ਹੋਰਿਂਓ. ਗੰਗ ਵਹਾਈਐ; ਦੁਨਿਆਈ ਆਖੈ. ਕਿ ਕਿਓਨੁ ॥
horino. gang vahaaeeai; duniaaee aakhai. ki kion |
Sant Singh KhalsaIt is as if the Guru made the Ganges flow in the opposite direction, and the world wonders: what has he done?
Manmohan SinghGuru Nanak made the Ganges flow in another direction and people say, "What has he done?"
Manmohan Singh (Punjabi)ਗੁਰੂ ਨਾਨਕ ਨੇ ਗੰਗਾ ਨੂੰ ਹੋਰਸ ਪਾਸੇ ਹੀ ਵਗਾ ਦਿੱਤਾ ਹੈ ਅਤੇ ਲੋਕਾਈ ਆਖਦੀ ਹੈ, ਉਸ ਨੇ ਕੀ ਕੀਤਾ ਹੈ?
Fareedkot Teeka(ਦੁਨਿਆਈ) ਸ੍ਰਿਸਟੀ ਸਭ ਕਹਿਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਲਟੀ ਗੰਗਾ ਚਲਾਈ ਹੈ, ਇਹ ਕਿਆ ਕੀਆ ਹੈ, ਜੋ ਪੁਤ੍ਰੋਂ ਕੋ ਛੋਡ ਕੇ ਸੇਵਕ ਕੋ ਮਾਲਕ ਕਰ ਦੀਆ॥
Prof. Sahib Singhਦੁਨੀਆ ਆਖਦੀ ਹੈ, (ਗੁਰੂ ਨਾਨਕ) ਨੇ ਹੋਰ ਪਾਸੇ ਵਲੋਂ ਹੀ ਗੰਗਾ ਚਲਾ ਦਿੱਤੀ ਹੈ। ਇਹ ਉਸ ਨੇ ਕੀਹ ਕੀਤਾ ਹੈ?ਪਦ ਅਰਥ ਹੋਰਿਂਓ = ਹੋਰ ਪਾਸਿਓਂ, ਹੋਰ ਪਾਸੇ ਵਲੋਂ। ਵਹਾਈਐ = ਵਹਾਈ ਹੈ, ਚਲਾਈ ਹੈ। ਦੁਨਿਆਈ = ਲੁਕਾਈ, ਦੁਨੀਆ ਦੇ ਲੋਕ। ਕਿ = ਕੀਹ? ਕਿਓਨੁ = ਕੀਆ ਉਨਿ, ਕੀਤਾ ਹੈ ਉਸ ਨੇ।
SikhNet (Spanish)La corriente del río Ganges se regresa y el mundo en azoro, pregunta por qué.
ਨਾਨਕ ਈਸਰਿ ਜਗਨਾਥਿ; ਉਚਹਦੀ ਵੈਣੁ ਵਿਰਿਕਿਓਨੁ ॥
naanak eesar jaganaath; uchahadee vain virikion |
Sant Singh KhalsaNanak, the Lord, the Lord of the World, spoke the words out loud.
Manmohan SinghGod incarnate Nanak, the Lord of the world, has uttered the supremely sublime hymns.
