ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਜੋ ਕਿਛੁ ਕਰੈ; ਸੋਈ ਸੁਖੁ ਜਾਨਾ ॥
jo kichh karai; soee sukh jaanaa |
Sant Singh KhalsaWhatever He does makes me happy.
Manmohan SinghWhatever Thou doest, in that I deem my bliss.
Manmohan Singh (Punjabi)ਜੋ ਕੁਝ ਭੀ ਤੂੰ ਕਰਦਾ ਹੈਂ, ਉਸ ਵਿੱਚ ਮੈਂ ਆਪਣੀ ਖੁਸ਼ੀ ਜਾਣਦਾ ਹਾਂ।
Fareedkot Teekaਜੋ ਕੁਛ ਭਗਵੰਤ ਕਰਤਾ ਹੈ, ਸੋਈ ਸੁਖ ਰੂਪ ਕਰ ਕੇ ਜਾਨਿਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਉਹ) ਜੋ ਕੁਝ ਪਰਮਾਤਮਾ ਕਰਦਾ ਹੈ ਉਸੇ ਨੂੰ ਉਹ ਸੁਖ ਸਮਝਦਾ ਹੈ।ਪਦ ਅਰਥ ਸੋਈ = ਉਸੇ ਨੂੰ ਹੀ। ਜਾਨਾ = ਜਾਣ ਲਿਆ ਹੈ।
SikhNet (Spanish)Lo que sea que hagas, oh Dios, ahí encuentro la Dicha;
ਮਨੁ ਅਸਮਝੁ; ਸਾਧਸੰਗਿ ਪਤੀਆਨਾ ॥
man asamajh; saadhasang pateeaanaa |
Sant Singh KhalsaThe ignorant mind is encouraged, in the Saadh Sangat, the Company of the Holy.
Manmohan SinghThe ignorant mind is gladdened in the society of the saints.
Manmohan Singh (Punjabi)ਮੂਰਖ ਮਨੂਆ, ਸਤਿਸੰਗਤ ਅੰਦਰ ਪ੍ਰਸੰਨ ਥੀ ਵੰਞਦਾ ਹਾਂ।
Fareedkot Teekaਇਹੁ ਹਮਾਰਾ ਮਨ ਤੇ ਬਹੁਤਾ (ਅਸਮਝੁ) ਮੂਰਖ ਥਾ, ਪਰੰਤੂ ਸਾਧ ਸੰਗਤ ਦੁਆਰਾ ਅਬ ਪਤੀਆਯਾ ਹੈ॥
Prof. Sahib Singhਉਸ ਦਾ (ਪਹਿਲਾ) ਅੰਞਾਣ ਮਨ ਗੁਰੂ ਦੀ ਸੰਗਤਿ ਵਿਚ ਗਿੱਝ ਜਾਂਦਾ ਹੈ।ਪਦ ਅਰਥ ਅਸਮਝੁ ਮਨੁ = ਅੰਞਾਣ ਮਨ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਪਤੀਆਨਾ = ਪਤੀਜ ਜਾਂਦਾ ਹੈ, ਗਿੱਝ ਜਾਂਦਾ ਹੈ।
SikhNet (Spanish)sí, mi mente ignorante se satisface cuando me relaciono con la Sociedad de Tus Santos.
ਡੋਲਨ ਤੇ ਚੂਕਾ; ਠਹਰਾਇਆ ॥
ddolan te chookaa; tthaharaaeaa |
Sant Singh KhalsaNow, it does not waver at all; it has become stable and steady.
Manmohan SinghMy mind now wabbles not and has become stable.
