ੴ

ਸਿੱਖਬਾਣੀ · SikhBani

ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥

jin jan guramukh seviaa tin sabh sukh paaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1100 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਨਿ ਜਨਿ ਗੁਰਮੁਖਿ ਸੇਵਿਆ; ਤਿਨਿ ਸਭਿ ਸੁਖ ਪਾਈ ॥

jin jan guramukh seviaa; tin sabh sukh paaee |

Sant Singh KhalsaThat humble being, who, as Gurmukh, serves the Lord, obtains all peace and pleasure.
Manmohan SinghThe person, who by the Guru's grace, serves his Lord; He obtains all the comforts.
Manmohan Singh (Punjabi)ਜਿਹੜਾ ਪੁਰਸ਼, ਗੁਰਾਂ ਦੀ ਦਇਆ ਦੁਆਰਾ, ਆਪਣੇ ਸਾਈਂ ਦੀ ਘਾਲ ਕਮਾਉਂਦਾ ਹੈ; ਉਹ ਸਾਰੇ ਸੁੱਖ ਪਾ ਲੈਂਦਾ ਹੈ।
Fareedkot Teekaਜਿਸ ਪੁਰਸ ਨੇ ਗੁਰੋਂ ਦ੍ਵਾਰੇ ਨਾਮ ਕੋ ਸੇਵਿਆ ਹੈ ਤਿਸ ਨੇ ਸਭ ਸੁਖੋਂ ਕੀ ਪੰਕਤੀ ਪਾਈ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਸ ਨੇ ਸਾਰੇ ਸੁਖ ਮਾਣ ਲਏ ਹਨ,

ਪਦ ਅਰਥ ਜਿਨਿ = ਜਿਸ ਨੇ। ਜਨਿ = ਜਨ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਤਿਨਿ = ਉਸ ਨੇ। ਸਭਿ = ਸਾਰੇ।

SikhNet (Spanish)El que sirve a Dios por la Gracia del Guru, es bendecido con Éxtasis.

ਓਹੁ ਆਪਿ ਤਰਿਆ ਕੁਟੰਬ ਸਿਉ; ਸਭੁ ਜਗਤੁ ਤਰਾਈ ॥

ohu aap tariaa kuttanb siau; sabh jagat taraaee |

Sant Singh KhalsaHe Himself is saved, along with his family, and all the world is saved as well.
Manmohan SinghHe Himself is saved with his family and he emancipates the whole world.
Manmohan Singh (Punjabi)ਆਪਣੇ ਟੱਬਰ ਕਬੀਲੇ ਸਮੇਤ ਉਹ ਖ਼ੁਦ ਬੱਚ ਜਾਂਦਾ ਹੈ ਅਤੇ ਸਾਰੇ ਸੰਸਾਰ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਓਹੁ ਆਪ ਤੌ ਕੁਟੰਬ ਸਮੇਤ ਤਰਿਆ ਹੈ ਪੁਨਾ ਉਸ ਨੇ ਸਭ (ਜਗਤੁ) ਸ੍ਰਿਸ੍ਟੀ ਭੀ ਤਰਾਈ ਹੈ॥
Prof. Sahib Singhਉਹ ਆਪਣੇ ਪਰਵਾਰ ਸਮੇਤ ਆਪ ਭੀ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ, ਸਾਰੇ ਜਗਤ ਨੂੰ ਭੀ ਤਾਰ ਲੈਂਦਾ ਹੈ।
SikhNet (Spanish)Se emancipa a sí mismo y a todos sus parientes, no, al mundo entero.

ਓਨਿ ਹਰਿ ਨਾਮਾ ਧਨੁ ਸੰਚਿਆ; ਸਭ ਤਿਖਾ ਬੁਝਾਈ ॥

on har naamaa dhan sanchiaa; sabh tikhaa bujhaaee |

Sant Singh KhalsaHe collects the wealth of the Lord's Name, and all his thirst is quenched.
Manmohan SinghHe amasses the wealth of God's Name and all his thirst is quenched.
Manmohan Singh (Punjabi)ਉਹ ਰੱਬ ਦੇ ਨਾਮ ਦੀ ਦੌਲਤ ਨੂੰ ਇਕੱਤਰ ਕਰਦਾ ਹੈ ਅਤੇ ਉਸ ਦੀ ਸਾਰੀ ਤ੍ਰੇਹ ਬੁਝ ਜਾਂਦੀ ਹੈ।
Fareedkot Teekaਉਸ ਨੇ ਹਰੀ ਨਾਮ ਧਨ ਕੋ ਇਕਤ੍ਰ ਕੀਆ ਹੈ ਪੁਨਃ ਸਭ ਤਿਖਾ ਤਿਸ ਨੇ ਬੁਝਾਈ ਹੈ॥
Prof. Sahib Singhਉਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਤਨਾ ਜੋੜਿਆ ਹੈ ਕਿ ਮਾਇਆ ਵਾਲੀ ਸਾਰੀ ਹੀ ਤ੍ਰਿਸ਼ਨਾ ਉਸ ਨੇ ਮਿਟਾ ਲਈ ਹੈ।

ਪਦ ਅਰਥ ਸੰਚਿਆ = ਜੋੜਿਆ, ਇਕੱਠਾ ਕੀਤਾ।

SikhNet (Spanish)Él logra obtener el Nombre del Señor y calma la sed de todos.

