ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Oh, dice Nanak, él no pierde en nada.
ਪੂਰਨਮਾ. ਪੂਰਨ ਪ੍ਰਭ ਏਕੁ; ਕਰਣ ਕਾਰਣ ਸਮਰਥੁ ॥
pooranamaa. pooran prabh ek; karan kaaran samarath |
Sant Singh KhalsaThe day of the full moon: God alone is Perfect; He is the All-powerful Cause of causes.
Manmohan SinghThe day of full moon: The omnipotent Lord, alone is perfect and the cause of causes.
Manmohan Singh (Punjabi)ਪੂਰਨਮਾਸ਼ੀ-ਕੇਵਲ ਸਰਬ-ਸ਼ਕਤੀਵਾਨ ਸਾਹਿਬ ਹੀ ਮੁਕੰਮਲ ਹੈ। ਉਹ ਸਬੱਬਾ ਦਾ ਸਬੱਬ ਹੈ।
Fareedkot Teekaਪੂਰਨਮਾਸੀ ਦੁਆਰੇ ਯੇਹ ਜਾਨੋ ਜੋ ਕਾਰਣੋਂ ਕੇ ਕਰਨੇ ਕੋ ਏਕ ਪ੍ਰਭੂ ਹੀ ਸਾਮ੍ਰਥ ਹੈ॥
Prof. Sahib Singhਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਨਾਲ ਭਰਪੂਰ ਹੈ, ਸਾਰੇ ਜਗਤ ਦਾ ਮੂਲ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ।ਪਦ ਅਰਥ ਪੂਰਨਮਾ = ਪੂਰਨਮਾਸੀ, ਜਿਸ ਰਾਤ ਚੰਦ ਮੁਕੰਮਲ ਹੁੰਦਾ ਹੈ। ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭ ਤਾਕਤਾਂ ਦਾ ਮਾਲਕ।
SikhNet (Spanish)Pauri (Purnama)
ਜੀਅ ਜੰਤ ਦਇਆਲ ਪੁਰਖੁ; ਸਭ ਊਪਰਿ ਜਾ ਕਾ ਹਥੁ ॥
jeea jant deaal purakh; sabh aoopar jaa kaa hath |
Sant Singh KhalsaThe Lord is kind and compassionate to all beings and creatures; His Protecting Hand is over all.
Manmohan SinghThe Lord, whose protecting hand is over all, is merciful to the mortals and other beings.
Manmohan Singh (Punjabi)ਸੁਆਮੀ ਜਿਸ ਦਾ ਰਖਿਆ ਕਰਨ ਵਾਲਾ ਹੱਥ ਸਾਰਿਆਂ ਦੇ ਉਤੇ ਹੈ, ਪ੍ਰਾਣੀਆਂ ਤੇ ਹੋਰ ਜੀਵਾਂ ਉਪਰ ਮਿਹਰਬਾਨ ਹੈ।
Fareedkot Teekaਜਿਸ ਵਾਹਿਗੁਰੂ ਕਾ ਸਭ ਜੀਵ ਜੰਤੋਂ ਕੇ ਸਿਰ ਪਰ ਹਾਥ ਹੈ, ਸੋ ਦਿਆਲ ਪੁਰਖ ਹੈ॥
Prof. Sahib Singhਉਹ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ, ਸਭ ਜੀਵਾਂ ਉਤੇ ਉਸ (ਦੀ ਸਹਾਇਤਾ) ਦਾ ਹੱਥ ਹੈ।ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਜਾ ਕਾ = ਜਿਸ ਦਾ।
SikhNet (Spanish)El Día de Luna Llena. Sólo ante el Señor Perfecto, Todopoderoso, la Causa de causas;
ਗੁਣ ਨਿਧਾਨ ਗੋਬਿੰਦ ਗੁਰ; ਕੀਆ ਜਾ ਕਾ ਹੋਇ ॥
gun nidhaan gobind gur; keea jaa kaa hoe |
Sant Singh KhalsaHe is the Treasure of Excellence, the Lord of the Universe; through the Guru, He acts.
Manmohan SinghThe great Lord, at whose instant everything is done, is the treasure of excellences.