Manmohan Singh (Punjabi)ਮੇਰਾ ਮਨ ਹੁਣ ਡੋਲਦਾ ਨਹੀਂ ਅਤੇ ਸਥਿਰ ਹੋ ਗਿਆ ਹੈ।
Fareedkot Teekaਅਬ ਇਹ ਮਨ ਡੋਲਨੇ ਤੇ ਹਟਿਆ ਹੈ ਔ ਪਰਮੇਸ੍ਵਰ ਕੇ ਭਾਣੇ ਮੇਂ ਠਹਿਰਾਇਆ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਇਆ ਹੋਇਆ ਉਸ ਦਾ ਮਨ ਡੋਲਣ ਤੋਂ ਹਟ ਜਾਂਦਾ ਹੈ,ਪਦ ਅਰਥ ਤੇ = ਤੋਂ। ਚੂਕਾ = ਹਟ ਗਿਆ। ਠਹਰਾਇਆ = ਟਿਕਾ ਲਿਆ।
SikhNet (Spanish)A través de Ti mi mente se tranquiliza;
ਸਤਿ ਮਾਹਿ ਲੇ ਸਤਿ ਸਮਾਇਆ ॥੧॥
sat maeh le sat samaaeaa |1|
Sant Singh KhalsaReceiving Truth, it is merged in the True Lord. ||1||
Manmohan SinghReceiving truth, it has merged in the True Lord
Manmohan Singh (Punjabi)ਸੱਚ ਨੂੰ ਲੈ ਕੇ ਇਹ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹੈ।
Fareedkot Teeka(ਸਤਿ) ਪਰਮੇਸ੍ਵਰ ਮੇਂ ਸਤਿਗੁਰੋਂ ਕੋ ਸਤਿ ਉਪਦੇਸ਼ ਨੇ ਲੈ ਕੇ ਮਿਲਾਯਾ ਹੈ॥੧॥
Prof. Sahib Singhਅਤੇ ਸਦਾ-ਥਿਰ ਪ੍ਰਭੂ (ਦਾ ਨਾਮ) ਲੈ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥ਪਦ ਅਰਥ ਸਤਿ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਲੇ = ਲੈ ਕੇ। ਸਮਾਇਆ = ਲੀਨ ਹੋ ਗਿਆ ॥੧॥
SikhNet (Spanish)no vacila más, se inmerge en la Verdad volviéndose la encarnación de Tu Verdad. (1)
ਦੂਖੁ ਗਇਆ ਸਭੁ ਰੋਗੁ ਗਇਆ ॥
dookh geaa sabh rog geaa |
Sant Singh KhalsaPain is gone, and all illness is gone.
Manmohan SinghMy pain is past and I am rid of all the ailments.
Manmohan Singh (Punjabi)ਮੇਰੀ ਪੀੜ ਮਿੱਟ ਗਈ ਹੈ ਅਤੇ ਮੈਂ ਸਮੂਹ ਬੀਮਾਰੀਆਂ ਤੋਂ ਰਹਿਤ ਹੋ ਗਿਆ ਹਾਂ।
Fareedkot Teekaਜਬ ਅਗ੍ਯਾਨ ਰੂਪ ਰੋਗ ਹਮਾਰਾ ਗਿਆ ਤੋ ਜਨਮ ਮਰਨ ਰੂਪ (ਦੁਖ) ਕਲੇਸ਼ ਜੋ ਸੀ ਸੋ ਭੀ ਸਭ ਚਲਾ ਗਿਆ ਹੈ॥☬ਪ੍ਰਸ਼ਨ: ਕਬ ਗਿਆ?☬ਉਤਰ:
Prof. Sahib Singh(ਹੇ ਭਾਈ!) ਉਸ ਮਨੁੱਖ ਦਾ ਸਾਰਾ ਦੁੱਖ ਸਾਰਾ ਰੋਗ ਦੂਰ ਹੋ ਜਾਂਦਾ ਹੈ,ਪਦ ਅਰਥ ਸਭੁ ਰੋਗੁ = ਸਾਰਾ ਰੋਗ।
SikhNet (Spanish)Mis aflicciones se acaban y mis dolores también;
ਪ੍ਰਭ ਕੀ ਆਗਿਆ ਮਨ ਮਹਿ ਮਾਨੀ; ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ ॥
prabh kee aagiaa man meh maanee; mahaa purakh kaa sang bheaa |1| rahaau |
Sant Singh KhalsaI have accepted the Will of God in my mind, associating with the Great Person, the Guru. ||1||Pause||
Manmohan SinghAssociating with the great man, I have, now, accepted the Lord's will, within my mind. Pause.