Manmohan Singh (Punjabi)ਸ਼੍ਰਿਸ਼ਟੀ ਦੇ ਸੁਆਮੀ, ਵਾਹਿਗੁਰੂ ਸਰੂਪ ਨਾਨਕ ਨੇ ਪਰਮ ਸ੍ਰੇਸ਼ਟ ਬਾਣੀ ਉਚਾਰਨ ਕੀਤੀ ਹੈ।
Fareedkot Teekaਸ੍ਰੀ ਗੁਰੂ ਨਾਨਕ ਦੇਵ ਜੀ ਤੋ ਸਾਮਰਥ ਜਗਤ ਕੇ ਸ੍ਵਾਮੀ ਹੈਂ, ਜਿਨੋਂ ਨੇ (ਉਚਹਦੀ) ਦੁਨੀਆਂ ਕੀ ਹਦ ਸੇ ਊਚੇ, ਭਾਵ ਸਰੂਪ ਪ੍ਰਾਪਤੀ ਕੇ ਬਚਨ (ਵਿਰਿਕਿਓਨੁ) ਬਰਨਨ ਕੀਏ॥
Prof. Sahib Singhਜਗਤ ਦੇ ਨਾਥ ਗੁਰੂ ਨਾਨਕ ਨੇ ਹੱਦ ਦਾ ਉੱਚਾ ਬਚਨ ਬੋਲਿਆ ਹੈ।ਪਦ ਅਰਥ ਈਸਰਿ = ਈਸਰ ਨੇ, ਮਾਲਕ ਨੇ, ਗੁਰੂ ਨੇ। ਜਗਨਾਥਿ = ਜੱਗਨਾਥ ਨੇ, ਜਗਤ ਦੇ ਨਾਥ ਨੇ। ਉਚਹਦੀ = ਹੱਦ ਤੋਂ ਉੱਚਾ। ਵੈਣੁ = ਬਚਨ। ਵਿਰਿਕਿਓਨੁ = ਵਿਰਕਿਆ ਹੈ ਉਸ ਨੇ, ਬਿਰਕਿਆ ਹੈ ਉਸ ਨੇ, ਬੋਲਿਆ ਹੈ ਉਸ ਨੇ।
SikhNet (Spanish)Dice Nanak, el Maestro del mundo habló la Verdad Suprema;
ਮਾਧਾਣਾ ਪਰਬਤੁ ਕਰਿ, ਨੇਤ੍ਰਿ ਬਾਸਕੁ; ਸਬਦਿ ਰਿੜਕਿਓਨੁ ॥
maadhaanaa parabat kar, netr baasak; sabad rirrakion |
Sant Singh KhalsaMaking the mountain his churning stick, and the snake-king his churning string, He has churned the Word of the Shabad.
Manmohan SinghMaking a mountain has churning staff and the Snake-King his churning-string, he has churned the Divine word.
Manmohan Singh (Punjabi)ਪਹਾੜ ਨੂੰ ਆਪਣੀ ਮਧਾਣੀ ਅਤੇ ਸ਼ੇਸ਼ਨਾਗ ਨੂੰ ਆਪ ਰਿੜਕਨ ਵਾਲੀ ਰੱਸੀ ਬਣਾ ਕੇ, ਉਨ੍ਹਾਂ ਨੇ ਈਸ਼ਵਰੀ ਕਲਾਮ ਨੂੰ ਮੱਥਿਆ ਹੈ।
Fareedkot Teekaਇਹ ਤੋ ਵਹੁ ਸਰੂਪ ਹੈ ਜਿਸ ਨੇ ਪਰਬਤ ਕਾ ਮਧਾਣਾ ਬਨਾਇ ਕਰ ਅਰ ਬਾਸਕ ਨਾਗ ਕੋ ਨੇਤ੍ਰਾ ਪਾਇਕਰ (ਸਬਦਿ) ਸਮੁੰਦ੍ਰ ਕੋ ਰਿੜਕਿਆ ਹੈ॥