Manmohan Singh (Punjabi)ਵਿਸ਼ਾਲ ਪ੍ਰਭੂ ਜਿਸ ਦੀ ਰਜ਼ਾ ਦੁਆਰਾ ਸਾਰਾ ਕੁਛ ਹੁੰਦਾ ਹੈ, ਸਰੇਸ਼ਟਤਾਈਆਂ ਦਾ ਖ਼ਜ਼ਾਨਾ ਹੈ।
Fareedkot Teekaਜਿਸ ਕਾ ਕੀਆ ਹੂਆ ਸਭ ਹੋਤਾ ਹੈ ਵਹੁ ਗੋਬਿੰਦ ਗੁਣੋਂ ਕੀ ਨਿਧਿ ਹੈ ਔਰ ਸਭ ਸੇ (ਗੁਰ) ਬਡਾ ਹੈ॥
Prof. Sahib Singhਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਪਾਲਕ ਹੈ, ਸਭ ਤੋਂ ਵੱਡਾ ਹੈ, ਸਭ ਕੁਝ ਉਸੇ ਦਾ ਹੀ ਕੀਤਾ ਵਾਪਰਦਾ ਹੈ।ਪਦ ਅਰਥ ਨਿਧਾਨ = ਖ਼ਜ਼ਾਨਾ। ਗੁਰ = ਵੱਡਾ।
SikhNet (Spanish)Benévolo a toda vida, seres y criaturas, Cuya Mano Protectora está en todo;
ਅੰਤਰਜਾਮੀ ਪ੍ਰਭੁ ਸੁਜਾਨੁ; ਅਲਖ ਨਿਰੰਜਨ ਸੋਇ ॥
antarajaamee prabh sujaan; alakh niranjan soe |
Sant Singh KhalsaGod, the Inner-knower, the Searcher of hearts, is All-knowing, Unseen and Immaculately Pure.
Manmohan SinghHe, the wise, unseen and pure Lord, is the knower of hearts.
Manmohan Singh (Punjabi)ਉਹ ਸਿਆਣਾ, ਅਦ੍ਰਿਸ਼ਟ ਅਤੇ ਪਵਿੱਤ੍ਰ ਪ੍ਰਭੂ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਸੋਈ ਪ੍ਰਭੂ ਚਤਰ ਅੰਤਰਜਾਮੀ ਹੈ ਔਰ ਅਲਖ ਹੈ ਮਾਇਆ ਸੇ ਰਹਿਤ ਹੈ॥
Prof. Sahib Singhਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਿਆਣਾ ਹੈ, ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।ਪਦ ਅਰਥ ਅੰਤਰਜਾਮੀ = (ਹਰੇਕ ਦੇ) ਅੰਦਰ ਦੀ ਜਾਣਨ ਵਾਲਾ। ਸੁਜਾਨੁ = ਸਿਆਣਾ। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੀ ਕਾਲਖ}।
SikhNet (Spanish)Tesoro de Virtud, Soporte de la Tierra, el Iluminador, el Hacedor,
ਪਾਰਬ੍ਰਹਮੁ ਪਰਮੇਸਰੋ; ਸਭ ਬਿਧਿ ਜਾਨਣਹਾਰ ॥
paarabraham paramesaro; sabh bidh jaananahaar |
Sant Singh KhalsaThe Supreme Lord God, the Transcendent Lord, is the Knower of all ways and means.
Manmohan SinghTranscendent Lord, the Lofty master is the knower of all the devices.
Manmohan Singh (Punjabi)ਪਰਮ ਪ੍ਰਭੂ, ਬੁਲੰਦ ਮਾਲਕ ਸਾਰਿਆਂ ਢੰਗਾਂ ਨੂੰ ਜਾਨਣ ਵਾਲਾ ਹੈ।
Fareedkot Teekaਪਾਰਬ੍ਰਹਮ ਪਰਮੇਸ੍ਵਰ ਸਭ ਬਿਧੀ ਜਾਨਣੇ ਵਾਲਾ ਹੈ॥
Prof. Sahib Singh(ਹੇ ਭਾਈ!) ਉਹ ਪਾਰਬ੍ਰਹਮ ਸਭ ਤੋਂ ਵੱਡਾ ਮਾਲਕ ਹੈ (ਜੀਵਾਂ ਦੇ ਭਲੇ ਦਾ) ਹਰੇਕ ਢੰਗ ਜਾਣਨ ਵਾਲਾ ਹੈ,ਪਦ ਅਰਥ ਸਭ ਬਿਧਿ = ਹਰੇਕ ਢੰਗ।
SikhNet (Spanish)El Conocedor de lo Íntimo, Todo Sabio, el Maestro, Inefable e Inmaculado.
ਸੰਤ ਸਹਾਈ ਸਰਨਿ ਜੋਗੁ; ਆਠ ਪਹਰ ਨਮਸਕਾਰ ॥
sant sahaaee saran jog; aatth pehar namasakaar |
Sant Singh KhalsaHe is the Support of His Saints, with the Power to give Sanctuary. Twenty-four hours a day, I bow in reverence to Him.
Manmohan SinghHe is the helper of the saints and potent to give shelter. I ever make obeisance to Him.