Manmohan Singh (Punjabi)ਵਿਸ਼ਾਲ ਪੁਰਸ਼ ਦੀ ਸੰਗਤ ਕਰਨ ਦੁਆਰਾ, ਮੈਂ ਹੁਣ ਸੁਆਮੀ ਦੀ ਰਜ਼ਾ ਆਪਣੇ ਹਿਰਦੇ ਅੰਦਰ ਸਵੀਕਾਰ ਕਰ ਲਈ ਹੈ। ਠਹਿਰਾਓ।
Fareedkot Teekaਜਬ ਮਹਾਂ ਪੁਰਖ ਜੋ ਗੁਰੂ ਹੈਂ ਤਿਨ ਕਾ ਸੰਗ ਭਯਾ ਹੈ ਔ ਪ੍ਰਭੂ ਕੀ ਆਗਿਆ ਮਨ ਮੇਂ ਭਲੀ ਪ੍ਰਕਾਰ ਮਾਨੀ ਹੈ॥੧॥ ਰਹਾਉ ॥
Prof. Sahib Singhਜਿਸ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ। ਪ੍ਰਭੂ ਦੀ ਰਜ਼ਾ ਉਸ ਨੂੰ ਮਨ ਵਿਚ ਮਿੱਠੀ ਲੱਗਣ ਲੱਗ ਪੈਂਦੀ ਹੈ ॥੧॥ ਰਹਾਉ ॥ਪਦ ਅਰਥ ਆਗਿਆ = ਹੁਕਮ, ਰਜ਼ਾ। ਮਾਨੀ = ਮੰਨ ਲਈ। ਮਹਾ ਪੁਰਖ ਕਾ ਸੰਗੁ = ਗੁਰੂ ਦਾ ਮਿਲਾਪ ॥੧॥ ਰਹਾਉ ॥
SikhNet (Spanish)me someto a la Voluntad del Señor asociándome con el Ser Supremo. (1-Pausa)
ਸਗਲ ਪਵਿਤ੍ਰ ਸਰਬ ਨਿਰਮਲਾ ॥
sagal pavitr sarab niramalaa |
Sant Singh KhalsaAll is pure; all is immaculate.
Manmohan SinghI am now all pure and all immaculate.
Manmohan Singh (Punjabi)ਮੈਂ ਹੁਣ ਪੂਰਨ ਤੌਰ ਤੇ ਪਾਵਨ ਅਤੇ ਪੁਨੀਤ ਹਾਂ।
Fareedkot Teekaਸਭ ਪੁਰਸ਼ੋਂ ਮੇਂ ਪਵਿਤ੍ਰ ਹੂਏ ਹੈਂ ਔ ਸਰਬ ਪ੍ਰਕਾਰ ਇਹ ਮਨ ਪਾਪ ਮਲ ਰਹਿਤ ਹੂਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ) ਉਸ ਮਨੁੱਖ ਦੇ ਸਾਰੇ ਉੱਦਮ ਪਵਿੱਤਰ ਹੁੰਦੇ ਹਨ ਉਸ ਦੇ ਸਾਰੇ ਕੰਮ ਨਿਰਮਲ ਹੁੰਦੇ ਹਨ।
SikhNet (Spanish)Todo lo que el Señor hace es Bueno, Puro e Inmaculado;
ਜੋ ਵਰਤਾਏ; ਸੋਈ ਭਲਾ ॥
jo varataae; soee bhalaa |
Sant Singh KhalsaWhatever exists is good.
Manmohan SinghWhatever the Lord enforces that is good.