Prof. Sahib Singhਉਸ (ਗੁਰੂ ਨਾਨਕ) ਨੇ ਉੱਚੀ ਸੁਰਤ ਨੂੰ ਮਧਾਣੀ ਬਣਾ ਕੇ, (ਮਨ-ਰੂਪ) ਬਾਸਕ ਨਾਗ ਨੂੰ ਨੇਤ੍ਰੇ ਵਿਚ ਪਾ ਕੇ (ਭਾਵ, ਮਨ ਨੂੰ ਕਾਬੂ ਕਰ ਕੇ) 'ਸ਼ਬਦ' ਵਿਚ ਰੇੜਕਾ ਪਾਇਆ (ਭਾਵ, 'ਸ਼ਬਦ' ਨੂੰ ਵਿਚਾਰਿਆ; ਇਸ ਤਰ੍ਹਾਂ)ਪਦ ਅਰਥ ਪਰਬਤੁ = ਸੁਮੇਰ ਪਰਬਤ (ਭਾਵ, ਉੱਚੀ ਸੁਰਤ। ਪੁਰਾਣਿਕ ਕਥਾ ਅਨੁਸਾਰ ਜਿਵੇਂ ਦੇਵਤਿਆਂ ਨੇ ਖੀਰ ਸਮੁੰਦਰ ਨੂੰ ਰਿੜਕਣ ਵੇਲੇ ਸੁਮੇਰ ਪਰਬਤ ਨੂੰ ਮਧਾਣੀ ਬਣਾਇਆ, ਤਿਵੇਂ ਗੁਰੂ ਨਾਨਕ ਨੇ ਉੱਚੀ ਸੁਰਤ ਨੂੰ ਮਧਾਣੀ ਬਣਾਇਆ)। ਬਾਸਕੁ = ਸੰ: (बासुकि) ਸੱਪਾਂ ਦਾ ਰਾਜਾ। ਨੇਤ੍ਰਿ = ਨੇਤ੍ਰੇ ਵਿਚ। ਕਰਿ ਨੇਤ੍ਰਿ ਬਾਸਕੁ = ਬਾਸਕ ਨਾਗ ਨੂੰ ਨੇਤ੍ਰੇ ਵਿਚ ਕਰ ਕੇ (ਭਾਵ, ਮਨ-ਰੂਪ ਸੱਪ ਨੂੰ ਨੇਤ੍ਰਾ ਬਣਾ ਕੇ, ਮਨ ਨੂੰ ਕਾਬੂ ਕਰ ਕੇ)।
SikhNet (Spanish)Él hizo de la montaña Su palo de batir;
ਚਉਦਹ ਰਤਨ. ਨਿਕਾਲਿਅਨੁ; ਕਰਿ ਆਵਾ ਗਉਣੁ ਚਿਲਕਿਓਨੁ ॥
chaudah ratan. nikaalian; kar aavaa gaun chilakion |
Sant Singh KhalsaFrom it, He extracted the fourteen jewels, and illuminated the world.
Manmohan SinghHe has extracted the fourteen invaluable objects and has illumined the whole universe.
Manmohan Singh (Punjabi)ਉਨ੍ਹਾਂ ਨੇ ਚੌਦਾਂ ਅਮੋਲਕ ਪਦਾਰਥ ਵਿਚੋਂ ਕੱਢੇ ਹਨ ਅਤੇ ਸਾਰੇ ਆਲਮ ਨੂੰ ਰੌਸ਼ਨ ਕਰ ਦਿੱਤਾ ਹੈ।
