ੴ

ਸਿੱਖਬਾਣੀ · SikhBani

Ang 300

Sri Guru Granth Sahib · Raag Gauree · 7 shabads, 42 lines
Translations
Shabad Guru Arjan Dev Ji Raag Gauree continued from Ang 299

ਮਨੁ ਤਨੁ ਸੀਤਲੁ. ਸਾਂਤਿ ਸਹਜ; ਲਾਗਾ ਪ੍ਰਭ ਕੀ ਸੇਵ ॥

man tan seetal. saant sehaj; laagaa prabh kee sev |

Sant Singh KhalsaMy mind and body are cooled and soothed, in intuitive peace and poise; I have dedicated myself to serving God.
Manmohan SinghMy mind and body are cooled, are in peace and equipoise, and I have applied myself to Lord's service.
Manmohan Singh (Punjabi)ਮੇਰੀ ਆਤਮਾ ਤੇ ਦੇਹਿ ਠੰਢੇਠਾਰ ਅਤੇ ਆਰਾਮ ਚੈਨ ਤੇ ਅਡੋਲਤਾ ਅੰਦਰ ਹੋ ਗਏ ਹਨ ਅਤੇ ਮੈਂ ਆਪਣੇ ਆਪ ਨੂੰ ਸੁਆਮੀ ਦੀ ਚਾਕਰੀ ਵਿੱਚ ਜੋੜ ਲਿਆ ਹੈ।
Fareedkot Teekaਔਰ ਸੁਭਾਵਕ ਹੀ ਪ੍ਰਭੂ ਕੀ ਸੇਵਾ ਮੇਂ ਲਾਗ ਗਯਾ ਹੈ, ਯਾਂ ਤੇ ਮਨ ਤਨ ਸੀਤਲ ਹੂਆ ਹੈ ਔਰ ਸਰਬ ਪ੍ਰਕਾਰ ਸੇ ਸਾਂਤੀ ਹੂਈ ਹੈ॥
Prof. Sahib Singh(ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਾ (ਜਿਸ ਕਰਕੇ) ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ। ਉਸ ਦੇ ਅੰਦਰ ਸ਼ਾਂਤੀ ਤੇ ਆਤਮਕ ਅਡੋਲਤਾ ਪੈਦਾ ਹੋ ਗਈ।

ਪਦ ਅਰਥ ਸੀਤਲੁ = ਠੰਢਾ। ਸਹਜ = ਆਤਮਕ ਅਡੋਲਤਾ।

SikhNet (Spanish)Mi cuerpo y mente están frescos y en equilibrio, y ahora me dedico al Servicio de Dios.

ਟੂਟੇ ਬੰਧਨ ਬਹੁ ਬਿਕਾਰ; ਸਫਲ ਪੂਰਨ ਤਾ ਕੇ ਕਾਮ ॥

ttootte bandhan bahu bikaar; safal pooran taa ke kaam |

Sant Singh KhalsaOne who meditates in remembrance on the Name of the Lord - his bonds are broken, all his sins are erased,
Manmohan SinghHis bounds are broken, his manifolds sins are erased, his affairs are arranged and accomplished,
Manmohan Singh (Punjabi)ਉਸ ਦੇ ਜੂੜ ਵੱਢੇ ਜਾਂਦੇ ਹਨ, ਉਸ ਦੇ ਘਣੇਰੇ ਪਾਪ ਨਾਸ ਹੋ ਜਾਂਦੇ ਹਨ, ਉਸ ਦੇ ਕੰਮ ਰਾਸ ਅਤੇ ਸੰਪੂਰਨ ਹੋ ਜਾਂਦੇ ਹਨ,
Fareedkot Teekaਔਰ ਬਹੁਤ ਬਿਕਾਰੋਂ ਕੇ ਬੰਧਨ ਟੂਟ ਗਏ ਹੈਂ ਪੁਨਾਂ ਦੇਹ ਸਹਤ ਫਲ ਕੇ ਹੋ ਗਈ ਹੈ, ਤਿਸ ਕੇ ਸੰਕਲਪ ਪੂਰਨ ਹੋ ਗਏ ਹੈਂ॥
Prof. Sahib Singh(ਹੇ ਭਾਈ!) ਉਸ ਦੇ ਅਨੇਕਾਂ ਵਿਕਾਰਾਂ (ਦੇ ਸੰਸਕਾਰਾਂ) ਦੇ ਬੰਧਨ ਟੁੱਟ ਜਾਂਦੇ ਹਨ (ਜੇਹੜਾ ਮਨੁੱਖ ਸਿਮਰਨ ਕਰਦਾ ਹੈ) ਉਸ ਦੇ ਸਾਰੇ ਕਾਰਜ ਰਾਸਿ ਆ ਜਾਂਦੇ ਹਨ।

ਪਦ ਅਰਥ ਤਾ ਕੇ = ਉਸ ਦੇ।

SikhNet (Spanish)Mis amarras han sido desatadas,

ਦੁਰਮਤਿ ਮਿਟੀ. ਹਉਮੈ ਛੁਟੀ; ਸਿਮਰਤ ਹਰਿ ਕੋ ਨਾਮ ॥

duramat mittee. haumai chhuttee; simarat har ko naam |

Sant Singh Khalsaand his works are brought to perfect fruition; his evil-mindedness disappears, and his ego is subdued.
Manmohan Singhhis mal-intellect disappears and his ego is stilled, who remembers God's Name.
Manmohan Singh (Punjabi)ਉਸ ਦੀ ਮੰਦੀ ਅਕਲ ਨਾਸ ਹੋ ਜਾਂਦੀ ਹੈ ਅਤੇ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਹਰੀ ਕਾ ਨਾਮ ਸਿਮਰਨੇ ਸੇ ਖੋਟੀ ਮਤ ਮਿਟ ਗਈ ਹੈ ਔਰ ਹੰਤਾ ਛੂਟ ਗਈ ਹੈ॥
Prof. Sahib Singhਉਸ ਦੀ ਖੋਟੀ ਮਤਿ ਮੁੱਕ ਜਾਂਦੀ ਹੈ ਤੇ ਪਰਮਾਤਮਾ ਦਾ ਨਾਮ ਸਿਮਰਿਆਂ ਉਸ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ।

ਪਦ ਅਰਥ ਦੁਰਮਤਿ = ਭੈੜੀ ਮਤਿ। ਕੋ = ਦਾ। ਗਹੀ = ਫੜੀ।

SikhNet (Spanish)he vencido mi maldad y estoy saciado.

ਸਰਨਿ ਗਹੀ ਪਾਰਬ੍ਰਹਮ ਕੀ; ਮਿਟਿਆ ਆਵਾ ਗਵਨ ॥

saran gahee paarabraham kee; mittiaa aavaa gavan |

Sant Singh KhalsaTaking to the Sanctuary of the Supreme Lord God, his comings and goings in reincarnation are ended.
Manmohan SinghBy grasping the protection of the Supreme Lord's coming and going has ended
Manmohan Singh (Punjabi)ਸ਼ਰੋਮਣੀ ਸਾਹਿਬ ਦੀ ਪਨਾਹ ਪਕੜਨ ਦੁਆਰਾ, ਆਦਮੀ ਦਾ ਆਉਣਾ ਤੇ ਜਾਣਾ ਮੁਕ ਗਿਆ ਹੈ।
Fareedkot Teekaਜਿਸ ਨੈ ਪਾਰਬ੍ਰਹਮ ਕੀ ਸ਼ਰਨ ਗ੍ਰਹਣ ਕਰੀ ਹੈ ਤਿਸ ਕਾ ਆਵਾਗਨ ਅਰਥਾਤ ਜਨਮ ਮਰਨ ਮਿਟ ਗਇਆ ਹੈ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੇ ਪਾਰਬ੍ਰਹਮ ਪਰਮੇਸਰ ਦਾ ਆਸਰਾ ਲਿਆ, ਉਸ ਦਾ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ।

ਪਦ ਅਰਥ ਆਵਾ ਗਵਨ = ਆਉਣਾ ਜਾਣਾ, ਜਨਮ ਮਰਨ।

SikhNet (Spanish)Mi mente está libre del sentido de la dualidad y el ego medita en el Naam, el Nombre del Señor.

ਆਪਿ ਤਰਿਆ. ਕੁਟੰਬ ਸਿਉ; ਗੁਣ ਗੁਬਿੰਦ ਪ੍ਰਭ ਰਵਨ ॥

aap tariaa. kuttanb siau; gun gubind prabh ravan |

Sant Singh KhalsaHe saves himself, along with his family, chanting the Praises of God, the Lord of the Universe.
Manmohan SinghBy uttering the praise of the Lord Master, he saves himself along with his family.
Manmohan Singh (Punjabi)ਸੁਆਮੀ ਮਾਲਕ ਦਾ ਜੱਸ ਉਚਾਰਨ ਕਰਨ ਦੁਆਰਾ ਉਹ ਆਪਣੇ ਆਪ ਨੂੰ ਆਪਣੇ ਪਰਵਾਰ ਸਣੇ ਬਚਾ ਲੈਦਾ ਹੈ।
Fareedkot Teekaਵਹੁ ਗੋਬਿੰਦ ਪ੍ਰਭੂ ਕੇ ਗੁਣ (ਰਵਨ) ਉਚਾਰਨ ਕਰ ਕੇ ਆਪ ਕੁਟੰਬ ਕੇ ਸਹਿਤ ਤਰ ਗਿਆ ਹੈ॥
Prof. Sahib Singhਗੋਬਿੰਦ ਪ੍ਰਭੂ ਦੇ ਗੁਣ ਗਾਣ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

ਪਦ ਅਰਥ ਕੁਟੰਬ ਸਿਉ = ਪਰਵਾਰ ਸਮੇਤ। ਰਵਨ = ਸਿਮਰਨ (ਨਾਲ)।

SikhNet (Spanish)Ahora que he buscado el Santuario del Señor Trascendente, mis idas y venidas han terminado.

