ੴ

ਸਿੱਖਬਾਣੀ · SikhBani

ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥

naam dhiaae so sukhee tis mukh aoojal hoe
Guru Arjan Dev Ji ਗੁਰੂ ਅਰਜਨ ਦੇਵ ਜੀ · Siree Raag · Ang 44, 45 · 15 lines
Translations

ਸ੍ਰੀਰਾਗੁ ਮਹਲਾ ੫ ॥

sreeraag mahalaa 5 | Ang 44

Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਨਾਮੁ ਧਿਆਏ ਸੋ ਸੁਖੀ; ਤਿਸੁ ਮੁਖੁ ਊਜਲੁ ਹੋਇ ॥

naam dhiaae so sukhee; tis mukh aoojal hoe | Ang 44

Sant Singh KhalsaOne who meditates on the Naam is at peace; his face is radiant and bright.
Manmohan SinghHe, who meditates on the Name is happy; his face becomes bright.
Manmohan Singh (Punjabi)ਜੋ ਨਾਮ ਦਾ ਸਿਮਰਨ ਕਰਦਾ ਹੈ, ਉਹ ਪ੍ਰਸੰਨ ਹੁੰਦਾ ਹੈ ਤੇ ਉਸ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ।
Fareedkot Teekaਤਾਂ ਤੇ ਜੋ ਪੁਰਸ ਸ੍ਰਗੁਨ ਵਾ ਨਿਰਗੁਣ ਕਾ ਨਾਮੁ (ਧਿਆਏ) ਜਪਤਾ ਹੈ, ਵਾ ਧਿਆਨ ਕਰਤਾ ਹੈ, ਸੋ ਸੁਖੀ ਹੋਤਾ ਹੈ, ਔਰ ਤਿਸ ਕਾ ਮੁਖੁ (ਊਜਲੁ) ਪਾਪਾਂ ਰੂਪੀ ਕਾਲਖ ਤੇ ਰਹਤ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹੀ ਸੁਖੀ ਰਹਿੰਦਾ ਹੈ, ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉੱਜਲਾ ਰਹਿੰਦਾ ਹੈ।

ਪਦ ਅਰਥ ਸੋ = ਉਹ ਮਨੁੱਖ। ਤਿਸੁ = ਉਸ ਦਾ। ਊਜਲੁ = ਰੌਸ਼ਨ, ਚਮਕ ਵਾਲਾ।

SikhNet (Spanish)Aquél que medita en el Nombre del Señor, está en Paz y su semblante resplandece.

ਪੂਰੇ ਗੁਰ ਤੇ ਪਾਈਐ; ਪਰਗਟੁ ਸਭਨੀ ਲੋਇ ॥

poore gur te paaeeai; paragatt sabhanee loe | Ang 44

Sant Singh KhalsaObtaining it from the Perfect Guru, he is honored all over the world.
Manmohan SinghHe, who obtains the Name from the Perfect Guru, becomes renowned all the Words over.
Manmohan Singh (Punjabi)ਜੋ ਪੁਰਨ ਗੁਰਾਂ ਪਾਸੋਂ ਨਾਮ ਪਰਾਪਤ ਕਰਦਾ ਹੈ, ਉਹ ਸਾਰਿਆਂ ਜਹਾਨਾਂ ਅੰਦਰ ਪਰਸਿੱਧ ਹੋ ਜਾਂਦਾ ਹੈ।
Fareedkot Teekaਪਰੰਤੂ ਪੂਰਨ ਗੁਰੋਂ ਤੇ ਨਾਮ ਕੀ ਪ੍ਰਾਪਤੀ ਹੋਤੀ ਹੈ, ਜਿਸ ਨੇ ਨਾਮੁ ਪਾਇਆ ਹੈ, ਸੋ ਪੁਰਸੁ ਚੌਦਾਂ ਭਵਨੋਂ ਵਿਖੇ ਬਾਲਮੀਕਾਦਿਕੋਂ ਵਤ ਪਰਗਟੁ ਹੈ॥
Prof. Sahib Singh(ਇਹ ਨਾਮ) ਪੂਰੇ ਗੁਰੂ ਤੋਂ ਹੀ ਮਿਲਦਾ ਹੈ (ਭਾਵੇਂ ਨਾਮ ਦਾ ਮਾਲਕ ਪ੍ਰਭੂ) ਸਾਰੇ ਹੀ ਭਵਨਾਂ ਵਿਚ ਪ੍ਰਤੱਖ ਵੱਸਦਾ ਹੈ।

ਪਦ ਅਰਥ ਤੇ = ਤੋਂ। ਸਭਨੀ ਲੋਇ = ਸਾਰੇ ਭਵਨਾਂ ਵਿਚ।

SikhNet (Spanish)Cuando uno recibe el Nombre del Señor por medio del Guru Perfecto, uno es aclamado por todo el orbe.

