh KhalsaThe ocean appears in the cup. ||1||
Manmohan SinghThe ocean becomes manifest in the pitcher.
Manmohan Singh (Punjabi)ਸਮੁੰਦਰ ਘੜੇ ਵਿੱਚ ਪ੍ਰਗਟ ਹੋ ਜਾਂਦਾ ਹੈ।
Fareedkot Teekaਪੁਨਾ ਘਟ ਜੋਨੀ ਅਗਸਤ ਰਿਖੀ ਨੇ ਘਟ ਮਹਿ ਸਰੀਰ ਮੇਂ ਸਮੁਦ੍ਰ ਕਾ ਪ੍ਰਕਾਸ਼ ਕੀਆ ਹੈ, ਭਾਵ ਪਾਨ ਕਰ ਲੀਆ॥੧॥☬ਵਾ (ੲੰੀਧਨ) ਬਾਲਣ ਰੂਪ ਗਰਭ ਨਿਵਾਸੀ ਬਾਲਕੋਂ ਕੀਆਂ ਅਸਤੀਆਂ ਤੇ ਜਠਰਾਗਨਿ ਰੂਪ ਬੈਸੰਤਰ ਭਾਗਤਾ ਹੈ ਅਰਥਾਤ ਜਲਾਇ ਨਹੀਂ ਸਕਤਾ ਹੈ ਔ ਮਾਣੀ ਰੂਪ ਕਮਲ ਸਰੀਰ ਕੋ ਗਰਭ ਮੇਂ ਜਲ ਗਾਲ ਨਹੀਂ ਸਕਤਾ। ਤਿਸ ਬਾਲਕੇ ਕੇ ਊਪਰ ਚਰਨ ਹੋਤੇ ਹੈਂ ਔ ਤਲੇ (ਆਕਾਸੁ) ਸੀਸ ਹੋਤਾ ਹੈ। ਤਿਸ ਬਾਲਕ ਕੇ (ਘਟ) ਰਿਦੇ ਮੇਂ ਕਿਰਪਾ (ਸਿੰਧੁ) ਬ੍ਰਹਮ ਨੇ ਪ੍ਰਕਾਸ਼ ਕੀਆ ਹੂਆ ਹੈ, ਭਾਵ ਪਿਛਲੇ ਜੋ ਜਨਮ ਕੀ ਖਬਰ ਦਿਤੀ ਹੈ॥ ਇਹ ਸਭ ਸਮਰਥਤਾ ਪਰਮੇਸਰ ਕੀ ਜਾਨ ਲੇਵੋ।
Prof. Sahib Singhਘੜੇ ਵਿਚ (ਨਿੱਕੇ ਨਿੱਕੇ ਸਰੀਰਾਂ ਵਿਚ) ਸਮੁੰਦਰ-ਪ੍ਰਭੂ ਆਪਣਾ ਆਪ ਪਰਕਾਸ਼ਦਾ ਹੈ ॥੧॥

ਪਦ ਅਰਥ ਘਟ ਮਹਿ = ਘੜੇ ਵਿਚ। ਸਿੰਧੁ = ਸਮੁੰਦਰ, ਬੇਅੰਤ ਪ੍ਰਭੂ ॥੧॥

SikhNet (Spanish)el océano aparece en la copa.(1)

ਐਸਾ ਸੰਮ੍ਰਥੁ; ਹਰਿ ਜੀਉ ਆਪਿ ॥

aisaa samrath; har jeeo aap |

Sant Singh KhalsaSuch is our all-powerful dear Lord.
Manmohan SinghSo powerful is our venerable Lord.
Manmohan Singh (Punjabi)ਐਹੋ ਜਿਹਾ ਬਲਵਾਨ ਹੈ ਆਪਣਾ ਪੂਜਯ ਪ੍ਰਭੂ।
Fareedkot Teekaਹਰਿ ਜੀਉ ਜੋ ਆਪ ਹੈ, ਸੋ ਐਸਾ ਸਾਮਰਥ ਹੈ॥
Prof. Sahib Singhਹੇ ਮਨ! ਪਰਮਾਤਮਾ ਆਪ ਬੜੀਆਂ ਤਾਕਤਾਂ ਦਾ ਮਾਲਕ ਹੈ।

ਪਦ ਅਰਥ ਸੰਮ੍ਰਥੁ = ਸਮਰਥਾ ਵਾਲਾ, ਸਭ ਤਾਕਤਾਂ ਦਾ ਮਾਲਕ।

SikhNet (Spanish)Tal es nuestro Señor, el Dios, Todopoderoso,

ਨਿਮਖ. ਨ ਬਿਸਰੈ ਜੀਅ ਭਗਤਨ ਕੈ; ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ ॥

nimakh. na bisarai jeea bhagatan kai; aatth pehar man taa kau jaap |1| rahaau |

Sant Singh KhalsaHis devotees do not forget Him, even for an instant. Twenty-four hours a day, O mind, meditate on Him. ||1||Pause||
Manmohan SinghIn their mind, the saints forget not God, even for an instant. Through the eight watches of the day, O my soul, meditate thou on Him. Pause.
Manmohan Singh (Punjabi)ਆਪਣੇ ਚਿੱਤ ਅੰਦਰ ਸੰਤ ਵਾਹਿਗੁਰੂ ਨੂੰ ਇਕ ਮੁਹਤ ਭਰ ਲਈ ਭੀ ਨਹੀਂ ਭੁਲਾਉਂਦੇ। ਦਿਨ ਦੇ ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ। ਠਹਿਰਾਓ।
Fareedkot Teekaਸੋ ਭਗਤੋਂ ਕੇ ਮਨ ਸੇ ਏਕ ਨਿਮਖ ਮਾਤ੍ਰ ਭੀ ਨਹੀਂ ਬਿਸਰਤਾ ਹੈ। ਹੇ ਪਿਆਰੇ! ਤੂੰ ਅਠੇ ਪਹਿਰ ਤਿਸ ਕੋ ਜਪ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਆਪਣੇ ਭਗਤਾਂ ਦੇ ਮਨ ਤੋਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ। ਹੇ ਮਨ! ਤੂੰ ਭੀ ਉਸ ਨੂੰ ਅੱਠੇ ਪਹਿਰ ਜਪਿਆ ਕਰ ॥੧॥ ਰਹਾਉ ॥

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਜੀਅ ਭਗਤਨ ਕੈ = ਭਗਤਾਂ ਦੀ ਜਿੰਦ ਵਿਚੋਂ। ਮਨ = ਹੇ ਮਨ! ਤਾ ਕਉ = ਉਸ (ਪ੍ਰਭੂ) ਨੂੰ। ਜਾਪਿ = ਜਪਦਾ ਰਹੁ ॥੧॥ ਰਹਾਉ ॥

SikhNet (Spanish)Sus Devotos no lo olvidan ni por un instante, las veinticuatro horas del día, oh mi mente, medita en Él.(1-Pausa)

ਪ੍ਰਥਮੇ ਮਾਖਨੁ; ਪਾਛੈ ਦੂਧੁ ॥

prathame maakhan; paachhai doodh |

Sant Singh KhalsaFirst comes the butter, and then the milk.
Manmohan SinghFirst is the butter and afterwards the milk.
Manmohan Singh (Punjabi)ਪਹਿਲਾਂ ਮੱਖਣ ਹੈ ਅਤੇ ਮਗਰੋਂ ਦੁੱਧ।
Fareedkot Teekaਬਾਲਕੇ ਕੇ ਜਨਮ ਸੇ ਪਹਿਲੇ ਮਾਖਨ ਸਮ ਜੋ ਗਾੜਾ ਦੂਧ ਥਾ, ਬਾਲਕ ਦੇ ਜਨਮਣੇ ਸੇ (ਪਾਛੈ) ਮਗਰੋਂ ਸੋ ਮਾਤਾ ਕੇ ਥਣੋਂ ਸੇ ਪਤਲਾ ਹੋ ਕੇ ਅਸਲ ਦੂਧ ਰੂਪ ਹੋ ਕੇ ਨਿਕਸਨੇ ਲਾਗਤਾ ਹੈ॥
Prof. Sahib Singh(ਹੇ ਭਾਈ! ਪਹਿਲਾਂ ਦੁੱਧ ਹੁੰਦਾ ਹੈ, ਉਸ ਨੂੰ ਰਿੜਕਿਆਂ ਉਸ ਦੁੱਧ ਦਾ ਤੱਤ-ਮੱਖਣ ਪਿੱਛੋਂ ਨਿਕਲਦਾ ਹੈ। ਪਰ ਵੇਖ! ਸ੍ਰਿਸ਼ਟੀ ਦਾ ਤੱਤ-) ਮੱਖਣ ਪਰਮਾਤਮਾ ਪਹਿਲਾਂ ਮੌਜੂਦ ਹੈ, ਤੇ (ਉਸ ਦਾ ਪਸਾਰਾ-ਜਗਤ) ਦੁੱਧ ਪਿਛੋਂ (ਬਣਦਾ) ਹੈ (ਜਗਤ-ਪਸਾਰੇ ਰੂਪ ਦੁੱਧ ਵਿਚ ਤੱਤ-ਪ੍ਰਭੂ-ਮੱਖਣ ਸਰਬ-ਵਿਆਪਕ ਹੈ)।

ਪਦ ਅਰਥ ਪ੍ਰਥਮੇ = ਪਹਿਲਾਂ। ਪਾਛੈ = ਪਿੱਛੋਂ।

SikhNet (Spanish)Primero viene la mantequilla y después la leche,

ਮੈਲੂ ਕੀਨੋ; ਸਾਬੁਨੁ ਸੂਧੁ ॥

mailoo keeno; saabun soodh |

Sant Singh KhalsaThe dirt cleans the soap.
Manmohan SinghThe filth purifies the soap.
Manmohan Singh (Punjabi)ਮੈਲ ਕੁਚੈਲ ਸਾਬਣ ਨੂੰ ਨਿਰਮਲ ਕਰ ਦਿੰਦੀ ਹੈ।
Fareedkot Teekaਮੂਤ੍ਰ ਪੁਰੀਖ ਮੇਂ (ਮੈਲੁ) ਮੈਲਾ ਰਹਿਤਾ ਥਾ। ਸੋ ਜੈਸੇ ਸਾਬਣ ਸੇ ਕਪੜਾ ਸੁਧ ਹੋਤਾ ਹੈ ਐਸੇ ਸੁਧ ਕਰਿਆ ਜਾਤਾ ਹੈ, ਭਾਵ ਨਵਾਇ ਲਈਤਾ ਹੈ॥
Prof. Sahib Singh(ਜੀਵਾਂ ਦੀ ਪਾਲਣਾ ਵਾਸਤੇ) ਮੈਲ ਨੂੰ (ਮਾਂ ਦੇ ਲਹੂ ਨੂੰ) ਸੁੱਧ ਸਾਬਣ ਵਰਗਾ ਚਿੱਟਾ ਦੁੱਧ ਬਣਾ ਦੇਂਦਾ ਹੈ।

