ਡਖਣੇ ਮਃ ੫ ॥
ddakhane mahalaa 5 |
Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.
ਸਚੁ ਸੁਹਾਵਾ ਕਾਢੀਐ; ਕੂੜੈ ਕੂੜੀ ਸੋਇ ॥
sach suhaavaa kaadteeai; koorrai koorree soe |
Sant Singh KhalsaThe true person is said to be beautiful; false is the reputation of the false.
Manmohan SinghThe True person is said to be beauteous, and false is the repute of the false one.
Manmohan Singh (Punjabi)ਸੱਚਾ ਪੁਰਸ਼ ਸੁੰਦਰ ਆਖਿਆ ਜਾਂਦਾ ਹੈ ਅਤੇ ਝੂਠੀ ਹੈ ਸ਼ੁਹਰਤ ਝੂਠੇ ਇਨਸਾਨ ਦੀ।
Fareedkot Teekaਸਚੁ ਨਾਮ ਜਾਪ ਵਾਲਾ ਪੁਰਸੁ ਸੁੰਦਰ ਕਹੀਤਾ ਹੈ ਔ ਕੂੜਿਓਂ ਕੀ ਝੂਠੀ ਸੋਭਾ ਹੈ॥
Prof. Sahib Singhਹਰ ਕੋਈ ਆਖਦਾ ਹੈ ਕਿ (ਪਰਮਾਤਮਾ ਦਾ) ਨਾਮ-ਧਨ ਸੁਖ ਦੇਣ ਵਾਲਾ ਹੈ ਤੇ ਦੁਨੀਆਵੀ ਧਨ (ਦੇ ਇਕੱਠਾ ਕਰਨ) ਵਿਚ ਕੋਈ ਨ ਕੋਈ ਝਗੜੇ-ਉਪਾਧੀ ਵਾਲੀ ਖ਼ਬਰ ਹੀ ਸੁਣੀਦੀ ਹੈ।
ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਨਾਮ-ਧਨ। ਸੁਹਾਵਾ = ਸੁਖਾਵਾਂ, ਸੁਖ ਦੇਣ ਵਾਲਾ। ਕਾਢੀਐ = ਆਖੀਦਾ ਹੈ, ਹਰ ਕੋਈ ਆਖਦਾ ਹੈ। ਕੂੜੈ = ਝੂਠਾ ਧਨ, ਨਾਸਵੰਤ ਪਦਾਰਥ। ਕੂੜੀ ਸੋਇ = ਮੰਦੀ ਸੋਇ, ਕਿਸੇ ਨ ਕਿਸੇ ਉਪਾਧੀ ਵਾਲੀ ਹੀ ਖ਼ਬਰ।
SikhNet (Spanish)La Belleza tiene la reputación de ser Bella, la falsedad tiene una presencia horrible,
ਨਾਨਕ. ਵਿਰਲੇ ਜਾਣੀਅਹਿ; ਜਿਨ ਸਚੁ ਪਲੈ ਹੋਇ ॥੧॥
naanak. virale jaaneeeh; jin sach palai hoe |1|
Sant Singh KhalsaO Nanak, rare are those who have Truth in their laps. ||1||
Manmohan SinghNanak, rare are known to be such persons, who have truth in their lap.
Manmohan Singh (Punjabi)ਨਾਨਕ ਬਹੁਤ ਹੀ ਥੋੜੇ ਐਹੋ ਜੇਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਓਹ ਵਿਰਲੇ ਜਾਣੀਤੇ ਹੈਂ ਜਿਨ ਕੇ (ਪਲੈ) ਅੰਤਸਕਰਣ ਮੇਂ ਸਚ ਹੋਵੈ॥੧॥
Prof. Sahib Singhਫਿਰ ਭੀ, ਹੇ ਨਾਨਕ! ਐਸੇ ਬੰਦੇ ਵਿਰਲੇ ਹੀ ਮਿਲਦੇ ਹਨ, ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੋਵੇ (ਹਰ ਕੋਈ ਉਪਾਧੀ-ਮੂਲ ਦੁਨੀਆਵੀ ਧਨ ਦੇ ਹੀ ਪਿੱਛੇ ਦੌੜ ਰਿਹਾ ਹੈ) ॥੧॥
ਪਦ ਅਰਥ ਜਾਣੀਅਹਿ = ਜਾਣੇ ਜਾਂਦੇ ਹਨ, ਪਤਾ ਲੱਗਦਾ ਹੈ ॥੧॥
SikhNet (Spanish)pero extraordinarios, dice Nanak, son los que aprecian la Verdad. (1)