ਵਡਹੰਸੁ ਮਹਲਾ ੧ ਘਰੁ ੨ ॥
vaddahans mahalaa 1 ghar 2 | Ang 557
Sant Singh KhalsaWadahans, First Mehl, Second House:
Manmohan SinghWadhans 1st Guru.
Manmohan Singh (Punjabi)ਵਡਹੰਸ ਪਹਿਲੀ ਪਾਤਸ਼ਾਹੀ।
SikhNet (Spanish)Wadajans, Mejl Guru Nanak, Primer Canal Divino.
ਮੋਰੀ ਰੁਣ ਝੁਣ ਲਾਇਆ ਭੈਣੇ; ਸਾਵਣੁ ਆਇਆ ॥
moree run jhun laaeaa bhaine; saavan aaeaa | Ang 557
Sant Singh KhalsaThe peacocks are singing so sweetly, O sister; the rainy season of Saawan has come.
Manmohan SinghThe peacocks are sweetly crying, O sister, the rainy month of "Sawan" has come.
Manmohan Singh (Punjabi)ਮੋਰ ਮਿਠਾਸ ਨਾਲ ਬੋਲ ਰਹੇ ਹਨ। ਹੇ ਅੰਮਾ ਜਾਈਓ! ਬਰਸਾਤ ਦਾ ਮਹੀਨਾ "ਸਾਉਣ" ਆ ਗਿਆ ਹੈ।
Fareedkot Teekaਹੇ ਭੈਣੇ! ਜਬ ਸਾਵਣ ਦਾ ਮਹੀਨਾ ਆਇਆ ਸੀ, ਵਹੁ ਵਰਤਮਾਨ ਮੋਹੈ ਜੈਸੇ ਮੋਰਾਂ ਨੇ ਅਨੰਦ ਸੇ (ਰੁਣ ਝੁਣ) ਇਕ ਰਸ ਸਬਦ ਕੀਆ ਬੋਲੇ ਹੈਂ, ਤੈਸੇ ਮੈਂ ਅਨੰਦ ਸੇ ਸਬਦ ਉਚਾਰਾਂ ਭਾਵ ਕਹਾਂ॥
Prof. Sahib Singhਹੇ ਭੈਣ! ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ ਕਿਉਂ ਕਿ ਸਾਵਨ (ਦਾ ਮਹੀਨਾ) ਆ ਗਿਆ ਹੈ।ਪਦ ਅਰਥ ਮੋਰੀ = ਮੋਰਾਂ ਨੇ। ਰੁਣ-ਝੁਣ = ਮਿੱਠਾ ਗੀਤ। ਲਾਇਆ = ਸ਼ੁਰੂ ਕੀਤਾ।
SikhNet (Spanish)Los pavos reales cantan dulcemente, oh hermana; la temporada de lluvias, de Sawan ha llegado.
ਤੇਰੇ ਮੁੰਧ ਕਟਾਰੇ ਜੇਵਡਾ; ਤਿਨਿ ਲੋਭੀ. ਲੋਭ ਲੁਭਾਇਆ ॥
tere mundh kattaare jevaddaa; tin lobhee. lobh lubhaaeaa | Ang 557
Sant Singh KhalsaYour beauteous eyes are like a string of charms, fascinating and enticing the soul-bride.
Manmohan SinghO Beloved, Thine amorous eyes are like a rope and their charm has fascinated and bewitched the bride.
Manmohan Singh (Punjabi)ਹੇ ਪ੍ਰੀਤਮ! ਤੈਂਡੇ ਰਸੀਲੇ ਨੈਣ ਰੱਸੇ ਵਾਂਗੂੰ ਹਨ। ਉਨ੍ਹਾਂ ਦੀ ਫ਼ਰੇਫ਼ਤਗੀ (ਖਿੱਚ) ਨੇ ਪਤਨੀ ਨੂੰ ਲੁਭਾਇਮਾਨ ਤੇ ਮੋਹਿਤ ਕਰ ਲਿਆ ਹੈ।
Fareedkot Teekaਮੈਨੇ ਕਹਾ: ਮੈਂ ਜੋ (ਮੁੰਧ) ਇਸਤ੍ਰੀ ਹੂੰ ਤੇਰੇ ਕਟਾਖ ਜੋ ਹੈਂ, ਵੱਡਾ ਲੋਭੀ ਕਰ ਕੇ ਲੋਭੁ ਵਾਲਿਆਂ ਨੇ ਲੁਭਾਇ ਲੀਆ ਤਿਨਾਂ ਮੇਰੇ ਕੋ। ਪੁਨਾ ਔਰ ਭੀ? ਸੋ ਮਧਮ ਸਖੀ ਕਹਿਤੀ ਹੈ:
Prof. Sahib Singhਮੈਂ ਜੀਵ-ਇਸਤ੍ਰੀ ਵਾਸਤੇ ਇਹ ਕਟਾਰ ਦੀ ਫਾਹੀ ਹੈ ਜਿਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ।ਪਦ ਅਰਥ ਤੇਰੇ = (ਹੇ ਪ੍ਰਭੂ!) ਤੇਰੇ ਇਹ ਕੁਦਰਤੀ ਦ੍ਰਿੱਸ਼। ਮੁੰਧ = ਇਸਤ੍ਰੀ। ਕਟਾਰੇ = ਕਟਾਰ। ਜੇਵਡਾ = ਜੇਵੜਾ, ਫਾਹੀ। ਤਿਨਿ = (ਕੁਦਰਤਿ ਦੇ) ਇਸ (ਸੁਹਾਵਣੇ ਸਰੂਪ) ਨੇ। ਲੁਭਾਇਆ = ਮੋਹ ਲਿਆ ਹੈ।
SikhNet (Spanish)Oh Amor, Tus ojos, filosos como daga, me envuelven como los de una mujer,
ਤੇਰੇ ਦਰਸਨ ਵਿਟਹੁ. ਖੰਨੀਐ ਵੰਞਾ ਤੇਰੇ; ਨਾਮ ਵਿਟਹੁ ਕੁਰਬਾਣੋ ॥
tere darasan vittahu. khaneeai vanyaa tere; naam vittahu kurabaano | Ang 557
Sant Singh KhalsaI would cut myself into pieces for the Blessed Vision of Your Darshan; I am a sacrifice to Your Name.
