ੴ

ਸਿੱਖਬਾਣੀ · SikhBani

ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ ॥

neh tripataano raaj joban dhan bahur bahur fir dhaaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1300 · 7 lines
Translations

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan Dev, Quinto Canal Divino.

ਸਾਧ ਸਰਨਿ; ਚਰਨ ਚਿਤੁ ਲਾਇਆ ॥

saadh saran; charan chit laaeaa |

Sant Singh KhalsaIn the Sanctuary of the Holy, I focus my consciousness on the Lord's Feet.
Manmohan SinghRepairing to the saints refuge, I have attuned my mind to the Lord's feet.
Manmohan Singh (Punjabi)ਸੰਤਾ ਦੇ ਤਾਬੇ ਆਉਣ ਦੁਆਰਾ, ਮੈਂ ਆਪਣੇ ਮਨ ਨੂੰ ਪ੍ਰਭੂ ਦੇ ਪੈਰਾਂ ਨਾਲ ਜੋੜ ਲਿਆ ਹੈ।
Fareedkot Teekaਸਾਧੋਂ ਕੀ ਸਰਣ ਕਰ ਪਰਮੇਸ੍ਵਰ ਕੇ ਚਰਨੋਂ ਮੇਂ ਚਿਤੁ ਲਗਾਯਾ ਹੈ॥
Prof. Sahib Singh(ਜਦੋਂ ਤੋਂ) ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਿਆ ਹੈ,

ਪਦ ਅਰਥ ਸਾਧ = ਗੁਰੂ।

SikhNet (Spanish)En el Santuario de los Santos enfoco mi mente en los Pies del Señor.

ਸੁਪਨ ਕੀ ਬਾਤ ਸੁਨੀ, ਪੇਖੀ ਸੁਪਨਾ; ਨਾਮ ਮੰਤ੍ਰੁ. ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥

supan kee baat sunee, pekhee supanaa; naam mantru. satiguroo drirraaeaa |1| rahaau |

Sant Singh KhalsaWhen I was dreaming, I heard and saw only dream-objects. The True Guru has implanted the Mantra of the Naam, the Name of the Lord, within me. ||1||Pause||
Manmohan SinghWhen the true Guru enshrined the spell of the Name within me, then did I see, as I had heard, that the world is but a thing of a dream, yea, only a dream. Pause.
Manmohan Singh (Punjabi)ਜਦ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦਾ ਜਾਦੂ ਟਿਕਾ ਦਿੱਤਾ, ਤਦ ਮੈਂ ਜਿਸ ਤਰ੍ਹਾਂ ਕਿ ਮੈਂ ਸੁਣਿਆ ਹੋਇਆ ਸੀ ਸੰਸਾਰ ਨੂੰ ਇਕ ਸੁਫਨੇ ਕੇਵਲ ਇਕ ਸੁਫਨੇ ਦੀ ਚੀਜ ਹੀ ਵੇਖ ਲਿਆ। ਠਹਿਰਾਉ।
Fareedkot Teekaਸੰਸਾਰ ਰਚਨਾ ਸੁਪਨੇ ਕੀ ਬਾਤ ਸੁਨੀ ਥੀ। ਜਬ ਨਾਮ ਮੰਤ੍ਰ ਗੁਰੋਂ ਨੇ ਦ੍ਰਿੜ ਕਰਾਯਾ ਤਬ ਸਭ ਸ੍ਰਿਸ੍ਟੀ ਸੁਪਨ ਰੂਪ ਦੇਖੀ॥੧॥ ਰਹਾਉ ॥
Prof. Sahib Singh(ਜਦੋਂ ਤੋਂ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾਇਆ ਹੈ (ਤਦੋਂ ਤੋਂ ਉਸ ਜਗਤ ਨੂੰ) ਸੁਪਨਾ ਹੀ (ਅਖੀਂ) ਵੇਖ ਲਿਆ ਹੈ ਜਿਸ ਨੂੰ ਸੁਪਨੇ ਦੀ ਗੱਲ ਸੁਣਿਆ ਹੋਇਆ ਸੀ ॥੧॥ ਰਹਾਉ ॥

ਪਦ ਅਰਥ ਪੇਖੀ = ਵੇਖ ਲਈ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ॥੧॥ ਰਹਾਉ ॥

SikhNet (Spanish)Soñando sólo veía y escuchaba ilusiones. El Guru Verdadero ha implantado el Mantra del Naam, el Nombre del Señor en mi ser. (1-Pausa)

ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ; ਬਹੁਰਿ ਬਹੁਰਿ ਫਿਰਿ ਧਾਇਆ ॥

neh tripataano raaj joban dhan; bahur bahur fir dhaaeaa |

Sant Singh KhalsaPower, youth and wealth do not bring satisfaction; people chase after them again and again.
Manmohan SinghMan is satiated not with power, youth and wealth and runs after them again and again.
Manmohan Singh (Punjabi)ਇਨਸਾਨ ਪਾਤਿਸ਼ਾਹੀ, ਜੁਆਨੀ ਅਤੇ ਦੌਲਤ ਨਾਲ ਰੱਜਦਾ ਨਹੀਂ ਅਤੇ ਮੁੜ ਮੁੜ ਕੇ ਉਨ੍ਹਾਂ ਮਗਰ ਭੱਜਦਾ ਹੈ।
Fareedkot Teekaਰਾਜ ਜੋਬਨ ਅਰੁ ਧਨ ਕਰ ਕੇ ਜੀਵ ਤ੍ਰਿਪਤਿ ਨ ਹੂਆ, ਬਾਰੰਬਾਰ ਧਾਇਆ ਫਿਰਾ, ਭਾਵ ਤ੍ਰਿਸਨਾ ਕਰ ਅਤੀ ਦੌੜਤਾ ਰਹਾ॥
Prof. Sahib Singh(ਇਹ ਮਨ) ਰਾਜ ਜੋਬਨ ਧਨ ਨਾਲ ਨਹੀਂ ਰੱਜਦਾ, ਮੁੜ ਮੁੜ (ਇਹਨਾਂ ਪਦਾਰਥਾਂ ਦੇ ਪਿੱਛੇ) ਭਟਕਦਾ ਫਿਰਦਾ ਹੈ।

ਪਦ ਅਰਥ ਤ੍ਰਿਪਤਾਨੋ = ਰੱਜਦਾ। ਜੋਬਨਿ = ਜੁਆਨੀ ਨਾਲ। ਧਨਿ = ਧਨ ਨਾਲ। ਬਹੁਰਿ = ਮੁੜ। ਧਾਇਆ = ਭਟਕਦਾ ਹੈ।

SikhNet (Spanish)El poder, la juventud y la riqueza no nos dan satisfacción alguna, pero la gente las persigue constantemente.

ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ; ਸਾਂਤਿ ਪਾਈ ਗੁਨ ਗਾਇਆ ॥੧॥

sukh paaeaa trisanaa sabh bujhee hai; saant paaee gun gaaeaa |1|

Sant Singh KhalsaI have found peace and tranquility, and all my thirsty desires have been quenched, singing His Glorious Praises. ||1||
Manmohan SinghSinging the Lord's praises, I have obtained peace, gathered tranquility and my desire is wholly stilled.
Manmohan Singh (Punjabi)ਪ੍ਰਭੂ ਦੀਆਂ ਸਿਫਤਾ ਗਾਇਨ ਕਰਨ ਦੁਆਰਾ ਮੈਂ ਆਰਾਮ ਪਾ ਲਿਆ ਹੈ। ਮੈਨੂੰ ਠੰਡ ਚੈਨ ਪ੍ਰਾਪਤ ਹੋ ਗਈ ਹੈ ਅਤੇ ਮੇਰੀ ਖਾਹਿਸ਼ ਪੂਰੀ ਤਰ੍ਹਾਂ ਨਵਿੱਰਤ ਹੋ ਗਈ ਹੈ।
Fareedkot Teekaਜਬ ਹਰੀ ਕੇ ਗੁਣੋਂ ਕੋ ਗਾਇਆ ਤਬ ਸੁਖੁ ਪਾਯਾ ਅਰ ਸਾਂਤੀ ਭੀ ਪਾਈ ਅਰ ਤ੍ਰਿਸਨਾ ਭੀ ਨਿਬ੍ਰਿਤ ਹੋ ਗਈ॥੧॥
Prof. Sahib Singhਪਰ ਜਦੋਂ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਤਾਂ ਮਾਇਆ ਦੀ ਸਾਰੀ ਤ੍ਰਿਸ਼ਨਾ ਬੁੱਝ ਜਾਂਦੀ ਹੈ, ਆਤਮਕ ਆਨੰਦ ਮਿਲ ਜਾਂਦਾ ਹੈ, ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ॥੧॥