ਪਦ ਅਰਥ ਮੈਲੂ = ਮੈਲ ਨੂੰ, ਮਾਤਾ ਦੇ ਲਹੂ ਨੂੰ। ਸੂਧੁ = ਸੁੱਧ, ਚਿੱਟਾ (ਦੁੱਧ)।

SikhNet (Spanish)la mugre limpia al jabón,

ਭੈ ਤੇ; ਨਿਰਭਉ ਡਰਤਾ ਫਿਰੈ ॥

bhai te; nirbhau ddarataa firai |

Sant Singh KhalsaThe fearless are afraid of fear.
Manmohan SinghThe fearless are afraid of the fear.
Manmohan Singh (Punjabi)ਨਿੱਡਰ, ਡਰ ਪਾਸੋਂ, ਡਰਦੇ ਫਿਰਦੇ ਹਨ।
Fareedkot Teekaਜਿਸ ਕੇ ਭੈ ਕਰ ਗਰਭ ਮੇਂ ਡਰਤਾ ਥਾ ਅਬ ਜਨਮ ਕੇ ਤਿਸ ਤੇ ਨਿਰਭੈ ਫਿਰਤਾ ਹੈ॥
Prof. Sahib Singhਨਿਰਭਉ-ਪ੍ਰਭੂ ਦੀ ਅੰਸ ਜੀਵ ਦੁਨੀਆ ਦੇ ਅਨੇਕਾਂ ਡਰਾਂ ਤੋਂ ਡਰਦਾ ਫਿਰਦਾ ਹੈ,

ਪਦ ਅਰਥ ਭੈ ਤੇ = ਡਰਾਂ ਤੋਂ। ਨਿਰਭਉ = ਜੀਵ ਜੋ ਅਸਲ ਵਿਚ ਡਰ-ਰਹਿਤ ਪ੍ਰਭੂ ਦੀ ਅੰਸ ਹੈ।

SikhNet (Spanish)los intrépidos le temen al miedo

ਹੋਂਦੀ ਕਉ; ਅਣਹੋਂਦੀ ਹਿਰੈ ॥੨॥

hondee kau; anahondee hirai |2|

Sant Singh KhalsaThe living are killed by the dead. ||2||
Manmohan SinghThe dead one slays the living one.
Manmohan Singh (Punjabi)ਮਰਿਆ ਹੋਇਆ ਜੀਉਂਦੇ ਨੂੰ ਮਾਰ ਮੁਕਾਉਂਦਾ ਹੈ।
Fareedkot Teekaਪੁਨਾ ਹੋਂਦੀ ਜੋ ਹੈ ਮ੍ਰਿਤੂ ਤਿਸ ਕੋ ਅਣਹੋਂਦੀ ਦੇਖਤਾ ਹੈ। ਵਾ ਹੋਤੀ ਜੋ ਥੀ ਗਿਆਤ ਮਾਤਾ ਕੇ ਗਰਭ ਮੇਂ ਤਿਸ ਕੋ ਅਣਹੋਂਦੀ ਦੇਖਤਾ ਹੈ, ਭਾਵ ਤਿਸ ਕੋ ਭੂਲਾ ਦੇਤਾ ਹੈ॥੨॥
Prof. Sahib Singhਹੋਂਦ ਵਾਲੀ ਜਿੰਦ ਨੂੰ ਅਣਹੋਂਦੀ ਮਾਇਆ, ਜਿਸ ਦੀ (ਵੱਖਰੀ) ਹਸਤੀ ਕੋਈ ਨਹੀਂ, ਜੀਵ ਨੂੰ ਭਜਾਈ ਫਿਰਦੀ ਹੈ ॥੨॥

ਪਦ ਅਰਥ ਹੋਂਦੀ ਕਉ = ਹੁੰਦੀ ਨੂੰ, ਹੋਂਦ ਵਾਲੀ ਜਿੰਦ ਨੂੰ। ਅਣਹੋਂਦੀ = ਜਿਸ ਦੀ (ਵੱਖਰੀ) ਹਸਤੀ ਕੋਈ ਨਹੀਂ। ਹਿਰੈ = ਚੁਰਾ ਲੈਂਦੀ ਹੈ, ਠੱਗ ਲੈਂਦੀ ਹੈ ॥੨॥

SikhNet (Spanish)a los vivos los matan los muertos.(2)

ਦੇਹੀ ਗੁਪਤ; ਬਿਦੇਹੀ ਦੀਸੈ ॥

dehee gupat; bidehee deesai |

Sant Singh KhalsaThe visible body is hidden, and the etheric body is seen.
Manmohan SinghThe corporeal is unmanifest and the incorporeal manifest,
Manmohan Singh (Punjabi)ਦੇਹਧਾਰੀ ਅਪ੍ਰਤੱਖ ਹੈ ਅਤੇ ਦੇਹੀ-ਰਹਿਤ ਪ੍ਰਤੱਖ।
Fareedkot Teekaਜੋ (ਦੇਹੀ) ਜੀਵ ਕਾ ਵਾਸਤਵ ਰੂਪ ਹੈ, ਸੋ ਤੋ ਗੁਪਤ ਹੋ ਰਿਹਾ ਹੈ, ਭਾਵ ਤਿਸ ਕੋ ਤੋ ਜਾਨਤਾ ਹੀ ਨਹੀਂ। ਬਿਦੇਹੀ ਬਿਸੇਸ ਕਰ ਜੋ ਦੇਹ ਭਾਵ ਹੈ, ਸੋ ਅਪਨੇ ਆਪ ਮੇਂ ਦੇਖਤਾ ਹੈ, ਭਾਵ ਆਪ ਕੋ ਸਰੀਰ ਮਾਨਤਾ ਹੈ॥
Prof. Sahib Singhਹੇ ਭਾਈ! ਸਰੀਰ ਦਾ ਮਾਲਕ ਆਤਮਾ (ਸਰੀਰ ਵਿਚ) ਲੁਕਿਆ ਰਹਿੰਦਾ ਹੈ, ਸਿਰਫ਼ ਸਰੀਰ ਦਿੱਸਦਾ ਹੈ।

ਪਦ ਅਰਥ ਦੇਹੀ = ਦੇਹ ਦਾ ਮਾਲਕ, ਸਰੀਰ ਦਾ ਮਾਲਕ ਆਤਮਾ। ਬਿਦੇਹੀ = ਜੋ ਆਤਮਾ ਨਹੀਂ, ਸਰੀਰ।

SikhNet (Spanish)El cuerpo visible está escondido

ਸਗਲੇ ਸਾਜਿ ਕਰਤ; ਜਗਦੀਸੈ ॥

sagale saaj karat; jagadeesai |

Sant Singh KhalsaThe Lord of the world does all these things.
Manmohan SinghAll these wondrous deeds the Lord of the world does.
Manmohan Singh (Punjabi)ਇਹ ਸਾਰੇ ਅਸਚਰਜ ਕੰਮ ਸੰਸਾਰ ਦਾ ਸੁਆਮੀ ਕਰਦਾ ਹੈ।
Fareedkot Teekaਸਰਬ ਸਾਜ ਕਰਤਾ ਈਸਰ ਹੈ, ਅਭਿਮਾਨੀ ਹੋਇਕੈ ਅਪਨੇ ਕੀਏ ਹੂਏ ਮਾਨਤਾ ਹੈ॥
Prof. Sahib Singhਸਾਰੇ ਜੀਵਾਂ ਨੂੰ ਪੈਦਾ ਕਰ ਕੇ ਜਗਤ ਦਾ ਮਾਲਕ ਪ੍ਰਭੂ (ਅਨੇਕਾਂ ਕੌਤਕ) ਕਰਦਾ ਰਹਿੰਦਾ ਹੈ।

ਪਦ ਅਰਥ ਸਾਜਿ = ਸਾਜ ਕੇ। ਜਗਦੀਸੈ = ਜਗਦੀਸ ਹੀ, ਜਗਤ ਦਾ ਮਾਲਕ ਹੀ।

SikhNet (Spanish)y el cuerpo etéreo está a la vista

ਠਗਣਹਾਰ; ਅਣਠਗਦਾ ਠਾਗੈ ॥

tthaganahaar; anatthagadaa tthaagai |

Sant Singh KhalsaThe one who is cheated, is not cheated by the cheat.
Manmohan SinghHe, who is cheated not, is cheated by the cheat.
Manmohan Singh (Punjabi)ਨਾਂ ਠੱਗੇ ਜਾਣ ਵਾਲੇ ਨੂੰ ਠੱਗ, ਠੱਗ ਲੈਂਦਾ ਹੈ।
Fareedkot Teekaਵਾਸਤਵ ਤੇ ਤੋ ਇਹ ਠਗਣੇ ਥੀਂ ਰਹਿਤ ਥਾ, ਪਰੰਤੂ ਠਗਣਹਾਰ ਕਾਮਾਦਿਕ ਬਿਕਾਰੋਂ ਨੇ ਠਗ ਲੀਆ ਹੈ॥
Prof. Sahib Singhਠਗਣੀ-ਮਾਇਆ ਜੀਵ ਨੂੰ ਸਦਾ ਠੱਗਦੀ ਰਹਿੰਦੀ ਹੈ।

ਪਦ ਅਰਥ ਠਗਣਹਾਰ = (ਸਭ ਨੂੰ) ਠੱਗਣ ਵਾਲੀ ਮਾਇਆ। ਅਣਠਗਦਾ = (ਪਰਮਾਤਮਾ ਦੀ ਅੰਸ ਜੀਵ) ਜੋ ਠੱਗਿਆ ਨਹੀਂ ਜਾਣਾ ਚਾਹੀਦਾ।

