ਸੋ ਟਿਕਾ ਸੋ ਬੈਹਣਾ; ਸੋਈ ਦੀਬਾਣੁ ॥
so ttikaa so baihanaa; soee deebaan |
Sant Singh KhalsaThe same mark on the forehead, the same throne, and the same Royal Court.
Manmohan SinghGuru Amardas obtained the same apostolic mark, the same throne and the same court.
Manmohan Singh (Punjabi)ਗੁਰੂ ਅਮਰਦਾਸ ਜੀ ਨੂੰ ਉਹ ਹੀ ਗੁਰਿਆਈ ਦਾ ਤਿਲਕ, ਓਹੀ ਤਖਤ ਅਤੇ ਉਹ ਹੀ ਦਰਬਾਰ ਪ੍ਰਾਪਤ ਹੋਇਆ।
Fareedkot Teekaਸੋਈ ਗੁਰਿਆਈ ਦਾ ਤਿਲਕ ਔ ਸੋਈ ਤਖਤ ਪੁਨਾ ਸੋਈ ਭਾਈ ਬੁਢੇ ਆਦਿਕੋਂ ਕਾ ਦੀਵਾਨ, ਭਾਵ ਸਿਖੋਂ ਕੀ ਸਭਾ ਹੈ॥
Prof. Sahib Singh(ਗੁਰੂ ਅਮਰਦਾਸ ਦੇ ਮੱਥੇ ਉਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)।ਪਦ ਅਰਥ ਟਿਕਾ = ਮੱਥੇ ਦਾ ਨੂਰ। ਬੈਹਣਾ = ਤਖ਼ਤ। ਦੀਬਾਣੁ = ਦਰਬਾਰ।
SikhNet (Spanish)Ungido de la misma forma, sentado en el mismo Trono y en la misma Corte,
ਪਿਯੂ ਦਾਦੇ ਜੇਵਿਹਾ; ਪੋਤਾ ਪਰਵਾਣੁ ॥
piyoo daade jevihaa; potaa paravaan |
Sant Singh KhalsaJust like the father and grandfather, the son is approved.
Manmohan SinghThe grandson (Guru Amardas) is as acceptable as his father (Guru Angad) & grand father (Guru Nanak).
Manmohan Singh (Punjabi)ਪੋਤਰਾ ਆਪਣੇ ਬਾਬਲ (ਗੁਰੂ ਅੰਗਦ) ਅਤੇ ਬਾਬੇ (ਗੁਰੂ ਨਾਨਕ) ਵਰਗਾ ਹੀ ਪ੍ਰਮਾਣੀਕ ਹੈ।
Fareedkot Teekaਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ, ਦਾਦਾ ਸ੍ਰੀ ਗੁਰੂ ਨਾਨਕ ਜੀ, ਤਿਨੋਂ ਜੇਹਾ ਪ੍ਰੋਤਰਾ ਸ੍ਰੀ ਗੁਰੂ ਅਮਰ ਦਾਸ ਜੀ ਪਰਵਾਨ ਹੂਆ॥
Prof. Sahib Singhਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ (ਗੁਰੂ) ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ।ਪਦ ਅਰਥ ਪਿਯੂ ਜੇਵਿਹਾ = ਪਿਉ (ਗੁਰੂ ਅੰਗਦ) ਜੈਸਾ। ਦਾਦੇ ਜੇਵਿਹਾ = ਦਾਦੇ (ਗੁਰੂ ਨਾਨਕ) ਵਰਗਾ। ਪਰਵਾਣੁ = ਕਬੂਲ, ਮੰਨਣ-ਯੋਗ।
SikhNet (Spanish)Guru Amar Das fue aprobado como su Guru y el Guru de su Guru.
ਜਿਨਿ ਬਾਸਕੁ ਨੇਤ੍ਰੈ ਘਤਿਆ; ਕਰਿ ਨੇਹੀ ਤਾਣੁ ॥
jin baasak netrai ghatiaa; kar nehee taan |
Sant Singh KhalsaHe took the thousand-headed serpent as his churning string, and with the force of devotional love,
Manmohan SinghIt is Guru Amardas, who through the force of Divine love, made the thousand-mouthed serpent his churning-Staff,
Manmohan Singh (Punjabi)ਇਹ ਗੁਰੂ ਅਮਰਦਾਸ ਹੀ ਹਨ, ਜਿਨ੍ਹਾਂ ਨੇ ਈਸ਼ਵਰੀ ਪ੍ਰੀਤ ਦੇ ਬਲ ਰਾਹੀਂ ਹਜ਼ਾਰ ਮੂੰਹਾਂ ਵਾਲੇ ਸ੍ਰਪ ਨੂੰ ਆਪਣੇ ਨੇਤ੍ਰ ਬਣਾਇਆ ਅਤੇ ਇਸ ਨੂੰ ਮਧਾਣੀ ਦੇ ਉਦਾਲੇ ਪਾ ਲਿਆ,
Fareedkot Teekaਜਿਸ ਨੇ ਬਾਸਕ ਨੇਤ੍ਰ ਕੀ ਜਗਾਂ (ਘਤਿਆ) ਪਾਇਆਂ ਹੈ ਔ ਬਲਕੀ ਨੇਹੀ ਕਰੀ ਹੈ। ਨੇਹੀ ਗਡੀ ਹੋਈ ਲਕੜੀ ਹੋਤੀ ਹੈ ਜਿਸ ਕੇ ਸਾਥ ਮਧਾਨੀ ਕੀ ਰਸੀ ਪਾ ਕਰ ਸੰਬੰਧ ਕਰੀਤਾ ਹੈ॥
Prof. Sahib Singhਇਸ ਗੁਰੂ ਅਮਰਦਾਸ ਨੇ ਭੀ ਆਤਮਕ ਬਲ ਨੂੰ ਨੇਹਣੀ ਬਣਾ ਕੇ (ਮਨ-ਰੂਪ) ਨਾਗ ਨੂੰ ਨੇਤ੍ਰੇ ਵਿਚ ਪਾਇਆ ਹੈ,ਪਦ ਅਰਥ ਜਿਨਿ = ਜਿਸ (ਪੋਤਰੇ-ਗੁਰੂ) ਨੇ। ਨੇਹੀ = ਨੇਹਣੀ। ਬਾਸਕੁ = ਟੇਢਾ ਮਨ-ਰੂਪ ਨਾਗ। ਤਾਣੁ = ਆਤਮਕ ਬਲ।
SikhNet (Spanish)Él también hizo de la Contemplación el palo para batir y de los Poderes Espirituales el recipiente,
ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ॥
jin samund viroliaa; kar mer madhaan |
Sant Singh Khalsahe churned the ocean of the world with his churning stick, the Sumayr mountain.
