ਪੋਖਿ. ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ ॥
pokh. tukhaar na viaapee; kantth miliaa har naahu |
Sant Singh KhalsaIn the month of Poh, the cold does not touch those, whom the Husband Lord hugs close in His Embrace.
Manmohan SinghIn Poh cold affects not those whom God the Husband, hugs to His bosom.
Manmohan Singh (Punjabi)ਪੋਹ ਵਿੱਚ ਪਾਲਾ ਉਹਨਾਂ ਨੂੰ ਨਹੀਂ ਪੋਹੰਦਾ, ਜਿਨ੍ਹਾਂ ਨੂੰ ਵਾਹਿਗੁਰੂ ਪਤੀ ਆਪਣੀ ਛਾਤੀ ਨਾਲ ਲਾਉਂਦਾ ਹੈ।
Fareedkot Teekaਪੋਹ ਮਹੀਨੇ ਦੁਆਰਾ ਕਹਤੇ ਹੈਂ: ਤਿਨ ਕੋ (ਤੁਖਾਰੁ) ਬਰਫ, ਭਾਵ ਜੜਤਾ ਰੂਪੀ ਜਾਡਾ ਨਹੀਂ ਬਿਆਪਤਾ ਜਿਨ ਕੇ ਕੰਠ ਮੇਂ ਹਰੀ ਪਤੀ ਮਿਲਾ ਹੈ॥
Prof. Sahib Singhਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ (ਮਨ ਦੀ ਕਠੋਰਤਾ, ਕੋਰਾਪਨ) ਜ਼ੋਰ ਨਹੀਂ ਪਾ ਸਕਦਾ,ਪਦ ਅਰਥ ਪੋਖਿ = ਪੋਹ ਮਹੀਨੇ ਵਿਚ। ਤੁਖਾਰੁ = ਕੱਕਰ, ਕੋਰਾ। ਨ ਵਿਆਪਈ = ਜ਼ੋਰ ਨਹੀਂ ਪਾਂਦਾ। ਕੰਠਿ = ਗਲ ਵਿਚ, ਗਲ ਨਾਲ (ਹਿਰਦੇ ਵਿਚ)। ਨਾਹੁ = ਨਾਥ, ਖਸਮ, ਪਤੀ।
SikhNet (Spanish)En el Abrazo del Bienamado, uno no siente el frío del mes de Poj.
ਮਨੁ ਬੇਧਿਆ ਚਰਨਾਰਬਿੰਦ; ਦਰਸਨਿ ਲਗੜਾ ਸਾਹੁ ॥
man bedhiaa charanaarabind; darasan lagarraa saahu |
Sant Singh KhalsaTheir minds are transfixed by His Lotus Feet. They are attached to the Blessed Vision of the Lord's Darshan.
Manmohan SinghThey, whose soul is pierced through with His lotus feet, remain attached to the Sovereign's sight.
Manmohan Singh (Punjabi)ਜਿਨ੍ਹਾਂ ਦੀ ਆਤਮਾ ਉਸਦੇ ਕੰਵਲ ਰੂਪੀ ਪੈਰਾਂ ਨਾਲ ਵਿੰਨ੍ਹੀ ਗਈ ਹੈ ਉਹ ਪਾਤਸ਼ਾਹ ਦੇ ਦੀਦਾਰ ਨਾਲ ਜੁੜੇ ਰਹਿੰਦੇ ਹਨ।
Fareedkot Teekaਜਿਨ ਕਾ ਮਨ ਹਰੀ ਕੇ ਚਰਨ ਕਮਲੋਂ ਮੇਂ ਮਿਲਿਆ ਹੈ, ਤਿਨ ਕੇ (ਦਰਸਨ ਲਗੜਾ ਸਾਹੁ) ਪਰਮੇਸ੍ਵਰ ਕਾ ਦਰਸਨੁ ਤਿਨ ਕੋ ਪ੍ਰਾਪਤਿ ਹੂਆ ਹੈ, ਭਾਵ ਯਹਿ ਕਿ ਸਾਖ੍ਯਾਤਾਕਾਰ ਹੂਆ ਹੈ॥
Prof. Sahib Singh(ਕਿਉਂਕਿ) ਉਸਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ।ਪਦ ਅਰਥ ਬੇਧਿਆ = ਵਿੰਨ੍ਹਿਆ ਜਾਂਦਾ ਹੈ। ਚਰਨਾਰਬਿੰਦ = ਚਰਨ-ਅਰਬਿੰਦ, ਚਰਨ ਕਮਲ। ਦਰਸਨਿ = ਦੀਦਾਰ ਵਿਚ। ਸਾਹੁ = ਇਕ ਇਕ ਸਾਹ, ਬ੍ਰਿਤੀ।
SikhNet (Spanish)Su mente, imbuida en Sus Bellos Pies de Loto, es transportada y su semblante resplandece con Su Visión.