Manmohan Singh (Punjabi)ਜਿਹੜਾ ਕੁਝ ਭੀ ਸੁਆਮੀ ਵਰਤਾਉਂਦਾ ਹੈ, ਉਹ ਹੀ ਚੰਗਾ ਹੈ।
Fareedkot Teekaਜੋ ਪਰਮੇਸਰ ਵਰਤਾਵਤਾ ਹੈ ਅਬ ਸੋਈ ਭਲਾ ਕਰ ਕੇ ਮਾਨਤਾ ਹੈ॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ, ਉਸ ਮਨੁੱਖ ਨੂੰ ਉਹੀ ਉਹੀ ਕੰਮ ਭਲਾ ਜਾਪਦਾ ਹੈ।ਪਦ ਅਰਥ ਵਰਤਾਏ = ਵਰਤਾਂਦਾ ਹੈ, ਕਰਾਂਦਾ ਹੈ।
SikhNet (Spanish)donde sea que nos coloca, ese es el lugar para emanciparse.
ਜਹ ਰਾਖੈ; ਸੋਈ ਮੁਕਤਿ ਥਾਨੁ ॥
jeh raakhai; soee mukat thaan |
Sant Singh KhalsaWherever He keeps me, that is the place of liberation for me.
Manmohan SinghWherever He keeps me, that is the abode of emancipation for me.
Manmohan Singh (Punjabi)ਜਿਥੇ ਕਿਤੇ ਭੀ ਉਹ ਮੈਨੂੰ ਰੱਖਦਾ ਹੈ, ਮੇਰੇ ਲਈ ਉਹ ਕਲਿਆਣ ਦਾ ਟਿਕਾਣਾ ਹੈ।
Fareedkot Teekaਜਹਾਂ ਪਰਮੇਸਰ ਰਾਖੇ ਸੋਈ ਮੁਕਤੀ ਕਾ ਸਥਾਨ ਅਰਥਾਤ ਵੈਕੁੰਠ ਹੈ॥
Prof. Sahib Singh(ਗੁਰੂ) ਜਿੱਥੇ ਉਸ ਨੂੰ ਰੱਖਦਾ ਹੈ ਉਹੀ ਉਸ ਦੇ ਵਾਸਤੇ ਵਿਕਾਰਾਂ ਤੋਂ ਖ਼ਲਾਸੀ ਦਾ ਥਾਂ ਹੁੰਦਾ ਹੈ;ਪਦ ਅਰਥ ਜਹ = ਜਿੱਥੇ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਮੁਕਤਿ ਥਾਨੁ = ਵਿਕਾਰਾਂ ਤੋਂ ਬਚਾਣ ਵਾਲਾ ਥਾਂ।
SikhNet (Spanish)Lo que sea que nos hace cantar,
ਜੋ ਜਪਾਏ; ਸੋਈ ਨਾਮੁ ॥੨॥
jo japaae; soee naam |2|
Sant Singh KhalsaWhatever He makes me chant, is His Name. ||2||
Manmohan SinghWhatever He makes me utter, that is His Name alone.
Manmohan Singh (Punjabi)ਜਿਹੜਾ ਕੁਝ ਭੀ ਉਹ ਮੇਰੇ ਪਾਸੋਂ ਉਚਾਰਨ ਕਰਵਾਉਂਦਾ ਹੈ, ਉਹ ਕੇਵਲ ਉਸ ਦਾ ਨਾਮ ਹੀ ਹੈ।
Fareedkot Teekaਜੋ ਪਰਮੇਸਰ ਜਪਾਵਤਾ ਹੈ, ਸੋਈ ਇਹੁ ਮਨ ਨਾਮ ਹੀ ਜਾਨਤਾ ਹੈ॥੨॥
Prof. Sahib Singhਉਸ ਤੋਂ ਪਰਮਾਤਮਾ ਦਾ ਨਾਮ ਹੀ ਸਦਾ ਜਪਾਂਦਾ ਹੈ ॥੨॥
SikhNet (Spanish)es en verdad Su Nombre Bendito.(2)
