ੴ

ਸਿੱਖਬਾਣੀ · SikhBani

ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥

re jan uthaarai dabiohu sutiaa gee vihaae
Guru Amardas Ji ਗੁਰੂ ਅਮਰਦਾਸ ਜੀ · Raag Sorath · Ang 651 · 6 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਰੇ ਜਨ. ਉਥਾਰੈ ਦਬਿਓਹੁ; ਸੁਤਿਆ ਗਈ ਵਿਹਾਇ ॥

re jan. uthaarai dabiohu; sutiaa gee vihaae |

Sant Singh KhalsaO man, you have been tormented by a nightmare, and you have passed your life in sleep.
Manmohan SinghO man, oppressed by a night mare, they life has passed away is sleep.
Manmohan Singh (Punjabi)ਹੇ ਬੰਦੇ! ਭਿਆਨਕ ਸੁਪਨੇ ਦੇ ਦਬਾਅ ਹੇਠਾਂ ਤੇਰਾ ਜੀਵਨ ਸੁੱਤਿਆਂ ਪਿਆਂ ਹੀ ਬਤੀਤ ਹੋ ਗਿਆ ਹੈ।
Fareedkot Teekaਸੁਤਿਆਂ ਹੋਇਆਂ ਸਰੀਰ ਪਰ ਭਾਰ ਪੜ ਜਾਣੇ ਕਾ ਨਾਮ ਉਥਾਰਾ ਕਹੀਤਾ ਹੈ। ਹੇ ਮੋਹ ਰੂਪ ਉਥਾਰੇ ਕੇ ਦਬਾਏ ਹੂਏ ਜਨੋ! ਅਗ੍ਯਾਨ ਨਿੰਦ੍ਰਾ ਮੇਂ ਸੋਇਆਂ ਹੋਇਆਂ ਤੁਮਾਰੀ ਅਵਸਥਾ ਬੀਤ ਗਈ ਹੈ॥
Prof. Sahib Singh(ਮੋਹ-ਰੂਪ) ਉਥਾਰੇ ਦੇ ਦੱਬੇ ਹੋਏ ਹੇ ਭਾਈ! (ਤੇਰੀ ਉਮਰ) ਸੁੱਤਿਆਂ ਹੀ ਗੁਜ਼ਰ ਗਈ ਹੈ;

ਪਦ ਅਰਥ ਉਥਾਰੈ = (ਸਿੰਧੀ: ਉਥਾੜੋ) ਦਿਲ ਉਤੇ ਦਬਾਉ ਜੋ ਕਈ ਵਾਰੀ ਸੁੱਤੇ ਪਿਆਂ ਹੱਥ ਛਾਤੀ ਉਤੇ ਆਇਆਂ ਪੈ ਜਾਂਦਾ ਹੈ।

SikhNet (Spanish)Oh hombre, oprimido por la pesadilla del deseo, la noche de la vida se ha acabado.

ਸਤਿਗੁਰ ਕਾ ਸਬਦੁ ਸੁਣਿ. ਨ ਜਾਗਿਓ; ਅੰਤਰਿ. ਨ ਉਪਜਿਓ ਚਾਉ ॥

satigur kaa sabad sun. na jaagio; antar. na upajio chaau |

Sant Singh KhalsaYou did not wake to hear the Word of the True Guru's Shabad; you have no inspiration within yourself.
Manmohan SinghThou awakenest not on hearing the True Guru's instruction and in thy mind enthusiasm arises not.
Manmohan Singh (Punjabi)ਤੂੰ ਸੱਚੇ ਗੁਰਾਂ ਦਾ ਉਪਦੇਸ਼ ਸ੍ਰਵਣ ਕਰ ਕੇ ਜਾਗਦਾ ਨਹੀਂ ਤੇ ਨਾਂ ਹੀ ਤੇਰੇ ਮਨ ਵਿੱਚ ਉਮੰਗ ਪੈਦਾ ਹੁੰਦੀ ਹੈ।
Fareedkot Teekaਗੁਰੋਂ ਕਾ ਉਪਦੇਸ ਸੁਣ ਕਰ ਕੇ ਤੂੰ ਜਾਗਿਆ ਨਹੀਂ ਹੈ ਔ ਨਾ ਤੇਰੇ ਹਿਰਦੇ ਬੀਚ ਤਿਸ ਕਾ ਉਤਸਾਹ ਹੀ ਉਪਜਾ ਹੈ॥
Prof. Sahib Singhਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ (ਨਾਮ ਜਪਣ ਦਾ) ਚਾਉ ਉਪਜਿਆ ਹੈ।
SikhNet (Spanish)No fuiste despertado por la Palabra del Shabd del Guru, ni Dios te inspiró nunca.

