ਮਨ ਕਾਮਨਾ; ਤੀਰਥ ਦੇਹ ਛੁਟੈ ॥
man kaamanaa; teerath deh chhuttai |
Sant Singh KhalsaWith your mind filled with desire, you may give up your body at a sacred shrine of pilgrimage;
Manmohan SinghMany desire giving up body at places of pilgrimage,
Manmohan Singh (Punjabi)ਕਈ ਇੱਛਾ ਕਰਦੇ ਹਨ ਕਿ ਯਾਤ੍ਰਾ ਅਸਥਾਨ ਤੇ ਜਾ ਕੇ ਸਰੀਰਕ ਚੋਲਾ ਛਡਿਆ ਜਾਵੇ,
Fareedkot Teekaਪੁਨਾ ਮਨ ਮੇਂ ਕਾਮਨਾ ਧਾਰ ਕਰ; ਵਾ ਮਨੀਕਰਣ ਘਾਟ ਸ੍ਰੀ ਕਾਸ਼ੀ ਜੀ ਮੇਂ; ਵਾ ਪਹਾੜ ਮੇਂ ਜੋ ਹੈ ਜਹਾਂ ਜਲ ਮੇਂ ਪਾਈ ਰੋਟੀ ਪਕ ਕਰ ਉਪਰ ਆ ਜਾਤੀ ਹੈ; ਵਾ ਰੁਵਾਲ ਸਰ ਸੇ ਪਰੇ ਸੋ ਮਨੀਕਰਨ ਤੀਰਥ ਹੈ ਤਿਸ ਮੇਂ ਭੀ ਦੇਹਿ ਛੁਟ ਜਾਵੈ, ਭਾਵ ਸੇ ਐਸੇ ਤੀਰਥੋਂ ਪਰ ਭੀ ਸਰੀਰ ਕਾ ਤਿਆਗ ਕਰੇ॥
Prof. Sahib Singh(ਕਈ ਪ੍ਰਾਣੀਆਂ ਦੇ) ਮਨ ਦੀ ਇੱਛਾ (ਹੁੰਦੀ ਹੈ ਕਿ) ਤੀਰਥਾਂ ਤੇ (ਜਾ ਕੇ) ਸਰੀਰਕ ਚੋਲਾ ਛੱਡਿਆ ਜਾਏ,ਪਦ ਅਰਥ ਮਨ ਕਾਮਨਾ = ਮਨ ਦੀ ਕਾਮਨਾ, ਮਨ ਦੀ ਇੱਛਾ। ਤੀਰਥ = ਤੀਰਥਾਂ ਉਤੇ। ਛੁਟੈ = ਵਿਛੁੜੇ, (ਜੀਵਾਤਮਾ ਨਾਲੋਂ) ਵੱਖ ਹੋਵੇ।
SikhNet (Spanish)Podrás ofrecer tu vida al cuidado de los lugares santos y sin embargo,
ਗਰਬੁ ਗੁਮਾਨੁ; ਨ ਮਨ ਤੇ ਹੁਟੈ ॥
garab gumaan; na man te huttai |
Sant Singh Khalsabut even so, egotistical pride shall not be removed from your mind.
Manmohan Singhbut ego and self-conceit are not removed from their mind.
Manmohan Singh (Punjabi)ਪਰ ਹੰਕਾਰ ਅਤੇ ਸਵੈ-ਹੰਗਤਾ ਉਨ੍ਹਾਂ ਦੇ ਮਨ ਵਿੱਚੋਂ ਦੂਰ ਨਹੀਂ ਹੁੰਦੇ।
Fareedkot Teekaਤੌ ਭੀ ਇਸ ਜੀਵ ਸੇ ਨਾਮ ਬਿਨਾ ਹੰਕਾਰ ਔ (ਗੁਮਾਨੁ) ਇੰਦ੍ਰੀਓਂ ਕੀ ਸੁੰਦਰ ਜਤ ਕਾ ਅਭਿਮਾਨ ਨਹੀਂ ਛੂਟਤਾ ਹੈ॥
Prof. Sahib Singh(ਪਰ ਇਸ ਤਰ੍ਹਾਂ ਭੀ) ਹਉਮੈ ਅਹੰਕਾਰ ਮਨ ਵਿਚੋਂ ਘਟਦਾ ਨਹੀਂ।ਪਦ ਅਰਥ ਗਰਬੁ = ਅਹੰਕਾਰ। ਗੁਮਾਨੁ = ਅਹੰਕਾਰ। ਹੁਟੈ = ਘਟਦਾ।
SikhNet (Spanish)el orgullo y la vanidad de tu mente contaminada no desaparecerán.