ਸਾਧਸੰਗਤਿ ਕੈ ਘਰਿ ਵਸੈ; ਏਕੋ ਸਚਾ ਸੋਇ ॥੧॥

saadhasangat kai ghar vasai; eko sachaa soe |1| Ang 44

Sant Singh KhalsaIn the Company of the Holy, the One True Lord comes to abide within the home of the self. ||1||
Manmohan SinghThat Unique True (Everlasting Lord) abides in the house (society) of the saints.5
Manmohan Singh (Punjabi)ਉਹ ਸੱਚਾ, (ਸਦਾ ਕਾਇਮ ਰਹਿਣ ਵਾਲਾ) ਅਦੁਤੀ (ਪ੍ਰਭੂ) ਸਾਧ ਸੰਗਤਿ ਦੇ ਘਰ ਵਿੱਚ ਵਸਦਾ ਹੈ।
Fareedkot Teekaਸੋ ਜੋ ਏਕੁ ਸਚਾ ਵਾਹਿਗੁਰੂ ਹੈ ਸਾਧ ਸੰਗਤਿ ਕੇ (ਘਰਿ) ਅਸਥਾਨ, ਭਾਵ ਯਹਿ ਕਿ ਸੰਤ ਸਮਾਗਮ ਮੇਂ ਬਸਤਾ ਹੈ॥੧॥
Prof. Sahib Singhਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤਿ ਦੇ ਘਰ ਵਿਚ ਵੱਸਦਾ ਹੈ ॥੧॥

ਪਦ ਅਰਥ ਘਰਿ = ਘਰ ਵਿਚ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ॥੧॥

SikhNet (Spanish)El Señor reside en la Saad Sangat, la Sociedad de los Santos, sí, Él, el Uno, el Verdadero. (1)

ਮੇਰੇ ਮਨ; ਹਰਿ ਹਰਿ ਨਾਮੁ ਧਿਆਇ ॥

mere man; har har naam dhiaae | Ang 45

Sant Singh KhalsaO my mind, meditate on the Name of the Lord, Har, Har.
Manmohan SinghMy mind! contemplate the Lord God's Name.
Manmohan Singh (Punjabi)ਮੇਰੀ ਜਿੰਦੜੀਏ! ਵਾਹਿਗੁਰੂ ਸੁਆਮੀ ਦੇ ਨਾਮ ਦਾ ਚਿੰਤਨ ਕਰ।
Fareedkot Teekaਹੇ ਮੇਰੇ ਮਨ! ਹਰਿ ਜੋ ਸਰਬ ਦੁਖਾਂ ਕੇ (ਹਰਿ) ਹਰਨੇ ਵਾਲਾ ਹੈ ਤਿਸ ਕਾ ਨਾਮੁ ਧਿਆਉਨਾ ਕਰੁ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ।
SikhNet (Spanish)Contempla el Nombre del Señor, Jar, Jar, oh, mi mente

ਨਾਮੁ ਸਹਾਈ ਸਦਾ ਸੰਗਿ; ਆਗੈ ਲਏ ਛਡਾਇ ॥੧॥ ਰਹਾਉ ॥

naam sahaaee sadaa sang; aagai le chhaddaae |1| rahaau | Ang 45

Sant Singh KhalsaThe Naam is your Companion; it shall always be with you. It shall save you in the world hereafter. ||1||Pause||
Manmohan SinghThe Name, thy helper, is ever with thee and shall save thee hereafter. Pause.
Manmohan Singh (Punjabi)ਤੇਰਾ ਸਹਾਇਕ, ਨਾਮ, ਹਮੇਸ਼ਾਂ ਤੇਰੇ ਨਾਲ ਹੈ ਅਤੇ ਅੱਗੇ ਨੂੰ ਭੀ ਤੈਨੂੰ ਬਚਾ ਲਵੇਗਾ। ਠਹਿਰਾਉ।
Fareedkot Teekaਕਿਉਂਕਿ ਨਾਮ ਜੋ ਹੈ ਇਸ ਲੋਕ ਮੇਂ ਸਦਾ ਸਹਾਇਕੁ ਹੈ, ਆਗੈ ਪ੍ਰਲੋਕ ਮੇਂ ਸਾਥੀ ਹੋ ਕਰ ਦੁਖਾਂ ਤੇ ਛੁਡਾਇ ਲੇਵੇਗਾ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ (ਜਿੰਦ ਦੀ) ਸਹੈਤਾ ਕਰਨ ਵਾਲਾ ਹੈ, (ਸਦਾ ਜਿੰਦ ਦੇ) ਨਾਲ ਰਹਿੰਦਾ ਹੈ ਤੇ ਪਰਲੋਕ ਵਿਚ (ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ) ਛਡਾ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਸਹਾਈ = ਸਹੈਤਾ ਕਰਨ ਵਾਲਾ। ਅਗੈ = ਪਰਲੋਕ ਵਿਚ॥੧॥ਰਹਾਉ॥

