ੴ

ਸਿੱਖਬਾਣੀ · SikhBani

Ang 558

Sri Guru Granth Sahib · Raag Vadhans · 3 shabads, 37 lines
Translations
Shabad Guru Nanak Dev Ji Raag Vadhans continued from Ang 557

ਨਾ ਮਨੀਆਰੁ. ਨ ਚੂੜੀਆ; ਨਾ ਸੇ ਵੰਗੁੜੀਆਹਾ ॥

naa maneeaar. na choorreea; naa se vangurreeaahaa |

Sant Singh KhalsaYou don't have the bracelets of gold, nor the good crystal jewelry; you haven't dealt with the true jeweller.
Manmohan SinghThou hast not the real bracelet-dealer, neither gold bracelets, nor good glass bangles.
Manmohan Singh (Punjabi)ਤੇਰੇ ਕੋਲ ਅਸਲੀ ਮਨਿਆਰੀ ਵਾਲਾ ਨਹੀਂ ਨਾਂ ਸੋਨੇ ਦੀਆਂ ਕੰਗੜੀਆਂ ਹਨ ਤੇ ਨਾਂ ਹੀ ਸ਼ੀਸ਼ੇ ਦੀਆਂ ਸ਼੍ਰੇਸ਼ਟ ਵੰਗਾਂ।
Fareedkot Teekaਨਾਹੀਂ ਮਨੀਆਰੁ ਚੰਗਾ ਟਕਸਾਲੀ, ਨ ਚੂੜੀਆ, ਨ ਵੰਗਾਂ ਸੋਭਾਇਮਾਨ ਮਿਲੀਆਂ॥
Prof. Sahib Singhਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ।

ਪਦ ਅਰਥ ਮਨੀਆਰੁ = ਚੂੜੀਆਂ ਚਾੜਨ ਵਾਲਾ। ਨਾ ਸੇ ਵੰਗੁੜੀਆਹਾ = ਨਾਹ ਹੀ ਉਹ ਵੰਗਾਂ ਸੋਹਣੀਆਂ ਜਾਣੋ।

SikhNet (Spanish)pues aunque te adornes bellamente, tu esposo disfruta de alguien más.

ਜੋ ਸਹ ਕੰਠਿ. ਨ ਲਗੀਆ; ਜਲਨੁ ਸਿ ਬਾਹੜੀਆਹਾ ॥

jo seh kantth. na lageea; jalan si baaharreeaahaa |

Sant Singh KhalsaThose arms, which do not embrace the neck of the Husband Lord, burn in anguish.
Manmohan SinghThe arms, which embrace not the Spouse's neck, they burn in anguish.
Manmohan Singh (Punjabi)ਜਿਹੜੀਆਂ ਬਾਹਾਂ ਪਤੀ ਦੇ ਗਲੇ ਨੂੰ ਨਹੀਂ ਲੱਗਦੀਆਂ, ਉਹ ਦੁੱਖ ਅੰਦਰ ਸੜਦੀਆਂ ਹਨ।
Fareedkot Teekaਤੇਰੇ ਕੋ ਜੋ ਪਤੀ ਕੰਠ ਨਾ ਲਗੀਆਂ ਸੋ ਬਾਹਾਂ ਭਾਵੇਂ ਜਲਨ, ਭਾਵ ਨਿਕੰਮੀਆਂ ਵਾ ਦੁਖ ਸੇ ਜਲਤੀਆਂ ਹੈਨ॥☬ਮੁੰਧ ਵਾਚ:
Prof. Sahib Singhਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ।

ਪਦ ਅਰਥ ਸਹ ਕੰਠਿ = ਖਸਮ ਦੇ ਗਲ ਨਾਲ। ਜਲਨੁ = ਸੜ ਜਾਣ {ਵਿਆਕਰਨ ਅਨੁਸਾਰ ਲਫ਼ਜ਼ 'ਜਲਨੁ' ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ ਹੈ। ਇਸ ਦਾ ਇਕ-ਵਚਨ ਹੈ 'ਜਲਉ' ਜਿਵੇਂ "ਕਲਮ ਜਲਉ ਸਣੁ ਮਸਵਾਣੀਐ"}।

SikhNet (Spanish)No tienes los brazaletes ni los collares de la Verdad, tampoco conoces al Mercader que los vende,

ਸਭਿ ਸਹੀਆ. ਸਹੁ ਰਾਵਣਿ ਗਈਆ; ਹਉ ਦਾਧੀ. ਕੈ ਦਰਿ ਜਾਵਾ ॥

sabh saheea. sahu raavan geea; hau daadhee. kai dar jaavaa |

Sant Singh KhalsaAll my companions have gone to enjoy their Husband Lord; which door should I, the wretched one, go to?
Manmohan SinghAll my mates have gone to enjoy their Bridegroom, whose door should I, the wretched one, approach?
Manmohan Singh (Punjabi)ਮੇਰੀਆਂ ਸਾਰੀਆਂ ਸਹੇਲੀਆਂ ਆਪਣੇ ਕੰਤ ਨੂੰ ਮਾਨਣ ਲਈ ਗਈਆਂ ਹਨ। ਮੈਂ ਨਿਕਰਮਣ ਕੀਹਦੇ ਬੂਹੇ ਉਤੇ ਜਾਵਾਂ?
Fareedkot Teekaਸਭੀ ਸਖੀਆਂ ਸਹੁ ਕੇ ਰਾਵਨੇ ਕੋ ਜਾਤੀ ਹੈਂ, ਸਿਹਜਾ ਮੇਂ ਮੈਂ ਦਗਧ ਹੂਈ ਕਾਮ ਅਗਨੀ ਸੇ ਕਿਸ ਦਵਾਰੇ ਜਾਵਾਂ॥
Prof. Sahib Singhਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ ਤੇ ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ?

ਪਦ ਅਰਥ ਸਭਿ = ਸਾਰੀਆਂ। ਰਾਵਣਿ = ਪ੍ਰਸੰਨ ਕਰਨ। ਹਉ = ਮੈਂ। ਦਾਧੀ = ਤੱਤੀ, (ਵਿਕਾਰਾਂ ਵਿਚ) ਸੜੀ ਹੋਈ। ਕੈ ਦਰਿ = ਕਿਸ ਦੇ ਦਰ ਤੇ?

SikhNet (Spanish)pero los brazos que no se aferran al Cuello del Señor, son consumidos por la ansiedad.

ਅੰਮਾਲੀ. ਹਉ ਖਰੀ ਸੁਚਜੀ; ਤੈ ਸਹ ਏਕਿ. ਨ ਭਾਵਾ ॥

amaalee. hau kharee suchajee; tai seh ek. na bhaavaa |

Sant Singh KhalsaO friend, I may look very attractive, but I am not pleasing to my Husband Lord at all.
Manmohan SinghO friend, I am of good conduct. But not even one deed of mine is pleasing to Him, my Lord.
Manmohan Singh (Punjabi)ਹੇ ਸਜਣੀਏ! ਮੈਂ ਬਹੁਤ ਹੀ ਚੰਗੇ ਆਚਰਣ ਵਾਲੀ ਹਾਂ, ਪਰ ਮੇਰਾ ਇਕ ਕਰਮ ਭੀ ਮੇਰੇ ਉਸ ਪ੍ਰੀਤਮ ਨੂੰ ਚੰਗਾ ਨਹੀਂ ਲੱਗਦਾ।
Fareedkot Teekaਅੰਮਾਲੀ ਕਹੀਏ ਤੁਲ ਉਤਮ ਸਖੀ ਹਮ ਅਪਨੇ ਜਾਨੇ ਤੂੰ (ਖਰੀ) ਸ੍ਰੇਸ਼ਟ ਅਚਾਰ ਵਾਲੀ ਜਾਨਤੀ ਸਾਂ, ਆਪ ਕੋ ਤਿਸ ਪਤੀ ਕੋ ਏਕ ਕਰਤਬ ਭੀ ਹਛਾ ਨ ਲਗਾ, ਤਬ ਹੀ ਨਹੀਂ ਭਾਵਤੀ ਮਿਲਤਾ ਨਹੀਂ॥
Prof. Sahib Singhਹੇ ਸਖੀ! ਮੈਂ ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ, ਪਰ, ਪ੍ਰਭੂ ਪਤੀ ਨੂੰ ਮੇਰਾ ਇੱਕ ਭੀ ਗੁਣ ਪਸੰਦ ਨਹੀਂ ਆਇਆ।

ਪਦ ਅਰਥ ਅੰਮਾਲੀ = {अम् आली} ਹੇ ਸਖੀ! ਖਰੀ = ਬਹੁਤ। ਸੁਚਜੀ = ਚੰਗੇ ਚੱਜ ਵਾਲੀ, ਚੰਗੀ ਕਰਤੂਤ ਵਾਲੀ। ਏਕਿ = ਇੱਕ ਦੇ ਕਾਰਨ, ਇੱਕ ਭੀ ਗੁਣ ਦੇ ਕਾਰਨ।

SikhNet (Spanish)Todos mis compañeros se han ido a gozar de la Unión con su Esposo, pero yo,

