ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਰਿ ਹਰਿ ਮੇਲਿ ਸਾਧ ਜਨ ਸੰਗਤਿ; ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥
har har mel saadh jan sangat; mukh bolee har har bhalee baan |
Sant Singh KhalsaO Lord, unite me with the Saadh Sangat, the Company of the Holy, so that with my mouth, I may speak the sublime Word of the Guru's Bani.
Manmohan SinghO Lord God, unite me with the society of the pious persons, so that, with my mouth, I may utter the Lord's God's sublime word.
Manmohan Singh (Punjabi)ਹੇ ਸੁਆਮੀ ਵਾਹਿਗੁਰੂ! ਮੈਨੂੰ ਪਵਿੱਤਰ ਪੁਰਸ਼ਾਂ ਦੀ ਸਭਾ ਅੰਦਰ ਜੋੜ ਦੇ, ਤਾਂ ਜੋ ਮੈਂ ਆਪਣੇ ਮੂੰਹ ਨਾਲ ਸੁਆਮੀ ਵਾਹਿਗੁਰੂ ਦੀ ਸ੍ਰੇਸ਼ਟ ਬਾਣੀ ਦਾ ਉਚਾਰਨ ਕਰਾਂ।
Fareedkot Teekaਹੇ ਹਰੀ! ਸੰਤ ਜਨੋਂ ਕੀ ਸੰਗਤਿ ਮੈਨੂੰ ਮੇਲ, ਤਿਨੋਂ ਦੁਆਰੇ ਹਰ ਪ੍ਰਕਾਰ ਮੈਂ ਹਰਿ ਹਰਿ ਨਾਮ ਬਾਣੀ ਕਾ ਮੁਖ ਸੇ ਭਲੀ ਪ੍ਰਕਾਰ (ਬੋਲੀ) ਬੋਲਣਾ ਕਰਾਂ॥
Prof. Sahib Singhਹੇ ਹਰੀ! ਮੈਨੂੰ ਸਾਧ ਜਨਾਂ ਦੀ ਸੰਗਤ ਮਿਲਾ, ਮੈਂ ਮੂੰਹੋਂ ਤੇਰੇ ਨਾਮ ਦੀ ਸੁੰਦਰ ਬੋਲੀ ਬੋਲਾਂ;
ਪਦ ਅਰਥ ਮੁਖਿ = ਮੂੰਹੋਂ।
SikhNet (Spanish)Oh Dios, guíame hasta la Sociedad de los Santos para que mis labios puedan pronunciar la Santa Palabra,
ਹਰਿ ਗੁਣ ਗਾਵਾ. ਹਰਿ ਨਿਤ ਚਵਾ; ਗੁਰਮਤੀ ਹਰਿ ਰੰਗੁ ਸਦਾ ਮਾਣਿ ॥
har gun gaavaa. har nit chavaa; guramatee har rang sadaa maan |
Sant Singh KhalsaI sing the Glorious Praises of the Lord, and constantly chant the Lord's Name; through the Guru's Teachings, I enjoy the Lord's Love constantly.
Manmohan SinghI ever sing God's praise and utter God's Name and, by Guru's instruction, ever do I enjoy the Lord's love.
Manmohan Singh (Punjabi)ਮੈਂ ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਗਾਉਂਦਾ ਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹਾਂ, ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈਦਾ ਹਾਂ।
Fareedkot Teekaਹਰੀ ਕੇ ਗੁਣੋਂ ਕੋ ਨਿਤ੍ਯੰਪ੍ਰਤੀ ਗਾਯਨ ਕਰਾਂ ਔ ਹਰੀ ਨਾਮ ਕੋ ਉਚਾਰਨ ਕਰਾਂ, ਪੁਨਾ ਗੁਰੋਂ ਕੀ ਸਿਖ੍ਯਾ ਸੇ ਸਦਾ ਹਰੀ ਕੇ ਅਨੰਦ ਕੋ ਭੋਗੋਂ॥
Prof. Sahib Singhਹਰੀ-ਗੁਣ ਗਾਵਾਂ ਤੇ ਨਿੱਤ ਹਰੀ-ਨਾਮ ਉਚਾਰਾਂ ਤੇ ਗੁਰੂ ਦੀ ਮੱਤ ਲੈ ਕੇ ਸਦਾ ਹਰੀ-ਰੰਗ ਮਾਣਾਂ।
ਪਦ ਅਰਥ ਚਵਾ = ਉਚਾਰਾਂ।
SikhNet (Spanish)para que pueda recitar la Alabanza del Señor, y siempre y a través de la Palabra del Shabd del Guru goce del Amor de Dios.
ਹਰਿ ਜਪਿ ਜਪਿ ਅਉਖਧ ਖਾਧਿਆ; ਸਭਿ ਰੋਗ ਗਵਾਤੇ ਦੁਖਾ ਘਾਣਿ ॥
har jap jap aaukhadh khaadhiaa; sabh rog gavaate dukhaa ghaan |
Sant Singh KhalsaI take the medicine of meditation on the Lord's Name, which has cured all diseases and multitudes of sufferings.
Manmohan SinghBy taking the cure all of the Lord's continuous meditation I am rid of all the diseases and multitudes of pains.