Fareedkot Teekaਪੁਨਾ ਚੌਦਾਂ ਰਤਨੋਂ ਕੋ ਨਿਕਾਲ ਕਰ ਕੇ (ਆਵਾਗਉਣੁ) ਸੰਸਾਰ ਮੇਂ (ਚਿਲਕਿਓਨੁ) ਪ੍ਰਕਾਸਨਾ ਕੀਆ ਹੈ। ਵਾ ਪਰਮੇਸਰ ਦੀ ਕਿਰਪਾ ਹੋਈ ਏਹੁ ਮੰਦ੍ਰਾਚਲੁ ਹੈ ੧, ਜੀਵੋਂ ਕੇ ਪੁਨ ਬਾਸਕ ਨਾਗੁ ੨, ਬੇਦ ਰੂਪ ਸਮੁੰਦਰ ੩, ਗੁਰੂ ਨਾਨਕ ਜੀ ਬਿਸਨੂੰ ਨੇ ੪, ਮਥਕਰ ਏਹੁ ਰਤਨ ੧੪ ਨਿਕਾਲੇ ਜੋ ਆਗੇ ਕਹਣੇ ਹੈਂ: ਭਗਤੀ ਲਛਮੀ ੧, ਆਤਮ ਵੀਚਾਰ ਮਣੀ ੨, ਕੀਰਤੀ ਰੰਭਾ ੩, ਪ੍ਰੇਮ ਰੂਪ ਮਦਰਾ ੪, ਨਾਮ ਦਾ ਜਾਪੁ ਅੰਮ੍ਰਿਤ ੫, ਰਾਗ ਗਾ ਅਲਾਪਨਾ ਸੰਖ ੬, ਦ੍ਰਿੜ ਨਿਹਚਾ ਹਸਤੀ ੭, ਦਾਨ ਰੂਪ ਚੰਦ੍ਰਮਾ ੮, ਸਤਸੰਗ ਕਲਪ ਬ੍ਰਿਛ ੯, ਸਾਂਤੀ ਰੂਪ ਕਾਮ ਧੇਨੂ ੧੦, ਸੰਤੋਂ ਕੀ ਨਿੰਦਾ ਬਿਖੂ ੧੧, ਸਤਿ ਬੋਲਨਾ ਧਨਖੁ ੧੨, ਸਤਗੁਰੂ ਵੈਦਰਾਜ ਧਨੰਤ੍ਰ ੧੩, ਗ੍ਯਾਨ ਉਚੀਸਵਾਂ ਘੋੜਾ ੧੪ । ਸ੍ਰੀ ਗੁਰੂ ਨਾਨਕ ਜੀ ਨੇ ਇਨ ਅੰਤ੍ਰੀਵ ਰਤਨੋਂ ਕਾ ਜਗਤ ਮੇਂ ਪ੍ਰਕਾਸ ਕੀਆ ਹੈ॥
Prof. Sahib Singhਉਸ (ਗੁਰੂ ਨਾਨਕ) ਨੇ (ਇਸ 'ਸ਼ਬਦ'-ਸਮੁੰਦਰ ਵਿਚੋਂ 'ਰੱਬੀ ਗੁਣ'-ਰੂਪ) ਚੌਦਾਂ ਰਤਨ (ਜਿਵੇਂ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ) ਕੱਢੇ ਤੇ (ਇਹ ਉੱਦਮ ਕਰ ਕੇ) ਸੰਸਾਰ ਨੂੰ ਸੋਹਣਾ ਬਣਾ ਦਿੱਤਾ।ਪਦ ਅਰਥ ਨਿਕਾਲਿਅਨੁ = ਨਿਕਾਲੇ ਉਸ (ਗੁਰੂ ਨਾਨਕ) ਨੇ। ਆਵਾਗਉਣੁ = ਸੰਸਾਰ। ਚਿਲਕਿਓਨੁ = ਚਿਲਕਾਇਆ ਉਸ ਨੇ, ਲਿਸ਼ਕਾ ਦਿੱਤਾ ਉਸ ਨੇ, ਸੁਖ-ਰੂਪ ਬਣਾ ਦਿੱਤਾ ਉਸ (ਗੁਰੂ ਨਾਨਕ) ਨੇ।
SikhNet (Spanish)de la serpiente rey, el recipiente, batiendo así la Palabra del Shabd.
ਕੁਦਰਤਿ ਅਹਿ ਵੇਖਾਲੀਅਨੁ; ਜਿਣਿ ਐਵਡ ਪਿਡ, ਠਿਣਕਿਓਨੁ ॥
kudarat eh vekhaaleean; jin aivadd pidd, tthinakion |
Sant Singh KhalsaHe revealed such creative power, and touched such greatness.
Manmohan SinghHe displayed such power when he assayed so great a person as Angad.