ਓਟ ਗੋਵਿੰਦ ਗੋਪਾਲ ਰਾਇ; ਸੇਵਾ ਸੁਆਮੀ ਲਾਹੁ ॥
ott govind gopaal raae; sevaa suaamee laahu |
Sant Singh KhalsaSeek the Protection of the Lord of the Universe; His service is truly profitable.
Manmohan SinghSeek the protection of the King God, who is the Master of the world and the cherisher of the universe. The Lord's service is profitable.
Manmohan Singh (Punjabi)ਵਾਹਿਗੁਰੂ ਰਾਜੇ ਦੀ ਪਨਾਹ ਲੈ ਜੋ ਜਗਤ ਦਾ ਮਾਲਕ ਅਤੇ ਆਲਮ ਦਾ ਪਾਲਣ-ਪੋਸਣਹਾਰ ਹੈ। ਸਾਹਿਬ ਦੀ ਟਹਿਲ ਸੇਵਾ ਲਾਭਦਾਇਕ ਹੈ।
Fareedkot Teekaਗੋਵਿੰਦ ਗੋਪਾਲ ਰਾਇ ਤੇਰੀ ਓਟ ਲਈ ਹੈ, ਪੁਨਾ ਸੁਆਮੀ ਕੀ ਸੇਵਾ ਕਾ ਲਾਭ ਲੇਤੇ ਹੈਂ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ,ਪਦ ਅਰਥ ਲਾਹੁ = ਲਾਭ।
SikhNet (Spanish)Dios es nuestro Socorro y Refugio y estar bajo Su Servicio es el único provecho que tiene nuestra vida.
ਬਿਖਿਆ. ਪੋਹਿ ਨ ਸਕਈ; ਮਿਲਿ ਸਾਧੂ. ਗੁਣ ਗਾਹੁ ॥
bikhiaa. pohi na sakee; mil saadhoo. gun gaahu |
Sant Singh KhalsaCorruption shall not touch you, when you join the Holy Saints and sing the Lord's Praises.
Manmohan SinghOn meeting the saints sing the praises of the Lord and sin shall not be able to touch thee.
Manmohan Singh (Punjabi)ਸੰਤਾਂ ਨੂੰ ਭੇਟ ਕੇ ਪ੍ਰਭੂ ਦੀ ਸਿਫ਼ਤ-ਸ਼ਲਾਘਾ ਗਾਇਨ ਕਰ ਅਤੇ ਪਾਪ ਤੈਨੂੰ ਛੂਹ ਨਹੀਂ ਸਕੇਗਾ।
Fareedkot Teekaਤਿਨ ਕੋ ਵਿਖੇ ਵਾਸਨਾ ਸਪਰਸ ਨਹੀਂ ਕਰ ਸਕਤੀ ਜੋ ਸਤਸੰਗ ਮੇਂ ਮਿਲ ਕਰ ਗੁਣ ਗਾਵਤੇ ਹੈਂ॥
Prof. Sahib Singhਮਾਇਆ ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਚੁੱਭੀ ਲਾਈ ਹੈ।ਪਦ ਅਰਥ ਬਿਖਿਆ = ਮਾਇਆ। ਸਾਧੂ = ਗੁਰੂ। ਗੁਣ ਗਾਹੁ = ਗੁਣਾਂ ਦੀ ਵਿਚਾਰ, ਗੁਣਾਂ ਵਿਚ ਚੁੱਭੀ।
SikhNet (Spanish)Canta las Alabanzas del Señor en la Compañía de los Santos y el error no te tocará.
ਜਹ ਤੇ ਉਪਜੀ. ਤਹ ਮਿਲੀ; ਸਚੀ ਪ੍ਰੀਤਿ ਸਮਾਹੁ ॥
jeh te upajee. teh milee; sachee preet samaahu |
Sant Singh KhalsaFrom where it originated, there the soul is blended again. It is absorbed in the Love of the True Lord.
Manmohan SinghBeing absorbed in the True Love the soul gets blended with what it has sprung from.