Manmohan Singhand who, making the Sumer mountain his churning-staff, churned the ocean of the world.
Manmohan Singh (Punjabi)ਅਤੇ ਜਿਨ੍ਹਾਂ ਨੇ ਸਮੇਰ ਪਰਬਤ ਨੂੰ ਆਪਣੀ ਮਧਾਣੀ ਬਣਾ ਕੇ, ਜਗਤ ਦੇ ਸਮੁੰਦਰ ਨੂੰ ਰਿੜਕ ਲਿਆ।
Fareedkot Teekaਜਿਸ ਨੇ ਸਮੁੰਦਰ ਕੋ ਰਿੜਕਿਆ ਹੈ (ਮੇਰੁ) ਮੰਦ੍ਰਾਚਲ ਕੋ ਮਧਾਣਾ ਕਰਕੇ, ਕਿਸੀ ਕਲਪ ਮੇਂ ਸੁਮੇਰ ਲਿਖਾ ਹੈ, ਭਾਵ ਆਪ ਬਿਸਨੂੰ ਰੂਪ ਹੋ॥
Prof. Sahib Singh(ਉੱਚੀ ਸੁਰਤ-ਰੂਪ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਗੁਰ-ਸ਼ਬਦ ਰੂਪ) ਸਮੁੰਦਰ ਨੂੰ ਰਿੜਕਿਆ ਹੈ,ਪਦ ਅਰਥ ਵਿਰੋਲਿਆ = ਰਿੜਕਿਆ। ਮੇਰੁ = ਸੁਮੇਰ ਪਰਬਤ, ਉੱਚੀ ਸੁਰਤ।
SikhNet (Spanish)y así batió el Océano de la Palabra.
ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥
chaudah ratan nikaalian; keeton chaanaan |
Sant Singh KhalsaHe extracted the fourteen jewels, and brought forth the Divine Light.
Manmohan SinghHe brought forth the fourteen gems and diffused and Divine Light all-round.
Manmohan Singh (Punjabi)ਉਨ੍ਹਾਂ ਨੇ ਚੌਦਾਂ ਰਤਨ ਕਢਿ ਲਿਆਂਦੇ ਅਤੇ ਸਾਰੇ ਰੱਬੀ ਨੂਰ ਫੈਲਾ ਦਿੱਤਾ।
Fareedkot Teekaਪੁਨਾ ਚੌਦਾਂ ਰਤਨ ਨਿਕਾਲ ਕੇ ਰਤਨੋਂ ਕਾ ਜਗਤ ਮੇਂ ਪ੍ਰਕਾਸ਼ ਕੀਆ ਹੈ, ਭਾਵ ਸੇ ਸੋ ਤੂੰ ਹਰੀ ਰੂਪ ਹੈਂ॥
Prof. Sahib Singh(ਉਸ 'ਸ਼ਬਦ-ਸਮੁੰਦਰ' ਵਿਚੋਂ ਰੱਬੀ ਗੁਣ-ਰੂਪ) ਚੌਦਾਂ ਰਤਨ ਕੱਢੇ (ਜਿਨ੍ਹਾਂ ਨਾਲ) ਉਸ ਨੇ (ਜਗਤ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਪੈਦਾ ਕੀਤਾ।ਪਦ ਅਰਥ ਕੀਤੋਨੁ = ਕੀਤਾ ਉਸ ਨੇ।
SikhNet (Spanish)Y mira, él también obtuvo las catorce Gemas de la Sabiduría con las que el mundo entero se iluminó.
ਘੋੜਾ ਕੀਤੋ ਸਹਜ ਦਾ; ਜਤੁ ਕੀਓ ਪਲਾਣੁ ॥
ghorraa keeto sehaj daa; jat keeo palaan |
Sant Singh KhalsaHe made intuition his horse, and chastity his saddle.
