ਨਉ ਖੰਡ ਪ੍ਰਿਥਮੀ ਫਿਰੈ; ਚਿਰੁ ਜੀਵੈ ॥
nau khandd prithamee firai; chir jeevai |
Sant Singh KhalsaYou may roam over the nine continents of the world and live a very long life;
Manmohan SinghOne may roam about the nine regions of the earth and live a long life.
Manmohan Singh (Punjabi)ਇਨਸਾਨ ਧਰਤੀ ਦੇ ਨੌ ਖਿੱਤਿਆਂ ਵਿੱਚ ਭੌਦਾ ਫਿਰੇ ਅਤੇ ਬੜੀ ਦੇਰ ਜੀਉਂਦਾ ਰਹੇ।
Fareedkot Teekaਨਉ ਖੰਡੋਂ ਵਾਲੀ ਸੰਪੂਰਨ ਪ੍ਰਿਥਵੀ ਮੇਂ ਫਿਰੈ ਔ ਚਿਰੰਜੀਵ ਹੋਵੈ॥
Prof. Sahib Singh(ਜੇ ਕੋਈ ਮਨੁੱਖ) ਸਾਰੀ ਧਰਤੀ ਤੇ ਫਿਰੇ, ਲੰਮੀ ਉਮਰ ਤਕ ਜੀਊਂਦਾ ਰਹੇ,ਪਦ ਅਰਥ ਨਉ ਖੰਡ = ਨਉਂ ਹਿੱਸੇ। ਪ੍ਰਿਥਮੀ = ਧਰਤੀ। ਨਉ ਖੰਡ ਪ੍ਰਿਥਮੀ = ਧਰਤੀ ਦੇ ਨਉਂ ਹੀ ਹਿੱਸੇ, ਭਾਵ, ਸਾਰੀ ਧਰਤੀ। ਚਿਰੁ = ਬਹੁਤ ਲੰਮੀ ਉਮਰ।
SikhNet (Spanish)Aunque pases tu vida peregrinando por toda la tierra
ਮਹਾ ਉਦਾਸੁ; ਤਪੀਸਰੁ ਥੀਵੈ ॥
mahaa udaas; tapeesar theevai |
Sant Singh Khalsayou may become a great ascetic and a master of disciplined meditation
Manmohan SinghHe may become a great anchoret and a penitent,
Manmohan Singh (Punjabi)ਉਹ ਭਾਰਾ ਨਿਰਬਾਣ ਤੇ ਤਪੀ ਹੋ ਜਾਵੇ,
Fareedkot Teekaਪੁਨਾ ਮਹਾਂ ਉਦਾਸ ਹੋ ਕਰ ਤਪੀਸਰ ਭੀ (ਥੀਵੈ) ਬਨ ਜਾਵੇ॥
Prof. Sahib Singh(ਜਗਤ ਵਲੋਂ) ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ;ਪਦ ਅਰਥ ਤਪੀਸਰੁ = ਵੱਡਾ ਤਪੀ। ਥੀਵੈ = ਹੋ ਜਾਏ।
SikhNet (Spanish)o te vuelvas un solitario asceta ofreciendo tu vida en sacrificio a los dioses.
ਅਗਨਿ ਮਾਹਿ; ਹੋਮਤ ਪਰਾਨ ॥
agan maeh; homat paraan |
Sant Singh Khalsaand burn yourself in fire;
Manmohan Singhand may burn himself in fire.
Manmohan Singh (Punjabi)ਅਤੇ ਆਪਣੇ ਆਪ ਨੂੰ ਅੱਗ ਵਿੱਚ ਸਾੜ ਦੇਵੇ।
Fareedkot Teekaਪੁਨ: ਅਗਨੀ ਬੀਚ ਸਰੀਰ ਕੌ ਹੋਮ ਕਰ ਪ੍ਰਾਣੋਂ ਕਾ ਭੀ ਤਿਆਗ ਕਰੇ॥
Prof. Sahib Singhਅੱਗ ਵਿਚ (ਆਪਣੀ) ਜਿੰਦ ਹਵਨ ਕਰ ਦੇਵੇ;
SikhNet (Spanish)Aunque abandones toda posesión
ਕਨਿਕ ਅਸ੍ਵ ਹੈਵਰ; ਭੂਮਿ ਦਾਨ ॥
kanik asv haivar; bhoom daan |
Sant Singh Khalsayou may give away gold, horses, elephants and land;
Manmohan SinghHe may make gifts of gold, horses known as excellent steeds and lands.
