ੴ

ਸਿੱਖਬਾਣੀ · SikhBani

ਊਤਮ ਜਨਮੁ ਸੁਥਾਨਿ ਹੈ ਵਾਸਾ ॥

aootam janam suthaan hai vaasaa
Guru Amardas Ji ਗੁਰੂ ਅਮਰਦਾਸ ਜੀ · Raag Maajh · Ang 127 · 30 lines
Translations

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਊਤਮ ਜਨਮੁ; ਸੁਥਾਨਿ ਹੈ ਵਾਸਾ ॥

aootam janam; suthaan hai vaasaa |

Sant Singh KhalsaSublime is their birth, and the place where they dwell.
Manmohan SinghExquisite is their birth and sublime is their living place,
Manmohan Singh (Punjabi)ਉਤਕ੍ਰਿਸ਼ਟਤ ਹੈ ਉਨ੍ਹਾਂ ਦੀ ਪੈਦਾਇਸ਼ ਅਤੇ ਸਰੇਸ਼ਟ ਹੈ ਉਨ੍ਹਾਂ ਦੇ ਰਹਿਣ ਦੀ ਜਗ੍ਹਾ,
Fareedkot Teekaਵਾਹਗੁਰੂ ਨੇ (ਊਤਮ) ਮਾਨੁਖ ਜਨਮ ਦੀਆ ਹੈ ਔਰ (ਸੁਥਾਨਿ) ਭਾਰਥ ਖੰਡ ਮੇਂ ਵਾਸ ਹੂਆ ਹੈ।
Prof. Sahib Singhਜੇਹੜੇ ਮਨੁੱਖ (ਸਾਧ ਸੰਗਤਿ-) ਸ੍ਰੇਸ਼ਟ ਥਾਂ ਵਿਚ ਨਿਵਾਸ ਰੱਖਦੇ ਹਨ, ਉਹਨਾਂ ਦਾ ਮਨੁੱਖਾ ਜਨਮ ਸ੍ਰੇਸ਼ਟ ਹੋ ਜਾਂਦਾ ਹੈ (ਸੁਧਰ ਜਾਂਦਾ ਹੈ)।

ਪਦ ਅਰਥ ਸੁਥਾਨਿ = ਸ੍ਰੇਸ਼ਟ ਥਾਂ ਵਿਚ।

SikhNet (Spanish)Benditas son sus vidas, y sublime el lugar en donde viven,

ਸਤਿਗੁਰੁ ਸੇਵਹਿ; ਘਰ ਮਾਹਿ ਉਦਾਸਾ ॥

satigur seveh; ghar maeh udaasaa |

Sant Singh KhalsaThose who serve the True Guru remain detached in the home of their own being.
Manmohan Singhwho serve the True Guru and remain detached in their own home.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਘਾਲਦੇ ਹਨ ਅਤੇ ਆਪਣੇ ਗ੍ਰਹਿ ਅੰਦਰ ਹੀ ਨਿਰਲੇਪ ਵਿਚਰਦੇ ਹਨ।
Fareedkot Teekaਐਸੇ ਜਾਨ ਕਰ ਸਤਿਗੁਰੋਂ ਕੋ ਸੇਵਤੇ ਹੈਂ, ਘਰ ਮੇਂ ਰਹਤੇ ਹੀ ਵਾ ਦੇਹ ਘਰ ਮੇਂ ਰਹਤੇ ਇਨ ਸੇ ਉਦਾਸ ਰਹਤੇ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦੇ ਹਨ, ਉਹ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਮਾਇਆ ਵਲੋਂ) ਨਿਰਲੇਪ ਰਹਿੰਦੇ ਹਨ।

ਪਦ ਅਰਥ ਸੇਵਹਿ = ਸੇਵਾ ਕਰਦੇ ਹਨ, ਆਸਰਾ ਲੈਂਦੇ ਹਨ। ਘਰ ਮਾਹਿ = ਗ੍ਰਿਹਸਤ ਵਿਚ ਰਹਿੰਦੇ ਹੋਏ ਹੀ।

SikhNet (Spanish)quienes sirven al Verdadero Guru y permanecen desapegados siempre en el hogar.

ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ; ਹਰਿ ਰਸਿ ਮਨੁ ਤ੍ਰਿਪਤਾਵਣਿਆ ॥੧॥

har rang raheh sadaa rang raate; har ras man tripataavaniaa |1|

Sant Singh KhalsaThey abide in the Lord's Love, and constantly imbued with His Love, their minds are satisfied and fulfilled with the Lord's Essence. ||1||
Manmohan SinghIn Divine bliss thy abide they ever remain imbued in the Lord's love and with God's elixir their soul is satiated.
Manmohan Singh (Punjabi)ਈਸ਼ਵਰੀ ਆਨੰਦ ਅੰਦਰ ਉਹ ਵਸਦੇ ਹਨ, ਹਮੇਸ਼ਾਂ ਹੀ ਉਹ ਪ੍ਰਭੂ ਦੇ ਪਰੇਮ ਅੰਦਰ ਰੰਗੇ ਰਹਿੰਦੇ ਹਨ ਅਤੇ ਵਾਹਿਗੁਰੂ ਦੇ ਅੰਮ੍ਰਿਤ ਨਾਲ ਉਨ੍ਹਾਂ ਦੀ ਆਤਮਾ ਰੱਜੀ ਹੋਈ ਹੈ।
Fareedkot Teekaਹਰੀ ਰੰਗੀ ਕੇ (ਰੰਗਿ) ਪ੍ਰੇਮ ਕਰ ਸਦਾ ਮਸਤ ਰਹਤੇ ਹੈਂ ਔਰ ਹਰੀ ਰਸ ਕਰ ਤਿਨ ਕਾ ਮਨ ਤ੍ਰਿਪਤ ਰਹਤਾ ਹੈ॥੧॥
Prof. Sahib Singhਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕੇ ਰਹਿੰਦੇ ਹਨ, ਉਹ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਪ੍ਰਭੂ ਦੇ ਨਾਮ-ਰਸ ਵਿਚ ਉਹਨਾਂ ਦਾ ਮਨ ਰੱਜਿਆ ਰਹਿੰਦਾ ਹੈ ॥੧॥

ਪਦ ਅਰਥ ਰਸਿ = ਰਸ ਵਿਚ ॥੧॥

SikhNet (Spanish)Están imbuidos en el Amor del Señor, y su mente está saciada con la realidad de lo Real. (1)

