ੴ

ਸਿੱਖਬਾਣੀ · SikhBani

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥

maagh majan sang saadhooaa dhoorree kar isanaan
Guru Arjan Dev Ji ਗੁਰੂ ਅਰਜਨ ਦੇਵ ਜੀ · Raag Maajh · Ang 135, 136 · 9 lines
Translations

ਮਾਘਿ. ਮਜਨੁ ਸੰਗਿ ਸਾਧੂਆ; ਧੂੜੀ ਕਰਿ ਇਸਨਾਨੁ ॥

maagh. majan sang saadhooaa; dhoorree kar isanaan | Ang 135

Sant Singh KhalsaIn the month of Maagh, let your cleansing bath be the dust of the Saadh Sangat, the Company of the Holy.
Manmohan SinghIn Magh deem the bath in the dust of the saints' congregation as an ablution at shrines.
Manmohan Singh (Punjabi)ਮਾਘ ਵਿੱਚ ਸਤਿਸੰਗਤ ਦੀ ਰੈਣ ਅੰਦਰ ਨ੍ਹਾਉਣ ਨੂੰ ਧਰਮ ਅਸਥਾਨਾਂ ਦੇ ਗੁਸਲ ਸਮਾਨ ਜਾਣ।
Fareedkot Teekaਮਾਘ ਮਹੀਨੇ ਮੇਂ ਪ੍ਰਯਾਗਾਦਿ ਤੀਰਥੋਂ ਕੇ ਸਨਾਨ ਕਾ ਫਲ੍ਹ ਤਿਸ ਕੋ ਹੈ, ਜੋ ਸੰਤੋਂ ਕੀ ਧੂੜੀ ਸਾਥ ਅਸਨਾਨ ਕਰਤੇ ਹੈਂ॥
Prof. Sahib Singhਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ।

ਪਦ ਅਰਥ ਮਾਘ = ਮਾਘ ਨਖ੍ਹਤ੍ਰ ਵਾਲੀ ਪੂਰਨਮਾਸੀ ਦਾ ਮਹੀਨਾ। ਮਾਘਿ = ਮਾਘ ਮਹੀਨੇ ਵਿਚ। {ਨੋਟ: ਇਸ ਮਹੀਨੇ ਦਾ ਪਹਿਲਾ ਦਿਨ ਹਿੰਦੂ-ਸ਼ਾਸਤ੍ਰਾਂ, ਅਨੁਸਾਰ ਬੜਾ ਪਵਿਤ੍ਰ ਹੈ, ਹਿੰਦੂ ਸੱਜਣ ਮਾਘੀ ਵਾਲੇ ਦਿਨ ਪ੍ਰਯਾਗ ਤੀਰਥ ਤੇ ਇਸ਼ਨਾਨ ਕਰਨਾ ਬਹੁਤ ਪੁੰਨ ਕੰਮ ਸਮਝਦੇ ਹਨ}। ਮਜਨੁ = ਚੁੱਭੀ।

SikhNet (Spanish)En el mes de Maagh báñate en el polvo que han pisado los hombres Santos.

ਹਰਿ ਕਾ ਨਾਮੁ ਧਿਆਇ ਸੁਣਿ; ਸਭਨਾ ਨੋ ਕਰਿ ਦਾਨੁ ॥

har kaa naam dhiaae sun; sabhanaa no kar daan | Ang 135

Sant Singh KhalsaMeditate and listen to the Name of the Lord, and give it to everyone.
Manmohan SinghRemember and hear God's Name and bestow it as alms unto all.
Manmohan Singh (Punjabi)ਵਾਹਿਗੁਰੂ ਦੇ ਨਾਮ ਨੂੰ ਸਿਮਰ ਤੇ ਸਰਵਣ ਕਰ ਅਤੇ ਖੈਰਾਤ ਵਜੋਂ ਇਸ ਨੂੰ ਸਾਰਿਆਂ ਨੂੰ ਦੇ।
Fareedkot Teekaਹਰੀ ਕਾ ਨਾਮੁ ਧਿਆਉਣਾ ਪੁਨਾ ਸੁਣਨਾ ਕਰ ਔਰ ਸਭ ਕੋ ਦਾਨ ਕਰ॥
Prof. Sahib Singh(ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤ ਵੰਡ,