ਹਰਿ ਕੀ ਟਹਲ ਕਮਾਵਣੀ; ਜਪੀਐ ਪ੍ਰਭ ਕਾ ਨਾਮੁ ॥

har kee ttehal kamaavanee; japeeai prabh kaa naam |

Sant Singh KhalsaI serve the Lord, and I chant the Name of God.
Manmohan SinghI perform the service of God alone and utter the Name of the Lord.
Manmohan Singh (Punjabi)ਮੈਂ ਕੇਵਲ ਵਾਹਿਗੁਰੂ ਦੀ ਚਾਕਰੀ ਵਜਾਉਂਦਾ ਹਾਂ ਅਤੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
Fareedkot Teekaਤਾਂ ਤੇ ਹਰੀ ਕੀ ਟਹਲ ਕਮਾਵਣੀ ਕਰੀਏ ਔਰ ਪ੍ਰਭੂ ਕਾ ਨਾਮ ਜਪੀਏ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।
SikhNet (Spanish)Pronuncio las Alabanzas del Señor y así, junto con toda mi gente, navego a través del mar de la existencia.

ਗੁਰ ਪੂਰੇ ਤੇ ਪਾਇਆ; ਨਾਨਕ. ਸੁਖ ਬਿਸ੍ਰਾਮੁ ॥੧੫॥

gur poore te paaeaa; naanak. sukh bisraam |15|

Sant Singh KhalsaFrom the Perfect Guru, Nanak has obtained peace and comfortable ease. ||15||
Manmohan SinghFrom the perfect Guru, Nanak has obtained peace and pleasure.
Manmohan Singh (Punjabi)ਪੂਰਨ ਗੁਰਾਂ ਪਾਸੋਂ, ਨਾਨਕ ਨੇ ਆਰਾਮ ਅਤੇ ਆਨੰਦ ਪ੍ਰਾਪਤ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਖ ਕਾ (ਬ੍ਰਿਸਾਮੁ) ਘਰ ਨਾਮ ਵਾ ਸੁਖ ਮੇਂ ਇਸਥਿਤ ਹੋਣਾ ਜਿਸ ਨੇ ਪਾਇਆ ਹੈ, ਸੋ ਪੂਰੇ ਗੁਰੋਂ ਸੇ ਪਾਇਆ ਹੈ॥੧੫॥
Prof. Sahib Singhਹੇ ਨਾਨਕ! ਸਾਰੇ ਸੁਖਾਂ ਦਾ ਮੂਲ ਉਹ ਪ੍ਰਭੂ ਪੂਰੇ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ ॥੧੫॥

ਪਦ ਅਰਥ ਤੇ = ਤੋਂ, ਪਾਸੋਂ। ਸੁਖ ਬਿਸ੍ਰਾਮ = ਸੁਖਾਂ-ਦਾ-ਟਿਕਾਣਾ ਪਰਮਾਤਮਾ ॥੧੫॥

SikhNet (Spanish)Ahora no sirvo a nadie más que a mi Señor, y contemplo solamente Su Nombre. (15)

Open this shabad (9 lines, Angs 299-300) →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)He obtenido la Paz y el Éxtasis del Perfecto Guru.

ਪੂਰਨੁ. ਕਬਹੁ ਨ ਡੋਲਤਾ; ਪੂਰਾ ਕੀਆ ਪ੍ਰਭ ਆਪਿ ॥

pooran. kabahu na ddolataa; pooraa keea prabh aap |

Sant Singh KhalsaThe perfect person never wavers; God Himself made him perfect.
Manmohan SinghThe perfect man, whom the Lord Himself has made perfect, never wavers.
Manmohan Singh (Punjabi)ਮੁਕੰਮਲ ਇਨਸਾਨ ਜਿਸ ਨੂੰ ਸੁਆਮੀ ਨੇ ਖੁਦ ਮੁਕੰਮਲ ਕੀਤਾ ਹੈ, ਕਦਾਚਿੱਤ ਡਿਕਡੋਲੇ ਨਹੀਂ ਖਾਂਦਾ।
Fareedkot Teekaਜੋ ਪ੍ਰਭੂ ਨੇ ਆਪ ਪੂਰਾ ਕੀਆ ਹੈ, ਸੋ ਪੂਰਨ ਹੋ ਕਰ ਕਬੀ ਭੀ ਨਹੀਂ ਡੋਲਤਾ, ਭਾਵ ਯਹਿ ਹੈ ਕਿ ਸੋ ਭੀ ਪੂਰਾ ਰੂਪ ਹੀ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ ਉਹ ਪੂਰਨ ਮਨੁੱਖ ਕਦੇ (ਮਾਇਆ ਦੇ ਅਸਰ ਹੇਠ ਆ ਕੇ) ਨਹੀਂ ਡੋਲਦਾ,

ਪਦ ਅਰਥ ਪੂਰਨ = ਉਕਾਈ-ਹੀਣ ਜੀਵਨ ਵਾਲਾ। ਪ੍ਰਭ ਆਪਿ = ਪ੍ਰਭੂ ਨੇ ਆਪ।

SikhNet (Spanish)Slok

ਦਿਨੁ ਦਿਨੁ ਚੜੈ ਸਵਾਇਆ; ਨਾਨਕ. ਹੋਤ ਨ ਘਾਟਿ ॥੧੬॥

din din charrai savaaeaa; naanak. hot na ghaatt |16|

Sant Singh KhalsaDay by day, he prospers; O Nanak, he shall not fail. ||16||
Manmohan SinghDay by day he prospers and fails not, O Nanak.
Manmohan Singh (Punjabi)ਰੋਜ਼-ਬਰੋਜ਼ ਉਹ ਤਰੱਕੀ ਕਰਦਾ ਜਾਂਦਾ ਹੈ ਅਤੇ ਨਾਕਾਮਯਾਬ ਨਹੀਂ ਹੁੰਦਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਿਨੁ ਦਿਨੁ ਪ੍ਰਤਿ ਤਿਸ ਕਾ ਸਵਾਇਆ ਜਸ ਚੜਤਾ ਹੈ ਕਬੀ ਭੀ ਘਟ ਨਹੀਂ ਹੋਤਾ॥੧੬॥
Prof. Sahib Singhਉਸ ਦਾ ਆਤਮਕ ਜੀਵਨ ਦਿਨੋ ਦਿਨ ਵਧੀਕ ਚਮਕਦਾ ਹੈ। ਹੇ ਨਾਨਕ! ਉਸ ਦੇ ਆਤਮਕ ਜੀਵਨ ਵਿਚ ਕਦੇ ਕਮੀ ਨਹੀਂ ਹੁੰਦੀ ॥੧੬॥

ਪਦ ਅਰਥ ਦਿਨੁ ਦਿਨੁ = ਦਿਨੋ ਦਿਨ। ਚੜੈ ਸਵਾਇਆ = ਵਧਦਾ ਹੈ, ਆਤਮਕ ਜੀਵਨ ਵਿਚ ਚਮਕਦਾ ਹੈ। ਘਾਟਿ = (ਆਤਮਕ ਜੀਵਨ ਵਿਚ) ਕਮੀ ॥੧੬॥

SikhNet (Spanish)Aquél a quien el Señor ha hecho Perfecto, no vacila en su Fe y su Gloria se incrementa cada día. (16)

Open this shabad →

Shabad Guru Arjan Dev Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Oh, dice Nanak, él no pierde en nada.