ਹਉ ਵਾਰੀ ਜੀਉ ਵਾਰੀ; ਪੜਿ ਬੁਝਿ ਮੰਨਿ ਵਸਾਵਣਿਆ ॥

hau vaaree jeeo vaaree; parr bujh man vasaavaniaa |

Sant Singh KhalsaI am a sacrifice, my soul is a sacrifice, to those who read of the Lord, who understand and enshrine Him within their minds.
Manmohan SinghI am a sacrifice and my life is a sacrifice unto those who read understand and enshrine the Master in their minds.
Manmohan Singh (Punjabi)ਮੈਂ ਬਲਿਹਾਰਨੇ ਹਾਂ ਅਤੇ ਮੇਰੀ ਜਿੰਦੜੀ ਬਲਿਹਾਰਨੇ ਹੈ ਉਹਨਾਂ ਉਤੋਂ ਜੋ ਮਾਲਕ ਨੂੰ ਵਾਚਦੇ, ਉਸ ਨੂੰ ਸਮਝਦੇ ਅਤੇ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।
Fareedkot Teekaਜੋ ਸ਼ਾਸਤ੍ਰ ਪੜ ਪੜ ਕਰ ਤਿਨ ਕੇ ਸਿਧਾਂਤ ਕੋ ਸਮਝ ਕਰ ਮਨ ਮੇਂ ਵਸਾਵਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ (ਧਾਰਮਿਕ ਪੁਸਤਕਾਂ) ਪੜ੍ਹ ਕੇ ਸਮਝ ਕੇ (ਪਰਮਾਤਮਾ ਦਾ ਨਾਮ ਆਪਣੇ) ਮਨ ਵਿਚ ਵਸਾਂਦੇ ਹਨ।

ਪਦ ਅਰਥ ਬੁਝਿ = ਸਮਝ ਕੇ। ਮੰਨਿ = ਮਨਿ, ਮਨ ਵਿਚ।

SikhNet (Spanish)En sacrificio, oh en sacrificio ofrezco mi ser a aquéllos seres que leen el Nombre del Señor, Lo conocen y Lo enaltecen en su mente.

ਗੁਰਮੁਖਿ ਪੜਹਿ. ਹਰਿ ਨਾਮੁ ਸਲਾਹਹਿ; ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥

guramukh parreh. har naam salaaheh; dar sachai sobhaa paavaniaa |1| rahaau |

Sant Singh KhalsaThe Gurmukhs read and praise the Lord's Name; they are honored in the True Court. ||1||Pause||
Manmohan SinghThe Guruwards read and eulogise God's name and obtain honour in the True Court. Pause.
Manmohan Singh (Punjabi)ਗੁਰੂ ਸਮਰਪਣ ਵਾਹਿਗੁਰੂ ਦੇ ਨਾਮ ਨੂੰ ਵਾਚਦੇ ਤੇ ਸਲਾਹੁਦੇ ਹਨ ਅਤੇ ਸੱਚੇ ਦਰਬਾਰ ਅੰਦਰ ਇੱਜ਼ਤ ਆਬਰੂ ਪਾਉਂਦੇ ਹਨ। ਠਹਿਰਾਉ।
Fareedkot Teekaਗੁਰਮੁਖਿ ਪੜਤੇ ਹੈਂ ਪੁਨਾ ਸੋ ਹਰੀ ਨਾਮ ਕੋ ਸਲਾਹੁਤੇ ਹੈਂ, ਪੁਨਾ ਸਚੇ ਕੇ ਦਰ ਸੋਭਾ ਪਾਵਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਦੀ ਬਾਣੀ) ਪੜ੍ਹਦੇ ਹਨ, ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ ॥੧॥ ਰਹਾਉ ॥
SikhNet (Spanish)Los Devotos de Dios leen y alaban el Nombre del Señor, y son honrados en la Puerta Verdadera del Señor. (1 Pausa)

ਅਲਖ ਅਭੇਉ ਹਰਿ; ਰਹਿਆ ਸਮਾਏ ॥

alakh abheo har; rahiaa samaae |

Sant Singh KhalsaThe Unseen and Inscrutable Lord is permeating and pervading everywhere.
Manmohan SinghThe unseen and inscrutable Lord is pervading everywhere.
Manmohan Singh (Punjabi)ਅਦ੍ਰਿਸ਼ਟ ਅਤੇ ਭੇਦ-ਰਹਿਤ ਸਾਈਂ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਅਲਖ ਅਭੇਉ ਹਰੀ ਸਰਬ ਮੇਂ ਸਮਾ ਰਹਾ ਹੈ॥
Prof. Sahib Singhਪਰਮਾਤਮਾ ਅਦ੍ਰਿਸ਼ਟ ਹੈ, ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ, ਉਹ (ਸਭ ਜੀਵਾਂ ਵਿਚ ਹਰ ਥਾਂ) ਵਿਆਪਕ ਹੈ।

ਪਦ ਅਰਥ ਅਲਖ = ਅਦ੍ਰਿਸ਼ਟ।

SikhNet (Spanish)Él, el Incognoscible y Misterioso Señor, prevalece en todo;

ਉਪਾਇ. ਨ ਕਿਤੀ ਪਾਇਆ ਜਾਏ ॥

aupaae. na kitee paaeaa jaae |

Sant Singh KhalsaHe cannot be obtained by any effort.
Manmohan SinghBy no effort can He be obtained.
Manmohan Singh (Punjabi)ਕਿਸੇ ਉਪਰਾਲੇ ਦੁਆਰਾ ਉਹ ਪਰਾਪਤ ਕੀਤਾ ਨਹੀਂ ਜਾ ਸਕਦਾ।
Fareedkot Teekaਔਰ ਕਿਸੀ ਉਪਾਇ ਕਰ ਪਾਇਆ ਨਹੀਂ ਜਾਤਾ॥
Prof. Sahib Singh(ਗੁਰੂ ਦੀ ਸਰਨ ਤੋਂ ਬਿਨਾ ਹੋਰ) ਕਿਸੇ ਭੀ ਤਰੀਕੇ ਨਾਲ ਉਸ ਦਾ ਮਿਲਾਪ ਨਹੀਂ ਹੋ ਸਕਦਾ।