Manmohan Singh (Punjabi)ਸੁਆਮੀ ਦੇ ਇਕਰਸ ਸਿਮਰਨ ਦੀ ਦਵਾਈ ਖਾਣ ਨਾਲ ਮੈਂ ਸਾਰੀਆਂ ਬੀਮਾਰੀਆਂ ਤੇ ਪੀੜਾਂ ਦੇ ਸਮਦਾਵਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਜਿਨੋਂ ਨੇ ਹਰਿ ਨਾਮ ਜਪ ਮੰਤ੍ਰ ਕੇ ਜਾਪ ਰੂਪ ਔਖਧ ਖਾਧੀ ਹੈ, ਤਿਸੀਤੇ ਤਿਨੋਂ ਨੇ ਸੰਪੂਰਨ ਰੋਗ ਔ ਦੁਖੋਂ ਕੇ (ਘਾਣਿ) ਸਮਦਾ੍ਯ ਗਵਾਏ ਅਰਥਾਤ ਦੂਰ ਕੀਏ ਹੈਂ॥
Prof. Sahib Singhਹਰੀ ਦਾ ਭਜਨ ਕਰ ਕੇ ਤੇ (ਭਜਨ-ਰੂਪ) ਦਵਾਈ ਖਾਧਿਆਂ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ।
SikhNet (Spanish)Aquél que le administra a su Alma la cura de la Meditación del Señor,
ਜਿਨਾ ਸਾਸਿ ਗਿਰਾਸਿ. ਨ ਵਿਸਰੈ; ਸੇ ਹਰਿ ਜਨ ਪੂਰੇ ਸਹੀ ਜਾਣਿ ॥
jinaa saas giraas. na visarai; se har jan poore sahee jaan |
Sant Singh KhalsaThose who do not forget the Lord, while breathing or eating - know them to be the perfect servants of the Lord.
Manmohan SinghEven while breathing and eating they, who forget not the Lord, deems them, to be the perfectly true slaves of God.
Manmohan Singh (Punjabi)ਜੋ ਸਾਹ ਲੈਦਿਆਂ ਤੇ ਖਾਂਦਿਆਂ ਵੀ, ਪ੍ਰਭੂ ਨੂੰ ਨਹੀਂ ਭੁਲਾਉਂਦੇ, ਉਹਨਾਂ ਨੂੰ ਵਾਹਿਗੁਰੂ ਦੇ ਮੁਕੰਮਲ ਤੇ ਸੱਚੇ ਗੋਲੇ ਸਮਝ।
Fareedkot Teekaਜਿਨ ਕੋ ਸ੍ਵਾਸ ਸ੍ਵਾਸ ਸੋ ਹਰੀ ਨਹੀਂ ਬਿਸਰਤਾ ਹੈ, ਸੋ ਨਿਸਚੇ ਕਰ ਕੇ ਪੂਰੇ ਹਰੀ ਜਨ ਜਾਣੋ॥
Prof. Sahib Singhਉਹਨਾਂ ਹਰੀ ਜਨਾਂ ਨੂੰ ਸਚ-ਮੁੱਚ ਪੂਰੇ ਸਮਝੋ, ਜਿਨ੍ਹਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ (ਕਦੇ ਭੀ) ਪਰਮਾਤਮਾ ਨਹੀਂ ਵਿਸਰਦਾ;
SikhNet (Spanish)se libera de penas y dolores. Aquéllos a quienes el Señor no abandona, son los Seres Perfectos que pertenecen al Señor.
ਜੋ ਗੁਰਮੁਖਿ ਹਰਿ ਆਰਾਧਦੇ; ਤਿਨ ਚੂਕੀ ਜਮ ਕੀ ਜਗਤ ਕਾਣਿ ॥੨੨॥
jo guramukh har aaraadhade; tin chookee jam kee jagat kaan |22|
Sant Singh KhalsaThose Gurmukhs who worship the Lord in adoration end their subservience to the Messenger of Death, and to the world. ||22||
Manmohan SinghThey, who, through the Guru, meditate on the Lord, their subservience of the death's courier and the world, comes to an end.
Manmohan Singh (Punjabi)ਜਿਹੜੇ ਗੁਰਾਂ ਦੇ ਰਾਹੀਂ ਸੁਆਮੀ ਦਾ ਸਿਮਰਨ ਕਰਦੇ ਹਨ, ਉਹਨਾਂ ਦੀ ਮੌਤ ਦੇ ਦੂਤ ਤੇ ਜਹਾਨ ਦੀ ਮੁਛੰਦਗੀ ਮੁਕ ਜਾਂਦੀ ਹੈ।
Fareedkot Teekaਜੋ ਗੁਰੋਂ ਦ੍ਵਾਰੇ ਹਰੀ ਕੋ ਅਰਾਧਤੇ ਹੈਂ, ਤਿਨੋ ਸੇ ਜਗਤ ਕੀ ਔਜਮ ਕੀ (ਕਾਣਿ) ਕਨੌਡਤਾ ਅਰਥਾਤ ਅਧੀਨਤਾ ਦੂਰ ਭਈ ਹੈ॥੨੨॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਨੂੰ ਸਿਮਰਦੇ ਹਨ, ਉਹਨਾਂ ਲਈ ਜਮ ਦੀ ਤੇ ਜਗਤ ਦੀ ਮੁਥਾਜੀ ਮੁੱਕ ਜਾਂਦੀ ਹੈ ॥੨੨॥
SikhNet (Spanish)Aquéllos que por la Gracia del Guru habitan en el Señor se liberan de la influencia del mensajero de la muerte. (22)