Manmohan SinghThe divine knowledge he made his steed and chastity he made his caparison.
Manmohan Singh (Punjabi)ਬ੍ਰਹਮ ਗਿਆਨ ਨੂੰ ਉਨ੍ਹਾਂ ਨੇ ਆਪਣਾ ਘੋੜਾ ਬਣਾਇਆ ਅਤੇ ਪ੍ਰਹੇਜ਼ਗਾਰੀ ਨੂੰ ਉਨ੍ਹਾਂ ਨੇ ਬਣਾਇਆ ਆਪਣਾ ਪਲਾਣਾ (ਤਾਹਰੂ)।
Fareedkot Teekaਘੋੜਾ ਗਿਆਨ ਕਾ ਕੀਆ ਹੈ, ਜਤ ਕਾ ਊਪਰ ਜੀਨ ਕੀਆ ਹੈ॥
Prof. Sahib Singh(ਗੁਰੂ ਅਮਰਦਾਸ ਨੇ) ਸਹਿਜ-ਅਵਸਥਾ ਦਾ ਘੋੜਾ ਬਣਾਇਆ, ਵਿਕਾਰਾਂ ਵਲੋਂ ਇੰਦ੍ਰਿਆਂ ਨੂੰ ਰੋਕ ਰੱਖਣ ਦੀ ਤਾਕਤ ਨੂੰ ਕਾਠੀ ਬਣਾਇਆ;ਪਦ ਅਰਥ ਸਹਜ = ਅਡੋਲ ਅਵਸਥਾ। ਜਤੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੀ ਤਾਕਤ। ਪਲਾਣੁ = ਕਾਠੀ।
SikhNet (Spanish)Montó el caballo del Equilibrio ensillado en la castidad;
ਧਣਖੁ ਚੜਾਇਓ ਸਤ ਦਾ; ਜਸ ਹੰਦਾ ਬਾਣੁ ॥
dhanakh charraaeo sat daa; jas handaa baan |
Sant Singh KhalsaHe placed the arrow of the Lord's Praise in the bow of Truth.
Manmohan SinghOn the bow of truth, he mounted the arrow of the Lord's praise.
Manmohan Singh (Punjabi)ਸੱਚੇ ਦੀ ਕਮਾਣ ਉੱਤੇ ਉਨ੍ਹਾਂ ਨੇ ਸੁਆਮੀ ਦੀ ਸਿਫ਼ਤ-ਸਲਾਹ ਦਾ ਤੀਰ ਚਾੜਿਆ ਹੈ।
Fareedkot Teekaਪੁਨਾ ਸੱਤ ਬੋਲਣੇ ਕਾ ਧਨੁਖ ਚਢਾਇਆ ਹੈ ਔ ਜਸ ਉਚਾਰਣ ਕਾ ਬਾਣ ਕੀਆ ਹੈ॥
Prof. Sahib Singhਸੁੱਚੇ ਆਚਰਨ ਦਾ ਕਮਾਨ ਕੱਸਿਆ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਤੀਰ (ਪਕੜਿਆ)।ਪਦ ਅਰਥ ਧਣਖੁ = ਕਮਾਨ। ਸਤ = ਸੁੱਚਾ ਆਚਰਣ। ਜਸ ਹੰਦਾ = (ਪਰਮਾਤਮਾ ਦੀ) ਸਿਫ਼ਤ-ਸਾਲਾਹ ਦਾ।
SikhNet (Spanish)hizo de la Verdad su arco y de las Alabanzas del Señor, sus flechas.
ਕਲਿ ਵਿਚਿ ਧੂ ਅੰਧਾਰੁ ਸਾ; ਚੜਿਆ ਰੈ ਭਾਣੁ ॥
kal vich dhoo andhaar saa; charriaa rai bhaan |
Sant Singh KhalsaIn this Dark Age of Kali Yuga, there was only pitch darkness. Then, He rose like the sun to illuminate the darkness.
Manmohan SinghIn the Darkage, there was pitch darkness. The Guru arose like the night-illuminating Sun.
Manmohan Singh (Punjabi)ਕਾਲੇ ਸਮੇਂ ਅੰਦਰੋਂ ਘੋਰ ਅਨ੍ਹੇਰਾ ਸੀ। ਗੁਰੂ ਜੀ ਰਾਤ ਨੂੰ ਰੌਸ਼ਨ ਕਰਨ ਵਾਲੇ ਸੂਰਜ ਦੀ ਮਾਨੰਦ ਪ੍ਰਗਟ ਹੋਵੇ।
Fareedkot Teekaਕਲਜੁਗ ਮੇਂ ਅਤੀ ਅੰਧਕਾਰ ਥਾ। ਤਿਸ ਮੇਂ ਆਪ ਕਾ ਅਵਤਾਰ ਐਸੇ ਹੈ ਮਾਨੋ (ਰੈ) ਕਿਰਨੋਂ ਕਰ ਪ੍ਰਕਾਸ਼ਤਾ ਹੂਆ ਸੂਰਜ ਚੜਿਆ ਹੈ॥
Prof. Sahib Singhਸੰਸਾਰ ਵਿਚ (ਵਿਕਾਰਾਂ ਦਾ) ਘੁੱਪ ਹਨੇਰਾ ਸੀ। (ਗੁਰੂ ਅਮਰਦਾਸ, ਮਾਨੋ) ਕਿਰਨਾਂ ਵਾਲਾ ਸੂਰਜ ਚੜ੍ਹ ਪਿਆ,ਪਦ ਅਰਥ ਕਲਿ = ਕਲੇਸ਼ਾਂ-ਭਰਿਆ ਸੰਸਾਰ। ਧੂ ਅੰਧਾਰੁ = ਘੁੱਪ ਹਨੇਰਾ। ਰੈ = {रय} ਕਿਰਨਾਂ। ਭਾਣੁ = {भानु} ਭਾਨੁ, ਸੂਰਜ।
SikhNet (Spanish)¡Qué oscura era la Época de Kali Yug y cómo brilla ahora después de que el Sol del Guru la ha iluminado con millones de rayos!