ਸੋਚ ਕਰੈ; ਦਿਨਸੁ ਅਰੁ ਰਾਤਿ ॥
soch karai; dinas ar raat |
Sant Singh KhalsaYou may practice cleansing day and night,
Manmohan SinghThough man may practise purification day and night,
Manmohan Singh (Punjabi)ਭਾਵੇਂ ਆਦਮੀ ਦਿਨ ਅਤੇ ਰਾਤ ਪਵਿੱਤਰਤਾ ਕਰੇ,
Fareedkot Teekaਜੇਕਰ ਕਰਮ ਕਾਂਡ ਕੀ ਰੀਤੀ ਸੇ ਦਿਨੇ ਔਰ ਰਾਤ ਮੇਂ (ਸੋਚ) ਪਵਿਤ੍ਰਤਾ ਕਰਤੇ ਰਹੇ॥
Prof. Sahib Singh(ਮਨੁੱਖ) ਦਿਨ ਤੇ ਰਾਤ (ਭਾਵ, ਸਦਾ) (ਤੀਰਥਾਂ ਤੇ) ਇਸ਼ਨਾਨ ਕਰੇ,ਪਦ ਅਰਥ ਸੋਚ = ਸੌਚ, ਇਸ਼ਨਾਨ।
SikhNet (Spanish)Aunque purifiques tu cuerpo con miles de abluciones,
ਮਨ ਕੀ ਮੈਲੁ; ਨ ਤਨ ਤੇ ਜਾਤਿ ॥
man kee mail; na tan te jaat |
Sant Singh Khalsabut the filth of your mind shall not leave your body.
Manmohan Singhbut filth of the heart departs no from his body.
Manmohan Singh (Punjabi)ਪਰ ਦਿਲ ਦੀ ਮਲੀਨਤਾ ਉਸ ਦੇ ਸਰੀਰ ਤੋਂ ਦੂਰ ਨਹੀਂ ਹੁੰਦੀ।
Fareedkot Teekaਤੌ ਭੀ ਮਨ ਕੀ ਪਾਪ ਰੂਪ ਮੈਲ ਇਸ ਜੀਵ ਕੇ ਤਨ ਕੇ ਧੋਣੇ ਸੇ ਨਹੀਂ ਜਾਤੀ ਹੈ॥
Prof. Sahib Singh(ਫੇਰ ਭੀ) ਮਨ ਦੀ ਮੈਲ ਸਰੀਰ ਧੋਤਿਆਂ ਨਹੀਂ ਜਾਂਦੀ।ਪਦ ਅਰਥ ਤਨ ਤੇ = ਸਰੀਰ ਤੋਂ, ਸਰੀਰ ਧੋਤਿਆਂ। ਨ ਜਾਤਿ = ਨਹੀਂ ਜਾਂਦੀ।
SikhNet (Spanish)aún así permanecerían las impurezas en tu mente.
ਇਸੁ ਦੇਹੀ ਕਉ; ਬਹੁ ਸਾਧਨਾ ਕਰੈ ॥
eis dehee kau; bahu saadhanaa karai |
Sant Singh KhalsaYou may subject your body to all sorts of disciplines,
Manmohan SinghThough man may subject his body to much mortification,
Manmohan Singh (Punjabi)ਭਾਵੇਂ ਬੰਦਾ ਆਪਣੇ ਸਰੀਰ ਨਾਲ ਬਹੁਤ ਸੰਜਮ ਪਿਆ ਕਮਾਵੇ,
Fareedkot Teekaਇਸ ਸਰੀਰ ਕੋ ਕਸ਼ਟ ਦੇ ਕਰ ਬੁਹਤ ਜਪ ਤਪ ਆਦਿ ਸਾਧਨੋਂ ਕੌ ਭੀ ਕਰੈ॥
Prof. Sahib Singh(ਜੇ) ਇਸ ਸਰੀਰ ਨੂੰ (ਸਾਧਨ ਦੀ ਖ਼ਾਤਰ) ਕਈ ਜਤਨ ਭੀ ਕਰੇ,ਪਦ ਅਰਥ ਦੇਹੀ ਕਉ = ਸਰੀਰ ਦੀ ਖ਼ਾਤਰ। ਸਾਧਨਾ = ਉੱਦਮ।
SikhNet (Spanish)Aun sometiendo el cuerpo a todo tipo de austeridades religiosas,
ਮਨ ਤੇ ਕਬਹੂ; ਨ ਬਿਖਿਆ ਟਰੈ ॥
man te kabahoo; na bikhiaa ttarai |
Sant Singh Khalsabut your mind will never be rid of its corruption.