ਅਠਸਠਿ ਤੀਰਥ; ਜਹ ਸਾਧ ਪਗ ਧਰਹਿ ॥
atthasatth teerath; jeh saadh pag dhareh |
Sant Singh KhalsaThat is the sixty-eight sacred shrines of pilgrimage, where the Holy place their feet,
Manmohan SinghThe sixty-eight pilgrim-stations are there where the saints put their feet,
Manmohan Singh (Punjabi)ਅਠਾਹਟ ਯਾਤਰਾ ਅਸਥਾਨ ਉਥੇ ਹਨ ਜਿਥੇ ਸੰਤ ਆਪਣੇ ਪੈਰ ਟੇਕਦੇ ਹਨ,
Fareedkot Teekaਜਹਾਂ ਸੰਤ ਚਰਨ ਧਾਰਤੇ ਹੈਂ, ਸੋ ਅਠਾਹਠ ਤੀਰਥ ਹੈਂ॥
Prof. Sahib Singh(ਹੇ ਭਾਈ!) ਜਿੱਥੇ ਗੁਰਮੁਖ ਮਨੁੱਖ (ਆਪਣੇ) ਪੈਰ ਧਰਦੇ ਹਨ ਉਹ ਥਾਂ ਅਠਾਹਠ ਤੀਰਥ ਸਮਝੋ,ਪਦ ਅਰਥ ਅਠਸਠਿ = {ਅੱਠ ਅਤੇ ਸੱਠ} ਅਠਾਹਠ। ਪਗ = ਚਰਨ, ਪੈਰ। ਧਰਹਿ = ਧਰਦੇ ਹਨ। ਸਾਧ = ਭਲੇ ਮਨੁੱਖ।
SikhNet (Spanish)Donde sea que los Santos se paran, ese lugar es Santo;
ਤਹ ਬੈਕੁੰਠੁ; ਜਹ ਨਾਮੁ ਉਚਰਹਿ ॥
teh baikuntth; jeh naam uchareh |
Sant Singh Khalsaand that is heaven, where the Naam is chanted.
Manmohan Singhand heaven is there, where they utter the Name.
Manmohan Singh (Punjabi)ਅਤੇ ਸਵਰਗ ਓਥੇ ਹੈ, ਜਿਥੇ ਉਹ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਬੈਕੁੰਠ ਤਹਾਂ ਹੈ ਜਹਾਂ ਸੰਤ ਨਾਮ ਉਚਾਰਤੇ ਹੈਂ॥
Prof. Sahib Singh(ਕਿਉਂਕਿ) ਜਿੱਥੇ ਸੰਤ ਜਨ ਪਰਮਾਤਮਾ ਦਾ ਨਾਮ ਉਚਾਰਦੇ ਹਨ ਉਹ ਥਾਂ ਸੱਚਖੰਡ ਬਣ ਜਾਂਦਾ ਹੈ।ਪਦ ਅਰਥ ਤਹ = ਉਥੇ। ਬੈਕੁੰਠੁ = ਸੱਚ ਖੰਡ। ਉਚਰਹਿ = ਉਚਾਰੇ ਹਨ।
SikhNet (Spanish)donde sea que se canta el Nombre del Señor, ese es el Paraíso.
ਸਰਬ ਅਨੰਦ; ਜਬ ਦਰਸਨੁ ਪਾਈਐ ॥
sarab anand; jab darasan paaeeai |
Sant Singh KhalsaAll bliss comes, when one obtains the Blessed Vision of the Lord's Darshan.
Manmohan SinghAll the joys are obtained, when the Lord's sight is attained.
