ਰਾਮਕਲੀ ਮਹਲਾ ੫ ॥
raamakalee mahalaa 5 | Ang 890
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਕੋਟਿ ਜਾਪ ਤਾਪ ਬਿਸ੍ਰਾਮ ॥
kott jaap taap bisraam | Ang 890
Sant Singh KhalsaMillions of meditations and austerities rest in him,
Manmohan SinghMillions of adorations, austerities,,
Manmohan Singh (Punjabi)ਕਰੋੜਾਂ ਹੀ ਪੂਜਾ ਪਾਠ, ਕਰੜੀਆਂ ਘਾਲਾਂ,
Fareedkot Teekaਜਿਸ ਕੇ ਰਿਦੇ ਮੇਂ ਕ੍ਰੋੜੋਂ ਜਾਪ ਔ ਸਭ ਤਪ ਬਿਸ੍ਰਾਮ ਕਰ ਗਏ ਹੈਂ॥
Prof. Sahib Singh(ਹੇ ਭਾਈ!) ਕ੍ਰੋੜਾਂ ਜਪਾਂ ਤਪਾਂ (ਦਾ ਫਲ ਉਸ ਦੇ ਅੰਦਰ) ਆ ਵੱਸਦਾ ਹੈ,ਪਦ ਅਰਥ ਕੋਟਿ = ਕ੍ਰੋੜਾਂ। ਜਾਪ = ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਖ਼ਾਸ ਮੰਤ੍ਰ ਪੜ੍ਹਨੇ। ਤਾਪ = ਧੂਣੀਆਂ ਆਦਿਕ ਨਾਲ ਸਰੀਰ ਨੂੰ ਕਸ਼ਟ ਦੇਣੇ।
SikhNet (Spanish)Aquél que tiene el Nombre del Señor en su corazón aunque sea por un instante,
ਰਿਧਿ ਬੁਧਿ; ਸਿਧਿ ਸੁਰ ਗਿਆਨ ॥
ridh budh; sidh sur giaan | Ang 890
Sant Singh Khalsaalong with wealth, wisdom, miraculous spiritual powers and angelic spiritual insight.
Manmohan Singhsecular power, wisdom, miracles and angelic insights, dwell in him,
Manmohan Singh (Punjabi)ਸੰਸਾਰੀ ਤਾਕਤਾਂ, ਸਿਆਣਪਾਂ, ਕਰਾਮਾਤਾਂ ਤੇ ਦੈਵੀ ਗਿਆਤਾਂ ਉਸ ਅੰਦਰ ਵੱਸਦੀਆਂ ਹਨ,
Fareedkot Teekaਰਿਧੀ ਔ ਬੁਧ ਪੁਨਹ ਸਿਧੀ ਤਥਾ (ਸੁਰ) ਦਿਬ੍ਯ ਗ੍ਯਾਨ ਅਨੇਕ ਰੂਪ ਅਕਾਰ (ਰੰਗ) ਆਦੀ॥
Prof. Sahib Singhਉਸ ਮਨੁੱਖ ਦੀ ਦੇਵਤਿਆਂ ਵਾਲੀ ਸੂਝ-ਬੂਝ ਹੋ ਜਾਂਦੀ ਹੈ, ਉਸ ਦੀ ਬੁੱਧੀ (ਉੱਚੀ ਹੋ ਜਾਂਦੀ ਹੈ) ਉਹ ਰਿੱਧੀਆਂ ਸਿੱਧੀਆਂ (ਦਾ ਮਾਲਕ ਹੋ ਜਾਂਦਾ ਹੈ),ਪਦ ਅਰਥ ਰਿਧਿ ਸਿਧਿ = ਕਰਾਮਾਤੀ ਤਾਕਤਾਂ। ਸੁਰ ਗਿਆਨ = ਦੇਵਤਿਆਂ ਵਾਲੀ ਸੂਝ-ਬੂਝ।
SikhNet (Spanish)por la Gracia del Guru, le llega la Intuición, la Sabiduría Divina y los Poderes Milagrosos.