SikhNet (Spanish)pues el Nombre del Señor te da constante compañía y te salva en el Más Allá. (1-Pausa)

ਦੁਨੀਆ ਕੀਆ ਵਡਿਆਈਆ; ਕਵਨੈ ਆਵਹਿ ਕਾਮਿ ॥

duneea keea vaddiaaeea; kavanai aaveh kaam | Ang 45

Sant Singh KhalsaWhat good is worldly greatness?
Manmohan SinghOf what avail are the greatness of the world?
Manmohan Singh (Punjabi)ਸੰਸਾਰ ਦੇ ਵਡੱਪਣ ਕਿਹੜੇ ਕੰਮ ਹਨ?
Fareedkot Teekaਔਰ ਜੋ ਸੰਸਾਰ ਕੀਆਂ ਵਾ (ਦੁਨੀਆਂ) ਮਾਯਕ ਜੋ ਵਡਿਆਈਆਂ ਸਿਧੀਆਂ ਆਦਿਕ ਹੈਂ, ਸੋ ਕਿਸ ਕਾਮ ਆਵਹਿਗੀਆਂ, ਭਾਵ ਯਹਿ ਕਿ ਤਿਨ ਸੇ ਪ੍ਰਲੋਕ ਮੇਂ ਕੁਛ ਕਾਰਜੁ ਸਿਧ ਨਹੀਂ ਹੋਵੇਗਾ॥
Prof. Sahib Singh(ਹੇ ਮੇਰੇ ਮਨ!) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ।

ਪਦ ਅਰਥ ਕਵਨੈ ਕਾਮਿ = ਕੇਹੜੇ ਕੰਮ?

SikhNet (Spanish)¿De qué sirve la gloria del mundo entero?

ਮਾਇਆ ਕਾ ਰੰਗੁ ਸਭੁ ਫਿਕਾ; ਜਾਤੋ ਬਿਨਸਿ ਨਿਦਾਨਿ ॥

maaeaa kaa rang sabh fikaa; jaato binas nidaan | Ang 45

Sant Singh KhalsaAll the pleasures of Maya are tasteless and insipid. In the end, they shall all fade away.
Manmohan SinghWhen colour (pleasure) of worldly valuables is all fading. It shall disappear, O thoughtless. Fellow.
Manmohan Singh (Punjabi)ਸੰਸਾਰੀ ਪਦਾਰਥਾਂ ਦੀ ਖੁਸ਼ੀ ਸਮੂਹ ਫਿਕੀ ਹੈ। ਹੇ ਬੇਖਬਰ ਬੰਦੇ! ਇਹ ਉਡਪੁਡ ਜਾਏਗੀ।
Fareedkot Teekaਮਾਇਆ ਕਾ (ਰੰਗੁ) ਅਨੰਦੁ ਸਭੁ ਫਿਕਾ ਹੈ, ਜਿਸ ਤੇ (ਨਿਦਾਨਿ) ਅੰਤ ਕੋ ਬਿਨਸ ਜਾਤਾ ਹੈ, ਭਾਵ ਯਹ ਕਿ ਖਿਣ ਭੰਗਰ ਹੈ ਅਸਥਿਰੁ ਨਹੀਂ ਰਹਤਾ॥
Prof. Sahib Singhਮਾਇਆ ਦੇ ਕਾਰਨ (ਮੂੰਹ ਉੱਤੇ ਦਿੱਸਦਾ) ਰੰਗ ਫਿਕਾ ਪੈ ਜਾਂਦਾ ਹੈ, ਕਿਉਂਕਿ ਇਹ ਰੰਗ ਆਖ਼ਰ ਨਾਸ ਹੋ ਜਾਂਦਾ ਹੈ।

ਪਦ ਅਰਥ ਫਿਕਾ = ਬੇ-ਸੁਆਦਾ, ਹੋਛਾ। ਜਾਤੋ = ਜਾਂਦਾ ਹੈ। ਨਿਦਾਨਿ = ਓੜਕ ਨੂੰ।

SikhNet (Spanish)el color de Maya se desvanece y se esfuma al final.