ਪੂਰਨਮਾ. ਪੂਰਨ ਪ੍ਰਭ ਏਕੁ; ਕਰਣ ਕਾਰਣ ਸਮਰਥੁ ॥

pooranamaa. pooran prabh ek; karan kaaran samarath |

Sant Singh KhalsaThe day of the full moon: God alone is Perfect; He is the All-powerful Cause of causes.
Manmohan SinghThe day of full moon: The omnipotent Lord, alone is perfect and the cause of causes.
Manmohan Singh (Punjabi)ਪੂਰਨਮਾਸ਼ੀ-ਕੇਵਲ ਸਰਬ-ਸ਼ਕਤੀਵਾਨ ਸਾਹਿਬ ਹੀ ਮੁਕੰਮਲ ਹੈ। ਉਹ ਸਬੱਬਾ ਦਾ ਸਬੱਬ ਹੈ।
Fareedkot Teekaਪੂਰਨਮਾਸੀ ਦੁਆਰੇ ਯੇਹ ਜਾਨੋ ਜੋ ਕਾਰਣੋਂ ਕੇ ਕਰਨੇ ਕੋ ਏਕ ਪ੍ਰਭੂ ਹੀ ਸਾਮ੍ਰਥ ਹੈ॥
Prof. Sahib Singhਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਨਾਲ ਭਰਪੂਰ ਹੈ, ਸਾਰੇ ਜਗਤ ਦਾ ਮੂਲ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ।

ਪਦ ਅਰਥ ਪੂਰਨਮਾ = ਪੂਰਨਮਾਸੀ, ਜਿਸ ਰਾਤ ਚੰਦ ਮੁਕੰਮਲ ਹੁੰਦਾ ਹੈ। ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭ ਤਾਕਤਾਂ ਦਾ ਮਾਲਕ।

SikhNet (Spanish)Pauri (Purnama)

ਜੀਅ ਜੰਤ ਦਇਆਲ ਪੁਰਖੁ; ਸਭ ਊਪਰਿ ਜਾ ਕਾ ਹਥੁ ॥

jeea jant deaal purakh; sabh aoopar jaa kaa hath |

Sant Singh KhalsaThe Lord is kind and compassionate to all beings and creatures; His Protecting Hand is over all.
Manmohan SinghThe Lord, whose protecting hand is over all, is merciful to the mortals and other beings.
Manmohan Singh (Punjabi)ਸੁਆਮੀ ਜਿਸ ਦਾ ਰਖਿਆ ਕਰਨ ਵਾਲਾ ਹੱਥ ਸਾਰਿਆਂ ਦੇ ਉਤੇ ਹੈ, ਪ੍ਰਾਣੀਆਂ ਤੇ ਹੋਰ ਜੀਵਾਂ ਉਪਰ ਮਿਹਰਬਾਨ ਹੈ।
Fareedkot Teekaਜਿਸ ਵਾਹਿਗੁਰੂ ਕਾ ਸਭ ਜੀਵ ਜੰਤੋਂ ਕੇ ਸਿਰ ਪਰ ਹਾਥ ਹੈ, ਸੋ ਦਿਆਲ ਪੁਰਖ ਹੈ॥
Prof. Sahib Singhਉਹ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ, ਸਭ ਜੀਵਾਂ ਉਤੇ ਉਸ (ਦੀ ਸਹਾਇਤਾ) ਦਾ ਹੱਥ ਹੈ।

ਪਦ ਅਰਥ ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਜਾ ਕਾ = ਜਿਸ ਦਾ।

SikhNet (Spanish)El Día de Luna Llena. Sólo ante el Señor Perfecto, Todopoderoso, la Causa de causas;

ਗੁਣ ਨਿਧਾਨ ਗੋਬਿੰਦ ਗੁਰ; ਕੀਆ ਜਾ ਕਾ ਹੋਇ ॥

gun nidhaan gobind gur; keea jaa kaa hoe |

Sant Singh KhalsaHe is the Treasure of Excellence, the Lord of the Universe; through the Guru, He acts.
Manmohan SinghThe great Lord, at whose instant everything is done, is the treasure of excellences.
Manmohan Singh (Punjabi)ਵਿਸ਼ਾਲ ਪ੍ਰਭੂ ਜਿਸ ਦੀ ਰਜ਼ਾ ਦੁਆਰਾ ਸਾਰਾ ਕੁਛ ਹੁੰਦਾ ਹੈ, ਸਰੇਸ਼ਟਤਾਈਆਂ ਦਾ ਖ਼ਜ਼ਾਨਾ ਹੈ।
Fareedkot Teekaਜਿਸ ਕਾ ਕੀਆ ਹੂਆ ਸਭ ਹੋਤਾ ਹੈ ਵਹੁ ਗੋਬਿੰਦ ਗੁਣੋਂ ਕੀ ਨਿਧਿ ਹੈ ਔਰ ਸਭ ਸੇ (ਗੁਰ) ਬਡਾ ਹੈ॥
Prof. Sahib Singhਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਪਾਲਕ ਹੈ, ਸਭ ਤੋਂ ਵੱਡਾ ਹੈ, ਸਭ ਕੁਝ ਉਸੇ ਦਾ ਹੀ ਕੀਤਾ ਵਾਪਰਦਾ ਹੈ।

ਪਦ ਅਰਥ ਨਿਧਾਨ = ਖ਼ਜ਼ਾਨਾ। ਗੁਰ = ਵੱਡਾ।

SikhNet (Spanish)Benévolo a toda vida, seres y criaturas, Cuya Mano Protectora está en todo;

ਅੰਤਰਜਾਮੀ ਪ੍ਰਭੁ ਸੁਜਾਨੁ; ਅਲਖ ਨਿਰੰਜਨ ਸੋਇ ॥

antarajaamee prabh sujaan; alakh niranjan soe |

Sant Singh KhalsaGod, the Inner-knower, the Searcher of hearts, is All-knowing, Unseen and Immaculately Pure.
Manmohan SinghHe, the wise, unseen and pure Lord, is the knower of hearts.
Manmohan Singh (Punjabi)ਉਹ ਸਿਆਣਾ, ਅਦ੍ਰਿਸ਼ਟ ਅਤੇ ਪਵਿੱਤ੍ਰ ਪ੍ਰਭੂ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਸੋਈ ਪ੍ਰਭੂ ਚਤਰ ਅੰਤਰਜਾਮੀ ਹੈ ਔਰ ਅਲਖ ਹੈ ਮਾਇਆ ਸੇ ਰਹਿਤ ਹੈ॥
Prof. Sahib Singhਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਿਆਣਾ ਹੈ, ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।

ਪਦ ਅਰਥ ਅੰਤਰਜਾਮੀ = (ਹਰੇਕ ਦੇ) ਅੰਦਰ ਦੀ ਜਾਣਨ ਵਾਲਾ। ਸੁਜਾਨੁ = ਸਿਆਣਾ। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੀ ਕਾਲਖ}।

SikhNet (Spanish)Tesoro de Virtud, Soporte de la Tierra, el Iluminador, el Hacedor,

ਪਾਰਬ੍ਰਹਮੁ ਪਰਮੇਸਰੋ; ਸਭ ਬਿਧਿ ਜਾਨਣਹਾਰ ॥

paarabraham paramesaro; sabh bidh jaananahaar |

Sant Singh KhalsaThe Supreme Lord God, the Transcendent Lord, is the Knower of all ways and means.
Manmohan SinghTranscendent Lord, the Lofty master is the knower of all the devices.
Manmohan Singh (Punjabi)ਪਰਮ ਪ੍ਰਭੂ, ਬੁਲੰਦ ਮਾਲਕ ਸਾਰਿਆਂ ਢੰਗਾਂ ਨੂੰ ਜਾਨਣ ਵਾਲਾ ਹੈ।
Fareedkot Teekaਪਾਰਬ੍ਰਹਮ ਪਰਮੇਸ੍ਵਰ ਸਭ ਬਿਧੀ ਜਾਨਣੇ ਵਾਲਾ ਹੈ॥
Prof. Sahib Singh(ਹੇ ਭਾਈ!) ਉਹ ਪਾਰਬ੍ਰਹਮ ਸਭ ਤੋਂ ਵੱਡਾ ਮਾਲਕ ਹੈ (ਜੀਵਾਂ ਦੇ ਭਲੇ ਦਾ) ਹਰੇਕ ਢੰਗ ਜਾਣਨ ਵਾਲਾ ਹੈ,

ਪਦ ਅਰਥ ਸਭ ਬਿਧਿ = ਹਰੇਕ ਢੰਗ।

SikhNet (Spanish)El Conocedor de lo Íntimo, Todo Sabio, el Maestro, Inefable e Inmaculado.

ਸੰਤ ਸਹਾਈ ਸਰਨਿ ਜੋਗੁ; ਆਠ ਪਹਰ ਨਮਸਕਾਰ ॥

sant sahaaee saran jog; aatth pehar namasakaar |

Sant Singh KhalsaHe is the Support of His Saints, with the Power to give Sanctuary. Twenty-four hours a day, I bow in reverence to Him.
Manmohan SinghHe is the helper of the saints and potent to give shelter. I ever make obeisance to Him.
Manmohan Singh (Punjabi)ਉਹ ਸਾਧੂਆਂ ਦਾ ਸਹਾਇਕ ਅਤੇ ਪਨਾਹ ਦੇਣ ਨੂੰ ਸਮਰੱਥ ਹੈ। ਮੈਂ ਹਮੇਸ਼ਾਂ ਉਸ ਨੂੰ ਪ੍ਰਣਾਮ ਕਰਦਾ ਹਾਂ।
Fareedkot Teekaਸੰਤੋਂ ਕਾ ਸਹਾਈ ਹੈ ਔਰ ਸਰਨ ਦੇਣੇ ਜੋਗ੍ਯ ਹੈ, ਤਾਂ ਤੇ ਆਠ ਪਹਰ ਨਮਸਕਾਰ ਕਰੋ॥
Prof. Sahib Singhਸੰਤਾਂ ਦਾ ਰਾਖਾ ਹੈ, ਸਰਨ ਆਏ ਦੀ ਸਹਾਇਤਾ ਕਰਨ ਜੋਗਾ ਹੈ-ਉਸ ਪਰਮਾਤਮਾ ਨੂੰ ਅੱਠੇ ਪਹਰ ਨਮਸਕਾਰ ਕਰ।

ਪਦ ਅਰਥ ਸਰਨਿ ਜੋਗੁ = ਸਰਨ ਆਏ ਦੀ ਸਹਾਇਤਾ ਕਰਨ ਜੋਗਾ।

SikhNet (Spanish)Nuestro Señor Trascendente, Dios Sublime, Quien conoce la condición de cada uno;