Manmohan SinghI may cut myself into pieces for a glimpse of Thine and unto Thy Name I am a sacrifice.
Manmohan Singh (Punjabi)ਤੇਰੇ ਇਕ ਦੀਦਾਰ ਦੇ ਲਈ ਮੈਂ ਟੋਟੇ ਟੋਟੇ ਹੋ ਜਾਵਾਂ ਅਤੇ ਤੇਰੇ ਨਾਮ ਉਤੇ ਮੈਂ ਬਲਿਹਾਰ ਹੋ ਵੰਝਾ।
Fareedkot Teekaਪੁਨਾ ਮੈਂ ਕਹਾ: ਤੇਰੇ ਦਰਸ਼ਨ ਵਿਟੁਹ ਕਹੀਏ ਉਪਰੋਂ (ਖੰਨੀਐ) ਟੁਕੜੇ ਹੋ ਵਾਰਨੇ ਹੋ ਜਾਵਾਂ, ਤੇਰੇ ਨਾਂਉ ਪਰ ਤੇ ਭੀ (ਕੁਰਬਾਣੋ) ਵਾਰਨੇ ਜਾਵਾਂ। ਤਬ ਉਤਮ ਨੇ ਪੂਛਾ ਓਹ ਕਛ ਬੋਲਾ ਥਾ? ਮਧਮ ਨੇ ਕਹਾ: ਮੈਨੇ ਕਹਾ ਤਿਸ ਨੇ ਤੂੰ ਹੰਕਾਰ ਸਹਤ ਹੈਂ, ਤੋ ਮੈਂ ਕਹਾ:
Prof. Sahib Singh(ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ ਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ।ਪਦ ਅਰਥ ਦਰਸਨ ਵਿਟਹੁ = ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ। ਖੰਨੀਐ ਵੰਞਾ = ਮੈਂ ਟੋਟੇ ਟੋਟੇ ਹੁੰਦਾ ਹਾਂ।
SikhNet (Spanish)y me estoy embrujando con ese Encanto.
ਜਾ ਤੂ. ਤਾ ਮੈ ਮਾਣੁ ਕੀਆ ਹੈ; ਤੁਧੁ ਬਿਨੁ. ਕੇਹਾ ਮੇਰਾ ਮਾਣੋ ॥
jaa too. taa mai maan keea hai; tudh bin. kehaa meraa maano | Ang 557
Sant Singh KhalsaI take pride in You; without You, what could I be proud of?
Manmohan SinghNow that I have attained thee, I then take pride in Thee. Without thee, what can I be proud of?
Manmohan Singh (Punjabi)ਹੁਣ ਜਦ ਤੂੰ ਮੇਰਾ ਹੈਂ। ਤਦ ਮੈਂ ਤੇਰੇ ਉਤੇ ਮਾਣ ਕਰਦੀ ਹੈ। ਤੇਰੇ ਬਾਝੋਂ ਮੇਰਾ ਕਾਹਦਾ ਫ਼ਖ਼ਰ ਹੈ?
Fareedkot Teekaਮੈਨੇ ਕਹਾ ਜਾਂ ਤੂੰ ਮੇਰਾ ਪਿਆਰਾ ਹੈਂ, ਮੈਂ ਮਾਨ ਕੀਤਾ ਹੈ, ਤੇਰੇ ਤਿਆਗਿਆ ਕਿਆ ਮੇਰਾ ਮਾਨ ਹੈ, ਪਤੀ ਬਿਨ ਇਸਤ੍ਰੀ ਕੀ ਦੁਰਦਿਸ਼ਾ ਹੋਤੀ ਹੈ॥ ਇਤਨਾ ਕਹਨੇ ਸੇ ਭੀ "ਸੁਪਨੇ ਆਇਆ ਭੀ ਗਇਆ ਮੈ ਜਲ ਭਰਿਆ ਰੋਇ॥" ਸੋ ਭੀ ਬਹੜੋ ਚਲਾ ਗਿਆ, ਮੈਂ ਨੇਤ੍ਰਾਂ ਮੇਂ ਜਲ ਭਰ ਰੋਇ ਦੀਆ। ਤਬ ਉਤਮ ਸਖੀ ਬੋਲੀ:
Prof. Sahib Singhਇਸੇ ਕਰਕੇ ਚੂੰਕਿ ਤੂੰ ਦਿਸ ਰਿਹਾ ਹੈਂ, ਮੈਂ ਮਾਣ (ਹੌਸਲਾ) ਕੀਤਾ ਹੈ ਪਰ ਜੇ ਕੁਦਰਤਿ ਵਿਚ ਤੂੰ ਨਾਂ ਦਿੱਸੇਂ ਤਾਂ ਮੈਂ ਮਾਣ ਕੈਸੇ ਕਰਾਂ।ਪਦ ਅਰਥ ਜਾ ਤੂ = ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ)। ਮੈਂ ਮਾਣੁ ਕੀਆ ਹੈ = ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ)।
SikhNet (Spanish)Ofrezco mi ser en sacrificio a Tu Nombre, me cortaría en pedazos por la Bendita Visión de Tu Darshan,
ਚੂੜਾ ਭੰਨੁ. ਪਲੰਘ ਸਿਉ ਮੁੰਧੇ; ਸਣੁ ਬਾਹੀ ਸਣੁ ਬਾਹਾ ॥
choorraa bhan. palangh siau mundhe; san baahee san baahaa | Ang 557
Sant Singh KhalsaSo smash your bracelets along with your bed, O soul-bride, and break your arms, along with the arms of your couch.
Manmohan SinghO bride, smash thy bracelets along with thy couch and break thy arms as well as the arms of thy couch.