ਅਨਿਕ ਰੂਪ ਰੰਗ ਭੋਗ ਰਸੈ ॥
anik roop rang bhog rasai | Ang 890
Sant Singh KhalsaHe enjoys the various shows and forms, pleasures and delicacies;
Manmohan Singhand he enjoys various spectacles, revelments and delicacies,
Manmohan Singh (Punjabi)ਅਤੇ ਉਹ ਅਨੇਕਾਂ ਦ੍ਰਿਸ਼ਯ ਰੰਗਰਲੀਆਂ ਤੇ ਨਿਆਮਤਾਂ ਮਾਣਦਾ ਹੈ,
Fareedkot Teekaਸਰਬ ਭੋਗੋਂ ਕੇ ਰਸ ਤਿਸ ਕੋ ਪ੍ਰਾਪਤ ਹੋਏ ਹੈਂ, ਭਾਵ ਇਨ ਸਭ ਕੀ ਤਰਫੋਂ ਮਨੁ ਤ੍ਰਿਪਤ ਹੂਆ ਹੈ॥
Prof. Sahib Singhਉਹ (ਮਾਨੋ) ਅਨੇਕਾਂ ਰੂਪਾਂ ਰੰਗਾਂ ਅਤੇ ਮਾਇਕ ਪਦਾਰਥਾਂ ਦਾ ਰਸ ਮਾਣਦਾ ਹੈ,ਪਦ ਅਰਥ ਰਸੈ = ਰਸ ਮਾਣਦਾ ਹੈ।
SikhNet (Spanish)Él obtiene el fruto de millones de meditaciones y austeridades, el gozo de todo Amor, Belleza y Excelencia,
ਗੁਰਮੁਖਿ ਨਾਮੁ; ਨਿਮਖ ਰਿਦੈ ਵਸੈ ॥੧॥
guramukh naam; nimakh ridai vasai |1| Ang 890
Sant Singh Khalsathe Naam, the Name of the Lord, dwells within the heart of the Gurmukh. ||1||
Manmohan Singhwithin whose mind, by Guru's grace, the Name abides even for a moment.
Manmohan Singh (Punjabi)ਜਿਸ ਦੇ ਮਨ ਵਿੱਚ ਗੁਰਾਂ ਦੀ ਦਇਆ ਦੁਆਰਾ, ਨਾਮ ਇਕ ਮੁਹਤ ਭਰ ਲਈ ਭੀ ਨਿਵਾਸ ਕਰ ਲੈਂਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਗੁਰੋਂ ਦ੍ਵਾਰੇ ਏਕ ਨਿਮਖ ਮਾਤ੍ਰ ਭੀ ਭਗਵਤ ਕੇ ਨਾਮ ਵਸੇ ਹੈਂ॥੧॥
Prof. Sahib Singhਗੁਰੂ ਦੀ ਰਾਹੀਂ (ਜਿਸ ਮਨੁੱਖ ਦੇ) ਹਿਰਦੇ ਵਿਚ ਅੱਖ ਦੇ ਫੋਰ ਜਿਤਨੇ ਸਮੇ ਵਾਸਤੇ ਭੀ ਹਰਿ-ਨਾਮ ਵੱਸਦਾ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਨਿਮਖ = {निमेष} ਅੱਖ ਫਰਕਣ ਜਿਤਨਾ ਸਮਾ। ਰਿਦੈ = ਹਿਰਦੇ ਵਿਚ ॥੧॥
SikhNet (Spanish)el Naam, el Nombre del Señor habita en el corazón del Gurmukj. (1)
ਹਰਿ ਕੇ ਨਾਮ ਕੀ ਵਡਿਆਈ ॥
har ke naam kee vaddiaaee | Ang 890
Sant Singh KhalsaSuch is the glorious greatness of the Name of the Lord.
Manmohan SinghSuch is the celebrity of the Lord's Name.
