ਅਸਟਪਦੀ ॥
asattapadee |
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ ਖ਼।
SikhNet (Spanish)Ashtapadi III
ਜਾਪ ਤਾਪ; ਗਿਆਨ ਸਭਿ ਧਿਆਨ ॥
jaap taap; giaan sabh dhiaan |
Sant Singh KhalsaChanting, intense meditation, spiritual wisdom and all meditations;
Manmohan SinghRecitation of religious books penance, religious discussions and all meditation.
Manmohan Singh (Punjabi)ਧਾਰਮਕ ਪੁਸਤਕਾਂ ਦਾ ਵਾਚਣ, ਤਪੱਸਿਆਂ, ਮਜ਼ਹਬੀ ਗੋਸ਼ਟਾਂ ਅਤੇ ਸਮੂਹ ਸੋਚ-ਵਿਚਾਰ।
Fareedkot Teekaਹੇ ਭਾਈ! ਜਪ ਔਰ ਤਪ ਗ੍ਯਾਨ ਧ੍ਯਾਨ ਆਦਿ ਸੰਪੂਰਨ ਕਰਮ ਜੋ ਹੈਂ॥
Prof. Sahib Singh(ਜੇ ਕੋਈ) (ਵੇਦ-ਮੰਤ੍ਰਾਂ ਦੇ) ਜਾਪ ਕਰੇ, (ਸਰੀਰ ਨੂੰ ਧੂਣੀਆਂ ਨਾਲ) ਤਪਾਏ, (ਹੋਰ) ਕਈ ਗਿਆਨ (ਦੀਆਂ ਗੱਲਾਂ ਕਰੇ) ਤੇ (ਦੇਵਤਿਆਂ ਦੇ) ਧਿਆਨ ਧਰੇ,ਪਦ ਅਰਥ ਜਾਪ = ਵੇਦ ਆਦਿਕਾਂ ਦੇ ਮੰਤ੍ਰਾਂ (ਜਾਂ ਦੇਵਤਿਆਂ ਦੇ ਨਾਮ) ਸਹਜੇ ਸਹਜੇ ਉਚਾਰਨੇ। ਤਾਪ = ਸਰੀਰ ਨੂੰ ਧੂਣੀਆਂ ਆਦਿਕ ਨਾਲ ਕਸ਼ਟ ਦੇਣੇ ਤਾਕਿ ਸਰੀਰਕ ਇੰਦ੍ਰੇ ਮਨ ਅਤੇ ਆਤਮਾ ਉਤੇ ਜ਼ੋਰ ਨਾਹ ਪਾ ਸਕਣ। ਧਿਆਨ = ਕਿਸੇ ਦੇਵਤਾ ਆਦਿਕ ਦੇ ਗੁਣਾਂ ਨੂੰ ਮਨ ਦੇ ਸਾਹਮਣੇ ਰੱਖਣਾ।
SikhNet (Spanish)Ni la lectura de escrituras sagradas, ni penitencias, discusiones y meditaciones.
ਖਟ ਸਾਸਤ੍ਰ; ਸਿਮ੍ਰਿਤਿ ਵਖਿਆਨ ॥
khatt saasatr; simrit vakhiaan |
Sant Singh Khalsathe six schools of philosophy and sermons on the scriptures;
Manmohan SinghThe exposition of six school of philosophy and Hindu ceremonial books.