ਜਾ ਕੈ ਹਿਰਦੈ ਹਰਿ ਵਸੈ; ਸੋ ਪੂਰਾ ਪਰਧਾਨੁ ॥੨॥

jaa kai hiradai har vasai; so pooraa paradhaan |2| Ang 45

Sant Singh KhalsaPerfectly fulfilled and supremely acclaimed is the one, in whose heart the Lord abides. ||2||
Manmohan SinghPerfect and supreme is he, in whose heart God abides.
Manmohan Singh (Punjabi)ਮੁਕੰਮਲ ਤੇ ਮੁਖੀ ਹੈ ਉਹ, ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ।
Fareedkot Teekaਜਿਸ ਕੇ ਰਿਦੇ ਮੇਂ ਹਰੀ ਕਾ ਸਰੂਪੁ ਵਸਤਾ ਹੈ, ਸੋ ਪੁਰਸੁ ਗੁਣਾਂ ਕਰ ਪੂਰਨੁ ਹੈ, ਔਰ ਉਸੀ ਕੋ ਸਾਸਤ੍ਰੋਂ ਬੇਦੋਂ ਮੇਂ ਪਰਧਾਨੁ ਮੁਖੁ ਕਹਾ ਹੈ॥੨॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਵੱਸਦਾ ਹੈ, ਉਹ ਸਭ ਗੁਣਾਂ ਵਾਲਾ ਹੋ ਜਾਂਦਾ ਹੈ ਤੇ (ਹਰ ਥਾਂ) ਮੰਨਿਆ-ਪ੍ਰਮੰਨਿਆ ਜਾਂਦਾ ਹੈ ॥੨॥

ਪਦ ਅਰਥ ਪਰਧਾਨੁ = ਮੰਨਿਆ-ਪ੍ਰਮੰਨਿਆ॥੨॥

SikhNet (Spanish)Aquél en cuyo corazón vive el Señor, es un ser Perfecto, único entre los hombres. (2)

ਸਾਧੂ ਕੀ ਹੋਹੁ ਰੇਣੁਕਾ; ਅਪਣਾ ਆਪੁ ਤਿਆਗਿ ॥

saadhoo kee hohu renukaa; apanaa aap tiaag | Ang 45

Sant Singh KhalsaBecome the dust of the Saints; renounce your selfishness and conceit.
Manmohan SinghBe thou dust of saints feet and renounce thy self-conceit.
Manmohan Singh (Punjabi)ਸੰਤਾ ਦੇ ਪੈਰਾ ਦੀ ਧੂੜ ਹੋ ਅਤੇ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।
Fareedkot Teekaਤਾਂ ਤੇ (ਆਪਣਾ ਆਪੁ) ਹੰਕਾਰ ਕੋ ਤ੍ਯਾਗ ਕੇ ਸੰਤੋਂ ਕੇ ਚਰਨੋਂ ਕੀ (ਰੇਣੁਕਾ) ਧੂੜੀ ਹੋ ਰਹੋ॥
Prof. Sahib Singh(ਹੇ ਮੇਰੇ ਮਨ!) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ-ਭਾਵ ਛੱਡ ਦੇਹ।

ਪਦ ਅਰਥ ਰੇਣੁਕਾ = ਚਰਨ-ਧੂੜ। ਆਪੁ = ਆਪਾ-ਭਾਵ, ਅਹੰਕਾਰ।

SikhNet (Spanish)Conviértete en el Polvo debajo de los Pies de los Santos y deja atrás tu ego negativo.