ਸਤਹੁ. ਖੇਤੁ ਜਮਾਇਓ; ਸਤਹੁ ਛਾਵਾਣੁ ॥
satahu. khet jamaaeo; satahu chhaavaan |
Sant Singh KhalsaHe farms the field of Truth, and spreads out the canopy of Truth.
Manmohan SinghHe has grown the field of truth, and has stretched and canopy of truth.
Manmohan Singh (Punjabi)ਉਨ੍ਹਾਂ ਨੇ ਸੱਚ ਦੀ ਪੈਲੀ ਉਗਾਈ ਹੈ ਅਤੇ ਸੋਚ ਦਾ ਸ਼ਮਿਆਨਾ ਤਾਣਿਆ ਹੈ।
Fareedkot Teekaਗੁਰੂ ਨਾਨਕ ਜੀ ਸਰੂਪ ਹੋ ਕਰ ਆਪ ਨੇ ਆਪਨੀ ਸੱਤਾ ਕਰ ਕੇ ਮਹੀਆਂ ਕਾ ਖਾਇਆ ਹੂਆ ਖੇਤ ਜਮਾਇਆ ਹੈ ਔ ਅਪਨੀ ਸਤਾ ਤੇ ਵਣ ਕੀ ਛਾਇਆ ਉਸੀ ਜਾਗਾ ਠਹਿਰਾਇ ਛੋਡੀ; ਵਾ ਸਤਿਆਦਿਕ ਗੁਣੋਂ ਕਾ ਖੇਤ ਜਮਾਇਆ ਹੈ ਆਪ ਨੇ ਔ ਸਤ ਰੂਪ ਪਰਮੇਸਰ ਕਾ ਜਸ ਕਰਣ ਰੂਪ (ਛਾਵਾਣੁ) ਛਾਇਆਵਾਨ ਤਾਣਿਆ ਹੈ॥
Prof. Sahib Singhਜਿਸ ਨੇ 'ਸਤ' ਦੇ ਬਲ ਨਾਲ ਹੀ (ਉੱਜੜੀ) ਖੇਤੀ ਜਮਾਈ ਤੇ 'ਸਤ' ਨਾਲ ਹੀ ਉਸ ਦੀ ਰਾਖੀ ਕੀਤੀ।ਪਦ ਅਰਥ ਸਤਹੁ = 'ਸਤ' ਤੋਂ, ਸੁੱਚੇ ਆਚਰਣ ਦੇ ਬਲ ਨਾਲ। ਛਾਵਾਣੁ = ਛਾਂ, ਰਾਖੀ। ਸਾ = ਸੀ। ਬਾਣੁ = ਤੀਰ।
SikhNet (Spanish)La Verdad creció en su granja; sí, Él dio sombra al mundo entero con el Dosel de la Verdad.
ਨਿਤ ਰਸੋਈ ਤੇਰੀਐ; ਘਿਉ ਮੈਦਾ ਖਾਣੁ ॥
nit rasoee tereeai; ghiau maidaa khaan |
Sant Singh KhalsaYour kitchen always has ghee and flour to eat.
Manmohan SinghEver in thy kitchen are clarified butter and refined wheat flour to eat.
Manmohan Singh (Punjabi)ਤੇਰੇ ਲੰਗਰ ਵਿੱਚ ਸਦਾ ਹੀ ਘੀ ਅਤੇ ਕਣਕ ਦਾ ਨਿਰਮਲ ਆਟਾ ਖਾਣ ਲਈ ਹਨ।
Fareedkot Teekaਨਿਤ ਹੀ ਤੇਰੀ ਰਸੋਈ ਮੇਂ ਘਿਉ ਔ ਮੈਦਾ ਪੁਨਾ (ਖਾਣੁ) ਖੰਡ ਅਰਥਾਤ ਕੜਾਹ ਪ੍ਰਸਾਦਿ ਹੋਤਾ ਹੈ, ਵਾ ਪ੍ਰੇਮ, ਗਿਆਨ, ਭਗਤੀ, ਏਹ ਤੇਰੀ ਨਿਤ ਰਸੋਈ ਹੋਤੀ ਹੈ॥
Prof. Sahib Singh(ਹੇ ਗੁਰੂ ਅਮਰਦਾਸ!) ਤੇਰੇ ਲੰਗਰ ਵਿਚ (ਭੀ) ਨਿੱਤ ਘਿਉ, ਮੈਦਾ ਤੇ ਖੰਡ (ਆਦਿਕ ਉੱਤਮ ਪਦਾਰਥ ਵਰਤ ਰਹੇ ਹਨ।ਪਦ ਅਰਥ ਖਾਣੁ = ਖੰਡ।
SikhNet (Spanish)Tu Cocina siempre tuvo guí, harina y azúcar para comer,
ਚਾਰੇ ਕੁੰਡਾਂ ਸੁਝੀਓਸੁ; ਮਨ ਮਹਿ. ਸਬਦੁ ਪਰਵਾਣੁ ॥
chaare kunddaan sujheeos; man meh. sabad paravaan |
Sant Singh KhalsaYou understand the four corners of the universe; in your mind, the Word of the Shabad is approved and supreme.