Manmohan Singh (Punjabi)ਛੇ ਫਲਸਫੇ ਦੋ ਗ੍ਰੰਥਾਂ ਅਤੇ ਹਿੰਦੂ ਕਰਮ-ਕਾਂਡੀ ਪੁਸਤਕਾਂ ਦੀ ਵਿਆਖਿਆ।
Fareedkot Teekaਔਰ ਛੇ ਸਾਸਤ੍ਰ ਸਿਮ੍ਰਤੀਆਂ ਕਾ ਜੋ ਉਚਾਰਨ ਕਰਨਾ ਹੈ॥
Prof. Sahib Singhਛੇ ਸ਼ਾਸਤ੍ਰਾਂ ਤੇ ਸਿਮ੍ਰਿਤੀਆਂ ਦਾ ਉਪਦੇਸ਼ ਕਰੇ;ਪਦ ਅਰਥ ਖਟ ਸਾਸਤ੍ਰ = ਛੇ ਸ਼ਾਸਤ੍ਰ, ਛੇ ਦਰਸ਼ਨ (ਸਾਂਖ, ਯੋਗ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ)। ਵਖਿਆਨ = ਉਪਦੇਸ਼।
SikhNet (Spanish)Ni el desarrollo de los seis sistemas de filosofía y de los Textos Semíticos.
ਜੋਗ ਅਭਿਆਸ; ਕਰਮ ਧ੍ਰਮ ਕਿਰਿਆ ॥
jog abhiaas; karam dhram kiriaa |
Sant Singh Khalsathe practice of Yoga and righteous conduct;
Manmohan SinghThe practise of Yoga and the performance of religious rituals.
Manmohan Singh (Punjabi)ਯੋਗ ਦਾ ਸਾਧਨ ਅਤੇ ਮਜ਼ਹਬੀ ਕਰਮ-ਕਾਂਡਾਂ ਦਾ ਕਰਨਾ।
Fareedkot Teekaਪੁਨਾ ਜੋਗ ਅਭਿਆਸ ਔ ਜਗਾਦੀ ਕਰਮ, ਪੁਨਾ ਵਰਣ ਆਸ੍ਰਮੋਂ ਕੇ ਧਰਮ ਔ ਸੰਪੂਰਨ ਪੂਜਾ ਆਦੀ ਜੋ ਕ੍ਰਿਆ ਹੈ॥
Prof. Sahib Singhਜੋਗ ਦੇ ਸਾਧਨ ਕਰੇ, ਕਰਮ ਕਾਂਡੀ ਧਰਮ ਦੀ ਕ੍ਰਿਆ ਕਰੇ,ਪਦ ਅਰਥ ਕਰਮ ਧ੍ਰਮ ਕਿਰਿਆ = ਕਰਮ-ਕਾਂਡ ਦੇ ਧਰਮ ਦੇ ਕੰਮ।
SikhNet (Spanish)Ni la práctica de ejercicios de Yoga y ritos religiosos.
ਸਗਲ ਤਿਆਗਿ; ਬਨ ਮਧੇ ਫਿਰਿਆ ॥
sagal tiaag; ban madhe firiaa |
Sant Singh Khalsathe renunciation of everything and wandering around in the wilderness;
Manmohan SinghThe abandonment of everything and wandering in forest.
Manmohan Singh (Punjabi)ਹਰ ਵਸਤੂ ਦਾ ਛੱਡ ਦੇਦਾ ਅਤੇ ਜੰਗਲ ਅੰਦਰ ਭਟਕਣਾ।
Fareedkot Teekaਤਿਨ ਕੌ ਤਿਆਗ ਕਰ ਕੇ ਪੁਨਾ ਸਰਬ ਪਦਾਰਥੋਂ ਕੋ ਤਿਆਗ ਕਰ ਬਨੋਂ ਬੀਚ ਭੀ ਫਿਰਨਾ ਕੀਆ ਹੈ॥
Prof. Sahib Singh(ਜਾਂ) ਸਾਰੇ (ਕੰਮ) ਛੱਡ ਕੇ ਜੰਗਲਾਂ ਵਿਚ ਭਉਂਦਾ ਫਿਰੇ;ਪਦ ਅਰਥ ਤਿਆਗਿ = ਛੱਡ ਕੇ। ਮਧੇ = ਵਿਚ।
SikhNet (Spanish)Ni el abandono del hogar y los bienes materiales para andar por bosques y valles.