ਪਦ ਅਰਥ ਉਪਾਇ ਕਿਤੀ = (ਹੋਰ) ਕਿਸੇ ਭੀ ਉਪਾਉ ਨਾਲ।

SikhNet (Spanish)a través de ningún esfuerzo propio podríamos Obtenerlo, sólo A través de Su Gracia conocemos al Guru,

ਕਿਰਪਾ ਕਰੇ ਤਾ ਸਤਿਗੁਰੁ ਭੇਟੈ; ਨਦਰੀ ਮੇਲਿ ਮਿਲਾਵਣਿਆ ॥੨॥

kirapaa kare taa satigur bhettai; nadaree mel milaavaniaa |2|

Sant Singh KhalsaIf the Lord grants His Grace, then we come to meet the True Guru. By His Kindness, we are united in His Union. ||2||
Manmohan SinghIf God shows mercy then is the True Guru met and he unites man in the union of the Kind One.
Manmohan Singh (Punjabi)ਜੇਕਰ ਹਰੀ ਦਇਆ ਧਾਰੇ ਤਦ ਸੱਚੇ ਗੁਰੂ ਜੀ ਮਿਲਦੇ ਹਨ ਅਤੇ ਉਹ ਬੰਦੇ ਨੂੰ ਮਿਹਰਬਾਨ ਪੁਰਖ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।
Fareedkot Teekaਜੇ ਕਰ ਆਪ ਹੀ ਵਾਹਗੁਰੂ ਕ੍ਰਿਪਾ ਕਰੇ ਤੌ ਸਤਗੁਰੂ ਮਿਲੇ ਔਰ ਵਹੁ ਗੁਰੂ (ਨਦਰੀ) ਵਾਹਗੁਰੂ ਕੇ ਸਾਥ ਮਿਲਾਉਣੇ ਵਾਲਾ ਹੈ॥੨॥
Prof. Sahib Singhਜਦੋਂ ਪਰਮਾਤਮਾ (ਕਿਸੇ ਜੀਵ ਉੱਤੇ) ਮਿਹਰ ਕਰਦਾ ਹੈ, ਤਾਂ (ਉਸ ਨੂੰ) ਗੁਰੂ ਮਿਲਦਾ ਹੈ, (ਇਸ ਤਰ੍ਹਾਂ ਪਰਮਾਤਮਾ ਆਪਣੀ) ਮਿਹਰ ਦੀ ਨਜ਼ਰ ਨਾਲ ਉਸ ਨੂੰ ਅਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ ॥੨॥

ਪਦ ਅਰਥ ਭੇਟੈ = ਮਿਲਦਾ ਹੈ ॥੨॥

SikhNet (Spanish)y por la Gracia del Guru somos unidos con el Señor. (2)

ਦੂਜੈ ਭਾਇ ਪੜੈ; ਨਹੀ ਬੂਝੈ ॥

doojai bhaae parrai; nahee boojhai |

Sant Singh KhalsaOne who reads, while attached to duality, does not understand.
Manmohan SinghHe who reads about the love of duality understands not the Lord.
Manmohan Singh (Punjabi)ਜੋ ਦਵੈਤ-ਭਾਵ ਦੇ ਬਾਰੇ ਵਾਚਦਾ ਹੈ, ਉਹ ਸੁਆਮੀ ਨੂੰ ਨਹੀਂ ਸਮਝਦਾ।
Fareedkot Teekaਜੋ ਦੂਜੈ ਭਾਇ ਕਰ ਸਾਸਤ੍ਰੋਂ ਕੋ ਪੜਤਾ ਹੈ, ਸੋ ਧਰਮ ਅਧਰਮ ਕੋ ਨਹੀਂ ਸਮਝਤਾ॥
Prof. Sahib Singhਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਫਸਿਆ ਹੋਇਆ ਹੈ, ਉਹ (ਜੇ ਧਾਰਮਿਕ ਪੁਸਤਕਾਂ) ਪੜ੍ਹਦਾ (ਭੀ) ਹੈ ਤਾਂ ਉਹਨੂੰ ਨੂੰ ਸਮਝਦਾ ਨਹੀਂ ਹੈ,
SikhNet (Spanish)Aquél que lee de la dualidad, no conoce al Uno, y las tres Gunas de Maya lo hacen aullar,

ਤ੍ਰਿਬਿਧਿ; ਮਾਇਆ ਕਾਰਣਿ ਲੂਝੈ ॥

tribidh; maaeaa kaaran loojhai |

Sant Singh KhalsaHe yearns for the three-phased Maya.
Manmohan SinghHe longs for the three-phased worldly wealth.
Manmohan Singh (Punjabi)ਉਹ ਤਿੰਨਾਂ ਹਾਲਤਾਂ ਵਾਲੀ ਸੰਸਾਰੀ ਦੌਲਤ ਨਹੀਂ ਲੋਚਦਾ ਹੈ।
Fareedkot Teekaਤ੍ਰਿਗੁਨੀ ਮਾਇਆ ਵਾਸਤੇ (ਲੁਝੈ) ਝਗੜਤਾ ਹੈ॥
Prof. Sahib Singhਉਹ (ਧਾਰਮਿਕ ਪੁਸਤਕਾਂ ਪੜ੍ਹਦਾ ਹੋਇਆ ਭੀ) ਤ੍ਰਿਗੁਣੀ ਮਾਇਆ ਦੀ ਖ਼ਾਤਰ (ਅੰਦਰੇ ਅੰਦਰ) ਕੁੜ੍ਹਦਾ ਰਹਿੰਦਾ ਹੈ।

ਪਦ ਅਰਥ ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ, ਤਿੰਨ ਗੁਣਾਂ ਵਾਲੀ। ਲੂਝੈ = ਖਿੱਝਦਾ ਹੈ, ਸੜਦਾ ਹੈ।

