ਸਲੋਕੁ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
Prof. Sahib Singhਸਲੋਕੁ
SikhNet (Spanish)He obtenido la Paz y el Éxtasis del Perfecto Guru.
ਪੂਰਨੁ. ਕਬਹੁ ਨ ਡੋਲਤਾ; ਪੂਰਾ ਕੀਆ ਪ੍ਰਭ ਆਪਿ ॥
pooran. kabahu na ddolataa; pooraa keea prabh aap |
Sant Singh KhalsaThe perfect person never wavers; God Himself made him perfect.
Manmohan SinghThe perfect man, whom the Lord Himself has made perfect, never wavers.
Manmohan Singh (Punjabi)ਮੁਕੰਮਲ ਇਨਸਾਨ ਜਿਸ ਨੂੰ ਸੁਆਮੀ ਨੇ ਖੁਦ ਮੁਕੰਮਲ ਕੀਤਾ ਹੈ, ਕਦਾਚਿੱਤ ਡਿਕਡੋਲੇ ਨਹੀਂ ਖਾਂਦਾ।
Fareedkot Teekaਜੋ ਪ੍ਰਭੂ ਨੇ ਆਪ ਪੂਰਾ ਕੀਆ ਹੈ, ਸੋ ਪੂਰਨ ਹੋ ਕਰ ਕਬੀ ਭੀ ਨਹੀਂ ਡੋਲਤਾ, ਭਾਵ ਯਹਿ ਹੈ ਕਿ ਸੋ ਭੀ ਪੂਰਾ ਰੂਪ ਹੀ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ ਉਹ ਪੂਰਨ ਮਨੁੱਖ ਕਦੇ (ਮਾਇਆ ਦੇ ਅਸਰ ਹੇਠ ਆ ਕੇ) ਨਹੀਂ ਡੋਲਦਾ,
ਪਦ ਅਰਥ ਪੂਰਨ = ਉਕਾਈ-ਹੀਣ ਜੀਵਨ ਵਾਲਾ। ਪ੍ਰਭ ਆਪਿ = ਪ੍ਰਭੂ ਨੇ ਆਪ।
SikhNet (Spanish)Slok
ਦਿਨੁ ਦਿਨੁ ਚੜੈ ਸਵਾਇਆ; ਨਾਨਕ. ਹੋਤ ਨ ਘਾਟਿ ॥੧੬॥
din din charrai savaaeaa; naanak. hot na ghaatt |16|
Sant Singh KhalsaDay by day, he prospers; O Nanak, he shall not fail. ||16||
Manmohan SinghDay by day he prospers and fails not, O Nanak.
Manmohan Singh (Punjabi)ਰੋਜ਼-ਬਰੋਜ਼ ਉਹ ਤਰੱਕੀ ਕਰਦਾ ਜਾਂਦਾ ਹੈ ਅਤੇ ਨਾਕਾਮਯਾਬ ਨਹੀਂ ਹੁੰਦਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਿਨੁ ਦਿਨੁ ਪ੍ਰਤਿ ਤਿਸ ਕਾ ਸਵਾਇਆ ਜਸ ਚੜਤਾ ਹੈ ਕਬੀ ਭੀ ਘਟ ਨਹੀਂ ਹੋਤਾ॥੧੬॥
Prof. Sahib Singhਉਸ ਦਾ ਆਤਮਕ ਜੀਵਨ ਦਿਨੋ ਦਿਨ ਵਧੀਕ ਚਮਕਦਾ ਹੈ। ਹੇ ਨਾਨਕ! ਉਸ ਦੇ ਆਤਮਕ ਜੀਵਨ ਵਿਚ ਕਦੇ ਕਮੀ ਨਹੀਂ ਹੁੰਦੀ ॥੧੬॥
ਪਦ ਅਰਥ ਦਿਨੁ ਦਿਨੁ = ਦਿਨੋ ਦਿਨ। ਚੜੈ ਸਵਾਇਆ = ਵਧਦਾ ਹੈ, ਆਤਮਕ ਜੀਵਨ ਵਿਚ ਚਮਕਦਾ ਹੈ। ਘਾਟਿ = (ਆਤਮਕ ਜੀਵਨ ਵਿਚ) ਕਮੀ ॥੧੬॥
SikhNet (Spanish)Aquél a quien el Señor ha hecho Perfecto, no vacila en su Fe y su Gloria se incrementa cada día. (16)