ੴ

ਸਿੱਖਬਾਣੀ · SikhBani

ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥

aavat jaat rahe sram naase simarat saadhoo sang
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1300 · 8 lines
Translations

ਕਾਨੜਾ ਮਹਲਾ ੫ ਘਰੁ ੩ ॥

kaanarraa mahalaa 5 ghar 3 |

Sant Singh KhalsaKaanraa, Fifth Mehl, Third House:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Malhar, Kanra, Mejl Guru Aryan Dev, Quinto Canal Divino, Tercera Casa.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace is He attained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios creador Universal, por la Gracia del Verdadero Guru

ਕਥੀਐ ਸੰਤਸੰਗਿ; ਪ੍ਰਭ ਗਿਆਨੁ ॥

katheeai santasang; prabh giaan |

Sant Singh KhalsaSpeak of God's Wisdom in the Sat Sangat, the True Congregation.
Manmohan SinghLet us utter the Lord's gnosis in the saints congregation.
Manmohan Singh (Punjabi)ਆਉ ਆਪਾ ਸਤਿਸੰਗਤ ਅੰਦਰ ਪ੍ਰਭੂ ਦੇ ਬ੍ਰਹਮ ਵਿਚਾਰ ਦਾ ਵਰਨਣ ਕਰੀਏ।
Fareedkot Teekaਹੇ ਭਾਈ! ਜਬ ਸੰਤੋਂ ਕੇ ਸੰਗ ਕਰ ਪ੍ਰਭੂ ਕਾ ਜਸੁ ਕਥਨ ਕਰੀਏ ਤਬ ਆਤਮ ਗਿਆਨੁ ਪ੍ਰਾਪਤਿ ਹੋਤਾ ਹੈ॥
Prof. Sahib Singhਸੰਤ ਜਨਾਂ ਦੀ ਸੰਗਤ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ।

ਪਦ ਅਰਥ ਕਥੀਐ = ਕਥਨਾ ਚਾਹੀਦਾ ਹੈ, ਗੱਲ ਤੋਰਨੀ ਚਾਹੀਦੀ ਹੈ। ਪ੍ਰਭ ਗਿਆਨੁ ਕਥੀਐ = ਪ੍ਰਭੂ ਦਾ ਗਿਆਨ ਕਥਨਾ ਚਾਹੀਦਾ ਹੈ, ਪ੍ਰਭੂ ਦੀ ਜਾਣ ਪਛਾਣ ਕਥਨੀ ਚਾਹੀਦੀ ਹੈ, ਪ੍ਰਭੂ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ। ਸੰਤ ਸੰਗਿ = ਸੰਤ ਜਨਾਂ ਦੀ ਸੰਗਤ ਵਿਚ।

SikhNet (Spanish)En la Saad Sangat, la Verdadera Congregación habla de la Sabiduría de Dios.

ਪੂਰਨ ਪਰਮ ਜੋਤਿ ਪਰਮੇਸੁਰ; ਸਿਮਰਤ ਪਾਈਐ ਮਾਨੁ ॥੧॥ ਰਹਾਉ ॥

pooran param jot paramesur; simarat paaeeai maan |1| rahaau |

Sant Singh KhalsaMeditating in remembrance on the Perfect Supreme Divine Light, the Transcendent Lord God, honor and glory are obtained. ||1||Pause||
Manmohan SinghMeditating on the Omnipresent and supremely Luminous Transcendent Lord, one is blessed with glory. Pause.
Manmohan Singh (Punjabi)ਸਰਬ-ਵਿਆਪਕ ਤੇ ਮਹਾਨ ਪ੍ਰਕਾਸ਼ਵਾਨ ਪ੍ਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ। ਠਹਿਰਾਉ।
Fareedkot Teekaਪੂਰਨ (ਪਰਮ) ਉਤਕ੍ਰਿਸ੍ਟ ਜੋਤੀ ਪਰਮੇਸ੍ਵਰ ਕੋ ਸਿਮਰਤੇ ਹੂਏ ਲੋਕ ਪ੍ਰਲੋਕ ਮੇਂ ਆਦਰੁ ਪਾਈਤਾ ਹੈ॥੧॥ ਰਹਾਉ ॥
Prof. Sahib Singhਸਰਬ-ਵਿਆਪਕ ਸਭ ਤੋਂ ਉੱਚੇ ਨੂਰ ਪਰਮੇਸਰ ਦਾ (ਨਾਮ) ਸਿਮਰਦਿਆਂ (ਲੋਕ ਪਰਲੋਕ ਵਿਚ) ਇਜ਼ਤ ਹਾਸਲ ਕਰੀਦੀ ਹੈ ॥੧॥ ਰਹਾਉ ॥

