ਫੇਰਿ ਵਸਾਇਆ ਫੇਰੁਆਣਿ; ਸਤਿਗੁਰਿ ਖਾਡੂਰੁ ॥
fer vasaaeaa feruaan; satigur khaaddoor |
Sant Singh KhalsaThen, the True Guru, the son of Pheru, came to dwell at Khadoor.
Manmohan SinghThen, the True Guru, the son of Pheru, came to abide in the village of Khadoor.
Manmohan Singh (Punjabi)ਤਦ ਸੱਚੇ ਗੁਰੂ, ਫੇਰੂ ਦੇ ਪੁਤ੍ਰ, ਆ ਕੇ ਖਡੂਰ ਪਿੰਡ ਵਿੱਚ ਰਹਿਣ ਲੱਗ ਪਏ।
Fareedkot Teekaਜਬ ਗੁਰੂ ਜੀ ਕਾ ਪਲੰਘ ਉਠਾ ਕੇ ਜੋਗੀ ਕੇ ਕਹੇ ਜਿਮੀਂਦਾਰ ਔਰ ਗਾਂਵ ਕੀ ਹਦਿ ਮੇਂ ਛਡਿ ਆਏ ਥੇ ਤਬ ਤੋ ਅਤੀਕਾਲ ਔ ਦੁਖਤੇ ਖਡੂਰ ਉਜੜਨੇ ਲਾਗਾ ਥਾ। ਜਬ ਗੁਰੂ ਜੀ ਕੋ ਮਨਾਇਕੇ ਲਿਆਇ ਤਬ ਵਰਖਾ ਹੋਈ ਅਰ ਨਗ੍ਰ ਵਸਿਆ ਸੋ ਕਹੇ ਹੈਂ॥ ਹੇ (ਫੇਰੁਆਣਿ) ਫੇਰੂ ਕੇ ਪੁਤ੍ਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਫੇਰ ਖਡੂਰ ਕੋ ਵਸਾਇਆ ਹੈ॥
Prof. Sahib Singhਫਿਰ (ਜਦੋਂ ਬਾਬਾ ਲਹਣਾ ਜੀ ਨੂੰ ਗੁਰਿਆਈ ਮਿਲੀ ਤਾਂ) ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ ਨੇ ਖਡੂਰ ਦੀ ਰੌਣਕ ਵਧਾਈ (ਭਾਵ, ਕਰਤਾਰਪੁਰ ਤੋਂ ਖਡੂਰ ਆ ਟਿਕੇ)।ਪਦ ਅਰਥ ਖਾਡੂਰੁ ਵਸਾਇਆ = ਨਗਰ ਖਡੂਰ ਦੀ ਰੌਣਕ ਵਧਾਈ। ਫੇਰੁਆਣਿ ਸਤਿਗੁਰਿ = (ਬਾਬਾ) ਫੇਰੂ ਦੇ ਪੁਤ੍ਰ ਸਤਿਗੁਰੂ ਨੇ।
SikhNet (Spanish)Entonces Guru Angad, hijo de Feru regresó a vivir en Khadur;
ਜਪੁ ਤਪੁ ਸੰਜਮੁ. ਨਾਲਿ ਤੁਧੁ; ਹੋਰੁ ਮੁਚੁ ਗਰੂਰੁ ॥
jap tap sanjam. naal tudh; hor much garoor |
Sant Singh KhalsaMeditation, austerities and self-discipline rest with You, while the others are filled with excessive pride.
Manmohan SinghMeditation, hard service and self-discipline abide with thee, O my Guru and excessive pride abides with others.
