ਵਡਹੰਸੁ ਮਹਲਾ ੩ ਘਰੁ ੧ ॥
vaddahans mahalaa 3 ghar 1 |
Sant Singh KhalsaWadahans, Third Mehl, First House:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਸ਼ਾਹੀ।
Prof. Sahib Singhਰਾਗ ਵਡਹੰਸ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Wadajans, Mejl Guru Amar Das, Tercer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮਨਿ ਮੈਲੈ ਸਭੁ ਕਿਛੁ ਮੈਲਾ; ਤਨਿ ਧੋਤੈ. ਮਨੁ ਹਛਾ ਨ ਹੋਇ ॥
man mailai sabh kichh mailaa; tan dhotai. man hachhaa na hoe |
Sant Singh KhalsaWhen the mind is filthy, everything is filthy; by washing the body, the mind is not cleaned.
Manmohan SinghWhen the mind is filthy. By washing the body, the mind becomes not pure.
Manmohan Singh (Punjabi)ਜਦ ਚਿੱਤ ਪਲੀਤ ਹੈ, ਤਾਂ ਸਾਰਾ ਕੁੱਝ ਪਲੀਤ ਹੈ। ਸ੍ਰੀਰ ਨੂੰ ਧੋਣ ਨਾਲ ਚਿੱਤ ਪਵਿੱਤ੍ਰ ਨਹੀਂ ਹੁੰਦਾ।
Fareedkot Teekaਮਨ ਮੈਲੇ ਹੋਨੇ ਸੇ ਸਭ ਕਿਛ ਮੈਲਾ ਹੋਤਾ ਹੈ, ਸਰੀਰ ਕੇ ਧੋਨੇ ਸੇ ਮਨ ਨਿਰਮਲ ਨਹੀਂ ਹੋਤਾ ਹੈ॥
Prof. Sahib Singhਜੇ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੈ ਤਾਂ ਸਭ ਕੁਝ ਮੈਲਾ ਹੈ ਅਤੇ ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ।ਪਦ ਅਰਥ ਮਨਿ ਮੈਲੈ = (ਵਿਕਾਰਾਂ ਨਾਲ) ਮੈਲੇ ਮਨ ਦੀ ਰਾਹੀਂ। ਤਨਿ ਧੋਤੈ = ਧੋਤੇ ਹੋਏ ਸਰੀਰ ਦੀ ਰਾਹੀਂ, ਜੇ ਸਰੀਰ ਨੂੰ (ਤੀਰਥਾਂ ਆਦਿਕ ਤੇ) ਇਸ਼ਨਾਨ ਕਰਾ ਲਿਆ ਜਾਏ।
SikhNet (Spanish)Si la mente está manchada, todo está manchado, pues no por bañar el cuerpo, la mente se limpia.
ਇਹ ਜਗਤੁ ਭਰਮਿ ਭੁਲਾਇਆ; ਵਿਰਲਾ ਬੂਝੈ ਕੋਇ ॥੧॥
eih jagat bharam bhulaaeaa; viralaa boojhai koe |1|
Sant Singh KhalsaThis world is deluded by doubt; how rare are those who understand this. ||1||
Manmohan SinghThis world is led astray by doubt and only a rare one understands this.
Manmohan Singh (Punjabi)ਇਹ ਸੰਸਾਰ ਸੰਦੇਹ ਨੇ ਕੁਰਾਹੇ ਪਾਇਆ ਹੋਇਆ ਹੈ। ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ।
Fareedkot Teekaਇਹੁ ਸੰਸਾਰ ਭਰਮ ਨੇ ਭੁਲਾਇਆ ਹੈ, ਇਸ ਬਾਤ ਕੋ ਕੋਈ ਬਿਰਲਾ ਹੀ ਬੂਝਤਾ ਹੈ॥੧॥
Prof. Sahib Singhਪਰ ਇਹ ਸੰਸਾਰ ਭੁਲੇਖੇ ਵਿਚ ਪੈ ਕੇ ਕੁਰਾਹੇ ਤੁਰਿਆ ਜਾ ਰਿਹਾ ਹੈ, ਕੋਈ ਵਿਰਲਾ ਹੀ (ਇਸ ਸੱਚਾਈ ਨੂੰ) ਸਮਝਦਾ ਹੈ ॥੧॥ਪਦ ਅਰਥ ਭਰਮਿ = ਭੁਲੇਖੇ ਵਿਚ (ਪੈ ਕੇ) ॥੧॥
SikhNet (Spanish)El mundo está siendo desviado por la duda, y extraordinario es el que conoce la Verdad. (1)
ਜਪਿ ਮਨ ਮੇਰੇ; ਤੂ ਏਕੋ ਨਾਮੁ ॥
jap man mere; too eko naam |
Sant Singh KhalsaO my mind, chant the One Name.