Manmohan Singh (Punjabi)ਆਪਣੀਆਂ ਵੰਙਾ ਨੂੰ ਸਣੇ ਆਪਣੇ ਪਲੰਘ ਦੇ ਤੋੜ ਸੁੱਟ, ਹੇ ਵਹਟੀਏ। ਆਪਣੀਆਂ ਬਾਹਾਂ ਸਮੇਤ ਆਪਣੇ ਮੰਜੇ ਦੀਆਂ ਬਾਹੀਆਂ ਵੀ ਤੋੜਦੇ।
Fareedkot Teekaਸੋ ਉਤਮ ਕਹਤੀ ਹੈ: ਸਹਿਤ ਬਾਹੀਆਂ ਦੇ ਜੋ ਪਲੰਘ ਹੈ ਸਣ ਬਾਹਾਂ ਦੇ ਚੂੜਾ ਹੈ, ਸੋ ਚੂੜਾ ਭੰਨ ਦੇ, ਮੁੰਦੇ ਬਾਹਾਂ ਦੇ ਸਹਿਤ ਪਲੰਘ ਭੀ ਭੰਨ। ਪਤੀ ਬਿਨ ਸੰਗਾਰ ਸਿਹਜਾ ਦੁਖ ਰੂਪ ਹੈ॥
Prof. Sahib Singhਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨ ਦੇ, ਪਲੰਘ ਦੀਆਂ ਹੀਆਂ ਭੀ ਭੰਨ ਦੇ ਤੇ ਆਪਣੀਆਂ ਸਜਾਈਆਂ ਬਾਹਾਂ ਭੀ ਭੰਨ ਦੇ।ਪਦ ਅਰਥ ਭੰਨੁ = ਤੋੜ ਦੇ। ਸਿਉ = ਨਾਲ। ਮੁੰਧੇ = ਹੇ ਇਸਤ੍ਰੀਏ! ਸਣੁ = ਸਮੇਤ। ਬਾਹੀ = ਪਲੰਘ ਦੀਆਂ ਹੀਆਂ।
SikhNet (Spanish)oh Dios. Estoy orgulloso de Ti, pues sin Ti, ¿en quién me podría yo apoyar?
ਏਤੇ ਵੇਸ ਕਰੇਦੀਏ ਮੁੰਧੇ; ਸਹੁ ਰਾਤੋ ਅਵਰਾਹਾ ॥
ete ves karedee mundhe; sahu raato avaraahaa | Ang 557
Sant Singh KhalsaIn spite of all the decorations which you have made, O soul-bride, your Husband Lord is enjoying someone else.
Manmohan SinghBecause inspite of thy making so many decorations, O bride thy Groom is imbued with the love of another.
Manmohan Singh (Punjabi)ਤੇਰੇ ਐਨੇ ਹਾਰ ਸ਼ਿੰਗਾਰ ਕਰਨ ਦੇ ਬਾਵਜੂਦ, ਹੇ ਬਾਲੜੀਏ! ਤੇਰਾ ਲਾੜ੍ਹਾ ਹੋਰਸੁ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਏਤੇ ਚੂੜੇ ਆਦ ਵੇਸ ਕਰਤੀ ਹੀ ਤੂੰ ਰਹੀ, ਸਹੁ ਅਵਰ ਸਖੀਆਂ ਮੇਂ ਰਤਾ, ਤੋ ਤੇਰਾ ਸਿੰਗਾਰ ਬਿਰਥਾ ਹੈ, ਹੇ ਮੁੰਧੇ! ॥
Prof. Sahib Singhਹੇ ਇਤਨੇ ਸਿੰਗਾਰ ਕਰਦੀਏ ਨਾਰੇ! ਜੇ ਤੇਰਾ ਪਤੀ (ਫਿਰ ਭੀ) ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ (ਤਾਂ ਇਹਨਾਂ ਸਿੰਗਾਰਾਂ ਦਾ ਕੀਹ ਲਾਭ?)ਪਦ ਅਰਥ ਏਤੇ = ਇਤਨੇ, ਇਹ ਕਈ। ਵੇਸ = ਸਿੰਗਾਰ। ਕਰੇਦੀਏ = ਕਰਨ ਵਾਲੀਏ! ਰਾਤੋ = ਰੱਤਾ ਹੋਇਆ ਹੈ, ਪਿਆਰ ਕਰ ਰਿਹਾ ਹੈ। ਅਵਰਾਹਾ = ਹੋਰਨਾਂ ਨਾਲ।
SikhNet (Spanish)Destruye tu acogedora cama y tus brazaletes de marfil, oh mujer amorosa, y tus manos y los brazos de la cama,
ਨਾ ਮਨੀਆਰੁ. ਨ ਚੂੜੀਆ; ਨਾ ਸੇ ਵੰਗੁੜੀਆਹਾ ॥
naa maneeaar. na choorreea; naa se vangurreeaahaa | Ang 558
Sant Singh KhalsaYou don't have the bracelets of gold, nor the good crystal jewelry; you haven't dealt with the true jeweller.
Manmohan SinghThou hast not the real bracelet-dealer, neither gold bracelets, nor good glass bangles.
Manmohan Singh (Punjabi)ਤੇਰੇ ਕੋਲ ਅਸਲੀ ਮਨਿਆਰੀ ਵਾਲਾ ਨਹੀਂ ਨਾਂ ਸੋਨੇ ਦੀਆਂ ਕੰਗੜੀਆਂ ਹਨ ਤੇ ਨਾਂ ਹੀ ਸ਼ੀਸ਼ੇ ਦੀਆਂ ਸ਼੍ਰੇਸ਼ਟ ਵੰਗਾਂ।
Fareedkot Teekaਨਾਹੀਂ ਮਨੀਆਰੁ ਚੰਗਾ ਟਕਸਾਲੀ, ਨ ਚੂੜੀਆ, ਨ ਵੰਗਾਂ ਸੋਭਾਇਮਾਨ ਮਿਲੀਆਂ॥
Prof. Sahib Singhਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ।ਪਦ ਅਰਥ ਮਨੀਆਰੁ = ਚੂੜੀਆਂ ਚਾੜਨ ਵਾਲਾ। ਨਾ ਸੇ ਵੰਗੁੜੀਆਹਾ = ਨਾਹ ਹੀ ਉਹ ਵੰਗਾਂ ਸੋਹਣੀਆਂ ਜਾਣੋ।
SikhNet (Spanish)pues aunque te adornes bellamente, tu esposo disfruta de alguien más.
ਜੋ ਸਹ ਕੰਠਿ. ਨ ਲਗੀਆ; ਜਲਨੁ ਸਿ ਬਾਹੜੀਆਹਾ ॥
jo seh kantth. na lageea; jalan si baaharreeaahaa | Ang 558
Sant Singh KhalsaThose arms, which do not embrace the neck of the Husband Lord, burn in anguish.