SikhNet (Spanish)sin embargo, las amarras de las tres Gunas son cortadas,

ਤ੍ਰਿਬਿਧਿ ਬੰਧਨ ਤੂਟਹਿ. ਗੁਰਸਬਦੀ; ਗੁਰਸਬਦੀ. ਮੁਕਤਿ ਕਰਾਵਣਿਆ ॥੩॥

tribidh bandhan tootteh. gurasabadee; gurasabadee. mukat karaavaniaa |3|

Sant Singh KhalsaThe bonds of the three-phased Maya are broken by the Word of the Guru's Shabad. Through the Guru's Shabad, liberation is achieved. ||3||
Manmohan SinghThe bonds of three-quilted mammon are broken by the Guru's instruction and by the Guru's gospel salvation is effected.
Manmohan Singh (Punjabi)ਤਿੰਨਾਂ ਗੁਣਾਂ ਵਾਲੀ ਮਾਇਆ ਦੇ ਜੇਵੜੇ ਗੁਰਾਂ ਦੇ ਉਪਦੇਸ਼ ਦੁਆਰਾ ਕਟੇ ਜਾਂਦੇ ਹਨ ਅਤੇ ਗੁਰਾਂ ਦੀ ਸਿਖ-ਮਤ ਦੁਆਰਾ ਹੀ ਮੋਖਸ਼ ਮਿਲਦੀ ਹੈ।
Fareedkot Teekaਤ੍ਰਿਗੁਨੀ ਅਰਥਾਤ ਮਾਇਆ ਕ੍ਰਿਤ ਬੰਧਨ ਗੁਰ ਉਪਦੇਸ਼ ਕਰ ਤੂਟਤੇ ਹੈਂ, ਔਰ ਗੁਰ ਉਪਦੇਸ਼ੀ ਆਪ ਮੁਕਤੇ ਹੈਂ ਔਰੋਂ ਕੋ ਸਾਧਨਾ ਦੁਆਰਾ ਮੁਕਤ ਕਰਾਵਤੇ ਹੈਂ॥੩॥
Prof. Sahib Singhਤ੍ਰਿਗੁਣੀ ਮਾਇਆ (ਦੇ ਮੋਹ) ਦੇ ਬੰਧਨ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਟੁੱਟਦੇ ਹਨ। ਗੁਰੂ ਦੇ ਸ਼ਬਦ ਵਿਚ ਜੋੜ ਕੇ ਹੀ (ਪਰਮਾਤਮਾ ਜੀਵ ਨੂੰ) ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾਂਦਾ ਹੈ ॥੩॥
SikhNet (Spanish)si uno habita en la Palabra del Guru; entonces uno es emancipado. (3)

ਇਹੁ ਮਨੁ ਚੰਚਲੁ; ਵਸਿ ਨ ਆਵੈ ॥

eihu man chanchal; vas na aavai |

Sant Singh KhalsaThis unstable mind cannot be held steady.
Manmohan SinghThis unsteady mind comes not in grip.
Manmohan Singh (Punjabi)ਇਹ ਚੁਲਬੁਲਾ ਮਨੂਆ ਕਾਬੂ ਵਿੱਚ ਨਹੀਂ ਆਉਂਦਾ।
Fareedkot Teekaਇਹ ਮਨ ਚੰਚਲ ਵਸ ਨਹੀਂ ਆਵਤਾ॥
Prof. Sahib Singh(ਮਾਇਆ-ਵ੍ਹੇੜੇ ਮਨੁੱਖ ਦਾ ਇਹ ਮਨ ਚੰਚਲ (ਸੁਭਾਵ ਵਾਲਾ ਰਹਿੰਦਾ) ਹੈ, (ਉਸ ਦੇ ਆਪਣੇ ਉੱਦਮ ਨਾਲ) ਕਾਬੂ ਵਿਚ ਨਹੀਂ ਆਉਂਦਾ।
SikhNet (Spanish)Esta mente voluble, no la podemos controlar;

ਦੁਬਿਧਾ ਲਾਗੈ; ਦਹ ਦਿਸਿ ਧਾਵੈ ॥

dubidhaa laagai; deh dis dhaavai |

Sant Singh KhalsaAttached to duality, it wanders in the ten directions.
Manmohan SinghAttached to double mindedness, it wanders in ten directions.
Manmohan Singh (Punjabi)ਦੁਚਿੱਤ-ਪਣ ਨਾਲ ਚਿਮੜਿਆਂ ਹੋਇਆ ਇਹ ਦਸੀ ਪਾਸੀਂ ਭਟਕਦਾ ਫਿਰਦਾ ਹੈ।
Fareedkot Teekaਕਿਉਂਕਿ ਦੁਬਿਧਾ ਮੇਂ ਲਾਗਾ ਹੂਆ ਬਹੁਤ ਪ੍ਰਕਾਰ ਧਾਵਤਾ ਹੈ॥੪॥
Prof. Sahib Singh(ਉਸ ਦਾ ਮਨ ਮਾਇਆ ਦੇ ਕਾਰਨ) ਡਾਵਾਂ ਡੋਲ ਹਾਲਤ ਵਿਚ ਟਿਕਿਆ ਰਹਿੰਦਾ ਹੈ, ਤੇ (ਮਾਇਆ ਦੀ ਖ਼ਾਤਰ) ਦਸੀਂ ਪਾਸੀਂ ਦੌੜਦਾ ਰਹਿੰਦਾ ਹੈ।

ਪਦ ਅਰਥ ਦੁਬਿਧਾ = ਦੁ-ਕਿਸਮਾ-ਪਨ, ਦੁਚਿੱਤਾ-ਪਨ। ਦਹ ਦਿਸਿ = ਦਸੀਂ ਪਾਸੀਂ।

SikhNet (Spanish)se ha metido en la dualidad, y se dispersa en las diez direcciones.

ਬਿਖੁ ਕਾ ਕੀੜਾ. ਬਿਖੁ ਮਹਿ ਰਾਤਾ; ਬਿਖੁ ਹੀ ਮਾਹਿ ਪਚਾਵਣਿਆ ॥੪॥

bikh kaa keerraa. bikh meh raataa; bikh hee maeh pachaavaniaa |4|

Sant Singh KhalsaIt is a poisonous worm, drenched with poison, and in poison it rots away. ||4||
Manmohan SinghIt is a worm of poison in poison it is intertwined and in poison it rots.
Manmohan Singh (Punjabi)ਇਹ ਜ਼ਹਿਰ ਦਾ ਕਿਰਮ ਹੈ, ਜ਼ਹਿਰ ਅੰਦਰ ਹੀ ਇਹ ਰਚਿਆ ਹੋਇਆ ਹੈ ਤੇ ਜ਼ਹਿਰ ਵਿੱਚ ਹੀ ਇਹ ਗਲ-ਸੜ ਜਾਂਦਾ ਹੈ।
Fareedkot Teekaਤੀਨ ਕਾਲ ਮੇਂ ਵਿਖੇ ਰੂਪ ਵਾ ਮੰਦ ਕਰਮ ਰੂਪ ਜ਼ਹਰ ਕਾ ਕੀਟ ਹੂਆ ਹੂਆ ਪਚ ਰਹਾ ਹੈ॥੪॥
Prof. Sahib Singh(ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਹੀ ਉਹ ਕੀੜਾ (ਬਣਿਆ ਰਹਿੰਦਾ) ਹੈ, (ਜਿਵੇਂ ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਪ੍ਰਸੰਨ ਰਹਿੰਦਾ ਹੈ), ਉਹ ਇਸ ਜ਼ਹਿਰ ਵਿਚ ਹੀ ਖ਼ੁਸ਼ ਰਹਿੰਦਾ ਹੈ, ਤੇ ਇਸ ਜ਼ਹਿਰ ਵਿਚ ਹੀ (ਉਸ ਦਾ ਆਤਮਕ ਜੀਵਨ) ਖ਼ੁਆਰ ਹੁੰਦਾ ਰਹਿੰਦਾ ਹੈ ॥੪॥