Manmohan Singh (Punjabi)ਜਦ ਉਨ੍ਹਾਂ ਨੇ ਐਡੇ ਵੱਡੇ ਪੁਰਸ਼ ਅੰਗਦ ਨੂੰ ਪਰਖਿਆ ਤਾਂ ਐਹੋ ਜੇਹੀ ਸ਼ਕਤੀ ਦਿਖਾਈ।
Fareedkot Teeka(ਜਿਣ) ਜਿਸ ਨੇ ਏਹੁ ਸਕਤੀ ਦਿਖਾਈ ਹੈ ਅਪਨੀ ਸਤਾ ਕੇ ਆਸਰੇ (ਐਵਡ ਪਿਡ) ਏਤਾ ਵਡਾ ਪਿੰਡੁ, ਭਾਵ ਬ੍ਰਹਮੰਡ (ਠਿਣਕਿਓਨਿ) ਠਹਿਰਾਇਆ ਹੈ॥
Prof. Sahib Singhਉਸ (ਗੁਰੂ ਨਾਨਕ) ਨੇ ਐਸੀ ਸਮਰੱਥਾ ਵਿਖਾਈ ਕਿ (ਪਹਿਲਾਂ ਬਾਬਾ ਲਹਣਾ ਜੀ ਦਾ ਮਨ) ਜਿੱਤ ਕੇ ਇਤਨੀ ਉੱਚੀ ਆਤਮਾ ਨੂੰ ਪਰਖਿਆ,ਪਦ ਅਰਥ ਕੁਦਰਤਿ = ਸਮਰੱਥਾ, ਤਾਕਤ। ਅਹਿ = ਇਹੋ ਜਿਹੀ। ਵੇਖਾਲੀਅਨੁ = ਵਿਖਾਲੀ ਉਸ (ਗੁਰੂ ਨਾਨਕ) ਨੇ। ਜਿਣਿ = ਜਿੱਤ ਕੇ, (ਬਾਬਾ ਲਹਣਾ ਜੀ ਦੇ ਮਨ ਨੂੰ ਜਿੱਤ ਕੇ)। ਐਵਡ = ਇਤਨਾ ਵੱਡਾ। ਪਿਡ = ਸਰੀਰ। ਐਵਡ ਪਿਡ = ਇਤਨੀ ਉੱਚੀ ਆਤਮਾ। ਠਿਣਕਿਓਨੁ = ਠਣਕਾਇਆ ਉਸ ਨੇ, ਟੁਣਕਾਇਆ ਉਸ (ਗੁਰੂ ਨਾਨਕ) ਨੇ, ਜਿਵੇਂ ਨਵਾਂ ਭਾਂਡਾ ਲੈਣ ਲੱਗਿਆਂ ਟੁਣਕਾ ਕੇ ਵੇਖੀਦਾ ਹੈ, ਪਰਖਿਆ ਉਸ ਗੁਰੂ ਨਾਨਕ ਨੇ।
SikhNet (Spanish)De ahí extrajo las catorce Joyas de la Sabiduría y con Su Luz iluminó el mundo.
ਲਹਣੇ ਧਰਿਓਨੁ ਛਤ੍ਰੁ ਸਿਰਿ; ਅਸਮਾਨਿ ਕਿਆੜਾ ਛਿਕਿਓਨੁ ॥
lahane dharion chhatru sir; asamaan kiaarraa chhikion |
Sant Singh KhalsaHe raised the royal canopy to wave over the head of Lehna, and raised His glory to the skies.
Manmohan SinghHe waved the royal umbrella over the head of Lahna and extended the canopy of his glory to the sky.