Manmohan Singh (Punjabi)ਸੱਚੇ ਸਨੇਹ ਅੰਦਰ ਲੀਨ ਹੋਣ ਦੁਆਰਾ, ਆਤਮਾ ਉਸ ਅੰਦਰ ਅਭੇਦ ਹੋ ਜਾਂਦੀ ਹੈ ਜਿਥੋਂ ਇਹ ਪੈਦਾ ਹੋਈ ਹੈ।
Fareedkot Teekaਜਿਸ ਪਰਮੇਸ੍ਵਰ ਸੇ ਜੀਵ ਰੂਪ ਇਸਤ੍ਰੀ ਉਪਜੀ ਥੀ ਕਿਆ ਭਿੰਨ ਹੂਈ ਥੀ ਤਿਸੀ ਮੇਂ ਮਿਲ ਗਈ ਹੈਂ, ਯਾਂ ਤੇ ਸਚੀ ਪ੍ਰੀਤ ਕਰ (ਸਮਾਹੁ) ਅਨੰਦ ਹੂਆ ਹੈ॥
Prof. Sahib Singhਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿਚ ਲੱਗੀ ਰਹਿੰਦੀ ਹੈ।ਪਦ ਅਰਥ ਜਹ ਤੇ = ਜਿਸ ਪ੍ਰਭੂ ਤੋਂ। ਸਮਾਹੁ = ਲਿਵ।
SikhNet (Spanish)Absorbido en el Verdadero Amor, el Alma se funde con su Fuente Primordial.
ਕਰੁ ਗਹਿ ਲੀਨੀ ਪਾਰਬ੍ਰਹਮਿ; ਬਹੁੜਿ. ਨ ਵਿਛੁੜੀਆਹੁ ॥
kar geh leenee paarabraham; bahurr. na vichhurreeaahu |
Sant Singh KhalsaWhen the Supreme Lord God grasps someone's hand, he shall never again suffer separation from Him.
Manmohan SinghShe, whom the Supreme Lord has grasped by hand separates not again.
Manmohan Singh (Punjabi)ਸ਼੍ਰੋਮਣੀ ਸਾਹਿਬ ਨੇ ਜਿਸ ਦਾ ਹੱਥ ਪਕੜ ਲਿਆ ਹੈ, ਉਹ ਮੁੜ ਕੇ ਜੁਦਾ ਨਹੀਂ ਹੁੰਦਾ।
Fareedkot Teekaਪਾਰਬ੍ਰਹਮ ਨੇ ਜੋ ਜੀਵ ਰੂਪੀ ਇਸਤ੍ਰੀ ਮਨ ਰੂਪੀ ਹਾਥ ਸੇ ਪਕੜ ਲਈ ਹੈ, ਸੋ ਫਿਰ ਭਿੰਨ ਨਹੀਂ ਹੋਤੀ ॥
Prof. Sahib Singhਪਾਰਬ੍ਰਹਮ ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮੁੜ (ਉਸ ਦੇ ਚਰਨਾਂ ਤੋਂ) ਵਿੱਛੁੜਦੀ ਨਹੀਂ।ਪਦ ਅਰਥ ਕਰੁ = ਹੱਥ। ਗਹਿ = ਫੜ ਕੇ। ਪਾਰਬ੍ਰਹਮਿ = ਪਾਰਬ੍ਰਹਮ ਨੇ।
SikhNet (Spanish)Si Dios te toma de la mano acercándote hacia Él, no te separarás otra vez.
ਬਾਰਿ ਜਾਉ. ਲਖ ਬੇਰੀਆ; ਹਰਿ ਸਜਣੁ. ਅਗਮ ਅਗਾਹੁ ॥
baar jaau. lakh bereea; har sajan. agam agaahu |
Sant Singh KhalsaI am a sacrifice, 100,000 times, to the Lord, my Friend, the Unapproachable and Unfathomable.
Manmohan SinghA hundred thousand times I am a sacrifice unto God the unapproachable and unfathomable friend.
Manmohan Singh (Punjabi)ਲੱਖਾਂ ਵਾਰੀ ਮੈਂ ਪਹੁੰਚ ਤੋਂ ਪਰੇ ਅਤੇ ਅਤੇ ਅਥਾਹ ਦੋਸਤ ਵਾਹਿਗੁਰੂ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਹਰੀ ਸਜਨ ਅਗਮ (ਅਗਾਹੁ) ਅਥਾਹ ਪਰ ਮੈਂ ਲਖੋਂ ਵਾਰੀ ਵਾਰਨੇ ਜਾਤਾ ਹੂੰ॥
Prof. Sahib Singh(ਪਰ) ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ।ਪਦ ਅਰਥ ਬਾਰਿ ਜਾਉ = ਮੈਂ ਵਾਰਨੇ ਜਾਂਦੀ ਹਾਂ। ਬੇਰੀਆ = ਵਾਰੀ। ਅਗਮ = ਅਪਹੁੰਚ। ਅਗਾਹੁ = ਅਗਾਧ, ਡੂੰਘੇ ਜਿਗਰੇ ਵਾਲਾ।
SikhNet (Spanish)Cientos y miles de veces me postro ante Él, mi Amigo Íntimo, Insondable e Infinito.