ਪਦ ਅਰਥ ਪੂਰਨ = ਸਰਬ-ਵਿਆਪਕ। ਪਰਮ ਜੋਤਿ = ਸਭ ਤੋਂ ਉੱਚੀ ਜੋਤਿ। ਸਿਮਰਤ = ਸਿਮਰਦਿਆਂ। ਪਾਈਐ = ਪਾਈਦਾ ਹੈ ॥੧॥ ਰਹਾਉ ॥

SikhNet (Spanish)Meditando en la Perfecta y Suprema Luz Divina, en el Señor Trascendente y Señor Nuestro, el Honor y la Gloria son obtenidos. (1-Pausa)

ਆਵਤ ਜਾਤ ਰਹੇ. ਸ੍ਰਮ ਨਾਸੇ; ਸਿਮਰਤ ਸਾਧੂ ਸੰਗਿ ॥

aavat jaat rahe. sram naase; simarat saadhoo sang |

Sant Singh KhalsaOne's comings and goings in reincarnation cease, and suffering is dispelled, meditating in remembrance in the Saadh Sangat, the Company of the Holy.
Manmohan SinghContemplating the Lord in the society of the saints, man's comings and going are ended and his suffering are effaced, as well.
Manmohan Singh (Punjabi)ਸਤਿਸੰਗਤ ਅੰਦਰ ਸੁਆਮੀ ਦਾ ਸਿਮਰਨ ਕਰਨ ਦੁਆਰਾ, ਜੀਵ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ ਅਤੇ ਉਸ ਦੇ ਦੁਖੜੇ ਭੀ ਦੂਰ ਥੀ ਵੰਞਦੇ ਹਨ।
Fareedkot Teekaਸਾਧੂ ਸੰਗ ਕਰ ਸਿਮਰਤੇ ਹੂਏ ਜਨਮ ਮਰਨ ਸੇ ਰਹਿਤ ਹੋ ਜਾਈਤਾ ਹੈ ਔਰ ਕਸ਼੍ਟ ਸਭ ਨਾਸ ਹੋ ਜਾਤੇ ਹੈਂ॥
Prof. Sahib Singhਗੁਰੂ ਦੀ ਸੰਗਤ ਵਿਚ (ਹਰਿ-ਨਾਮ) ਸਿਮਰਦਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ (ਭਟਕਣਾਂ ਦੇ) ਥਕੇਵੇਂ ਨਾਸ ਹੋ ਜਾਂਦੇ ਹਨ।

ਪਦ ਅਰਥ ਰਹੇ = ਮੁੱਕ ਜਾਂਦੇ ਹਨ। ਆਵਤ ਜਾਤ = ਆਉਂਦੇ ਜਾਂਦੇ, ਜੰਮਦੇ ਮਰਦੇ, ਜਨਮ ਮਰਨ ਦੇ ਗੇੜ। ਸ੍ਰਮ = ਥਕੇਵੇਂ। ਸਾਧੂ = ਗੁਰੂ।

SikhNet (Spanish)Las idas y venidas, a través de las reencarnaciones cesan, y el sufrimiento es disipado en la Saad Sangat, la Compañía de los Santos.

ਪਤਿਤ. ਪੁਨੀਤ ਹੋਹਿ ਖਿਨ ਭੀਤਰਿ; ਪਾਰਬ੍ਰਹਮ ਕੈ ਰੰਗਿ ॥੧॥

patit. puneet hohi khin bheetar; paarabraham kai rang |1|

Sant Singh KhalsaSinners are sanctified in an instant, in the love of the Supreme Lord God. ||1||
Manmohan SinghImbued with the love of the Transcendent Lord, the sinners are sanctified in an instant.
Manmohan Singh (Punjabi)ਪਰਮ ਪ੍ਰੀਭੂ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਇਕ ਮੁਹਤ ਵਿੱਚ ਹੀ ਪਾਪੀ ਪਵਿੱਤਰ ਹੋ ਜਾਂਦੇ ਹਨ।
Fareedkot Teekaਪਾਰਬ੍ਰਹਮ ਕੇ ਸਾਥ (ਰੰਗਿ) ਪ੍ਰੇਮ ਕਰਨੇ ਕਰ ਖਿਨ ਬੀਚ (ਪਤਿਤ) ਪਾਪੀ ਪਵਿਤ੍ਰ ਹੋ ਜਾਤੇ ਹੈਂ॥੧॥
Prof. Sahib Singhਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਵਿਕਾਰੀ ਮਨੁੱਖ ਭੀ ਇਕ ਖਿਨ ਵਿਚ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ ॥੧॥