Manmohan Singh (Punjabi)ਐਹੋ ਜਿਹੀ ਹੈ ਕੀਰਤੀ ਪ੍ਰਭੂ ਦੇ ਨਾਮ ਦੀ।
Fareedkot Teekaਹਰੀ ਕੇ ਨਾਮ ਕੀ ਐਸੀ ਵਡਿਆਈ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ ਦੀ ਮਹੱਤਤਾ (ਦੱਸੀ ਨਹੀਂ ਜਾ ਸਕਦੀ)ਪਦ ਅਰਥ ਵਡਿਆਈ = ਮਹੱਤਤਾ।
SikhNet (Spanish)Tal es la Grandeza del Nombre del Señor,
ਕੀਮਤਿ ਕਹਣੁ. ਨ ਜਾਈ ॥੧॥ ਰਹਾਉ ॥
keemat kehan. na jaaee |1| rahaau | Ang 890
Sant Singh KhalsaIts value cannot be described. ||1||Pause||
Manmohan SinghMan can describe not its worth. Pause.
Manmohan Singh (Punjabi)ਇਨਸਾਨ ਇਸ ਦਾ ਮੁੱਲ ਦੱਸ ਨਹੀਂ ਸਕਦਾ। ਠਹਿਰਾਓ।
Fareedkot Teekaਕਿ ਜਿਸ ਕੀ ਕੀਮਤ ਕਹੀ ਨਹੀਂ ਜਾਤੀ॥੧॥ ਰਹਾਉ ॥
Prof. Sahib Singhਹਰਿ-ਨਾਮ ਦਾ ਮੁੱਲ ਪਾਇਆ ਨਹੀਂ ਜਾ ਸਕਦਾ ॥੧॥ ਰਹਾਉ ॥
SikhNet (Spanish)uno no podría describir Su Valor.(1-Pausa)
ਸੂਰਬੀਰ; ਧੀਰਜ ਮਤਿ ਪੂਰਾ ॥
soorabeer; dheeraj mat pooraa | Ang 890
Sant Singh KhalsaHe alone is brave, patient and perfectly wise;
Manmohan SinghHe alone is valiant fortitudinous, perfectly intelligent,
Manmohan Singh (Punjabi)ਕੇਵਲ ਉਹ ਹੀ ਯੋਧਾ, ਧੀਰਜਵਾਨ, ਪੂਰਨ ਅਕਲਮੰਦ,
Fareedkot Teekaਵਹੀ ਸੂਰਮਿਓਂ ਮੇਂ ਬਡਾ (ਬੀਰ) ਸੂਰਮਾ ਹੈ ਔਰ ਵਹੀ ਧੀਰਜਮਾਨ ਪੁਨਹ ਬੁਧੀ ਕਾ ਪੂਰਾ ਹੈ॥
Prof. Sahib Singh(ਹੇ ਭਾਈ!) ਉਹ ਮਨੁੱਖ (ਵਿਕਾਰਾਂ ਦੇ ਟਾਕਰੇ ਤੇ) ਸੂਰਮਾ ਹੈ ਬਹਾਦਰ ਹੈ,ਪਦ ਅਰਥ ਸੂਰ ਬੀਰ = ਸੂਰਮਾ, ਬਹਾਦਰ।
SikhNet (Spanish)Vive intuitivamente en el Estado Profundo e Insondable
ਸਹਜ ਸਮਾਧਿ; ਧੁਨਿ ਗਹਿਰ ਗੰਭੀਰਾ ॥
sehaj samaadh; dhun gahir ganbheeraa | Ang 891
Sant Singh Khalsahe is intuitively in Samaadhi, profound and unfathomable.