ਅਕਥ ਕਥਾ. ਨਹ ਬੂਝੀਐ; ਸਿਮਰਹੁ. ਹਰਿ ਕੇ ਚਰਨ ॥

akath kathaa. neh boojheeai; simarahu. har ke charan |

Sant Singh KhalsaHis Unspoken Speech cannot be understood; I meditate on the Feet of the Lord.
Manmohan SinghI meditate on the feet of God, whose ineffable discourse cannot be known.
Manmohan Singh (Punjabi)ਮੈਂ ਵਾਹਿਗੁਰੂ ਦੇ ਚਰਨਾਂ ਦਾ ਆਰਾਧਨ ਕਰਦਾ ਹਾਂ, ਜਿਸ ਦੀ ਅਕਹਿ ਵਾਰਤਾ ਜਾਣੀ ਨਹੀਂ ਜਾ ਸਕਦੀ।
Fareedkot Teekaਜਿਸ ਕੀਆਂ ਕਥਾ ਅਕਥ ਹੈਂ ਬੂਝਣੈ ਮੇਂ ਨਹੀਂ ਆਵਤੀਆਂ ਹੈਂ, ਤਿਸ ਹਰੀ ਕੇ ਚਰਨੋਂ ਕਾ ਸਿਮਰਨ ਕਰੋ॥
Prof. Sahib Singhਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ।

ਪਦ ਅਰਥ ਅਕਬ = ਜਿਨ੍ਹਾਂ ਨੂੰ ਬਿਆਨ ਨਾਹ ਕੀਤਾ ਜਾ ਸਕੇ।

SikhNet (Spanish)Apoyo de los Santos, Merecedor de nuestra profunda reverencia, ante Él me postro noche y día.

ਪਤਿਤ. ਉਧਾਰਨ ਅਨਾਥ ਨਾਥ; ਨਾਨਕ. ਪ੍ਰਭ ਕੀ ਸਰਨ ॥੧੬॥

patit. udhaaran anaath naath; naanak. prabh kee saran |16|

Sant Singh KhalsaHe is the Saving Grace of sinners, the Master of the masterless; Nanak has entered God's Sanctuary. ||16||
Manmohan SinghNanak has entered the sanctuary of the Lord, who is the savior of the sinners and the Master of masterless.
Manmohan Singh (Punjabi)ਨਾਨਕ ਨੇ ਸਾਹਿਬ ਦੀ ਪਨਾਹ ਲਈ ਹੈ, ਜੋ ਪਾਪੀਆਂ ਨੂੰ ਤਾਰਨ ਵਾਲਾ ਤੇ ਨਿਖਸਮਿਆਂ ਦਾ ਖਸਮ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਅਨਾਥੋਂ ਕਾ ਨਾਥ ਪਾਪੀਓਂ ਕਾ ਉਧਾਰ ਕਰਨੇ ਵਾਲਾ ਹੈ, ਤਿਸ ਪਭੂ ਕੀ ਸਰਨ ਗ੍ਰਹਨ ਕਰੋ॥੧੬॥
Prof. Sahib Singhਹੇ ਨਾਨਕ! ਉਹ ਪਰਮਾਤਮਾ (ਵਿਕਾਰਾਂ ਵਿਚ) ਡਿੱਗੇ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ, ਉਹ ਨਿਖਸਮਿਆਂ ਦਾ ਖਸਮ ਹੈ, ਉਸ ਦਾ ਆਸਰਾ ਲੈ ॥੧੬॥

ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ ॥੧੬॥

SikhNet (Spanish)porque Él es el Salvador de los que se ahogan, el Soporte de quien no tiene ningún otro. Oh, dice Nanak, busco el Santuario de tal Señor. (16)

Open this shabad →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)Slok

ਦੁਖ ਬਿਨਸੇ ਸਹਸਾ ਗਇਓ; ਸਰਨਿ ਗਹੀ ਹਰਿ ਰਾਇ ॥

dukh binase sahasaa geo; saran gahee har raae |

Sant Singh KhalsaMy pain is gone, and my sorrows have departed, since I took to the Sanctuary of the Lord, my King.
Manmohan SinghMy pain has fled and my doubt has departed, since I have grasped the shelter of God the king.
Manmohan Singh (Punjabi)ਜਦੋਂ ਦੀ ਮੈਂ ਵਾਹਿਗੁਰੂ ਪਾਤਸ਼ਾਹ ਦੀ ਪਨਾਹ ਪਕੜੀ ਹੈ, ਮੇਰਾ ਗ਼ਮ ਨਾਸ ਹੋ ਗਿਆ ਹੈ ਤੇ ਸੰਦੇਹ ਦੌੜ ਗਿਆ ਹੈ।
Fareedkot Teekaਜਿਸ ਨੇ ਹਰੀ ਰਾਜਾ ਕੀ ਸਰਨ ਗ੍ਰਹਨ ਕਰੀ ਹੈ, ਤਿਸ ਕੇ ਦੁਖ ਦੂਰ ਹੋ ਗਏ ਹੈਂ ਔਰ ਸੰਸਾ ਚਲਿਆ ਗਇਆ ਹੈ॥
Prof. Sahib Singh(ਜਿਸ ਮਨੁੱਖ ਨੇ) ਪ੍ਰਭੂ ਪਾਤਿਸ਼ਾਹ ਦਾ ਆਸਰਾ ਲਿਆ, (ਉਸ ਦੇ) ਸਾਰੇ ਦੁੱਖ ਨਾਸ ਹੋ ਗਏ, (ਉਸ ਦੇ ਅੰਦਰੋਂ ਹਰੇਕ ਕਿਸਮ ਦਾ) ਸਹਮ ਦੂਰ ਹੋ ਗਿਆ।

ਪਦ ਅਰਥ ਬਿਨਸੇ = ਨਾਸ ਹੋ ਗਏ। ਸਹਸਾ = ਸਹਮ। ਗਹੀ = ਫੜੀ। ਹਰਿ ਰਾਇ = ਪ੍ਰਭੂ ਪਾਤਿਸ਼ਾਹ।

SikhNet (Spanish)Mis aflicciones terminan y mi duda se resuelve cuando busco el Refugio de mi Señor, el Rey.

ਮਨਿ ਚਿੰਦੇ ਫਲ ਪਾਇਆ; ਨਾਨਕ. ਹਰਿ ਗੁਨ ਗਾਇ ॥੧੭॥

man chinde fal paaeaa; naanak. har gun gaae |17|

Sant Singh KhalsaI have obtained the fruits of my mind's desires, O Nanak, singing the Glorious Praises of the Lord. ||17||
Manmohan SinghBy singing the praises of God, Nanak has obtained his heart desired fruits.
Manmohan Singh (Punjabi)ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ, ਨਾਨਕ ਨੇ ਆਪਣੇ ਚਿੱਤ-ਚਾਹੁੰਦੇ ਮੇਵੇ ਪਾ ਲਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਗੁਨੋਂ ਕੋ ਗਾਇਨ ਕਰ ਕੇ ਮਨ ਇਛਤ ਫਲ ਪਾਇਆ ਹੈ॥੧੭॥☬ਇਸ ਬਾਣੀ ਕਾ ਮਹਾਤਮ ਉਚਾਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਗੁਣ ਗਾ ਕੇ (ਉਸ ਨੇ ਆਪਣੇ) ਮਨ ਵਿਚ ਚਿਤਵੇ ਹੋਏ ਸਾਰੇ ਹੀ ਫਲ ਹਾਸਲ ਕਰ ਲਏ ॥੧੭॥

ਪਦ ਅਰਥ ਮਨਿ = ਮਨ ਵਿਚ। ਚਿੰਦੇ = ਚਿਤਵੇ ਹੋਏ। ਨਾਨਕ = ਹੇ ਨਾਨਕ! ਗਾਇ = ਗਾ ਕੇ ॥੧੭॥

SikhNet (Spanish)He obtenido los frutos de los deseos de mi mente, Estoy satisfecho y alabo a mi Señor Dios. (17)

Open this shabad →

Shabad Guru Arjan Dev Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ!
Prof. Sahib Singhਪਉੜੀ
SikhNet (Spanish)Pauri (Koi-gave)

ਕੋਈ ਗਾਵੈ. ਕੋ ਸੁਣੈ; ਕੋਈ ਕਰੈ ਬੀਚਾਰੁ ॥

koee gaavai. ko sunai; koee karai beechaar |

Sant Singh KhalsaSome sing, some listen, and some contemplate;
Manmohan SinghLet someone sing, some one hear, some one reflect on,
Manmohan Singh (Punjabi)ਕੋਈ ਜਣਾ ਹਰੀ ਦੇ ਨਾਮ ਨੂੰ ਗਾਇਨ ਕਰੇ, ਕੋਈ ਜਣਾ ਸੁਣੇ, ਕੋਈ ਜਣਾ ਸੋਚੇ ਸਮਝੇ,
Fareedkot Teekaਕੋਈ ਰਾਗ ਮੇਂ ਗਾਇਨ ਕਰੇ ਵਾ ਸੁਤੇ ਪਾਠ ਕਰੇ, ਕੋਈ ਇਸ ਪਾਠ ਕੋ ਸੁਣੇ, ਇਸ ਕੇ ਅਰਥੋਂ ਕਾ ਵਿਚਾਰ ਕਰੇ॥
Prof. Sahib Singhਜਿਹੜਾ ਕੋਈ ਮਨੁੱਖ (ਪਰਮਾਤਮਾ ਦੇ ਗੁਣ) ਗਾਂਦਾ ਹੈ, ਜਿਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਦਾ ਹੈ,

ਪਦ ਅਰਥ ਕੋਈ = ਜਿਹੜਾ ਕੋਈ ਮਨੁੱਖ। ਕੋ = ਜਿਹੜਾ ਕੋਈ ਮਨੁੱਖ। ਬੀਚਾਰੁ = (ਪਰਮਾਤਮਾ ਦੇ ਗੁਣਾਂ ਦੀ) ਵਿਚਾਰ।

SikhNet (Spanish)Algunos cantan, otros escuchan y otros meditan en la Palabra de Dios.