ਪਦ ਅਰਥ ਬੁਝੀ ਹੈ = ਮੁੱਕ ਗਈ ਹੈ ॥੧॥

SikhNet (Spanish)He encontrado Paz y tranquilidad y la sed de mis deseos se ha aplacado cantando Sus Gloriosas Alabanzas. (1)

ਬਿਨੁ ਬੂਝੇ ਪਸੂ ਕੀ ਨਿਆਈ; ਭ੍ਰਮਿ ਮੋਹਿ ਬਿਆਪਿਓ ਮਾਇਆ ॥

bin boojhe pasoo kee niaaee; bhram mohi biaapio maaeaa |

Sant Singh KhalsaWithout understanding, they are like beasts, engrossed in doubt, emotional attachment and Maya.
Manmohan SinghWithout true understanding, the mortal is like the beast and he is engrossed in doubt, worldly love and wealth.
Manmohan Singh (Punjabi)ਸੱਚੀ ਸਮਝ ਦੇ ਬਗੈ, ਪ੍ਰਾਣੀ ਡੰਗਰ ਦੀ ਮਾਨੰਦ ਹੈ ਅਤੇ ਉਹ ਸੰਦੇਹ ਸੰਸਾਰੀ ਮਮਤਾ ਤੇ ਧਨ ਦੌਲਤ ਅੰਦਰ ਖਚਤ ਹੋਇਆ ਹੋਇਆ ਹੈ।
Fareedkot Teekaਬਿਨਾਂ ਗ੍ਯਾਤ ਜੀਵ ਪਸੂਵਤ ਹੈ, ਭ੍ਰਮ ਕਰ ਕੇ ਮਾਯਾ ਮੋਹਿ ਮੇਂ ਬ੍ਯਾਪ ਰਹਾ ਹੈ॥
Prof. Sahib Singh(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਪਸ਼ੂ ਵਰਗਾ ਹੀ ਰਹਿੰਦਾ ਹੈ, ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਕੀ ਨਿਆਈ = ਵਰਗਾ। ਭ੍ਰਮਿ = ਭਟਕ ਕੇ। ਮੋਹਿ = ਮੋਹ ਵਿਚ। ਬਿਆਪਿਓ = ਫਸਿਆ ਹੋਇਆ।

SikhNet (Spanish)Sin ningún Entendimiento las personas se comportan como bestias, llenas de duda y apego emocional a Maya.

ਸਾਧਸੰਗਿ. ਜਮ ਜੇਵਰੀ ਕਾਟੀ; ਨਾਨਕ. ਸਹਜਿ ਸਮਾਇਆ ॥੨॥੧੦॥

saadhasang. jam jevaree kaattee; naanak. sehaj samaaeaa |2|10|

Sant Singh KhalsaBut in the Saadh Sangat, the Company of the Holy, the noose of Death is cut, O Nanak, and one intuitively merges in celestial peace. ||2||10||
Manmohan SinghAssociating with the saints society, death's noose is cut and one merges in his Lord, O Nanak.
Manmohan Singh (Punjabi)ਸਤਿਸੰਗਤ ਨਾਲ ਜੁੜਨ, ਮੌਤ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਇਨਸਾਨ ਆਪਣੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਜਿਸ ਪੁਰਸ ਨੇ ਸਾਧੋਂ ਕੇ ਸੰਗ ਕਰ ਜਮ ਕੀ ਜੇਵਰੀ ਕਾਟੀ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਵਹੁ (ਸਹਿਜ) ਸ੍ਵਰੂਪ ਮੇਂ ਸਮਾਇਆ ਹੈ॥੨॥੧੦॥☬ਉਪਦੇਸ:
Prof. Sahib Singhਪਰ, ਹੇ ਨਾਨਕ! ਸਾਧ ਸੰਗਤ ਵਿਚ ਟਿਕਿਆਂ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ ॥੨॥੧੦॥

ਪਦ ਅਰਥ ਸਾਧ ਸੰਗਿ = ਸਾਧ ਸੰਗਤ ਵਿਚ। ਜੇਵਰੀ = ਰੱਸੀ, ਫਾਹੀ। ਸਹਜਿ = ਆਤਮਕ ਅਡੋਲਤਾ ਵਿਚ ॥੨॥੧੦॥

SikhNet (Spanish)Sin embargo, habitando en la Saad Sangat, la Compañía de los Santos, el dogal de la muerte es eliminado. Oh, dice Nanak, intuitivamente uno se inmerge en la Paz Celestial. (2-10)
Answers quote the Granth verbatim with Ang citations. AI commentary is not Gurbani and not a religious ruling.