ਮਾਠਿ ਗੁੰਦਾਈਂ ਪਟੀਆ; ਭਰੀਐ ਮਾਗ ਸੰਧੂਰੇ ॥

maatth gundaaenee patteea; bhareeai maag sandhoore |

Sant Singh KhalsaI have woven my hair into lovely braids, and saturated their partings with vermillion;
Manmohan SinghDressing my hair. I plait them into tresses and fill their partings with vermilion.
Manmohan Singh (Punjabi)ਆਪਣੇ ਵਾਲਾਂ ਨੂੰ ਸੁਆਰ ਕੇ, ਮੈਂ ਉਨ੍ਹਾਂ ਦੀਆਂ ਮੀਢੀਆਂ ਗੁੰਦਦੀ ਹਾਂ ਅਤੇ ਉਨ੍ਹਾਂ ਦੇ ਚੀਰਾਂ ਨੂੰ ਸ਼ਿੰਗਰਫ ਨਾਲ ਭਰਦੀ ਹਾਂ।
Fareedkot Teeka(ਮਾਠ) ਭਲੀ ਪ੍ਰਕਾਰ ਗੁਦਾਈਆਂ ਪਟੀਆਂ, ਕੇਸੋਂ ਕੀ ਮਾਂਗ ਸੰਧੂਰ ਸੇ ਭਰੀ॥
Prof. Sahib Singhਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ,

ਪਦ ਅਰਥ ਮਾਠਿ = ਸਵਾਰ ਕੇ। ਗੁੰਦਾਈ = ਮੈਂ ਗੁੰਦਾਂਦੀ ਹਾਂ। ਮਾਗ = ਪੱਟੀਆਂ ਵਿਚਲਾ ਚੀਰ।

SikhNet (Spanish)la peor piltrafa, vivo en la depresión, ¿a dónde podré ir? Oh mis amigos, podré vestir ropas preciosas pero no complazco a mi Señor.

ਅਗੈ ਗਈ. ਨ ਮੰਨੀਆ; ਮਰਉ ਵਿਸੂਰਿ ਵਿਸੂਰੇ ॥

agai gee. na maneea; mrau visoor visoore |

Sant Singh Khalsabut when I go before Him, I am not accepted, and I die, suffering in anguish.
Manmohan SinghBut, when I go before my love, I am not accepted and I die of excessive sorrow.
Manmohan Singh (Punjabi)ਹਾਂ, ਪਰ ਜਦ ਮੈਂ ਆਪਣੇ ਪਿਆਰੇ ਮੂਹਰੇ ਜਾਂਦੀ ਹਾਂ, ਮੈਂ ਕਬੂਲੀ ਨਹੀਂ ਜਾਂਦੀ ਤੇ ਮੈਂ ਘਣੇਰੇ ਝੁਰੇਵੇਂ ਨਾਲ ਮਰ ਵੰਞਦੀ ਹਾਂ।
Fareedkot Teekaਅਗੇ ਸਨਮੁਖ ਗਈ ਨਾ ਮਨਜੂਰ ਹੋਈ, ਹੁਨ ਬਾਰੰਬਾਰ ਝੂਰ ਕੇ ਮਰਤੀ ਹੋ॥
Prof. Sahib Singhਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।

ਪਦ ਅਰਥ ਨ ਮੰਨੀਆ = ਮੈਨੂੰ ਆਦਰ ਨਹੀਂ ਮਿਲਦਾ। ਮਰਉ = ਮੈਂ ਮਰਦੀ ਹਾਂ। ਵਿਸੂਰਿ ਵਿਸੂਰੇ = ਵਿਸੂਰਿ, ਵਿਸੂਰਿ ਝੁਰ ਝੁਰ ਕੇ, ਧੁਖ ਧੁਖ ਕੇ।

SikhNet (Spanish)Me he hecho unas trenzas bellísimas en mi cabello y les he puesto bermellón,

ਮੈ ਰੋਵੰਦੀ. ਸਭੁ ਜਗੁ ਰੁਨਾ; ਰੁੰਨੜੇ ਵਣਹੁ ਪੰਖੇਰੂ ॥

mai rovandee. sabh jag runaa; runarre vanahu pankheroo |

Sant Singh KhalsaI weep; the whole world weeps; even the birds of the forest weep with me.
Manmohan SinghI weep, the whole world weeps and even the birds of the forests weep with me.
Manmohan Singh (Punjabi)ਮੈਂ ਰੋਂਦੀ ਹਾਂ, ਸਾਰਾ ਜਹਾਨ ਰੋਂਦਾ ਹੈ ਅਤੇ ਮੇਰੇ ਨਾਲ ਜੰਗਲ ਦੇ ਪੰਛੀ ਭੀ ਰੋਂਦੇ ਹਨ।
Fareedkot Teekaਮੈਨੂੰ ਰੋਤੀ ਕੋ ਦੇਖ ਸਭ ਜਗਤ ਦਇਆ ਸੇ ਰੁੰਨਾ, ਬਨ ਕੇ ਪੰਖੀ ਆਦ ਜੀਵ ਭੀ ਰੋਏ॥
Prof. Sahib Singhਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ ਮੇਰੇ ਤੇ ਤਰਸ ਕਰ ਰਹੇ ਹਨ।

ਪਦ ਅਰਥ ਰੁੰਨਾ = ਰੋ ਪਿਆ ਹੈ, ਤਰਸ ਕਰ ਰਿਹਾ ਹੈ। ਵਣਹੁ = ਜੰਗਲ ਵਿਚੋਂ। ਪੰਖੇਰੂ = ਪੰਛੀ।

SikhNet (Spanish)pero cuando llego a la Presencia del Señor, no soy aprobado y entonces sufro de angustia.

ਇਕੁ ਨ ਰੁਨਾ, ਮੇਰੇ ਤਨ ਕਾ ਬਿਰਹਾ; ਜਿਨਿ ਹਉ ਪਿਰਹੁ ਵਿਛੋੜੀ ॥

eik na runaa, mere tan kaa birahaa; jin hau pirahu vichhorree |

Sant Singh KhalsaThe only thing which doesn't weep is my body's sense of separateness, which has separated me from my Lord.
Manmohan SinghBut one thing, my Body's soul weeps not, which has separated me from my beloved.
Manmohan Singh (Punjabi)ਪਰ ਇਕ ਸ਼ੈ, ਮੇਰੀ ਦੇਹ ਦੀ ਵਿਛੁੜੀ ਹੋਈ ਆਤਮਾ ਰੋਂਦੀ ਨਹੀਂ ਜਿਸ ਨੇ ਮੈਨੂੰ ਮੇਰੇ ਪ੍ਰੀਤਮ ਨਾਲੋਂ ਵੱਖ ਕਰ ਛੱਡਿਆ ਹੈ।
Fareedkot Teekaਬਿਛੋੜੇ ਕੋ ਦਇਆ ਨ ਆਈ ਜੋ ਦੂਰ ਨ ਹੂਆ ਰੋਤਾ, ਜੇ ਤਰਸ ਕਰਤਾ ਤੋ ਚਲਾ ਜਾਤਾ, ਤਿਸ ਵਿਛੋੜੇ ਨੇ ਮੈਨੂੰ ਪਿਆਰੇ ਸੇ ਭਿੰਨ ਰਖਾ ਹੈ॥
Prof. Sahib Singhਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ, ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ।

ਪਦ ਅਰਥ ਇਕੁ = ਸਿਰਫ਼। ਮੇਰੇ ਤਨ ਕਾ ਬਿਰਹਾ = ਮੇਰੇ ਅੰਦਰਲਾ ਤੇਰੇ ਚਰਨਾਂ ਤੋਂ ਵਿਛੋੜਾ। ਜਿਨਿ = ਜਿਸ (ਵਿਛੋੜੇ) ਨੇ। ਪਿਰਹੁ = ਪਤੀ (-ਪ੍ਰਭੂ) ਤੋਂ।

SikhNet (Spanish)Cuando sufro, el mundo entero sufre conmigo y también los pájaros del bosque,

ਸੁਪਨੈ ਆਇਆ ਭੀ ਗਇਆ; ਮੈ ਜਲੁ ਭਰਿਆ ਰੋਇ ॥

supanai aaeaa bhee geaa; mai jal bhariaa roe |

Sant Singh KhalsaIn a dream, He came, and went away again; I cried so many tears.
Manmohan SinghHe came to me in my dream and again went away, upon which I wept copious tears.
Manmohan Singh (Punjabi)ਉਹ ਮੇਰੇ ਸੁਫਨੇ ਵਿੱਚ ਮੇਰੇ ਕੋਲ ਆਇਆ ਅਤੇ ਫੇਰ ਚਲਿਆ ਗਿਆ, ਜਿਸ ਉਤੇ ਮੈਂ ਹੰਝੂ ਭਰ ਕੇ ਰੋਈ।
Fareedkot Teekaਮੇਰੇ ਸੁਪਨੇ ਮੇਂ ਆਇਆ ਔਰ ਚਲਾ ਗਿਆ ਮੈਂ ਹੰਝੂ ਭਰ ਕਰ ਰੋਤੀ ਰਹੀ॥
Prof. Sahib Singhਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ।

ਪਦ ਅਰਥ ਸੁਪਨੈ = ਸੁਪਨੇ ਵਿਚ। ਭੀ = ਮੁੜ। ਜਲੁ ਭਰਿਆ ਰੋਇ = ਹੰਝੂ ਭਰ ਕੇ ਰੋਈ।

SikhNet (Spanish)pero mi sentido de separación no sufre cambio, pues es lo que me ha distanciado y ha destruido mi relación con mi Señor.