Manmohan SinghThe arms, which embrace not the Spouse's neck, they burn in anguish.
Manmohan Singh (Punjabi)ਜਿਹੜੀਆਂ ਬਾਹਾਂ ਪਤੀ ਦੇ ਗਲੇ ਨੂੰ ਨਹੀਂ ਲੱਗਦੀਆਂ, ਉਹ ਦੁੱਖ ਅੰਦਰ ਸੜਦੀਆਂ ਹਨ।
Fareedkot Teekaਤੇਰੇ ਕੋ ਜੋ ਪਤੀ ਕੰਠ ਨਾ ਲਗੀਆਂ ਸੋ ਬਾਹਾਂ ਭਾਵੇਂ ਜਲਨ, ਭਾਵ ਨਿਕੰਮੀਆਂ ਵਾ ਦੁਖ ਸੇ ਜਲਤੀਆਂ ਹੈਨ॥☬ਮੁੰਧ ਵਾਚ:
Prof. Sahib Singhਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ।ਪਦ ਅਰਥ ਸਹ ਕੰਠਿ = ਖਸਮ ਦੇ ਗਲ ਨਾਲ। ਜਲਨੁ = ਸੜ ਜਾਣ {ਵਿਆਕਰਨ ਅਨੁਸਾਰ ਲਫ਼ਜ਼ 'ਜਲਨੁ' ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ ਹੈ। ਇਸ ਦਾ ਇਕ-ਵਚਨ ਹੈ 'ਜਲਉ' ਜਿਵੇਂ "ਕਲਮ ਜਲਉ ਸਣੁ ਮਸਵਾਣੀਐ"}।
SikhNet (Spanish)No tienes los brazaletes ni los collares de la Verdad, tampoco conoces al Mercader que los vende,
ਸਭਿ ਸਹੀਆ. ਸਹੁ ਰਾਵਣਿ ਗਈਆ; ਹਉ ਦਾਧੀ. ਕੈ ਦਰਿ ਜਾਵਾ ॥
sabh saheea. sahu raavan geea; hau daadhee. kai dar jaavaa | Ang 558
Sant Singh KhalsaAll my companions have gone to enjoy their Husband Lord; which door should I, the wretched one, go to?
Manmohan SinghAll my mates have gone to enjoy their Bridegroom, whose door should I, the wretched one, approach?
Manmohan Singh (Punjabi)ਮੇਰੀਆਂ ਸਾਰੀਆਂ ਸਹੇਲੀਆਂ ਆਪਣੇ ਕੰਤ ਨੂੰ ਮਾਨਣ ਲਈ ਗਈਆਂ ਹਨ। ਮੈਂ ਨਿਕਰਮਣ ਕੀਹਦੇ ਬੂਹੇ ਉਤੇ ਜਾਵਾਂ?
Fareedkot Teekaਸਭੀ ਸਖੀਆਂ ਸਹੁ ਕੇ ਰਾਵਨੇ ਕੋ ਜਾਤੀ ਹੈਂ, ਸਿਹਜਾ ਮੇਂ ਮੈਂ ਦਗਧ ਹੂਈ ਕਾਮ ਅਗਨੀ ਸੇ ਕਿਸ ਦਵਾਰੇ ਜਾਵਾਂ॥
Prof. Sahib Singhਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ ਤੇ ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ?ਪਦ ਅਰਥ ਸਭਿ = ਸਾਰੀਆਂ। ਰਾਵਣਿ = ਪ੍ਰਸੰਨ ਕਰਨ। ਹਉ = ਮੈਂ। ਦਾਧੀ = ਤੱਤੀ, (ਵਿਕਾਰਾਂ ਵਿਚ) ਸੜੀ ਹੋਈ। ਕੈ ਦਰਿ = ਕਿਸ ਦੇ ਦਰ ਤੇ?
SikhNet (Spanish)pero los brazos que no se aferran al Cuello del Señor, son consumidos por la ansiedad.
ਅੰਮਾਲੀ. ਹਉ ਖਰੀ ਸੁਚਜੀ; ਤੈ ਸਹ ਏਕਿ. ਨ ਭਾਵਾ ॥
amaalee. hau kharee suchajee; tai seh ek. na bhaavaa | Ang 558
Sant Singh KhalsaO friend, I may look very attractive, but I am not pleasing to my Husband Lord at all.
Manmohan SinghO friend, I am of good conduct. But not even one deed of mine is pleasing to Him, my Lord.
Manmohan Singh (Punjabi)ਹੇ ਸਜਣੀਏ! ਮੈਂ ਬਹੁਤ ਹੀ ਚੰਗੇ ਆਚਰਣ ਵਾਲੀ ਹਾਂ, ਪਰ ਮੇਰਾ ਇਕ ਕਰਮ ਭੀ ਮੇਰੇ ਉਸ ਪ੍ਰੀਤਮ ਨੂੰ ਚੰਗਾ ਨਹੀਂ ਲੱਗਦਾ।
Fareedkot Teekaਅੰਮਾਲੀ ਕਹੀਏ ਤੁਲ ਉਤਮ ਸਖੀ ਹਮ ਅਪਨੇ ਜਾਨੇ ਤੂੰ (ਖਰੀ) ਸ੍ਰੇਸ਼ਟ ਅਚਾਰ ਵਾਲੀ ਜਾਨਤੀ ਸਾਂ, ਆਪ ਕੋ ਤਿਸ ਪਤੀ ਕੋ ਏਕ ਕਰਤਬ ਭੀ ਹਛਾ ਨ ਲਗਾ, ਤਬ ਹੀ ਨਹੀਂ ਭਾਵਤੀ ਮਿਲਤਾ ਨਹੀਂ॥
Prof. Sahib Singhਹੇ ਸਖੀ! ਮੈਂ ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ, ਪਰ, ਪ੍ਰਭੂ ਪਤੀ ਨੂੰ ਮੇਰਾ ਇੱਕ ਭੀ ਗੁਣ ਪਸੰਦ ਨਹੀਂ ਆਇਆ।ਪਦ ਅਰਥ ਅੰਮਾਲੀ = {अम् आली} ਹੇ ਸਖੀ! ਖਰੀ = ਬਹੁਤ। ਸੁਚਜੀ = ਚੰਗੇ ਚੱਜ ਵਾਲੀ, ਚੰਗੀ ਕਰਤੂਤ ਵਾਲੀ। ਏਕਿ = ਇੱਕ ਦੇ ਕਾਰਨ, ਇੱਕ ਭੀ ਗੁਣ ਦੇ ਕਾਰਨ।
SikhNet (Spanish)Todos mis compañeros se han ido a gozar de la Unión con su Esposo, pero yo,
ਮਾਠਿ ਗੁੰਦਾਈਂ ਪਟੀਆ; ਭਰੀਐ ਮਾਗ ਸੰਧੂਰੇ ॥
maatth gundaaenee patteea; bhareeai maag sandhoore | Ang 558
Sant Singh KhalsaI have woven my hair into lovely braids, and saturated their partings with vermillion;
Manmohan SinghDressing my hair. I plait them into tresses and fill their partings with vermilion.