Manmohan SinghThou, O Amardas, Knowest the four quarters of the world and unto thy mind the Name is agreeable.
Manmohan Singh (Punjabi)ਤੁਸੀਂ ਹੇ ਅਮਰਦਾਸ ਜੀ! ਜਗਤ ਦੇ ਚਾਰੇ ਹੀ ਪਾਸਿਆਂ ਨੂੰ ਜਾਣਦੇ ਹੋ ਅਤੇ ਤੁਹਾਡੇ ਚਿੱਤ ਵਿਚੋਂ ਤੁਹਾਨੂੰ ਨਾਮ ਚੰਗਾ ਲਗਦਾ ਹੈ।
Fareedkot Teekaਜਿਸ ਨੇ ਤੇਰਾ ਉਪਦੇਸੁ ਮਨ ਮੇਂ (ਪਰਵਾਣੁ) ਨਿਸਚੇ ਕੀਆ ਹੈ ਤਿਸ ਕੋ ਚਾਰੇ ਕੁੰਟਾ ਬ੍ਰਹਮ ਰੂਪ ਕਰ ਕੇ ਸੁਝੀਆਂ ਹੈਂ॥
Prof. Sahib Singhਜਿਸ ਮਨੁੱਖ ਨੇ ਆਪਣੇ ਮਨ ਵਿਚ ਤੇਰਾ ਸ਼ਬਦ ਟਿਕਾ ਲਿਆ ਹੈ ਉਸ ਨੂੰ ਚਹੁ ਕੁੰਡਾਂ (ਵਿਚ ਵੱਸਦੇ ਪਰਮਾਤਮਾ) ਦੀ ਸੂਝ ਆ ਗਈ ਹੈ।ਪਦ ਅਰਥ ਸੁਝੀਓਸੁ = ਉਸ ਨੂੰ ਸੁੱਝੀਆਂ।
SikhNet (Spanish)Tú conoces las cuatro esquinas del Universo y en Tu mente la Palabra del Shabd es aprobada y Suprema.
ਆਵਾ ਗਉਣੁ ਨਿਵਾਰਿਓ; ਕਰਿ ਨਦਰਿ ਨੀਸਾਣੁ ॥
aavaa gaun nivaario; kar nadar neesaan |
Sant Singh KhalsaYou eliminate the comings and goings of reincarnation, and bestow the insignia of Your Glance of Grace.
Manmohan SinghThou obviously removest the coming and going of him, on whom thou casteth thy fovourable glance.
Manmohan Singh (Punjabi)ਤੂੰ ਪ੍ਰਗਟ ਤੌਰ ਤੇ ਉਸ ਦਾ ਆਉਣਾ ਤੇ ਜਾਣਾ ਮੇਟ ਦਿੰਦਾ ਹੈ ਜਿਸ ਤੇ ਤੂੰ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈਂ।
Fareedkot Teekaਜਿਨ ਪਰ ਤੁਮਨੇ ਨਦਰ ਕਰੀ ਹੈ, ਪ੍ਰਗਟ ਹੀ ਤਿਨ ਕਾ ਜਨਮ ਮਰਨ ਨਿਵਰਤਿ ਕੀਆ ਹੈ॥
Prof. Sahib Singh(ਹੇ ਗੁਰੂ!) ਜਿਸ ਨੂੰ ਤੂੰ ਮੇਹਰ ਦੀ ਨਜ਼ਰ ਕਰ ਕੇ (ਸ਼ਬਦ-ਰੂਪ) ਰਾਹ-ਦਾਰੀ ਬਖ਼ਸ਼ੀ ਹੈ ਉਸ ਦਾ ਜੰਮਣ-ਮਰਨ ਦਾ ਗੇੜ ਤੂੰ ਮੁਕਾ ਦਿੱਤਾ ਹੈ।ਪਦ ਅਰਥ ਨੀਸਾਣੁ = ਨਿਸ਼ਾਨ, ਪਰਵਾਨਾ, ਰਾਹਦਾਰੀ।
SikhNet (Spanish)Él bendijo a cada uno con su Gracia y liberó a todos de su trasmigración.
ਅਉਤਰਿਆ ਅਉਤਾਰੁ ਲੈ; ਸੋ ਪੁਰਖੁ ਸੁਜਾਣੁ ॥
aautariaa aautaar lai; so purakh sujaan |
Sant Singh KhalsaYou are the Avataar, the Incarnation of the all-knowing Primal Lord.
Manmohan SinghHe, the wise Lord, descended in the form of Guru Amardas.