ਅਨਿਕ ਪ੍ਰਕਾਰ; ਕੀਏ ਬਹੁ ਜਤਨਾ ॥
anik prakaar; kee bahu jatanaa |
Sant Singh Khalsathe performance of all sorts of works;
Manmohan SinghThe Performance of many efforts of various types.
Manmohan Singh (Punjabi)ਅਨੇਕਾਂ ਕਿਸਮਾਂ ਦੇ ਬਹੁਤ ਸਾਰੇ ਉਪਰਾਲੇ ਕਰਨਾ।
Fareedkot Teekaਔਰ ਅਨੇਕ ਪ੍ਰਕਾਰ ਕੇ ਬਹੁਤ ਜਤਨ ਭੀ ਕੀਏ॥
Prof. Sahib Singhਅਨੇਕਾਂ ਕਿਸਮਾਂ ਦੇ ਬੜੇ ਜਤਨ ਕਰੇ,
SikhNet (Spanish)Ni toda clase de esfuerzos para obtener méritos, como dar caridad
ਪੁੰਨ ਦਾਨ; ਹੋਮੇ ਬਹੁ ਰਤਨਾ ॥
pun daan; home bahu ratanaa |
Sant Singh Khalsadonations to charities and offerings of jewels to fire;
Manmohan SinghAlms giving oblation to fire and bestowal of many jewels.
Manmohan Singh (Punjabi)ਖੈਰਾਤ ਦੇਣੀ, ਅੱਗ ਦੀ ਆਹੁਤੀ ਅਤੇ ਘਣੇ ਜਵਾਹਿਰਾਤ ਦਾ ਦਾਨ।
Fareedkot Teekaਪੁਨਾ ਰਤਨੋਂ ਕੇ ਪੁੰਨ ਦਾਨ ਪੂਰਬਕ ਹੋਮ ਭੀ ਬਹੁਤ ਕਰੇ, ਵਾ (ਰਤਨਾ) ਘ੍ਰਿਤ ਆਦਿ ਬਹੁਤ ਸੇ ਹੋਮ ਭੀ ਕੀਏ॥
Prof. Sahib Singhਪੁੰਨਦਾਨ ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ,ਪਦ ਅਰਥ ਹੋਮੈ = ਹਵਨ ਕਰੇ, ਅੱਗ ਵਿਚ ਪਾਵੇ। ਰਤਨਾ = ਘਿਉ।
SikhNet (Spanish)y quemar objetos valiosos en los ritos de sacrificio.
ਸਰੀਰੁ ਕਟਾਇ; ਹੋਮੈ ਕਰਿ ਰਾਤੀ ॥
sareer kattaae; homai kar raatee |
Sant Singh Khalsacutting the body apart and making the pieces into ceremonial fire offerings;
Manmohan SinghCutting off the body into small pieces and making them an offering to fire.
Manmohan Singh (Punjabi)ਦੇਹਿ ਦਾ ਛੋਟੇ ਟੁਕੜਿਆਂ ਵਿੱਚ ਕੱਟਣਾ ਅਤੇ ਉਨ੍ਹਾਂ ਦੀ ਅੱਗ ਵਿੱਚ ਆਹੁਤੀ ਦੇਣੀ।
Fareedkot Teekaਰੱਤੀ ਰੱਤੀ ਸਰੀਰ ਕਟਾਇ ਕਰ ਕੇ ਹੋਮ ਭੀ ਕਰੈ॥
Prof. Sahib Singhਆਪਣੇ ਸਰੀਰ ਨੂੰ ਰਤੀ ਰਤੀ ਕਰ ਕੇ ਕਟਾਵੇ ਤੇ ਅੱਗ ਵਿਚ ਸਾੜ ਦੇਵੇ,ਪਦ ਅਰਥ ਕਰਿ ਰਾਤੀ = ਰਤੀ ਰਤੀ ਕਰ ਕੇ।
SikhNet (Spanish)Ni acabar incluso mutilando el cuerpo, haciendo de él una ardiente ofrenda.