Manmohan Singh (Punjabi)ਉਸ ਨੇ ਪਾਤਸ਼ਾਹੀ ਛੱਟ ਲਹਿਣੇ ਦੇ ਸੀਸ ਤੇ ਝੁਲਾ ਦਿੱਤਾ ਅਤੇ ਉਸ ਦੀ ਕੀਰਤੀ ਦਾ ਚੰਦੋਆ ਆਕਾਸ਼ ਤੋੜੀ ਤਾਣ ਦਿੱਤਾ।
Fareedkot Teekaਲਹਿਣੇ ਕੇ ਸਿਰ ਪਰ ਗੁਰਿਆਈ ਕਾ ਛੱਤ੍ਰ ਧਰਿਆ ਹੈ ਔ ਜਿਸ ਨੇ ਅਸਮਾਨੋਂ ਮੇਂ ਜਸ ਰੂਪ (ਕਿਆੜਾ) ਚੰਦੋਆ ਫੈਲਾਇਆ ਹੈ; ਵਾ ਲਹਣੇ ਜੀ ਕਾ ਰਿਦਾ ਜੋ (ਕਿਆੜਾ) ਖੇਤ ਤਿਸ ਮੇਂ ਜੋ ਮਾਨ ਰੂਪੀ ਨਦੀਨੁ (ਅਸ) ਹੈਸੀ ਸੋ (ਛਿਕਿਓਨੁ) ਖੈਂਚ ਲੀਆ, ਭਾਵ ਅਨੇਕ ਪ੍ਰਕਾਰ ਕੀ ਅਸੰਭਵ ਆਗ੍ਯਾ ਮਨਾਇਕਰ ਤਿਸ ਕਾ ਰਿਦਾ ਸੁਧ ਕਰ ਦੀਆ॥
Prof. Sahib Singh(ਫਿਰ) ਬਾਬਾ ਲਹਣਾ ਜੀ ਦੇ ਸਿਰ ਉਤੇ (ਗੁਰਿਆਈ ਦਾ) ਛਤਰ ਧਰਿਆ ਤੇ (ਉਹਨਾਂ ਦੀ) ਸੋਭਾ ਅਸਮਾਨ ਤਕ ਅਪੜਾਈ।ਪਦ ਅਰਥ ਲਹਣੇ ਸਿਰਿ = ਲਹਣੇ ਦੇ ਸਿਰ ਉਤੇ। ਧਰਿਓਨੁ = ਧਰਿਆ ਉਸ ਨੇ। ਅਸਮਾਨਿ = ਅਸਮਾਨ ਤਕ। ਕਿਆੜਾ = ਗਿੱਚੀ। ਛਿਕਿਓਨੁ = ਖਿੱਚਿਆ ਉਸ ਨੇ।
SikhNet (Spanish)Oh Maravilla de maravillas, así Nanak tocó los hombros de Angad, su discípulo,
ਜੋਤਿ ਸਮਾਣੀ. ਜੋਤਿ ਮਾਹਿ; ਆਪੁ ਆਪੈ ਸੇਤੀ. ਮਿਕਿਓਨੁ ॥
jot samaanee. jot maeh; aap aapai setee. mikion |
Sant Singh KhalsaHis Light merged into the Light, and He blended Him into Himself.
Manmohan SinghNanak's light merged in Guru Angad's light and the Guru Him self blended Angad with Himself.