Manmohan Singhattuned to primordial trance, profound, unfathomable,
Manmohan Singh (Punjabi)ਅਫੁਰ ਤਾੜੀ ਦੀ ਲਗਨ ਵਾਲਾ, ਡੂੰਘਾ, ਅਥਾਹ ਤੇ
Fareedkot Teekaਸੁਤੇ ਹੀ ਵਹੁ ਸਮਾਧੀ ਮੇਂ ਇਸਥਿਤ ਹੈ ਔ ਤਿਸੀ ਕੀ (ਧੁਨੀ) ਬਾਨੀ ਗਹਿਰ ਗੰਭੀਰ ਹੈ, ਭਾਵ ਨਾਮ ਕੋ ਜਪਤੀ ਹੈ॥
Prof. Sahib Singhਪੂਰੀ ਅਕਲ ਅਤੇ ਧੀਰਜ ਦਾ ਮਾਲਕ ਹੈ, ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਪ੍ਰਭੂ ਵਿਚ ਉਸ ਦੀ ਡੂੰਘੀ ਲਗਨ ਬਣੀ ਰਹਿੰਦੀ ਹੈ,ਪਦ ਅਰਥ ਸਹਜ = ਆਤਮਕ ਅਡੋਲਤਾ। ਧੁਨਿ = ਲਗਨ। ਗਹਿਰ = ਗਹਿਰੀ, ਡੂੰਘੀ।
SikhNet (Spanish)de Samadhi, es liberado para siempre
ਸਦਾ ਮੁਕਤੁ; ਤਾ ਕੇ ਪੂਰੇ ਕਾਮ ॥
sadaa mukat; taa ke poore kaam | Ang 891
Sant Singh KhalsaHe is liberated forever and all his affairs are perfectly resolved;
Manmohan Singhand ever emancipated, and his affairs are all adjusted,
Manmohan Singh (Punjabi)ਹਮੇਸ਼ਾਂ ਲਈ ਬੰਦਖਲਾਸ ਹੈ ਅਤੇ ਉਸ ਦੇ ਸਾਰੇ ਕਾਰਜ ਹੀ ਰਾਸ ਹੋ ਜਾਂਦੇ ਹਨ,
Fareedkot Teekaਵਹੁ ਸਦਾ ਮੁਕਤ ਸਰੂਪ ਹੈ ਪੁਨਹ ਤਿਸ ਕੇ ਸਭ ਕੰਮ ਪੂਰੇ ਹੂਏ ਹੈਂ॥
Prof. Sahib Singhਸਦਾ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ,ਪਦ ਅਰਥ ਮੁਕਤੁ = ਵਿਕਾਰਾਂ ਤੋਂ ਆਜ਼ਾਦ। ਤਾ ਕੇ = ਉਸ (ਮਨੁੱਖ) ਦੇ। ਕਾਮ = ਕੰਮ।
SikhNet (Spanish)y todos sus asuntos le son arreglados,
ਜਾ ਕੈ ਰਿਦੈ ਵਸੈ ਹਰਿ ਨਾਮ ॥੨॥
jaa kai ridai vasai har naam |2| Ang 891
Sant Singh Khalsathe Lord's Name abides within his heart. ||2||
Manmohan Singhwithin whose mind abides the God Name.