SikhNet (Spanish)El Señor del mundo hace todo esto, al que no lo pueden engañar

ਬਿਨੁ ਵਖਰ; ਫਿਰਿ ਫਿਰਿ ਉਠਿ ਲਾਗੈ ॥੩॥

bin vakhar; fir fir utth laagai |3|

Sant Singh KhalsaWith no merchandise, the trader trades again and again. ||3||
Manmohan SinghWithout the stock-in-trade, man takes to trade again and again.
Manmohan Singh (Punjabi)ਸੌਦੇ ਸੂਤ ਦੇ ਬਗੈਰ, ਬੰਦਾ ਮੁੜ ਮੁੜ ਕੇ ਵਣਜ ਵਾਪਾਰ ਕਰਦਾ ਹੈ।
Fareedkot Teekaਜੋ ਸਾਰ ਤੇ ਰਹਿਤ ਸੰਸਾਰ ਹੈ ਤਿਸ ਮੇਂ ਬਾਰ ਬਾਰ (ਉਠਿ) ਲਾਗੈ ਸੰਸਾਰ ਕੇ ਬਿਉਹਾਰੋਂ ਮੇਂ ਲਗਦਾ, ਭਾਵ ਉਦਮ ਕਰਦਾ ਹੈ॥੩॥
Prof. Sahib Singhਨਾਮ ਦੀ ਪੂੰਜੀ ਤੋਂ ਸੱਖਣਾ ਜੀਵ ਮੁੜ ਮੁੜ ਮਾਇਆ ਨੂੰ ਚੰਬੜਦਾ ਹੈ ॥੩॥

ਪਦ ਅਰਥ ਵਖਰ = ਸੌਦਾ, ਨਾਮ-ਪੂੰਜੀ। ਬਿਨੁ ਵਖਰ = ਨਾਮ ਦੀ ਪੂੰਜੀ ਤੋਂ ਸੱਖਣਾ। ਫਿਰਿ ਫਿਰਿ = ਮੁੜ ਮੁੜ। ਉਠਿ = ਉੱਠ ਕੇ। ਲਾਗੈ = ਮਾਇਆ ਵਿਚ ਫਸਦਾ ਹੈ, ਮਾਇਆ ਨੂੰ ਚੰਬੜਦਾ ਹੈ ॥੩॥

SikhNet (Spanish)es engañado por el engaño y sin mercancía alguna el mercader vende una y otra.(3)

ਸੰਤ ਸਭਾ ਮਿਲਿ; ਕਰਹੁ ਬਖਿਆਣ ॥

sant sabhaa mil; karahu bakhiaan |

Sant Singh KhalsaSo join the Society of the Saints, and chant the Lord's Name.
Manmohan SinghJoining the society of saints, utter thou the Lord's Name.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ, ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਸੰਤੋਂ ਕੀ ਸਭਾ ਮੇਂ ਮਿਲ ਕੇ ਬ੍ਰਹਮ ਕੇ ਸਰੂਪ ਕੋ (ਬਖਿਆਣ) ਕਥਨ ਕਰੋ॥
Prof. Sahib Singh(ਹੇ ਭਾਈ!) ਸੰਤ-ਸਭਾ ਵਿਚ ਮਿਲ ਕੇ (ਧਰਮ ਸ਼ਾਸਤ੍ਰਾਂ ਦੀ ਬੇਸ਼ੱਕ) ਵਿਆਖਿਆ ਕਰ ਕੇ ਵੇਖ ਲਵੋ,

ਪਦ ਅਰਥ ਬਖਿਆਣ = ਵਿਚਾਰ, ਵਿਆਖਿਆ।

SikhNet (Spanish)Únete entonces a la Saad Sangat, la Sociedad de los Santos y recita el Nombre del Señor.

ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥

sinmrit saasat bed puraan |

Sant Singh KhalsaSo say the Simritees, Shaastras, Vedas and Puraanas.
Manmohan SinghSo say the Simirtis, the Shashtras, the Vedas and the Puranas.
Manmohan Singh (Punjabi)ਸਿੰਮ੍ਰਤੀਆਂ, ਸ਼ਾਸਤਰ, ਵੇਦ ਅਤੇ ਪੁਰਾਣ ਇਸ ਤਰ੍ਹਾਂ ਆਖਦੇ ਹਨ।
Fareedkot Teekaਪੁਨਹ ਸਿਮ੍ਰਤੀਆਂ ੨੭ ਔ ਸਾਸਤ ੬, ਬੇਦ ੪, ਪੁਰਾਣ ੧੮, ਸਭ ਏਹੀ ਕਹਿਤੇ ਹੈਂ ਕਿ ਵਾਸਤਵ ਮੇਂ ਜੀਵ ਬ੍ਰਹਮ ਸਰੂਪ ਹੀ ਹੈ॥
Prof. Sahib Singh(ਭਾਵੇਂ) ਸਿੰਮ੍ਰਿਤੀਆਂ ਸ਼ਾਸਤ੍ਰਾਂਵੇਦਾਂ ਪੁਰਾਣਾਂ ਦੀ (ਦੀ ਵੀਚਾਰ ਕਰ ਲਉ, ਇਸ ਠਗਣੀ ਮਾਇਆ ਤੋਂ ਬਚਾਉ ਨਹੀਂ ਹੋ ਸਕਦਾ)।
SikhNet (Spanish)Los Semíticos, los Shastras, los Vedas, los Puranas,

ਬ੍ਰਹਮ ਬੀਚਾਰੁ; ਬੀਚਾਰੇ ਕੋਇ ॥

braham beechaar; beechaare koe |

Sant Singh KhalsaRare are those who contemplate and meditate on God.
Manmohan SinghRare is the One, who deliberates, over the Lord's deliberation.
Manmohan Singh (Punjabi)ਕੋਈ ਵਿਰਲਾ ਜਣਾ ਹੀ ਸੁਆਮੀ ਦੇ ਸਿਮਰਨ ਦਾ ਸਿਮਰਨ ਕਰਦਾ ਹੈ।
Fareedkot Teekaਜੋ ਕੋਈ ਬ੍ਰਹਮ ਬੀਚਾਰ ਕਰ ਕੇ ਅਪਨੇ ਸਰੂਪ ਕੋ (ਬੀਚਾਰੇ) ਨਿਸਚਤ ਕਰੇ॥
Prof. Sahib Singhਜਿਹੜਾ ਕੋਈ ਮਨੁੱਖ ਸਤਸੰਗ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਵਿਚਾਰਦਾ ਹੈ,

ਪਦ ਅਰਥ ਬੀਚਾਰੇ ਕੋਇ = ਜਿਹੜਾ ਕੋਈ ਵਿਚਾਰਦਾ ਹੈ।

SikhNet (Spanish)difícil es encontrar a quienes contemplan y meditan en Dios,

ਨਾਨਕ; ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥

naanak; taa kee param gat hoe |4|43|54|

Sant Singh KhalsaO Nanak, they attain the supreme status. ||4||43||54||
Manmohan SinghNanak, he attains to the supreme salvation.
Manmohan Singh (Punjabi)ਨਾਨਕ, ਉਹ ਮਹਾਨ ਮੁਕਤੀ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਕੀ ਪਰਮ ਗਤੀ ਅਰਥਾਤ ਕੈਵਲ੍ਯ ਮੁਕਤੀ ਹੋਤੀ ਹੈ॥੪॥☬ਵਾ ਐਸਾ ਸਾਮ੍ਰਥ ਹਰਿ ਜੀਉ ਆਪ ਹੈ, ਜੋ ਭਗਤੋਂ ਕੇ ਮਨ ਤੇ ਨਿਮਖ ਮਾਤ੍ਰ ਭੀ ਵਿਸਰਤਾ ਨਹੀਂ ਹੈ। ਤਿਸ ਕਾ ਜਾਪ ਮਨ ਆਠ ਪਹਰ ਕਰ ਰਹਾ ਹੈ। ਜਬ ਤਿਸ ਸਾਮ੍ਰਥ ਨੇ ਅਪਨੀ ਕ੍ਰਿਪਾ ਕਰੀ ਈਧਨ ਸਮ ਜੋ ਮਨ ਜਲਤਾ ਥਾ ਤਿਸ ਤੇ ਤ੍ਰਿਸਨਾ ਰੂਪ ਅਗਨੀ ਭਾਗ ਗਈ। ਮਾਟੀ ਸਮ ਬੁਧੀ ਕੋ ਵਿਖੇ ਵਾਸਨਾ ਰੂਪ ਜਲ ਦਸੋ ਦਿਸਾਂ ਤੇ ਤਿਆਗ ਗਿਆ ਹੈ। ਔ ਜੋ ਸਭ ਕੇ ਚਰਨੋਂ ਕੇ ਨੀਚੇ ਥਾ, ਭਾਵ ਜੀਵ ਭਾਵ ਕਰ ਸਭ ਆਗੇ ਦੀਨ ਹੋਤਾ ਥਾ, ਸੋ ਅਕਾਸਵਤ ਸਭ ਕੇ ਊਪਰ ਹੋ ਗਿਆ, ਭਾਵ ਪੂਜ੍ਯ ਭਾਵ ਕੋ ਪ੍ਰਾਪਤਿ ਹੋਇ ਗਿਆ। ਪੁਨਹ ਘਟ ਮੇਂ ਸਿੰਧ ਰੂਪ ਬ੍ਰਹਮ ਨੇ ਅਪਨਾ ਗ੍ਯਾਨ ਕੀਆ ਹੈ॥੧॥ ਔ (ਮਾਖਨੁ) ਗ੍ਯਾਨ (ਪ੍ਰਥਮੈ) ਮੁਖ੍ਯ ਹੋ ਗਿਆ ਔਰ (ਦੂਧੁ) ਕਰਮ ਪੀਛੇ ਹੋਇ ਗਏ ਹੈਂ। ਜੈਸੇ ਸਾਬਨ ਕਰ ਕਪੜੇ ਕੋ ਸੁਧ ਕਰੀਤਾ ਹੈ, ਤੈਸੇ ਮਾਯਾ ਅਵਿਦਿਆ ਮੈਲ ਤੇ ਰਹਿਤ ਗ੍ਯਾਨ ਨੇ ਜੀਵ ਕੋ ਕਰ ਲੀਆ ਹੈ। ਪਹਿਲੇ ਜੋ ਜਮ ਆਦਿਕੋਂ ਕੇ ਭੈ ਸੇ ਡਰਤਾ ਫਿਰਤਾ ਥਾ, ਸੋ ਅਬ ਨਿਰਭੈ ਫਿਰਦਾ ਹੈ। ਔ ਸ੍ਰਿਸਟੀ ਅਗ੍ਯਾਨ ਮੇਂ ਹੋਈ, ਭਾਵ ਸਤ ਭਾਸਤੀ ਥੀ ਅਬ ਗ੍ਯਾਨ ਕੇ ਅਨੰਤਾਰੇ ਤਿਸ ਕੋ ਅਨ ਹੋਈ ਦੇਖਤਾ ਹੈ॥ (ਦੇਹੀ) ਜੋ ਜੀਵ ਭਾਵ ਆਪ ਮੇਂ ਮਾਨਿਆ ਥਾ, ਸੋ ਗੁਪਤ ਹੋ ਗ੍ਯਾ। (ਬਿਦੇਹੀ) ਜੋ ਪ੍ਰਮਾਤਮਾਂ ਬਿਨਾ ਦੇਹ ਨਿਰੰਕਾਰ ਹੈ, ਸੋਈ ਜਹਾਂ ਕਹਾਂ ਦਿਖਾਈ ਦੇਤਾ ਹੈ ਅਰ ਏਹੁ ਨਿਸਚਾ ਹੋ ਰਹਾ ਹੈ ਕਿ ਸਭ ਸਾਜ ਜਗਦੀਸ ਹੀ ਕਰਿ ਰਹਿਆ ਹੈ। ਪੁਨਾ ਠਗਣਹਾ
Prof. Sahib Singhਹੇ ਨਾਨਕ! (ਆਖ-) ਉਸੇ ਦੀ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਬਣਦੀ ਹੈ ॥੪॥੪੩॥੫੪॥