Manmohan Singh (Punjabi)ਆਪਣੇ ਵਾਲਾਂ ਨੂੰ ਸੁਆਰ ਕੇ, ਮੈਂ ਉਨ੍ਹਾਂ ਦੀਆਂ ਮੀਢੀਆਂ ਗੁੰਦਦੀ ਹਾਂ ਅਤੇ ਉਨ੍ਹਾਂ ਦੇ ਚੀਰਾਂ ਨੂੰ ਸ਼ਿੰਗਰਫ ਨਾਲ ਭਰਦੀ ਹਾਂ।
Fareedkot Teeka(ਮਾਠ) ਭਲੀ ਪ੍ਰਕਾਰ ਗੁਦਾਈਆਂ ਪਟੀਆਂ, ਕੇਸੋਂ ਕੀ ਮਾਂਗ ਸੰਧੂਰ ਸੇ ਭਰੀ॥
Prof. Sahib Singhਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ,ਪਦ ਅਰਥ ਮਾਠਿ = ਸਵਾਰ ਕੇ। ਗੁੰਦਾਈ = ਮੈਂ ਗੁੰਦਾਂਦੀ ਹਾਂ। ਮਾਗ = ਪੱਟੀਆਂ ਵਿਚਲਾ ਚੀਰ।
SikhNet (Spanish)la peor piltrafa, vivo en la depresión, ¿a dónde podré ir? Oh mis amigos, podré vestir ropas preciosas pero no complazco a mi Señor.
ਅਗੈ ਗਈ. ਨ ਮੰਨੀਆ; ਮਰਉ ਵਿਸੂਰਿ ਵਿਸੂਰੇ ॥
agai gee. na maneea; mrau visoor visoore | Ang 558
Sant Singh Khalsabut when I go before Him, I am not accepted, and I die, suffering in anguish.
Manmohan SinghBut, when I go before my love, I am not accepted and I die of excessive sorrow.
Manmohan Singh (Punjabi)ਹਾਂ, ਪਰ ਜਦ ਮੈਂ ਆਪਣੇ ਪਿਆਰੇ ਮੂਹਰੇ ਜਾਂਦੀ ਹਾਂ, ਮੈਂ ਕਬੂਲੀ ਨਹੀਂ ਜਾਂਦੀ ਤੇ ਮੈਂ ਘਣੇਰੇ ਝੁਰੇਵੇਂ ਨਾਲ ਮਰ ਵੰਞਦੀ ਹਾਂ।
Fareedkot Teekaਅਗੇ ਸਨਮੁਖ ਗਈ ਨਾ ਮਨਜੂਰ ਹੋਈ, ਹੁਨ ਬਾਰੰਬਾਰ ਝੂਰ ਕੇ ਮਰਤੀ ਹੋ॥
Prof. Sahib Singhਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।ਪਦ ਅਰਥ ਨ ਮੰਨੀਆ = ਮੈਨੂੰ ਆਦਰ ਨਹੀਂ ਮਿਲਦਾ। ਮਰਉ = ਮੈਂ ਮਰਦੀ ਹਾਂ। ਵਿਸੂਰਿ ਵਿਸੂਰੇ = ਵਿਸੂਰਿ, ਵਿਸੂਰਿ ਝੁਰ ਝੁਰ ਕੇ, ਧੁਖ ਧੁਖ ਕੇ।
SikhNet (Spanish)Me he hecho unas trenzas bellísimas en mi cabello y les he puesto bermellón,
ਮੈ ਰੋਵੰਦੀ. ਸਭੁ ਜਗੁ ਰੁਨਾ; ਰੁੰਨੜੇ ਵਣਹੁ ਪੰਖੇਰੂ ॥
mai rovandee. sabh jag runaa; runarre vanahu pankheroo | Ang 558
Sant Singh KhalsaI weep; the whole world weeps; even the birds of the forest weep with me.
Manmohan SinghI weep, the whole world weeps and even the birds of the forests weep with me.
Manmohan Singh (Punjabi)ਮੈਂ ਰੋਂਦੀ ਹਾਂ, ਸਾਰਾ ਜਹਾਨ ਰੋਂਦਾ ਹੈ ਅਤੇ ਮੇਰੇ ਨਾਲ ਜੰਗਲ ਦੇ ਪੰਛੀ ਭੀ ਰੋਂਦੇ ਹਨ।
Fareedkot Teekaਮੈਨੂੰ ਰੋਤੀ ਕੋ ਦੇਖ ਸਭ ਜਗਤ ਦਇਆ ਸੇ ਰੁੰਨਾ, ਬਨ ਕੇ ਪੰਖੀ ਆਦ ਜੀਵ ਭੀ ਰੋਏ॥
Prof. Sahib Singhਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ ਮੇਰੇ ਤੇ ਤਰਸ ਕਰ ਰਹੇ ਹਨ।ਪਦ ਅਰਥ ਰੁੰਨਾ = ਰੋ ਪਿਆ ਹੈ, ਤਰਸ ਕਰ ਰਿਹਾ ਹੈ। ਵਣਹੁ = ਜੰਗਲ ਵਿਚੋਂ। ਪੰਖੇਰੂ = ਪੰਛੀ।
SikhNet (Spanish)pero cuando llego a la Presencia del Señor, no soy aprobado y entonces sufro de angustia.