ਆਇ ਨ ਸਕਾ, ਤੁਝ ਕਨਿ ਪਿਆਰੇ; ਭੇਜਿ. ਨ ਸਕਾ ਕੋਇ ॥

aae na sakaa, tujh kan piaare; bhej. na sakaa koe |

Sant Singh KhalsaI can't come to You, O my Beloved, and I can't send anyone to You.
Manmohan SinghI cannot come to Thee, O my love, nor can I send any one.
Manmohan Singh (Punjabi)ਮੈਂ ਤੇਰੇ ਕੋਲ ਨਹੀਂ ਆ ਸਕਦੀ, ਹੇ ਮੇਰੇ ਦਿਲਬਰ! ਨਾਂ ਹੀ ਮੈਂ ਕਿਸੇ ਨੂੰ ਘਲ ਸਕਦੀ ਹਾਂ।
Fareedkot Teekaਅਬ ਮੈਂ ਬਿਰਹ ਆਤ੍ਰ ਕਹਤੀ ਹੂੰ, ਬਾਵਰਿਆ ਕੀ ਤਰਾਂ ਬ੍ਰਿਲਾਪ ਕਰਨਾ। ਮੈਂ ਅਬ ਨਾ ਆਇ ਸਕਤੀ ਹਾਂ ਨ ਕਿਸੀ ਨੂੰ ਭੇਜ ਸਕਤੀ ਹਾਂ॥
Prof. Sahib Singhਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਤੇ ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ)।

ਪਦ ਅਰਥ ਤੁਝ ਕਨਿ = ਤੇਰੇ ਪਾਸ। ਕੋਇ = ਕਿਸੇ ਨੂੰ।

SikhNet (Spanish)Vi a mi amado Señor ir y venir en mi sueño y lloré de dicha, pero no pude ir hacia Él, ni mandarle recado con nadie más.

ਆਉ ਸਭਾਗੀ ਨੀਦੜੀਏ; ਮਤੁ ਸਹੁ ਦੇਖਾ ਸੋਇ ॥

aau sabhaagee needarree; mat sahu dekhaa soe |

Sant Singh KhalsaCome to me, O blessed sleep - perhaps I will see my Husband Lord again.
Manmohan SinghCome, O fortunate sleep perhaps I may again, behold that Husband of mine (in dreams).
Manmohan Singh (Punjabi)ਆ ਜਾ, ਹੇ ਭਾਗਾਂ ਵਾਲੀਏ ਨੀਂਦ੍ਰੇ! ਸ਼ਾਇਦ ਮੈਂ ਆਪਣੇ ਉਸ ਭਰਤੇ ਨੂੰ ਮੁੜ (ਸੁਪਨੇ ਵਿੱਚ) ਤੱਕ ਲਵਾਂ।
Fareedkot Teekaਅਬ ਮਧਮ ਨੀਦ ਕੋ ਚਾਹਿਤੀ ਹੈ, ਜੋ ਪਤਿ ਸੁਪਨ ਮੇਂ ਹੀ ਪਤੀ ਕਾ ਪੁਨਾਵਾ ਦਰਸਨ ਹੋ ਜਾਏ॥☬ਉਤਮ ਵਾਚ:
Prof. Sahib Singhਨੀਂਦ ਅੱਗੇ ਹੀ ਤਰਲੇ ਕਰਦੀ ਹਾਂ ਕਿ ਹੇ ਭਾਗਾਂ ਵਾਲੀ ਸੋਹਣੀ ਨੀਂਦ ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ।

ਪਦ ਅਰਥ ਮਤੁ ਦੇਖਾ = ਸ਼ਾਇਦ ਮੈਂ ਵੇਖ ਲਵਾਂ।

SikhNet (Spanish)Ven entonces, amado sueño, para que por lo menos en mi sueño pueda ver a mi Señor.

ਤੈ ਸਾਹਿਬ ਕੀ ਬਾਤ. ਜਿ ਆਖੈ; ਕਹੁ ਨਾਨਕ ਕਿਆ ਦੀਜੈ ॥

tai saahib kee baat. ji aakhai; kahu naanak kiaa deejai |

Sant Singh KhalsaOne who brings me a message from my Lord and Master - says Nanak, what shall I give to Him?
Manmohan SinghSays Nanak, what shall I give him, who gives me a message of that Master of mine?
Manmohan Singh (Punjabi)ਨਾਨਕ ਆਖਦਾ ਹੈ, ਮੈਂ ਉਸ ਨੂੰ ਕੀ ਦੇਵਾਂਗਾ, ਜੋ ਮੈਨੂੰ ਮੇਰੇ ਉਸ ਮਾਲਕ ਦਾ ਸੁਨੇਹਾ ਦਿੰਦਾ ਹੈ?
Fareedkot Teekaਗੁਰੂ ਜੀ ਕਹਤੇ ਹੈਂ: ਉਤਮ ਨੇ ਕਹਾ, 'ਤਿਸ ਕੇ ਮਿਲਾਪ ਕੀ ਬਾਤ ਜੋ ਕਹੇ ਤੂੰ ਕਿਆ ਤਿਸ ਕੋ ਦੇਵੇਂ'?☬ਮਧਮ ਵਾਚ:
Prof. Sahib Singhਨਾਨਕ ਆਖਦਾ ਹੈ ਕਿ ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ!

ਪਦ ਅਰਥ ਜਿ = ਜੇਹੜਾ ਮਨੁੱਖ। ਦੀਜੈ = ਦੇਣਾ ਚਾਹੀਦਾ ਹੈ।

SikhNet (Spanish)¿Qué le ofrecerías, oh, dice Nanak, a aquél que te cuente acerca de tu Señor? Me cortaría la cabeza y la pondría a Su disposición para

ਸੀਸੁ ਵਢੇ ਕਰਿ. ਬੈਸਣੁ ਦੀਜੈ; ਵਿਣੁ ਸਿਰ. ਸੇਵ ਕਰੀਜੈ ॥

sees vadte kar. baisan deejai; vin sir. sev kareejai |

Sant Singh KhalsaCutting off my head, I give it to Him to sit upon; without my head, I shall still serve Him.
Manmohan SinghCutting off my head I will give it to him to sit on, and without head, I will perform his service.
Manmohan Singh (Punjabi)ਆਪਣੇ ਸਿਰ ਨੂੰ ਕੱਟ ਕੇ ਮੈਂ ਉਸ ਨੂੰ ਬੈਠਣ ਨੂੰ ਦੇਵਾਂਗੀ ਅਤੇ ਸਿਰ ਦੇ ਬਗ਼ੈਰ ਮੈਂ ਉਸ ਦੀ ਟਹਿਲ-ਸੇਵਾ ਕਮਾਵਾਂਗੀ।
Fareedkot Teekaਮਧਮ ਕਹਿਤੀ ਹੈ, 'ਸੇਵ ਕਰਾਂ ਜੇ ਓਹੁ ਮਾਂਗੇ ਤਾਂ ਸੀਸ ਭੀ ਕਾਟ ਦੇਵਾਂ, ਬਿਨਾਂ ਸਿਰ ਤੇ ਹੋ ਜਾਵਾਂ'॥
Prof. Sahib Singhਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ।

ਪਦ ਅਰਥ ਵਢੇ ਕਰਿ = ਵੱਢ ਕੇ। ਬੈਸਣੁ = ਬੈਠਣ ਲਈ ਥਾਂ।

SikhNet (Spanish)que Él se siente, si de algo sirviera, y si eso me acercara a Él,