ਸਰਮ ਪਈ ਨਾਰਾਇਣੈ; ਨਾਨਕ ਦਰਿ ਪਈਆਹੁ ॥
saram pee naaraaeinai; naanak dar peeaahu |
Sant Singh KhalsaPlease preserve my honor, Lord; Nanak begs at Your Door.
Manmohan SinghNanak has fallen at the Primal Being's door, and He had to preserve the honour of one lying at His door.
Manmohan Singh (Punjabi)ਨਾਨਕ ਪ੍ਰਿਥਮ ਪੁਰਖ ਦੇ ਬੂਹੇ ਤੇ ਢਹਿ ਪਿਆ ਹੈ ਅਤੇ ਉਸ ਨੂੰ ਆਪਣੇ ਦਰਵਾਜੇ ਤੇ ਢੱਠੇ ਹੋਏ ਦੀ ਲਜਿਆ ਪਾਲਣੀ ਪਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਰਾਇਣ ਕੇ ਜੋ ਦਰ ਪੜੇ ਹੈਂ ਤਿਨ ਕੀ ਤਿਸ ਕੋ ਲੱਜਾ ਪੜੀ ਹੈ॥
Prof. Sahib Singhਹੇ ਨਾਨਕ! (ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ।ਪਦ ਅਰਥ ਸਰਮ = ਲਾਜ। ਸਰਮ ਪਈ = ਇੱਜ਼ਤ ਰੱਖਣੀ ਪਈ। ਦਰਿ = ਦਰ ਉਤੇ।
SikhNet (Spanish)Postrado a Su Puerta, su Gracia ha descendido sobre mí. Dice Nanak,
ਪੋਖੁ ਸੋੁਹੰਦਾ ਸਰਬ ਸੁਖ; ਜਿਸੁ ਬਖਸੇ ਵੇਪਰਵਾਹੁ ॥੧੧॥
pokh suohandaa sarab sukh; jis bakhase veparavaahu |11|
Sant Singh KhalsaPoh is beautiful, and all comforts come to that one, whom the Carefree Lord has forgiven. ||11||
Manmohan SinghPoh is beauteous and the giver of all peace to him whom the Care-free Lord grants pardon.
Manmohan Singh (Punjabi)ਪੋਹ ਉਸ ਲਈ ਸੁੰਦਰ ਤੇ ਸਾਰੇ ਆਰਾਮ ਦੇਣਹਾਰ ਹੈ, ਜਿਸ ਨੂੰ ਬੇਮੁਥਾਜ ਸੁਆਮੀ ਮਾਫੀ ਦੇ ਦਿੰਦਾ ਹੈ।
Fareedkot Teekaਪੋਖ ਮੇਂ ਉਸ ਪੁਰਸ ਕੋ ਸੋਭਨੀਕਤਾ ਔਰ ਸਰਬ ਸੁਖ ਹੈ ਜਿਸ ਕੋ (ਵੇਪਰਵਾਹੁ) ਅਚਾਹ ਪਰਮੇਸ੍ਵਰ ਬਖਸ ਲੇਵੇ॥੧੧॥
Prof. Sahib Singhਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ ॥੧੧॥ਪਦ ਅਰਥ ਸਹੰਦਾ = {ਅਸਲ ਲਫ਼ਜ਼ 'ਸੋਹੰਦਾ' ਹੈ, ਪਾਠ 'ਸੁਹੰਦਾ' ਕਰਨਾ ਹੈ। ਅੱਖਰ 'ਸ' ਦੇ ਨਾਲ (ੋ) ਅਤੇ (ੁ) ਦੋਵੇ ਲਗਾਂ ਵਰਤੀਆਂ ਹਨ} ਸੋਹਣਾ ਲੱਗਦਾ ਹੈ ॥੧੧॥
SikhNet (Spanish)en la Gloria de Su Gracia encuentro toda alegría y comodidad.(11)