ਇਕੁ ਨ ਰੁਨਾ, ਮੇਰੇ ਤਨ ਕਾ ਬਿਰਹਾ; ਜਿਨਿ ਹਉ ਪਿਰਹੁ ਵਿਛੋੜੀ ॥
eik na runaa, mere tan kaa birahaa; jin hau pirahu vichhorree | Ang 558
Sant Singh KhalsaThe only thing which doesn't weep is my body's sense of separateness, which has separated me from my Lord.
Manmohan SinghBut one thing, my Body's soul weeps not, which has separated me from my beloved.
Manmohan Singh (Punjabi)ਪਰ ਇਕ ਸ਼ੈ, ਮੇਰੀ ਦੇਹ ਦੀ ਵਿਛੁੜੀ ਹੋਈ ਆਤਮਾ ਰੋਂਦੀ ਨਹੀਂ ਜਿਸ ਨੇ ਮੈਨੂੰ ਮੇਰੇ ਪ੍ਰੀਤਮ ਨਾਲੋਂ ਵੱਖ ਕਰ ਛੱਡਿਆ ਹੈ।
Fareedkot Teekaਬਿਛੋੜੇ ਕੋ ਦਇਆ ਨ ਆਈ ਜੋ ਦੂਰ ਨ ਹੂਆ ਰੋਤਾ, ਜੇ ਤਰਸ ਕਰਤਾ ਤੋ ਚਲਾ ਜਾਤਾ, ਤਿਸ ਵਿਛੋੜੇ ਨੇ ਮੈਨੂੰ ਪਿਆਰੇ ਸੇ ਭਿੰਨ ਰਖਾ ਹੈ॥
Prof. Sahib Singhਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ, ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ।ਪਦ ਅਰਥ ਇਕੁ = ਸਿਰਫ਼। ਮੇਰੇ ਤਨ ਕਾ ਬਿਰਹਾ = ਮੇਰੇ ਅੰਦਰਲਾ ਤੇਰੇ ਚਰਨਾਂ ਤੋਂ ਵਿਛੋੜਾ। ਜਿਨਿ = ਜਿਸ (ਵਿਛੋੜੇ) ਨੇ। ਪਿਰਹੁ = ਪਤੀ (-ਪ੍ਰਭੂ) ਤੋਂ।
SikhNet (Spanish)Cuando sufro, el mundo entero sufre conmigo y también los pájaros del bosque,
ਸੁਪਨੈ ਆਇਆ ਭੀ ਗਇਆ; ਮੈ ਜਲੁ ਭਰਿਆ ਰੋਇ ॥
supanai aaeaa bhee geaa; mai jal bhariaa roe | Ang 558
Sant Singh KhalsaIn a dream, He came, and went away again; I cried so many tears.
Manmohan SinghHe came to me in my dream and again went away, upon which I wept copious tears.
Manmohan Singh (Punjabi)ਉਹ ਮੇਰੇ ਸੁਫਨੇ ਵਿੱਚ ਮੇਰੇ ਕੋਲ ਆਇਆ ਅਤੇ ਫੇਰ ਚਲਿਆ ਗਿਆ, ਜਿਸ ਉਤੇ ਮੈਂ ਹੰਝੂ ਭਰ ਕੇ ਰੋਈ।
Fareedkot Teekaਮੇਰੇ ਸੁਪਨੇ ਮੇਂ ਆਇਆ ਔਰ ਚਲਾ ਗਿਆ ਮੈਂ ਹੰਝੂ ਭਰ ਕਰ ਰੋਤੀ ਰਹੀ॥
Prof. Sahib Singhਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ।ਪਦ ਅਰਥ ਸੁਪਨੈ = ਸੁਪਨੇ ਵਿਚ। ਭੀ = ਮੁੜ। ਜਲੁ ਭਰਿਆ ਰੋਇ = ਹੰਝੂ ਭਰ ਕੇ ਰੋਈ।
SikhNet (Spanish)pero mi sentido de separación no sufre cambio, pues es lo que me ha distanciado y ha destruido mi relación con mi Señor.
ਆਇ ਨ ਸਕਾ, ਤੁਝ ਕਨਿ ਪਿਆਰੇ; ਭੇਜਿ. ਨ ਸਕਾ ਕੋਇ ॥
aae na sakaa, tujh kan piaare; bhej. na sakaa koe | Ang 558
Sant Singh KhalsaI can't come to You, O my Beloved, and I can't send anyone to You.
Manmohan SinghI cannot come to Thee, O my love, nor can I send any one.
Manmohan Singh (Punjabi)ਮੈਂ ਤੇਰੇ ਕੋਲ ਨਹੀਂ ਆ ਸਕਦੀ, ਹੇ ਮੇਰੇ ਦਿਲਬਰ! ਨਾਂ ਹੀ ਮੈਂ ਕਿਸੇ ਨੂੰ ਘਲ ਸਕਦੀ ਹਾਂ।
Fareedkot Teekaਅਬ ਮੈਂ ਬਿਰਹ ਆਤ੍ਰ ਕਹਤੀ ਹੂੰ, ਬਾਵਰਿਆ ਕੀ ਤਰਾਂ ਬ੍ਰਿਲਾਪ ਕਰਨਾ। ਮੈਂ ਅਬ ਨਾ ਆਇ ਸਕਤੀ ਹਾਂ ਨ ਕਿਸੀ ਨੂੰ ਭੇਜ ਸਕਤੀ ਹਾਂ॥
Prof. Sahib Singhਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਤੇ ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ)।ਪਦ ਅਰਥ ਤੁਝ ਕਨਿ = ਤੇਰੇ ਪਾਸ। ਕੋਇ = ਕਿਸੇ ਨੂੰ।
SikhNet (Spanish)Vi a mi amado Señor ir y venir en mi sueño y lloré de dicha, pero no pude ir hacia Él, ni mandarle recado con nadie más.
ਆਉ ਸਭਾਗੀ ਨੀਦੜੀਏ; ਮਤੁ ਸਹੁ ਦੇਖਾ ਸੋਇ ॥
aau sabhaagee needarree; mat sahu dekhaa soe | Ang 558
Sant Singh KhalsaCome to me, O blessed sleep - perhaps I will see my Husband Lord again.
Manmohan SinghCome, O fortunate sleep perhaps I may again, behold that Husband of mine (in dreams).