Manmohan SinghO my soul, repeat thou the one Name.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਕੇਵਲ ਇਕ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ! ਤੂੰ ਏਕ ਨਾਮ ਕਾ ਜਪਨਾ ਕਰ॥
Prof. Sahib Singhਹੇ ਮੇਰੇ ਮਨ! ਤੂੰ ਸਿਰਫ਼ ਪਰਮਾਤਮਾ ਦਾ ਇਕ ਨਾਮ ਹੀ ਜਪਿਆ ਕਰ।ਪਦ ਅਰਥ ਮਨ = ਹੇ ਮਨ!
SikhNet (Spanish)Oh mi mente, contempla el Nombre del Señor,
ਸਤਗੁਰਿ ਦੀਆ; ਮੋ ਕਉ ਏਹੁ ਨਿਧਾਨੁ ॥੧॥ ਰਹਾਉ ॥
satagur deea; mo kau ehu nidhaan |1| rahaau |
Sant Singh KhalsaThe True Guru has given me this treasure. ||1||Pause||
Manmohan SinghThe True Guru has given me this treasure. Pause.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਇਹ ਖ਼ਜ਼ਾਨਾ ਬਖਸ਼ਿਆ ਹੈ। ਠਹਿਰਾਉ।
Fareedkot Teekaਸਤਿਗੁਰੋਂ ਨੇ ਮੁਝ ਕੋ ਇਹ ਖਜਾਨਾ ਦੀਆ ਹੈ॥੧॥ ਰਹਾਉ ॥
Prof. Sahib Singhਇਹ (ਨਾਮ-) ਖ਼ਜ਼ਾਨਾ ਮੈਨੂੰ ਗੁਰੂ ਨੇ ਬਖ਼ਸ਼ਿਆ ਹੈ ॥੧॥ ਰਹਾਉ ॥ਪਦ ਅਰਥ ਸਤਗੁਰਿ = ਗੁਰੂ ਨੇ। ਮੋ ਕਉ = ਮੈਨੂੰ। ਨਿਧਾਨੁ = ਖ਼ਜ਼ਾਨਾ ॥੧॥ ਰਹਾਉ ॥
SikhNet (Spanish)éste es el Tesoro con el cual el Verdadero Guru te ha bendecido. (1-Pausa)
ਸਿਧਾ ਕੇ ਆਸਣ ਜੇ ਸਿਖੈ; ਇੰਦ੍ਰੀ ਵਸਿ ਕਰਿ ਕਮਾਇ ॥
sidhaa ke aasan je sikhai; indree vas kar kamaae |
Sant Singh KhalsaEven if one learns the Yogic postures of the Siddhas, and holds his sexual energy in check,
Manmohan SinghEven if one learns the postures of the adepts and practises the restraint of his sense,
Manmohan Singh (Punjabi)ਭਾਵੇਂ ਆਦਮੀ ਕਰਾਮਾਤੀ ਬੰਦਿਆਂ ਦੇ ਆਸਨ ਸਿਖ ਲਵੇ ਅਤੇ ਆਪਣੇ ਹਵਾਸਾ ਨੂੰ ਕਾਬੂ ਰੱਖਣ ਦਾ ਅਭਿਆਸ ਕਰੇ,
Fareedkot Teekaਸਿਧੋਂ ਕੇ, ਭਾਵ ਪਦਮ ਆਦਿਕ ਚੌਰਾਸੀ ਆਸਨ ਭੀ ਜੇਕਰ ਸੀਖ ਜਾਇ ਔਰ ਇੰਦ੍ਰੀਓਂ ਕੋ ਭੀ ਬਸੀਭੂਤ ਕਰ ਕੇ ਸੁਭ ਕਰਮ ਕਰੈ॥
Prof. Sahib Singhਜੇ ਮਨੁੱਖ ਕਰਾਮਾਤੀ ਜੋਗੀਆਂ ਵਾਲੇ ਆਸਣ ਕਰਨੇ ਸਿੱਖ ਲਏ ਤੇ ਕਾਮ-ਵਾਸਨਾ ਨੂੰ ਜਿੱਤ ਕੇ (ਆਸਣਾਂ ਦੇ ਅੱਭਿਆਸ ਦੀ) ਕਮਾਈ ਕਰਨ ਲੱਗ ਪਏ,ਪਦ ਅਰਥ ਸਿਖੈ = ਸਿੱਖ ਲਏ। ਵਸਿ ਕਰਿ = ਵੱਸ ਵਿਚ ਕਰ ਕੇ।
SikhNet (Spanish)Si uno aprende las posturas de Yoga, y disciplina su ansia sexual,
ਮਨ ਕੀ ਮੈਲੁ. ਨ ਉਤਰੈ; ਹਉਮੈ ਮੈਲੁ. ਨ ਜਾਇ ॥੨॥
man kee mail. na utarai; haumai mail. na jaae |2|
Sant Singh Khalsastill, the filth of the mind is not removed, and the filth of egotism is not eliminated. ||2||
Manmohan Singhthe dirt of his mind if removed not, nor departs the filth of his self-conceit.