Manmohan Singh (Punjabi)ਨਾਨਕ ਦਾ ਨੂਰ ਗੁਰੂ ਅੰਗਦ ਦੇ ਨੂਰ ਵਿੱਚ ਲੀਨ ਹੋ ਗਿਆ ਅਤੇ ਪ੍ਰਭੂ ਨੇ ਖੁਦ ਨਾਨਕ ਨੂੰ ਆਪਣੇ ਆਪ ਨਾਲ ਅਭੇਦ ਕਰ ਲਿਆ।
Fareedkot Teekaਜੋਤੀ ਬੀਚ ਜੋਤਿ ਸਮਾਇ ਗਈ, ਪ੍ਰਮਾਤਮਾ ਨੇ ਆਪਣੇ ਸਾਥ ਆਪ ਕੋਈ (ਮਿਕਓਨੁ) ਮਿਲਾਇ ਲੀਆ ਹੈ, ਵਾ ਆਪ ਕਾ ਈਹਾ ਆਪ ਹੈ। ਜੈਸੇ ਜਲ ਸਾਥ ਜਲ ਮਿਲ ਜਾਤਾ ਹੈ, ਤੈਸੇ ਜੋਤਿ ਮੇਂ ਜੋਤਿ ਸਮਾਈ ਹੈ॥
Prof. Sahib Singh(ਗੁਰੂ ਨਾਨਕ ਸਾਹਿਬ ਦੀ) ਆਤਮਾ (ਬਾਬਾ ਲਹਣਾ ਜੀ ਦੀ) ਆਤਮਾ ਵਿਚ ਇਉਂ ਮਿਲ ਗਈ ਕਿ ਗੁਰੂ ਨਾਨਕ ਨੇ ਆਪਣੇ ਆਪ ਨੂੰ ਆਪਣੇ 'ਆਪੇ' (ਬਾਬਾ ਲਹਣਾ ਜੀ) ਨਾਲ ਸਾਂਵਾਂ ਕਰ ਲਿਆ।ਪਦ ਅਰਥ ਆਪੁ = ਆਪਣੇ ਆਪ ਨੂੰ। ਆਪੈ ਸੇਤੀ = ਆਪਣੇ 'ਆਪੇ' ਦੇ ਨਾਲ। ਮਿਕਿਓਨੁ = ਮਿੱਕਿਆ ਉਸ (ਗੁਰੂ ਨਾਨਕ) ਨੇ, ਬਰਾਬਰ ਕੀਤਾ ਉਸ (ਗੁਰੂ ਨਾਨਕ) ਨੇ। {ਨੋਟ: ਕਬੱਡੀ ਆਦਿਕ ਖੇਡ ਖੇਡਣ ਵੇਲੇ ਇਕੋ ਜਿਹੀ ਤਾਕਤ ਤੇ ਕੱਦ ਵਾਲੇ ਮੁੰਡੇ ਪਹਿਲਾਂ 'ਮਿੱਕ ਕੇ' ਆਉਂਦੇ ਹਨ, ਦੋ ਬਰਾਬਰ ਦੇ ਮੁੰਡੇ ਆਉਂਦੇ ਹਨ ਜਿਨ੍ਹਾਂ ਨੂੰ ਦੋਹਾਂ ਪਾਸਿਆਂ ਵਲ ਚੁਣਿਆ ਜਾਂਦਾ ਹੈ}।
SikhNet (Spanish)y ondeando el dosel sobre su cabeza, elevó su frente a los cielos y lo proclamó Guru.
ਸਿਖਾਂ ਪੁਤ੍ਰਾਂ ਘੋਖਿ ਕੈ; ਸਭ ਉਮਤਿ ਵੇਖਹੁ, ਜਿ ਕਿਓਨੁ ॥
sikhaan putraan ghokh kai; sabh umat vekhahu, ji kion |
Sant Singh KhalsaGuru Nanak tested His Sikhs and His sons, and everyone saw what happened.
Manmohan SinghNanak tested his sikhs and his sons and all his sect saw what he had done.