Manmohan Singhyet evil passions never abandon his soul.
Manmohan Singh (Punjabi)ਤਦਯਪ ਮੰਦੇ ਵੇਗ ਉਸ ਦੀ ਆਤਮਾ ਨੂੰ ਨਹੀਂ ਛਡਦੇ।
Fareedkot Teekaਤੌ ਭੀ ਇਸ ਮਨ ਸੇ ਕਬੀ ਵਿਖਿਆਂ ਕੀ ਵਾਸ਼ਨਾ ਟਲਤੀ ਨਹੀਂ ਹੈ, ਮਨ ਵਿਸਿਅਹੁ ਸੇ ਨਹੀਂ (ਟਰੈ) ਹਟਤਾ ਹੈ॥
Prof. Sahib Singh(ਤਾਂ ਭੀ) ਕਦੇ ਮਨ ਤੋਂ ਮਾਇਆ (ਦਾ ਪ੍ਰਭਾਵ) ਨਹੀਂ ਟਲਦਾ।ਪਦ ਅਰਥ ਬਿਖਿਆ = ਮਾਇਆ। ਨ ਟਰੈ = ਨਹੀਂ ਟਲਦੀ, ਨਹੀਂ ਹਟਦੀ।
SikhNet (Spanish)no por ello liberarías a la mente de sus fantasmas y culpas internas.
ਜਲਿ ਧੋਵੈ ਬਹੁ; ਦੇਹ ਅਨੀਤਿ ॥
jal dhovai bahu; deh aneet |
Sant Singh KhalsaYou may wash this transitory body with loads of water,
Manmohan SinghEven though man may wash this transitory body with plenty of water,
Manmohan Singh (Punjabi)ਭਾਵੇਂ ਬੰਦਾ ਇਸ ਆਰਜੀ ਸਰੀਰ ਨੂੰ ਘਣੇ ਪਾਣੀ ਨਾਲ ਸਾਫ ਕਰੇ,
Fareedkot Teekaਜੋ ਜਲ ਕਰ ਕੇ ਬੁਹਤ ਵਾਰ ਇਸ ਦੇਹੀ ਕੌ ਧੋਣਾ ਹੈ, ਸੋ ਇਹ ਭੀ ਸੁਧ ਹੋਣੇ ਕੀ (ਅਨੀਤਿ) ਮ੍ਰਿਯਾਦਾ ਨਹੀਂ ਹੈ ਅਨੀਤ ਹੀ ਹੈ, ਵਾ ਇਸ ਅਨਿਤ ਦੇਹੀ ਕੌ ਬਹੁਤ ਜਲ ਸਾਥ ਧੋਵਣਾ ਭੀ ਕਰੇ॥
Prof. Sahib Singh(ਜੇ) ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਭੀ ਧੋਵੇ,ਪਦ ਅਰਥ ਜਲਿ = ਪਾਣੀ ਨਾਲ। ਅਨੀਤਿ = ਨਾਹ ਨਿੱਤ ਰਹਿਣ ਵਾਲੀ (ਦੇਹ), ਨਾਸਵੰਤ।
SikhNet (Spanish)Y, ¿qué pasaría si tu frágil cuerpo se lavara con abundante agua?
ਸੁਧ ਕਹਾ ਹੋਇ; ਕਾਚੀ ਭੀਤਿ ॥
sudh kahaa hoe; kaachee bheet |
Sant Singh Khalsabut how can a wall of mud be washed clean?
Manmohan Singhhow can this frail wall be cleansed?
Manmohan Singh (Punjabi)ਤਾਂ ਭੀ ਇਹ ਕੱਚੀ ਕੰਧ ਕਿਸ ਤਰ੍ਹਾਂ ਸਾਫ ਸੁਥਰੀ ਹੋ ਸਕਦੀ ਹੈ?