Manmohan Singh (Punjabi)ਜਦ ਸਾਹਿਬ ਦਾ ਦੀਦਾਰ ਪਾ ਲਿਆ ਜਾਂਦਾ ਹੈ ਤਾਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ।
Fareedkot Teekaਜਬ ਐਸੇ ਪੁਰਸ਼ੋਂ ਕਾ ਦਰਸ਼ਨ ਪਾਈਐ ਤੋ ਸਰਬ ਅਨੰਦ ਪ੍ਰਾਪਤਿ ਹੋਤੇ ਹੈਂ॥
Prof. Sahib Singhਜਦੋਂ ਗੁਰਮੁਖਾਂ ਦਾ ਦਰਸ਼ਨ ਕਰੀਦਾ ਹੈ ਤਦੋਂ ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਂਦੇ ਹਨ।ਪਦ ਅਰਥ ਸਰਬ = ਸਾਰੇ। ਪਾਈਐ = ਪਾਈਦਾ ਹੈ।
SikhNet (Spanish)Cuando tengo la Visión del Señor
ਰਾਮ ਗੁਣਾ; ਨਿਤ ਨਿਤ ਹਰਿ ਗਾਈਐ ॥੩॥
raam gunaa; nit nit har gaaeeai |3|
Sant Singh KhalsaI sing continuously, continually, the Glorious Praises of the Lord. ||3||
Manmohan SinghEver, sing I the praise of the Lord God.
Manmohan Singh (Punjabi)ਸਦੀਵ, ਸਦੀਵ ਹੀ ਮੈਂ ਸੁਆਮੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਕਿਉਂਕਿ ਤਿਨ ਕੀ ਸੰਗਤ ਕਰ ਕੇ ਰਾਮ ਹਰੀ ਕੇ ਗੁਣ ਨਿਤ੍ਯੰਪ੍ਰਤੀ ਗਾਈਤੇ ਹੈਂ॥੩॥
Prof. Sahib Singh(ਗੁਰਮੁਖਾਂ ਦੀ ਸੰਗਤਿ ਵਿਚ) ਸਦਾ ਪਰਮਾਤਮਾ ਦੇ ਗੁਣ ਗਾ ਸਕੀਦੇ ਹਨ, ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਈ ਜਾ ਸਕਦੀ ਹੈ ॥੩॥ਪਦ ਅਰਥ ਗਾਈਐ = ਗਾਈਦਾ ਹੈ ॥੩॥
SikhNet (Spanish)me pongo en total Éxtasis, por siempre repito Su Alabanza.(3)
ਆਪੇ ਘਟਿ ਘਟਿ ਰਹਿਆ ਬਿਆਪਿ ॥
aape ghatt ghatt rahiaa biaap |
Sant Singh KhalsaThe Lord Himself is pervading in each and every heart.
Manmohan SinghThe Lord Himself is pervading all the hearts.
Manmohan Singh (Punjabi)ਪ੍ਰੂਭ ਆਪ ਹੀ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।
Fareedkot Teekaਵਹੁ ਕੈਸਾ ਰਾਮ ਹਰੀ ਹੈ? ਆਪ ਹੀ ਘਟੋਂ ਘਟੋਂ ਮੇਂ ਬਿਆਪ ਰਹਿਆ ਹੈ॥
Prof. Sahib Singh(ਹੇ ਭਾਈ!) (ਹੁਣ ਨਾਨਕ ਨੂੰ ਦਿੱਸ ਰਿਹਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਮੌਜੂਦ ਹੈ,ਪਦ ਅਰਥ ਆਪੇ = ਆਪ ਹੀ। ਘਟਿ = ਹਿਰਦੇ ਵਿਚ। ਘਟਿ ਘਟਿ = ਹਰੇਕ ਘਟ ਵਿਚ। ਰਹਿਆ ਬਿਆਪਿ = ਵੱਸ ਰਿਹਾ ਹੈ, ਭਰਪੂਰ ਹੈ।
SikhNet (Spanish)El Señor Mismo prevalece en todos los corazones.
ਦਇਆਲ ਪੁਰਖ; ਪਰਗਟ ਪਰਤਾਪ ॥
deaal purakh; paragatt parataap |
Sant Singh KhalsaThe glory of the Merciful Lord is radiant and manifest.
Manmohan SinghManifest is the glory of the Merciful Master.