ਕੋ ਉਪਦੇਸੈ. ਕੋ ਦ੍ਰਿੜੈ; ਤਿਸ ਕਾ ਹੋਇ ਉਧਾਰੁ ॥

ko upadesai. ko drirrai; tis kaa hoe udhaar |

Sant Singh Khalsasome preach, and some implant the Name within; this is how they are saved.
Manmohan Singhsome one preach the Name of God and some one preach the Name of God and some one fix it in his mind, he shall forthwith be saved.
Manmohan Singh (Punjabi)ਕੋਈ ਜਣਾ ਪਰਚਾਰੇ ਅਤੇ ਕੋਈ ਜਣਾ ਇਸ ਨੂੰ ਆਪਣੇ ਮਨ ਅੰਦਰ ਪੱਕਾ ਕਰੇ, ਉਸ ਦਾ ਤੱਤਪਰ ਪਾਰ ਉਤਾਰਾ ਹੋ ਜਾਵੇਗਾ।
Fareedkot Teekaਇਸ ਕੇ ਸਿਧਾਂਤ ਕਾ ਕੋਈ ਉਪਦੇਸ ਕਰੇ ਪੁਨਾ ਕੋਈ ਸੁਨੇ ਹੂਏ ਸਿਧਾਂਤ ਕੋ ਨਿਸਚੇ ਕਰੇ, ਤਿਸ ਕਾ ਸੰਸਾਰ ਸਮੁੰਦ੍ਰ ਸੇ ਨਿਕਸਣਾ ਹੋਵੇਗਾ॥
Prof. Sahib Singhਜਿਹੜਾ ਕੋਈ ਮਨੁੱਖ (ਪਰਮਾਤਮਾ ਦੇ ਗੁਣਾਂ ਨੂੰ ਆਪਣੇ) ਮਨ ਵਿੱਚ ਵਸਾਂਦਾ ਹੈ, ਜੇਹੜਾ ਕੋਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦਾ ਹੋਰਨਾਂ ਨੂੰ) ਉਪਦੇਸ਼ ਕਰਦਾ ਹੈ (ਤੇ ਆਪ ਭੀ ਉਸ ਸਿਫ਼ਤ-ਸਾਲਾਹ ਨੂੰ ਆਪਣੇ ਮਨ ਵਿਚ) ਪੱਕੀ ਕਰਕੇ ਟਿਕਾਂਦਾ ਹੈ, ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ।

ਪਦ ਅਰਥ ਉਪਦੇਸੈ = ਹੋਰਨਾਂ ਨੂੰ ਉਪਦੇਸ਼ ਕਰਦਾ ਹੈ। ਦ੍ਰਿੜੈ = (ਆਪਣੇ ਮਨ ਵਿਚ) ਪੱਕਾ ਕਰਦਾ ਹੈ। ਤਿਸ ਕਾ = {ਲਫ਼ਜ਼ 'ਤਿਸ' ਦਾ ਅਖ਼ੀਰਲਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਉਧਾਰੁ = (ਪਾਪਾਂ, ਕਿਲਬਿਖਾਂ ਤੋਂ) ਬਚਾਉ।

SikhNet (Spanish)Algunos instruyen a otros en la Experiencia de Dios; otros enaltecen la Experiencia en la mente; de las dos formas uno es bendecido y emancipado.

ਕਿਲਬਿਖ ਕਾਟੈ. ਹੋਇ ਨਿਰਮਲਾ; ਜਨਮ ਜਨਮ ਮਲੁ ਜਾਇ ॥

kilabikh kaattai. hoe niramalaa; janam janam mal jaae |

Sant Singh KhalsaTheir sinful mistakes are erased, and they become pure; the filth of countless incarnations is washed away.
Manmohan SinghHis sins shall be effaced, he shall become pure and his filth of many births shall be washed off.
Manmohan Singh (Punjabi)ਉਸ ਦੇ ਪਾਪ ਮਿਟ ਜਾਣਗੇ ਉਹ ਸਾਫ ਸੁਥਰਾ ਹੋ ਜਾਵੇਗਾ ਅਤੇ ਉਸ ਦੇ ਅਨੇਕਾਂ ਜਨਮਾਂ ਦੀ ਮੈਲ ਧੋਤੀ ਜਾਏਗੀ।
Fareedkot Teekaਔਰ ਪਾਪੋਂ ਕੌ ਕਾਟ ਕਰ ਸੁਧ ਹੋਵੇਗਾ, ਜਨਮ ਜਨਮ ਕੀ ਮੈਲ ਚਲੀ ਜਾਵੇਗੀ॥
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਵਿਕਾਰ ਕੱਟ ਲੈਂਦਾ ਹੈ; ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ; ਅਨੇਕਾਂ ਜਨਮਾਂ (ਦੇ ਕੀਤੇ ਹੋਏ ਵਿਕਾਰਾਂ) ਦੀ ਮੈਲ (ਉਸ ਦੇ ਅੰਦਰੋਂ) ਦੂਰ ਹੋ ਜਾਂਦੀ ਹੈ।

ਪਦ ਅਰਥ ਕਿਲਬਿਖ = ਪਾਪ। ਕਾਟੈ = ਕੱਟ ਲੈਂਦਾ ਹੈ। ਨਿਰਮਲਾ = ਪਵਿਤ੍ਰ (ਜੀਵਨ ਵਾਲਾ)। ਮਲੁ = (ਕੀਤੇ ਵਿਕਾਰਾਂ ਦੀ) ਮੈਲ। ਜਾਇ = ਦੂਰ ਹੋ ਜਾਂਦੀ ਹੈ।

SikhNet (Spanish)Los errores de tales seres son lavados y se vuelven puros habiéndose quitado la impureza de todos los tiempos.

ਹਲਤਿ ਪਲਤਿ ਮੁਖੁ ਊਜਲਾ; ਨਹ ਪੋਹੈ ਤਿਸੁ. ਮਾਇ ॥

halat palat mukh aoojalaa; neh pohai tis. maae |

Sant Singh KhalsaIn this world and the next, their faces shall be radiant; they shall not be touched by Maya.
Manmohan SinghIn this world and the next world, his countenance shall be bright, and mammon shall not affect him.
Manmohan Singh (Punjabi)ਇਸ ਜਹਾਨ ਤੇ ਪ੍ਰਲੋਕ ਵਿੱਚ ਉਸ ਦਾ ਚਿਹਰਾ ਰੋਸ਼ਨ ਹੋਵੇਗਾ ਅਤੇ ਮਾਇਆ ਉਸ ਉਤੇ ਅਸਰ ਨਹੀਂ ਕਰੇਗੀ।
Fareedkot Teekaਪੁਨਾ ਲੋਕ ਪ੍ਰਲੋਕ ਮੇਂ ਮੁਖ ਉਜਲ ਹੋਵੇਗਾ ਔਰ ਤਿਸ ਕੋ ਮਾਇਆ ਨਹੀਂ ਪੋਹੈਗੀ॥
Prof. Sahib Singhਇਸ ਲੋਕ ਵਿਚ (ਭੀ ਉਸ ਦਾ) ਮੂੰਹ ਰੌਸ਼ਨ ਰਹਿੰਦਾ ਹੈ (ਕਿਉਂਕਿ) ਮਾਇਆ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।

ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਊਜਲ = ਰੌਸ਼ਨ। ਪੋਹੈ = ਆਪਣਾ ਜ਼ੋਰ ਪਾ ਸਕਦੀ। ਮਾਇ = ਮਾਇਆ।

SikhNet (Spanish)Sus semblantes están relucientes aquí y aquí después, y Maya no los contamina.