Manmohan Singh (Punjabi)ਜਿਸ ਦੇ ਅੰਤਸ਼ਕਰਨ ਅੰਦਰ ਵਾਹਿਗੁਰੂ ਦਾ ਨਾਮ ਨਿਵਾਸ ਰੱਖਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਹਰੀ ਕੇ ਨਾਮ ਕਾ ਨਿਵਾਸੁ ਹੈ॥੨॥
Prof. Sahib Singhਜਿਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੨॥ਪਦ ਅਰਥ ਜਾ ਕੈ ਰਿਦੈ = ਜਿਸ ਦੇ ਹਿਰਦੇ ਵਿਚ ॥੨॥
SikhNet (Spanish)pues el Nombre del Señor habita en su corazón. (2)
ਸਗਲ ਸੂਖ ਆਨੰਦ ਅਰੋਗ ॥
sagal sookh aanand arog | Ang 891
Sant Singh KhalsaHe is totally peaceful, blissful and healthy;
Manmohan SinghHe is blessed with all peace, bliss and disease-free health,
Manmohan Singh (Punjabi)ਉਸ ਨੂੰ ਸਮੂਹ ਆਰਾਮ, ਪ੍ਰਸੰਨਤਾ ਤੇ ਬੀਮਾਰੀ-ਰਹਿਤ ਤੰਦਰੁਸਤੀ ਪ੍ਰਦਾਨ ਹੁੰਦੀ ਹੈ,
Fareedkot Teekaਸਭ ਪ੍ਰਕਾਰ ਕੇ ਸੁਖ ਔ ਅਰੋਗਤਾ ਕਾ ਅਨੰਦੁ ਤਿਸ ਕੋ ਪ੍ਰਾਪਤਿ ਹੂਆ ਹੈ॥
Prof. Sahib Singh(ਹੇ ਭਾਈ!) ਉਸ ਮਨੁੱਖ ਨੂੰ ਸਾਰੇ ਸੁਖ ਆਨੰਦ ਪ੍ਰਾਪਤ ਰਹਿੰਦੇ ਹਨ, ਉਹ (ਮਾਨਸਕ) ਰੋਗਾਂ ਤੋਂ ਬਚਿਆ ਰਹਿੰਦਾ ਹੈ,ਪਦ ਅਰਥ ਸਗਲ = ਸਾਰੇ। ਅਰੋਗ = ਰੋਗਾਂ ਤੋਂ ਰਹਿਤ।
SikhNet (Spanish)Es totalmente pacífico, glorioso y saludable;
ਸਮਦਰਸੀ; ਪੂਰਨ ਨਿਰਜੋਗ ॥
samadarasee; pooran nirajog | Ang 891
Sant Singh Khalsahe looks upon all impartially, and is perfectly detached.
Manmohan Singhhe sees all with an impartial eye and is perfectly detached,
Manmohan Singh (Punjabi)ਉਹ ਸਾਰਿਆਂ ਨੂੰ ਪੱਖਪਾਤ-ਰਹਿਤ ਅੱਖ ਨਾਲ ਵੇਖਦਾ ਹੈ, ਪੂਰਾ ਨਿਰਲੇਪ ਹੈ,
Fareedkot Teekaਵਹੁ ਸਮਦਰਸੀ ਔ (ਪੂਰਨ) ਪਰਮੇਸਰ ਮੇਂ ਵਸੇ ਕਰ ਜੁੜਨੇ ਵਾਲਾ ਹੂਆ ਹੈ।
Prof. Sahib Singh(ਮਾਇਆ ਦੇ ਪ੍ਰਭਾਵ ਤੋਂ ਉਹ) ਪੂਰੇ ਤੌਰ ਤੇ ਨਿਰਲੇਪ ਰਹਿੰਦਾ ਹੈ, ਸਭਨਾਂ ਵਿਚ ਇਕ ਪਰਮਾਤਮਾ ਦੀ ਜੋਤਿ ਵੇਖਦਾ ਹੈਪਦ ਅਰਥ ਸਮਦਰਸੀ = ਸਭਨਾਂ ਨੂੰ ਇਕੋ ਜਿਹੀ ਨਿਗਾਹ ਨਾਲ ਵੇਖਣ ਵਾਲਾ। ਸਮ = ਬਰਾਬਰ। ਦਰਸੀ = ਵੇਖਣ ਵਾਲਾ। ਨਿਰਜੋਗ = ਨਿਰਲੇਪ।
SikhNet (Spanish)todo lo ve de manera imparcial, vive con total desapego,
ਆਇ ਨ ਜਾਇ; ਡੋਲੈ ਕਤ ਨਾਹੀ ॥
aae na jaae; ddolai kat naahee | Ang 891
Sant Singh KhalsaHe does not come and go, and he never wavers;
Manmohan Singhand wabbles not ever and stays stable,
Manmohan Singh (Punjabi)ਅਤੇ ਕਦੇ ਭੀ ਆਉਂਦਾ ਜਾਂਦਾ ਤੇ ਥਿੜਕਦਾ ਨਹੀਂ,
Fareedkot Teekaਵਹੁ ਜਨਮਤਾ ਮਰਤਾ ਨਹੀਂ ਪੁਨਹ ਕਦੀ ਡੋਲਤਾ ਨਹੀਂ ਹੈ॥
Prof. Sahib Singhਉਹ ਕਿਤੇ ਭਟਕਦਾ ਨਹੀਂ, ਕਿਤੇ ਡੋਲਦਾ ਨਹੀਂ,ਪਦ ਅਰਥ ਕਤ = ਕਿਤੇ ਭੀ।
SikhNet (Spanish)permanece libre de dudas, ya no va ni viene,
ਜਾ ਕੈ; ਨਾਮੁ ਬਸੈ ਮਨ ਮਾਹੀ ॥੩॥
jaa kai; naam basai man maahee |3| Ang 891
Sant Singh Khalsathe Naam abides in his mind. ||3||
Manmohan Singhin whose the Lord's Name dwells.