Manmohan Singh (Punjabi)ਉਹ ਸਾਧੂਆਂ ਦਾ ਸਹਾਇਕ ਅਤੇ ਪਨਾਹ ਦੇਣ ਨੂੰ ਸਮਰੱਥ ਹੈ। ਮੈਂ ਹਮੇਸ਼ਾਂ ਉਸ ਨੂੰ ਪ੍ਰਣਾਮ ਕਰਦਾ ਹਾਂ।
Fareedkot Teekaਸੰਤੋਂ ਕਾ ਸਹਾਈ ਹੈ ਔਰ ਸਰਨ ਦੇਣੇ ਜੋਗ੍ਯ ਹੈ, ਤਾਂ ਤੇ ਆਠ ਪਹਰ ਨਮਸਕਾਰ ਕਰੋ॥
Prof. Sahib Singhਸੰਤਾਂ ਦਾ ਰਾਖਾ ਹੈ, ਸਰਨ ਆਏ ਦੀ ਸਹਾਇਤਾ ਕਰਨ ਜੋਗਾ ਹੈ-ਉਸ ਪਰਮਾਤਮਾ ਨੂੰ ਅੱਠੇ ਪਹਰ ਨਮਸਕਾਰ ਕਰ।ਪਦ ਅਰਥ ਸਰਨਿ ਜੋਗੁ = ਸਰਨ ਆਏ ਦੀ ਸਹਾਇਤਾ ਕਰਨ ਜੋਗਾ।
SikhNet (Spanish)Nuestro Señor Trascendente, Dios Sublime, Quien conoce la condición de cada uno;
ਅਕਥ ਕਥਾ. ਨਹ ਬੂਝੀਐ; ਸਿਮਰਹੁ. ਹਰਿ ਕੇ ਚਰਨ ॥
akath kathaa. neh boojheeai; simarahu. har ke charan |
Sant Singh KhalsaHis Unspoken Speech cannot be understood; I meditate on the Feet of the Lord.
Manmohan SinghI meditate on the feet of God, whose ineffable discourse cannot be known.
Manmohan Singh (Punjabi)ਮੈਂ ਵਾਹਿਗੁਰੂ ਦੇ ਚਰਨਾਂ ਦਾ ਆਰਾਧਨ ਕਰਦਾ ਹਾਂ, ਜਿਸ ਦੀ ਅਕਹਿ ਵਾਰਤਾ ਜਾਣੀ ਨਹੀਂ ਜਾ ਸਕਦੀ।
Fareedkot Teekaਜਿਸ ਕੀਆਂ ਕਥਾ ਅਕਥ ਹੈਂ ਬੂਝਣੈ ਮੇਂ ਨਹੀਂ ਆਵਤੀਆਂ ਹੈਂ, ਤਿਸ ਹਰੀ ਕੇ ਚਰਨੋਂ ਕਾ ਸਿਮਰਨ ਕਰੋ॥
Prof. Sahib Singhਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ।ਪਦ ਅਰਥ ਅਕਬ = ਜਿਨ੍ਹਾਂ ਨੂੰ ਬਿਆਨ ਨਾਹ ਕੀਤਾ ਜਾ ਸਕੇ।
SikhNet (Spanish)Apoyo de los Santos, Merecedor de nuestra profunda reverencia, ante Él me postro noche y día.
ਪਤਿਤ. ਉਧਾਰਨ ਅਨਾਥ ਨਾਥ; ਨਾਨਕ. ਪ੍ਰਭ ਕੀ ਸਰਨ ॥੧੬॥
patit. udhaaran anaath naath; naanak. prabh kee saran |16|
Sant Singh KhalsaHe is the Saving Grace of sinners, the Master of the masterless; Nanak has entered God's Sanctuary. ||16||
Manmohan SinghNanak has entered the sanctuary of the Lord, who is the savior of the sinners and the Master of masterless.
Manmohan Singh (Punjabi)ਨਾਨਕ ਨੇ ਸਾਹਿਬ ਦੀ ਪਨਾਹ ਲਈ ਹੈ, ਜੋ ਪਾਪੀਆਂ ਨੂੰ ਤਾਰਨ ਵਾਲਾ ਤੇ ਨਿਖਸਮਿਆਂ ਦਾ ਖਸਮ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਅਨਾਥੋਂ ਕਾ ਨਾਥ ਪਾਪੀਓਂ ਕਾ ਉਧਾਰ ਕਰਨੇ ਵਾਲਾ ਹੈ, ਤਿਸ ਪਭੂ ਕੀ ਸਰਨ ਗ੍ਰਹਨ ਕਰੋ॥੧੬॥
Prof. Sahib Singhਹੇ ਨਾਨਕ! ਉਹ ਪਰਮਾਤਮਾ (ਵਿਕਾਰਾਂ ਵਿਚ) ਡਿੱਗੇ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ, ਉਹ ਨਿਖਸਮਿਆਂ ਦਾ ਖਸਮ ਹੈ, ਉਸ ਦਾ ਆਸਰਾ ਲੈ ॥੧੬॥ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ ॥੧੬॥
SikhNet (Spanish)porque Él es el Salvador de los que se ahogan, el Soporte de quien no tiene ningún otro. Oh, dice Nanak, busco el Santuario de tal Señor. (16)