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਹੋਹਿ = ਹੋ ਜਾਂਦੇ ਹਨ (ਬਹੁ-ਵਚਨ)। ਕੈ ਰੰਗਿ = ਦੇ ਪ੍ਰੇਮ-ਰੰਗ ਵਿਚ ॥੧॥

SikhNet (Spanish)Los malvados son santificados en un instante con el Amor del Supremo Dios Nuestro Señor. (1)

ਜੋ ਜੋ ਕਥੈ ਸੁਨੈ ਹਰਿ ਕੀਰਤਨੁ; ਤਾ ਕੀ ਦੁਰਮਤਿ ਨਾਸ ॥

jo jo kathai sunai har keeratan; taa kee duramat naas |

Sant Singh KhalsaWhoever speaks and listens to the Kirtan of the Lord's Praises is rid of evil-mindedness.
Manmohan SinghWhosoever utters and heart the Lord's praise; his evil nature is wiped off,
Manmohan Singh (Punjabi)ਜੋ ਕੋਈ ਭੀ ਪ੍ਰਭੂ ਦਾ ਜੱਸ ਵਰਨਣ ਅਤੇ ਸ੍ਰਵਣ ਕਰਦਾ ਹੈ, ਉਸ ਦੀ ਮੰਦੀ ਭਾਵਨਾ ਮਿਟ ਜਾਂਦੀ ਹੈ,
Fareedkot Teekaਜੋ ਜੋ ਪੁਰਸੁ ਹਰੀ ਜਸੁ ਕੋ ਕਥਨ ਕਰਤਾ ਹੈ ਔ ਹਰੀ ਕੀ ਕੀਰਤੀ ਕੋ ਸੁਨਤਾ ਹੈ ਤਿਸ ਕੀ ਖੋਟੀ ਮਤਿ ਨਸ੍ਟ ਹੋ ਜਾਤੀ ਹੈ॥
Prof. Sahib Singhਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦਾ ਹੈ ਸੁਣਦਾ ਹੈ, ਉਸ ਦੀ ਖੋਟੀ ਮੱਤ ਦਾ ਨਾਸ ਹੋ ਜਾਂਦਾ ਹੈ।

ਪਦ ਅਰਥ ਜੋ ਜੋ = ਜਿਹੜਾ ਜਿਹੜਾ ਮਨੁੱਖ। ਕਥੈ = ਬਿਆਨ ਕਰਦਾ ਹੈ। ਦੁਰਮਤਿ = ਖੋਟੀ ਮੱਤ।

SikhNet (Spanish)Quién hable y medite en el Kirtan de la Alabanza del Señor se libera de la maldad de la mente

ਸਗਲ ਮਨੋਰਥ ਪਾਵੈ ਨਾਨਕ; ਪੂਰਨ ਹੋਵੈ ਆਸ ॥੨॥੧॥੧੨॥

sagal manorath paavai naanak; pooran hovai aas |2|1|12|

Sant Singh KhalsaAll hopes and desires, O Nanak, are fulfilled. ||2||1||12||
Manmohan Singhand all his wishes are fulfilled and hopes flower into fruition, O Nanak.
Manmohan Singh (Punjabi)ਅਤੇ ਉਸ ਦੀਆਂ ਸਾਰੀਆਂ ਖਾਹਿਸ਼ਾ ਪੂਰਨ ਹੋ ਜਾਂਦੀਆਂ ਹਨ ਅਤੇ ਉਮੈਦ ਬਰ ਆਉਂਦੀਆਂ ਹਨ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੁਨਹ ਵਹੁ ਪੁਰਸੁ ਸਗਲ ਮਨੋਰਥ ਪਾਇ ਲੇਤਾ ਹੈ ਔਰ ਤਿਸ ਕੀ ਆਸਾ ਭੀ ਪੂਰਨ ਹੋ ਜਾਤੀ ਹੈ॥੨॥੧॥੧੨॥
Prof. Sahib Singhਹੇ ਨਾਨਕ! ਉਹ ਮਨੁੱਖ ਸਾਰੀਆਂ ਮਨੋ-ਕਾਮਨਾਂ ਹਾਸਲ ਕਰ ਲੈਂਦਾ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ॥੨॥੧॥੧੨॥

ਪਦ ਅਰਥ ਸਗਲ = ਸਾਰੇ। ਪਾਵੈ = ਹਾਸਲ ਕਰ ਲੈਂਦਾ ਹੈ (ਇਕ-ਵਚਨ) ॥੨॥੧॥੧੨॥

SikhNet (Spanish)y todas sus esperanzas y deseos son cumplidos. (2-1-12)
Answers quote the Granth verbatim with Ang citations. AI commentary is not Gurbani and not a religious ruling.