ੴ

ਸਿੱਖਬਾਣੀ · SikhBani

ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥

sagal aas hot pooran kott janam dukh jaae 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1300 · 6 lines
Translations

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਹਰਿ ਕੇ ਚਰਨ; ਹਿਰਦੈ ਗਾਇ ॥

har ke charan; hiradai gaae |

Sant Singh KhalsaSing of the Lord's Feet within your heart.
Manmohan SinghWithin thy mind, sing thou the praise of Lord's feet, O man.
Manmohan Singh (Punjabi)ਆਪਣੇ ਰਿਦੇ ਅੰਦਰ ਤੂੰ ਆਪਣੇ ਪ੍ਰਭੂ ਦੇ ਪੈਰਾਂ ਦੀ ਮਹਿਮਾ ਗਾਇਨ ਕਰ, ਹੇ ਬੰਦੇ!
Fareedkot Teekaਹੇ ਭਾਈ! ਹਰੀ ਕੇ ਚਰਨ ਹਿਰਦੇ ਮੇਂ ਗਾਉ ਅਰੁ ਤਿਸ ਕੇ ਗੁਣੋਂ ਕੋ ਗਾਉ॥
Prof. Sahib Singhਪਰਮਾਤਮਾ ਦੇ ਚਰਨ ਹਿਰਦੇ ਵਿਚ (ਟਿਕਾ ਕੇ; ਉਸ ਦੇ ਗੁਣ) ਗਾਇਆ ਕਰ।

ਪਦ ਅਰਥ ਹਿਰਦੈ = ਹਿਰਦੇ ਵਿਚ। ਗਾਇ = ਗਾਇਆ ਕਰ, ਸਿਫ਼ਤ-ਸਾਲਾਹ ਕਰਿਆ ਕਰ।

SikhNet (Spanish)Canta los Pies del Señor, medita, medita constantemente en Dios,

ਸੀਤਲਾ ਸੁਖ ਸਾਂਤਿ ਮੂਰਤਿ; ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥

seetalaa sukh saant moorat; simar simar nit dhiaae |1| rahaau |

Sant Singh KhalsaMeditate, meditate in constant remembrance on God, the Embodiment of soothing peace and cooling tranquility. ||1||Pause||
Manmohan SinghEver pondering, reflecting and meditating on God, the Embodiment of bliss and peace, thou shalt be comforted. Pause.
Manmohan Singh (Punjabi)ਖੁਸ਼ੀ ਅਤੇ ਆਰਾਮ ਚੈਨ ਦੇ ਸਰੂਪ ਵਾਹਿਗੁਰੂ ਦਾ ਸਦਾ ਹੀ ਚਿੰਤਨ, ਧਿਆਨ ਅਤੇ ਆਰਾਧਨ ਕਰਨ ਦੁਆਰਾ ਤੂੰ ਤ੍ਰਿਪਤ ਹੋ ਜਾਵੇਗਾ। ਠਹਿਰਾਉ।
Fareedkot Teekaਸੁਖ ਸਾਂਤਿ ਮੂਰਤੀ ਪਰਮੇਸ੍ਵਰ ਕਾ ਨਿਤਾਪ੍ਰਤਿ ਧ੍ਯਾਨੁ ਕਰੁ ਅਰ ਸਿਮਰਨ ਕੋ ਸਿਮਰੁ, ਤੂੰ ਸੀਤਲ ਹੋ ਜਾਵੇਗਾ॥੧॥ ਰਹਾਉ ॥
Prof. Sahib Singhਉਸ ਪ੍ਰਭੂ ਦਾ ਸਦਾ ਧਿਆਨ ਧਰਿਆ ਕਰ, ਉਸ ਪ੍ਰਭੂ ਦਾ ਸਦਾ ਸਿਮਰਨ ਕਰਿਆ ਕਰ ਜੋ ਠੰਢ-ਸਰੂਪ ਹੈ ਜੋ ਸੁਖ-ਸਰੂਪ ਹੈ ਜੋ ਸ਼ਾਂਤੀ-ਸਰੂਪ ਹੈ ॥੧॥ ਰਹਾਉ ॥