ਪਦ ਅਰਥ ਦਾਨੁ = ਨਾਮੁ ਦਾ ਦਾਨ।

SikhNet (Spanish)Recita y escucha el Nombre de Dios y Compártelo con todos con caridad en tu corazón.

ਜਨਮ ਕਰਮ ਮਲੁ ਉਤਰੈ; ਮਨ ਤੇ ਜਾਇ ਗੁਮਾਨੁ ॥

janam karam mal utarai; man te jaae gumaan | Ang 135

Sant Singh KhalsaIn this way, the filth of lifetimes of karma shall be removed, and egotistical pride shall vanish from your mind.
Manmohan SinghSo shall thy filth of evil actions of many births be removed and pride vanish from thy heart.
Manmohan Singh (Punjabi)ਇਸ ਤਰ੍ਹਾਂ ਤੇਰੀ ਅਨੇਕਾਂ ਜਨਮਾਂ ਦੀ ਮੰਦੇ ਅਮਲਾ ਦੀ ਗਿਲਾਜਤ ਲਹਿ ਜਾਉਗੀ ਅਤੇ ਹੰਕਾਰ ਤੇਰੇ ਦਿਲ ਤੋਂ ਦੂਰ ਹੋ ਜਾਵੇਗੀ।
Fareedkot Teekaਤਿਸ ਕਰ ਕੇ ਮਨ ਸੇ ਹੰਕਾਰ ਜਾਤਾ ਰਹੇਗਾ, ਔਰੁ ਜਨਮਾਂਤ੍ਰੋ ਕੀ ਕਰਮ ਮੈਲੁ ਉਤਰ ਜਾਵੇਗੀ॥
Prof. Sahib Singh(ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ।

ਪਦ ਅਰਥ ਜਨਮ ਕਰਮ ਮਲੁ = ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ। ਗੁਮਾਨੁ = ਅਹੰਕਾਰ।

SikhNet (Spanish)Así es como puedes purificarte de la suciedad de vidas y vidas de malas acciones y quitar el orgullo de tu corazón.

ਕਾਮਿ ਕਰੋਧਿ. ਨ ਮੋਹੀਐ; ਬਿਨਸੈ ਲੋਭੁ ਸੁਆਨੁ ॥

kaam karodh. na moheeai; binasai lobh suaan | Ang 136

Sant Singh KhalsaSexual desire and anger shall not seduce you, and the dog of greed shall depart.
Manmohan SinghLust and wrath shall not seduce thee and the dog of greed shall be destroyed.
Manmohan Singh (Punjabi)ਭੌਗ ਵੇਗ ਅਤੇ ਗੁੱਸਾ ਤੈਨੂੰ ਗੁਮਰਾਹ ਨਹੀਂ ਕਰਨਗੇ ਅਤੇ ਲਾਲਚ ਦਾ ਕੁੱਤਾ ਨਾਸ ਹੋ ਜਾਏਗਾ।
Fareedkot Teekaਕਾਮ ਕ੍ਰੋਧ ਕਰ ਮੋਹਤ ਨਹੀਂ ਹੋਈਤਾ, ਪੁਨਾ ਲੋਭ ਰੂਪ ਕੁਤਾ ਮਰ ਜਾਤਾ ਹੈ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ)।

ਪਦ ਅਰਥ ਕਾਮਿ = ਕਾਮ ਵਿਚ। ਕਰੋਧਿ = ਕ੍ਰੋਧ ਵਿਚ। ਮੋਹੀਐ = ਠੱਗੇ ਜਾਈਦਾ। ਸੁਆਨੁ = ਕੁੱਤਾ।

SikhNet (Spanish)La lujuria y el enojo no te seducirán y destruirás al perro de la avaricia dentro de ti.

ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ ॥

sachai maarag chaladiaa; usatat kare jahaan | Ang 136

Sant Singh KhalsaThose who walk on the Path of Truth shall be praised throughout the world.
Manmohan SinghThe world praises those who walk along the true way.
Manmohan Singh (Punjabi)ਦੁਨੀਆਂ ਉਨ੍ਹਾਂ ਦੀ ਵਡਿਆਈ ਕਰਦੀ ਹੈ ਜੋ ਸੱਚੇ ਰਸਤੇ ਟੁਰਦੇ ਹਨ।
Fareedkot Teekaਸਾਚੇ ਰਸਤੇ ਚਲਤਿਆਂ ਕੀ ਜਗਤ ਉਸਤੁਤੀ ਕਰਤਾ ਹੈ॥
Prof. Sahib Singhਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ।

ਪਦ ਅਰਥ ਮਾਰਗਿ = ਰਸਤੇ ਉੱਤੇ। ਉਸਤਤਿ = ਸੋਭਾ।

SikhNet (Spanish)Y siguiendo el Camino de la Verdad serás aclamado en el mundo.

ਅਠਸਠਿ ਤੀਰਥ ਸਗਲ ਪੁੰਨ; ਜੀਅ ਦਇਆ ਪਰਵਾਨੁ ॥

atthasatth teerath sagal pun; jeea deaa paravaan | Ang 136

Sant Singh KhalsaBe kind to all beings-this is more meritorious than bathing at the sixty-eight sacred shrines of pilgrimage and the giving of charity.
Manmohan SinghTo take pity on the sentient beings is more acceptable than bathing at sixty-eight places of pilgrimage and giving all alms.
Manmohan Singh (Punjabi)ਅਠਾਹਟ ਯਾਤ੍ਰਾ ਅਸਥਾਨਾਂ ਤੇ ਇਸ਼ਨਾਨ ਕਰਨ ਅਤੇ ਸਮੂਹ ਦਾਨ ਪੁੰਨ ਦੇਣ ਨਾਲੋਂ ਪ੍ਰਾਣ-ਧਾਰੀਆਂ ਤੇ ਤਰਸ ਖਾਣਾ ਵਧੇਰੇ ਸਵੀਕਾਰ ਯੋਗ ਹੈ।
Fareedkot Teekaਅਠਾਹਠ ਤੀਰਥੋਂ ਕੇ ਇਸਨਾਨ ਅਰ ਸਭ ਪੁੰਨੋਂ ਕੇ (ਪਰਵਾਨੁ) ਸਦਰਸ ਹੈ, ਜੋ ਜੀਵੋਂ ਪਰ ਵਾ ਆਪਨੇ ਜੀਵ ਪਰ ਦਯਾ ਕਰਨੀ ਹੈ॥
Prof. Sahib Singhਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ)।

ਪਦ ਅਰਥ ਅਠਸਠਿ = ਅਠਾਹਠ। ਪਰਵਾਨੁ = ਮੰਨਿਆ-ਪ੍ਰਮੰਨਿਆ (ਧਾਰਮਿਕ ਕੰਮ)।

SikhNet (Spanish)El tener Misericordia por todos los seres sensibles es la esencia de todo peregrinaje y caridad.