Manmohan Singh (Punjabi)ਸਿਮਰਨ, ਕਰੜੀ ਘਾਲ ਅਤੇ ਸਵੈ-ਜ਼ਬਤ ਤੇਰੇ ਨਾਲ ਵਸਦੇ ਹਨ, ਹੇ ਮੇਰੇ ਗੁਰਦੇਵ! ਅਤੇ ਘਣੇਰਾ ਘੁਮੰਡ ਵਸਦਾ ਹੈ ਹੋਰਨਾਂ ਦੇ ਨਾਲ।
Fareedkot Teekaਹੇ ਗੁਰੂ ਅੰਗਦ ਸਾਹਿਬ ਜੀ! ਸਰਬ ਸਮੇਂ ਮੇਂ ਤੁਮਾਰੇ ਸਾਥ ਜਪ ਤਪ ਅਰ ਇੰਦ੍ਰਿਓਂ ਕੀ ਜੀਤਤਾ ਅਰ ਗੌਰਵਤਾ ਆਦੀ ਔਰ (ਮੁਚੁ) ਬਹੁਤ ਗੁਣ ਹੈਂ॥
Prof. Sahib Singh(ਹੇ ਸਤਿਗੁਰੂ!) ਹੋਰ ਜਗਤ ਤਾਂ ਬਹੁਤ ਅਹੰਕਾਰ ਕਰਦਾ ਹੈ, ਪਰ ਤੇਰੇ ਪਾਸ ਜਪ ਤਪ ਸੰਜਮ (ਆਦਿਕ ਦੀ ਬਰਕਤਿ ਹੋਣ ਕਰ ਕੇ ਤੂੰ ਪਹਿਲੇ ਵਾਂਗ ਗਰੀਬੀ ਸੁਭਾਵ ਵਿਚ ਹੀ) ਰਿਹਾ।ਪਦ ਅਰਥ ਹੋਰੁ = ਹੋਰ ਸੰਸਾਰ। ਮੁਚੁ = ਬਹੁਤ। ਗਰੂਰੁ = ਗ਼ਰੂਰੁ, ਅਹੰਕਾਰ। ਫੇਰਿ = ਇਸ ਤੋਂ ਪਿਛੋਂ।
SikhNet (Spanish)consigo trajo la Meditación, la Austeridad, la Disciplina al mundo del ego.
ਲਬੁ ਵਿਣਾਹੇ ਮਾਣਸਾ; ਜਿਉ ਪਾਣੀ ਬੂਰੁ ॥
lab vinaahe maanasaa; jiau paanee boor |
Sant Singh KhalsaGreed ruins mankind, like the green algae in the water.
Manmohan SinghAvarice spoils the mortals, as the green moss does the water.
Manmohan Singh (Punjabi)ਲਾਲਚ ਪ੍ਰਾਣੀਆਂ ਨੂੰ ਐਉਂ ਵਿਗਾੜ ਦਿੰਦਾ ਹੈ, ਜਿਸ ਤਰ੍ਹਾਂ ਹਰਾ ਜਾਲਾ ਜਲ ਨੂੰ।
Fareedkot Teekaਲਬ ਜੋ ਹੈ ਏਹੀ ਮਾਨੁਖਾਂ ਕੋ ਨਾਸ ਕਰਤਾ ਹੈ। ਦ੍ਰਿਸ੍ਟਾਂਤ: ਜੈਸੇ ਪਾਣੀ ਕੋ ਬੂਰ ਨਾਸ ਕਰਤਾ ਹੈ, ਭਾਵ ਸਾਨੂੰ ਲਬੁ ਕਰਨੇ ਤੇ ਐਸਾ ਕਸਟੁ ਪ੍ਰਾਪਤਿ ਹੂਆ ਹੈ॥
Prof. Sahib Singhਜਿਵੇਂ ਪਾਣੀ ਨੂੰ ਬੂਰ ਖ਼ਰਾਬ ਕਰਦਾ ਹੈ ਤਿਵੇਂ ਮਨੁੱਖਾਂ ਨੂੰ ਲੱਬ ਤਬਾਹ ਕਰਦਾ ਹੈ,ਪਦ ਅਰਥ ਵਿਣਾਹੇ = ਨਾਸ ਕਰਦਾ ਹੈ।
SikhNet (Spanish)La avaricia destruye al hombre; así como el moho al agua.
ਵਰ੍ਹਿਐ ਦਰਗਹ ਗੁਰੂ ਕੀ; ਕੁਦਰਤੀ ਨੂਰੁ ॥
varhiai daragah guroo kee; kudaratee noor |
Sant Singh KhalsaIn the Guru's Court, the Divine Light shines in its creative power.
Manmohan SinghThe Lord's Light spontaneously rains at the Guru's court.