ਉਪਾਵ ਸਿਆਣਪ ਸਗਲ ਛਡਿ; ਗੁਰ ਕੀ ਚਰਣੀ ਲਾਗੁ ॥

aupaav siaanap sagal chhadd; gur kee charanee laag | Ang 45

Sant Singh KhalsaGive up all your schemes and your clever mental tricks, and fall at the Feet of the Guru.
Manmohan SinghShed all(other) endeavours and clevernesses and fall at the feet of the Guru.
Manmohan Singh (Punjabi)(ਹੋਰ) ਹੀਲੇ ਉਪਰਾਲੇ ਤੇ ਚਤੁਰਾਈਆਂ ਸਭ ਤਿਆਗ ਦੇ ਅਤੇ ਗੁਰਾਂ ਦੇ ਪੈਰੀ ਢਹਿ ਪਉ।
Fareedkot Teekaਮਾਯਾ ਕੇ ਵਾਸਤੇ ਬਿਵਹਾਰਕ ਉਪਾਉ ਔਰ ਚਤੁਰਾਈਆਂ ਸਰਬ ਕੋ ਤ੍ਯਾਗ ਕਰ ਕੇ ਗੁਰੋਂ ਕੇ ਚਰਨੋਂ ਮੇਂ ਲਾਗੁ ਰਹੁ॥
Prof. Sahib Singh(ਹੇ ਮਨ! ਹੋਰ) ਸਾਰੇ ਹੀਲੇ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ।
SikhNet (Spanish)Desiste de tus astucias, de tus trucos y ponte a los Pies del Guru.

ਤਿਸਹਿ ਪਰਾਪਤਿ ਰਤਨੁ ਹੋਇ; ਜਿਸੁ ਮਸਤਕਿ ਹੋਵੈ ਭਾਗੁ ॥੩॥

tiseh paraapat ratan hoe; jis masatak hovai bhaag |3| Ang 45

Sant Singh KhalsaHe alone receives the Jewel, upon whose forehead such wondrous destiny is written. ||3||
Manmohan SinghHe alone receives the jewel of Name on whose brow good fortune is inscribed.
Manmohan Singh (Punjabi)ਕੇਵਲ ਉਹੀ ਨਾਮ ਦੇ ਜਵੇਹਰ ਨੂੰ ਹਾਸਲ ਕਰਦਾ ਹੈ ਜਿਸ ਕੇ ਮੱਕੇ ਉਤੇ ਚੰਗੀ ਕਿਸਮਤ ਉਕਰੀ ਹੋਈ ਹੈ।
Fareedkot Teekaਪਰੰਤੂ ਜਿਸ ਕੇ ਮਸਤਕ ਮੇਂ ਸੁਭ ਪੁੰਨੋਂ ਕਾ ਲੇਖੁ ਲਿਖਾ ਹੋਤਾ ਹੈ ਤਿਸੁ ਪੁਰਸ ਕੋ (ਰਤਨੁ) ਬੈਰਾਗੁ ਪ੍ਰਾਪਤਿ ਹੋਤਾ ਹੈ॥੩॥
Prof. Sahib Singhਜਿਸ ਮਨੁੱਖ ਦੇ ਮੱਥੇ ਉੱਤੇ (ਪੂਰਬਲਾ) ਭਾਗ ਜਾਗਦਾ ਹੈ, (ਉਹ ਗੁਰੂ ਦੀ ਸਰਨ ਪੈਂਦਾ ਹੈ ਤੇ ਉਸ ਨੂੰ) ਪਰਮਾਤਮਾ ਦਾ ਨਾਮ-ਰਤਨ ਮਿਲ ਪੈਂਦਾ ਹੈ ॥੩॥

ਪਦ ਅਰਥ ਤਿਸਹਿ = ਤਿਸ ਹੀ, ਉਸੇ ਨੂੰ ਹੀ। ਮਸਤਕਿ = ਮੱਥੇ ਉੱਤੇ॥੩॥

SikhNet (Spanish)Sin embargo, sólo recibirá esa Joya aquél que lo tenga puesto así en su Destino. (3)

ਤਿਸੈ ਪਰਾਪਤਿ ਭਾਈਹੋ; ਜਿਸੁ ਦੇਵੈ ਪ੍ਰਭੁ ਆਪਿ ॥

tisai paraapat bhaaeeho; jis devai prabh aap | Ang 45

Sant Singh KhalsaO Siblings of Destiny, it is received only when God Himself bestows it.
Manmohan SinghHe, whom the Lord Himself gives, obtains the Name O Brethren!
Manmohan Singh (Punjabi)ਜਿਸ ਨੂੰ ਸਾਹਿਬ ਖੁਦ ਦਿੰਦਾ ਹੈ, ਉਹੀ ਨਾਮ ਨੂੰ ਪਾਉਂਦਾ ਹੈ, ਹੈ ਭਰਾਓ!
Fareedkot Teekaਜਿਸ ਕੋ ਪ੍ਰਭੂ ਆਪ ਦੇਤਾ ਹੈ, ਤਿਸ ਵੈਰਾਗਵਾਨ ਕੋ ਗੁਰੂ ਪ੍ਰਾਪਤਿ ਹੋਤਾ ਹੈ॥
Prof. Sahib Singhਹੇ ਭਰਾਵੋ! ਪ੍ਰਭੂ ਦਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ (ਗੁਰੂ ਦੀ ਰਾਹੀਂ) ਪ੍ਰਭੂ ਆਪ ਦੇਂਦਾ ਹੈ।

ਪਦ ਅਰਥ ਭਾਈਹੋ = ਹੇ ਭਰਾਵੋ!