ਪਦ ਅਰਥ ਤਾ ਕੀ = ਉਸ ਮਨੁੱਖ ਦੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੪॥੪੩॥੫੪॥

SikhNet (Spanish)oh, dice Nanak, ellos obtienen el Supremo Estado. (4-43-54)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਜੋ ਤਿਸੁ ਭਾਵੈ; ਸੋ ਥੀਆ ॥

jo tis bhaavai; so theea |

Sant Singh KhalsaWhatever pleases Him happens.
Manmohan SinghWhatever pleases Him, that alone happens.
Manmohan Singh (Punjabi)ਜਿਹੜਾ ਕੁਝ ਉਸ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ।
Fareedkot Teekaਜੋ ਤਿਸ ਵਾਹਿਗੁਰੂ ਕੋ ਭਾਵਤਾ ਹੈ, ਸੋਈ ਤੀਨ ਕਾਲੋਂ ਮੇਂ ਹੋਤਾ ਹੈ॥
Prof. Sahib Singhਹੇ ਭਾਈ! ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ।

ਪਦ ਅਰਥ ਤਿਸੁ = ਉਸ (ਪਰਮਾਤਮਾ) ਨੂੰ। ਭਾਵੈ = ਚੰਗਾ ਲੱਗਦਾ ਹੈ, ਪਸੰਦ ਆਉਂਦਾ ਹੈ। ਥੀਆ = ਹੋ ਰਿਹਾ ਹੈ।

SikhNet (Spanish)Sólo sucede lo que es Tu Voluntad, oh Dios;

ਸਦਾ ਸਦਾ ਹਰਿ ਕੀ ਸਰਣਾਈ; ਪ੍ਰਭ ਬਿਨੁ. ਨਾਹੀ ਆਨ ਬੀਆ ॥੧॥ ਰਹਾਉ ॥

sadaa sadaa har kee saranaaee; prabh bin. naahee aan beea |1| rahaau |

Sant Singh KhalsaForever and ever, I seek the Sanctuary of the Lord.There is none other than God. ||1||Pause||
Manmohan SinghEver, ever seek I God's protection. Without the Lord there is no other second. Pause.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਹੀ ਮੈਂ ਵਾਹਿਗੁਰੂ ਦੀ ਪਨਾਹ ਲੋੜਦਾ ਹਾਂ। ਸੁਆਮੀ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਠਹਿਰਾਓ।
Fareedkot Teekaਇਸ ਤੇ ਜੋ ਗੁਰਮੁਖ ਹੈਂ, ਸੋ ਤੋ ਨਿਤ੍ਯੰਪ੍ਰਤੀ ਹਰੀ ਕੀ ਸਰਣ ਰਹਿਤੇ ਹੈਂ, ਕਿਉਂਕਿ ਇਹ ਜਾਨਤੇ ਹੈਂ ਕਿ ਪ੍ਰਭੂ ਬਿਨਾ ਹੋਰ ਦੂਸਰਾ ਰਖਕ ਨਹੀਂ॥੧॥ ਰਹਾਉ ॥
Prof. Sahib Singh(ਇਸ ਵਾਸਤੇ) ਸਦਾ ਹੀ ਉਸ ਪ੍ਰਭੂ ਦੀ ਸਰਨ ਪਿਆ ਰਹੁ। ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ (ਕੁਝ ਕਰਨ-ਜੋਗਾ) ਨਹੀਂ ਹੈ ॥੧॥ ਰਹਾਉ ॥

ਪਦ ਅਰਥ ਆਨ = {अन्य} ਕੋਈ ਹੋਰ। ਬੀਆ = ਦੂਜਾ ॥੧॥ ਰਹਾਉ ॥

SikhNet (Spanish)por siempre y para siempre busco el Santuario del Señor, no hay nadie más que Dios.(1-Pausa)

ਪੁਤੁ ਕਲਤ੍ਰੁ ਲਖਿਮੀ ਦੀਸੈ; ਇਨ ਮਹਿ ਕਿਛੂ. ਨ ਸੰਗਿ ਲੀਆ ॥

put kalatru lakhimee deesai; in meh kichhoo. na sang leea |

Sant Singh KhalsaYou look upon your children, spouse and wealth; none of these will go along with you.
Manmohan SinghThe sons, wife and wealth, that thou see; none of these shall go with thee.
Manmohan Singh (Punjabi)ਪੁਤਰ, ਪਤਨੀ ਅਤੇ ਧਨ-ਦੌਲਤ, ਜੋ ਤੂੰ ਵੇਖਦਾ ਹੈ, ਇਨ੍ਹਾਂ ਵਿਚੋਂ ਕਿਸੇ ਨੇ ਭੀ ਤੇਰੇ ਨਾਲ ਨਹੀਂ ਜਾਣਾ।
Fareedkot Teekaਪੁਤ੍ਰ ਔ (ਕਲਤ੍ਰੁ) ਇਸਤ੍ਰੀ ਪੁਨਹ ਮਾਇਆ ਜੋ ਦੇਖੀਤੇ ਹੈਂ, ਇਨ ਮੇਂ ਸੇ ਕਿਛੂ ਭੀ ਕਿਸੀ ਨੇ ਪਰਲੋਕ ਜਾਤੇ ਸਾਥ ਨਹੀਂ ਲੀਆ ਹੈ॥
Prof. Sahib Singhਹੇ ਭਾਈ! ਪੁੱਤਰ, ਇਸਤ੍ਰੀ, ਮਾਇਆ-ਇਹ ਜੋ ਕੁਝ ਦਿੱਸ ਰਿਹਾ ਹੈ, ਇਹਨਾਂ ਵਿਚੋਂ ਕੁਝ ਭੀ (ਅੰਤ ਵੇਲੇ ਜੀਵ) ਆਪਣੇ ਨਾਲ ਨਹੀਂ ਲੈ ਜਾਂਦਾ।

ਪਦ ਅਰਥ ਕਲਤ੍ਰੁ = ਇਸਤ੍ਰੀ {कलत्र}। ਦੀਸੈ = (ਜੋ ਕੁਝ) ਦਿੱਸਦਾ ਹੈ। ਕਿਛੂ = ਕੁਝ ਭੀ। ਸੰਗਿ = ਨਾਲ।

SikhNet (Spanish)Los hijos, la esposa y las riquezas terrenas no se van con nosotros;

ਬਿਖੈ ਠਗਉਰੀ ਖਾਇ ਭੁਲਾਨਾ; ਮਾਇਆ ਮੰਦਰੁ ਤਿਆਗਿ ਗਇਆ ॥੧॥

bikhai tthgauree khaae bhulaanaa; maaeaa mandar tiaag geaa |1|

Sant Singh KhalsaEating the poisonous potion, you have gone astray. You will have to go, and leave Maya and your mansions. ||1||
Manmohan SinghEating the poisonous potion, thou art gone astray. Thou shalt, at last, depart leaving behind thine riches and mansions.
Manmohan Singh (Punjabi)ਜ਼ਹਿਰੀਲੀ ਠੱਗ-ਬੂਟੀ ਖਾ ਕੇ ਤੂੰ ਕੁਰਾਹੇ ਪੈ ਗਿਆ ਹੈਂ।ਮਾਲ-ਮੱਤਾ ਅਤੇ ਮਹਿਲ ਮਾੜੀਆਂ ਨੂੰ ਪਿੱਛੇ ਛੱਡ ਕੇ ਤੂੰ ਟੁਰ ਵੰਞਣਾ ਹੈ।
Fareedkot Teekaਇਹ ਮਨਮੁਖ ਸਿਖਿਓਂ ਰੂਪ ਠਗ ਬੂਟੀ ਖਾਇ ਕਰ ਪਰਮੇਸਰ ਕੋ ਭੂਲ ਗਿਆ ਹੈ, ਪੁਨਹ ਚਲਤੀ ਬੇਰ ਮਾਇਆ ਤਥਾ ਪੱਕੇ ਮੰਦਰ ਭੀ ਛੋਡ ਕੇ ਚਲਾ ਗਿਆ ਹੈ॥੧॥
Prof. Sahib Singhਵਿਸ਼ੇ-ਵਿਕਾਰਾਂ ਦੀ ਠਗਬੂਟੀ ਖਾ ਕੇ ਜੀਵ ਕੁਰਾਹੇ ਪਿਆ ਰਹਿੰਦਾ ਹੈ, ਆਖ਼ਰ ਇਹ ਮਾਇਆ, ਇਹ ਸੋਹਣਾ ਘਰ (ਸਭ ਕੁਝ) ਛੱਡ ਕੇ ਤੁਰ ਜਾਂਦਾ ਹੈ ॥੧॥

ਪਦ ਅਰਥ ਬਿਖੈ ਠਗਉਰੀ = ਵਿਸ਼ਿਆਂ ਦੀ ਠਗ-ਬੂਟੀ (ਧਤੂਰਾ)। ਖਾਇ = ਖਾ ਕੇ। ਭੁਲਾਨਾ = ਸਹੀ ਰਸਤੇ ਤੋਂ ਭੁੱਲਿਆ ਰਹਿੰਦਾ ਹੈ। ਮੰਦਰੁ = ਸੋਹਣਾ ਘਰ ॥੧॥

SikhNet (Spanish)somos alimentados de veneno y sólo hasta el final abandonamos el templo de Maya. (1)