ਓਨਿ ਛਡੇ ਲਾਲਚ ਦੁਨੀ ਕੇ; ਅੰਤਰਿ ਲਿਵ ਲਾਈ ॥

on chhadde laalach dunee ke; antar liv laaee |

Sant Singh KhalsaHe renounces worldly greed, and his inner being is lovingly attuned to the Lord.
Manmohan SinghHe renounces the worldly greed and his mind is attuned to the Lord.
Manmohan Singh (Punjabi)ਉਹ ਸੰਸਾਰ ਦੇ ਲੋਭਾਂ ਨੂੰ ਤਿਆਗ ਦਿੰਦਾ ਹੈ ਅਤੇ ਉਸ ਦੇ ਮਨ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।
Fareedkot Teekaਓਸ ਨੇ ਮਾਇਆ ਕੇ ਲਾਲਚ ਛਡੇ ਹੈਂ ਔ ਤਿਸ ਨੇ ਮਨ ਕੇ ਅੰਤਰ ਲਿਵ ਲਾਈ ਹੈ॥
Prof. Sahib Singhਉਸ ਨੇ ਦੁਨੀਆ ਦੇ ਸਾਰੇ ਲਾਲਚ ਛੱਡ ਦਿੱਤੇ ਹਨ (ਲਾਲਚਾਂ ਵਿਚ ਨਹੀਂ ਫਸਦਾ) ਉਸ ਨੇ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਹੋਈ ਹੈ।

ਪਦ ਅਰਥ ਓਨਿ = ਉਸ ਨੇ।

SikhNet (Spanish)No le preocupa el llamado del deseo y está entonado en Dios.

ਓਸੁ ਸਦਾ ਸਦਾ ਘਰਿ ਅਨੰਦੁ ਹੈ; ਹਰਿ ਸਖਾ ਸਹਾਈ ॥

os sadaa sadaa ghar anand hai; har sakhaa sahaaee |

Sant Singh KhalsaForever and ever, the home of his heart is filled with bliss; the Lord is his companion, help and support.
Manmohan SinghEver, ever there is bliss in his home and God is his comrade and succourer.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਉਸ ਦੀ ਗ੍ਰਹਿ ਅੰਦਰ ਖੁਸ਼ੀ ਹੈ ਅਤੇ ਵਾਹਿਗੁਰੂ ਉਸ ਦਾ ਸਾਥੀ ਅਤੇ ਸਹਾਇਕ ਹੈ।
Fareedkot Teekaਉਸ ਕੇ ਰਿਦੇ ਮੇਂ ਨਿਤ੍ਯੰਪ੍ਰਤੀ ਅਨੰਦ ਹੈ, ਉਸ ਕਾ ਹਰੀ ਮਿਤ੍ਰ ਸਹਾਈ ਹੋਇਆ ਹੈ॥
Prof. Sahib Singhਉਸ ਦੇ ਹਿਰਦੇ ਵਿਚ ਸਦਾ ਖ਼ੁਸ਼ੀ-ਅਨੰਦ ਹੈ, ਪ੍ਰਭੂ ਸਦਾ ਉਸ ਦਾ ਮਿਤ੍ਰ ਹੈ ਸਹਾਇਤਾ ਕਰਨ ਵਾਲਾ ਹੈ।

ਪਦ ਅਰਥ ਓਸੁ ਘਰਿ = ਉਸ ਦੇ ਹਿਰਦੇ-ਘਰ ਵਿਚ। ਸਖਾ = ਮਿਤ੍ਰ।

SikhNet (Spanish)Sí, él está siempre en Éxtasis y Dios es siempre su Amigo,

ਓਨਿ ਵੈਰੀ ਮਿਤ੍ਰ, ਸਮ ਕੀਤਿਆ; ਸਭ ਨਾਲਿ ਸੁਭਾਈ ॥

on vairee mitr, sam keetiaa; sabh naal subhaaee |

Sant Singh KhalsaHe looks alike upon enemy and friend, and wishes well to all.
Manmohan Singhhe deems enemy and friend alike and wished well of all.
Manmohan Singh (Punjabi)ਉਹ ਦੁਸ਼ਮਨ ਤੇ ਦੋਸਤ ਨੂੰ ਇੱਕ ਸਮਾਨ ਜਾਣਦਾ ਹੈ ਅਤੇ ਸਾਰਿਆਂ ਦਾ ਭਲਾ ਲੋਚਦਾ ਹੈ।
Fareedkot Teekaਉਸ ਨੇ ਵੈਰੀ ਔਰ ਮਿਤ੍ਰ ਸਮਾਨ ਕੀਏ ਹੈਂ, ਵਹੁ ਸਭ ਕੇ ਸਾਥ ਸੋਭਾ ਪਾਵਤਾ ਹੈ ਵਾ ਸ੍ਰੇਸਟ ਪ੍ਰੀਤੀ ਵਾਲਾ ਹੈ॥
Prof. Sahib Singhਉਸ ਨੇ ਵੈਰੀ ਤੇ ਮਿਤ੍ਰ ਇਕੋ ਜੇਹੇ ਸਮਝ ਲਏ ਹਨ (ਹਰੇਕ ਨੂੰ ਮਿਤ੍ਰ ਸਮਝਦਾ ਹੈ), ਸਭਨਾਂ ਨਾਲ ਚੰਗਾ ਸੁਭਾਉ ਵਰਤਦਾ ਹੈ।