ਕਿਉ ਨ ਮਰੀਜੈ. ਜੀਅੜਾ ਨ ਦੀਜੈ; ਜਾ ਸਹੁ ਭਇਆ ਵਿਡਾਣਾ ॥੧॥੩॥

kiau na mareejai. jeearraa na deejai; jaa sahu bheaa viddaanaa |1|3|

Sant Singh KhalsaWhy haven't I died? Why hasn't my life just ended? My Husband Lord has become a stranger to me. ||1||3||
Manmohan SinghWhy do I not die and give up my life, since my Spouse has chosen to cherish another?
Manmohan Singh (Punjabi)ਮੈਂ ਕਿਉਂ ਨਹੀਂ ਮਰਦੀ ਅਤੇ ਆਪਣੀ ਜ਼ਿੰਦਗੀ ਨਹੀਂ ਦਿੰਦੀ, ਜਦ ਕਿ ਮੇਰਾ ਪਤੀ ਕਿਸੇ ਹੋਰਸ ਦਾ ਹੋ ਗਿਆ ਹੈ।
Fareedkot Teekaਜੇ ਕੋਈ ਕਹੇ ਸਿਰ ਦੇਨੇ ਸੇ ਤੋ ਮਰੇਗੀ ਵਾ ਉਤਮ ਸਖੀ ਕਹੇ ਸਿਰ ਦੇਨੇ ਸੇ ਮ੍ਰਿਤ ਹੋਗੀ? ਤਬ ਕਹੇ, 'ਕਿਉਂ ਨ ਮਰੀਏ ਜੀਵੁ ਕਿਉ ਨ ਦੇਈਏ ਤਿਸ ਕਉ ਜੋ ਸਹੁ ਬਿਗਾਨਾ ਹੂਆ ਅਪਨਾ ਕਰ ਦੇਵੇ, ਭਾਵ ਪਤੀ ਕੇ ਸਾਥ ਮਰਣਾ ਭੀ ਚੰਗਾ, ਪਤੀ ਬਿਨਾਂ ਜੀਵਨਾ ਦੁਖ ਰੂਪ ਹੈ'॥੧॥੩॥☬ਕਿਸੀ ਉਤਮ ਸਖੀ ਗ੍ਯਾਨਵਾਨ ਔ ਪਰਮੇਸ੍ਵਰ ਪਾਸ ਜਗ੍ਯਾਸੂ ਰੂਪ ਮਧਮ ਸਖੀ ਚਿਤ ਬ੍ਰਿਤੀ ਕੇ ਉਥਾਨ ਹੋਣੇ ਸੇ ਆਪਣਾ ਹਾਲੁ ਕਹਿਤੀ ਹੈ: ਸੁਪਨੇ ਆਇਆ, ਹੇ ਸਖੀ! ਚਿਤ ਬ੍ਰਿਤੀ ਕੇ ਇਕਾਗਰ ਹੋਣੇ ਸੇਂ ਜਬ ਸ੍ਵਰੂਪ ਕਾ ਚਮਤਕਾਰ ਹੋਇਆ। ਹੇ ਸਖੀ! ਤਬ ਸਾਵਣ ਆਇਆ, ਭਾਵ ਅਨੰਦੁ ਪ੍ਰਾਪਤ ਹੂਆ ਅਰੁ (ਮੋਰੀ) ਮੋਰੋ, ਭਾਵ ਇੰਦ੍ਰ੍ਯੋਂ ਨੇ (ਰੁਣਝੁਣ), ਭਾਵ ਉਤਸਾਹ ਰੂਪ ਸਬਦ ਕੀ ਧੁਨੀ ਕੌ ਲਗਾਯਾ, ਭਾਵ ਇੰਦ੍ਰਯ ਪਰਫੁਲਤ ਹੂਏ॥ ਤੇਰੇ ਸ੍ਵਰੂਪ, ਭਾਵ ਪਰਮੇਸ੍ਵਰ ਦੇ ਕਟਾਰ ਸਮ ਤੀਖੇ ਕ੍ਰਿਪਾ ਰੂਪੀ ਕਟਾਖੋਂ ਨੇ ਅਰੁ ਜਗ੍ਯਾਸੂ ਕੇ ਬਾਧਨੇ ਕੋ ਜੋ ਜਿਵੜਾ ਰੂਪ ਹੈ ਤਿਨੋਂ ਨੇ ਮੁਝ (ਮੁੰਧ) ਇਸਤ੍ਰੀ ਨੂੰ ਲੋਭੀ ਹੂਈ ਕੋ ਦੇਖ ਕਰ ਅਪਨੇ ਲੋਭ ਮੇਂ ਲੁਭਾਇ ਲਿਆ ਹੈ॥ ਤੇਰੇ ਦਰਸਨ (ਵਿਟਹੁ) ਊਪਰ ਸੇ (ਖੰਨੀਐ ਵੰਞਾ) ਟੁਕੜੇ ਟੁਕੜੇ ਹੋ ਜਾਵਾਂ ਅਰ ਤੇਰੇ ਨਾਮ ਉਪਰੋਂ ਭੀ ਕੁਰਬਾਨ ਹੋ ਜਾਵੋਂ॥ ਜਾ ਤੂੰ ਮੇਰੇ ਕੋ ਪ੍ਰਾਪਤਿ ਹੂਆ ਥਾ ਤਬ ਮੈਨੇ ਮਾਣੁ ਕੀਆ ਹੈਸੀ ਕਿ ਮੁਝ ਕੋ ਪਰਮੇਸ੍ਵਰ ਪ੍ਰਾਪਤਿ ਹੂਆ ਹੈ। ਜਬ ਤੈਨੇ ਮੇਰੇ ਮਾਨੁ ਕੋ ਦੇਖਾ ਤਬ ਤੂੰ ਚਲਿਆ ਗਿਆ, ਭਾਵ ਬ੍ਰਿਤੀ ਮੇਂ ਵਿਖੇਪ ਹੋ ਗਿਆ। ਪੁਨਾ ਮੈਨੇ ਰੋਇਕਰ ਨੇਤ੍ਰੋਂ ਕੋ ਜਲ ਸ
Prof. Sahib Singhਜਦੋਂ ਸਾਡਾ ਪ੍ਰਭੂ-ਪਤੀ ਸਾਥੋਂ ਓਪਰਾ ਹੋ ਜਾਏ ਤਾਂ ਅਸੀਂ ਆਪਾ-ਭਾਵ ਕਿਉਂ ਨਾ ਮਾਰ ਦੇਈਏ ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ ॥੧॥੩॥

ਪਦ ਅਰਥ ਕਿਉ ਨ ਮਰੀਜੈ = ਆਪਾ-ਭਾਵ ਕਿਉਂ ਨ ਮਾਰੀਏ? ਕਿਉ ਜੀਅੜਾ ਨ ਦੀਜੈ = ਜਿੰਦ ਕਿਉਂ ਨ ਸਦਕੇ ਕਰੀਏ? ਵਿਡਾਣਾ = ਓਪਰਾ, ਬਿਗਾਨਾ ॥੧॥੩॥

SikhNet (Spanish)pero ¿cómo podré vivir, si el Señor sigue siendo un extraño para mi? (1-3)

Open this shabad (21 lines, Angs 557-558) →

Shabad Guru Amardas Ji Raag Vadhans

ਵਡਹੰਸੁ ਮਹਲਾ ੩ ਘਰੁ ੧ ॥

vaddahans mahalaa 3 ghar 1 |

Sant Singh KhalsaWadahans, Third Mehl, First House:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਸ਼ਾਹੀ।
Prof. Sahib Singhਰਾਗ ਵਡਹੰਸ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Wadajans, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮਨਿ ਮੈਲੈ ਸਭੁ ਕਿਛੁ ਮੈਲਾ; ਤਨਿ ਧੋਤੈ. ਮਨੁ ਹਛਾ ਨ ਹੋਇ ॥

man mailai sabh kichh mailaa; tan dhotai. man hachhaa na hoe |

Sant Singh KhalsaWhen the mind is filthy, everything is filthy; by washing the body, the mind is not cleaned.
Manmohan SinghWhen the mind is filthy. By washing the body, the mind becomes not pure.
Manmohan Singh (Punjabi)ਜਦ ਚਿੱਤ ਪਲੀਤ ਹੈ, ਤਾਂ ਸਾਰਾ ਕੁੱਝ ਪਲੀਤ ਹੈ। ਸ੍ਰੀਰ ਨੂੰ ਧੋਣ ਨਾਲ ਚਿੱਤ ਪਵਿੱਤ੍ਰ ਨਹੀਂ ਹੁੰਦਾ।
Fareedkot Teekaਮਨ ਮੈਲੇ ਹੋਨੇ ਸੇ ਸਭ ਕਿਛ ਮੈਲਾ ਹੋਤਾ ਹੈ, ਸਰੀਰ ਕੇ ਧੋਨੇ ਸੇ ਮਨ ਨਿਰਮਲ ਨਹੀਂ ਹੋਤਾ ਹੈ॥
Prof. Sahib Singhਜੇ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੈ ਤਾਂ ਸਭ ਕੁਝ ਮੈਲਾ ਹੈ ਅਤੇ ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ।

ਪਦ ਅਰਥ ਮਨਿ ਮੈਲੈ = (ਵਿਕਾਰਾਂ ਨਾਲ) ਮੈਲੇ ਮਨ ਦੀ ਰਾਹੀਂ। ਤਨਿ ਧੋਤੈ = ਧੋਤੇ ਹੋਏ ਸਰੀਰ ਦੀ ਰਾਹੀਂ, ਜੇ ਸਰੀਰ ਨੂੰ (ਤੀਰਥਾਂ ਆਦਿਕ ਤੇ) ਇਸ਼ਨਾਨ ਕਰਾ ਲਿਆ ਜਾਏ।

SikhNet (Spanish)Si la mente está manchada, todo está manchado, pues no por bañar el cuerpo, la mente se limpia.