ਪਦ ਅਰਥ ਰਾਤਾ = ਮਸਤ। ਪਚਾਵਣਿਆ = ਖ਼ੁਆਰ ਹੁੰਦਾ ॥੪॥

SikhNet (Spanish)Como el gusano que come inmundicias, se vuelve putrefacta. (4)

ਹਉ ਹਉ ਕਰੇ; ਤੈ ਆਪੁ ਜਣਾਏ ॥

hau hau kare; tai aap janaae |

Sant Singh KhalsaPracticing egotism and selfishness, they try to impress others by showing off.
Manmohan SinghHe continually practises egotism and shows his own self.
Manmohan Singh (Punjabi)ਉਹ ਹਰ ਦਮ ਹੰਕਾਰ ਕਰਦਾ ਹੈ ਅਤੇ ਆਪਣੇ ਆਪ ਦਾ ਮੁਜ਼ਾਹਰਾ ਕਰਦਾ ਹੈ।
Fareedkot Teekaਔਰ ਜੋ ਪੁਰਸ ਹੰਤਾ ਮਮਤਾ ਕਰ ਕੇ ਆਪਣਾ ਆਪ ਜਨਾਵਤਾ ਹੈ॥
Prof. Sahib Singh(ਮਾਇਆ-ਵੇੜ੍ਹਿਆ ਮਨੁੱਖ ਸਦਾ) ਹਉਮੈ ਦੇ ਬੋਲ ਬੋਲਦਾ ਹੈ, ਆਪਣੇ ਆਪ ਨੂੰ ਵੱਡਾ ਜ਼ਾਹਰ ਕਰਦਾ ਹੈ।

ਪਦ ਅਰਥ ਤੈ = ਅਤੇ। ਆਪੁ = ਆਪਣਾ ਆਪ।

SikhNet (Spanish)El ser humano dice, yo soy, yo soy, y trata de impresionar;

ਬਹੁ ਕਰਮ ਕਰੈ; ਕਿਛੁ ਥਾਇ. ਨ ਪਾਏ ॥

bahu karam karai; kichh thaae. na paae |

Sant Singh KhalsaThey perform all sorts of rituals, but they gain no acceptance.
Manmohan SinghMany rituals he performs but becomes not acceptable.
Manmohan Singh (Punjabi)ਘਨੇਰੇ ਕਰਮ ਕਾਂਡ ਉਹ ਕਮਾਉਂਦਾ ਹੈ, ਪਰ ਉਹ ਕਬੂਲ ਨਹੀਂ ਪੈਦਾ।
Fareedkot Teekaਸੋ ਪੁਰਸ ਬਹੁਤ ਪ੍ਰਕਾਰ ਕਰਮ ਕਰਤਾ ਹੈ ਪਰੰਤੂ ਕਿਛ ਠਾਇ ਨਹੀਂ ਪੜਤਾ ਹੈ, ਅਰਥਾਤ ਮੋਖ ਰੂਪ ਫਲ ਕੋ ਨਹੀਂ ਪਾਵਤਾ ਹੈ॥
Prof. Sahib Singh(ਆਪਣੇ ਵੱਲੋਂ ਮਿੱਥੇ ਹੋਏ ਧਾਰਮਿਕ) ਕੰਮ (ਭੀ) ਵਧੇਰੇ ਕਰਦਾ ਹੈ, ਪਰ ਉਸਦਾ ਕੋਈ ਕੰਮ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨਹੀਂ ਹੁੰਦਾ।

ਪਦ ਅਰਥ ਥਾਇ ਨ ਪਾਏ = ਪਰਵਾਨ ਨਹੀਂ ਹੁੰਦਾ।

SikhNet (Spanish)muchas obras él hace, pero de nada sirven. Porque sin Ti,

ਤੁਝ ਤੇ ਬਾਹਰਿ. ਕਿਛੂ ਨ ਹੋਵੈ; ਬਖਸੇ ਸਬਦਿ ਸੁਹਾਵਣਿਆ ॥੫॥

tujh te baahar. kichhoo na hovai; bakhase sabad suhaavaniaa |5|

Sant Singh KhalsaWithout You, Lord, nothing happens at all. You forgive those who are adorned with the Word of Your Shabad. ||5||
Manmohan SinghWithout Thee, O Lord nothing happens. Thou pardonest those who are adorned with Thy Name.
Manmohan Singh (Punjabi)ਤੇਰੇ ਬਾਝੋਂ, ਹੇ ਸਾਹਿਬ! ਕੁਝ ਭੀ ਨਹੀਂ ਹੁੰਦਾ ਤੂੰ ਉਨ੍ਹਾਂ ਨੂੰ ਮਾਫ ਕਰ ਦਿੰਦਾ ਹੈ। ਜੋ ਤੇਰੇ ਨਾਮ ਨਾਲ ਸਸ਼ੋਭਤ ਹੋਏ ਹਨ।
Fareedkot Teekaਐਸੇ ਪ੍ਰਾਰਥਨਾ ਕਰੇ, ਹੇ ਪਰਮੇਸ੍ਵਰ! ਤੇਰੇ ਹੁਕਮ ਸੇ ਬਾਹਰ ਕਛੁ ਨਹੀਂ ਹੋਤਾ ਹੈ, ਜੋ ਗੁਰ ਉਪਦੇਸ਼ ਕਰ ਸੋਭ ਰਹੇ ਹੈਂ, ਸੋ ਤੈਨੇ ਬਖਸ਼ੇ ਹੈਂ॥੫॥
Prof. Sahib Singh(ਪਰ, ਹੇ ਪ੍ਰਭੂ!) ਤੇਰੀ ਮਿਹਰ ਤੋਂ ਬਿਨਾ (ਜੀਵ ਪਾਸੋਂ) ਕੁਝ ਨਹੀਂ ਹੋ ਸਕਦਾ (ਹੇ ਭਾਈ!) ਜਿਸ ਮਨੁੱਖ ਉੱਤੇ ਪ੍ਰਭੂ ਦਇਆ ਕਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੫॥
SikhNet (Spanish)oh Señor, nada pasa, y sólo Tú perdonas a través de Tu Bella Palabra. (5)