Manmohan Singh (Punjabi)ਉਹ ਸਿਆਣਾ ਪ੍ਰਭੂ ਗੁਰੂ ਰਾਮਦਾਸ ਦੇ ਸਰੂਪ ਅੰਦਰ ਆ ਉਤਰਿਆ।
Fareedkot Teekaਸੁਜਾਣੁ ਪੁਰਖ ਜੋ ਪ੍ਰਮੇਸਰ ਹੈ, ਸੋ ਤਿਸ ਕਾ ਅਵਤਾਰ ਤੂੰ ਉਤਾਰਿਆ ਹੈਂ॥
Prof. Sahib Singhਉਹ ਸੁਜਾਨ ਅਕਾਲ ਪੁਰਖ (ਆਪ ਗੁਰੂ ਅਮਰਦਾਸ ਦੇ ਰੂਪ ਵਿਚ) ਅਵਤਾਰ ਲੈ ਕੇ ਜਗਤ ਵਿਚ ਆਇਆ ਹੈ।ਪਦ ਅਰਥ ਅਉਤਰਿਆ = ਜੰਮਿਆ ਹੈ। ਪੁਰਖੁ ਸੁਜਾਣੁ = ਸੁਜਾਨ ਅਕਾਲ ਪੁਰਖ।
SikhNet (Spanish)Eres el Avatar, la Encarnación del la Sabiduría Suprema del Purusha,
ਝਖੜਿ ਵਾਉ. ਨ ਡੋਲਈ; ਪਰਬਤੁ ਮੇਰਾਣੁ ॥
jhakharr vaau. na ddolee; parabat meraan |
Sant Singh KhalsaYou are not pushed or shaken by the storm and the wind; you are like the Sumayr Mountain.
Manmohan SinghThou art firm like the Sumer mountain and art swayed not by storm and gusts of wind.
Manmohan Singh (Punjabi)ਤੂੰ ਸੁਮੇਰ ਪਰਬਤ ਦੀ ਤਰ੍ਹਾਂ ਅਹਿੱਲ ਹੈਂ ਅਤੇ ਹਨ੍ਹੇਰੀ ਤੇ ਹਵਾ ਦੇ ਬੱਲ੍ਹਿਆਂ ਨਾਲ ਡਿੱਕੋਡੋਲੇ ਨਹੀਂ ਖਾਂਦਾ।
Fareedkot Teekaਆਪ (ਝਖੜਿ) ਲੋਭ ਔਰੁ (ਵਾਉ) ਵਾਸਨਾ ਕਰ ਕੇ ਨਹੀਂ ਡੋਲਤੇ ਹੋ, (ਮੇਰਾਣੁ) ਸੁਮੇਰ ਪਰਬਤ ਸਮ ਅਚਲ ਹੋ॥
Prof. Sahib Singh(ਗੁਰੂ ਅਮਰਦਾਸ ਵਿਕਾਰਾਂ ਦੇ) ਝੱਖੜ ਵਿਚ ਨਹੀਂ ਡੋਲਦਾ, (ਵਿਕਾਰਾਂ ਦੀ) ਹਨੇਰੀ ਭੀ ਝੁੱਲ ਪਏ ਤਾਂ ਨਹੀਂ ਡੋਲਦਾ, ਉਹ ਤਾਂ (ਮਾਨੋ) ਸੁਮੇਰ ਪਰਬਤ ਹੈ।ਪਦ ਅਰਥ ਝਖੜਿ = ਝੱਖੜ ਵਿਚ। ਮੇਰਾਣੁ = ਸੁਮੇਰ।
SikhNet (Spanish)el Señor Primordial, y ni la tormenta ni los vientos de la pasiones te empujan o zarandean, eres como la montaña Sumayr.
ਜਾਣੈ ਬਿਰਥਾ ਜੀਅ ਕੀ; ਜਾਣੀ ਹੂ ਜਾਣੁ ॥
jaanai birathaa jeea kee; jaanee hoo jaan |
Sant Singh KhalsaYou know the inner state of the soul; You are the Knower of knowers.
Manmohan SinghThou, O Searcher of hearts, knowest the state of all mind.
Manmohan Singh (Punjabi)ਤੂੰ, ਹੇ ਦਿਲਾਂ ਦੀਆਂ ਜਾਣਨਹਾਰ! ਸਾਰਿਆਂ ਮਨਾਂ ਦੀਆਂ ਹਾਲਾਤਾਂ ਨੂੰ ਜਾਣਦਾ ਹੈਂ।
Fareedkot Teekaਆਪ ਜਾਣੀ ਜਾਣ ਹੋ ਕੇ ਸਭ ਜੀਆਂ ਕੀ ਬਿਰਥਾ ਜਾਨਤੇ ਹੋ॥
Prof. Sahib Singhਜੀਵਾਂ ਦੇ ਦਿਲ ਦੀ ਪੀੜਾ ਜਾਣਦਾ ਹੈ, ਜਾਣੀ-ਜਾਣ ਹੈ।ਪਦ ਅਰਥ ਬਿਰਥਾ ਜੀਅ ਕੀ = ਦਿਲ ਦੀ ਪੀੜਾ।
SikhNet (Spanish)Tú conoces el estado más íntimo del Alma, eres el Conocedor de conocedores.