Manmohan Singh (Punjabi)ਪ੍ਰਭੂ ਦੀ ਰੌਸ਼ਨੀ ਸੁਤੇਸਿਧ ਹੀ ਗੁਰਾਂ-ਦੇ ਦਰਬਾਰ ਤੇ ਵਰਸਦੀ ਹੈ।
Fareedkot Teekaਹੇ ਗੁਰੂ ਜੀ! ਆਪ ਕੀ ਸਭਾ ਮੇਂ (ਕੁਦਰਤੀ) ਪਰਮੇਸਰ ਕਾ ਨੂਰ ਬਰਸਤਾ ਹੈ, ਭਾਵ ਆਤਮ ਗ੍ਯਾਨ ਪ੍ਰਾਪਤ ਹੋਤਾ ਹੈ॥
Prof. Sahib Singh(ਪਰ) ਗੁਰੂ (ਨਾਨਕ) ਦੀ ਦਰਗਾਹ ਵਿਚ ('ਨਾਮ' ਦੀ) ਵਰਖਾ ਹੋਣ ਕਰ ਕੇ (ਹੇ ਗੁਰੂ ਅੰਗਦ! ਤੇਰੇ ਉਤੇ) ਰੱਬੀ ਨੂਰ (ਡਲ੍ਹਕਾਂ ਮਾਰ ਰਿਹਾ) ਹੈ।ਪਦ ਅਰਥ ਵਰ੍ਹਿਐ = ਵਰ੍ਹਨ ਕਰ ਕੇ, ਵਰਖਾ ਹੋਣ ਕਰ ਕੇ। ਕੁਦਰਤੀ = ਰੱਬੀ।
SikhNet (Spanish)La Luz de Dios se rocía espontáneamente en la Corte del Guru.
ਜਿਤੁ ਸੁ ਹਾਥ. ਨ ਲਭਈ; ਤੂੰ ਓਹੁ ਠਰੂਰੁ ॥
jit su haath. na labhee; toon ohu ttharoor |
Sant Singh KhalsaYou are the cooling peace, whose depth cannot be found.
Manmohan SinghO my Guru, thou art that peace, of which depth can be found not.
Manmohan Singh (Punjabi)ਹੇ ਮੇਰੇ ਗੁਰੁਦੇਵ ਜੀ! ਤੁਸੀਂ ਉਹ ਠੰਡ ਚੈਨ ਹੋ ਜਿਸਦੀ ਡੂੰਘਾਈ ਪਾਈ ਨਹੀਂ ਜਾ ਸਕਦੀ।
Fareedkot Teekaਜਿਸ ਪਰਮੇਸਰ ਕੀ ਥਾਹਿ ਕਿਸੇ ਕੋ ਨਹੀਂ (ਲਭਈ) ਪ੍ਰਾਪਤਿ ਹੋਤੀ, ਭਾਵ ਬਿਅੰਤ ਹੈ ਤੂੰ ਓਹੀ ਸਰੂਪ (ਠਰੂਰੁ) ਠਹਰਾਇਆ ਹੈ॥
Prof. Sahib Singhਤੂੰ ਉਹ ਸੀਤਲ ਸਮੁੰਦਰ ਹੈਂ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ।ਪਦ ਅਰਥ ਜਿਤੁ = ਜਿਸ ਵਿਚ। ਹਾਥ = ਡੂੰਘਾਈ ਦਾ ਅੰਤ। ਠਰੂਰੁ = ਠਰਿਆ ਹੋਇਆ ਜਲ, ਸੀਤਲ ਸਮੁੰਦਰ।
SikhNet (Spanish)Oh Guru, eres esa Paz cuyos límites no se pueden encontrar.
ਨਉ ਨਿਧਿ ਨਾਮੁ ਨਿਧਾਨੁ ਹੈ; ਤੁਧੁ ਵਿਚਿ ਭਰਪੂਰੁ ॥
nau nidh naam nidhaan hai; tudh vich bharapoor |
Sant Singh KhalsaYou are overflowing with the nine treasures, and the treasure of the Naam, the Name of the Lord.
Manmohan Singhthou art brimful with the nine treasure of the Name-wealth.