ਉਪਜੈ ਪਚੈ; ਹਰਿ ਬੂਝੈ ਨਾਹੀ ॥

aupajai pachai; har boojhai naahee |

Sant Singh KhalsaThey are born, and they die, but they do not understand the Lord.
Manmohan SinghMan is born and he dies but understands not God.
Manmohan Singh (Punjabi)ਇਨਸਾਨ ਜੰਮਦਾ ਹੈ ਤੇ ਉਹ ਮਰ ਜਾਂਦਾ ਹੈ ਪ੍ਰੰਤੂ ਵਾਹਿਗੁਰੂ ਨੂੰ ਨਹੀਂ ਸਮਝਦਾ।
Fareedkot Teekaਜੋ ਹਰੀ ਕੋ ਨਹੀਂ ਸਮਝਤਾ ਸੋ ਉਪਜ ਕੇ ਵਾਸਨਾ ਰੂਪੀ ਅਗਨੀ ਮੇਂ (ਪਚੈ) ਜਲਤਾ ਹੈ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਉਹ ਕਦੇ ਜੰਮਦਾ ਹੈ ਕਦੇ ਸੜਦਾ ਹੈ (ਭਾਵ ਉਹ ਕਦੇ ਤਾਂ ਸੁਖ ਦਾ ਸਾਹ ਲੈਂਦਾ ਹੈ ਕਦੇ ਹਾਹੁਕੇ ਲੈਂਦਾ ਹੈ)।

ਪਦ ਅਰਥ ਪਚੈ = ਖ਼ੁਆਰ ਹੁੰਦਾ ਹੈ।

SikhNet (Spanish)El hombre nace y muere, pero no conoce la Realidad,

ਅਨਦਿਨੁ; ਦੂਜੈ ਭਾਇ ਫਿਰਾਹੀ ॥

anadin; doojai bhaae firaahee |

Sant Singh KhalsaNight and day, they wander, in love with duality.
Manmohan SinghNight and day he wanders in another's love.
Manmohan Singh (Punjabi)ਰੈਣ ਦਿਹੁੰ ਉਹ ਹੋਰਸ ਦੀ ਪ੍ਰੀਤ ਅੰਦਰ ਭਟਕਦਾ ਫਿਰਦਾ ਹੈ।
Fareedkot Teekaਰਾਤ ਦਿਨ ਦੂਜੈ ਭਾਇ ਮੇਂ ਲਗਾ ਫਿਰਤਾ ਹੈ॥
Prof. Sahib Singhਜੇਹੜੇ ਮਨੁੱਖ (ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹ ਹਰ ਵੇਲੇ (ਮਾਇਆ ਦੀ ਖ਼ਾਤਰ ਹੀ) ਭਟਕਦੇ ਫਿਰਦੇ ਰਹਿੰਦੇ ਹਨ।

ਪਦ ਅਰਥ ਫਿਰਾਹੀ = ਫਿਰਦੇ ਹਨ, ਫਿਰਾਹਿ।

SikhNet (Spanish)y está sujeto a la dualidad día y noche.

ਮਨਮੁਖ ਜਨਮੁ ਗਇਆ ਹੈ ਬਿਰਥਾ; ਅੰਤਿ ਗਇਆ ਪਛੁਤਾਵਣਿਆ ॥੬॥

manamukh janam geaa hai birathaa; ant geaa pachhutaavaniaa |6|

Sant Singh KhalsaThe lives of the self-willed manmukhs are useless; in the end, they die, regretting and repenting. ||6||
Manmohan SinghThe life of an apostate passes away in vain and he ultimately departs repenting.
Manmohan Singh (Punjabi)ਅਧਰਮੀ ਦਾ ਜੀਵਨ ਬੇਅਰਥ ਬਤੀਤ ਹੋ ਜਾਂਦਾ ਹੈ ਅਤੇ ਉਹ ਓੜਕ ਨੂੰ ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ।
Fareedkot Teekaਮਨਮੁਖ ਕਾ ਜਨਮ ਬਿਅਰਥ ਗ੍ਯਾ ਹੈ, ਅੰਤ ਕੋ ਪਸਚਾਤਾਪ ਕਰਤਾ ਹੂਆ ਗ੍ਯਾ ਹੈ॥੬॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ, ਉਹ ਆਖ਼ਰ (ਦੁਨੀਆ ਤੋਂ) ਪਛੁਤਾਂਦਾ ਹੀ ਜਾਂਦਾ ਹੈ ॥੬॥
SikhNet (Spanish)La vida del arrogante Manmukj es así desperdiciada y se arrepiente al final. (6)

ਪਿਰੁ ਪਰਦੇਸਿ; ਸਿਗਾਰੁ ਬਣਾਏ ॥

pir parades; sigaar banaae |

Sant Singh KhalsaThe Husband is away, and the wife is getting dressed up.
Manmohan SinghThe wife bedecks herself while her husband is gone abroad.
Manmohan Singh (Punjabi)ਪਤਨੀ ਹਾਰ ਸ਼ਿੰਗਾਰ ਲਾਉਂਦੀ ਹੈ ਜਦ ਕਿ ਉਸ ਦਾ ਪਤੀ ਪਰਾਏ ਵਤਨ ਗਿਆ ਹੋਇਆ ਹੈ।
Fareedkot Teekaਜੈਸੇ ਪਤੀ ਪਰਦੇਸ ਹੋ ਇਸਤ੍ਰੀ ਬਹੁਤ ਸਿੰਗਾਰ ਬਣਾਵੇ, ਭਾਵ ਏਹ ਕਿ ਪਰਦੇਸ ਪਤੀ ਵਾਲੀ ਇਸਤ੍ਰੀ ਕਾ ਸਿੰਗਾਰ ਬਿਅਰਥ ਹੈ, ਤੈਸੇ ਹੀ ਮਨਮੁਖੋਂ ਕੇ ਸਭ ਕਰਮ ਬ੍ਯਰਥ ਹੈਂ॥
Prof. Sahib Singh(ਇਸਤ੍ਰੀ ਦਾ) ਪਤੀ ਪਰਦੇਸ ਵਿਚ ਹੋਵੇ ਤੇ ਉਹ (ਆਪਣੇ ਸਰੀਰ ਦਾ) ਸ਼ਿੰਗਾਰ ਕਰਦੀ ਰਹੇ (ਅਜੇਹੀ ਇਸਤ੍ਰੀ ਨੂੰ ਸੁਖ ਨਹੀਂ ਮਿਲ ਸਕਦਾ।)

ਪਦ ਅਰਥ ਪਰਦੇਸਿ = ਪਰਦੇਸ ਵਿਚ।

SikhNet (Spanish)La criatura ciega y necia se comporta como una mujer que se empeña en arreglarse bien mientras su esposo está afuera.