ਪਦ ਅਰਥ ਸੀਤਲਾ ਮੂਰਤਿ = ਉਸ ਪ੍ਰਭੂ ਨੂੰ ਜਿਸ ਦਾ ਸਰੂਪ ਠੰਢਾ-ਠਾਰ ਹੈ। ਸੁਖ ਮੂਰਤਿ = ਸੁਖ-ਸਰੂਪ ਪ੍ਰਭੂ। ਸਾਂਤਿ ਮੂਰਤਿ = ਸ਼ਾਂਤੀ-ਸਰੂਪ ਪ੍ਰਭੂ ਨੂੰ। ਧਿਆਇ = ਧਿਆਇਆ ਕਰ ॥੧॥ ਰਹਾਉ ॥

SikhNet (Spanish)la tersa encarnación de Paz y refrescante Tranquilidad. (1-Pausa)

ਸਗਲ ਆਸ ਹੋਤ ਪੂਰਨ; ਕੋਟਿ ਜਨਮ ਦੁਖੁ ਜਾਇ ॥੧॥

sagal aas hot pooran; kott janam dukh jaae |1|

Sant Singh KhalsaAll your hopes shall be fulfilled, and the pain of millions of deaths and births shall be gone. ||1||
Manmohan SinghThiswise all thy hopes shall be fulfilled and thou shall be rid of the agonise of myriads of births.
Manmohan Singh (Punjabi)ਇਸ ਤਰ੍ਹਾਂ ਤੇਰੀਆਂ ਉਮੈਦਾ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਕ੍ਰੋੜਾਂ ਜਨਮਾਂ ਦੀਆਂ ਮੁਸੀਬਤਾ ਤੋਂ ਖਲਾਸੀ ਪਾ ਜਾਵੇਗਾ?
Fareedkot Teekaਜਿਸ ਕੇ ਸਿਮਰਨ ਕਰ ਸੰਪੂਰਨ ਆਸਾ ਪੂਰਨ ਹੋ ਜਾਤੀ ਹੈ ਔਰ ਕਰੋੜਾਂ ਜਨਮਾਂ ਕਾ ਦੁਖ ਦੂਰ ਹੋ ਜਾਤਾ ਹੈ॥੧॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ) ਸਾਰੀ ਆਸ ਪੂਰੀ ਹੋ ਜਾਂਦੀ ਹੈ, ਕ੍ਰੋੜਾਂ ਜਨਮਾਂ ਦਾ ਦੁੱਖ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਸਗਲ = ਸਾਰੀ। ਕੋਟਿ ਜਨਮ ਦੁਖੁ = ਕ੍ਰੋੜਾਂ ਜਨਮਾਂ ਦਾ ਦੁਖੁ ॥੧॥

SikhNet (Spanish)Tus esperanzas serán cumplidas y el dolor de millones de muertes y nacimientos se irá. (1)