Manmohan Singh (Punjabi)ਤੂੰ ਨਾਮ ਦੀ ਦੌਲਤ ਦੇ ਨੌ ਖਜ਼ਾਨਿਆਂ ਨਾਲ ਪਰੀਪੂਰਨ ਹੈ।
Fareedkot Teekaਨੌ ਨਿਧੀ ਸਰੂਪ ਜੋ ਖਜਾਨਾ ਹੈ, ਸੋ ਤੇਰੇ ਮੇਂ ਭਰਪੂਰ ਹੋ ਰਹਾ ਹੈ॥
Prof. Sahib Singhਜੋ (ਜਗਤ ਦੇ) ਨੌਂ ਹੀ ਖ਼ਜ਼ਾਨੇ-ਰੂਪ ਪ੍ਰਭੂ ਦਾ ਨਾਮ-ਖ਼ਜ਼ਾਨਾ ਹੈ, (ਹੇ ਗੁਰੂ!) (ਉਹ ਖ਼ਜ਼ਾਨਾ) ਤੇਰੇ ਹਿਰਦੇ ਵਿਚ ਨਕਾ-ਨਕ ਭਰਿਆ ਹੋਇਆ ਹੈ।ਪਦ ਅਰਥ ਨਉਨਿਧਿ = ਨੌ ਖ਼ਜ਼ਾਨੇ। ਨਿਧਾਨੁ = ਖ਼ਜ਼ਾਨਾ। ਭਰਪੂਰੁ = ਨਕਾ-ਨਕ ਭਰਿਆ ਹੋਇਆ।
SikhNet (Spanish)Tienes la posesión de los Nueve Tesoros y el del Naam, el Nombre del Señor,
ਨਿੰਦਾ ਤੇਰੀ. ਜੋ ਕਰੇ; ਸੋ ਵੰਞੈ ਚੂਰੁ ॥
nindaa teree. jo kare; so vanyai choor |
Sant Singh KhalsaWhoever slanders You will be totally ruined and destroyed.
Manmohan SinghHe, who slanders thee, is utterly ruined.
Manmohan Singh (Punjabi)ਜਿਹੜਾ ਕੋਈ ਤੇਰੀ ਬਦਖੋਈ ਕਰਦਾ ਹੈ, ਉਹ ਮੁਕੰਮਲ ਤਬਾਹ ਹੋ ਜਾਂਦਾ ਹੈ।
Fareedkot Teekaਜੋ ਤੇਰੀ ਨਿੰਦਾ ਕਰਤਾ ਹੈ, ਸੋ ਚੂਰ ਹੋ ਜਾਤਾ ਹੈ, ਭਾਵ ਨਸਟ ਹੋ ਜਾਤਾ ਹੈ॥
Prof. Sahib Singh(ਹੇ ਗੁਰੂ ਅੰਗਦ!) ਜੋ ਮਨੁੱਖ ਤੇਰੀ ਨਿੰਦਿਆ ਕਰੇ ਉਹ (ਆਪੇ ਹੀ) ਤਬਾਹ ਹੋ ਜਾਂਦਾ ਹੈ (ਉਹ ਆਪੇ ਹੀ ਆਪਣੀ ਆਤਮਕ ਮੌਤ ਸਹੇੜ ਲੈਂਦਾ ਹੈ)।ਪਦ ਅਰਥ ਵੰਞੈ ਚੂਰੁ = ਚੂਰ ਹੋ ਜਾਂਦਾ ਹੈ।
SikhNet (Spanish)y quien sea que te calumnie, será arruinado y destruido.
ਨੇੜੈ ਦਿਸੈ ਮਾਤ ਲੋਕ; ਤੁਧੁ ਸੁਝੈ ਦੂਰੁ ॥
nerrai disai maat lok; tudh sujhai door |
Sant Singh KhalsaPeople of the world can see only what is near at hand, but You can see far beyond.
Manmohan SinghThe people of this world are short-sighted, but thou see afar.