ਮਨਮੁਖ ਅੰਧੁ; ਐਸੇ ਕਰਮ ਕਮਾਏ ॥

manamukh andh; aise karam kamaae |

Sant Singh KhalsaThis is what the blind, self-willed manmukhs are doing.
Manmohan SinghThe blind wayward person does such deeds.
Manmohan Singh (Punjabi)ਅੰਨ੍ਹਾਂ ਆਪ-ਹੁਦਰਾ ਪੁਰਸ਼ ਐਹੋ ਜੇਹੇ ਕੰਮ ਕਰਦਾ ਹੈ।
Fareedkot Teekaਮਨਮੁਖ ਅੰਧੇ ਐਸੇ ਕਰਮ ਕਰਾਵਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਭੀ) ਇਹੋ ਜਿਹੇ ਕਰਮ ਹੀ ਕਰਦਾ ਹੈ।

ਪਦ ਅਰਥ ਅੰਧੁ = ਅੰਨ੍ਹਾ।

SikhNet (Spanish)Esto es lo que los ciegos y arrogantes Manmukj hacen.

ਹਲਤਿ ਨ ਸੋਭਾ. ਪਲਤਿ ਨ ਢੋਈ; ਬਿਰਥਾ ਜਨਮੁ ਗਵਾਵਣਿਆ ॥੭॥

halat na sobhaa. palat na dtoee; birathaa janam gavaavaniaa |7|

Sant Singh KhalsaThey are not honored in this world, and they shall find no shelter in the world hereafter. They are wasting their lives in vain. ||7||
Manmohan SinghHe gets not honour in this world nor refuge in the next one. He wastes his life in vain.
Manmohan Singh (Punjabi)ਉਸ ਨੂੰ ਇਸ ਜਹਾਨ ਅੰਦਰ ਇੱਜ਼ਤ ਨਹੀਂ ਮਿਲਦੀ ਤੇ ਨਾਂ ਹੀਂ ਪਨਾਹ। ਅਗਲੇ ਪ੍ਰਲੋਕ ਅੰਦਰ ਉਹ ਆਪਣਾ ਜੀਵਨ ਬੇਫਾਇਦਾ ਗੁਆ ਲੈਂਦਾ ਹੈ।
Fareedkot Teekaਇਸ ਲੋਕ ਮੇਂ ਸੋਭਾ ਨਹੀਂ, ਪੁਨਾ ਪਰਲੋਕ ਮੇਂ ਪਰਮੇਸਰ ਕੇ (ਢੋਈ) ਸਮੀਪਤਾ ਵਾ ਆਦਰ ਨਹੀਂ ਹੋਤਾ, ਬਿਰਥਾ ਜਨਮ ਗਵਾਵਤੇ ਹੈਂ॥੭॥
Prof. Sahib Singhਉਸ ਨੂੰ ਇਸ ਲੋਕ ਵਿਚ (ਭੀ) ਸੋਭਾ ਨਹੀਂ ਮਿਲਦੀ, ਤੇ ਪਰਲੋਕ ਵਿਚ ਭੀ ਸਹਾਰਾ ਨਹੀਂ ਮਿਲਦਾ। ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੭॥

ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ ॥੭॥

SikhNet (Spanish)No obtiene Gloria aquí, ni Refugio después, y así desperdicia su vida en vano. (7)

ਹਰਿ ਕਾ ਨਾਮੁ; ਕਿਨੈ ਵਿਰਲੈ ਜਾਤਾ ॥

har kaa naam; kinai viralai jaataa |

Sant Singh KhalsaHow rare are those who know the Name of the Lord!
Manmohan SinghRare are those who knows the Name of God,
Manmohan Singh (Punjabi)ਕੋਈ ਟਾਵਾਂ ਪੁਰਸ਼ ਹੀ ਰੱਬ ਦੇ ਨਾਮ ਨੂੰ ਜਾਣਦਾ ਹੈ,
Fareedkot Teekaਹਰੀ ਕਾ ਨਾਮ ਕਿਸੇ ਵਿਰਲੇ ਨੇ ਹੀ ਜਾਣਿਆ ਹੈ॥
Prof. Sahib Singhਕਿਸੇ ਵਿਰਲੇ ਮਨੁੱਖ ਨੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਈ ਹੈ।

ਪਦ ਅਰਥ ਜਾਤਾ = ਪਛਾਣਿਆ, ਸਾਂਝ ਪਾਈ।

SikhNet (Spanish)Muy pocos conocen el Naam.

ਪੂਰੇ ਗੁਰ ਕੈ ਸਬਦਿ ਪਛਾਤਾ ॥

poore gur kai sabad pachhaataa |

Sant Singh KhalsaThrough the Shabad, the Word of the Perfect Guru, the Lord is realized.
Manmohan Singhand recognise Him through Guru's instruction.
Manmohan Singh (Punjabi)ਅਤੇ ਪੂਰਨ ਗੁਰਾਂ ਦੀ ਬਾਣੀ ਦੁਆਰਾ ਉਸ ਨੂੰ ਸਿਆਣਦਾ ਹੈ।
Fareedkot Teekaਜਿਸਨੇ ਪੂਰੇ ਗੁਰੋਂ ਕੇ ਉਪਦੇਸ਼ ਕੋ ਪਛਾਣਿਆ ਹੈ॥
Prof. Sahib Singh(ਕੋਈ ਵਿਰਲਾ ਮਨੁੱਖ) ਪੂਰੇ ਗਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਸਾਂਝ ਪਾਂਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)A través del Shabd de la Palabra Perfecta del Guru, el Señor se revela,