ਇਹ ਜਗਤੁ ਭਰਮਿ ਭੁਲਾਇਆ; ਵਿਰਲਾ ਬੂਝੈ ਕੋਇ ॥੧॥

eih jagat bharam bhulaaeaa; viralaa boojhai koe |1|

Sant Singh KhalsaThis world is deluded by doubt; how rare are those who understand this. ||1||
Manmohan SinghThis world is led astray by doubt and only a rare one understands this.
Manmohan Singh (Punjabi)ਇਹ ਸੰਸਾਰ ਸੰਦੇਹ ਨੇ ਕੁਰਾਹੇ ਪਾਇਆ ਹੋਇਆ ਹੈ। ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ।
Fareedkot Teekaਇਹੁ ਸੰਸਾਰ ਭਰਮ ਨੇ ਭੁਲਾਇਆ ਹੈ, ਇਸ ਬਾਤ ਕੋ ਕੋਈ ਬਿਰਲਾ ਹੀ ਬੂਝਤਾ ਹੈ॥੧॥
Prof. Sahib Singhਪਰ ਇਹ ਸੰਸਾਰ ਭੁਲੇਖੇ ਵਿਚ ਪੈ ਕੇ ਕੁਰਾਹੇ ਤੁਰਿਆ ਜਾ ਰਿਹਾ ਹੈ, ਕੋਈ ਵਿਰਲਾ ਹੀ (ਇਸ ਸੱਚਾਈ ਨੂੰ) ਸਮਝਦਾ ਹੈ ॥੧॥

ਪਦ ਅਰਥ ਭਰਮਿ = ਭੁਲੇਖੇ ਵਿਚ (ਪੈ ਕੇ) ॥੧॥

SikhNet (Spanish)El mundo está siendo desviado por la duda, y extraordinario es el que conoce la Verdad. (1)

ਜਪਿ ਮਨ ਮੇਰੇ; ਤੂ ਏਕੋ ਨਾਮੁ ॥

jap man mere; too eko naam |

Sant Singh KhalsaO my mind, chant the One Name.
Manmohan SinghO my soul, repeat thou the one Name.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਕੇਵਲ ਇਕ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ! ਤੂੰ ਏਕ ਨਾਮ ਕਾ ਜਪਨਾ ਕਰ॥
Prof. Sahib Singhਹੇ ਮੇਰੇ ਮਨ! ਤੂੰ ਸਿਰਫ਼ ਪਰਮਾਤਮਾ ਦਾ ਇਕ ਨਾਮ ਹੀ ਜਪਿਆ ਕਰ।

ਪਦ ਅਰਥ ਮਨ = ਹੇ ਮਨ!

SikhNet (Spanish)Oh mi mente, contempla el Nombre del Señor,

ਸਤਗੁਰਿ ਦੀਆ; ਮੋ ਕਉ ਏਹੁ ਨਿਧਾਨੁ ॥੧॥ ਰਹਾਉ ॥

satagur deea; mo kau ehu nidhaan |1| rahaau |

Sant Singh KhalsaThe True Guru has given me this treasure. ||1||Pause||
Manmohan SinghThe True Guru has given me this treasure. Pause.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਇਹ ਖ਼ਜ਼ਾਨਾ ਬਖਸ਼ਿਆ ਹੈ। ਠਹਿਰਾਉ।
Fareedkot Teekaਸਤਿਗੁਰੋਂ ਨੇ ਮੁਝ ਕੋ ਇਹ ਖਜਾਨਾ ਦੀਆ ਹੈ॥੧॥ ਰਹਾਉ ॥
Prof. Sahib Singhਇਹ (ਨਾਮ-) ਖ਼ਜ਼ਾਨਾ ਮੈਨੂੰ ਗੁਰੂ ਨੇ ਬਖ਼ਸ਼ਿਆ ਹੈ ॥੧॥ ਰਹਾਉ ॥

ਪਦ ਅਰਥ ਸਤਗੁਰਿ = ਗੁਰੂ ਨੇ। ਮੋ ਕਉ = ਮੈਨੂੰ। ਨਿਧਾਨੁ = ਖ਼ਜ਼ਾਨਾ ॥੧॥ ਰਹਾਉ ॥

SikhNet (Spanish)éste es el Tesoro con el cual el Verdadero Guru te ha bendecido. (1-Pausa)

ਸਿਧਾ ਕੇ ਆਸਣ ਜੇ ਸਿਖੈ; ਇੰਦ੍ਰੀ ਵਸਿ ਕਰਿ ਕਮਾਇ ॥

sidhaa ke aasan je sikhai; indree vas kar kamaae |

Sant Singh KhalsaEven if one learns the Yogic postures of the Siddhas, and holds his sexual energy in check,
Manmohan SinghEven if one learns the postures of the adepts and practises the restraint of his sense,
Manmohan Singh (Punjabi)ਭਾਵੇਂ ਆਦਮੀ ਕਰਾਮਾਤੀ ਬੰਦਿਆਂ ਦੇ ਆਸਨ ਸਿਖ ਲਵੇ ਅਤੇ ਆਪਣੇ ਹਵਾਸਾ ਨੂੰ ਕਾਬੂ ਰੱਖਣ ਦਾ ਅਭਿਆਸ ਕਰੇ,
Fareedkot Teekaਸਿਧੋਂ ਕੇ, ਭਾਵ ਪਦਮ ਆਦਿਕ ਚੌਰਾਸੀ ਆਸਨ ਭੀ ਜੇਕਰ ਸੀਖ ਜਾਇ ਔਰ ਇੰਦ੍ਰੀਓਂ ਕੋ ਭੀ ਬਸੀਭੂਤ ਕਰ ਕੇ ਸੁਭ ਕਰਮ ਕਰੈ॥
Prof. Sahib Singhਜੇ ਮਨੁੱਖ ਕਰਾਮਾਤੀ ਜੋਗੀਆਂ ਵਾਲੇ ਆਸਣ ਕਰਨੇ ਸਿੱਖ ਲਏ ਤੇ ਕਾਮ-ਵਾਸਨਾ ਨੂੰ ਜਿੱਤ ਕੇ (ਆਸਣਾਂ ਦੇ ਅੱਭਿਆਸ ਦੀ) ਕਮਾਈ ਕਰਨ ਲੱਗ ਪਏ,

ਪਦ ਅਰਥ ਸਿਖੈ = ਸਿੱਖ ਲਏ। ਵਸਿ ਕਰਿ = ਵੱਸ ਵਿਚ ਕਰ ਕੇ।

SikhNet (Spanish)Si uno aprende las posturas de Yoga, y disciplina su ansia sexual,

ਮਨ ਕੀ ਮੈਲੁ. ਨ ਉਤਰੈ; ਹਉਮੈ ਮੈਲੁ. ਨ ਜਾਇ ॥੨॥

man kee mail. na utarai; haumai mail. na jaae |2|

Sant Singh Khalsastill, the filth of the mind is not removed, and the filth of egotism is not eliminated. ||2||
Manmohan Singhthe dirt of his mind if removed not, nor departs the filth of his self-conceit.
Manmohan Singh (Punjabi)ਉਸ ਦੇ ਚਿੱਤ ਦੀ ਗੰਦਗੀ ਲਹਿੰਦੀ ਨਹੀਂ ਨਾਂ ਹੀ ਉਸ ਦੀ ਸਵੈ-ਹੰਗਤਾ ਦੀ ਮਲੀਣਤਾ ਜਾਂਦੀ ਹੈ।
Fareedkot Teekaਪਰੰਤੂ ਜਬ ਤਕ ਹੰਤਾ ਮਮਤਾ ਰੂਪ ਮੈਲ ਨਹੀਂ ਜਾਤੀ ਤਬ ਤਕ ਰਾਗ ਦ੍ਵੈਸ ਰੂਪ ਮਨ ਕੀ ਮੈਲ ਨਹੀਂ ਉਤਰਤੀ ॥੨॥
Prof. Sahib Singhਤਾਂ ਭੀ ਮਨ ਦੀ ਮੈਲ ਨਹੀਂ ਲਹਿੰਦੀ ਤੇ (ਮਨ ਵਿਚੋਂ) ਹਉਮੈ ਦੀ ਮੈਲ ਨਹੀਂ ਜਾਂਦੀ ॥੨॥
SikhNet (Spanish)no por eso logra eliminar la impureza de la mente, ni tampoco el cochambre del ego. (2)

ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ; ਵਿਣੁ ਸਤਿਗੁਰ ਕੀ ਸਰਣਾਇ ॥

eis man kau hor sanjam ko naahee; vin satigur kee saranaae |

Sant Singh KhalsaThis mind is not controlled by any other discipline, except the Sanctuary of the True Guru.
Manmohan SinghThere is no other cure for the ailment of this mind, except by taking shelter in the True Guru.
Manmohan Singh (Punjabi)ਬਗੈਰ ਸੱਚੇ ਗੁਰਾਂ ਦੀ ਪਨਾਹ ਹੇਠਾਂ ਆਉਣ ਦੇ ਇਸ ਮਨ ਦੀ ਬੀਮਾਰੀ ਦਾ ਕੋਈ ਹੋਰ ਇਲਾਜ ਨਹੀਂ।
Fareedkot Teekaਬਿਨਾਂ ਸਤਿਗੁਰੋਂ ਕੀ ਸਰਣਾਗਤ ਕੇ ਇਸ ਮਨ ਰੋਕਨੇ ਕਾ ਕੋਈ ਸੰਜਮ ਨਹੀਂ ਹੈ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਹੋਰ ਕੋਈ ਜਤਨ ਇਸ ਮਨ ਨੂੰ ਪਵਿਤ੍ਰ ਨਹੀਂ ਕਰ ਸਕਦਾ।