Manmohan Singh (Punjabi)ਉਹ ਸੋਨੇ, ਘੋੜੇ, ਜਿਹੜੇ ਸਰੇਸ਼ਟ ਤੁਰੰਗ ਜਾਣੇ ਜਾਂਦੇ ਹਨ, ਅਤੇ ਜਮੀਨ ਦੀਆਂ ਦਾਤਾਂ ਦੇਵੇ।
Fareedkot Teekaਔ ਸ੍ਵਰਨ ਕੇ (ਅਸ੍ਵ) ਘੋੜੇ ਜੋ ਹੈਂ (ਵਰ) ਸ੍ਰੇਸ਼ਟ, ਪੁਨਃ ਪ੍ਰਿਥਵੀ ਤਿਨ ਕਾ, ਵਾ ਪ੍ਰਿਥਵੀ, ਸ੍ਵਰਨ ਔ ਘੋੜੇ ਜੋ ਸ੍ਰੇਸ਼ਟ ਹੈਂ ਤਿਨੋਂ ਕਾ ਦਾਨ ਕਰੇ॥
Prof. Sahib Singhਸੋਨਾ, ਘੋੜੇ, ਵਧੀਆ ਘੋੜੇ ਤੇ ਜ਼ਿਮੀਂ ਦਾਨ ਕਰੇ;
SikhNet (Spanish)y riqueza o realices posturas de Yoga
ਨਿਉਲੀ ਕਰਮ ਕਰੈ ਬਹੁ ਆਸਨ ॥
niaulee karam karai bahu aasan |
Sant Singh Khalsayou may practice techniques of inner cleansing and all sorts of Yogic postures;
Manmohan SinghHe may practise inner-washing and many meditative postures.
Manmohan Singh (Punjabi)ਉਹ ਅੰਦਰ ਧੋਣ ਅਤੇ ਘਣੇਰੇ ਧਿਆਨ ਦੇ ਢੰਗ ਕਰਦਾ ਹੋਵੇ।
Fareedkot Teeka(ਨਿਉਲੀ) ਨੇਤੀ ਧੋਤੀ ਆਦਿ ਜੋ ਸਰੀਰ ਸੁਧੀ ਕੇ ਕਰਮ ਹੈਂ, ਤਿਨੋਂ ਸਹਤ ਬਹੁਤ ਪਦਮਾਸਨ ਆਦਿ ਆਸਨ ਭੀ ਕਰੇ॥
Prof. Sahib Singhਨਿਉਲੀ ਕਰਮ ਤੇ ਹੋਰ ਬਹੁਤ ਸਾਰੇ (ਯੋਗ) ਆਸਨ ਕਰੇ,ਪਦ ਅਰਥ ਨਿਉਲੀ ਕਰਮ-ਯੋਗ ਦਾ ਇਕ ਸਾਧਨ ਹੈ ਜਿਸ ਨਾਲ ਆਂਦਰਾਂ ਸਾਫ਼ ਕਰੀਦੀਆਂ ਹਨ। ਸਾਹ ਬਾਹਰ ਨੂੰ ਕੱਢ ਕੇ ਪੇਟ ਨੂੰ ਅੰਦਰ ਵਲ ਖਿੱਚ ਲਈਦਾ ਹੈ, ਫੇਰ ਆਂਦਰਾਂ ਨੂੰ ਇਕੱਠੀਆਂ ਕਰ ਕੇ ਘੁਮਾਈਦਾ ਹੈ। ਇਹ ਸਾਧਨ ਸਵੇਰੇ ਖ਼ਾਲੀ ਪੇਟ ਕਰੀਦਾ ਹੈ।
SikhNet (Spanish)y ceremonias de purificación y metas tu cuerpo al fuego.
ਜੈਨ ਮਾਰਗ; ਸੰਜਮ ਅਤਿ ਸਾਧਨ ॥
jain maarag; sanjam at saadhan |
Sant Singh Khalsayou may adopt the self-mortifying ways of the Jains and great spiritual disciplines;
Manmohan SinghHe may adopt Jain mortifying methods and great spiritual efforts.
Manmohan Singh (Punjabi)ਉਹ ਜੈਨੀਆਂ ਦੇ ਰਿਆਜ਼ਤ ਦੇ ਤਰੀਕੇ ਅਤੇ ਕਰੜੇ ਆਤਮਕ ਕਰਮ ਭੀ ਕਰੇ।
Fareedkot Teekaਪੁਨਾ ਜੈਨ ਮਾਰਗ ਕੇ ਜੋ ਅਤੀ ਸੰਜਮ ਆਦਿ ਸਾਧਨ ਹੈਂ, ਸੋ ਭੀ ਕਰੇ॥
Prof. Sahib Singhਜੈਨੀਆਂ ਦੇ ਰਸਤੇ (ਚੱਲ ਕੇ) ਬੜੇ ਕਠਿਨ ਸਾਧਨ ਤੇ ਸੰਜਮ ਕਰੇ;ਪਦ ਅਰਥ ਮਾਰਗ = ਰਸਤਾ।
SikhNet (Spanish)Aunque te conviertas en monje Yain,
ਨਿਮਖ ਨਿਮਖ ਕਰਿ; ਸਰੀਰੁ ਕਟਾਵੈ ॥
nimakh nimakh kar; sareer kattaavai |
Sant Singh Khalsapiece by piece, you may cut your body apart;
Manmohan SinghHe may have his body cut into small pieces.