ਨਿੰਦਾ ਕਰਿ ਕਰਿ ਬਹੁਤੁ ਵਿਗੂਤਾ; ਗਰਭ ਜੋਨਿ ਮਹਿ ਕਿਰਤਿ ਪਇਆ ॥

nindaa kar kar bahut vigootaa; garabh jon meh kirat peaa |

Sant Singh KhalsaSlandering others, you are totally ruined; because of your past actions, you shall be consigned to the womb of reincarnation.
Manmohan SinghCalumniating others, thou art greatly ruined and due to thine past deeds, thou shalt be cast in the womb existences.
Manmohan Singh (Punjabi)ਹੋਰਨਾਂ ਦੀ ਚੁਗਲੀ ਬਖੀਲੀ ਕਰਨ ਦੁਆਰਾ ਤੂੰ ਖਰਾ ਹੀ ਬਰਬਾਦ ਹੋ ਗਿਆ ਹੈਂ ਅਤੇ ਆਪਣੇ ਪੂਰਬਲੇ ਕਰਮਾਂ ਦੇ ਸਬੱਬ, ਤੂੰ ਪੇਟ ਦੀਆਂ ਜੂਨੀਆਂ ਵਿੱਚ ਪਾਇਆ ਜਾਵੇਗਾਂ।
Fareedkot Teekaਨਿੰਦਾ ਕਰ ਕਰ ਕੇ ਬਹੁਤ ਹੀ ਖਰਾਬ ਹੂਆ ਪੁਨਾ ਕਰਮੋਂ ਕਰ ਕੇ ਗਰਭ ਜੋਨੀਓਂ ਮੇਂ ਪੜਾ ਹੈ॥
Prof. Sahib Singhਹੇ ਭਾਈ! ਜੀਵ ਦੂਜਿਆਂ ਦੀ ਨਿੰਦਾ ਕਰ ਕਰ ਕੇ ਬਹੁਤ ਖ਼ੁਆਰ ਹੁੰਦਾ ਰਹਿੰਦਾ ਹੈ, ਤੇ ਆਪਣੇ ਇਸ ਕੀਤੇ ਅਨੁਸਾਰ ਜਨਮ ਮਰਨ ਦੇ ਗੇੜ ਵਿਚ ਜਾ ਪੈਂਦਾ ਹੈ।

ਪਦ ਅਰਥ ਕਰਿ ਕਰਿ = ਮੁੜ ਮੁੜ ਕਰ ਕੇ। ਵਿਗੂਤਾ = ਖ਼ੁਆਰ ਹੁੰਦਾ ਹੈ। ਕਿਰਤਿ = ਕੀਤੇ ਅਨੁਸਾਰ। ਪਇਆ = ਪੈ ਗਿਆ।

SikhNet (Spanish)Calumniando a otros, arruinas tu vida, por tus acciones pasadas serás consignado a la matriz para otra reencarnación.

ਪੁਰਬ ਕਮਾਣੇ. ਛੋਡਹਿ ਨਾਹੀ; ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥

purab kamaane. chhoddeh naahee; jamadoot graasio mahaa bheaa |2|

Sant Singh KhalsaYour past actions will not just go away; the most horrible Messenger of Death shall seize you. ||2||
Manmohan SinghThine past deeds shall leave thee not and the very dreadful death's minister shall seize thee.
Manmohan Singh (Punjabi)ਤੇਰੇ ਪਿਛਲੇ ਕਰਮ ਤੇਰਾ ਖਹਿੜਾ ਨਹੀਂ ਛੱਡਣਗੇ ਅਤੇ ਪਰਮ ਭਿਆਨਕ ਮੌਤ ਦਾ ਫਰੇਸ਼ਤਾ ਤੈਨੂੰ ਪਕੜ ਲਊਗਾ।
Fareedkot Teekaਜੋ ਪੂਰਬ ਜਨਮ ਮੇਂ ਕਰਮ ਕਮਾਏ ਹੂਏ ਹੈਂ, ਸੋ ਛਡਤੇ ਨਹੀਂ ਹੈਂ। ਅੰਤ ਕੋ ਮਹਾਂ ਭਇਆਨ ਜੋ ਜਮ ਕੇ ਦੂਤ ਹੈਂ ਤਿਨੋਂ ਨੇ ਗ੍ਰਸ ਲੀਆ ਹੈ॥੨॥
Prof. Sahib Singh(ਇਹ ਆਮ ਅਸੂਲ ਦੀ ਗੱਲ ਹੈ ਕਿ) ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ, ਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ ॥੨॥

ਪਦ ਅਰਥ ਪੁਰਬ ਕਮਾਣੇ = ਪੂਰਬਲੇ ਜਨਮਾਂ ਦੇ ਕੀਤੇ ਕਰਮ। ਜਮਦੂਤਿ = ਜਮਦੂਤ ਨੇ। ਗ੍ਰਾਸਿਓ = ਕਾਬੂ ਕਰ ਲਿਆ। ਭਇਆ = ਭਇਆਨਕ ॥੨॥

SikhNet (Spanish)Tus acciones pasadas no se borrarán y el horrible mensajero de la muerte te atrapará. (2)

ਬੋਲੈ ਝੂਠੁ ਕਮਾਵੈ ਅਵਰਾ; ਤ੍ਰਿਸਨ. ਨ ਬੂਝੈ ਬਹੁਤੁ ਹਇਆ ॥

bolai jhootth kamaavai avaraa; trisan. na boojhai bahut heaa |

Sant Singh KhalsaYou tell lies, and do not practice what you preach. Your desires are not satisfied - what a shame.
Manmohan SinghThou tellest lies, practisest other than what thou preachest and it is a thing of great shame, that thy desire is quenched not.
Manmohan Singh (Punjabi)ਤੂੰ ਕੂੜ ਬਕਦਾ ਹੈਂ, ਤੂੰ ਪ੍ਰਚਾਰਦਾ ਕੁਛ ਹੈਂ ਅਤੇ ਕਰਦਾ ਕੁਛ ਹੋਰ ਹੀ ਹੈਂ ਅਤੇ ਬੜੀ ਸ਼ਰਮ ਦੀ ਗੱਲ ਹੈ ਕਿ ਤੇਰੀ ਖਾਹਿਸ਼ ਨਵਿਰਤ ਨਹੀਂ ਹੁੰਦੀ।
Fareedkot Teekaਝੂਠ ਬੋਲਤਾ ਹੈ ਔ ਔਰ ਹੀ ਕਰਮੋਂ ਕੋ ਅਰਥਾਤ ਜੋ ਪਰਮੇਸ੍ਵਰ ਤੋਂ ਬੇਮੁਖ ਕਰਨੇ ਵਾਲੇ ਹੈਂ ਤਿਨ ਕੋ (ਕਮਾਵੈ) ਕਰਤਾ ਹੈ। ਔਰ ਪਦਾਰਥੋਂ ਕੀ ਤ੍ਰਿਸ਼ਨਾਗਨੀ ਨਹੀਂ ਸ਼ਾਂਤ ਹੋਤੀ ਇਸੀ ਸੇ ਬਹੁਤ ਬੇਰ (ਹੋਇਆ) ਰਤ ਹੋਤਾ ਅਰਥਾਤ ਜਨਮਤਾ ਮਰਤਾ ਹੈ॥
Prof. Sahib Singh(ਮਾਇਆ ਦੇ ਮੋਹ ਦੀ ਠਗਬੂਟੀ ਖਾ ਕੇ ਮਾਇਆ ਦੀ ਖ਼ਾਤਰ ਜੀਵ) ਝੂਠ ਬੋਲਦਾ ਹੈ (ਮੂੰਹੋਂ ਆਖਦਾ ਹੋਰ ਹੈ, ਤੇ) ਕਮਾਂਦਾ ਕੁਝ ਹੋਰ ਹੈ, ਇਸ ਦੀ ਮਾਇਆ ਦੀ ਤ੍ਰਿਸ਼ਨਾ ਬੁੱਝਦੀ ਨਹੀਂ, ਮਾਇਆ ਦੀ 'ਹਾਇ ਹਾਇ' ਸਦਾ ਇਸ ਨੂੰ ਲੱਗੀ ਰਹਿੰਦੀ ਹੈ।

ਪਦ ਅਰਥ ਅਵਰਾ = ਹੋਰ ਹੋਰ। ਕਮਾਵੈ = ਕਰਮ ਕਰਦਾ ਹੈ। ਹਇਆ = 'ਹੈ ਹੈ', 'ਹਾਇ ਹਾਇ' (ਹਾਇ ਮਾਇਆ, ਹਾਇ ਮਾਇਆ; ਇਹ ਅੱਗ ਲੱਗੀ ਰਹਿੰਦੀ ਹੈ)।

SikhNet (Spanish)Dices mentiras y no practicas lo que enseñas, tus deseos no serán satisfechos,

ਅਸਾਧ ਰੋਗੁ ਉਪਜਿਆ. ਸੰਤ ਦੂਖਨਿ; ਦੇਹ ਬਿਨਾਸੀ ਮਹਾ ਖਇਆ ॥੩॥

asaadh rog upajiaa. sant dookhan; deh binaasee mahaa kheaa |3|

Sant Singh KhalsaYou have contracted an incurable disease; slandering the Saints, your body is wasting away; you are utterly ruined. ||3||
Manmohan SinghCalumniating the saints, thou art seized by an incurable ailment, thy body perishes and thou art utterly ruined.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਦੁਆਰਾ ਤੈਨੂੰ ਲਾ-ਇਲਾਜ ਬੀਮਾਰੀ ਚਿੰਮੜ ਜਾਂਦੀ ਹੈ, ਤੇਰਾ ਸਰੀਰ ਨਸ਼ਟ ਹੋ ਜਾਂਦਾ ਹੈ, ਤੇਰਾ ਸਰੀਰ ਨਸ਼ਟ ਹੋ ਜਾਂਦਾ ਹੈ ਅਤੇ ਤੂੰ ਸੰਪੂਰਨ ਤੌਰ ਉਤੇ ਤਬਾਹ ਹੋ ਜਾਂਦਾ ਹੈਂ।
Fareedkot Teekaਸੰਤੋਂ ਕੇ ਵਿਖੇ ਦੂਖਣ ਅਰੋਪਣੇ ਸੇ (ਅਸਾਧ) ਜੋ ਨਾ ਸਾਧਿਆ ਜਾਏ ਐਸਾ ਅਗ੍ਯਾਨ ਰੂਪ ਰੋਗ ਪ੍ਰਗਟ ਹੂਆ ਹੈ। ਜਿਸ ਸੇ ਏਹ ਮਨੁਖ ਦੇਹੀ ਬਿਨਾਸ ਹੂਈ, ਭਾਵ ਨਿਸਫਲ ਹੂਈ ਔ ਪਰਲੋਕ ਮੇਂ ਅਤ੍ਯੰਤ ਨਸ਼ਟ ਹੂਆ, ਭਾਵ ਅਨੇਕ ਨਰਕ ਭੋਗਨੇ ਵਾਲਾ ਹੂਆ॥੩॥
Prof. Sahib Singhਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ (ਮਾਇਆ ਦੀ ਤ੍ਰਿਸ਼ਨਾ ਦਾ) ਲਾ-ਇਲਾਜ ਰੋਗ (ਜੀਵ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਇਸ ਵੱਡੇ ਖਈ ਰੋਗ ਦੇ ਵਿਚ ਹੀ ਇਸ ਦਾ ਸਰੀਰ ਨਾਸ ਹੋ ਜਾਂਦਾ ਹੈ ॥੩॥