Manmohan Singh (Punjabi)ਜ਼ਾਹਰਾ ਜ਼ਹੂਰ ਹੈ ਤਪ ਤੇਜ, ਮਿਹਰਬਾਨ ਮਾਲਕ ਦਾ।
Fareedkot Teekaਵਹੁ ਦਯਾ ਕਾ ਘਰ ਹੈ ਔਰ ਤਿਸ ਕਾ ਪ੍ਰਤਾਪ ਪ੍ਰਗਟ ਹੈ।
Prof. Sahib Singhਦਇਆ ਦੇ ਸੋਮੇ ਅਕਾਲ ਪੁਰਖ ਦਾ ਤੇਜ-ਪਰਤਾਪ ਪ੍ਰਤੱਖ (ਹਰ ਥਾਂ ਦਿੱਸ ਰਿਹਾ ਹੈ)।ਪਦ ਅਰਥ ਪਰਤਾਪ = ਤੇਜ।
SikhNet (Spanish)El Señor Compasivo, Cuya Gloria se hace manifiesta,
ਕਪਟ ਖੁਲਾਨੇ; ਭ੍ਰਮ ਨਾਠੇ ਦੂਰੇ ॥
kapatt khulaane; bhram naatthe doore |
Sant Singh KhalsaThe shutters are opened, and doubts have run away.
Manmohan SinghThe shutters (of the mind) are opened and my doubts have hastened away.
Manmohan Singh (Punjabi)(ਮਨ ਦੇ) ਤਖਤੇ ਖੁਲ੍ਹ ਗਏ ਹਨ ਅਤੇ ਮੇਰੇ ਸੰਦੇਹ ਦੁਰੇਡੇ ਦੌੜ ਗਏ ਹਨ।
Fareedkot Teekaਤਬ ਰਿਦੇ ਕੇ ਕਪਟ ਖੁਲ ਗਏ ਹੈਂ ਔ ਭ੍ਰਮ ਦੂਖ ਭਾਗ ਗਏ ਹੈਂ॥
Prof. Sahib Singh(ਗੁਰੂ ਦੀ ਕਿਰਪਾ ਨਾਲ ਮਨ ਦੇ) ਕਿਵਾੜ ਖੁਲ੍ਹ ਗਏ ਹਨ, ਤੇ, ਸਾਰੇ ਭਰਮ ਕਿਤੇ ਦੂਰ ਭੱਜ ਗਏ ਹਨ,ਪਦ ਅਰਥ ਕਪਟ = ਕਿਵਾੜ, ਦਰਵਾਜ਼ੇ। ਭ੍ਰਮ = ਭਟਕਣ। ਨਾਠੇ = ਨੱਸ ਗਏ।
SikhNet (Spanish)hace desaparecer nuestras dudas y abre Sus Puertas para nosotros,
ਨਾਨਕ ਕਉ. ਗੁਰ ਭੇਟੇ ਪੂਰੇ ॥੪॥੧੪॥੨੫॥
naanak kau. gur bhette poore |4|14|25|
Sant Singh KhalsaNanak has met with the Perfect Guru. ||4||14||25||
Manmohan SinghNanak has met with the Perfect Guru.
Manmohan Singh (Punjabi)ਨਾਨਕ ਪੂਰਨ ਗੁਰਦੇਵ ਜੀ ਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪੂਰੇ ਗੁਰੂ ਮੈਨੂੰ ਮਿਲੇ ਹੈਂ॥੪॥੧੪॥੨੫॥☬ਨਾਮ ਕੀ ਮਹਿਮਾ ਉਚਾਰਤੇ ਹੈਂ:
Prof. Sahib Singh(ਕਿਉਂਕਿ) ਨਾਨਕ ਨੂੰ ਪੂਰੇ ਗੁਰੂ ਜੀ ਮਿਲ ਪਏ ਹਨ ॥੪॥੧੪॥੨੫॥ਪਦ ਅਰਥ ਕਉ = ਨੂੰ। ਗੁਰ ਪੂਰੇ = ਪੂਰੇ ਗੁਰੂ ਜੀ। ਭੇਟੇ = ਮਿਲ ਪਏ ॥੪॥੧੪॥੨੫॥
SikhNet (Spanish)es así como nos encontramos con el Guru Perfecto. (4-14-25)