ਪਦ ਅਰਥ ਸੰਜਮੁ = ਜਤਨ, ਤਰੀਕਾ।

SikhNet (Spanish)Ninguna otra disciplina funciona para la mente, más que el Refugio del Verdadero Guru,

ਸਤਗੁਰਿ ਮਿਲਿਐ ਉਲਟੀ ਭਈ; ਕਹਣਾ ਕਿਛੂ. ਨ ਜਾਇ ॥੩॥

satagur miliai ulattee bhee; kahanaa kichhoo. na jaae |3|

Sant Singh KhalsaMeeting the True Guru, one is transformed beyond description. ||3||
Manmohan SinghBy meeting with the True Guru, the mind's outlook is changed beyond expression.
Manmohan Singh (Punjabi)ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮਨ ਦਾ ਦ੍ਰਿਸ਼ਟੀਕੋਨ, ਕਹਿਣ ਕਥਨ ਤੋਂ ਬਾਹਰ ਬਦਲ ਜਾਂਦਾ ਹੈ।
Fareedkot Teekaਸਤਿਗੁਰੋਂ ਸੇ ਮਿਲ ਕਰ ਕੇ ਜਿਨ ਕੀ ਬਿਰਤੀ ਸੰਸਾਰ ਕੀ ਤਰਫੋਂ ਉਲਟੀ ਭਈ ਹੈ, ਤਿਨ ਕਾ ਜਸ ਕੁਛ ਕਹਾ ਨਹੀਂ ਜਾਤਾ ਹੈ ਅਰਥਾਤ ਬਹੁਤ ਯਸ ਹੈ॥੩॥
Prof. Sahib Singhਜੇ ਗੁਰੂ ਮਿਲ ਪਏ ਤਾਂ ਮਨ ਦੀ ਬ੍ਰਿਤੀ ਸੰਸਾਰ ਵਲੋਂ ਉਲਟ ਜਾਂਦੀ ਹੈ ਤੇ ਐਸੀ ਬਣ ਜਾਂਦੀ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ ॥੩॥

ਪਦ ਅਰਥ ਸਤਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੩॥

SikhNet (Spanish)Conociéndolo, la mente de uno es transformada y su Estado se vuelve indescriptible. (3)

ਭਣਤਿ ਨਾਨਕੁ. ਸਤਿਗੁਰ ਕਉ ਮਿਲਦੋ ਮਰੈ; ਗੁਰ ਕੈ ਸਬਦਿ. ਫਿਰਿ ਜੀਵੈ ਕੋਇ ॥

bhanat naanak. satigur kau milado marai; gur kai sabad. fir jeevai koe |

Sant Singh KhalsaPrays Nanak, one who dies upon meeting the True Guru, shall be rejuvenated through the Word of the Guru's Shabad.
Manmohan SinghSays Nanak, if any one dies on meeting the True Guru and be again, re-animated by Guru's teaching,
Manmohan Singh (Punjabi)ਗੁਰੂ ਜੀ ਆਖਦੇ ਹਨ, ਜੇਕਰ ਕੋਈ ਜਣਾ ਸੱਚੇ ਗੁਰਾਂ ਨੂੰ ਭੇਟ ਕੇ ਮਰ ਵੰਝੇ ਅਤੇ ਮੁੜ ਕੇ ਗੁਰਾਂ ਦੀ ਸਿੱਖਿਆ ਦੁਆਰਾ ਸੁਰਜੀਤ ਹੋ ਜਾਵੇ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਤਿਗੁਰੋਂ ਸੇ ਮਿਲ ਕਰ ਜੀਵ, ਭਾਵ ਸੇ ਮਰੈ ਪੁਨਾ ਗੁਰ ਉਪਦੇਸ ਕਰ ਕੋਈ ਫਿਰ ਜੀਵੈ, ਭਾਵ ਪਰਮੇਸਰ ਪ੍ਰਾਇਣ ਹੋਵੈ॥
Prof. Sahib Singhਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਂਦਾ ਹੈ, ਤੇ, ਫਿਰ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ,

ਪਦ ਅਰਥ ਭਣਤਿ = ਆਖਦਾ ਹੈ। ਕਉ = ਨੂੰ। ਮਰੈ = (ਵਿਕਾਰਾਂ ਵਲੋਂ) ਅਛੋਹ ਹੋ ਜਾਏ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Reza Nanak, conoce entonces al Guru y vive muriendo en la Palabra Eterna,

ਮਮਤਾ ਕੀ ਮਲੁ ਉਤਰੈ; ਇਹੁ ਮਨੁ ਹਛਾ ਹੋਇ ॥੪॥੧॥

mamataa kee mal utarai; ihu man hachhaa hoe |4|1|

Sant Singh KhalsaThe filth of his attachment and possessiveness shall depart, and his mind shall become pure. ||4||1||
Manmohan Singhthe filth of his worldly love shall depart, and this mind of his shall become pure.
Manmohan Singh (Punjabi)ਤਾਂ ਉਸ ਦੀ ਸੰਸਾਰੀ ਮੋਹ ਦੀ ਗੰਦਗੀ ਲਹਿ ਜਾਵੇਗੀ ਅਤੇ ਉਸ ਦਾ ਇਹ ਮਨ ਸ਼ੁੱਧ ਹੋ ਜਾਵੇਗਾ।
Fareedkot Teekaਔਰ ਮਮਤਾ ਕੀ ਮੈਲ ਉਤਰ ਜਾਇ ਤਬ ਇਹ ਮਨ (ਹਛਾ) ਸੁਧ, ਭਾਵ ਨਿਰਮਲ ਹੋ ਜਾਇ॥੪॥੧॥
Prof. Sahib Singh(ਉਸ ਦੇ ਅੰਦਰੋਂ ਮਾਇਆ ਦੀ) ਮਮਤਾ ਦੀ ਮੈਲ ਲਹਿ ਜਾਂਦੀ ਹੈ, ਉਸ ਦਾ ਇਹ ਮਨ ਪਵਿਤ੍ਰ ਹੋ ਜਾਂਦਾ ਹੈ ॥੪॥੧॥
SikhNet (Spanish)así se quitará la suciedad del ego y tu mente se volverá pura. (4-1)

Open this shabad →

Shabad Guru Amardas Ji Raag Vadhans

ਵਡਹੰਸੁ ਮਹਲਾ ੩ ॥

vaddahans mahalaa 3 |

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵੰਡਹੰਸ ਤੀਜੀ ਪਾਤਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਨਦਰੀ ਸਤਗੁਰੁ ਸੇਵੀਐ; ਨਦਰੀ ਸੇਵਾ ਹੋਇ ॥

nadaree satagur seveeai; nadaree sevaa hoe |

Sant Singh KhalsaBy His Grace, one serves the True Guru; by His Grace, service is performed.
Manmohan SinghBy God's grace, the mortal serves the True Guru and through God's grace, the service is performed.
Manmohan Singh (Punjabi)ਰੱਬ ਦੀ ਦਇਆ ਦੁਆਰਾ ਪ੍ਰਾਣੀ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਰੱਬ ਦੀ ਦਇਆ ਰਾਹੀਂ ਹੀ ਚਾਕਰੀ ਨਿਭਾਈ ਜਾਂਦੀ ਹੈ।
Fareedkot Teekaਜਬ (ਨਦਰੀ) ਕ੍ਰਿਪਾ ਦ੍ਰਿਸ਼ਟ ਕਰਨੇਹਾਰੇ ਸਤਿਗੁਰੂ ਕੀ ਸੇਵਾ ਕਰੀਏ ਤਬ (ਨਦਰੀ) ਅਕਾਲ ਪੁਰਖ ਕੀ ਸੇਵਾ ਹੋਤੀ ਹੈ॥
Prof. Sahib Singhਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਹੀ ਗੁਰੂ ਦੀ ਸਰਨ ਪੈ ਸਕੀਦਾ ਹੈ, ਮੇਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦੀ ਸੇਵਾ-ਭਗਤੀ ਹੋ ਸਕਦੀ ਹੈ।

ਪਦ ਅਰਥ ਨਦਰੀ = (ਪਰਮਾਤਮਾ ਦੀ ਕਿਰਪਾ ਦੀ) ਨਜ਼ਰ ਨਾਲ। ਸੇਵੀਐ = ਸੇਵਾ ਕੀਤੀ ਜਾ ਸਕਦੀ ਹੈ, ਸਰਨ ਲਈ ਜਾ ਸਕਦੀ ਹੈ।

SikhNet (Spanish)Es a través de la Gracia del Señor que uno sirve al Guru.Es a través de la Gracia del Señor,