ਪਦ ਅਰਥ ਅਸਾਧ = ਲਾ-ਇਲਾਜ, ਜਿਸ ਦਾ ਇਲਾਜ ਨਾਹ ਹੋ ਸਕੇ। ਦੂਖਨਿ = ਨਿੰਦਾ ਦੇ ਕਾਰਨ। ਦੇਹ = ਸਰੀਰ। ਖਇਆ = ਖਈ ਰੋਗ ॥੩॥

SikhNet (Spanish)¡Qué pena! Haz contraído un mal incurable calumniando a los Santos, tu cuerpo se desperdicia y estarás arruinado.(3)

ਜਿਨਹਿ ਨਿਵਾਜੇ ਤਿਨ ਹੀ ਸਾਜੇ; ਆਪੇ ਕੀਨੇ ਸੰਤ ਜਇਆ ॥

jineh nivaaje tin hee saaje; aape keene sant jeaa |

Sant Singh KhalsaHe embellishes those whom He has fashioned. He Himself gave life to the Saints.
Manmohan SinghHe, who created the saints, He alone embellished them and Himself makes them victorious.
Manmohan Singh (Punjabi)ਜਿਸ ਨੇ ਸਾਧੂਆਂ ਨੂੰ ਰਚਿਆ ਹੈ, ਕੇਵਲ ਉਹ ਹੀ ਉਹਨਾਂ ਨੂੰ ਸੁਭਾਇਮਾਨ ਬਣਾਉਂਦਾ ਹੈ ਅਤੇ ਆਪ ਹੀ ਉਹਨਾਂ ਨੂੰ ਜੇਤੂ ਕਰਦਾ ਹੈ।
Fareedkot Teekaਜਿਸ ਪਰਮੇਸ੍ਵਰ ਨੇ ਸਰਬ ਸਰੀਰ ਸਾਜੇ ਹੈਂ ਤਿਸ ਨੇ ਹੀ ਵਡਿਆਏ ਹੈਂ, ਪੁਨਹ ਤਿਸ ਨੇ ਆਪ ਹੀ ਸੰਤ (ਜਇਆ) ਜੀਤ ਵਾਲੇ ਕਰੇ ਹੈਂ॥
Prof. Sahib Singh(ਪਰ, ਹੇ ਭਾਈ! ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ) ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ, ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਆਦਰ-ਸਤਕਾਰ ਦਿੱਤਾ ਹੋਇਆ ਹੈ।

ਪਦ ਅਰਥ ਜਿਨਹਿ = ਜਿਸ (ਪ੍ਰਭੂ) ਨੇ। ਨਿਵਾਜੇ = ਆਦਰ-ਸਤਕਾਰ ਦਿੱਤਾ ਹੋਇਆ ਹੈ। ਤਿਨ ਹੀ = {ਤਿਨਿ ਹੀ} ਉਸ (ਪ੍ਰਭੂ) ਨੇ ਹੀ। ਸਾਜੇ = ਪੈਦਾ ਕੀਤੇ ਹੋਏ ਹਨ। ਆਪੇ = ਆਪ ਹੀ। ਜਇਆ = ਜਈ, ਜਿੱਤ ਦੇ ਮਾਲਕ।

SikhNet (Spanish)Aquél que creó a los calumniadores, embelleció a los Santos e hizo que su victoria resonara en el aire.

ਨਾਨਕ ਦਾਸ ਕੰਠਿ ਲਾਇ ਰਾਖੇ; ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥

naanak daas kantth laae raakhe; kar kirapaa paarabraham meaa |4|44|55|

Sant Singh KhalsaO Nanak, He hugs His slaves close in His Embrace. Please grant Your Grace, O Supreme Lord God, and be kind to me as well. ||4||44||55||
Manmohan SinghHis slaves, O Nanak, the Lord keeps clasped to His bosom. O my Transcendent Lord, show Thou Thy mercy and compassion unto me, as well.
Manmohan Singh (Punjabi)ਆਪਣੇ ਗੋਲਿਆਂ ਨੂੰ ਹੇ ਨਾਨਕ! ਸੁਆਮੀ ਆਪਣੀ ਛਾਤੀ ਨਾਲ ਲਾਈ ਰੱਖਦਾ ਹੈ। ਹੇ ਮੇਰੇ ਪਰਮ ਪ੍ਰਭੂ! ਤੂੰ ਆਪਣੀ ਮਿਹਰ ਅਤੇ ਰਹਿਮਤ ਮੇਰੇ ਉਤੇ ਭੀ ਨਿਛਾਵਰ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਾਰਬ੍ਰਹਮ (ਮਇਆ) ਦਇਆ ਕੇ ਰੂਪ ਨੇ ਕ੍ਰਿਪਾ ਕਰ ਕੇ ਅਪਨੇ ਸੰਤ ਕੰਠ ਸਾਥ ਲਾਇ ਰਖੇ ਹੈਂ॥੪॥੪੪॥੫੫॥☬ਰੂਹ ਔ ਪਰਮੇਸ੍ਵਰ ਕੀ ਮਿਲੀ ਹੂਈ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਮਿਹਰ ਕਰ ਕੇ ਦਇਆ ਕਰ ਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗਲ ਨਾਲ ਲਾਈ ਰੱਖਦਾ ਹੈ ॥੪॥੪੪॥੫੫॥

ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ। ਕਰਿ = ਕਰ ਕੇ। ਮਇਆ = ਦਇਆ ॥੪॥੪੪॥੫੫॥

SikhNet (Spanish)Dice Nanak, el Señor lleva a Su Pecho a todos Sus Sirvientes; oh Dios, ten Compasión de mí también.(4-44-45)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਐਸਾ ਪੂਰਾ ਗੁਰਦੇਉ ਸਹਾਈ ॥

aisaa pooraa guradeo sahaaee |

Sant Singh KhalsaSuch is the Perfect Divine Guru, my help and support.
Manmohan SinghSuch Perfect Guru-God is now my succourer.
Manmohan Singh (Punjabi)ਐਹੋ ਜੇਹਾ ਪੂਰਨ ਗੁਰੂ-ਗੋਵਿੰਦ ਹੁਣ ਮੇਰਾ ਸਹਾਇਕ ਹੈ।
Fareedkot Teekaਪੂਰਾ ਗੁਰੂ ਪਰਕਾਸ਼ ਸਰੂਪ ਐਸਾ ਸਹਾਈ ਹੈ॥
Prof. Sahib Singhਹੇ ਭਾਈ! ਪੂਰਾ ਗੁਰੂ ਇਹੋ ਜਿਹਾ ਮਦਦਗਾਰ ਹੈ,

ਪਦ ਅਰਥ ਗੁਰਦੇਵ = ਗੁਰੂ। ਸਹਾਈ = ਸਹਾਇਤਾ ਕਰਨ ਵਾਲਾ, ਮਦਦਗਾਰ।

SikhNet (Spanish)Mi Santuario ahora es el Señor Perfecto

ਜਾ ਕਾ ਸਿਮਰਨੁ; ਬਿਰਥਾ. ਨ ਜਾਈ ॥੧॥ ਰਹਾਉ ॥

jaa kaa simaran; birathaa. na jaaee |1| rahaau |

Sant Singh KhalsaMeditation on Him is not wasted. ||1||Pause||
Manmohan SinghHis meditation goes not in vain. Pause.
Manmohan Singh (Punjabi)ਜਿਸ ਦਾ ਸਿਮਰਨ ਭਜਨ ਵਿਅਰਥ ਨਹੀਂ ਜਾਣਾ। ਠਹਿਰਾਓ।
Fareedkot Teekaਜਿਸ ਕਾ ਸਿਮਰਨ ਕੀਆ ਹੂਆ ਬਿਅਰਥ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਕਿ ਉਸ ਦਾ ਦਿੱਤਾ ਹੋਇਆ ਹਰਿ-ਸਿਮਰਨ ਦਾ ਉਪਦੇਸ਼ ਵਿਅਰਥ ਨਹੀਂ ਜਾਂਦਾ ॥੧॥ ਰਹਾਉ ॥

ਪਦ ਅਰਥ ਜਾ ਕਾ ਸਿਮਰਨੁ = ਜਿਸ ਦਾ ਦਿੱਤਾ ਹੋਇਆ ਹਰਿ-ਸਿਮਰਨ ਦਾ ਉਪਦੇਸ਼। ਬਿਰਥਾ = {वृथा} ਵਿਅਰਥ ॥੧॥ ਰਹਾਉ ॥

SikhNet (Spanish)y Su Contemplación nunca será vana.(1-Pausa)

ਦਰਸਨੁ ਪੇਖਤ; ਹੋਇ ਨਿਹਾਲੁ ॥

darasan pekhat; hoe nihaal |

Sant Singh KhalsaGazing upon the Blessed Vision of His Darshan, I am enraptured.
Manmohan SinghSeeing the Lord's sight one is one attains a stage of ecstasy.
Manmohan Singh (Punjabi)ਸਾਈਂ ਦਾ ਦੀਦਾਰ ਦੇਖਣ ਦੁਆਰਾ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ।
Fareedkot Teekaਪੁਨਾ ਜਿਨ ਕੇ ਦਰਸਨ ਦੇਖਤੇ ਹੀ ਨਿਹਾਲ ਹੋਈਤਾ ਹੈ॥
Prof. Sahib Singh(ਹੇ ਭਾਈ! ਗੁਰੂ ਦਾ) ਦਰਸ਼ਨ ਕਰਦਿਆਂ (ਮਨੁੱਖ ਤਨੋ ਮਨੋ) ਖਿੜ ਜਾਂਦਾ ਹੈ,

ਪਦ ਅਰਥ ਪੇਖਤ = ਵੇਖਦਿਆਂ। ਨਿਹਾਲੁ = ਪ੍ਰਸੰਨ।

SikhNet (Spanish)Teniendo Su Visión vivimos bendecidos y cuando nos entregamos a Él,

ਜਾ ਕੀ ਧੂਰਿ; ਕਾਟੈ ਜਮ ਜਾਲੁ ॥

jaa kee dhoor; kaattai jam jaal |

Sant Singh KhalsaThe dust of His feet snaps the noose of Death.
Manmohan SinghThe dust of His feet snaps the Death's noose.
Manmohan Singh (Punjabi)ਉਸ ਦੇ ਪੈਰਾਂ ਦੀ ਧੂੜ ਮੌਤ ਦੀ ਫਾਹੀ ਨੂੰ ਕੱਟ ਦਿੰਦੀ ਹੈ।
Fareedkot Teekaਤਿਨ ਕੇ ਚਰਨੋਂ ਕੀ ਧੂੜ ਜਮ ਕੇ ਜਾਲ ਕਾਟ ਦੇਤੀ ਹੈ॥
Prof. Sahib Singhਉਸ ਗੁਰੂ ਦੀ ਚਰਨ-ਧੂੜ ਜਮ ਦੀ ਫਾਹੀ ਕੱਟ ਦੇਂਦੀ ਹੈ।

ਪਦ ਅਰਥ ਜਮ ਜਾਲੁ = ਜਮ ਦੀ ਫਾਹੀ।

SikhNet (Spanish)participamos de Su Eternidad.