Manmohan Singh (Punjabi)ਆ ਜਾ, ਹੇ ਭਾਗਾਂ ਵਾਲੀਏ ਨੀਂਦ੍ਰੇ! ਸ਼ਾਇਦ ਮੈਂ ਆਪਣੇ ਉਸ ਭਰਤੇ ਨੂੰ ਮੁੜ (ਸੁਪਨੇ ਵਿੱਚ) ਤੱਕ ਲਵਾਂ।
Fareedkot Teekaਅਬ ਮਧਮ ਨੀਦ ਕੋ ਚਾਹਿਤੀ ਹੈ, ਜੋ ਪਤਿ ਸੁਪਨ ਮੇਂ ਹੀ ਪਤੀ ਕਾ ਪੁਨਾਵਾ ਦਰਸਨ ਹੋ ਜਾਏ॥☬ਉਤਮ ਵਾਚ:
Prof. Sahib Singhਨੀਂਦ ਅੱਗੇ ਹੀ ਤਰਲੇ ਕਰਦੀ ਹਾਂ ਕਿ ਹੇ ਭਾਗਾਂ ਵਾਲੀ ਸੋਹਣੀ ਨੀਂਦ ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ।ਪਦ ਅਰਥ ਮਤੁ ਦੇਖਾ = ਸ਼ਾਇਦ ਮੈਂ ਵੇਖ ਲਵਾਂ।
SikhNet (Spanish)Ven entonces, amado sueño, para que por lo menos en mi sueño pueda ver a mi Señor.
ਤੈ ਸਾਹਿਬ ਕੀ ਬਾਤ. ਜਿ ਆਖੈ; ਕਹੁ ਨਾਨਕ ਕਿਆ ਦੀਜੈ ॥
tai saahib kee baat. ji aakhai; kahu naanak kiaa deejai | Ang 558
Sant Singh KhalsaOne who brings me a message from my Lord and Master - says Nanak, what shall I give to Him?
Manmohan SinghSays Nanak, what shall I give him, who gives me a message of that Master of mine?
Manmohan Singh (Punjabi)ਨਾਨਕ ਆਖਦਾ ਹੈ, ਮੈਂ ਉਸ ਨੂੰ ਕੀ ਦੇਵਾਂਗਾ, ਜੋ ਮੈਨੂੰ ਮੇਰੇ ਉਸ ਮਾਲਕ ਦਾ ਸੁਨੇਹਾ ਦਿੰਦਾ ਹੈ?
Fareedkot Teekaਗੁਰੂ ਜੀ ਕਹਤੇ ਹੈਂ: ਉਤਮ ਨੇ ਕਹਾ, 'ਤਿਸ ਕੇ ਮਿਲਾਪ ਕੀ ਬਾਤ ਜੋ ਕਹੇ ਤੂੰ ਕਿਆ ਤਿਸ ਕੋ ਦੇਵੇਂ'?☬ਮਧਮ ਵਾਚ:
Prof. Sahib Singhਨਾਨਕ ਆਖਦਾ ਹੈ ਕਿ ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ!ਪਦ ਅਰਥ ਜਿ = ਜੇਹੜਾ ਮਨੁੱਖ। ਦੀਜੈ = ਦੇਣਾ ਚਾਹੀਦਾ ਹੈ।
SikhNet (Spanish)¿Qué le ofrecerías, oh, dice Nanak, a aquél que te cuente acerca de tu Señor? Me cortaría la cabeza y la pondría a Su disposición para
ਸੀਸੁ ਵਢੇ ਕਰਿ. ਬੈਸਣੁ ਦੀਜੈ; ਵਿਣੁ ਸਿਰ. ਸੇਵ ਕਰੀਜੈ ॥
sees vadte kar. baisan deejai; vin sir. sev kareejai | Ang 558
Sant Singh KhalsaCutting off my head, I give it to Him to sit upon; without my head, I shall still serve Him.
Manmohan SinghCutting off my head I will give it to him to sit on, and without head, I will perform his service.
Manmohan Singh (Punjabi)ਆਪਣੇ ਸਿਰ ਨੂੰ ਕੱਟ ਕੇ ਮੈਂ ਉਸ ਨੂੰ ਬੈਠਣ ਨੂੰ ਦੇਵਾਂਗੀ ਅਤੇ ਸਿਰ ਦੇ ਬਗ਼ੈਰ ਮੈਂ ਉਸ ਦੀ ਟਹਿਲ-ਸੇਵਾ ਕਮਾਵਾਂਗੀ।
Fareedkot Teekaਮਧਮ ਕਹਿਤੀ ਹੈ, 'ਸੇਵ ਕਰਾਂ ਜੇ ਓਹੁ ਮਾਂਗੇ ਤਾਂ ਸੀਸ ਭੀ ਕਾਟ ਦੇਵਾਂ, ਬਿਨਾਂ ਸਿਰ ਤੇ ਹੋ ਜਾਵਾਂ'॥
Prof. Sahib Singhਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ।ਪਦ ਅਰਥ ਵਢੇ ਕਰਿ = ਵੱਢ ਕੇ। ਬੈਸਣੁ = ਬੈਠਣ ਲਈ ਥਾਂ।
SikhNet (Spanish)que Él se siente, si de algo sirviera, y si eso me acercara a Él,
ਕਿਉ ਨ ਮਰੀਜੈ. ਜੀਅੜਾ ਨ ਦੀਜੈ; ਜਾ ਸਹੁ ਭਇਆ ਵਿਡਾਣਾ ॥੧॥੩॥
kiau na mareejai. jeearraa na deejai; jaa sahu bheaa viddaanaa |1|3| Ang 558
Sant Singh KhalsaWhy haven't I died? Why hasn't my life just ended? My Husband Lord has become a stranger to me. ||1||3||
Manmohan SinghWhy do I not die and give up my life, since my Spouse has chosen to cherish another?