ਸੋ ਸੁਰਤਾ. ਸੋ ਬੈਸਨੋ; ਸੋ ਗਿਆਨੀ ਧਨਵੰਤੁ ॥

so surataa. so baisano; so giaanee dhanavant |

Sant Singh KhalsaThey are intuitively wise, and they are Vaishnaavs, worshippers of Vishnu; they are spiritually wise, wealthy and prosperous.
Manmohan SinghHe is the man of wisdom, he the vegetarian, he the divine and the man of wealth;
Manmohan Singh (Punjabi)ਉਹ ਸਿਆਣਾ ਬੰਦਾ ਹੈ, ਉਹ ਹੀ ਮਾਸ-ਤਿਆਗੀ, ਉਹ ਹੀ ਗਿਆਨਵਾਨ ਤੇ ਧਨਾਢ।
Fareedkot Teekaਸੋਈ ਸਾਸਤ੍ਰੋਂ ਕਾ (ਸੁਰਤਾ) ਗ੍ਯਾਤਾ ਹੈ, ਸੋਈ ਬੈਸਨਵ ਹੈ ਔਰ ਗਯਾਨਵਾਨ ਹੈ, ਧਨ ਵਾਲਾ ਹੈ॥
Prof. Sahib Singh(ਹੇ ਭਾਈ!) ਉਹ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ; ਉਹ ਸੁੱਚੇ ਆਚਰਨ ਵਾਲਾ ਹੈ; ਉਹ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਣ ਵਾਲਾ ਹੈ, ਉਹ (ਅਸਲ) ਧਨਾਢ ਹੈ;

ਪਦ ਅਰਥ ਸੁਰਤਾ = ਜਿਸ ਨੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਹੋਈ ਹੈ। ਬੈਸਨੋ = ਸੁੱਚੇ ਆਚਰਨ ਵਾਲਾ ਭਗਤ। ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ।

SikhNet (Spanish)Solamente la persona que alaba al Señor, el Creador de nuestro destino,

ਸੋ ਸੂਰਾ ਕੁਲਵੰਤੁ ਸੋਇ; ਜਿਨਿ ਭਜਿਆ ਭਗਵੰਤੁ ॥

so sooraa kulavant soe; jin bhajiaa bhagavant |

Sant Singh KhalsaThey are spiritual heros, of noble birth, who vibrate upon the Lord God.
Manmohan SinghHe is the hero, and he is of high family, who has meditated on the Fortunate Lord.
Manmohan Singh (Punjabi)ਓਹੀ ਸੂਰਮਾ ਅਤੇ ਓਹੀ ਉਚੇ ਖਾਨਦਾਨ ਦਾ ਹੈ, ਜਿਸ ਨੇ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕੀਤਾ ਹੈ।
Fareedkot Teekaਪੁਨਾ ਸੋਈ ਸੂਰਬੀਰ ਹੈ ਔਰ ਕੁਲੀਨ ਭੀ ਸੋਈ ਹੈ, ਜਿਸ ਨੇ ਭਗਵੰਤ ਕੋ ਜਪਿਆ ਹੈ॥☬ਜੇ ਕਹੇ ਸਿਮਰਨੇ ਕਾ ਅਧਿਕਾਰ ਕਿਸ ਕੋ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਵਾਲਾ ਅਸਲ) ਸੂਰਮਾ ਹੈ; ਉਹੀ ਉੱਚੀ ਕੁਲ ਵਾਲਾ ਹੈ; ਉਹ ਪਰਮਾਤਮਾ ਨਾਲ ਡੂੰਘੀ ਸਾਂਝ ਵਾਲਾ ਹੈ; ਜਿਸ (ਮਨੁੱਖ) ਨੇ ਭਗਵਾਨ ਦਾ ਭਜਨ ਕੀਤਾ ਹੈ।

ਪਦ ਅਰਥ ਸੂਰਾ = (ਵਿਕਾਰਾਂ ਦਾ ਟਾਕਰਾ ਕਰ ਸਕਣ ਵਾਲਾ) ਸੂਰਮਾ। ਕੁਲਵੰਤੁ = ਉੱਚੀ ਕੁਲ ਵਾਲਾ। ਜਿਨਿ = ਜਿਸ (ਮਨੁੱਖ ਨੇ)। ਭਗਵੰਤੁ = ਭਗਵਾਨ।

SikhNet (Spanish)es prestigiado y de alta casta.

ਖਤ੍ਰੀ ਬ੍ਰਾਹਮਣੁ ਸੂਦੁ ਬੈਸੁ; ਉਧਰੈ ਸਿਮਰਿ. ਚੰਡਾਲ ॥

khatree braahaman sood bais; udharai simar. chanddaal |

Sant Singh KhalsaThe Kh'shatriyas, the Brahmins, the low-caste Soodras, the Vaisha workers and the outcast pariahs are all saved,
Manmohan SinghThe warriors, priests, menials, the farmers and pariahs are saved by remembering the Lord.
Manmohan Singh (Punjabi)ਸਿਪਾਹੀ, ਪ੍ਰਚਾਰਕ, ਕਮੀਣ, ਜਿਮੀਦਾਰ ਅਤੇ ਨਿਖਿਧ ਜਾਤਾਂ ਵਾਲੇ ਸੁਆਮੀ ਦਾ ਆਰਾਧਨ ਕਰਨ ਦੁਆਰਾ ਤਰ ਜਾਂਦੇ ਹਨ।
Fareedkot Teekaਖਤ੍ਰੀ, ਬ੍ਰਾਹਮਣ, ਸੂਦ੍ਰ, ਵੈਸ, ਚੰਡਾਲ, ਕੋਈ ਹੋ। ਜੋ ਸਿਮਰਨ ਕਰੇਗਾ ਸੋ ਉਧਰ ਜਾਵੇਗਾ॥
Prof. Sahib Singh(ਹੇ ਭਾਈ! ਕੋਈ) ਖੱਤਰੀ (ਹੋਵੇ, ਕੋਈ) ਬ੍ਰਾਹਮਣ (ਹੋਵੇ; ਕੋਈ) ਸ਼ੂਦਰ (ਹੋਵੇ; ਕੋਈ) ਵੈਸ਼ (ਹੋਵੇ; ਕੋਈ) ਚੰਡਾਲ (ਹੋਵੇ; ਕਿਸੇ ਭੀ ਵਰਨ ਦਾ ਹੋਵੇ; ਪਰਮਾਤਮਾ ਦਾ ਨਾਮ) ਸਿਮਰ ਕੇ (ਉਹ ਵਿਕਾਰਾਂ ਤੋਂ) ਬਚ ਜਾਂਦਾ ਹੈ।

ਪਦ ਅਰਥ ਸੂਦੁ = ਸ਼ੂਦਰ। ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਸਿਮਰਿ = ਸਿਮਰ ਕੇ।

SikhNet (Spanish)Los Brahmanes, los Kshartriyas, los Vaishas, los Shudras, y hasta los miserables y desgraciados son todos emancipados meditan­do en su Señor.

ਜਿਨਿ ਜਾਨਿਓ ਪ੍ਰਭੁ ਆਪਨਾ; ਨਾਨਕ. ਤਿਸਹਿ ਰਵਾਲ ॥੧੭॥

jin jaanio prabh aapanaa; naanak. tiseh ravaal |17|

Sant Singh Khalsameditating on the Lord. Nanak is the dust of the feet of those who know his God. ||17||
Manmohan SinghNanak is the dust of his feet, who knows his Lord.
Manmohan Singh (Punjabi)ਨਾਨਕ, ਉਸ ਦੇ ਪੈਰਾ ਦੀ ਧੂੜ ਹੈ, ਜੋ ਆਪਣੇ ਸੁਆਮੀ ਨੂੰ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਆਪਨੇ ਪ੍ਰਭੂ ਕੋ ਜਾਨਿਆ ਹੈ ਤਿਸ ਕੇ ਚਰਨੋਂ ਕੀ ਧੂੜੀ ਹੋਈਏ ਵਾ ਤਿਨ ਕੀ ਚਰਨ ਧੂੜ ਮਿਲੇ॥੧੭॥☬ਮਰਵਾਹੇ ਖਤੀ੍ਰਓਂ ਨੇ ਗੁਰੂ ਅਮਰ ਦਾਸ ਜੀ ਕੀ ਅਵਗਿਆ ਕਰੀ। ਤਿਸ ਕਰ ਦੁਖ ਪਾਇ ਕਰ ਨਾਸ ਹੂਏ। ਸਤਿਗੁਰੋਂ ਮੇਂ ਜੈਸੀ ਕੋਈ ਭਾਵਨਾ ਕਰਤਾ ਹੈ ਤੈਸਾ ਫਲੁ ਪਾਵਤਾ ਹੈ। ਤਾਂ ਤੇ ਬੁਹਤ ਸੇ ਸਲੋਕ ਉਨ ਮਨਮੁਖੋਂ ਕੇ ਪ੍ਰਥਾਇ ਹੈਂ ਔਰ ਸਤਿਗੁਰੋਂ ਕੀ ਉਸਤਤੀ ਅਕਾਲ ਪੁਰਖ ਆਗੇ ਬੇਨਤੀ ਇਹ ਸੂਚਨ ਕਰਾਵਤੇ ਹੈਂ:
Prof. Sahib Singhਜਿਸ (ਭੀ ਮਨੁੱਖ) ਨੇ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ, ਨਾਨਕ ਉਸ ਦੇ ਚਰਨਾਂ ਦੀ ਧੂੜ (ਮੰਗਦਾ ਹੈ) ॥੧੭॥