ਚਰਨ ਕਮਲ ਬਸੇ; ਮੇਰੇ ਮਨ ਕੇ ॥

charan kamal base; mere man ke |

Sant Singh KhalsaHis lotus feet dwell within my mind,
Manmohan SinghWhen the Lord's lotus-feet abide in my mind,
Manmohan Singh (Punjabi)ਜਦ ਸੁਆਮੀ ਦੇ ਕੰਵਲ ਪੈਰ ਮੇਰੇ ਹਿਰਦੇ ਅੰਦਰ ਟਿੱਕ ਜਾਂਦੇ ਹਨ,
Fareedkot Teekaਜਬ ਮੇਰੇ ਮਨ ਕੇ ਬੀਚ ਸਤਿਗੁਰੋਂ ਕੇ ਚਰਨ ਕਮਲ ਬਸੇ ਹੈਂ॥
Prof. Sahib Singhਹੇ ਭਾਈ! ਪਿਆਰੇ ਗੁਰੂ ਦੇ ਸੋਹਣੇ ਚਰਨ (ਜਿਸ ਮਨੁੱਖ ਦੇ ਹਿਰਦੇ ਵਿਚ) ਆ ਵੱਸਦੇ ਹਨ,

ਪਦ ਅਰਥ ਮੇਰੇ = ਮੇਰੇ (ਗੁਰੂ) ਦੇ। ਚਰਨ ਕਮਲ = ਸੋਹਣੇ ਚਰਨ। ਮਨ ਕੇ ਤਨ ਕੇ ਸਗਲੇ

SikhNet (Spanish)En mi mente habitan los Pies de Loto del Señor,

ਕਾਰਜ ਸਵਾਰੇ ਸਗਲੇ ਤਨ ਕੇ ॥੧॥

kaaraj savaare sagale tan ke |1|

Sant Singh Khalsaand so all the affairs of my body are arranged and resolved. ||1||
Manmohan Singhall the affairs of my body are arranged.
Manmohan Singh (Punjabi)ਤਾਂ ਮੇਰੇ ਸਰੀਰ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
Fareedkot Teekaਤਬ ਮੇਰੇ ਸਰੀਰ ਕੇ ਸਭ ਕਾਰਜ ਸਵਾਰ ਦੀਏ ਹੈਂ॥੧॥
Prof. Sahib Singh(ਉਸ ਦੇ) ਮਨ ਦੇ (ਉਸ ਦੇ) ਸਰੀਰ ਦੇ ਸਾਰੇ ਕੰਮ (ਗੁਰੂ) ਸੰਵਾਰ ਦੇਂਦਾ ਹੈ ॥੧॥

ਪਦ ਅਰਥ ਕਾਰਜ = (ਉਸ ਮਨੁੱਖ ਦੇ) ਮਨ ਅਤੇ ਸਰੀਰ ਦੇ ਸਾਰੇ ਕੰਮ ॥੧॥

SikhNet (Spanish)vivo en Plenitud. (1)

ਜਾ ਕੈ ਮਸਤਕਿ; ਰਾਖੈ ਹਾਥੁ ॥

jaa kai masatak; raakhai haath |

Sant Singh KhalsaOne upon whom He places His Hand, is protected.
Manmohan SinghHe, on whose forehead, Master places his hand, is emancipated.
Manmohan Singh (Punjabi)ਜਿਸ ਦੇ ਮੱਥੇ ਉਤੇ ਮੇਰਾ ਮਾਲਕ ਆਪਣਾ ਹੱਥ ਟੇਕਦਾ ਹੈ, ਉਹ ਮੁਕਤ ਹੋ ਜਾਂਦਾ ਹੈ।
Fareedkot Teekaਸੋ ਜਿਸ ਕੇ ਮਸਤਕ ਪਰ ਹਥ ਰਖਦਾ ਹੈ, ਭਾਵ ਜਿਸ ਪਰ ਕਿਰਪਾ ਕਰਦਾ ਹੈ, ਸੋ ਮੁਕਤ ਹੋ ਜਾਂਦਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ ਆਪਣਾ) ਹੱਥ ਰੱਖਦਾ ਹੈ,

ਪਦ ਅਰਥ ਜਾ ਕੈ ਮਸਤਕਿ = ਜਿਸ (ਮਨੁੱਖ) ਦੇ ਮੱਥੇ ਉਤੇ।

SikhNet (Spanish)Aquella frente que es tocada por las Manos del Señor, es emancipada.

ਪ੍ਰਭੁ ਮੇਰੋ; ਅਨਾਥ ਕੋ ਨਾਥੁ ॥

prabh mero; anaath ko naath |

Sant Singh KhalsaMy God is the Master of the masterless.
Manmohan SinghMy Lord is the Master of the Masterless.
Manmohan Singh (Punjabi)ਮੇਰਾ ਸੁਆਮੀ ਨਿਖਸਮਿਆਂ ਦਾ ਖਸਮ ਹੈ।
Fareedkot Teekaਮੇਰਾ ਸੁਆਮੀ ਗਰੀਬਾਂ ਕਾ ਜੋ ਮਾਲਕ ਹੈ॥
Prof. Sahib Singhਉਸ ਨੂੰ ਮੇਰਾ ਉਹ ਪ੍ਰਭੂ (ਮਿਲ ਪੈਂਦਾ ਹੈ) ਜੋ ਨਿਆਸਰਿਆਂ ਦਾ ਆਸਰਾ ਹੈ।

ਪਦ ਅਰਥ ਅਨਾਥ ਕੋ ਨਾਥੁ = ਅਨਾਥਾਂ ਦਾ ਸਹਾਰਾ (ਮਿਲ ਪੈਂਦਾ ਹੈ)।

SikhNet (Spanish)Sí, mi Señor es el Soporte del débil;

ਪਤਿਤ. ਉਧਾਰਣੁ; ਕ੍ਰਿਪਾ ਨਿਧਾਨੁ ॥

patit. udhaaran; kripaa nidhaan |

Sant Singh KhalsaHe is the Savior of sinners, the treasure of mercy.
Manmohan SinghHe is the Saviour of the sinners and the Treasure of mercy.
Manmohan Singh (Punjabi)ਉਹ ਪਾਪੀਆਂ ਨੂੰ ਤਾਰਨ ਵਾਲਾ ਅਤੇ ਰਹਿਮਤ ਦਾ ਖਜਾਨਾਂ ਹੈ।
Fareedkot Teeka(ਕ੍ਰਿਪਾ ਨਿਧਾਨੁ) ਗੁਰੂ ਪਰਮੇਸ੍ਵਰ ਪਾਪੀਓਂ ਕੇ ਉਧਾਰਨੇਹਾਰੇ ਹੈਂ॥
Prof. Sahib Singhਹੇ ਭਾਈ! ਗੁਰੂ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ, ਗੁਰੂ ਕਿਰਪਾ ਦਾ ਖ਼ਜ਼ਾਨਾ ਹੈ।

ਪਦ ਅਰਥ ਪਤਿਤੁ ਉਧਾਰਣੁ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਬਚਾਣ ਵਾਲਾ। ਨਿਧਾਨੁ = ਖ਼ਜ਼ਾਨਾ।

SikhNet (Spanish)es el Purificador de los malhechores, el Tesoro de Misericordia.

ਸਦਾ ਸਦਾ ਜਾਈਐ ਕੁਰਬਾਨੁ ॥੨॥

sadaa sadaa jaaeeai kurabaan |2|

Sant Singh KhalsaForever and ever, I am a sacrifice to Him. ||2||
Manmohan SinghEver, ever I am a sacrifice unto Him.
Manmohan Singh (Punjabi)ਸਦੀਵ, ਸਦੀਵ ਹੀ ਮੈਂ ਉਸ ਉਤੋਂ ਘੋਲੀ ਵੰਞਦਾ ਹਾਂ।
Fareedkot Teekaਤਾਂ ਤੇ ਨਿਤ੍ਯੰਪ੍ਰਤੀ ਤਿਸ ਊਪਰ ਸੇ ਕੁਰਬਾਨ ਜਾਈਏ॥੨॥
Prof. Sahib Singhਹੇ ਭਾਈ! ਗੁਰੂ ਤੋਂ ਸਦਾ ਹੀ ਸਦਕੇ ਜਾਣਾ ਚਾਹੀਦਾ ਹੈ ॥੨॥

ਪਦ ਅਰਥ ਕੁਰਬਾਨੁ = ਸਦਕੇ। ਜਾਈਐ = ਜਾਣਾ ਚਾਹੀਦਾ ਹੈ ॥੨॥

SikhNet (Spanish)Ofrezco siempre mi ser en sacrificio a Él.(2)

ਨਿਰਮਲ ਮੰਤੁ. ਦੇਇ ਜਿਸੁ ਦਾਨੁ ॥

niramal mant. dee jis daan |

Sant Singh KhalsaOne whom He blesses with His Immaculate Mantra,
Manmohan SinghHe; whom the Guru blesses with the gift of his immaculate instruction;
Manmohan Singh (Punjabi)ਜਿਸ ਨੂੰ ਗੁਰੂ ਜੀ ਆਪਣੇ ਪਵਿੱਤਰ ਉਪਦੇਸ਼ ਦੀ ਦਾਤ ਪ੍ਰਦਾਨ ਕਰਦੇ ਹਨ,
Fareedkot Teekaਜਿਸ ਕੇ ਨਿਰਮਲ ਉਪਦੇਸ ਕਾ ਦਾਨ ਸਤਿਗੁਰੂ ਦੇਤੇ ਹੈਂ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਗੁਰੂ ਆਪਣਾ ਪਵਿੱਤਰ ਉਪਦੇਸ਼ ਬਖ਼ਸ਼ਦਾ ਹੈ,