Manmohan Singh (Punjabi)ਮੈਂ ਕਿਉਂ ਨਹੀਂ ਮਰਦੀ ਅਤੇ ਆਪਣੀ ਜ਼ਿੰਦਗੀ ਨਹੀਂ ਦਿੰਦੀ, ਜਦ ਕਿ ਮੇਰਾ ਪਤੀ ਕਿਸੇ ਹੋਰਸ ਦਾ ਹੋ ਗਿਆ ਹੈ।
Fareedkot Teekaਜੇ ਕੋਈ ਕਹੇ ਸਿਰ ਦੇਨੇ ਸੇ ਤੋ ਮਰੇਗੀ ਵਾ ਉਤਮ ਸਖੀ ਕਹੇ ਸਿਰ ਦੇਨੇ ਸੇ ਮ੍ਰਿਤ ਹੋਗੀ? ਤਬ ਕਹੇ, 'ਕਿਉਂ ਨ ਮਰੀਏ ਜੀਵੁ ਕਿਉ ਨ ਦੇਈਏ ਤਿਸ ਕਉ ਜੋ ਸਹੁ ਬਿਗਾਨਾ ਹੂਆ ਅਪਨਾ ਕਰ ਦੇਵੇ, ਭਾਵ ਪਤੀ ਕੇ ਸਾਥ ਮਰਣਾ ਭੀ ਚੰਗਾ, ਪਤੀ ਬਿਨਾਂ ਜੀਵਨਾ ਦੁਖ ਰੂਪ ਹੈ'॥੧॥੩॥☬ਕਿਸੀ ਉਤਮ ਸਖੀ ਗ੍ਯਾਨਵਾਨ ਔ ਪਰਮੇਸ੍ਵਰ ਪਾਸ ਜਗ੍ਯਾਸੂ ਰੂਪ ਮਧਮ ਸਖੀ ਚਿਤ ਬ੍ਰਿਤੀ ਕੇ ਉਥਾਨ ਹੋਣੇ ਸੇ ਆਪਣਾ ਹਾਲੁ ਕਹਿਤੀ ਹੈ: ਸੁਪਨੇ ਆਇਆ, ਹੇ ਸਖੀ! ਚਿਤ ਬ੍ਰਿਤੀ ਕੇ ਇਕਾਗਰ ਹੋਣੇ ਸੇਂ ਜਬ ਸ੍ਵਰੂਪ ਕਾ ਚਮਤਕਾਰ ਹੋਇਆ। ਹੇ ਸਖੀ! ਤਬ ਸਾਵਣ ਆਇਆ, ਭਾਵ ਅਨੰਦੁ ਪ੍ਰਾਪਤ ਹੂਆ ਅਰੁ (ਮੋਰੀ) ਮੋਰੋ, ਭਾਵ ਇੰਦ੍ਰ੍ਯੋਂ ਨੇ (ਰੁਣਝੁਣ), ਭਾਵ ਉਤਸਾਹ ਰੂਪ ਸਬਦ ਕੀ ਧੁਨੀ ਕੌ ਲਗਾਯਾ, ਭਾਵ ਇੰਦ੍ਰਯ ਪਰਫੁਲਤ ਹੂਏ॥ ਤੇਰੇ ਸ੍ਵਰੂਪ, ਭਾਵ ਪਰਮੇਸ੍ਵਰ ਦੇ ਕਟਾਰ ਸਮ ਤੀਖੇ ਕ੍ਰਿਪਾ ਰੂਪੀ ਕਟਾਖੋਂ ਨੇ ਅਰੁ ਜਗ੍ਯਾਸੂ ਕੇ ਬਾਧਨੇ ਕੋ ਜੋ ਜਿਵੜਾ ਰੂਪ ਹੈ ਤਿਨੋਂ ਨੇ ਮੁਝ (ਮੁੰਧ) ਇਸਤ੍ਰੀ ਨੂੰ ਲੋਭੀ ਹੂਈ ਕੋ ਦੇਖ ਕਰ ਅਪਨੇ ਲੋਭ ਮੇਂ ਲੁਭਾਇ ਲਿਆ ਹੈ॥ ਤੇਰੇ ਦਰਸਨ (ਵਿਟਹੁ) ਊਪਰ ਸੇ (ਖੰਨੀਐ ਵੰਞਾ) ਟੁਕੜੇ ਟੁਕੜੇ ਹੋ ਜਾਵਾਂ ਅਰ ਤੇਰੇ ਨਾਮ ਉਪਰੋਂ ਭੀ ਕੁਰਬਾਨ ਹੋ ਜਾਵੋਂ॥ ਜਾ ਤੂੰ ਮੇਰੇ ਕੋ ਪ੍ਰਾਪਤਿ ਹੂਆ ਥਾ ਤਬ ਮੈਨੇ ਮਾਣੁ ਕੀਆ ਹੈਸੀ ਕਿ ਮੁਝ ਕੋ ਪਰਮੇਸ੍ਵਰ ਪ੍ਰਾਪਤਿ ਹੂਆ ਹੈ। ਜਬ ਤੈਨੇ ਮੇਰੇ ਮਾਨੁ ਕੋ ਦੇਖਾ ਤਬ ਤੂੰ ਚਲਿਆ ਗਿਆ, ਭਾਵ ਬ੍ਰਿਤੀ ਮੇਂ ਵਿਖੇਪ ਹੋ ਗਿਆ। ਪੁਨਾ ਮੈਨੇ ਰੋਇਕਰ ਨੇਤ੍ਰੋਂ ਕੋ ਜਲ ਸ
Prof. Sahib Singhਜਦੋਂ ਸਾਡਾ ਪ੍ਰਭੂ-ਪਤੀ ਸਾਥੋਂ ਓਪਰਾ ਹੋ ਜਾਏ ਤਾਂ ਅਸੀਂ ਆਪਾ-ਭਾਵ ਕਿਉਂ ਨਾ ਮਾਰ ਦੇਈਏ ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ ॥੧॥੩॥ਪਦ ਅਰਥ ਕਿਉ ਨ ਮਰੀਜੈ = ਆਪਾ-ਭਾਵ ਕਿਉਂ ਨ ਮਾਰੀਏ? ਕਿਉ ਜੀਅੜਾ ਨ ਦੀਜੈ = ਜਿੰਦ ਕਿਉਂ ਨ ਸਦਕੇ ਕਰੀਏ? ਵਿਡਾਣਾ = ਓਪਰਾ, ਬਿਗਾਨਾ ॥੧॥੩॥
SikhNet (Spanish)pero ¿cómo podré vivir, si el Señor sigue siendo un extraño para mi? (1-3)