ਪਦ ਅਰਥ ਜਾਨਿਓ = ਡੂੰਘੀ ਸਾਂਝ ਪਾਈ। ਤਿਸਹਿ ਰਵਾਲ = ਉਸ ਦੀ ਚਰਨ-ਧੂੜ (ਮੰਗਦਾ ਹੈ) ॥੧੭॥

* ਗਉੜੀ ਕੀ ਵਾਰ ਮਹਲਾ ੪, ਵਾਰ ਦਾ ਭਾਵ। ਪਉੜੀ-ਵਾਰ ਭਾਵ: ੧. ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਇਕ ਸੋਹਣੀ ਸੁੰਦਰ ਕਾਰ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਕਾਰ ਕਰਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ੨. ਜੋ ਮਨੁੱਖ ਇਕ-ਮਨ ਹੋ ਕੇ ਨਾਮ ਸਿਮਰਦੇ ਹਨ; ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਰਨ। ੩. ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਸਿਮਰਨ ਕਰਦਿਆਂ ਮਨੁੱਖ ਨੂੰ ਇਹ ਯਕੀਨ ਬਣਦਾ ਜਾਂਦਾ ਹੈ ਕਿ ਪ੍ਰਭੂ ਸਿਰ ਉਤੇ ਰਾਖਾ ਹੈ, ਸਭ ਕੁਝ ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ। ਇਸ ਸ਼ਰਧਾ ਦੇ ਬਣਿਆਂ ਮਨੁੱਖ ਦੇ ਚਿੰਤਾ-ਝੋਰੇ ਨਾਸ ਹੋ ਜਾਂਦੇ ਹਨ। ੪. ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਿਆਂ ਇਹ ਸਮਝ ਆ ਜਾਂਦੀ ਹੈ ਕਿ ਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਜਗਤ ਦਾ ਪ੍ਰਬੰਧ ਚਲਾਣ ਵਿਚ ਕੋਈ ਉਕਾਈ ਨਹੀਂ ਖਾਂਦਾ, ਜੋ ਕੁਝ ਕਰਦਾ ਹੈ ਜੀਵਾਂ ਦੇ ਭਲੇ ਲਈ ਕਰਦਾ ਹੈ। ਇਸ ਤਰ੍ਹਾਂ ਬੰਦਗੀ ਕਰਨ ਵਾਲੇ ਦੇ ਸਾਰੇ ਦੁੱਖ ਤੇ ਝੋਰੇ ਮਿਟ ਜਾਂਦੇ ਹਨ। ੫. ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਿਉਂ ਜਿਉਂ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਉਸ ਨੂੰ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਇਸ ਪਿਆਰ ਦੀ ਖਿੱਚ ਨਾਲ ਉਹ ਪ੍ਰਭੂ ਵਿਚ ਆਪਾ ਲੀਨ ਕਰ ਦੇਂਦਾ ਹੈ। ੬. ਨਾਮ ਸਿਮਰਨ ਦੀ ਬਰਕਤਿ ਨਾਲ ਮਨੁੱਖ ਨੂੰ ਮੌਤ ਦਾ ਡਰ ਨਹੀਂ ਪੋਹ ਸਕਦਾ, ਤੇ ਉਹ ਸਦਾ ਖਿੜੇ ਮੱਥੇ ਹੀ ਰਹਿੰਦਾ ਹੈ, ਪਰ ਜ

SikhNet (Spanish)Nanak se postra ante aquél que ha conocido a su Único Señor.(17)

Open this shabad →

Shabad Guru Ramdas Ji Raag Gauree

ਗਉੜੀ ਕੀ ਵਾਰ ਮਹਲਾ ੪ ॥

gaurree kee vaar mahalaa 4 |

Sant Singh KhalsaVaar In Gauree, Fourth Mehl:
Manmohan SinghEulogy of Gauri, 4th Guru.
Manmohan Singh (Punjabi)ਗਉੜੀ ਦੀ ਵਾਰ ਚੋਥੀ ਪਾਤਸ਼ਾਹੀ।
Prof. Sahib Singhਰਾਗ ਗਉੜੀ ਵਿੱਚ ਗੁਰੂ ਅਰਜਨ ਜੀ ਦੀ ਬਾਣੀ 'ਵਾਰ'।
SikhNet (Spanish)Var en Gauri, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਲੋਕ ਮਃ ੪ ॥

salok mahalaa 4 |

Sant Singh KhalsaSalok Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok

ਸਤਿਗੁਰੁ ਪੁਰਖੁ. ਦਇਆਲੁ ਹੈ; ਜਿਸ ਨੋ. ਸਮਤੁ ਸਭੁ ਕੋਇ ॥

satigur purakh. deaal hai; jis no. samat sabh koe |

Sant Singh KhalsaThe True Guru, the Primal Being, is kind and compassionate; all are alike to Him.
Manmohan SinghCompassionate is the Great True Guru, for whom all are alike.
Manmohan Singh (Punjabi)ਮਿਹਰਬਾਨ ਹੈ, ਵੱਡਾ ਸੱਚਾ ਗੁਰੂ, ਜਿਸ ਲਈ ਸਾਰੇ ਇਕੋ ਜੇਹੇ ਹਨ।
Fareedkot Teekaਹੇ ਭਾਈ! ਸਤਿਗੁਰੂ ਦਿਆਲੂ ਪੁਰਖ ਹੈਂ ਜਿਸ ਕੋ ਸਭ ਕੋਈ (ਸਮਤੁ) ਤੁਲ ਹੈ॥
Prof. Sahib Singhਸਤਿਗੁਰੂ ਸਭ ਜੀਆਂ ਤੇ ਮਿਹਰ ਕਰਨ ਵਾਲਾ ਹੈ, ਉਸ ਨੂੰ ਹੇਰਕ ਜੀਵ ਇਕੋ ਜਿਹਾ ਹੈ।

ਪਦ ਅਰਥ ਸਮਤੁ = ਇਕੋ ਜਿਹਾ।

SikhNet (Spanish)Mi Perfecto Guru, el Espíritu Divino, es Compasivo con todos; para Él, todos son iguales.

ਏਕ ਦ੍ਰਿਸਟਿ ਕਰਿ ਦੇਖਦਾ; ਮਨ ਭਾਵਨੀ ਤੇ. ਸਿਧਿ ਹੋਇ ॥

ek drisatt kar dekhadaa; man bhaavanee te. sidh hoe |

Sant Singh KhalsaHe looks upon all impartially; with pure faith in the mind, He is obtained.
Manmohan SinghHe beholds all with the same eye, but with mind faith he is obtained.
Manmohan Singh (Punjabi)ਉਹ ਸਾਰਿਆਂ ਨੂੰ ਇਕ ਨਜ਼ਰ ਨਾਲ ਵੇਖਦਾ ਹੈ, ਪ੍ਰੰਤੂ ਚਿੱਤ ਦੀ ਸ਼ਰਧਾ ਨਾਲ ਉਹ ਪਾਇਆ ਜਾਂਦਾ ਹੈ।
Fareedkot Teekaਕਿਯੋਂਕਿ ਸਭ ਮੇਂ ਏਕ ਦ੍ਰਿਸਟੀ ਕਰ ਕੇ ਦੇਖਤਾ ਹੈ, ਪਰੰਤੂ ਜੀਵ ਕੀ ਮਨ ਕੀ ਸਰਧਾ ਸੇ ਗੁਰੋਂ ਕੀ ਤਰਫ ਸੇ ਸੁਖ ਦੁਖ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਉਹ ਸਭਨਾਂ ਵਲ ਇਕੋ ਨਿਗਾਹ ਨਾਲ ਵੇਖਦਾ ਹੈ, ਪਰ (ਜੀਵ ਨੂੰ ਆਪਣੇ ਉੱਦਮ ਦੀ) ਸਫਲਤਾ ਆਪਣੇ ਮਨ ਦੀ ਭਾਵਨਾ ਕਰਕੇ ਹੁੰਦੀ ਹੈ (ਭਾਵ ਜਿਹੀ ਮਨ ਦੀ ਭਾਵਨਾ ਤੇਹੀ ਮੁਰਾਦ ਮਿਲਦੀ ਹੈ)।

ਪਦ ਅਰਥ ਦ੍ਰਿਸ਼ਟਿ = ਨਜ਼ਰ। ਭਾਵਨੀ = ਸ਼ਰਧਾ। ਸਿਧਿ = ਸਫਲਤਾ।

SikhNet (Spanish)Él ve a todos con el mismo ojo, pero solamente Lo obtienen aquéllos que son puros en su corazón.

ਸਤਿਗੁਰ ਵਿਚਿ ਅੰਮ੍ਰਿਤੁ ਹੈ; ਹਰਿ ਉਤਮੁ. ਹਰਿ ਪਦੁ ਸੋਇ ॥

satigur vich amrit hai; har utam. har pad soe |

Sant Singh KhalsaThe Ambrosial Nectar is within the True Guru; He is exalted and sublime, of Godly status.
Manmohan SinghIn the True Guru abides the Name nectar. He is sublime like God and hold Divine rank.
Manmohan Singh (Punjabi)ਸੱਚੇ ਗੁਰੂ ਅੰਦਰ ਨਾਮ ਦਾ ਆਬਿ-ਹਿਯਾਤ ਵਸਦਾ ਹੈ। ਉਹ ਰੱਬ ਦੀ ਤਰ੍ਹਾਂ ਸਰੇਸ਼ਟ ਹੈ ਅਤੇ ਈਸ਼ਵਰੀ ਮਰਤਬਾ ਰੱਖਦਾ ਹੈ।
Fareedkot Teekaਹਰਿ ਹਰਿ ਨਾਮ ਜਪ ਕਰ ਉਤਮ ਪਦ ਅਰਥਾਤ ਜੋ ਮੁਖ ਪਦਵੀ ਪ੍ਰਾਪਤੀ ਹੈ, ਸੋਈ ਸਤਿਗੁਰੋਂ ਮੇਂ ਅੰਮ੍ਰਿਤ ਹੈ॥
Prof. Sahib Singhਸਤਿਗੁਰੂ ਦੇ ਕੋਲ ਹਰੀ ਦੇ ਸ੍ਰੇਸ਼ਟ ਨਾਮ ਦਾ ਅੰਮ੍ਰਿਤ ਹੈ, (???)