Manmohan Singh (Punjabi)ਉਸ ਦੇ ਚਿੱਤ ਦੀ ਗੰਦਗੀ ਲਹਿੰਦੀ ਨਹੀਂ ਨਾਂ ਹੀ ਉਸ ਦੀ ਸਵੈ-ਹੰਗਤਾ ਦੀ ਮਲੀਣਤਾ ਜਾਂਦੀ ਹੈ।
Fareedkot Teekaਪਰੰਤੂ ਜਬ ਤਕ ਹੰਤਾ ਮਮਤਾ ਰੂਪ ਮੈਲ ਨਹੀਂ ਜਾਤੀ ਤਬ ਤਕ ਰਾਗ ਦ੍ਵੈਸ ਰੂਪ ਮਨ ਕੀ ਮੈਲ ਨਹੀਂ ਉਤਰਤੀ ॥੨॥
Prof. Sahib Singhਤਾਂ ਭੀ ਮਨ ਦੀ ਮੈਲ ਨਹੀਂ ਲਹਿੰਦੀ ਤੇ (ਮਨ ਵਿਚੋਂ) ਹਉਮੈ ਦੀ ਮੈਲ ਨਹੀਂ ਜਾਂਦੀ ॥੨॥
SikhNet (Spanish)no por eso logra eliminar la impureza de la mente, ni tampoco el cochambre del ego. (2)
ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ; ਵਿਣੁ ਸਤਿਗੁਰ ਕੀ ਸਰਣਾਇ ॥
eis man kau hor sanjam ko naahee; vin satigur kee saranaae |
Sant Singh KhalsaThis mind is not controlled by any other discipline, except the Sanctuary of the True Guru.
Manmohan SinghThere is no other cure for the ailment of this mind, except by taking shelter in the True Guru.
Manmohan Singh (Punjabi)ਬਗੈਰ ਸੱਚੇ ਗੁਰਾਂ ਦੀ ਪਨਾਹ ਹੇਠਾਂ ਆਉਣ ਦੇ ਇਸ ਮਨ ਦੀ ਬੀਮਾਰੀ ਦਾ ਕੋਈ ਹੋਰ ਇਲਾਜ ਨਹੀਂ।
Fareedkot Teekaਬਿਨਾਂ ਸਤਿਗੁਰੋਂ ਕੀ ਸਰਣਾਗਤ ਕੇ ਇਸ ਮਨ ਰੋਕਨੇ ਕਾ ਕੋਈ ਸੰਜਮ ਨਹੀਂ ਹੈ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਹੋਰ ਕੋਈ ਜਤਨ ਇਸ ਮਨ ਨੂੰ ਪਵਿਤ੍ਰ ਨਹੀਂ ਕਰ ਸਕਦਾ।ਪਦ ਅਰਥ ਸੰਜਮੁ = ਜਤਨ, ਤਰੀਕਾ।
SikhNet (Spanish)Ninguna otra disciplina funciona para la mente, más que el Refugio del Verdadero Guru,
ਸਤਗੁਰਿ ਮਿਲਿਐ ਉਲਟੀ ਭਈ; ਕਹਣਾ ਕਿਛੂ. ਨ ਜਾਇ ॥੩॥
satagur miliai ulattee bhee; kahanaa kichhoo. na jaae |3|
Sant Singh KhalsaMeeting the True Guru, one is transformed beyond description. ||3||
Manmohan SinghBy meeting with the True Guru, the mind's outlook is changed beyond expression.