ਕਿਆ ਸਾਲਾਹੀ ਸਚੇ ਪਾਤਿਸਾਹ; ਜਾਂ ਤੂ ਸੁਘੜੁ ਸੁਜਾਣੁ ॥
kiaa saalaahee sache paatisaah; jaan too sugharr sujaan |
Sant Singh KhalsaHow can I praise You, O True Supreme King, when You are so wise and all-knowing?
Manmohan SinghHow can I praise thee, O True King, when thou art Wise and Omniscient.
Manmohan Singh (Punjabi)ਮੈਂ ਤੇਰੀ ਕੀਰਤੀ ਕਿਸ ਤਰ੍ਹਾਂ ਕਰ ਸਕਦਾ ਹਾਂ, ਹੇ ਸੱਚੇ ਸੁਲਤਾਨ! ਜਦ ਤੂੰ ਸਿਆਣਾ ਅਤੇ ਸਰਬੱਗ ਹੈਂ?
Fareedkot Teekaਹੇ ਸਚੇ ਪਾਤਸਾਹੁ! ਜਾ ਤੁਮ ਆਪ ਹੀ ਚਤਰਾਂ ਸੇ ਚਤਰ ਹੋ ਤਾਂ ਤੁਮਕੋ ਕਿਆ ਸਾਲਾਹੀਏ, ਭਾਵ ਬੇਅੰਤ ਹੋ। ਭਾਵ ਰਿਦੇ ਕੀ ਪ੍ਰੀਤੀ ਬਿਨਾ ਊਪਰ ਉਪਮਾ ਤੇ ਪ੍ਰਸੰਨ ਨਹੀਂ ਹੋਤਾ॥
Prof. Sahib Singhਹੇ ਸਦਾ-ਥਿਰ ਰਾਜ ਵਾਲੇ ਪਾਤਸ਼ਾਹ! ਮੈਂ ਤੇਰੀ ਕੀਹ ਸਿਫ਼ਤ ਕਰਾਂ? ਤੂੰ ਸੁੰਦਰ ਆਤਮਾ ਵਾਲਾ ਤੇ ਸਿਆਣਾ ਹੈਂ।ਪਦ ਅਰਥ ਸੁਖੜੁ = ਸੋਹਣੀ ਘਾੜਤ ਵਾਲਾ। ਸੁਜਾਣੁ = ਸਿਆਣਾ।
SikhNet (Spanish)Oh Rey Verdadero, ¿cómo Te puedo alabar siendo tan Sabio?
ਦਾਨੁ. ਜਿ ਸਤਿਗੁਰ ਭਾਵਸੀ; ਸੋ ਸਤੇ ਦਾਣੁ ॥
daan. ji satigur bhaavasee; so sate daan |
Sant Singh KhalsaThose blessings granted by the Pleasure of the True Guru - please bless Satta with those gifts.
Manmohan SinghThe bounties which thou, O True Guru, likest to grant; bless thou Satta with those gifts.
Manmohan Singh (Punjabi)ਜਿਹੜੀਆਂ ਬਖਸ਼ਸ਼ਾਂ ਤੂੰ, ਹੇ ਸੱਚੇ ਗੁਰਦੇਵ ਜੀ ਦੇਣੀਆਂ ਪਸੰਦ ਕਰਦਾ ਹੈਂ, ਉਹੀ ਦਾਤਾਂ ਤੂੰ ਸੱਤੇ ਨੂੰ ਬਖਸ਼।
Fareedkot Teekaਹੇ ਸਤਿਗੁਰੋ! ਜੋ ਦਾਨੁ ਆਪ ਕੋ ਭਾਵਤਾ ਹੈ, ਭਾਵ ਭਗਵਤ ਨਾਮ ਆਪ ਕੋ ਭਾਵਤਾ ਹੈ, ਸੋ ਮੈਂ ਸਤੇ ਕੋ ਦੀਜੀਏ॥
Prof. Sahib Singhਮੈਨੂੰ ਸੱਤੇ ਨੂੰ ਤੇਰੀ ਉਹੀ ਬਖ਼ਸ਼ੀਸ਼ ਚੰਗੀ ਹੈ ਜੋ (ਤੈਨੂੰ) ਸਤਿਗੁਰੂ ਨੂੰ ਚੰਗੀ ਲੱਗਦੀ ਹੈ।ਪਦ ਅਰਥ ਦਾਨੁ = ਬਖ਼ਸ਼ੀਸ਼। ਸਤਿਗੁਰ ਭਾਵਸੀ = ਗੁਰੂ ਨੂੰ ਚੰਗੀ ਲੱਗੇ। ਸੋ ਸਤੇ ਦਾਣੁ = (ਮੈਨੂੰ) ਸੱਤੇ ਨੂੰ ਤੇਰੀ ਉਹ ਬਖ਼ਸ਼ੀਸ਼ (ਚੰਗੀ) ਹੈ।
SikhNet (Spanish)Por favor bendice a Satta con las Bondades que el Guru Verdadero otorga.
ਨਾਨਕ ਹੰਦਾ ਛਤ੍ਰੁ ਸਿਰਿ; ਉਮਤਿ ਹੈਰਾਣੁ ॥
naanak handaa chhatru sir; umat hairaan |
Sant Singh KhalsaSeeing Nanak's canopy waving over Your head, everyone was astonished.