Manmohan Singh (Punjabi)ਜਿਸ ਦੇ ਦਿਲ ਅੰਦਰ ਸਾਹਿਬ ਦਾ ਨਾਮ ਵੱਸਦਾ ਹੈ।
Fareedkot Teekaਜਿਸ ਕੇ ਮਨ ਮੇਂ ਨਾਮ ਬਸਤਾ ਹੈ॥੩॥
Prof. Sahib Singhਜਿਸ ਦੇ ਮਨ ਵਿਚ ਹਰਿ-ਨਾਮ ਆ ਵੱਸਦਾ ਹੈ ॥੩॥
SikhNet (Spanish)pues el Naam habita en su corazón.(3)
ਦੀਨ ਦਇਆਲ ਗੋੁਪਾਲ ਗੋਵਿੰਦ ॥
deen deaal guopaal govind | Ang 891
Sant Singh KhalsaGod is Merciful to the meek; He is the Lord of the World, the Lord of the Universe.
Manmohan SinghGod is merciful to the meek, the sustainer of the world and the Lord of the universe.
Manmohan Singh (Punjabi)ਵਾਹਿਗੁਰੂ ਮਸਕੀਨਾਂ ਉਤੇ ਮਇਆਵਾਨ, ਜਗਤ ਦਾ ਪਾਲਣਹਾਰ ਅਤੇ ਕੁਲ ਜਗਤ ਦਾ ਸੁਆਮੀ ਹੈ।
Fareedkot Teekaਦੀਨੋਂ ਪਰ ਜੋ ਦ੍ਯਾਲੁ ਔ ਪ੍ਰਿਥੀ ਕੇ ਪਾਲਨੇਹਾਰੇ ਗੋਬਿੰਦ ਕਾ ਨਾਮ॥
Prof. Sahib Singh(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਦੀਨਾਂ ਉਤੇ ਦਇਆ ਕਰਨ ਵਾਲੇ ਗੋਪਾਲ ਗੋਵਿੰਦ ਦਾ ਨਾਮ ਜਪਣਾ ਚਾਹੀਦਾ ਹੈ,ਪਦ ਅਰਥ ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}।
SikhNet (Spanish)Tu Señor es Compasivo con el débil; sí, Aquél que sostiene al mundo lo Es.
ਗੁਰਮੁਖਿ ਜਪੀਐ; ਉਤਰੈ ਚਿੰਦ ॥
guramukh japeeai; utarai chind | Ang 891
Sant Singh KhalsaThe Gurmukh meditates on Him, and his worries are gone.