Manmohan Singh (Punjabi)ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮਨ ਦਾ ਦ੍ਰਿਸ਼ਟੀਕੋਨ, ਕਹਿਣ ਕਥਨ ਤੋਂ ਬਾਹਰ ਬਦਲ ਜਾਂਦਾ ਹੈ।
Fareedkot Teekaਸਤਿਗੁਰੋਂ ਸੇ ਮਿਲ ਕਰ ਕੇ ਜਿਨ ਕੀ ਬਿਰਤੀ ਸੰਸਾਰ ਕੀ ਤਰਫੋਂ ਉਲਟੀ ਭਈ ਹੈ, ਤਿਨ ਕਾ ਜਸ ਕੁਛ ਕਹਾ ਨਹੀਂ ਜਾਤਾ ਹੈ ਅਰਥਾਤ ਬਹੁਤ ਯਸ ਹੈ॥੩॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨ ਦੀ ਬ੍ਰਿਤੀ ਸੰਸਾਰ ਵਲੋਂ ਉਲਟ ਜਾਂਦੀ ਹੈ ਤੇ ਐਸੀ ਬਣ ਜਾਂਦੀ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ ॥੩॥ਪਦ ਅਰਥ ਸਤਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੩॥
SikhNet (Spanish)Conociéndolo, la mente de uno es transformada y su Estado se vuelve indescriptible. (3)
ਭਣਤਿ ਨਾਨਕੁ. ਸਤਿਗੁਰ ਕਉ ਮਿਲਦੋ ਮਰੈ; ਗੁਰ ਕੈ ਸਬਦਿ. ਫਿਰਿ ਜੀਵੈ ਕੋਇ ॥
bhanat naanak. satigur kau milado marai; gur kai sabad. fir jeevai koe |
Sant Singh KhalsaPrays Nanak, one who dies upon meeting the True Guru, shall be rejuvenated through the Word of the Guru's Shabad.
Manmohan SinghSays Nanak, if any one dies on meeting the True Guru and be again, re-animated by Guru's teaching,
Manmohan Singh (Punjabi)ਗੁਰੂ ਜੀ ਆਖਦੇ ਹਨ, ਜੇਕਰ ਕੋਈ ਜਣਾ ਸੱਚੇ ਗੁਰਾਂ ਨੂੰ ਭੇਟ ਕੇ ਮਰ ਵੰਝੇ ਅਤੇ ਮੁੜ ਕੇ ਗੁਰਾਂ ਦੀ ਸਿੱਖਿਆ ਦੁਆਰਾ ਸੁਰਜੀਤ ਹੋ ਜਾਵੇ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਤਿਗੁਰੋਂ ਸੇ ਮਿਲ ਕਰ ਜੀਵ, ਭਾਵ ਸੇ ਮਰੈ ਪੁਨਾ ਗੁਰ ਉਪਦੇਸ ਕਰ ਕੋਈ ਫਿਰ ਜੀਵੈ, ਭਾਵ ਪਰਮੇਸਰ ਪ੍ਰਾਇਣ ਹੋਵੈ॥
Prof. Sahib Singhਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਂਦਾ ਹੈ, ਤੇ, ਫਿਰ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ,ਪਦ ਅਰਥ ਭਣਤਿ = ਆਖਦਾ ਹੈ। ਕਉ = ਨੂੰ। ਮਰੈ = (ਵਿਕਾਰਾਂ ਵਲੋਂ) ਅਛੋਹ ਹੋ ਜਾਏ। ਸਬਦਿ = ਸ਼ਬਦ ਦੀ ਰਾਹੀਂ।
SikhNet (Spanish)Reza Nanak, conoce entonces al Guru y vive muriendo en la Palabra Eterna,
ਮਮਤਾ ਕੀ ਮਲੁ ਉਤਰੈ; ਇਹੁ ਮਨੁ ਹਛਾ ਹੋਇ ॥੪॥੧॥
mamataa kee mal utarai; ihu man hachhaa hoe |4|1|
Sant Singh KhalsaThe filth of his attachment and possessiveness shall depart, and his mind shall become pure. ||4||1||
Manmohan Singhthe filth of his worldly love shall depart, and this mind of his shall become pure.
Manmohan Singh (Punjabi)ਤਾਂ ਉਸ ਦੀ ਸੰਸਾਰੀ ਮੋਹ ਦੀ ਗੰਦਗੀ ਲਹਿ ਜਾਵੇਗੀ ਅਤੇ ਉਸ ਦਾ ਇਹ ਮਨ ਸ਼ੁੱਧ ਹੋ ਜਾਵੇਗਾ।
Fareedkot Teekaਔਰ ਮਮਤਾ ਕੀ ਮੈਲ ਉਤਰ ਜਾਇ ਤਬ ਇਹ ਮਨ (ਹਛਾ) ਸੁਧ, ਭਾਵ ਨਿਰਮਲ ਹੋ ਜਾਇ॥੪॥੧॥
Prof. Sahib Singh(ਉਸ ਦੇ ਅੰਦਰੋਂ ਮਾਇਆ ਦੀ) ਮਮਤਾ ਦੀ ਮੈਲ ਲਹਿ ਜਾਂਦੀ ਹੈ, ਉਸ ਦਾ ਇਹ ਮਨ ਪਵਿਤ੍ਰ ਹੋ ਜਾਂਦਾ ਹੈ ॥੪॥੧॥
SikhNet (Spanish)así se quitará la suciedad del ego y tu mente se volverá pura. (4-1)