Manmohan Singh (Punjabi)ਉਹ ਆਪਣੀ ਦੇਹਿ ਨੂੰ ਭੋਰਾ ਭੋਰਾ ਕਰਕੇ ਵਢਵਾ ਲਵੇ।
Fareedkot Teeka(ਨਿਮਖ) ਨੇਤ੍ਰੋਂ ਕੇ ਫੁਰਨੇ ਮਾਤ੍ਰ ਅਰਥਾਤ ਅਲਪ ਕਾਲ ਮੇਂ, ਭਾਵ ਬਹੁਤ ਵੇਰ; ਵਾ ਜਰਾ ਜਰਾ ਕਰ ਕੇ ਅਪਨੇ ਸਰੀਰ ਕੋ ਭੀ ਕਟਾਵਣਾ ਕਰੇ॥
Prof. Sahib Singhਸਰੀਰ ਨੂੰ ਰਤਾ ਰਤਾ ਕਰ ਕੇ ਕਟਾ ਦੇਵੇ,ਪਦ ਅਰਥ ਨਿਮਖ ਨਿਮਖ = ਥੋੜਾ ਥੋੜਾ।
SikhNet (Spanish)sometido a las más severas disciplinas de autocontrol,
ਤਉ ਭੀ; ਹਉਮੈ ਮੈਲੁ. ਨ ਜਾਵੈ ॥
tau bhee; haumai mail. na jaavai |
Sant Singh Khalsabut even so, the filth of your ego shall not depart.
Manmohan SinghEven then the filth of pride departs not.
Manmohan Singh (Punjabi)ਤਾਂ ਭੀ ਹੰਕਾਰ ਦੀ ਮਲੀਣਤਾ ਦੂਰ ਨਹੀਂ ਹੁੰਦੀ।
Fareedkot Teekaਹੇ ਭਾਈ! ਤਬ ਭੀ ਨਾਮ ਸੇ ਬਿਨਾਂ ਇਸ ਜੀਵ ਕੀ ਇਨ ਸਾਧਨੋਂ ਕਰ ਕੇ ਹੌਮੈ ਰੂਪ ਮੈਲ ਨਹੀਂ ਜਾਤੀ॥
Prof. Sahib Singhਤਾਂ ਭੀ (ਮਨ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ।
SikhNet (Spanish)cortando tu cuerpo pedazo a pedazo, a pesar de todo ello la suciedad del ego y la vanagloria no desaparecerán.
ਹਰਿ ਕੇ ਨਾਮ ਸਮਸਰਿ; ਕਛੁ ਨਾਹਿ ॥
har ke naam samasar; kachh naeh |
Sant Singh KhalsaThere is nothing equal to the Name of the Lord.
Manmohan SinghThere is nothing equal to God's Name.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ।
Fareedkot Teekaਹਰੀ ਕੇ ਨਾਮ ਜਾਪ ਕੇ ਸਾਦਰਸ ਕੋਈ ਕਰਮ ਨਹੀਂ ਹੈ॥
Prof. Sahib Singh(ਅਜੇਹਾ) ਕੋਈ (ਉੱਦਮ) ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ;ਪਦ ਅਰਥ ਸਮਸਰਿ = ਬਰਾਬਰ।
SikhNet (Spanish)No hay nada tan Preciado como el Santo Nombre del Señor.
ਨਾਨਕ. ਗੁਰਮੁਖਿ ਨਾਮੁ ਜਪਤ; ਗਤਿ ਪਾਹਿ ॥੨॥
naanak. guramukh naam japat; gat paeh |2|
Sant Singh KhalsaO Nanak, as Gurmukh, chant the Naam, and obtain salvation. ||2||
Manmohan SinghNanak, by uttering the Name, through the Guru the man obtains salvation.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ ਨਾਮ ਦਾ ਉਚਾਰਣ ਕਰਨ ਦੁਆਰਾ ਬੰਦਾ ਮੁਕਤੀ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਾਂ ਦ੍ਵਾਰੇ ਨਾਮ ਜਪਤਿਆਂ ਹੀ ਜੀਵ ਗਤੀ ਪਾਵਤੇ ਹੈਂ॥੨॥
Prof. Sahib Singhਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੨॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ, ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ। ਪਰਾਨ = ਜਿੰਦ। ਕਨਿਕ = ਸੋਨਾ (gold)। ਅਸ੍ਵ = ਘੋੜੇ। ਹੈਵਰ = {हरावर} ਵਧੀਆ ਘੋੜੇ। ਭੂਮਿ ਦਾਨ = ਜ਼ਮੀਨ ਦਾ ਦਾਨ ॥੨॥
SikhNet (Spanish)Oh, dice Nanak, como Gurmukj, canta en Naam y obtén la salvación. (2)