ਪਦ ਅਰਥ ਨਿਰਮਲ ਮੰਤੁ = ਪਵਿੱਤਰ ਉਪਦੇਸ਼। ਦੇਇ = ਦੇਂਦਾ ਹੈ।

SikhNet (Spanish)Su Mantra es Inmaculado y aquél que es bendecido

ਤਜਹਿ ਬਿਕਾਰ; ਬਿਨਸੈ ਅਭਿਮਾਨੁ ॥

tajeh bikaar; binasai abhimaan |

Sant Singh Khalsarenounces corruption; his egotistical pride is dispelled.
Manmohan SinghHe sheds the sins and his self-conceit is dispelled.
Manmohan Singh (Punjabi)ਉਹ ਪਾਪਾਂ ਨੂੰ ਤਿਆਗ ਦਿੰਦਾ ਹੈ ਅਤੇ ਉਸ ਦੀ ਸਵੈ-ਜੱਰਸਕ ਖਤਮ ਹੋ ਜਾਂਦੀ ਹੈ।
Fareedkot Teekaਵਹ ਪੁਰਸੁ ਬਿਕਾਰੋਂ ਕੋ ਤਿਆਗਤੇ ਹੈਂ ਔ ਤਿਸ ਕੇ ਰਿਦੇ ਥੀਂ ਅਭਿਮਾਨੁ ਭੀ ਬਿਨਸ ਜਾਤਾ ਹੈ॥
Prof. Sahib Singhਸਾਰੇ ਵਿਕਾਰ ਉਸ ਨੂੰ ਛੱਡ ਜਾਂਦੇ ਹਨ ਉਸ ਦਾ ਅਹੰਕਾਰ ਦੂਰ ਹੋ ਜਾਂਦਾ ਹੈ।

ਪਦ ਅਰਥ ਤਜਹਿ = ਛੱਡ ਜਾਂਦੇ ਹਨ। ਬਿਨਸੈ = ਨਾਸ ਹੋ ਜਾਂਦਾ ਹੈ।

SikhNet (Spanish)por el Señor hace a un lado sus errores y triunfa sobre su ego.

ਏਕੁ ਧਿਆਈਐ; ਸਾਧ ਕੈ ਸੰਗਿ ॥

ek dhiaaeeai; saadh kai sang |

Sant Singh KhalsaMeditate on the One Lord in the Saadh Sangat, the Company of the Holy.
Manmohan SinghInvoke thou the One Lord in the saints guild.
Manmohan Singh (Punjabi)ਤੂੰ ਸਤਿਸੰਗਤ ਅੰਦਰ ਇੱਕ ਸੁਆਮੀ ਦਾ ਸਿਮਰਨ ਕਰ।
Fareedkot Teekaਤਾਂ ਤੇ ਸਾਧਸੰਗ ਦੁਆਰਾ ਏਕ ਵਾਹਿਗੁਰੂ ਕਾ ਹੀ ਧਿਆਨ ਕਰੀਏ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ ਰਹਿ ਕੇ ਇੱਕ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ।

ਪਦ ਅਰਥ ਸਾਧ ਕੈ ਸੰਧਿ = ਗੁਰੂ ਦੀ ਸੰਗਤਿ ਵਿਚ।

SikhNet (Spanish)Contemplemos a nuestro Dios en la Saad Sangat, la Sociedad de los Santos

ਪਾਪ ਬਿਨਾਸੇ; ਨਾਮ ਕੈ ਰੰਗਿ ॥੩॥

paap binaase; naam kai rang |3|

Sant Singh KhalsaSins are erased, through the love of the Naam, the Name of the Lord. ||3||
Manmohan SinghProfessing Love for the Name the sins are obliterated.
Manmohan Singh (Punjabi)ਨਾਮ ਨਾਲ ਪ੍ਰੇਮ ਪਾਉਣ ਦੁਆਰਾ ਗੁਨਾਹ ਮਲੀਆਮੇਟ ਹੋ ਜਾਂਦੇ ਹਨ।
Fareedkot Teekaਤਿਸ ਕੇ ਨਾਮ ਮੇਂ ਪ੍ਰੇਮ ਕਰਨੇ ਸੇ ਸਭ ਪਾਪ ਦੂਰ ਹੋਤੇ ਹੈਂ॥੩॥
Prof. Sahib Singh(ਗੁਰੂ ਦੀ ਰਾਹੀਂ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰਿਹਾਂ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੩॥

ਪਦ ਅਰਥ ਕੈ ਰੰਗਿ = ਦੇ ਰੰਗ ਵਿਚ, ਦੀ ਮੌਜ ਵਿਚ ॥੩॥

SikhNet (Spanish)para que imbuidos en Su Nombre, todos nuestros errores desaparezcan. (3)

ਗੁਰ ਪਰਮੇਸੁਰ; ਸਗਲ ਨਿਵਾਸ ॥

gur paramesur; sagal nivaas |

Sant Singh KhalsaThe Guru, the Transcendent Lord, dwells among all.
Manmohan SinghThe great Supreme Lord abides amongst all.
Manmohan Singh (Punjabi)ਵਿਸ਼ਾਲ ਸ਼੍ਰੋਮਣੀ ਸਾਹਿਬ ਸਾਰਿਆਂ ਅੰਦਰ ਵੱਸਦਾ ਹੈ।
Fareedkot Teekaਪੂਜ੍ਯ ਪਰਮੇਸ੍ਵਰ ਕਾ ਸਾਰੇ ਹੀ ਨਿਵਾਸ ਹੈ॥
Prof. Sahib Singhਹੇ ਭਾਈ! ਗੁਰੂ-ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ,

ਪਦ ਅਰਥ ਸਗਲ = ਸਭ ਜੀਵਾਂ ਵਿਚ।

SikhNet (Spanish)Nuestro Guru Divino está presente en todos los lugares y en los seres,

ਘਟਿ ਘਟਿ ਰਵਿ ਰਹਿਆ; ਗੁਣਤਾਸ ॥

ghatt ghatt rav rahiaa; gunataas |

Sant Singh KhalsaThe treasure of virtue pervades and permeates each and every heart.
Manmohan SinghGod, the Treasure of virtues is pervading all hearts.
Manmohan Singh (Punjabi)ਨੇਕੀਆਂ ਦਾ ਖਜ਼ਾਨਾ ਵਾਹਿਗੁਰੂ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਵਹੁ ਗੁਨੋਂ ਕਾ ਸਮੁੰਦ੍ਰ ਘਟੋਂ ਘਟੋਂ ਮੇਂ ਬਿਆਪ ਰਹਿਆ ਹੈ॥
Prof. Sahib Singhਸਾਰੇ ਗੁਣਾਂ ਦਾ ਖ਼ਜ਼ਾਨਾ ਹਰੇਕ ਹਿਰਦੇ ਵਿਚ ਮੌਜੂਦ ਹੈ।

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ।

SikhNet (Spanish)es el Tesoro de Virtud que compenetra todos los corazones;

ਦਰਸੁ ਦੇਹਿ; ਧਾਰਉ ਪ੍ਰਭ ਆਸ ॥

daras dehi; dhaarau prabh aas |

Sant Singh KhalsaPlease grant me the Blessed Vision of Your Darshan;
Manmohan SinghMy Lord! bless me with Thine vision. I cherish Thy hope alone.
Manmohan Singh (Punjabi)ਮੇਰੇ ਸੁਆਮੀ, ਮੈਨੂੰ ਆਪਣੇ ਦਰਸ਼ਨ ਦੀ ਦਾਤ ਬਖਸ਼। ਮੈਨੂੰ ਕੇਵਲ ਤੇਰੀ ਹੀ ਉਮੈਦ ਲੱਗੀ ਹੋਈ ਹੈ।
Fareedkot Teekaਮੈਂ ਏਹੀ ਆਸ ਨਿਤ ਧਾਰਤਾ ਹੂੰ ਕਿ ਮੇਰੇ ਕੋ ਪ੍ਰਭੂ ਦਰਸਨ ਦੇਵੇ॥
Prof. Sahib Singhਹੇ ਪ੍ਰਭੂ! ਮੈਨੂੰ ਆਪਣਾ ਦਰਸ਼ਨ ਦੇਹ, ਮੈਂ ਤੇਰੇ ਦਰਸ਼ਨ ਦੀ ਆਸ ਰੱਖੀ ਬੈਠਾ ਹਾਂ।

ਪਦ ਅਰਥ ਦੇਹਿ = ਤੂੰ ਦੇਹ {ਲਫ਼ਜ਼ 'ਦੇਇ' ਅਤੇ 'ਦੇਹਿ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਧਾਰਉ = ਧਾਰਉਂ, ਮੈਂ ਧਰਦਾ ਹਾਂ, ਮੈਂ ਰੱਖਦਾ ਹਾਂ। ਪ੍ਰਭ = ਹੇ ਪ੍ਰਭੂ!

SikhNet (Spanish)por favor, otórgame la Bendita Visión de Tu Darshan.

ਨਿਤ ਨਾਨਕੁ ਚਿਤਵੈ; ਸਚੁ ਅਰਦਾਸਿ ॥੪॥੪੫॥੫੬॥

nit naanak chitavai; sach aradaas |4|45|56|

Sant Singh KhalsaO God, I place my hopes in You. Nanak continually offers this true prayer. ||4||45||56||
Manmohan SinghNanak ever makes this true supplication before Thee.
Manmohan Singh (Punjabi)ਨਾਨਕ, ਸਦਾ ਹੀ ਤੇਰੇ ਅੱਗੇ ਇਹ ਸੱਚੀ ਪ੍ਰਾਰਥਨਾਂ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਨਿਤ ਹੀ ਮਨ ਮੇਂ ਦਰਸਨ ਕੋ ਚਿਤਵਤਾ ਹੂੰ ਔ ਨਿਸਚੇ ਕਰ ਕੇ ਬੇਨਤੀ ਭੀ ਮੁਖ ਸੇ ਏਹੀ ਕਰਤਾ ਹੂੰ, ਭਾਵ ਦਰਸਨ ਹੀ ਮਾਂਗਤਾ ਹੂੰ॥੪॥੪੫॥੫੬॥☬ਉਪਦੇਸ ਕਰਤੇ ਹੈਂ:
Prof. Sahib Singhਮੇਰੀ ਇਹੀ ਅਰਦਾਸ ਹੈ ਕਿ (ਤੇਰਾ ਸੇਵਕ) ਨਾਨਕ ਸਦਾ-ਥਿਰ ਪ੍ਰਭੂ ਨੂੰ ਯਾਦ ਕਰਦਾ ਰਹੇ ॥੪॥੪੫॥੫੬॥

ਪਦ ਅਰਥ ਨਾਨਕੁ ਚਿਤਵੈ = ਨਾਨਕ ਯਾਦ ਕਰਦਾ ਰਹੇ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ ॥੪॥੪੫॥੫੬॥

SikhNet (Spanish)Oh Dios, mis esperanzas las he puesto en Ti, Nanak continuamente ofrece esta oración verdadera. (4-45-56)

Open this shabad →

Ang 900 of 1430