ਵਰਤ ਨੇਮ ਕਰੈ; ਬਹੁ ਭਾਤੀ ॥
varat nem karai; bahu bhaatee |
Sant Singh Khalsakeeping fasts and making vows of all sorts
Manmohan SinghThe performance of fastings and vows of many varieties.
Manmohan Singh (Punjabi)ਘਣੇਰੀਆਂ ਕਿਸਮਾਂ ਦੇ ਉਪਹਾਸ ਅਤੇ ਪਰਤੱਗਿਆ ਨਿਭਾਉਣੀਆਂ।
Fareedkot Teekaਔ ਬ੍ਰਤ ਔ (ਨੇਮ) ਸੰਜਮ ਭੀ ਬਹੁਤ ਪ੍ਰਕਾਰ ਸੇ ਕਰੈ॥
Prof. Sahib Singhਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰੇ;ਪਦ ਅਰਥ ਨੇਮ = ਬੰਧੇਜ।
SikhNet (Spanish)Ni aún el morirse de hambre en cumplimiento de votos y promesas.
ਨਹੀ ਤੁਲਿ; ਰਾਮ ਨਾਮ ਬੀਚਾਰ ॥
nahee tul; raam naam beechaar |
Sant Singh Khalsa- none of these are equal to the contemplation of the Name of the Lord,
Manmohan SinghAll these are not equal to the contemplation of Lord's Name.
Manmohan Singh (Punjabi)ਇਹ ਸਾਰੇ ਸੁਆਮੀ ਦੇ ਨਾਮ ਦੇ ਸਿਮਰਨ ਦੇ ਬਰਾਬਰ ਨਹੀਂ ਹਨ।
Fareedkot Teekaਵੀਚਾਰ ਕਰ ਦੇਖੀਏ ਤਉ ਸੋ ਸੰਪੂਰਨ ਕਰਮ ਰਾਮ ਨਾਮ ਕੇ ਤੁਲ ਨਹੀਂ ਹੈ॥
Prof. Sahib Singh(ਪਰ ਇਹ ਸਾਰੇ ਹੀ) ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ,
SikhNet (Spanish)Ninguna de estas prácticas, por más extremas que sean, pueden compararse con la Meditación en el Naam,
ਨਾਨਕ ਗੁਰਮੁਖਿ ਨਾਮੁ; ਜਪੀਐ ਇਕ ਬਾਰ ॥੧॥
naanak guramukh naam; japeeai ik baar |1|
Sant Singh KhalsaO Nanak, if, as Gurmukh, one chants the Naam, even once. ||1||
Manmohan SinghNanak even thought the Name be repeated only once under Guru's instruction.
Manmohan Singh (Punjabi)ਨਾਨਕ, ਭਾਵੇਂ ਨਾਮ ਗੁਰਾਂ ਦੇ ਉਪਦੇਸ਼ ਤਾਬੇ, ਕੇਵਲ ਇਕ ਦਫ਼ਾ ਹੀ ਉਚਾਰਨ ਕੀਤਾ ਜਾਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਏਕ ਵਾਰ ਰਾਮ ਨਾਮ ਕਾ ਉਚਾਰਨ ਕਰਨੇ ਕੇ॥੧॥
Prof. Sahib Singh(ਭਾਵੇਂ) ਹੇ ਨਾਨਕ! ਇਹ ਨਾਮ ਇਕ ਵਾਰੀ (ਭੀ) ਗੁਰੂ ਦੇ ਸਨਮੁਖ ਹੋ ਕੇ ਜਪਿਆ ਜਾਏ ॥੧॥ਪਦ ਅਰਥ ਇਕ ਬਾਰ = ਇਕ ਵਾਰੀ ॥੧॥
SikhNet (Spanish)en el Nombre Divino que es trasmitido por la Gracia del Guru. (1)