ਪਦ ਅਰਥ ਹਰਿ ਪਦੁ = ਹਰੀ ਨਾਲ ਮਿਲਾਪ

SikhNet (Spanish)El Néctar está en el cuerpo de mi Guru Eterno; Él es Sublime y Su Estado Elevado.

ਨਾਨਕ. ਕਿਰਪਾ ਤੇ. ਹਰਿ ਧਿਆਈਐ; ਗੁਰਮੁਖਿ ਪਾਵੈ ਕੋਇ ॥੧॥

naanak. kirapaa te. har dhiaaeeai; guramukh paavai koe |1|

Sant Singh KhalsaO Nanak, by His Grace, one meditates on the Lord; the Gurmukhs obtain Him. ||1||
Manmohan SinghNanak by Guru's grace, God is remembered. A few Guru-ward's obtain the Lord.
Manmohan Singh (Punjabi)ਨਾਨਕ ਗੁਰੂ ਦੀ ਦਇਆ ਦੁਆਰਾ ਵਾਹਿਗੁਰੂ ਸਿਮਰਿਆ ਜਾਂਦਾ ਹੈ, ਵਿਰਲੇ ਗੁਰੂ-ਸਵਾਰੇ ਹੀ ਸਾਹਿਬ ਨੂੰ ਪ੍ਰਾਪਤ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਨਾਮ ਕੋ ਗੁਰੋਂ ਕੀ ਕ੍ਰਿਪਾ ਸੇ ਹੀ ਧਿਆਈਤਾ ਹੈ, ਪਰੰਤੂ ਨਾਮ ਕੋ ਕੋਈ ਗੁਰਮੁਖਿ ਹੀ ਪਾਵਤਾ ਹੈ॥੧॥
Prof. Sahib Singh(ਪਰ) ਹੇ ਨਾਨਕ! ਇਹੀ ਹਰੀ-ਨਾਮ ਜੀਵ (ਪ੍ਰਭੂ ਦੀ) ਕਿਰਪਾ ਨਾਲ ਸਿਮਰਦਾ ਹੈ, ਸਤਿਗੁਰੂ ਦੇ ਸਨਮੁਖ ਹੋ ਕੇ ਕੋਈ (ਭਾਗਾਂ ਵਾਲਾ) ਹਾਸਲ ਕਰ ਸਕਦਾ ਹੈ ॥੧॥
SikhNet (Spanish)Dice Nanak, alabemos al Señor que, por Su Gracia, permite que solamente los que voltean hacia Él, Lo puedan alcanzar.(1)

Open this shabad →

Shabad Guru Ramdas Ji Raag Gauree continues on Ang 301

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਹਉਮੈ ਮਾਇਆ ਸਭ ਬਿਖੁ ਹੈ; ਨਿਤ ਜਗਿ ਤੋਟਾ ਸੰਸਾਰਿ ॥

haumai maaeaa sabh bikh hai; nit jag tottaa sansaar |

Sant Singh KhalsaEgotism and Maya are total poison; in these, people continually suffer loss in this world.
Manmohan SinghSelf-conceit and wealth are all poison. Attached therewith, man ever suffers loss in this world.
Manmohan Singh (Punjabi)ਸਵੈ-ਹੰਗਤਾ ਤੇ ਧਨ-ਦੌਲਤ ਸਮੁਹ ਜ਼ਹਿਰ ਹਨ। ਉਨ੍ਹਾਂ ਨਾਲ ਜੁੜ ਕੇ, ਬੰਦਾ ਇਸ ਜਹਾਨ ਅੰਦਰ, ਹਮੇਸ਼ਾਂ ਨੁਕਸਾਨ ਉਠਾਉਂਦਾ ਹੈ।
Fareedkot Teekaਹੰਤਾ ਮਮਤਾ ਔਰ ਮਾਇਆ ਸਭ ਬਿਖ ਰੂਪ ਹੈਂ, ਸੰਸਾਰ ਮੇਂ ਬਿਖੋਂ ਕਰ ਕੇ (ਜਗਿ) ਜੀਵ ਕੋ ਨਿਤੰਪ੍ਰਤਿ (ਤੋਟਾ) ਘਾਟਾ ਰਹਤਾ ਹੈ॥
Prof. Sahib Singhਮਾਇਆ ਤੋਂ ਉਪਜੀ ਹੋਈ ਹਉਮੈ ਨਿਰੋਲ ਜ਼ਹਿਰ (ਦਾ ਕੰਮ ਕਰਦੀ) ਹੈ, ਇਸ ਦੇ ਪਿਛੇ ਲੱਗਿਆਂ ਸਦਾ ਜਗਤ ਵਿਚ ਘਾਟਾ ਹੈ।

ਪਦ ਅਰਥ ਬਿਖੁ = ਜ਼ਹਿਰ।

SikhNet (Spanish)La Maya y el “yo soy” son puro veneno; los seres mundanos son siempre los perdedores.

ਲਾਹਾ. ਹਰਿ ਧਨੁ ਖਟਿਆ; ਗੁਰਮੁਖਿ ਸਬਦੁ ਵੀਚਾਰਿ ॥

laahaa. har dhan khattiaa; guramukh sabad veechaar |

Sant Singh KhalsaThe Gurmukh earns the profit of the wealth of the Lord's Name, contemplating the Word of the Shabad.
Manmohan SinghBy pondering on the Name, the Guru-ward earns the profit of God wealth.
Manmohan Singh (Punjabi)ਨਾਮ ਦਾ ਚਿੰਤਨ ਕਰਨ ਦੁਆਰਾ ਗੁਰੂ-ਸਮਰਪਣ ਵਾਹਿਗੁਰੂ ਦੀ ਦੌਲਤ ਦਾ ਨਫ਼ਾ ਕਮਾ ਲੈਦਾ ਹੈ।
Fareedkot Teekaਜਿਨੋਂ ਨੇ ਗੁਰੋਂ ਕਾ ਉਪਦੇਸ ਵੀਚਾਰ ਕਰ ਨਾਮ ਧਨੁ ਕਾ ਲਾਹਾ ਖਟਿਆ ਹੈ॥
Prof. Sahib Singhਪ੍ਰਭੂ ਦੇ ਨਾਮ ਧਨ ਦਾ ਲਾਹਾ ਸਤਿਗੁਰੂ ਦੇ ਸਨਮੁਖ ਰਹਿ ਕੇ ਸ਼ਬਦ ਦੀ ਵੀਚਾਰ ਦੁਆਰਾ ਖੱਟਿਆ (ਜਾ ਸਕਦਾ ਹੈ),
SikhNet (Spanish)Las verdaderas riquezas son las del Señor y solamente las obtienen aquéllos que, por la Gracia del Guru, reflexionan en la Palabra.

ਹਉਮੈ ਮੈਲੁ ਬਿਖੁ ਉਤਰੈ; ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥

haumai mail bikh utarai; har amrit har ur dhaar |

Sant Singh KhalsaThe poisonous filth of egotism is removed, when one enshrines the Ambrosial Name of the Lord within the heart.
Manmohan SinghBy placing God and God and God's elixir in the mind, the poison of the filth of ego is removed.
Manmohan Singh (Punjabi)ਰੱਬ ਅਤੇ ਰੱਬ ਦੇ ਸੁਧਾਰਸ ਨੂੰ ਹਿਰਦੇ ਅੰਦਰ ਟਿਕਾਉਣ ਦੁਆਰਾ ਹੰਕਾਰ ਦੀ ਗੰਦਗੀ ਦੀ ਜ਼ਹਿਰ ਲਹਿ ਜਾਂਦੀ ਹੈ।
Fareedkot Teekaਔਰ ਤੇਰਾ ਹਰਿ ਹਰਿ ਨਾਮ ਅੰਮ੍ਰਿਤ ਰਿਦੈ ਮੇਂ ਧਾਰਨੇ ਸੇ ਤਿਨ ਕੀ ਹੰਤਾ ਮਮਤਾ ਰੂਪ ਮੈਲ ਔ ਮਾਇਆ ਕੀ ਬਿਖ ਉਤਰ ਜਾਤੀ ਹੈ॥
Prof. Sahib Singhਤੇ ਹਉਮੈ-ਮੈਲ (ਰੂਪ) ਜ਼ਹਿਰ ਪ੍ਰਭੂ ਦਾ ਅੰਮ੍ਰਿਤ ਨਾਮ ਹਿਰਦੇ ਵਿਚ ਧਾਰਨ ਕੀਤਿਆਂ ਉਤਰ ਜਾਂਦੀ ਹੈ।

ਪਦ ਅਰਥ ਉਰ = ਹਿਰਦਾ।

SikhNet (Spanish)Uno se deshace del veneno del ego si uno enaltece el Néctar del Señor en su corazón.

Open this shabad (6 lines, Angs 300-301) →

Ang 300 of 1430