ਨਦਰੀ ਇਹੁ ਮਨੁ ਵਸਿ ਆਵੈ; ਨਦਰੀ. ਮਨੁ ਨਿਰਮਲੁ ਹੋਇ ॥੧॥

nadaree ihu man vas aavai; nadaree. man niramal hoe |1|

Sant Singh KhalsaBy His grace, this mind is controlled, and by His Grace, it becomes pure. ||1||
Manmohan SinghBy Lord's grace this mind is controlled and by His grace it becomes pure.
Manmohan Singh (Punjabi)ਸੁਆਮੀ ਦੀ ਮਿਹਰ ਸਦਕਾ ਇਹ ਮਨੂਆ ਕਾਬੂ ਵਿੱਚ ਆਉਂਦਾ ਹੈ ਅਤੇ ਉਸ ਦੀ ਮਿਹਰ ਸਦਕਾ ਹੀ ਇਹ ਪਵਿੱਤ੍ਰ ਹੁੰਦਾ ਹੈ।
Fareedkot Teekaਹੇ ਭਾਈ ਜਬ ਗੁਰੂ ਕ੍ਰਿਪਾ ਕਰੈ ਤਬ ਇਹੁ ਮਨ ਬਸ ਮੇਂ ਆਉਤਾ ਹੈ, ਪੁਨਾ ਤਿਨ ਕੀ ਕਿਰਪਾ ਦ੍ਰਿਸ਼ਟੀ ਸੇ ਹੀ ਮਨ ਸੁਧ ਹੋਤਾ ਹੈ॥੧॥
Prof. Sahib Singhਮੇਹਰ ਦੀ ਨਿਗਾਹ ਨਾਲ ਹੀ ਇਹ ਮਨ ਕਾਬੂ ਵਿਚ ਆਉਂਦਾ ਹੈ, ਤੇ, ਪਵਿਤ੍ਰ ਹੋ ਜਾਂਦਾ ਹੈ ॥੧॥

ਪਦ ਅਰਥ ਵਸਿ = ਕਾਬੂ ਵਿਚ। ਨਿਰਮਲੁ = ਪਵਿਤ੍ਰ ॥੧॥

SikhNet (Spanish)que la mente es tranquilizada y uno se vuelve puro. (1)

ਮੇਰੇ ਮਨ; ਚੇਤਿ ਸਚਾ ਸੋਇ ॥

mere man; chet sachaa soe |

Sant Singh KhalsaO my mind, think of the True Lord.
Manmohan SinghO my soul, contemplate thou on that True Lord.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਉਸ ਸੱਚੇ ਸਾਹਿਬ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਸੋ ਸਚਾ ਵਾਹਿਗੁਰੂ (ਚੇਤਿ) ਸਿਮਰ॥
Prof. Sahib Singhਹੇ (ਮੇਰੇ) ਮਨ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ।

ਪਦ ਅਰਥ ਚੇਤਿ = ਸਿਮਰ, ਯਾਦ ਕਰਦਾ ਰਹੁ। ਸਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ।

SikhNet (Spanish)Oh mi mente, contempla a tu Señor,

ਏਕੋ ਚੇਤਹਿ ਤਾ ਸੁਖੁ ਪਾਵਹਿ; ਫਿਰਿ ਦੂਖੁ. ਨ ਮੂਲੇ ਹੋਇ ॥੧॥ ਰਹਾਉ ॥

eko cheteh taa sukh paaveh; fir dookh. na moole hoe |1| rahaau |

Sant Singh KhalsaThink of the One Lord, and you shall obtain peace; you shall never suffer in sorrow again. ||1||Pause||
Manmohan SinghIf Thou remember the One Lord then shalt thou obtains peace and shalt never come to grief, again. Pause.
Manmohan Singh (Punjabi)ਜੇਕਰ ਤੂੰ ਇਕ ਪ੍ਰਭੂ ਦਾ ਆਰਾਧਨ ਕਰੇਂ, ਤਦ ਤੂੰ ਆਰਾਮ ਪਾ ਲਵੇਗਾਂ ਅਤੇ ਤੈਨੂੰ ਮੁੜ ਕਦਾਚਿਤ ਦੁਖ ਨਹੀਂ ਹੋਵੇਗਾ। ਠਹਿਰਾਉ।
Fareedkot Teekaਕਿਉਂਕਿ ਜਬ ਤੂੰ ਏਕ ਕਾ ਸਿਮਰਨ ਕਰੈਗਾ ਫਿਰ ਤੁਝ ਕੋ ਦੁਖ ਕਦਾਚਿਤ ਨ ਹੋਗਾ, ਭਾਵ ਸਦੀਵਕਾਲ ਸੁਖੀ ਰਹੇਗਾ॥੧॥ ਰਹਾਉ ॥
Prof. Sahib Singhਜੇ ਤੂੰ ਉਸ ਇਕ ਪਰਮਾਤਮਾ ਨੂੰ ਯਾਦ ਕਰਦਾ ਰਹੇਂਗਾ ਤਾਂ ਸੁਖ ਹਾਸਲ ਕਰੇਂਗਾ, ਤੇ, ਤੈਨੂੰ ਕਦੇ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ ॥੧॥ ਰਹਾਉ ॥

ਪਦ ਅਰਥ ਮੂਲੇ = ਬਿਲਕੁਲ ॥੧॥ ਰਹਾਉ ॥

SikhNet (Spanish)pues si uno alaba al Uno solamente, logra el Éxtasis y nunca sufrirá más. (1-Pausa)

ਨਦਰੀ ਮਰਿ ਕੈ ਜੀਵੀਐ; ਨਦਰੀ ਸਬਦੁ ਵਸੈ ਮਨਿ ਆਇ ॥

nadaree mar kai jeeveeai; nadaree sabad vasai man aae |

Sant Singh KhalsaBy His Grace, one dies while yet alive, and by His Grace, the Word of the Shabad is enshrined in the mind.
Manmohan SinghBy God's favour, dying unto himself the man is resurrected and, by his grace, the name comes to be enshrined in his mind.
Manmohan Singh (Punjabi)ਵਾਹਿਗੁਰੂ ਦੀ ਰਹਿਮਤ ਸਦਕਾ, ਜੀਉਂਦੇ ਜੀ ਮਰ ਕੇ ਇਨਸਾਨ ਸੁਰਜੀਤ ਹੋ ਜਾਂਦਾ ਹੈ ਅਤੇ ਉਸ ਦੀ ਮਿਹਰ ਸਦਕਾ ਹੀ ਨਾਮ ਆ ਕੇ ਅੰਦਰ-ਆਤਮੇ ਟਿੱਕ ਜਾਂਦਾ ਹੈ।
Fareedkot Teekaਪੁਨਾ ਤਿਨ ਕੀ ਕ੍ਰਿਪਾ ਦ੍ਰਿਸ਼ਟੀ ਕਰ ਸੰਸਾਰ ਕੀ ਓਰ ਸੇ ਮਰ ਕਰ ਕੇ ਅਕਾਲ ਪੁਰਖ ਕੀ ਓਰ ਜੀਵੀਤਾ ਹੈ। ਅਰ ਕ੍ਰਿਪਾ ਦ੍ਰਿਸ਼ਟਿ ਸੇ ਹੀ ਗੁਰ ਸਬਦ ਮਨ ਮੇਂ ਆਇ ਕਰ ਕੇ ਬਸਤਾ ਹੈ॥
Prof. Sahib Singhਪਰਮਾਤਮਾ ਦੀ ਕਿਰਪਾ ਦੀ ਨਜ਼ਰ ਨਾਲ ਹੀ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰੀਦਾ ਹੈ, ਤੇ, ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ।

ਪਦ ਅਰਥ ਮਰਿ ਕੈ = ਵਿਕਾਰਾਂ ਵਲੋਂ ਅਛੋਹ ਹੋ ਕੇ। ਜੀਵੀਐ = ਆਤਮਕ ਜੀਵਨ ਪ੍ਰਾਪਤ ਕਰੀਦਾ ਹੈ। ਮਨਿ = ਮਨ ਵਿਚ।

SikhNet (Spanish)A través de la Gracia del Señor, uno muere para el mundo y vive en Verdad en Él. A través de la Gracia del Bello Señor, la Palabra es enaltecida en la mente.