Manmohan Singh (Punjabi)ਨਾਨਕ ਨੇ ਆਪਣੇ ਸਿੱਖਾਂ ਅਤੇ ਲੜਕਿਆਂ ਦੀ ਛਾਣ ਬੀਣ ਕੀਤੀ ਅਤੇ ਜੋ ਕੁਛ ਉਸ ਨੇ ਕੀਤਾ, ਉਸ ਨੂੰ ਉਸ ਦੇ ਸਾਰੇ ਪੰਥ ਨੇ ਦੇਖਿਆ।
Fareedkot Teekaਸਭ ਉਮਤਿ ਕਹਤੀ ਹੈ: ਸਿਖੋਂ ਮੇਂ ਸੇ ਔ ਪੁਤ੍ਰੋਂ ਮੇਂ ਸੇ (ਘੋਖਿਕੈ) ਬਿਚਾਰ ਕਰ ਕੇ ਜੋ ਗੁਰੂ ਜੀ ਨੇ ਕੀਆ ਹੈ, ਸੋ ਦੇਖੋ॥
Prof. Sahib Singhਹੇ ਸਾਰੀ ਸੰਗਤ! ਵੇਖੋ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਤੇ ਪੁਤ੍ਰਾਂ ਨੂੰ ਪਰਖ ਕੇ-ਪਦ ਅਰਥ ਘੋਖਿ ਕੈ = ਪਰਖ ਕੇ {ਨੋਟ: ਪੁਰਾਣੀ ਪੰਜਾਬੀ ਦੇ 'ਕੈ' ਦੇ ਥਾਂ ਅੱਜ ਕੱਲ ਅਸੀਂ 'ਕੇ' ਵਰਤਦੇ ਹਾਂ}। ਉਮਤਿ = ਸੰਗਤ। ਜਿ = ਜੋ ਕੁਝ। ਕਿਓਨੁ = ਕੀਤਾ ਉਸ (ਗੁਰੂ ਨਾਨਕ) ਨੇ।
SikhNet (Spanish)Así, la Luz de Nanak se fundió en la Luz de Angad, no, él fundió Su Ser en Sí Mismo,
ਜਾਂ ਸੁਧੋਸੁ; ਤਾਂ ਲਹਣਾ ਟਿਕਿਓਨੁ ॥੪॥
jaan sudhos; taan lahanaa ttikion |4|
Sant Singh KhalsaWhen Lehna alone was found to be pure, then He was set on the throne. ||4||
Manmohan SinghWhen Lahna was found immaculate, then alone the Guru established him on the throne.
Manmohan Singh (Punjabi)ਜਦ ਲਹਿਣਾ ਪਾਕ ਪਵਿੱਤਰ ਪਾਇਆ ਗਿਆ ਤਦ ਹੀ ਗੁਰਾਂ ਨੇ ਉਸ ਨੂੰ ਰਾਜਸਿੰਘਾਸਣ ਤੇ ਅਸਥਾਪਨ ਕੀਤਾ।
Fareedkot Teekaਜਬ (ਸੁਧੋਸੁ) ਸੋਧ ਕੇ ਦੇਖ ਲੀਆ ਭਲੀ ਪ੍ਰਕਾਰ ਕੇ ਇਹੀ ਪਾਤ੍ਰ ਹੈ, ਤੋ ਲਹਣਾ ਜੀ ਕੋ ਗੁਰੂ ਕਰ ਕੇ (ਟਿਕਓਨੁ) ਟਿਕਾ ਦੀਆ, ਭਾਵ ਗੁਰਤਾ ਕੀ ਗਾਦੀ ਪਰ ਇਸਥਿਤ ਕੀਆ॥੪॥
Prof. Sahib Singhਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ (ਆਪਣੇ ਥਾਂ ਲਈ ਬਾਬਾ) ਲਹਣਾ (ਜੀ ਨੂੰ) ਚੁਣਿਆ ॥੪॥ਪਦ ਅਰਥ ਸੁਧੋਸੁ = ਸੋਧਿਆ ਉਸ ਨੂੰ; ਸੋਧ ਕੀਤੀ ਉਸ ਦੀ। ਟਿਕਿਓਨੁ = ਟਿੱਕਿਆ ਉਸ ਨੇ; ਚੁਣਿਆ ਉਸ (ਗੁਰੂ ਨਾਨਕ) ਨੇ ॥੪॥
SikhNet (Spanish)pues Nanak probó a Sus Discípulos y a Sus hijos también y cuando Angad probó ser Íntegro, fue establecido en el Trono. (4)