ਜਿਸ ਨੋ ਦੇਵੈ ਦਇਆ ਕਰਿ; ਸੋਈ ਪੁਰਖੁ ਸੁਜਾਨੁ ॥

jis no devai deaa kar; soee purakh sujaan | Ang 136

Sant Singh KhalsaThat person, upon whom the Lord bestows His Mercy, is a wise person.
Manmohan SinghHe, on whom God mercifully bestows this virtue is a wise man.
Manmohan Singh (Punjabi)ਜਿਸ ਨੂੰ ਮਿਹਰ ਧਾਰ ਕੇ ਵਾਹਿਗੁਰੂ ਇਹ ਨੇਕੀ ਬਖਸ਼ਦਾ ਹੈ ਉਹ ਸਿਆਣਾ ਪੁਰਸ਼ ਹੈ।
Fareedkot Teekaਵਾਹਗੁਰੂ ਜਿਸ ਕੋ ਦਯਾ ਕਰ ਕੇ ਅਪਨਾ ਨਾਮੁ ਦੇਤਾ ਹੈ, ਸੋਈ ਪੁਰਸ ਚਤੁਰ ਹੈ॥
Prof. Sahib Singhਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ।

ਪਦ ਅਰਥ ਕਰਿ = ਕਰ ਕੇ। ਸੁਜਾਨੁ = ਸਿਆਣਾ।

SikhNet (Spanish)Aquél a quien Dios ha concedido estas Virtudes es un hombre sabio en verdad.

ਜਿਨਾ ਮਿਲਿਆ ਪ੍ਰਭੁ ਆਪਣਾ; ਨਾਨਕ ਤਿਨ ਕੁਰਬਾਨੁ ॥

jinaa miliaa prabh aapanaa; naanak tin kurabaan | Ang 136

Sant Singh KhalsaNanak is a sacrifice to those who have merged with God.
Manmohan SinghNanak is a sacrifice unto those who have met their Lord.
Manmohan Singh (Punjabi)ਨਾਨਕ ਉਨ੍ਹਾਂ ਉਤੋਂ ਘੋਲੀ ਜਾਂਦਾ ਹੈ ਜੋ ਆਪਣੇ ਸੁਆਮੀ ਨੂੰ ਮਿਲ ਪਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਆਪਨਾ ਸ੍ਵਾਮੀ ਹਰੀ ਮਿਲਿਆ ਹੈ, ਤਿਨ ਕੇ ਊਪਰ ਸੇ ਕੁਰਬਾਨ ਜਾਤਾ ਹੂੰ॥
Prof. Sahib Singhਹੇ ਨਾਨਕ! (ਆਖ-) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ।
SikhNet (Spanish)Dice Nanak, Benditos son aquéllos que han conocido al Señor.

ਮਾਘਿ ਸੁਚੇ. ਸੇ ਕਾਂਢੀਅਹਿ; ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

maagh suche. se kaandteeeh; jin pooraa gur miharavaan |12| Ang 136

Sant Singh KhalsaIn Maagh, they alone are known as true, unto whom the Perfect Guru is Merciful. ||12||
Manmohan SinghIn Magh they to whom the perfect Guru is merciful are called the pure.
Manmohan Singh (Punjabi)ਮਾਘ ਵਿੱਚ ਉਹ ਪਵਿੱਤ੍ਰ ਕਹੇ ਜਾਂਦੇ ਹਨ ਜਿਨ੍ਹਾਂ ਉਤੇ ਪੂਰਨ ਗੁਰਦੇਵ ਜੀ ਮਇਆਵਾਨ ਹਨ।
Fareedkot Teekaਜਿਨ੍ਹੋਂ ਪਰ ਪੂਰਾ ਗੁਰ ਦਯਾਲ ਹੂਆ ਹੈ ਮਾਘ ਮੇਂ ਸੋਈ ਪਵਿਤ੍ਰ ਕਹਤੇ ਹੈਂ॥੧੨॥
Prof. Sahib Singhਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦੇਂਦਾ ਹੈ) ॥੧੨॥

ਪਦ ਅਰਥ ਕਾਂਢੀਅਹਿ = ਆਖੇ ਜਾਂਦੇ ਹਨ ॥੧੨॥

SikhNet (Spanish)En el mes de Maagh serán elevados como Almas puras por la Gracia del Perfecto Guru. (12)
Answers quote the Granth verbatim with Ang citations. AI commentary is not Gurbani and not a religious ruling.