SikhNet (Spanish)El Señor confiere este Regalo de Sí Mismo.

ਸਤਿਗੁਰ ਕੀ ਸੇਵਾ ਸੋ ਕਰੇ; ਜਿਸੁ ਬਿਨਸੈ ਹਉਮੈ ਤਾਪੁ ॥

satigur kee sevaa so kare; jis binasai haumai taap | Ang 45

Sant Singh KhalsaPeople serve the True Guru only when the fever of egotism has been eradicated.
Manmohan SinghHe alone performs the service of the True Guru, who is rid of the affliction of ego.
Manmohan Singh (Punjabi)ਕੇਵਲ ਉਹੀ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹੈ, ਜਿਸ ਦਾ ਹੰਕਾਰ ਦਾ ਰੋਗ ਟੁੱਟ ਜਾਂਦਾ ਹੈ।
Fareedkot Teekaਗੁਰੂ ਜੋ ਹੈ ਸੇਵਾ ਕਰ ਪ੍ਰਸਿੰਨ ਹੋਤੇ ਹੈਂ। ਸਤਿਗੁਰੋਂ ਕੀ ਸੇਵਾ ਸੋ ਕਰਤਾ ਹੈ ਜਿਸ ਕਾ ਹਉਮੈ ਰੂਪੀ ਤਾਪੁ ਨਾਸ ਹੋ ਜਾਵੈ, ਵਾ ਜੋ ਸੇਵਾ ਕਰਤਾ ਹੈ (ਸੋ) ਉਸ ਪੁਰਸ ਕਾ ਹੰਕਾਰੁ ਤਾਪੁ ਨਿਬ੍ਰਿਤ ਹੋ ਜਾਤਾ ਹੈ॥
Prof. Sahib Singhਗੁਰੂ ਦੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹਉਮੈ ਦਾ ਤਾਪ ਨਾਸ ਹੋ ਜਾਂਦਾ ਹੈ।

ਪਦ ਅਰਥ ਜਿਸੁ ਹਉਮੈ = ਜਿਸ ਦੀ ਹਉਮੈ।

SikhNet (Spanish)Sólo aquél que se libera de las amarras del ego, es capaz de servir al Guru.

ਨਾਨਕ ਕਉ. ਗੁਰੁ ਭੇਟਿਆ; ਬਿਨਸੇ ਸਗਲ ਸੰਤਾਪ ॥੪॥੮॥੭੮॥

naanak kau. gur bhettiaa; binase sagal santaap |4|8|78| Ang 45

Sant Singh KhalsaNanak has met the Guru; all his sufferings have come to an end. ||4||8||78||
Manmohan SinghThe Guru has met Nanak and so all his sufferings are at an end.
Manmohan Singh (Punjabi)ਨਾਨਕ ਨੂੰ ਗੁਰੂ ਜੀ ਮਿਲ ਪਏ ਹਨ ਅਤੇ ਇਸ ਲਈ ਉਸ ਦੇ ਸਾਰੇ ਦੁਖੜੇ ਦੂਰ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕਉ ਵਾ ਜਿਨ੍ਹੋਂ ਕੋ ਗੁਰੂ ਮਿਲਿਆ ਹੈ, ਤਿਨ੍ਹੋਂ ਕੇ ਸੰਪੂਰਨੁ (ਸੰਤਾਪ) ਦੁਖ ਬਿਨਾਸ ਹੋ ਗਏ ਹੈਂ॥੪॥੮॥੭੮॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ ॥੪॥੮॥੭੮॥

ਪਦ ਅਰਥ ਕਉ = ਨੂੰ। ਭੇਟਿਆ = ਮਿਲਿਆ॥੪॥

SikhNet (Spanish)Nanak ha encontrado al Guru y todas sus aflicciones han desaparecido. (4-8-78)
Answers quote the Granth verbatim with Ang citations. AI commentary is not Gurbani and not a religious ruling.