ਪਦ ਅਰਥ ਸਮ = ਇਕੋ ਜਿਹੇ। ਸੁਭਾਈ = ਚੰਗੇ ਸੁਭਾਵ ਵਾਲਾ।

SikhNet (Spanish)a sus enemigos los vuelve amigos y les desea el bien a todos.

ਹੋਆ ਓਹੀ ਅਲੁ, ਜਗ ਮਹਿ; ਗੁਰ ਗਿਆਨੁ ਜਪਾਈ ॥

hoaa ohee al, jag meh; gur giaan japaaee |

Sant Singh KhalsaHe alone is fulfilled in this world, who meditates on the spiritual wisdom of the Guru.
Manmohan SinghHe alone become perfect in this world, who is blessed with Guru's wisdom and God's meditation.
Manmohan Singh (Punjabi)ਇਸ ਜਹਾਨ ਅੰਦਰ ਕੇਵਲ ਉਹ ਹੀ ਪੂਰਨ ਹੁੰਦਾ ਹੈ, ਜਿਸ ਨੂੰ ਗੁਰਾਂ ਦੀ ਸਿਆਣਪ ਤੇ ਰੱਬ ਦੀ ਬੰਦਗੀ ਦੀ ਦਾਤ ਮਿਲੀ ਹੋਈ ਹੈ।
Fareedkot Teekaਓਹੀ ਜਗਤ ਮੇਂ ਤ੍ਰਿਪਤਿ ਹੂਆ ਹੈ ਜਿਸ ਕੋ ਗੁਰੋਂ ਦ੍ਵਾਰੇ ਗ੍ਯਾਨ ਕੀ ਔ ਜਪ ਕੀ ਰੀਤੀ ਆਈ ਹੈ॥
Prof. Sahib Singhਉਹ ਮਨੁੱਖ ਗੁਰੂ ਤੋਂ ਮਿਲੇ ਉਪਦੇਸ਼ ਨੂੰ ਸਦਾ ਚੇਤੇ ਰੱਖਦਾ ਹੈ ਤੇ ਜਗਤ ਵਿਚ ਨਾਮਣੇ ਵਾਲਾ ਹੋ ਜਾਂਦਾ ਹੈ,

ਪਦ ਅਰਥ ਓਹੀਅਲੁ = ਪਰਗਟ, ਉੱਘਾ, ਨਾਮਣੇ ਵਾਲਾ। {ਓਝਲ-ਅੱਖਾਂ ਦੇ ਉਹਲੇ। ਓਹੀਅਲੁ = ਅੱਖਾਂ ਦੇ ਸਾਹਮਣੇ}

SikhNet (Spanish)Es íntegro, perfecto en el mundo y hace que todos contemplen la Sabiduría del Guru,

ਪੂਰਬਿ ਲਿਖਿਆ ਪਾਇਆ; ਹਰਿ ਸਿਉ ਬਣਿ ਆਈ ॥੧੬॥

poorab likhiaa paaeaa; har siau ban aaee |16|

Sant Singh KhalsaHe obtains what is pre-ordained for him, according to the Lord. ||16||
Manmohan SinghHe obtains what is pre-ordained for him and the Lord is pleased with him.
Manmohan Singh (Punjabi)ਜੋ ਕੁੱਛ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ, ਉਸ ਨੂੰ ਉਹ ਪਾ ਲੈਂਦਾ ਹੈ ਤੇ ਪ੍ਰਭੂ ਉਸ ਨਾਲ ਪ੍ਰਸੰਨ ਥੀ ਵੰਝਦਾ ਹੈ।
Fareedkot Teekaਪੂਰਬ ਕੋਈ ਉਤਮ ਭਾਗ ਲਿਖਿਆ ਹੂਆ ਥਾ ਜਿਸ ਕਰ ਗੁਰੋਂ ਕੋ ਪਾਇਆ ਹੈ, ਇਸੀ ਤੇ ਹਰੀ ਕੇ ਸਾਥ ਬਣਿ ਆਈ ਹੈ॥੧੬॥
Prof. Sahib Singhਪਿਛਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦੇ ਹਨ ਤੇ (ਇਸ ਜਨਮ ਵਿਚ) ਪਰਮਾਤਮਾ ਨਾਲ ਉਸ ਦੀ ਪੱਕੀ ਪ੍ਰੀਤ ਬਣ ਜਾਂਦੀ ਹੈ ॥੧੬॥
SikhNet (Spanish)complace a Dios. El escrito de su pasado se cumple para él. (16)
Answers quote the Granth verbatim with Ang citations. AI commentary is not Gurbani and not a religious ruling.