Manmohan SinghSeeing Nanak's umbrella, wavering over thy head, the entire sect is astonished.
Manmohan Singh (Punjabi)ਨਾਨਕ ਦਾ ਛਤ੍ਰ ਤੇਰੇ ਸੀਸ ਉਤੇ ਝੁਲਦਾ ਦੇਖ, ਸਾਰਾ ਸਿੱਖ ਜਗਤ ਅਸਚਰਜ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਨਾਨਕ ਜੀ ਕਾ ਜੋ ਸਿਰ ਕਾ ਛੱਤ੍ਰ ਥਾ, ਏਸ ਬਾਤ ਕੋ ਦੇਖ ਕੈ ਉਮਤਿ ਹੀ ਹੈਰਾਨ ਹੂਈ ਹੈ, ਸੋ ਆਪ ਕੇ ਸੀਸ ਪਰ ਹੈ॥
Prof. Sahib Singh(ਗੁਰੂ ਅਮਰਦਾਸ ਜੀ ਦੇ) ਸਿਰ ਉਤੇ ਗੁਰੂ ਨਾਨਕ ਵਾਲਾ ਛਤਰ ਸੰਗਤ (ਵੇਖ ਕੇ) ਅਸਚਰਜ ਹੋ ਰਹੀ ਹੈ।ਪਦ ਅਰਥ ਹੰਦਾ = ਸੰਦਾ, ਦਾ। ਸਿਰਿ = ਸਿਰ ਉੱਤੇ। ਉਮਤਿ = ਸੰਗੀਤ।
SikhNet (Spanish)El Dosel de Nanak ondeó sobre Amar Das y el mundo entero quedó maravillado.
ਸੋ ਟਿਕਾ ਸੋ ਬੈਹਣਾ; ਸੋਈ ਦੀਬਾਣੁ ॥
so ttikaa so baihanaa; soee deebaan |
Sant Singh KhalsaThe same mark on the forehead, the same throne, and the same Royal Court.
Manmohan SinghGuru Amardas has the Same mark, the same throne and the same court.
Manmohan Singh (Punjabi)ਗੁਰੂ ਅਮਰਦਾਸ ਜੀ ਦਾ ਓਹੀ ਤਿਲਕ, ਉਹ ਹੀ ਰਾਜ ਸਿੰਘਾਸਣ ਅਤੇ ਉਹ ਹੀ ਦਰਬਾਰ ਹੈ।
Fareedkot Teekaਸੋਈ ਗੁਰਿਆਈ ਦਾ ਤਿਲਕ ਔ ਸੋਈ ਤਖਤ ਪੁਨਾ ਸੋਈ ਭਾਈ ਬੁਢੇ ਆਦਿਕੋਂ ਕਾ ਦੀਵਾਨ, ਭਾਵ ਸਿਖੋਂ ਕੀ ਸਭਾ ਹੈ॥
Prof. Sahib Singh(ਇਸ ਦੇ ਮੱਥੇ ਉੱਤੇ ਭੀ) ਉਹੀ ਨੂਰ ਹੈ, (ਇਸ ਦਾ ਭੀ) ਉਹੀ ਤਖ਼ਤ ਹੈ, ਉਹੀ ਦਰਬਾਰ ਹੈ (ਜੋ ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਦਾ ਸੀ)
SikhNet (Spanish)Él fue ungido de la misma forma, sentado en el mismo Trono, en la misma Corte.
ਪਿਯੂ ਦਾਦੇ ਜੇਵਿਹਾ; ਪੋਤ੍ਰਾ ਪਰਵਾਣੁ ॥੬॥
piyoo daade jevihaa; potraa paravaan |6|
Sant Singh KhalsaJust like the father and grandfather, the son is approved. ||6||
Manmohan SinghThe grandson is as acceptable as his father and grandfather (Guru Nanak.).
Manmohan Singh (Punjabi)ਪੋਤਾ ਆਪਣੇ ਬਾਬਲ ਅਤੇ ਬਾਬੇ ਵਰਗਾ ਹੀ ਪ੍ਰਮਾਣੀਕ ਹੈ।
Fareedkot Teekaਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ, ਦਾਦਾ ਸ੍ਰੀ ਗੁਰੂ ਨਾਨਕ ਜੀ, ਤਿਨੋਂ ਜੇਹਾ ਪ੍ਰੋਤਰਾ ਸ੍ਰੀ ਗੁਰੂ ਅਮਰ ਦਾਸ ਜੀ ਪਰਵਾਨ ਹੂਆ॥੬॥
Prof. Sahib Singhਪੋਤਰਾ-ਗੁਰੂ (ਗੁਰੂ ਅਮਰਦਾਸ ਭੀ) ਮੰਨਿਆ-ਪ੍ਰਮੰਨਿਆ ਗੁਰੂ ਹੈ (ਕਿਉਂਕਿ ਉਹ ਭੀ) ਗੁਰੂ ਨਾਨਕ ਤੇ ਗੁਰੂ ਅੰਗਦ ਸਾਹਿਬ ਵਰਗਾ ਹੀ ਹੈ ॥੬॥
SikhNet (Spanish)Y así como su padre y abuelo, el nieto también fue aprobado.(6)