ਨਦਰੀ ਹੁਕਮੁ ਬੁਝੀਐ; ਹੁਕਮੇ ਰਹੈ ਸਮਾਇ ॥੨॥

nadaree hukam bujheeai; hukame rahai samaae |2|

Sant Singh KhalsaBy His Grace, one understands the Hukam of the Lord's Command, and by His Command, one merges into the Lord. ||2||
Manmohan SinghBy God's grace His will is realised and in His will, the mortal remains merged.
Manmohan Singh (Punjabi)ਵਾਹਿਗੁਰੂ ਦੀ ਮਿਹਰ ਦੁਆਰਾ ਉਸ ਦਾ ਭਾਣਾ ਅਨੁਭਵ ਕੀਤਾ ਜਾਂਦਾ ਹੈ ਅਤੇ ਪ੍ਰਾਣੀ ਉਸ ਦੇ ਭਾਣੇ ਅੰਦਰ ਲੀਨ ਰਹਿੰਦਾ ਹੈ।
Fareedkot Teekaਅਰ ਤਿਨ ਕੀ ਕ੍ਰਿਪਾ ਦ੍ਰਿਸ਼ਟੀ ਸੇ ਹੀ ਅਕਾਲ ਪੁਰਖ ਕੇ ਹੁਕਮ ਕੋ ਬੂਝਤਾ ਹੈ ਅਰ ਬੂਝ ਕਰ ਕੇ ਜੀਉ ਹੁਕਮ ਮੇਂ ਸਮਾਇ ਰਹਤਾ ਹੈ॥੨॥
Prof. Sahib Singhਮੇਹਰ ਦੀ ਨਿਗਾਹ ਨਾਲ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝ ਸਕੀਦਾ ਹੈ, ਤੇ, ਰਜ਼ਾ ਵਿਚ ਹੀ ਸਦਾ ਟਿਕੇ ਰਹੀਦਾ ਹੈ ॥੨॥

ਪਦ ਅਰਥ ਹੁਕਮੇ = ਹੁਕਮ ਹੀ, ਹੁਕਮ ਵਿਚ ਹੀ ॥੨॥

SikhNet (Spanish)A través de la Gracia del Señor, uno conoce Su Voluntad y se inmerge en ella. (2)

ਜਿਨਿ ਜਿਹਵਾ ਹਰਿ ਰਸੁ. ਨ ਚਖਿਓ; ਸਾ ਜਿਹਵਾ ਜਲਿ ਜਾਉ ॥

jin jihavaa har ras. na chakhio; saa jihavaa jal jaau |

Sant Singh KhalsaThat tongue, which does not savor the sublime essence of the Lord - may that tongue be burned off!
Manmohan SinghThe tongue, which enjoys not the Lord's elixir, may that tongue be burnt.
Manmohan Singh (Punjabi)ਜਿਹੜੀ ਜੀਭ ਸਾਹਿਬ ਦੇ ਅੰਮ੍ਰਿਤ ਨੂੰ ਨਹੀਂ ਮਾਣਦੀ, ਰੱਬ ਕਰੇ ਉਹ ਸੜ ਵੰਝੇ।
Fareedkot Teekaਜਿਸ ਜਿਹਵਾ ਨੇ ਹਰਿ ਕਾ ਰਸ ਨਹੀਂ ਚਾਖਾ ਸੋ ਜਿਹਵਾ ਜਲ ਜਾਵੇ॥
Prof. Sahib Singhਜਿਸ ਜੀਭ ਨੇ ਕਦੇ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਉਹ ਜੀਭ ਸੜਨ-ਜੋਗੀ ਹੀ ਹੈ,

ਪਦ ਅਰਥ ਜਿਨਿ = ਜਿਸ ਨੇ। ਜਿਨਿ ਜਿਹਵਾ = ਜਿਸ ਜੀਭ ਨੇ। ਜਲਿ ਜਾਉ = ਸੜ ਜਾਏ, ਉਹ ਸੜਨ-ਯੋਗ ਹੈ।

SikhNet (Spanish)Quemados sean los labios que no prueban el Sabor del Señor, pues aquél que prefiere el sabor de otro,

ਅਨ ਰਸ ਸਾਦੇ ਲਗਿ ਰਹੀ; ਦੁਖੁ ਪਾਇਆ ਦੂਜੈ ਭਾਇ ॥੩॥

an ras saade lag rahee; dukh paaeaa doojai bhaae |3|

Sant Singh KhalsaIt remains attached to other pleasures, and through the love of duality, it suffers in pain. ||3||
Manmohan SinghIt remains attached to the relishes of other pleasures and suffers pain through duality.
Manmohan Singh (Punjabi)ਇਹ ਹੋਰਨਾਂ ਸੁਆਦਾਂ ਦੀ ਖੁਸ਼ੀ ਨਾਲ ਜੁੜੀ ਹੋਈ ਹੈ ਅਤੇ ਦਵੈਤ-ਭਾਵ ਦੇ ਰਾਹੀਂ ਤਕਲੀਫ ਉਠਾਉਂਦੀ ਹੈ।
Fareedkot Teekaਦ੍ਵੈਤ ਕਰ ਅਨ ਰਸੋਂ ਕੇ ਸੁਆਦ ਮੇਂ ਲਗ ਰਹੀ ਹੈ ਇਸੀ ਸੇ ਦੁਖ ਪਾਇਆ ਹੈ॥੩॥
Prof. Sahib Singhਕਿਉਂਕਿ ਜਿਹੜੇ ਮਨੁੱਖ ਜੀਭ ਹੋਰ ਹੋਰ ਰਸਾਂ ਦੇ ਸੁਆਦ ਵਿਚ ਲੱਗੀ ਰਹਿੰਦੀ ਹੈ, ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਦੁੱਖ (ਹੀ) ਪਾਂਦਾ ਰਹਿੰਦਾ ਹੈ ॥੩॥

ਪਦ ਅਰਥ ਅਨ = ਹੋਰ ਹੋਰ। ਸਾਦੇ = ਸਾਦਿ, ਸੁਆਦ ਵਿਚ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ ॥੩॥

SikhNet (Spanish)sufrirá y será desviado por la dualidad. (3)

ਸਭਨਾ ਨਦਰਿ ਏਕ ਹੈ; ਆਪੇ ਫਰਕੁ ਕਰੇਇ ॥

sabhanaa nadar ek hai; aape farak karee |

Sant Singh KhalsaThe One Lord grants His Grace to all; He Himself makes distinctions.
Manmohan SinghThe Unique Lord shows mercy unto all, but in its degree, He Himself makes a difference.
Manmohan Singh (Punjabi)ਅਦੁੱਤੀ ਸਾਹਿਬ ਸਾਰਿਆਂ ਤੇ ਮਿਹਰਬਾਨੀ ਕਰਦਾ ਹੈ। ਇਸ ਦੀ ਮਿਕਦਾਰ ਵਿੱਚ ਉਹ ਆਪ ਹੀ ਫਰਕ ਪਾਉਂਦਾ ਹੈ।
Fareedkot Teekaਸਭ ਪਰ ਏਕ ਅਕਾਲ ਪੁਰਖ ਕੀ ਨਦਰ ਹੈ, ਪਰੰਤੂ ਜੀਵੋਂ ਕਾ ਭੇਦ ਭੀ ਆਪ ਹੀ ਕਰਤਾ ਹੈ॥
Prof. Sahib Singhਸਭ ਜੀਵਾਂ ਉਤੇ ਇਕ ਪਰਮਾਤਮਾ ਦੀ ਹੀ ਕਿਰਪਾ ਦੀ ਨਜ਼ਰ ਰਹਿੰਦੀ ਹੈ, ਫ਼ਰਕ (ਭੀ) ਪਰਮਾਤਮਾ ਆਪ ਹੀ ਬਣਾਂਦਾ ਹੈ,

ਪਦ ਅਰਥ ਆਪੇ = ਆਪ ਹੀ। ਕਰੇਇ = ਕਰਦਾ ਹੈ।

SikhNet (Spanish)El Señor es Compasivo con todos, y está discriminando todo el tiempo.

ਨਾਨਕ. ਸਤਗੁਰਿ ਮਿਲਿਐ ਫਲੁ ਪਾਇਆ; ਨਾਮੁ ਵਡਾਈ ਦੇਇ ॥੪॥੨॥

naanak. satagur miliai fal paaeaa; naam vaddaaee dee |4|2|

Sant Singh KhalsaO Nanak, meeting the True Guru, the fruits are obtained, and one is blessed with the Glorious Greatness of the Naam. ||4||2||
Manmohan SinghMeeting with the True Guru, the fruit is obtained, and the Guru blesses the mortal with the Name's greatness.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਨਾਲ ਮੇਵਾ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਜੀ ਪ੍ਰਾਣੀ ਨੂੰ ਨਾਮ ਦੀ ਬਜੁਰਗੀ ਦੀ ਦਾਤ ਬਖਸ਼ਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਗੁਰੋਂ ਸੇ ਮਿਲਨੇ ਕਰ ਕੇ ਫਲ ਪ੍ਰਾਪਤ ਹੂਆ ਹੈ, ਜੀਵ ਕੋ ਸਤਗੁਰ ਹੀ ਨਾਮ ਕੀ ਬਡਿਆਈ ਦੇਤੇ ਹੈਂ॥੪॥੨॥
Prof. Sahib Singhਹੇ ਨਾਨਕ! ਜੇ ਗੁਰੂ ਮਿਲ ਪਏ ਤਾਂ ਹੀ ਨਾਮ ਦਾ ਫਲ ਮਿਲਦਾ ਹੈ ਜਿਸ ਰਾਹੀਂ ਸਭ ਤੋਂ ਵੱਡੀ ਇੱਜ਼ਤ ਮਿਲਦੀ ਹੈ ॥੪॥੨॥

ਪਦ ਅਰਥ ਸਤਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਦੇਇ = ਦੇਂਦਾ ਹੈ ॥੪॥੨॥

SikhNet (Spanish)Dice Nanak, aquél que se encuentra con el Verdadero Guru, cosecha el Fruto y logra la Gloria del Nombre. (4‑2)

Open this shabad →

Ang 558 of 1430