ਪੁੰਨ ਦਾਨ ਅਨੇਕ ਕਿਰਿਆ; ਸਾਧੂ ਸੰਗਿ ਸਮਾਇ ॥

pun daan anek kiriaa; saadhoo sang samaae |

Sant Singh KhalsaImmerse yourself in the Saadh Sangat, the Company of the Holy, and you shall obtain the benefits of giving charitable gifts, and all sorts of good deeds.
Manmohan SinghTo merge in the saints society is far better than giving of alms, charity or doing various other good deeds.
Manmohan Singh (Punjabi)ਸਤਿਸੰਗ ਅੰਦਰ ਲੀਨ ਹੋਣਾ ਖੈਰਾਤਾ ਤੇ ਦਾਤਾਂ ਦੇਣ ਅਤੇ ਅਨੇਕਾ ਚੰਗੇ ਕਰਮ ਕਰਨ ਨਾਲੋ ਵੀ ਉਤਮ ਹੈ।
Fareedkot Teekaਪੁੰਨ ਦਾਨ ਆਦਿਕ ਅਨੇਕ ਸੁਭ ਕਰਮ ਸਾਧੂ ਸੰਗ ਮੇਂ ਸਮਾਵਣੇ ਕਰ ਪ੍ਰਾਪਤਿ ਹੋਤੇ ਹੈਂ॥
Prof. Sahib Singhਗੁਰੂ ਦੀ ਸੰਗਤ ਵਿਚ ਟਿਕਿਆ ਰਹੁ-ਇਹੀ ਹੈ ਅਨੇਕਾਂ ਪੁੰਨ ਦਾਨ ਆਦਿਕ ਕਰਮ।

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਸਮਾਇ = ਲੀਨ ਹੋਇਆ ਰਹੁ।

SikhNet (Spanish)Inmerge tu ser en la Saad Sangat, la Compañía de los Santos y obtendrás todo el beneficio de dar caridades y hacer buenas acciones.

ਤਾਪ ਸੰਤਾਪ ਮਿਟੇ. ਨਾਨਕ; ਬਾਹੁੜਿ ਕਾਲੁ. ਨ ਖਾਇ ॥੨॥੧੧॥

taap santaap mitte. naanak; baahurr kaal. na khaae |2|11|

Sant Singh KhalsaSorrow and suffering shall be erased, O Nanak, and you shall never again be devoured by death. ||2||11||
Manmohan SinghThiswise man's suffering and sorrow are ended, O Nanak and death devours him not again.
Manmohan Singh (Punjabi)ਇਸ ਤਰ੍ਹਾਂ ਬੰਦੇ ਦੇ ਦੁਖੜੇ ਅਤੇ ਝੁਰੇਵੇ ਮੁਕ ਜਾਂਦੇ ਹਨ, ਹੇ ਨਾਨਕ! ਅਤੇ ਮੌਤ ਉਸ ਨੂੰ ਮੁੜ ਕੇ ਹੜਪ ਨਹੀਂ ਸਕਦੀ।
Fareedkot Teekaਸੰਤਾਪ ਦੇਣੇ ਵਾਲੇ ਤਿਸ ਕੇ ਤੀਨੋਂ ਤਾਪ ਮਿਟ ਜਾਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਬਹੁੜੋ ਤਿਸ ਕੋ ਕਾਲ ਖਾਤਾ ਨਹੀਂ ਅਰਥਾਤ ਸਤਸੰਗੀ ਜਨਮ ਮਰਨ ਸੇ ਸਹਿਤ ਹੋ ਜਾਤੇ ਹੈਂ॥੨॥੧੧॥☬ਆਗੇ ਉਪਦੇਸ ਕਰਤੇ ਹੈਂ:
Prof. Sahib Singh(ਸੰਗਤ ਦੀ ਬਰਕਤਿ ਨਾਲ ਸਾਰੇ) ਦੁੱਖ ਕਲੇਸ਼ ਮਿਟ ਜਾਂਦੇ ਹਨ। ਹੇ ਨਾਨਕ! ਆਤਮਕ ਮੌਤ (ਆਤਮਕ ਜੀਵਨ ਨੂੰ) ਫਿਰ ਨਹੀਂ ਖਾ ਸਕਦੀ ॥੨॥੧੧॥

ਪਦ ਅਰਥ ਕਾਲੁ = ਮੌਤ, ਆਤਮਕ ਮੌਤ ॥੨॥੧੧॥

SikhNet (Spanish)La tristeza y el sufrimiento se borrarán, oh, dice Nanak, y nunca más serás devorado por la muerte. (2-11)
Answers quote the Granth verbatim with Ang citations. AI commentary is not Gurbani and not a religious ruling.