Manmohan Singh (Punjabi)ਇਸ ਸੰਸਾਰ ਦੇ ਇਨਸਾਨ ਨਜ਼ਦੀਕ ਵੇਖਣ ਵਾਲੇ ਹਨ, ਪਰ ਤੂੰ ਬਹੁਤ ਦੁਰੇਡੇ ਦੇਖਦਾ ਹੈ।
Fareedkot Teekaਮਾਤ ਲੋਕ ਕੇ ਜੋ ਅਸਮਦਾਦਕ ਜੀਵ ਹੈਂ, ਸੋ ਹਮਾਰੀ (ਨੇੜੇ ਦਿਸੈ) ਤੁਛ ਦ੍ਰਿਸ਼ਟੀ ਹੈ ਔ (ਤੁਧੁ ਸੁਝੈ ਦੂਰੁ) ਤੇਰੇ ਕੋ ਦੂਰ ਤਕ ਦੀਖਤਾ ਹੈ, ਭਾਵ ਆਪ ਦੀਰਘ ਕਿਆ ਬ੍ਰਹਮ ਦ੍ਰਿਸਟੀ ਵਾਲੇ ਹੋ। ਵਾ ਜੋ ਮਾਤ ਲੋਕ, ਭਾਵ ਮਰਨਾ ਨੇੜੇ ਦਿਖਾਈ ਪੜਤਾ, ਭਾਵ ਆਪ ਕੋ ਮਰਨਾ ਧਰਮ ਮਾਨਾ ਹੂਆ ਹੈ। ਤੇਰੇ ਵਾਸਤਵ ਸਰੂਪ ਕੇ (ਸੁਝੈ) ਦੇਖਨੇ ਤੇ ਸੋ ਦੂਰ ਹੋ ਜਾਤਾ ਹੈ, ਭਾਵ ਜੀਉ ਆਪ ਕੋ ਅਬਨਾਸੀ ਰੂਪ ਨਿਹਚੇ ਕਰ ਲੇਤਾ ਹੈ॥
Prof. Sahib Singhਸੰਸਾਰਕ ਜੀਆਂ ਨੂੰ ਤਾਂ ਨੇੜੇ ਦੇ ਹੀ ਪਦਾਰਥ ਦਿੱਸਦੇ ਹਨ (ਉਹ ਦੁਨੀਆ ਦੀ ਖ਼ਾਤਰ ਨਿੰਦਿਆ ਦਾ ਪਾਪ ਕਰ ਬੈਠਦੇ ਹਨ, ਇਸ ਦਾ ਸਿੱਟਾ ਨਹੀਂ ਜਾਣਦੇ, ਪਰ ਹੇ ਗੁਰੂ!) ਤੈਨੂੰ ਅਗਾਂਹ ਵਾਪਰਨ ਵਾਲਾ ਹਾਲ ਭੀ ਸੁੱਝਦਾ ਹੈ।ਪਦ ਅਰਥ ਨੇੜੈ = ਨੇੜੇ ਦੇ ਪਦਾਰਥ।
SikhNet (Spanish)La gente del mundo ve sólo lo que esta cerca y a la mano, pero Tú puedes ver a lo lejos.
ਫੇਰਿ ਵਸਾਇਆ ਫੇਰੁਆਣਿ; ਸਤਿਗੁਰਿ ਖਾਡੂਰੁ ॥੫॥
fer vasaaeaa feruaan; satigur khaaddoor |5|
Sant Singh KhalsaThen the True Guru, the son of Pheru, came to dwell at Khadoor. ||5||
Manmohan SinghThen the True Guru, the son of Pheru, came to abide in the village of Khadoor.
Manmohan Singh (Punjabi)ਤਦ ਸੱਚੇ ਗੁਰੂ, ਫੇਰੂ ਦੇ ਪੁਤ੍ਰ, ਆ ਕੇ ਖਡੂਰ ਪਿੰਡ ਵਿੱਚ ਰਹਿਣ ਲੱਗ ਪਏ।
Fareedkot Teekaਫੇਰੂ ਕੇ ਪੁਤ੍ਰ ਗੁਰੂ ਅੰਗਦ ਜੀ! ਖਡੂਰ ਕੋ ਆਪਨੇ ਫੇਰ ਆਇ ਕਰ ਅਬਾਦ ਕੀਆ ਹੈ॥੫॥
Prof. Sahib Singhਫਿਰ ਬਾਬਾ ਫੇਰੂ ਜੀ ਦੇ ਪੁਤ੍ਰ ਸਤਿਗੁਰੂ (ਅੰਗਦ ਦੇਵ ਜੀ) ਨੇ ਖਡੂਰ ਨੂੰ ਭਾਗ ਲਾਇਆ ॥੫॥
SikhNet (Spanish)Así entonces el Guru Verdadero, el hijo de Feru, llegó a habitar a Khadur.(5)