Fareedkot Teekaਪਰੰਤੂ ਇਹੁ ਕਾਚੀ ਕੰਧਵਤ ਅਸੁਧ ਦੇਹੀ ਕੈਸੇ ਸੁਧ ਹੋਵੈ ਅਰਥਾਤ ਸੁਧ ਨਹੀਂ ਹੋਤੀ ਹੈ। ਭਾਵ ਜੈਸੇ ਕਚੀ ਦਿਵਾਲ ਕੇ ਧੋਏ ਸੇ ਮ੍ਰਿਤਕਾ ਹੀ ਨਿਕਸਤੀ ਹੈ, ਤੈਸੇ ਇਸ ਕੇ ਧੋਏ ਸੇ ਨਾਕ ਕਾਨੋਂ ਆਦਿਕੋਂ ਤੇ ਮਲੀਨ ਵਸਤੂ ਹੀ ਝੜਤੀ ਹੈ॥
Prof. Sahib Singh(ਤਾਂ ਭੀ ਇਹ ਸਰੀਰ ਰੂਪੀ) ਕੱਚੀ ਕੰਧ ਕਿਥੇ ਪਵਿਤ੍ਰ ਹੋ ਸਕਦੀ ਹੈ?ਪਦ ਅਰਥ ਭੀਤਿ = ਕੰਧ।
SikhNet (Spanish)¿Será posible lavar con agua una pared de lodo?
ਮਨ ਹਰਿ ਕੇ ਨਾਮ ਕੀ; ਮਹਿਮਾ ਊਚ ॥
man har ke naam kee; mahimaa aooch |
Sant Singh KhalsaO my mind, the Glorious Praise of the Name of the Lord is the highest;
Manmohan SinghO my soul! lofty is the praise of God's Name.
Manmohan Singh (Punjabi)ਹੇ ਮੇਰੀ ਜਿੰਦੇ! ਰੱਬ ਦੇ ਨਾਮ ਦੀ ਕੀਰਤੀ ਬੁਲੰਦ ਹੈ।
Fareedkot Teekaਤਾਂ ਤੇ ਹੇ ਮਨ! ਹਰੀ ਕੇ ਨਾਮ ਜਪਣੇ ਕੀ ਮਹਿਮਾ ਸਭ ਸੇ ਊਚੀ ਹੈ॥
Prof. Sahib Singhਹੇ ਮਨ! ਪ੍ਰਭੂ ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ।
SikhNet (Spanish)Oh mi mente, ¡Grande y Sublime es la Gloria del Santo Nombre!
ਨਾਨਕ ਨਾਮਿ ਉਧਰੇ; ਪਤਿਤ ਬਹੁ ਮੂਚ ॥੩॥
naanak naam udhare; patit bahu mooch |3|
Sant Singh KhalsaO Nanak, the Naam has saved so many of the worst sinners. ||3||
Manmohan SinghNanak, the very great sinners have been saved by the Name.
Manmohan Singh (Punjabi)ਨਾਨਕ ਨਾਮ ਦੇ ਬਹੁਤ ਭਾਰੇ ਪਾਪੀ ਬਚਾ ਲਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਨਾਮ ਕਰ ਕੇ (ਬਹੁ ਮੂਚ) ਅਤੀ ਬਹੁਤੇ ਪਾਪੀ ਭੀ ਉਧਰ ਗਏ ਹੈਂ॥੩॥
Prof. Sahib Singhਹੇ ਨਾਨਕ! ਨਾਮ ਦੀ ਬਰਕਤਿ ਨਾਲ ਅਣਗਿਣਤ ਮੰਦ-ਕਰਮੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ ॥੩॥ਪਦ ਅਰਥ ਨਾਮਿ = ਨਾਮ ਦੀ ਰਾਹੀਂ। ਬਹੁ ਮੂਚ = ਬਹੁਤ, ਅਣਗਿਣਤ (ਜੀਵ)। ਪਤਿਤ = ਡਿੱਗੇ ਹੋਏ, ਮੰਦ-ਕਰਮੀ ॥੩॥
SikhNet (Spanish)Dice Nanak, por el Nombre hasta los más confundidos han alcanzado la Redención. (3)