ਸਰੀਰੁ ਜਲਉ. ਗੁਣ ਬਾਹਰਾ; ਜੋ ਗੁਰ ਕਾਰ ਨ ਕਮਾਇ ॥

sareer jlau. gun baaharaa; jo gur kaar na kamaae |

Sant Singh KhalsaThat body burns, which has no virtue, and which does not serve the Guru.
Manmohan SinghMay the body which has no virtue and performs not the Guru's service, be burnt.
Manmohan Singh (Punjabi)ਰੱਬ ਕਰੇ, ਓਹ ਦੇਹ ਜਿਹੜੀ ਨੇਕੀ ਵਿਹੂਣ ਹੈ ਅਤੇ ਗੁਰਾਂ ਦੀ ਘਾਲ ਨਹੀਂ ਕਮਾਉਂਦੀ, ਸੜ ਬਲ ਜਾਵੇ।
Fareedkot Teekaਇਸ ਪ੍ਰੇਮ ਗੁਣ ਸੇ ਬਾਹਰਾ ਜੋ ਸਰੀਰ ਹੈ ਔਰ ਜੋ ਗੁਰੋਂ ਕੀ ਸੇਵਾ ਰੂਪ ਕਾਰ ਕੌ ਭੀ ਨਹੀਂ ਕਮਾਵਤਾ ਹੈ, ਸੋ ਜਲ ਜਾਵੈ॥
Prof. Sahib Singhਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ (ਦੱਸੀ ਹੋਈ) ਕਾਰ ਨਹੀਂ ਕਰਦਾ;

ਪਦ ਅਰਥ ਜਲਉ = ਸੜ ਜਾਏ।

SikhNet (Spanish)Maldito es el cuerpo sin mérito que no practica la Palabra del Shabd del Guru.

ਜਗਤੁ ਜਲੰਦਾ ਡਿਠੁ ਮੈ; ਹਉਮੈ ਦੂਜੈ ਭਾਇ ॥

jagat jalandaa dditth mai; haumai doojai bhaae |

Sant Singh KhalsaI have seen that the world is burning, in egotism and the love of duality.
Manmohan SinghI have seen the world burning with pride and the love of another.
Manmohan Singh (Punjabi)ਮੈਂ ਸੰਸਾਰ ਨੂੰ ਹੰਕਾਰ ਅਤੇ ਹੋਰਸ ਦੇ ਪਿਆਰ ਨਾਲ ਸੜਦਾ ਬਲਦਾ ਵੇਖਿਆ ਹੈ।
Fareedkot Teekaਇਹ ਸੰਸਾਰ ਹੌਮੈ ਔ ਦ੍ਵੈਤ ਭਾਵ ਮੇਂ ਮੈਨੇ ਜਲਤਾ ਹੀ ਦੇਖਿਆ ਹੈ॥
Prof. Sahib Singh(ਇਸ ਤਰ੍ਹਾਂ ਦਾ) ਸੰਸਾਰ ਮੈਂ ਹਉਮੈ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ।
SikhNet (Spanish)He visto al mundo ser consumido por el ego y por la idea del otro.

ਨਾਨਕ ਗੁਰ ਸਰਣਾਈ ਉਬਰੇ; ਸਚੁ ਮਨਿ ਸਬਦਿ ਧਿਆਇ ॥੧॥

naanak gur saranaaee ubare; sach man sabad dhiaae |1|

Sant Singh KhalsaO Nanak, those who seek the Guru's Sanctuary are saved; within their minds, they meditate on the True Word of the Shabad. ||1||
Manmohan SinghNanak, they, who seek the Guru's protection and meditate on the True Name in their mind, are saved.
Manmohan Singh (Punjabi)ਨਾਨਕ, ਜੋ ਗੁਰਾਂ ਦੀ ਪਨਾਹ ਲੈਂਦੇ ਹਨ ਅਤੇ ਆਪਣੇ ਚਿੱਤ ਵਿੱਚ, ਸੱਚੇ ਨਾਮ ਦਾ ਸਿਮਰਨ ਕਰਦੇ ਹਨ, ਉਹ ਬਚ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਸਰਨ ਹੋ ਕਰ ਜਿਨੋਂ ਨੇ ਸਚਾ ਸਬਦ ਮਨਮੈਂ ਧਿਆਇਆ ਹੈ, ਸੋਈ ਇਸ ਸੰਸਾਰ ਮੇਂ ਜਲਨੇ ਸੇ ਬਚੇ ਹੈਂ॥੧॥☬ਪ੍ਰਸਨ: ਸੋ ਹੌਮੈ ਕੈਸੇ ਦੂਰ ਹੋਵੇ?☬ਉਤ੍ਰ:
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ (ਜੀਵ) ਸਤਿਗੁਰੂ ਦੀ ਸ਼ਰਨ ਪੈ ਕੇ (ਇਸ ਹਉਮੈ ਵਿਚ ਸੜਨ ਤੋਂ) ਬਚਦੇ ਹਨ ॥੧॥

ਪਦ ਅਰਥ ਉਬਰੇ = (ਹਉਮੈ ਵਿਚ ਸੜਨ ਤੋਂ) ਬਚ ਗਏ ॥੧॥

SikhNet (Spanish)Dice Nanak, aquél que busca el Refugio del Guru es salvado, pues él contempla la Palabra Verdadera en la mente. (1)
Answers quote the Granth verbatim with Ang citations. AI commentary is not Gurbani and not a religious ruling.