Manmohan SinghContemplating Him by Guru's grace, worry is worn off.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਸ ਦਾ ਭਜਨ ਕਰਨ ਨਾਲ ਚਿੰਤਾ ਮਿੱਟ ਜਾਂਦੀ ਹੈ।
Fareedkot Teekaਗੁਰੋਂ ਦ੍ਵਾਰਾ ਜਪੀਐ ਤੋ ਸਭ ਚਿੰਤਾ ਉਤਰ ਜਾਤੀ ਹੈ॥
Prof. Sahib Singh(ਜਿਹੜਾ ਮਨੁੱਖ ਜਪਦਾ ਹੈ, ਉਸ ਦਾ) ਚਿੰਤਾ-ਫ਼ਿਕਰ ਦੂਰ ਹੋ ਜਾਂਦਾ ਹੈ।ਪਦ ਅਰਥ ਜਪੀਐ = ਜਪਣਾ ਚਾਹੀਦਾ ਹੈ। ਚਿੰਦ = ਚਿੰਤਾ, ਫ਼ਿਕਰ।
SikhNet (Spanish)Y aquél que contempla Su Nombre por la Gracia del Guru, se libera de preocupaciones.
ਨਾਨਕ ਕਉ; ਗੁਰਿ ਦੀਆ ਨਾਮੁ ॥
naanak kau; gur deea naam | Ang 891
Sant Singh KhalsaThe Guru has blessed Nanak with the Naam;
Manmohan SinghThe Guru has blessed Nanak with the Lord's Name,
Manmohan Singh (Punjabi)ਗੁਰਾਂ ਨੇ ਨਾਨਕ ਨੂੰ ਪ੍ਰਭੂ ਦਾ ਨਾਮ ਬਖਸ਼ਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਤੋ ਗੁਰੋਂ ਨੇ ਨਾਮ ਦੀਆ ਹੈ॥
Prof. Sahib Singh(ਹੇ ਭਾਈ! ਮੈਨੂੰ) ਨਾਨਕ ਨੂੰ ਗੁਰੂ ਨੇ ਪ੍ਰਭੂ ਦਾ ਨਾਮ ਬਖ਼ਸ਼ਿਆ ਹੈ, ਸੰਤ ਜਨਾਂ ਦੀ ਟਹਿਲ (ਦੀ ਦਾਤਿ) ਦਿੱਤੀ ਹੈ।ਪਦ ਅਰਥ ਗੁਰਿ = ਗੁਰੂ ਨੇ।
SikhNet (Spanish)El Guru ha bendecido a Nanak con el Naam,
ਸੰਤਨ ਕੀ ਟਹਲ; ਸੰਤ ਕਾ ਕਾਮੁ ॥੪॥੧੫॥੨੬॥
santan kee ttehal; sant kaa kaam |4|15|26| Ang 891
Sant Singh Khalsahe serves the Saints, and works for the Saints. ||4||15||26||
Manmohan Singhand he waits upon the saints and performs the saints' service.
Manmohan Singh (Punjabi)ਅਤੇ ਉਹ ਸਾਧੂਆਂ ਦੀ ਸੇਵਾ ਕਰਦਾ ਹੈ ਤੇ ਸਾਧੂਆਂ ਦੀ ਹੀ ਘਾਲ ਕਮਾਉਂਦਾ ਹੈ।
Fareedkot Teekaਅਬ ਇਸੀ ਤੇ ਸੰਤੋਂ ਕੀ ਟਹਿਲ ਭਾਵਤੀ ਹੈ ਔਰ ਸੰਤੋਂ ਕਾ ਹੀ ਕਾਮ ਕਰਤੇ ਹੈਂ॥੪॥੧੫॥੨੬॥☬ਮਨ ਕੇ ਪ੍ਰਥਾਇ ਕਰਿ ਉਪਦੇਸ਼ ਕਰਤੇ ਹੈਂ:
Prof. Sahib Singh(ਹਰਿ-ਨਾਮ ਦਾ ਸਿਮਰਨ ਹੀ) ਗੁਰੂ ਦਾ (ਦੱਸਿਆ) ਕੰਮ ਹੈ ॥੪॥੧੫॥੨੬॥
SikhNet (Spanish)sirve a los Santos y dedica su vida entera a esta tarea. (4-15-26)