ਅਨਦਿਨੁ ਭਗਤਿ ਕਰੇ ਦਿਨੁ ਰਾਤੀ; ਸਹਜੇ ਹੀ ਸੁਖੁ ਪਾਵਣਿਆ ॥੮॥

anadin bhagat kare din raatee; sahaje hee sukh paavaniaa |8|

Sant Singh KhalsaNight and day, they perform the Lord's devotional service; day and night, they find intuitive peace. ||8||
Manmohan SinghHe ever performs the Lord's devotional service day and night and easily obtained peace. Through the perfect Guru's hymns.
Manmohan Singh (Punjabi)ਉਹ ਸਦੀਵ ਹੀ ਦਿਹੁੰ ਰੈਣ, ਸੁਆਮੀ ਦੀ ਪ੍ਰੇਮਮਈ ਸੇਵਾ ਕਮਾਉਂਦਾ ਹੈ ਅਤੇ ਸੁਖੈਨ ਹੀ ਆਰਾਮ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਦਿਨ ਰਾਤ ਨਿਰੰਤਰ ਭਗਤੀ ਕਰਤੇ ਹੈਂ, ਯਾਂ ਤੇ ਸੁਤੇ ਹੀ ਸੁਖ ਪਾਵਤੇ ਹੈਂ॥੮॥
Prof. Sahib Singh(ਜੇਹੜਾ ਸਾਂਝ ਪਾਂਦਾ ਹੈ) ਉਹ ਹਰ ਰੋਜ਼ ਦਿਨ ਰਾਤ ਪ੍ਰਭੂ ਦੀ ਭਗਤੀ ਕਰਦਾ ਹੈ, ਤੇ ਆਤਮਕ ਅਡੋਲਤਾ ਵਿਚ ਹੀ ਟਿਕਿਆ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੮॥

ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ॥੮॥

SikhNet (Spanish)y entonces uno Lo alaba noche y día, vivenciando el Éxtasis de manera espontánea. (8)

ਸਭ ਮਹਿ ਵਰਤੈ; ਏਕੋ ਸੋਈ ॥

sabh meh varatai; eko soee |

Sant Singh KhalsaThat One Lord is pervading in all.
Manmohan SinghAmongst all that unique Lord is contained.
Manmohan Singh (Punjabi)ਸਾਰਿਆਂ ਅੰਦਰ ਉਹ ਅਦੁੱਤੀ ਸਾਹਿਬ ਰਮਿਆ ਹੋਇਆ ਹੈ।
Fareedkot Teekaਸੋ ਏਕ ਹੀ ਪਰਮਾਤਮਾਂ ਸਰਬ ਮੇਂ ਵਰਤ ਰਹਾ ਹੈ॥
Prof. Sahib Singhਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ।

ਪਦ ਅਰਥ ਸੋਈ = ਉਹ (ਪਰਮਾਤਮਾ) ਹੀ।

SikhNet (Spanish)Él, el Señor, prevalece en todo,

ਗੁਰਮੁਖਿ ਵਿਰਲਾ; ਬੂਝੈ ਕੋਈ ॥

guramukh viralaa; boojhai koee |

Sant Singh KhalsaOnly a few, as Gurmukh, understand this.
Manmohan SinghA few pious persons understand this thing.
Manmohan Singh (Punjabi)ਬਹੁਤ ਥੋੜ੍ਹੇ ਪਵਿੱਤ੍ਰ ਪੁਰਸ਼ ਇਸ ਗੱਲ ਨੂੰ ਸਮਝਦੇ ਹਨ।
Fareedkot Teekaਪਰੰਤੂ ਗੁਰੋਂ ਦੁਆਰਾ ਕੋਈ ਵਿਰਲਾ ਹੀ ਬੂਝਤਾ ਹੈ।
Prof. Sahib Singh(ਪਰ ਇਹ ਗੱਲ) ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ।
SikhNet (Spanish)pero extraordinario es el Sirviente de Dios que encuentra la Verdad.

ਨਾਨਕ. ਨਾਮਿ ਰਤੇ ਜਨ ਸੋਹਹਿ; ਕਰਿ ਕਿਰਪਾ ਆਪਿ ਮਿਲਾਵਣਿਆ ॥੯॥੨੯॥੩੦॥

naanak. naam rate jan soheh; kar kirapaa aap milaavaniaa |9|29|30|

Sant Singh KhalsaO Nanak, those who are attuned to the Naam are beautiful. Granting His Grace, God unites them with Himself. ||9||29||30||
Manmohan SinghNanak the men who are imbued with the Name are graceful, and showing His mercy that Lord blends them with Himself.
Manmohan Singh (Punjabi)ਨਾਨਕ, ਜੋ ਇਨਸਾਨ ਨਾਮ ਨਾਲ ਰੰਗੇ ਹਨ ਉਹ ਸੁਹਣੇ ਹਨ ਅਤੇ ਆਪਣੀ ਮਿਹਰ ਧਾਰ ਕੇ ਵਾਹਿਗੁਰੂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰਤੇ ਹੈਂ, ਸੋ ਪੁਰਸ ਸੋਭਤੇ ਹੈਂ, ਪਰੰਤੂ ਆਪ ਹੀ ਕ੍ਰਿਪਾ ਕਰ ਕੇ ਮਿਲਾਵਤਾ ਹੈ॥੯॥੨੯॥੩੦॥
Prof. Sahib Singhਹੇ ਨਾਨਕ! ਜੇਹੜੇ ਮਨੁੱਖ (ਉਸ ਸਰਬ-ਵਿਆਪਕ ਪਰਮਾਤਮਾ ਦੇ) ਨਾਮ ਵਿਚ ਮਸਤ ਰਹਿੰਦੇ ਹਨ, ਉਹ ਆਪਣਾ ਜੀਵਨ ਸੁੰਦਰ ਬਣਾ ਲੈਂਦੇ ਹਨ। ਪ੍ਰਭੂ ਮਿਹਰ ਕਰ ਕੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੯॥੨੯॥੩੦॥
SikhNet (Spanish)Dice Nanak, aquéllos que están imbuidos en el Nombre del Señor, son bellos, y el Señor, por Su Gracia, los une con Él. (9‑29‑30)
Answers quote the Granth verbatim with Ang citations. AI commentary is not Gurbani and not a religious ruling.